ਰੱਖਿਆ ਮੰਤਰਾਲਾ
9ਵਾਂ ਅੰਤਰਰਾਸ਼ਟਰੀ ਯੋਗ ਦਿਵਸ: ਰਕਸ਼ਾ ਮੰਤਰੀ ਨੇ ਆਈਐੱਨਐੱਸ ਵਿਕ੍ਰਾਂਤ ਅਤੇ ਹਥਿਆਰਬੰਦ ਬਲਾਂ ਤੇ ਤਟਰੱਖਿਅਕ ਕਰਮੀਆਂ ਨਾਲ ਯੋਗ ਅਭਿਆਸ ਕੀਤਾ
ਜਨਸਮੁਦਾਇ ਨੂੰ ਯੋਗ ਨੂੰ ਸਰੀਰਕ, ਮਾਨਸਿਕ ਅਤੇ ਅਧਿਆਤਮਿਕ ਭਲਾਈ ਲਈ ਰੋਜ਼ਾਨਾ ਰੂਟੀਨ ਵਿੱਚ ਸ਼ਾਮਲ ਕਰਨ ਦੀ ਅਪੀਲ ਕੀਤੀ
ਯੋਗ ਜ਼ੀਰੋ ਬਜਟ ਜ਼ਰੀਆ ਹੈ: ਇਸ ਵਿੱਚ ਜ਼ੀਰੋ ਨਿਵੇਸ਼ ਸ਼ਾਮਲ ਹੈ ਅਤੇ ਸ਼ਾਨਦਾਰ ਲਾਭ ਦਿੰਦਾ ਹੈ
ਯੋਗ ਦਿਵਸ ਇਹ ਪ੍ਰਮਾਣ ਹੈ ਕਿ ਵਿਸ਼ਵ ਭਾਰਤੀ ਸੱਭਿਆਚਾਰ ਨੂੰ ਸਵੀਕਾਰ ਕਰਦਾ ਹੈ ਅਤੇ ਅਪਣਾ ਰਿਹਾ ਹੈ: ਸ਼੍ਰੀ ਰਾਜਨਾਥ ਸਿੰਘ
Posted On:
21 JUN 2023 11:23AM by PIB Chandigarh
ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ 9ਵੇਂ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ‘ਤੇ 21 ਜੂਨ, 2023 ਨੂੰ ਸਵਦੇਸ਼ੀ ਏਅਰਕ੍ਰਾਫਟ ਕੈਰੀਅਰ ਆਈਐੱਨਐੱਸ ਵਿਕ੍ਰਾਂਤ ਅਤੇ ਹਥਿਆਰਬੰਦ ਬਲਾਂ ਤੇ ਭਾਰਤੀ ਤੱਟ ਰੱਖਿਅਕ ਕਰਮੀਆਂ ਨਾਲ ਯੋਗ ਅਭਿਆਸ ਕੀਤਾ। ਜਲ ਸੈਨਾ ਦੇ ਮੁਖੀ ਐਡਮਿਰਲ ਆਰ. ਹਰੀ ਕੁਮਾਰ, ਉਨ੍ਹਾਂ ਦੀ ਪਤਨੀ ਅਤੇ ਨੇਵੀ ਵੈੱਲਫੇਅਰ ਐਂਡ ਵੈਲਨੈੱਸ ਐਸੋਸੀਏਸ਼ਨ ਦੀ ਪ੍ਰਧਾਨ ਸ਼੍ਰੀਮਤੀ ਕਲਾ ਹਰੀ ਕੁਮਾਰ, ਭਾਰਤ ਸਰਕਾਰ ਦੇ ਚੀਫ ਹਾਈਡ੍ਰੋਗ੍ਰਾਫਰ ਵਾਈਸ ਐਡਮਿਰਲ ਅਧੀਰ ਅਰੋੜਾ, ਕੰਟਰੋਲਰ ਆਵ੍ ਪਰਸੋਨਲ ਸਰਵਿਸਿਜ਼ ਵਾਈਸ ਐਡਮਿਰਲ ਕ੍ਰਿਸ਼ਣਾ ਸਵਾਮੀਨਾਥਨ ਅਤੇ ਦੱਖਣੀ ਨੇਵੀ ਕਮਾਂਡ ਚੀਫ ਆਵ੍ ਸਟਾਫ, ਰੀਅਰ ਐਡਮਿਰਲ ਜੇ. ਸਿੰਘ 120 ਅਗਨੀਵੀਰਾਂ ਸਮੇਤ 800 ਤੋਂ ਵਧ ਕਰਮੀਆਂ ਨਾਲ ਯੋਗ ਅਭਿਆਸ ਦੇ ਮੌਕੇ ਹਾਜ਼ਰ ਸਨ।
ਸੁੰਦਰ, ਨੀਲੇ ਅਸਮਾਨ ਅਤੇ ਸ਼ਾਂਤ ਹਵਾ ਦੇ ਪਿਛੋਕੜ ਵਿੱਚ ਆਈਐੱਨਐੱਸ ਵਿਕ੍ਰਾਂਤ ਦੇ ਡੇਕ ਨੇ ਪ੍ਰਾਚੀਨ ਭਾਰਤੀ ਅਭਿਆਸ ਦਾ ਉਤਸਵ ਮਨਾਉਣ ਲਈ ਬਿਹਤਰ ਥਾਂ ਦਿੱਤੀ, ਜੋ ਸਰੀਰਕ, ਮਾਨਸਿਕ ਅਤੇ ਅਧਿਆਤਮਿਕ ਵੈਲਨੈੱਸ ਦੇ ਲਈ ਪ੍ਰਦਾਨ ਕੀਤੇ ਜਾਣ ਵਾਲੇ ਅਨੇਕ ਲਾਭਾਂ ਦੇ ਕਾਰਨ ਵਿਸ਼ਵ ਭਰ ਵਿੱਚ ਇਸ ਦੇ ਮਹੱਤਵ ਨੂੰ ਮਜ਼ਬੂਤ ਕਰ ਰਿਹਾ ਹੈ। ਵਿਸ਼ੇਸ਼ ਯੋਗ ਟ੍ਰੇਨਰਾਂ ਨੇ ਫਿਜ਼ੀਕਲ ਫਿਟਨੈੱਸ, ਮਾਨਸਿਕ ਸ਼ਾਂਤੀ ਅਤੇ ਅਧਿਆਤਮਿਕ ਸਿਹਤ ਨੂੰ ਪ੍ਰੋਤਸਾਹਿਤ ਕਰਨ ਦੇ ਉਦੇਸ਼ ਨਾਲ ਵਿਭਿੰਨ ਆਸਣਾਂ ਅਤੇ ਸਾਹ ਲੈਣ ਦੇ ਅਭਿਆਸਾਂ ਨੂੰ ਕਰਨ ਵਿੱਚ ਪ੍ਰਤੀਭਾਗੀਆਂ ਦਾ ਮਾਰਗਦਰਸ਼ਨ ਕੀਤਾ।
ਯੋਗ ਅਭਿਆਸ ਸੈਸ਼ਨਾਂ ਤੋਂ ਬਾਅਦ ਰਕਸ਼ਾ ਮੰਤਰੀ ਨੇ ਯੋਗ ਟ੍ਰੇਨਰਾਂ ਨੂੰ ਸਨਮਾਨਿਤ ਕੀਤਾ ਅਤੇ ਪ੍ਰਤੀਭਾਗੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਯੋਗ ਅਭਿਆਸ ਦੇ ਆਲਮੀ ਉਤਸਵ ਨੂੰ ਦੇਸ਼ ਲਈ ਬਹੁਤ ਮਾਣ ਵਾਲੀ ਗੱਲ ਦੱਸਿਆ ਕਿਉਂਕਿ ਵਿਸ਼ਵ ਭਾਰਤੀ ਸੰਸਕ੍ਰਿਤੀ ਨੂੰ ਸਵੀਕਾਰ ਕਰ ਰਿਹਾ ਹੈ ਅਤੇ ਅਪਣਾ ਰਿਹਾ ਹੈ। ਉਨ੍ਹਾਂ ਨੇ ਵਿਸ਼ਵ ਭਰ ਵਿੱਚ ਯੋਗ ਦੇ ਪ੍ਰਸਾਰ ਲਈ ਸਰਕਾਰ ਦੇ ਪ੍ਰਯਾਸਾਂ ਦੀ ਚਰਚਾ ਕਰਦੇ ਹੋਏ ਕਿਹਾ ਕਿ ਭਾਰਤ ਵਿਸ਼ਵ ਨੂੰ ਇਹ ਸੰਦੇਸ਼ ਦੇਣ ਵਿੱਚ ਸਫ਼ਲ ਰਿਹਾ ਹੈ ਕਿ ਇਹ ਅਭਿਆਸ ਪੂਰੀ ਮਾਨਵਤਾ ਨੂੰ ਅਨੇਕਾਂ ਲਾਭ ਪ੍ਰਦਾਨ ਕਰਦਾ ਹੈ।
ਸ਼੍ਰੀ ਰਾਜਨਾਥ ਸਿੰਘ ਨੇ ਜਨ ਸਮੁਦਾਇ ਨੂੰ ਆਪਣੀ ਰੋਜ਼ਾਨਾ ਰੂਟੀਨ ਵਿੱਚ ਯੋਗ ਨੂੰ ਸ਼ਾਮਲ ਕਰਨ ਦੀ ਅਪੀਲ ਕੀਤੀ ਕਿਉਂਕਿ ਇਹ ਮਾਨਵ ਨੂੰ ਪ੍ਰਕ੍ਰਿਤੀ ਅਤੇ ਪ੍ਰਮਾਤਮਾ ਨਾਲ ਜੋੜਨ ਦੇ ਇਲਾਵਾ ਸਰੀਰ ਨੂੰ ਮਨ ਦੇ ਨਾਲ ਜੋੜਦਾ ਹੈ, ਜਦਕਿ ਅਧਿਆਤਮਿਕ ਚੇਤਨਾ ਪਾਉਣ ਲਈ ਇੱਕ ਕਦਮ ਦੇ ਰੂਪ ਵਿੱਚ ਕੰਮ ਕਰਦਾ ਹੈ। ਉਨ੍ਹਾਂ ਨੇ ਯੋਗ ਨੂੰ ‘ਅੰਮ੍ਰਿਤ’ ਦੇ ਬਰਾਬਰ ਦੱਸਿਆ ਜੋ ਸਰੀਰਕ, ਮਾਨਸਿਕ ਅਤੇ ਅਧਿਆਤਮਿਕ ਭਲਾਈ ਦਾ ਰਾਹ ਪੱਧਰਾ ਕਰਦਾ ਹੈ ਅਤੇ ਲੋਕਾਂ ਦੇ ਦੈਨਿਕ ਜੀਵਨ ਵਿੱਚ ਗਹਿਰੇ ਪੱਧਰ ‘ਤੇ ਸੰਪੂਰਨ ਸਿਹਤ ਪ੍ਰਦਾਨ ਕਰਦੇ ਹੋਏ ਮਨ, ਸਰੀਰ ਅਤੇ ਆਤਮਾ ਦੇ ਪੋਸ਼ਣ ਲਈ ਸੰਭਾਵਨਾਵਾਂ ਦੇ ਦੁਆਰ ਖੋਲ੍ਹਦਾ ਹੈ।
ਰਕਸ਼ਾ ਮੰਤਰੀ ਨੇ ਸਰੀਰ ਦੀ ਤੁਲਨਾ ਕੰਪਿਊਟਰ ਦੇ ਹਾਰਡਵੇਅਰ ਅਤੇ ਦਿਮਾਗ ਦੀ ਤੁਲਨਾ ਸਾੱਫਟਵੇਅਰ ਦੇ ਰੂਪ ਵਿੱਚ ਕੀਤੀ। ਉਨ੍ਹਾਂ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਯੋਗ ਕੁਸ਼ਲ ਸੰਪੂਰਨ ਕੰਮਕਾਜ ਲਈ ਦੋਵੇਂ ਪਹਿਲੂਆਂ ਨੂੰ ਮਜ਼ਬੂਤ ਬਣਾਉਂਦਾ ਹੈ। ਉਨ੍ਹਾਂ ਨੇ ਕਿਹਾ, “ਯੋਗ ਇੱਕ ਜ਼ੀਰੋ ਬਜਟ ਮਾਧਿਅਮ ਹੈ ਜੋ ਸਰੀਰਕ, ਮਾਨਸਿਕ ਅਤੇ ਅਧਿਆਤਮਿਕ ਰੁਕਾਵਟਾਂ ਨੂੰ ਨਕਾਰਦਾ ਹੈ। ਇਸ ਵਿੱਚ ਜ਼ੀਰੋ ਨਿਵੇਸ਼ ਸ਼ਾਮਲ ਹੈ ਅਤੇ ਸ਼ਾਨਦਾਰ ਲਾਭ ਪ੍ਰਦਾਨ ਕਰਦਾ ਹੈ। ਯੋਗ ਦੀ ਮਹੱਤਤਾ ਕੋਵਿਡ-19 ਮਹਾਮਾਰੀ ਦੌਰਾਨ ਦੇਖੀ ਗਈ ਸੀ। ਉਸ ਸਮੇਂ ਦੌਰਾਨ ਜਿਨ੍ਹਾਂ ਲੋਕਾਂ ਨੇ ਯੋਗ ਅਭਿਆਸ ਨੂੰ ਆਪਣੀ ਰੋਜ਼ਾਨਾ ਰੂਟੀਨ ਦਾ ਅਨਿੱਖੜਵਾਂ ਹਿੱਸਾ ਬਣਾ ਲਿਆ ਸੀ, ਉਹ ਵਾਇਰਸ ਤੋਂ ਮੁਕਾਬਲਤਨ ਘੱਟ ਪ੍ਰਭਾਵਿਤ ਹੋਏ ਸਨ। ਵੱਖ-ਵੱਖ ਖੋਜਾਂ ਦੇ ਅਨੁਸਾਰ, ਯੋਗ ਨੇ ਮਹਾਮਾਰੀ ਦੇ ਦੌਰਾਨ ਲੋਕਾਂ ਵਿੱਚ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਈ।
****
ਏਬੀਬੀ/ ਐੱਸਏਵੀਵੀਵਾਈ
(Release ID: 1934084)
Visitor Counter : 117