ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
ਕੇਐੱਮਐੱਸ 2022-23 ਵਿੱਚ ਝੋਨੇ ਦੀ ਖਰੀਦ ਦਾ ਕੰਮ ਸੁਚਾਰੂ ਢੰਗ ਨਾਲ ਚੱਲ ਰਿਹਾ ਹੈ, 19 ਜੂਨ 2023 ਤੱਕ 830 ਲੱਖ ਮੀਟਰਕ ਟਨ ਝੋਨੇ ਦੀ ਖਰੀਦ ਕੀਤੀ ਗਈ
ਪਹਿਲਾਂ ਹੀ ਚੱਲ ਰਹੇ ਝੋਨੇ ਦੀ ਖਰੀਦ ਦੇ ਕਾਰਜਾਂ ਦੌਰਾਨ 1,71,000 ਕਰੋੜ ਰੁਪਏ ਤੋਂ ਵਧ ਦੇ ਐੱਮਐੱਸਪੀ ਆਉਟਫਲੋ ਦੇ ਨਾਲ 1.22 ਕਰੋੜ ਤੋਂ ਵਧ ਕਿਸਾਨ ਨੂੰ ਲਾਭ ਹੋਵੇਗਾ
ਕਣਕ ਅਤੇ ਝੋਨੇ ਦੀ ਸੰਯੁਕਤ ਖਰੀਦ ਲਈ ਐੱਮਐੱਸਪੀ ਭੁਗਤਾਨ ਪਿਛਲੇ ਸਾਲ ਦੇ ਕੁੱਲ ਭੁਗਤਾਨ 2,05,896 ਕਰੋੜ ਰੁਪਏ ਦੇ ਮੁਕਾਬਲੇ 2,26,829 ਕਰੋੜ ਰੁਪਏ ਕੀਤਾ ਗਿਆ
Posted On:
21 JUN 2023 11:55AM by PIB Chandigarh
ਖਰੀਫ ਮਾਰਕਟਿੰਗ ਸੀਜ਼ਨ (ਕੇਐੱਮਐੱਸ) 2022-23 ਦੌਰਾਨ ਭਾਰਤ ਸਰਕਾਰ ਦੁਆਰਾ ਝੋਨੇ ਦੀ ਖਰੀਦ ਸੁਚਾਰੂ ਢੰਗ ਨਾਲ ਚੱਲ ਰਹੀ ਹੈ। ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਸੰਚਾਲਨ ਦੇ ਤਹਿਤ 19.06.2023 ਤੱਕ ਕੇਂਦਰੀ ਪੂਲ ਲਈ 830 ਲੱਖ ਮੀਟ੍ਰਕ ਟਨ (ਐੱਲਐੱਮਟੀ) ਤੋਂ ਵਧ ਝੋਨੇ ਦੀ ਖਰੀਦ ਕੀਤੀ ਗਈ ਹੈ। ਕੇਐੱਮਐੱਸ 2022-23 ਦੇ ਚੱਲ ਰਹੇ ਝੋਨੇ ਦੀ ਖਰੀਦ ਦੇ ਕੰਮਾਂ ਤੋਂ ਹੁਣ ਤੱਕ 1.22 ਕਰੋੜ ਤੋਂ ਵਧ ਕਿਸਾਨਾਂ ਨੂੰ ਲਾਭ ਹੋਇਆ ਹੈ ਅਤੇ ਐੱਮਐੱਸਪੀ ਆਉਟਫਲੋ ਦੇ ਨਾਲ 1,71,000 ਕਰੋੜ ਸਿੱਧੇ ਉਨ੍ਹਾਂ ਦੇ ਖਾਤਿਆਂ ਵਿੱਚ ਟਰਾਂਸਫਰ ਕੀਤੇ ਗਏ।
ਸਰਕਾਰ ਨੇ ਇਹ ਸੁਨਿਸ਼ਚਿਤ ਕੀਤਾ ਹੈ ਕਿ ਪਰੇਸ਼ਾਨੀ ਮੁਕਤ ਖਰੀਦ ਸੰਚਾਲਨ ਲਈ ਸਾਰਿਆਂ ਵਿਵਸਥਾਵਾਂ ਕੀਤੀਆਂ ਜਾਣ। ਖਰੀਦੇ ਗਏ ਝੋਨੇ ਦੇ ਬਦਲੇ ਚੌਲਾਂ ਦੀ ਡਿਲੀਵਰੀ ਵੀ ਪ੍ਰਗਤੀ ’ਤੇ ਹੈ ਅਤੇ 830 ਐੱਲਐੱਮਟੀ ਝੋਨੇ (ਚੌਲਾਂ ਦੇ ਸੰਦਰਭ ਵਿੱਚ 558 ਐੱਲਐੱਮਟੀ) ਦੀ ਖਰੀਦ ਦੇ ਬਦਲੇ ਕੇਂਦਰੀ ਪੂਲ ਵਿੱਚ ਲਗਭਗ 401 ਐੱਲਐੱਮਟੀ ਚੌਲ 19.06.2023 ਤੱਕ ਪ੍ਰਾਪਤ ਕੀਤੇ ਗਏ ਹਨ ਤੇ 150 ਐੱਲਐੱਮਟੀ ਹੁਣ ਤੱਕ ਪ੍ਰਾਪਤ ਹੋਣੇ ਬਾਕੀ ਹਨ।
ਚਾਲੂ ਰਬੀ ਮਾਰਕਟਿੰਗ ਸੀਜ਼ਨ (ਆਰਐੱਮਐੱਸ) 2023-24 ਦੌਰਾਨ ਕਣਕ ਦੀ ਖਰੀਦ ਵੀ ਸੁਚਾਰੂ ਢੰਗ ਨਾਲ ਚੱਲ ਰਹੀ ਹੈ। ਮੌਜੂਦਾ ਸੀਜ਼ਨ ਵਿੱਚ 19.06.2023 ਤੱਕ ਕਣਕ ਦੀ ਪ੍ਰੋਗ੍ਰੈਸਿਵ ਖਰੀਦ 262 ਐੱਲਐੱਮਟੀ ਹੈ ਜਿ ਪਿਛਲੇ ਸਾਲ ਦੀ ਕੁੱਲ ਖਰੀਦ 188 ਐੱਲਐੱਮਟੀ ਤੋਂ 74 ਐੱਲਐੱਮਟੀ ਵਧ ਹੈ। ਪਹਿਲਾਂ ਤੋਂ ਹੀ ਚੱਲ ਰਹੇ ਕਣਕ ਖਰੀਦ ਕਾਰਜਾਂ ਤੋਂ ਐੱਮਐੱਸਪੀ ਆਊਟਫਲੋ ਲਗਭਗ ਰੁ. 55,680 ਕਰੋੜ ਰੁਪਏ ਦੇ ਨਾਲ ਲਗਭਗ 21.29 ਲੱਖ ਕਿਸਾਨ ਲਾਭ ਲੈ ਚੁੱਕੇ ਹਨ। ਖਰੀਦ ਵਿੱਚ ਪ੍ਰਮੁੱਖ ਯੋਗਦਾਨ ਤਿੰਨ ਖਰੀਦਦਾਰ ਰਾਜਾਂ ਪੰਜਾਬ, ਮੱਧ ਪ੍ਰਦੇਸ਼ ਅਤੇ ਹਰਿਆਣਾ ਵਲੋਂ ਕ੍ਰਮਵਾਰ 121.27 ਐੱਲੈਐੱਮਟੀ, 70.98 ਐੱਲਐੱਮਟੀ ਅਤੇ 63.17 ਐੱਲਐੱਮਟੀ ਦੀ ਖਰੀਦ ਦੇ ਨਾਲ ਆਇਆ ਹੈ।
ਕਣਕ ਅਤੇ ਝੋਨੇ ਦੀ ਸੰਯੁਕਤ ਖਰੀਦ ਲਈ ਐੱਮਐੱਸਪੀ ਭੁਗਤਾਨ ਪਿਛਲੇ ਸਾਲ ਦੇ ਕੁੱਲ ਭੁਗਤਾਨ 2,05,896 ਕਰੋੜ ਰੁਪਏ ਦੇ ਮੁਕਾਬਲੇ 2,26,829 ਕਰੋੜ ਰੁਪਏ ਕੀਤਾ ਗਿਆ।
ਕਣਕ ਅਤੇ ਚੌਲਾਂ ਦੀ ਵਰਤਮਾਨ ਖਰੀਦ ਦੇ ਨਾਲ ਸਰਕਾਰੀ ਅਨਾਜ ਵਿੱਚ ਢੁੱਕਵੇਂ ਅਨਾਜ ਦਾ ਭੰਡਾਰ ਬਣਾਏ ਰੱਖਿਆ ਗਿਆ ਹੈ। ਕਣਕ ਅਤੇ ਚੌਲਾਂ ਦਾ ਸੰਯੁਕਤ ਸਟਾਕ 570 ਐੱਲਐੱਮਟੀ ਤੱਕ ਪਹੁੰਚ ਗਿਆ ਹੈ ਜੋ ਦੇਸ਼ ਨੂੰ ਅਨਾਜ ਦੀਆਂ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਇੱਕ ਆਰਾਮਦਾਇਕ ਸਥਿਤੀ ਵਿੱਚ ਰੱਖਦਾ ਹੈ।
****
ਏਐੱਮ/ਵੀਐੱਨ
(Release ID: 1934082)
Visitor Counter : 167