ਸੈਰ ਸਪਾਟਾ ਮੰਤਰਾਲਾ

ਟੂਰਿਜ਼ਮ ਕਾਰਜ ਸਮੂਹ ਦੀ ਚੌਥੀ ਮੀਟਿੰਗ ਅੱਜ ਦੋ ਸਹਿ-ਪ੍ਰੋਗਰਾਮਾਂ ਦੇ ਨਾਲ ਗੋਆ ਵਿੱਚ ਸ਼ੁਰੂ ਹੋਈ


ਸ਼੍ਰੀ ਜੀ. ਕਿਸ਼ਨ ਰੈੱਡੀ ਨੇ ਕਰੂਜ਼ ਟੂਰਿਜ਼ਮ ਅਤੇ ਟੂਰਿਜ਼ਮ ਖੇਤਰ ਵਿੱਚ ਪਲਾਸਟਿਕ ਦੀ ਸਰਕੂਲਰ ਇਕੋਨੋਮੀ ਵਿਸ਼ੇ ‘ਤੇ ਆਯੋਜਿਤ ਦੋ ਸਹਿ-ਪ੍ਰੋਗਰਾਮਾਂ ਨੂੰ ਸੰਬੋਧਿਤ ਕੀਤਾ

ਕਰੂਜ਼ ਯਾਤਰੀਆਂ ਦੀ ਸੰਖਿਆ 2015-16 ਦੇ 1.26 ਲੱਖ ਤੋਂ ਵਧ ਕੇ 2019-20 ਵਿੱਚ 4.68 ਲੱਖ ਹੋ ਗਈ: ਸ਼੍ਰੀ ਜੀ. ਕੇ ਰੈੱਡੀ

ਕਰੂਜ਼ ਟੂਰਿਜ਼ਮ, ਨਾ ਸਿਰਫ਼ ਗੋਆ ਦੇ ਲਈ, ਬਲਕਿ ਪੂਰੇ ਦੇਸ਼ ਦੇ ਲਈ ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਦੀ ਅਪਾਰ ਸਮਰੱਥਾ ਰੱਖਦਾ ਹੈ: ਸ਼੍ਰੀ ਸ਼੍ਰੀਪਦ ਯੇੱਸੋ ਨਾਇਕ

Posted On: 19 JUN 2023 6:27PM by PIB Chandigarh

ਜੀ20 ਦੇ ਤਹਿਤ ਟੂਰਿਜ਼ਮ ਕਾਰਜਸਮੂਹ ਦੀ ਚੌਥੀ ਮੀਟਿੰਗ ਅੱਜ ਦੋ ਮਹੱਤਵਪੂਰਨ ਸਹਿ-ਪ੍ਰੋਗਰਾਮਾਂ ਦੇ ਨਾਲ ਗੋਆ ਵਿੱਚ ਸ਼ੁਰੂ ਹੋਈ। ਕੇਂਦਰੀ ਸੱਭਿਆਚਾਰ, ਟੂਰਿਜ਼ਮ ਅਤੇ ਡੋਨਰ ਮੰਤਰੀ, ਸ਼੍ਰੀ ਜੀ. ਕਿਸ਼ਨ ਰੈੱਡੀ; ਟੂਰਿਜ਼ਮ ਰਾਜ ਮੰਤਰੀ, ਸ਼੍ਰੀ ਸ਼੍ਰੀਪਦ ਯੇੱਸੋ ਨਾਇਕ; ਗੋਆ ਦੇ ਟੂਰਿਜ਼ਮ ਮੰਤਰੀ ਸ਼੍ਰੀ ਰੋਹਨ ਖੌਂਟੇ ਤੇ ਟੂਰਿਜ਼ਮ ਸਕੱਤਰ ਸੁਸ਼੍ਰੀ ਵੀ. ਵਿਦਿਆਵਥੀ ਇਸ ਅਵਸਰ ‘ਤੇ ਮੌਜੂਦ ਸਨ।

 

ਪਹਿਲਾ ਸਹਿ-ਪ੍ਰੋਗਰਾਮ ‘ਟਿਕਾਊ ਅਤੇ ਜ਼ਿੰਮੇਦਾਰ ਯਾਤਰਾ ਦੇ ਲਈ ਕਰੂਜ਼ ਟੂਰਿਜ਼ਮ ਨੂੰ ਇੱਕ ਮਾਡਲ ਬਣਾਉਣਾ’ ਵਿਸ਼ੇ ‘ਤੇ ਆਯੋਜਿਤ ਕੀਤਾ ਗਿਆ ਸੀ। ਕਰੂਜ਼ ਟੂਰਿਜ਼ਮ ‘ਤੇ ਸਹਿ-ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਸ਼੍ਰੀ ਜੀ. ਕਿਸ਼ਨ ਰੈੱਡੀ ਨੇ ਕਿਹਾ ਕਿ ਗੋਆ ਸੂਰਜ, ਰੇਤ ਅਤੇ ਸਮੁੰਦਰ ਦਾ ਇੱਕ ਆਦਰਸ਼ ਮਿਸ਼੍ਰਣ ਹੈ ਅਤੇ ਹਰ ਕਿਸੇ ਨੂੰ ਭਾਰਤ ਦੇ ਇਸ ਸੁੰਦਰ ਰਾਜ ਦਾ ਅਨੁਭਵ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਗੋਆ ਦੇ ਗਰਮਜੋਸ਼ੀ ਨਾਲ ਭਰੇ ਅਤੇ ਮਸਤੀ-ਪਸੰਦ ਲੋਕ ਆਨੰਦਮਯ ਸੰਗੀਤ ਅਤੇ ਸਵਾਦਿਸ਼ਤ ਭੋਜਨ ਦੇ ਨਾਲ ਜੀਵਨ ਦਾ ਜਸ਼ਨ ਮਨਾਉਂਦੇ ਹਨ।

 

ਉਨ੍ਹਾਂ ਨੇ ਕਿਹਾ ਕਿ ਭਾਰਤ ਦੀ 7,500 ਕਿਲੋਮੀਟਰ ਲੰਬੀ ਤਟਰੇਖਾ, ਦੇਸ਼ ਨੂੰ ਸਮੁੰਦਰੀ ਖੇਤਰ ਵਿੱਚ ਮੋਹਰੀ ਬਣਾਉਂਦੀ ਹੈ ਅਤੇ ਸਾਡਾ ਸਮ੍ਰਿੱਧ ਸਮੁੰਦਰੀ ਇਤਿਹਾਸ ਇਸ ਗੱਲ ਤੋਂ ਸਪਸ਼ਟ ਹੈ ਕਿ ਭਾਰਤ ਦੀ ਸੱਭਿਅਤਾ ਅਤੇ ਸੰਸਕ੍ਰਿਤੀ ਪੂਰੇ ਏਸ਼ੀਆ ਨੂੰ ਪ੍ਰਭਾਵਿਤ ਕਰਨ ਵਿੱਚ ਸਮਰੱਥ ਰਹੀ ਹੈ। ਇਸ ਵਿੱਚ ਅੱਜ ਦੇ ਵਿਯਤਨਾਮ ਵਿੱਚ ਚੰਪਾ ਦਾ ਰਾਜ ਅਤੇ ਮੋਮਬਾਸਾ ਬੰਦਰਗਾਹ ਦੇ ਮਾਧਿਅਮ ਨਾਲ ਅਫਰੀਕਾ ਦੇ ਨਾਲ ਭਾਰਤ ਦਾ ਵਪਾਰ ਵੀ ਸ਼ਾਮਲ ਹੈ।

 

ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਰਤ ਦਾ ਲੰਬਾ ਸਮੁੰਦਰ-ਤਟ ਨਾ ਸਿਰਫ਼ ਵਪਾਰ ਦੇ ਨਿਰਮਾਣ ਅਤੇ ਸਾਡੇ ਨਿਰਯਾਤ ਨੂੰ ਵਧਾਉਣ ਦੇ ਲਈ ਇੱਕ ਮਹੱਤਵਪੂਰਨ ਘਟਕ ਹੈ, ਬਲਕਿ ਟੂਰਿਜ਼ਮ ਨੂੰ ਹੁਲਾਰਾ ਦੇਣ ਦਾ ਇੱਕ ਅਵਸਰ ਵੀ ਹੈ। ਭਾਰਤ ਦੀ ਲੰਬੀ ਅਤੇ ਸੁੰਦਰ ਤਟਰੇਖਾ; ਕਈ ਪੋਰਟਾਂ, ਕੁਦਰਤੀ ਸਮੁੰਦਰ-ਤਟਾਂ ਅਤੇ ਸੁੰਦਰ ਦ੍ਵੀਪਾਂ ਤੱਕ ਆਸਾਨ ਪਹੁੰਚ ਪ੍ਰਦਾਨ ਕਰਦੀ ਹੈ।

 

ਉਨ੍ਹਾਂ ਨੇ ਇਸ ਗੱਲ ‘ਤੇ ਵੀ ਚਾਨਣਾ ਪਾਇਆ ਕਿ ਕਰੂਜ਼ ਯਾਤਰੀ ਟ੍ਰੈਫਿਕ 2015-16 ਦੇ 1.26 ਲੱਖ ਤੋਂ ਵਧ ਕੇ 2019-20 ਵਿੱਚ 4.68 ਲੱਖ ਹੋ ਗਿਆ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕਰੂਜ਼ ਪੋਰਟ ਟ੍ਰੈਫਿਕ 2015-16 ਦੇ 128 ਤੋਂ ਵਧ ਕੇ 2019-20 ਵਿੱਚ 451 ਹੋ ਗਿਆ।

 

ਉਨ੍ਹਾਂ ਨੇ ਅੱਗੇ ਕਿਹਾ ਕਿ ਭਾਰਤੀ ਕਰੂਜ਼ ਟੂਰਿਜ਼ਮ ਜੀਵਨ ਦੇ ਤਣਾਅ ਤੋਂ ਦੂਰ, ਸ਼ਾਂਤੀ ਦੇ ਸਮਾਨ ਹੈ ਅਤੇ ਕੁਦਰਤੀ ਪਰਿਵੇਸ਼ ਦੇ ਮਾਧਿਅਮ ਨਾਲ ਜੀਵਨ ਦਾ ਅਨੁਭਵ ਕਰਨ ਦਾ ਅਵਸਰ ਦਿੰਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਰਤੀ ਕਰੂਜ਼ ਟੂਰਿਜ਼ਮ, ਪਰਿਵਾਰ ਵਿੱਚ ਹਰੇਕ ਦੇ ਲਈ ਕੁਝ ਨਾ ਕੁਝ ਪੇਸ਼ ਕਰਦਾ ਹੈ। ਬਹੁ-ਪੀੜ੍ਹੀ ਯਾਤਰਾ ਵਿਕਲਪਾਂ ਦੀ ਤਲਾਸ਼ ਕਰਨ ਵਾਲਿਆਂ ਦੇ ਲਈ ਕਰੂਜ਼ ਟੂਰਿਜ਼ਮ ਇੱਕ ਮਹੱਤਵਪੂਰਨ ਅਵਸਰ ਪ੍ਰਦਾਨ ਕਰਦਾ ਹੈ।

 

ਕੇਂਦਰੀ ਮੰਤਰੀ ਨੇ ਕਿਹਾ, “ਅੱਜ 73% ਕਰੂਜ਼ ਯਾਤਰੀ ਪਰਿਵਾਰ ਦੇ ਮੈਂਬਰਾਂ ਦੇ ਨਾਲ ਨੌਕਾਯਨ ਕਰ ਰਹੇ ਹਨ, ਜਿਨ੍ਹਾਂ ਵਿੱਚ ਘੱਟ ਤੋਂ ਘੱਟ ਦੋ ਪੀੜ੍ਹੀਆਂ ਦਾ ਪ੍ਰਤੀਨਿਧੀਤਵ ਹੁੰਦਾ ਹੈ।”

 

ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕੇਂਦਰੀ ਵਿੱਤੀ ਸਹਾਇਤਾ ਯੋਜਨਾ ਦੇ ਮਾਧਿਅਮ ਨਾਲ, ਟੂਰਿਜ਼ਮ ਮੰਤਰਾਲਾ ਪੋਰਟਾਂ ਅਤੇ ਕਰੂਜ਼ ਟਰਮਿਨਲਾਂ ਦੇ ਵਿਕਾਸ, ਲਾਈਟ-ਹਾਉਸ ਦੇ ਵਿਕਾਸ, ਫੇਰੀ ਦੀ ਖਰੀਦ, ਨਦੀ ਕਰੂਜ਼ ਸਰਕਿਟ ਦੇ ਵਿਕਾਸ ਦੇ ਲਈ ਟੂਰਿਜ਼ਮ ਇਨਫ੍ਰਾਸਟ੍ਰਕਚਰ ਵਿਕਾਸ ਦਾ ਸਮਰਥਨ ਕਰ ਰਿਹਾ ਹੈ।

 

ਉਨ੍ਹਾਂ ਨੇ ਅੱਗੇ ਕਿਹਾ ਕਿ ਪੋਰਟ, ਸ਼ਿਪਿੰਗ ਅਤੇ ਜਲਮਾਰਗ ਮੰਤਰਾਲਾ ਵੀ ਕਰੂਜ਼ ਯਾਤਰੀਆਂ ਅਤੇ ਕਰੂਜ਼ ਪੋਰਟਾਂ ਦੇ ਲਈ ਸਮਰਪਿਤ ਟਰਮਿਨਲਾਂ ਦੇ ਵਿਕਾਸ ਦੀ ਦਿਸ਼ਾ ਵਿੱਚ ਕੰਮ ਕਰ ਰਿਹਾ ਹੈ।

ਸ਼੍ਰੀ ਜੀ. ਕੇ. ਰੈੱਡੀ ਨੇ ਇਹ ਵੀ ਦੱਸਿਆ ਕਿ ਟੂਰਿਜ਼ਮ ਮੰਤਰਾਲਾ ਅਤੇ ਪੋਰਟ ਮੰਤਰਾਲਾ ਦੁਆਰਾ ਸੰਯੁਕਤ ਤੌਰ ‘ਤੇ ਕਰੂਜ਼ ਟੂਰਿਜ਼ਮ ‘ਤੇ ਇੱਕ ਸਮਰਪਿਤ ਕਾਰਜਬਲ ਤਿਆਰ ਕੀਤਾ ਗਿਆ ਹੈ।

 

ਉਨ੍ਹਾਂ ਨੇ ਇਹ ਵੀ ਕਿਹਾ ਕਿ ਸੀ-ਪਲੇਨ ਸੰਚਾਲਨ ਨੂੰ ਸਮਰੱਥ ਬਣਾਉਣ ਦੇ ਲਈ 16 ਥਾਵਾਂ ‘ਤੇ ਵਾਟਰਡ੍ਰੋਮ ਵਿਕਸਿਤ ਕੀਤੇ ਜਾ ਰਹੇ ਹਨ ਅਤੇ 2023 ਤੱਕ ਚੁਣੇ ਬੰਦਰਗਾਹਾਂ ‘ਤੇ ਘਰੇਲੂ ਅਤੇ ਅੰਤਰਰਾਸ਼ਟਰੀ ਕਰੂਜ਼ ਟਰਮਿਨਲ ਵਿਕਾਸ ਦਾ ਵੀ ਲਕਸ਼ ਨਿਰਧਾਰਿਤ ਕੀਤਾ ਗਿਆ ਹੈ।

 

ਉਨ੍ਹਾਂ ਨੇ ਅੱਗੇ ਕਿਹਾ ਕਿ ਭਾਰਤ ਵਿੱਚ ਕਰੂਜ਼ ਟੂਰਿਜ਼ਮ ਨੂੰ ਹੁਲਾਰਾ ਦੇਣ ਦੇ ਲਈ ਕੇਂਦਰ ਸਰਕਾਰ ਬੰਦਰਗਾਹਾਂ ਦੇ ਅੱਪਗ੍ਰੇਡੇਸ਼ਨ ਅਤੇ ਆਧੁਨਿਕੀਕਰਨ, ਬੰਦਰਗਾਹ ਸ਼ੁਲਕ ਦੇ ਯੁਕਤੀਕਰਣ, ਨਿਸ਼ਕਾਸਨ ਸ਼ੁਲਕ ਨੂੰ ਹਟਾਉਣ, ਕਰੂਜ਼ ਜਹਾਜ਼ਾਂ ਨੂੰ ਪ੍ਰਾਥਮਿਕਤਾ ‘ਤੇ ਠਹਿਰਾਵ ਜਗ੍ਹਾਂ ਦੇਣ, ਈ-ਵੀਜ਼ਾ ਸੁਵਿਧਾਵਾਂ ਪ੍ਰਦਾਨ ਕਰਨ ਆਦਿ ‘ਤੇ ਕੰਮ ਕਰ ਰਹੀ ਹੈ।

 

 ਸ਼੍ਰੀ ਜੀ ਕਿਸ਼ਨ ਰੈੱਡੀ ਨੇ ਕਿਹਾ ਕਿ ਸਮੁੰਦਰ-ਤਟ ਟੂਰਿਜ਼ਮ, ਲਾਈਟ –ਹਾਊਸ ਟੂਰਿਜ਼ਮ ਅਤੇ ਕਰੂਜ ਟੂਰਿਜ਼ਮ ਦੇ ਜ਼ਰੀਏ ਤਟੀ ਟੂਰਿਜ਼ਮ ਨੂੰ ਹੁਲਾਰਾ ਦੇਣ ਨਾਲ ਮੱਛੀ ਫੜਨ ਵਾਲੇ ਭਾਇਚਾਰਿਆਂ ਅਤੇ ਹੋਰ ਭਾਇਚਾਰਿਆਂ ਨੂੰ ਆਜੀਵਿਕਾ ਦੇ ਹੋਰ ਅਵਸਰ ਖੋਜਣ ਅਤੇ ਉਨ੍ਹਾਂ ਦੀ ਮੌਜੂਦਾ ਆਮਦਨ ਨੂੰ ਵਧਾਉਣ ਵਿੱਚ ਮਦਦ ਮਿਲੇਗੀ। ਮੰਤਰੀ ਨੇ ਦੱਸਿਆ ਕਿ ਭਾਰਤ ਸਰਕਾਰ ਨੇ 75 ਤੋਂ ਵਧ ਲਾਈਟ ਹਾਊਸ ਦੇ ਨੇੜੇ ਟੂਰਿਜ਼ਮ ਦਾ ਵਿਕਾਸ ਕਰਨ ਦੇ ਲਈ ਇੱਕ ਪ੍ਰੋਗਰਾਮ ਤਿਆਰ ਕੀਤਾ ਹੈ।

 

 ਉਨਾਂ ਨੇ ਇਸ ਤੱਥ ‘ਤੇ ਵੀ ਚਾਨਣਾ ਪਾਇਆ ਕਿ ਨਮਾਮੀ ਗੰਗੇ ਮਿਸ਼ਨ ਦੇ ਜ਼ਰੀਏ, ਸਰਕਾਰ ਨੇ 4.3 ਬਿਲੀਅਨ ਡਾਲਰ, ਜੋ ਕਿ 35,414 ਕਰੋੜ ਰੁਪਏ ਹੈ, ਤੋਂ ਵਧ ਖਰਚ ਕੀਤੇ ਹਨ। ਸਵੱਛ ਨਦੀਆਂ ਦੇ ਜ਼ਰੀਏ ਕਰੂਜ ਟੂਰਿਜ਼ਮ ਜਿਹੀਆਂ ਟੂਰਿਸਟ ਗਤੀਵਿਧੀਆਂ ਦੇ ਲਈ ਵੀ ਸੰਭਾਵਨਾ ਸੁਨਿਸ਼ਚਿਤ ਹੋਵੇਗੀ।

ਇਸ ਮੌਕੇ ‘ਤੇ ਸ਼੍ਰੀ ਸ਼੍ਰੀਪਦ ਯੇੱਸੋ ਨਾਇਕ ਨੇ ਕਿਹਾ ਕਿ ਇਸ ਆਯੋਜਨ ਨੇ ਕਰੂਜ ਟੂਰਿਜ਼ਮ ਦੀਆਂ ਅਪਾਰ ਸੰਭਾਵਨਾਵਾਂ ਅਤੇ ਦੁਨੀਆ ਭਰ ਵਿੱਚ ਇਸ ਦੀ ਉਪਲਬਧੀ ‘ਤੇ ਚਾਨਣ ਪਾਇਆ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਗੋਆ ਵਿੱਚ ਬੈਕਪੈਕਰ ਤੋਂ ਲੈ ਕੇ ਲਗਜ਼ਰੀ ਯਾਤਰੀ ਤੱਕ ਸਾਰਿਆਂ ਦੇ ਲਈ ਕੁਝ ਨਾ ਕੁਝ ਮੌਜੂਦ ਹੈ। ਉਨ੍ਹਾਂ ਨੇ ਕਿਹਾ ਕਿ ਗੋਆ ਦੀ ਵਾਸਤੂਕਲਾ ਮਨੋਰਮ ਪੁਰਤਗਾਲੀ ਬੰਗਲਿਆਂ ਅਤੇ ਆਧੁਨਿਕ ਹੋਟਲਾਂ ਦਾ ਮਿਸ਼ਰਣ ਹੈ। ਉਨ੍ਹਾਂ ਇਹ ਵੀ ਕਿਹਾ ਕਿ ਗੋਆ ਅੰਤਰਰਾਸ਼ਟਰੀ ਪੱਧਰ ‘ਤੇ ਪ੍ਰਸਿੱਧ ਤਿਉਹਾਰਾਂ ਜਿਵੇਂ ਗੋਆ ਕਾਰਨੀਵਲ, ਸਨਬਰਨ ਫੈਸਟੀਵਲ ਦੇ ਲਈ ਵੀ ਜਾਣਿਆ ਜਾਂਦਾ ਹੈ, ਜੋ ਦੁਨੀਆ ਭਰ ਦੇ ਟੂਰਿਸਟਾਂ ਨੂੰ ਆਕਰਸ਼ਿਤ ਕਰਦੇ ਹਨ। ਇਹ ਰਾਜ ਦੇ ਸਮ੍ਰਿੱਧ ਸੱਭਿਆਚਾਰਕ ਪਰਿਦ੍ਰਿਸ਼ ਨੂੰ ਦਰਸਾਉਂਦੇ ਹਨ ਅਤੇ ਸੈਲਾਨੀਆਂ ਨੂੰ ਅਭੁੱਲਣਯੋਗ ਅਨੁਭਵ ਪ੍ਰਦਾਨ ਕਰਦੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕਰੂਜ ਟੂਰਿਜ਼ਮ ਨਾ ਕੇਵਲ ਗੋਆ ਟੂਰਿਜ਼ਮ ਦੇ ਲਈ ਬਲਕਿ ਪੂਰੇ ਦੇਸ਼ ਦੇ ਲਈ ਅਪਾਰ ਸੰਭਾਵਨਾਵਾਂ ਰੱਖਦਾ ਹੈ ਕਿਉਂਕਿ ਇਹ ਰੋਜ਼ਗਾਰ ਦੇ ਅਵਸਰ ਪ੍ਰਦਾਨ ਕਰਦਾ ਹੈ, ਟੈਕਸ ਮਾਲੀਆ (ਰੈਵੇਨਿਊ) ਵਿੱਚ ਵਾਧਾ ਕਰਦਾ ਹੈ ਅਤੇ ਆਰਥਿਕ ਵਿਕਾਸ ਨੂੰ ਹੁਲਾਰਾ ਦਿੰਦਾ ਹੈ।

 

 ਇਸ ਪ੍ਰੋਗਰਾਮ ਵਿੱਚ, ਟੂਰਿਜ਼ਮ ਮੰਤਰੀ ਸ਼੍ਰੀ ਜੀ. ਕਿਸ਼ਨ ਰੈੱਡੀ ਦੀ ਮੌਜੂਦਗੀ ਵਿੱਚ, ਟੂਰਿਜ਼ਮ ਮੰਤਰਾਲੇ ਨੇ ਸੰਯੁਕਤ ਤੌਰ ‘ਤੇ ਹੈਰੀਟੇਜ਼ ਹੋਮਸਟੇਡ ਨੂੰ ਹੁਲਾਰਾ ਦੇਣ ਦੇ ਲਈ, ਅੱਜ ਏਅਰਬੀਐੱਨਬੀ ਦੇ ਨਾਲ ਇੱਕ ਸਮਝੌਤਾ ਪੱਤਰ ‘ਤੇ ਹਸਤਾਖਰ ਕੀਤੇ।

 

ਦੂਸਰਾ ਸਹਿ-ਪ੍ਰੋਗਰਾਮ ‘ਟੂਰਿਜ਼ਮ ਖੇਤਰ ਵਿੱਚ ਪਲਾਸਟਿਕ ਦੀ ਸਰਕੂਲਰ ਇਕੋਨੋਮੀ ਦੇ ਵੱਲ- ਗਲੋਬਲ ਟੂਰਿਜ਼ਮ ਪਲਾਸਟਿਕ ਪਹਿਲ’ ਵਿਸ਼ੇ ‘ਤੇ ਆਯੋਜਿਤ ਕੀਤਾ ਗਿਆ ਸੀ। ਮੀਟਿੰਗ ਨੂੰ ਸੰਬੋਧਿਤ ਕਰਦੇ ਹੋਏ ਸ਼੍ਰੀ ਜੀ. ਕੇ. ਰੈੱਡੀ ਨੇ ਅਰਥਵੇਦ ਦਾ ਜ਼ਿਕਰ ਕਰਦੇ ਹੋਏ ਕਿਹਾ, “ਪ੍ਰਿਥਵੀ ਸਾਡੀ ਮਾਤਾ ਹੈ ਅਤੇ ਅਸੀਂ ਉਨ੍ਹਾਂ ਦੇ ਬੱਚੇ ਹਾਂ।” ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਰਤੀ ਦਰਸ਼ਨ ਅਤੇ ਜੀਵਨ ਸ਼ੈਲੀ ਹਮੇਸ਼ਾ ਕੁਦਰਤ ਦੇ ਨਾਲ ਹੋਂਦ ਦੀ ਅਵਧਾਰਣਾ ਵਿੱਚ ਸ਼ਾਮਲ ਰਹੀ ਹੈ ਅਤੇ ਅਸੀਂ ਇੱਕ ਅਜਿਹੀ ਸੱਭਿਅਤਾ ਨਾਲ ਸਬੰਧਿਤ ਹਾਂ, ਜਿੱਥੇ ਟਿਕਾਊ ਵਿਕਾਸ ਅਤੇ ਵਾਤਾਵਰਣ ਸੰਭਾਲ਼ ਸਾਡੇ ਇਨੋਵੇਸ਼ਨ ਦਾ ਇੱਕ ਅਭਿੰਨ ਅੰਗ ਰਿਹਾ ਹੈ। 

 

ਉਨ੍ਹਾਂ ਨੇ ਅੱਗੇ ਕਿਹਾ ਕਿ ਪਿਛਲੇ ਨੌ ਵਰ੍ਹਿਆਂ ਵਿੱਚ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ, ਭਾਰਤ ਟਿਕਾਊ ਅਤੇ ਸਮਾਵੇਸ਼ੀ ਵਿਕਾਸ ਦਾ ਸਮਰਥਨ ਕਰਨ ਵਿੱਚ ਵਿਸ਼ਵ ਪੱਧਰ ‘ਤੇ ਇੱਕ ਮੋਹਰੀ ਦੇਸ਼ ਦੇ ਰੂਪ ਵਿੱਚ ਉਭਰਿਆ ਹੈ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਟਿਕਾਊਤਾ, ਸੁਚੇਤ ਅਤੇ ਜ਼ਿੰਮੇਵਾਰ ਪ੍ਰਾਹੁਣਚਾਰੀ ਦਾ ਮੁੱਖ ਚਾਲਕ ਹੈ ਅਤੇ ਜਦੋਂ ਅਸੀਂ ਟਿਕਾਊ ਟੂਰਿਜ਼ਮ ਬਾਰੇ ਗੱਲ ਕਰਦੇ ਹਾਂ, ਤਾਂ ਲੋਕਾਂ ਅਤੇ ਧਰਤੀ; ਮੰਜ਼ਿਲਾਂ ਦਾ ਡੀਕਾਰਬੋਨਾਈਜ਼ੇਸ਼ਨ ਅਤੇ ਉੱਦਮੀਆਂ ਨੂੰ ਸਸ਼ਕਤ ਬਣਾਉਣ ਆਦਿ ਨੂੰ ਪ੍ਰਾਥਮਿਕਤਾ ਦਿੱਤੀ ਜਾਣੀ ਚਾਹੀਦੀ ਹੈ।

 

ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਰਤ ਵਿੱਚ ਲਗਭਗ 30,000 ਯੁਵਾ ਟੂਰਿਜ਼ਮ ਕਲੱਬ ਹਨ, ਜਿਨ੍ਹਾਂ ਵਿੱਚ ਚੌਥੀ ਜਮਾਤ ਤੋਂ ਲੈ ਕੇ ਕਾਰਜ ਦੇ ਵਿਦਿਆਰਥੀ ਮੈਂਬਰ ਹਨ ਅਤੇ ਇਹ ਕਲੱਬ ਜ਼ਿੰਮੇਦਾਰ ਟੂਰਿਜ਼ਮ ਤੌਰ-ਤਰੀਕਿਆਂ ਨੂੰ ਹੁਲਾਰਾ ਦੇਣਗੇ, ਟਿਕਾਊ ਟੂਰਿਜ਼ਮ ਵਿੱਚ ਰੁਚੀ ਦਾ ਨਵੀਨੀਕਰਣ ਕਰਨਗੇ ਤੇ ਏਕ ਭਾਰਤ ਸ਼੍ਰੇਸ਼ਠ ਭਾਰਤ ਤੇ ਦੇਖੋ ਅਪਣਾ ਦੇਸ਼ ਦੀ ਪਹਿਲ ‘ਤੇ ਫਿਰ ਤੋਂ ਜ਼ੋਰ ਦੇਣਗੇ।

 

ਸ਼੍ਰੀ ਜੀ. ਕੇ. ਰੈੱਡੀ ਨੇ ਇਹ ਵੀ ਦੱਸਿਆ ਕਿ ਟੂਰਿਜ਼ਮ ਮੰਤਰਾਲਾ, ਭਾਰਤ ਸਰਕਾਰ ਦੀ ਟਿਕਾਊ ਟੂਰਿਜ਼ਮ ਦੇ ਲਈ ਰਾਸ਼ਟਰੀ ਰਣਨੀਤੀ ਅਤੇ ਸਵਦੇਸ਼ ਦਰਸ਼ਨ 2.0 ਪਹਿਲ ਨੇ ਟੂਰਿਜ਼ਮ ਖੇਤਰ ਵਿੱਚ ਪਲਾਸਟਿਕ ਵੇਸਟ ਦੇ ਪ੍ਰਬੰਧਨ ਦੇ ਲਈ ਦਿਸ਼ਾ-ਨਿਰਦੇਸ਼ ਨਿਰਧਾਰਿਤ ਕੀਤੇ ਹਨ।

ਉਨ੍ਹਾਂ ਨੇ ਇਹ ਵੀ ਤਾਕੀਦ ਕੀਤੀ ਕਿ ਜੀ20 ਦੇਸ਼ਾਂ ਨੂੰ ਮਿਲ ਕੇ ਪਲਾਸਟਿਕ ਨੂੰ ਘੱਟ ਕਰਨ ਵਿੱਚ ਯੋਗਦਾਨ ਦੇਣ ਦੇ ਲਈ ਠੋਸ ਕਦਮ ਉਠਾਉਣੇ ਚਾਹੀਦੇ ਹਨ, ਜਿਸ ਵਿੱਚ ‘ਸੁਚੇਤ ਅਤੇ ਟਿਕਾਊ ਖਪਤ’ ਦੀ ਭਾਵਨਾ ਸ਼ਾਮਲ ਹੋਵੇ।

 

ਦੂਸਰੇ ਸਹਿ-ਪ੍ਰੋਗਰਾਮ ਵਿੱਚ ਮੰਤਰੀ ਸ਼੍ਰੀ ਜੀ. ਕਿਸ਼ਨ ਰੈੱਡੀ ਦੀ ਮੌਜੂਦਗੀ ਵਿੱਚ, ਟੂਰਿਜ਼ਮ ਖੇਤਰ ਵਿੱਚ ਸਮੂਹਿਕ ਤੌਰ ‘ਤੇ ਇਕਜੁੱਟ ਹੋਣ ਅਤੇ ਪਲਾਸਟਿਕ ਪ੍ਰਦੂਸ਼ਣ ਦਾ ਸਮਾਧਾਨ ਕਰਨ ਦੇ ਲਈ ਕੇਂਦਰੀ ਨੋਡਲ ਏਜੰਸੀ, ਟਿਕਾਊ ਟੂਰਿਜ਼ਮ, ਆਰਟੀਐੱਸਓਆਈ ਅਤੇ ਪੰਜਾਬ ਟੂਰਿਜ਼ਮ ਬੋਰਡ ਦਰਮਿਆਨ ਇੱਕ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ ਗਏ।

 

ਹਰੇਕ ਸਹਿ-ਪ੍ਰੋਗਰਾਮ ਵਿੱਚ ਅਨੁਭਵਾਂ, ਸਰਵੋਤਮ ਤੌਰ-ਤਰੀਕਿਆਂ, ਸੁਝਾਵਾਂ, ਅੱਗੇ ਵਧਣ ਦੇ ਤਰੀਕਿਆਂ ਅਤੇ ਸਾਂਝੇਦਾਰੀ ਨੂੰ ਹੁਲਾਰਾ ਦੇਣ ਦੀ ਉਪਯੋਗਿਤਾ ਨੂੰ ਸਾਂਝਾ ਕਰਨ ਦੇ ਨਾਲ ਪੈਨਲ ਚਰਚਾਵਾਂ ਵੀ ਆਯੋਜਿਤ ਕੀਤੀਆਂ ਗਈਆਂ। ਕਰੂਜ਼ ਟੂਰਿਜ਼ਮ ਵਿੱਚ ਲੈਂਗਿਕ ਸੰਤੁਲਨ, ਕਰੂਜ਼ ਟੂਰਿਜ਼ਮ ਦੇ ਕੇਂਦਰ ਦੇ ਰੂਪ ਵਿੱਚ ਭਾਰਤ ਦਾ ਵਿਕਾਸ ਅਤੇ ਕਰੂਜ਼ ਟੂਰਿਜ਼ਮ ‘ਤੇ ਆਲਮੀ ਪਰਿਪੇਖ, ਵਿਸ਼ਿਆਂ ‘ਤੇ ਵਿਸ਼ੇਸ਼ ਸੈਸ਼ਨ ਆਯੋਜਿਤ ਕੀਤੇ ਗਏ। ਇਸ ਅਵਸਰ ‘ਤੇ ਗੋਆ ਟੂਰਿਜ਼ਮ ਨੇ ਇੱਕ ਵਿਸਤ੍ਰਿਤ ਪ੍ਰਸਤੁਤੀ ਦਿੱਤੀ- ਪਰਲ ਆਵ੍ ਦ ਓਰੀਐਂਟ, ਜਿਸ ਵਿੱਚ ਗੋਆ ਟੂਰਿਜ਼ਮ ਦੀ ਅਨੂਠੀ ਵਿਸ਼ੇਸ਼ਤਾਵਾਂ ਅਤੇ ਇਸ ਦੀ ਸਮਰੱਥਾ ‘ਤੇ ਚਾਨਣਾ ਪਾਇਆ ਗਿਆ।

*****

ਐੱਨਬੀ/ਐੱਸਕੇ



(Release ID: 1933944) Visitor Counter : 71