ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਭੇਦਭਾਵ ਤੋਂ ਪਰੇ, ਵੋਟ ਦੀ ਰਾਜਨੀਤੀ ਤੋਂ ਉੱਪਰ ਅਤੇ ਸਭ ਦੇ ਲਈ ਬਰਾਬਰ ਵਿਕਾਸ ਦੇ ਮੰਤਰ ਵਿੱਚ ਵਿਸ਼ਵਾਸ ਰੱਖਦੇ ਹਨ: ਡਾ. ਜਿਤੇਂਦਰ ਸਿੰਘ
ਇਸ ਸਰਕਾਰ ਨੇ ਅੰਤਿਮ ਛੋਰ ਤੱਕ ਖੜ੍ਹੇ ਵਿਅਕਤੀ ਤੱਕ ਵਿਕਾਸ ਦੀਆਂ ਯੋਜਨਾਵਾਂ ਦਾ ਲਾਭ ਪਹੁੰਚਾਇਆ ਹੈ: ਡਾ. ਜਿਤੇਂਦਰ ਸਿੰਘ
‘ਉਧਮਪੁਰ-ਕਠੂਆ-ਡੋਡਾ’ ਚੋਣ ਖੇਤਰ ਭਾਰਤ ਦਾ ਇੱਕ ਮਾਤਰ ਅਜਿਹਾ ਚੋਣ ਖੇਤਰ ਹੈ, ਜਿੱਥੇ ਤਿੰਨ ਮੈਡੀਕਲ ਕਾਲਜ ਅਤੇ ਅਤਿਆਧੁਨਿਕ ਸਿਹਤ ਸੇਵਾਵਾਂ ਨਾਲ ਲੈਸ ਏਮਜ਼ ਹੈ: ਡਾ. ਜਿਤੇਂਦਰ ਸਿੰਘ
‘ਉਧਮਪੁਰ-ਕਠੂਆ-ਡੋਡਾ’ ਚੋਣ ਖੇਤਰ ਸ਼੍ਰੇਸ਼ਠ ਬੁਨਿਆਦੀ ਢਾਂਚੇ ਦਾ ਪ੍ਰਤੀਰੂਪ ਹੈ, ਪਿਛਲੇ ਨੌਂ ਵਰ੍ਹਿਆਂ ਵਿੱਚ ਇੱਥੇ ਅਦਭੁਤ ਵਿਕਾਸ ਹੋਇਆ ਹੈ, ਇਹ ਰੇਲ, ਸੜਕ ਅਤੇ ਹਵਾਈ ਮਾਰਗ ਨਾਲ ਜੁੜਿਆ ਹੋਇਆ ਦੇਸ਼ ਦਾ ਮੋਹਰੀ ਚੋਣ ਖੇਤਰ ਹੈ: ਡਾ. ਜਿਤੇਂਦਰ ਸਿੰਘ
ਇਹ ਚੋਣ ਖੇਤਰ ਭਾਰਤ ਵਿੱਚ ਬੈਂਗਨੀ ਕ੍ਰਾਂਤੀ ਦਾ ਉਦਭਵ ਸਥਾਨ ਹੈ, ਇੱਥੇ 3000 ਤੋਂ ਅਧਿਕ ਐਗਰੀ-ਟੈਕ ਸਟਾਰਟ-ਅੱਪਸ ਕੰਮ ਕਰਦੇ ਹਨ: ਡਾ. ਜਿਤੇਂਦਰ ਸਿੰਘ
ਏਫਿਲ ਟਾਵਰ ਤੋਂ ਵੀ ਉੱਚਾ ਵਿਸ਼ਵ ਦਾ ਸਭ ਤੋਂ ਉੱਚਾ ਰੇਲਵੇ ਪੁਲ, ਡਾ. ਸ਼ਿਯਾਮਾ ਪ੍ਰਸਾਦ ਮੁਖਰਜੀ ਸੁਰੰਗ, ਸਭ ਤੋਂ ਲੰਬੀ ਸੜਕ ਸੁਰੰਗ ਇਸੇ ਹਲਕੇ ਵਿੱਚ ਸਥਿਤ ਹਨ: ਡਾ. ਜਿਤੇਂਦਰ ਸਿੰਘ
Posted On:
18 JUN 2023 5:53PM by PIB Chandigarh
ਕੇਂਦਰ ਰਾਜ ਮੰਤਰੀ (ਸੁਤੰਤਰ ਚਾਰਜ) ਵਿਗਿਆਨ ਅਤੇ ਟੈਕਨੋਲੋਜੀ, ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਕਿਹਾ ਕਿ ਵੋਟ ਦੀ ਰਾਜਨੀਤੀ ਤੋਂ ਪਰੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪਿਛਲੇ 9 ਵਰ੍ਹਿਆਂ ਵਿੱਚ ਹਰ ਖੇਤਰ ਦਾ ਬਰਾਬਰ ਵਿਕਾਸ ਅਤੇ ਸਾਰਿਆਂ ਲਈ ਨਿਆਂ ਸੁਨਿਸ਼ਚਿਤ ਕੀਤਾ ਹੈ।
ਆਪਣੇ ਸੰਸਦੀ ਖੇਤਰ ਊਧਮਪੁਰ-ਕਠੂਆ-ਡੋਡਾ ਵਿੱਚ ਇੱਕ ਵਿਸ਼ਾਲ ਜਨਤਕ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਇਸੇ ਭਾਵਨਾ ਦਾ ਪਾਲਣ ਕੀਤਾ ਹੈ ਅਤੇ ਉਸੇ ਸੱਭਿਆਚਾਰ ਦਾ ਅਨੁਕਰਣ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਭਾਵਨਾ ਦੀ ਬਿਹਤਰੀਨ ਉਦਾਹਰਣ ਕੇਡੀਆਂ-ਗੜਵਾਲ ਪੁਲ ਹੈ, ਇਸ ਦੇ ਨਿਰਮਾਣ ’ਤੇ 150 ਕਰੋੜ ਦੀ ਲਾਗਤ ਆਈ ਹੈ। ਕਈ ਦਹਾਕਿਆਂ ਤੋਂ ਇੱਥੋਂ ਦੀ ਡੇਢ ਪੰਚਾਇਤ ਇਸ ਦੀ ਮੰਗ ਕਰ ਰਹੀ ਸੀ। ਉਨ੍ਹਾਂ ਨੇ ਕਿਹਾ ਕਿ ਇਹ ਉਹ ਜਗ੍ਹਾ ਹੈ, ਜਿੱਥੇ ਸ਼ਿਯਾਮਾ ਪ੍ਰਸਾਦ ਮੁਖਰਜੀ ਨੰ ਪਹਿਲੇ ਗਿਰਫਤਾਰ ਕੀਤਾ ਗਿਆ ਸੀ ਅਤੇ ਫਿਰ ਰਹੱਸਮਈ ਤਰੀਕੇ ਨਾਲ ਉਨ੍ਹਾਂ ਦਾ ਦੇਹਾਂਤ ਹੋ ਗਿਆ। ਉਨ੍ਹਾਂ ਨੇ ਪੂਰੀ ਪ੍ਰਤੀਬੱਧਤਾ ਦੇ ਨਾਲ ਸਾਡੇ ਵਰਗੇ ਕਾਰਜਕਰਤਾਵਾਂ ਦੇ ਪ੍ਰਤੀ ਫਰਜ਼ ਪੂਰਾ ਕਰਨ ਲਈ ਆਪਣਾ ਜੀਵਨ ਕੁਰਬਾਨ ਕਰ ਦਿੱਤਾ। ਇਹ ਸਾਡਾ ਫਰਜ਼ ਹੈ ਕਿ ਮਹਾਨ ਰਾਜ ਨੇਤਾਵਾਂ ਦੀ ਵਿਰਾਸਤ ਨੂੰ ਅੱਗੇ ਵਧਾਉਂਦੇ ਹੋਏ ਕਠੂਆ ਸ਼ਹਿਰ ਅਤੇ ਪੂਰੇ ਚੋਣ ਖੇਤਰ ਨੂੰ ਵਿਕਸਿਤ ਕਰਨ।
ਇਸ ਮੌਕੇ ’ਤੇ ਕੇਂਦਰੀ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ ਨੇ ਡਾ. ਜਿਤੇਂਦਰ ਸਿੰਘ ਦੁਆਰਾ ਪਿਛਲੇ 9 ਵਰ੍ਹਿਆਂ ਵਿੱਚ ਸਾਂਸਦ ਵਜੋਂ ਵਿਕਸਿਤ ਕੀਤੇ ਗਏ ਪ੍ਰਮੁੱਖ ਪ੍ਰੋਜੈਕਟਾਂ ਨੂੰ ਦਰਸਾਉਣ ਵਾਲੀ ਇੱਕ ਕਾਪੀ ਟੇਬਲ ਬੁਕ ਰਿਲੀਜ਼ ਕੀਤੀ। ਡਾ. ਜਿਤੇਂਦਰ ਸਿੰਘ ਨੇ ਕਿਹਾ, “ਊਧਮਪੁਰ-ਕਠੂਆ-ਡੋਡਾ” ਸੰਸਦੀ ਖੇਤਰ ਦੇਸ਼ ਦੇ 550 ਸੰਸਦੀ ਚੋਣ ਖੇਤਰਾਂ ਵਿੱਚ ਸਭ ਤੋਂ ਵਧ ਵਿਕਸਿਤ ਚੋਣ ਖੇਤਰ ਹੈ। ਪਿਛਲੇ ਨੌਂ ਸਾਲਾਂ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਇੱਥੇ ਬੇਮਿਸਾਲ ਵਿਕਾਸ ਹੋਇਆ ਹੈ।
ਡਾ. ਜਿਤੇਂਦਰ ਸਿੰਘ ਨੇ ਦੱਸਿਆ, ‘ਊਧਮਪੁਰ-ਡੋਡਾ-ਕਠੂਆ’ ਸੰਸਦੀ ਚੋਣ ਖੇਤਰ ਭਾਰਤ ਦਾ ਇੱਕ ਮਾਤਰ ਚੋਣ ਖੇਤਰ ਹੈ। ਜਿੱਥੇ ਕੇਂਦਰ ਦੀ ਸਹਾਇਤਾ ਨਾਲ ਵਿਤ ਪੋਸ਼ਿਤ ਤਿੰਨ ਮੈਡੀਕਲ ਕਾਲਜ ਹਨ ਅਤੇ ਇਸ ਚੋਣ ਖੇਤਰ ਵਿੱਚ ਮੂੱਲਭੂਤ ਵਿਕਾਸ ਗਤੀਵਿਧੀਆਂ, ਬੁਨਿਆਦੀ ਢਾਂਚਾ ਇਸ ਨੂੰ ਭਾਰਤ ਦਾ ਸਭ ਤੋਂ ਸ਼੍ਰੇਸ਼ਠ ਚੋਣ ਖੇਤਰ ਬਣਾਉਂਦਾ ਹੈ। ਡਾ. ਜਿਤੇਂਦਰ ਸਿੰਘ ਨੇ ਕਿਹਾ, ਇਸ ਚੋਣ ਖੇਤਰ ਨੇ ਭਾਰਤ ਅਤੇ ਦੁਨੀਆ ਵਿੱਚ ‘ਬੈਂਗਨੀ ਕ੍ਰਾਂਤੀ’ ਦੇ ਉਦਭਵ ਸਥਾਨ ਵਜੋਂ ਪ੍ਰਸਿੱਧੀ ਹਾਸਲ ਕੀਤੀ ਹੈ, ਜਿਸ ਨਾਲ ਨਾ ਕੇਵਲ ਜੰਮੂ-ਕਸ਼ਮੀਰ ਬਲਕਿ ਪੂਰੇ ਦੇਸ਼ ਵਿੱਚ 3000 ਤੋਂ ਵਧ ਐਗਰੀ-ਟੈਕ ਸਟਾਰਟ-ਅੱਪਸ ਪ੍ਰਗਤੀ ਦੇ ਮਾਰਗ ’ਤੇ ਅੱਗੇ ਵਧ ਰਹੇ ਹਨ। ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਹ ਸੰਸਦੀ ਖੇਤਰ ਪ੍ਰਧਾਨ ਮੰਤਰੀ ਮੋਦੀ ਦੁਆਰਾ ਪ੍ਰੋਤਸਾਹਿਤ ਸਟਾਰਟ-ਅੱਪਸ ਅੰਦੋਲਨ ਵਿੱਚ ਮਹੱਤਵਪੂਰਨ ਯੋਗਦਾਨ ਦੇਣ ਵਿੱਚ ਪੂਰੀ ਤਰ੍ਹਾਂ ਸਮਰੱਥ ਹੈ।
ਡਾ. ਜਿਤੇਂਦਰ ਸਿੰਘ ਨੇ ਇਸ ਹਲਕੇ ਵਿੱਚ ਪਿਛਲੇ ਨੌਂ ਵਰਿਆਂ ਵਿੱਚ ਹੋਏ ਵਿਭਿੰਨ ਬੁਨਿਆਦੀ ਵਿਕਾਸ ਪ੍ਰੋਗਰਾਮਾਂ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੱਥੇ ਦੁਨੀਆ ਦਾ ਸਭ ਤੋਂ ਉੱਚਾ ਰੇਲਵੇ ਪੁਲ ਹੈ, ਜੋ ਏਫਿਲ ਟਾਵਰ ਤੋਂ ਵੀ ਉੱਚਾ ਹੈ। ਇਸ ਤੋਂ ਇਲਾਵਾ ਦੁਨੀਆ ਦੀ ਸਭ ਤੋਂ ਲੰਬੀ ਸੜਕ ਸੁਰੰਗ-ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਸੁਰੰਗ, ਭਾਰਤ ਦਾ ਪਹਿਲਾ ਹਾਈਵੇਅ ਪਿੰਡ, ਦੇਵਿਕਾ ਰੀਜੁਵੇਨੇਸ਼ਨ ਪ੍ਰੋਜੈਕਟ, ਉੱਤਰੀ ਭਾਰਤ ਦਾ ਪਹਿਲਾ ਬਾਇਓਟੈੱਕ ਪਾਰਕ, ਨੈਸ਼ਨਲ ਇੰਸਟੀਟਿਊਟ ਆਵ੍ ਹਾਈ ਐਲਟੀਟਿਊਡ ਮੈਡੀਸਨ, 10 ਆਈਕਾਨਿਕ ਮੰਜ਼ਿਲ ਰਿਆਸੀ ਇਸ ਚੋਣ ਖੇਤਰ ਵਿੱਚ ਸਥਿਤ ਹਨ, ਇਹ ਸਾਰਿਆਂ ਵਿਸ਼ੇਸ਼ਤਾਵਾਂ ਇਸ ਖੇਤਰ ਨੂੰ ਬੁਨਿਆਦੀ ਢਾਂਚੇ ਵਿੱਚ ਸਰਬ ਉਤਕ੍ਰਿਸ਼ਟ ਬਣਾਉਂਦੀਆਂ ਹਨ।
ਇਸ ਚੋਣ ਖੇਤਰ ਵਿੱਚ ਸੜਕ ਅਤੇ ਹਾਈਵੇਅ ਵਿਕਾਸ ਦੇ ਖੇਤਰ ਵਿੱਚ ਵੀ ਵਿਸ਼ੇਸ਼ ਸਥਾਨ ਹਾਸਲ ਕੀਤਾ ਹੈ। ਡਾ. ਜਿਤੇਂਦਰ ਸਿੰਘ ਨੇ ਕਿਹਾ, ਕਟੜਾ ਤੋਂ ਦਿੱਲੀ ਤੱਕ ਵੰਦੇ-ਭਾਰਤ ਐਕਸਪ੍ਰੈਸ, ਉੱਤਰੀ ਭਾਰਤ ਦਾ ਪਹਿਲਾ ਕੇਬਲ-ਸਟੇ ਬ੍ਰਿਜ ਅਟਲ ਸੇਤੁ, ਜੰਮੂ-ਕਸ਼ਮੀਰ ਦਾ ਕੀਰੀਆਂ-ਗੰਡਿਆਲ ਵਿੱਚ ਪਹਿਲਾ ਅੰਤਰਰਾਜੀ ਪੁਲ, ਕਠੂਆ ਦੇ ਰਸਤੇ ਦਿੱਲੀ ਤੋਂ ਕਟੜਾ ਤੱਕ ਉੱਤਰੀ ਭਾਰਤ ਦਾ ਪਹਿਲਾ ਐੱਕਸਪ੍ਰੈੱਸ ਰੋਡ ਕੌਰੀਡੋਰ, ਲਖਨਪੁਰ-ਬਣੀ-ਬਸੋਹਲੀ-ਡੋਡਾ ਤੋਂ ਚਤਰਗਲਾ ਸੁਰੰਗ ਦੇ ਰਾਹੀਂ ਨਵਾਂ ਰਾਸ਼ਟਰੀ ਰਾਜ ਮਾਰਗ, 200 ਤੋਂ ਅਧਿਕ ਪੁਲਾਂ ਦਾ ਨਿਰਮਾਣ, ਕੇਂਦਰੀ ਵਿਦਿਆਲਿਆ ਦੀ ਸਥਾਪਨਾ, ਰਾਸ਼ਟਰੀ ਉੱਚ ਸਿੱਖਿਆ ਅਭਿਯਾਨ (ਆਰਯੂਐੱਐਸੇ) ਦੇ ਅਧੀਨ ਇੰਜੀਨੀਅਰਿੰਗ ਕਾਲਜਾਂ ਦਾ ਨਿਰਮਾਣ ਅਤੇ ਪਾਸਪੋਰਟ ਦਫ਼ਤਰ ਨੇ ਇਸ ਚੋਣ ਖੇਤਰ ਨੂੰ ਦੇਸ਼ ਦੇ ਹੋਰ ਚੋਣ ਖੇਤਰਾਂ ਦੀ ਤੁਲਨਾ ਵਿੱਚ ਵਿਕਾਸ ਦਾ ਬਿਹਤਰੀਨ ਮਾਡਲ ਬਣਾਇਆ ਹੈ, ਜੋ ਦੇਸ਼ ਦੇ ਹੋਰ ਹਿੱਸਿਆਂ ਨਾਲ ਸੰਪਰਕ ਦੀ ਦ੍ਰਿਸ਼ਟੀ ਤੋਂ ਵੀ ਵਿਲੱਖਣ ਹੈ।
ਡਾ. ਜਿਤੇਂਦਰ ਸਿੰਘ ਨੇ ਦੱਸਿਆ ਕਿ ਇਸ ਚੋਣ ਖੇਤਰ ਵਿੱਚ ਸਥਿਤ ਊਧਮਪੁਰ ਜ਼ਿਲ੍ਹਾ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ (ਪੀਐੱਮਜੀਐੱਸਵਾਈ) ਦੇ ਤਹਿਤ ਸੜਕਾਂ ਦੇ ਨਿਰਮਾਣ ਦੀ ਦ੍ਰਿਸ਼ਟੀ ਨਾਲ ਦੇਸ਼ ਵਿੱਚ ਪਹਿਲੇ ਸਥਾਨ ’ਤੇ ਹੈ। ਉਨ੍ਹਾਂ ਨੇ ਕਿਹਾ ਕਿ, ਕਟੜਾ ਵਿੱਚ ਇੱਕ ਇੰਟਰ ਮਾਡਲ ਸਟੇਸ਼ਨ (ਆਈਐੱਮਐੱਸ) ਦੀ ਸਥਾਪਨਾ ਦੇ ਨਾਲ ਇਸ ਚੋਣ ਖੇਤਰ ਵਿੱਚ ਇੱਕ ਵਿਸ਼ਵ ਪੱਧਰੀ ਅਤਿ-ਆਧੁਨਿਕ ਪ੍ਰੋਜੈਕਟ ਨਾਲ ਨਾ ਸਿਰਫ਼ ਸ਼੍ਰੀ ਮਾਤਾ ਵੈਸ਼ਨੋ ਦੇਵੀ ਤੀਰਥ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਦੇ ਯਾਤਰਾ ਅਨੁਭਵ ਵਿੱਚ ਸੁਧਾਰ ਹੋਵੇਗਾ, ਬਲਕਿ ਕਈ ਵਿਕਾਸ ਦੇ ਕਈ ਦੁਆਰ ਖੁਲ੍ਹਣਗੇ ਅਤੇ ਇਸ ਚੋਣ ਖੇਤਰ ਦੇ ਲੋਕਾਂ ਲਈ ਰੋਜ਼ਗਾਰ ਅਤੇ ਵਪਾਰ ਦੇ ਮੌਕੇ ਉਪਲਬਧ ਹੋ ਸਕਣਗੇ। ਜ਼ਿਲ੍ਹਾ ਵਿਕਾਸ ਕੌਂਸਲ (ਡੀਡੀਸੀ) ਦੇ ਪ੍ਰਧਾਨ ਕਰਨਲ ਮਹਾਨ ਸਿੰਘ, ਵਾਇਸ ਚੇਅਰਮੈਨ ਰਘੂਨੰਦਨ ਸਿੰਘ, ਸਾਬਕਾ ਵਿਧਾਇਕ ਰਾਜੀਵ ਜਸਰੋਟੀਆ ਅਤੇ ਕੁਲਦੀਪ ਰਾਜ ਨੇ ਵੀ ਇਸ ਮੌਕੇ ’ਤੇ ਆਪਣੇ ਵਿਚਾਰ ਵਿਅਕਤ ਕੀਤੇ।
***********
ਐੱਸਐੱਨਸੀ
(Release ID: 1933666)
Visitor Counter : 105