ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਵੈਭਵ ਫੈਲੋਸ਼ਿਪ ਪ੍ਰੋਗਰਾਮ ਨੇ ਇੰਡੀਅਨ ਡਾਇਸਪੋਰਾ ਨੂੰ ਇੰਡੀਅਨ ਹਾਇਅਰ ਐਜੂਕੇਸ਼ਨ ਇੰਸਟੀਟਿਊਟਸ ਨਾਲ ਜੋੜਨ ਦਾ ਐਲਾਨ ਕੀਤਾ

Posted On: 15 JUN 2023 3:48PM by PIB Chandigarh

ਕੇਂਦਰ ਸਰਕਾਰ ਨੇ ਵਿਗਿਆਨ ਅਤੇ ਟੈਕਨੋਲੋਜੀ ਦੇ ਮੋਹਰੀ ਖੇਤਰਾਂ ਵਿੱਚ ਗਿਆਨ,  ਬੁੱਧੀਮਤਾ ਅਤੇ ਸਰਬਉੱਤਮ ਪ੍ਰਥਾਵਾਂ ਨੂੰ ਸਾਂਝਾ ਕਰਨ ਦੇ ਲਈ ਸਹਿਯੋਗੀ ਅਨੁਸੰਧਾਨ ਕਾਰਜ ਵਿੱਚ ਭਾਰਤੀ ਸਟੀਮ ਡਾਇਸਪੋਰਾ ਨੂੰ ਦੇਸ਼ ਦੇ ਅਕਾਦਮਿਕ ਅਤੇ ਅਨੁਸੰਧਾਨ ਅਤੇ ਵਿਕਾਸ ਸੰਸਥਾਨਾਂ ਦੇ ਨਾਲ ਜੋੜਨ ਦੇ ਲਈ ਇੱਕ ਨਵੇਂ ਫੈਲੋਸ਼ਿਪ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ। 

ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲੇ ਦੇ ਤਹਿਤ ਆਉਣ ਵਾਲੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ  (ਡੀਐੱਸਟੀ) ਦੁਆਰਾ ਕੰਮ ਨਾਲ ਸਬੰਧਿਤ ਕੀਤੇ ਜਾਣ ਵਾਲੇ ਗਲੋਬਲ ਭਾਰਤੀ ਵਿਗਿਆਨੀ (ਵੈਭਵ)  ਫੈਲੋਸ਼ਿਪ ਪ੍ਰੋਗਰਾਮ ਵਿੱਚ ਭਾਰਤੀ ਮੂਲ ਦੇ ਸੀਨੀਅਰ ਵਿਗਿਆਨੀ/ਟੈਕਨੋਲੋਜਿਸਟ (ਐੱਨਆਰਆਈ/ ਓਸੀਆਈ/ਪੀਆਈਓ) ਨੂੰ ਸਨਮਾਨਿਤ ਕੀਤਾ ਜਾਵੇਗਾ, ਜੋ ਆਪਣੇ ਸਬੰਧਿਤ ਦੇਸ਼ਾਂ ਵਿੱਚ ਅਨੁਸੰਧਾਨ ਕੰਮਾਂ ਵਿੱਚ ਲੱਗੇ ਹੋਏ ਹਨ। ਸਿਲੈਕਟ 75 ਫੈਲੋ ਨੂੰ ਕੁਆਂਟਮ ਟੈਕਨੋਲੋਜੀ, ਸਿਹਤ, ਫਾਰਮਾ,  ਇਲੈਕਟ੍ਰਾਨਿਕਸ,  ਖੇਤੀਬਾੜੀ,  ਊਰਜਾ,  ਕੰਪਿਊਟਰ ਵਿਗਿਆਨ ਅਤੇ ਸਮੱਗਰੀ ਵਿਗਿਆਨ ਸਹਿਤ 18 ਪਹਿਚਾਣੇ ਗਏ ਗਿਆਨ ਕਾਰਜ ਖੇਤਰ ਵਿੱਚ ਕੰਮ ਕਰਨ ਦੇ ਲਈ ਸੱਦਿਆ ਜਾਵੇਗਾ। 

ਭਾਰਤ ਸਰਕਾਰ ਦੁਆਰਾ ਦੇਸ਼ ਦੇ ਸਟੀਮ ਪ੍ਰਵਾਸੀਆਂ ਨੂੰ ਭਾਰਤੀ ਸੰਸਥਾਨਾਂ ਨਾਲ ਜੋੜਨ ਦੇ ਲਈ ਵੈਭਵ ਸਮਿਟ ਦਾ ਆਯੋਜਨ ਕੀਤਾ ਗਿਆ ਸੀ,  ਜਿਸ ਦਾ ਉਦਘਾਟਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕੀਤਾ ਸੀ ਅਤੇ ਇਸ ਵਿੱਚ 25,000 ਤੋਂ ਜ਼ਿਆਦਾ ਲੋਕਾਂ ਲੋਕਾਂ ਨੇ ਹਿੱਸਾ ਲਿਆ ਸੀ ਅਤੇ 70 ਤੋਂ ਜ਼ਿਆਦਾ ਦੇਸ਼ਾਂ ਦੇ ਭਾਰਤੀ ਸਟਮ ਪ੍ਰਵਾਸੀਆਂ ਨੇ ਇਸ ਵਿੱਚ ਸਲਾਹ-ਮਸ਼ਵਰਾ ਕੀਤਾ ਸੀ। 

ਭਾਰਤ ਸਰਕਾਰ ਨੇ ਵਿਗਿਆਨ, ਅਨੁਸੰਧਾਨ ਅਤੇ ਇਨੋਵੇਸ਼ਨ ਨੂੰ ਹੁਲਾਰਾ ਦੇਣ ਦੀ ਦਿਸ਼ਾ ਵਿੱਚ ਅਨੇਕ ਉਪਾਅ ਕੀਤੇ ਹਨ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵੈਭਵ ਸਮਿਟ ਵਿੱਚ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ “ਸਮਾਜਿਕ-ਆਰਥਿਕ ਪਰਿਵਰਤਨ ਲਿਆਉਣ ਦੀਆਂ ਸਾਡੀਆਂ ਕੋਸ਼ਿਸ਼ਾਂ ਦੇ ਮੂਲ ਵਿੱਚ ਵਿਗਿਆਨ ਹੈ।”

ਇਹ ਫੈਲੋਸ਼ਿਪ ਪ੍ਰੋਗਰਾਮ, ਵੈਭਵ ਪ੍ਰੋਗਰਾਮ ਨੂੰ ਆਕਾਰ ਦੇਣ ਅਤੇ ਉਸ ਨੂੰ ਲਾਗੂ ਕਰਕੇ ਕੀਤੀਆਂ ਕੋਸ਼ਿਸ਼ਾਂ ਨੂੰ ਅੱਗੇ ਵਧਾਉਣ ਵਾਲੇ ਇੱਕ ਕਦਮ ਦੇ ਰੂਪ ਵਿੱਚ ਸ਼ੁਰੂ ਕੀਤਾ ਗਿਆ ਹੈ,  ਜਿਸ ਵਿੱਚ ਇੰਡੀਅਨ ਹਾਇਅਰ ਐਜੂਕੇਸ਼ਨ ਇੰਸਟੀਟਿਊਟਸ (ਐੱਚਈਆਈ),  ਯੂਨੀਵਰਸਿਟੀਆਂ ਅਤੇ ਜਨਤਕ ਵਿੱਤ ਪੋਸ਼ਿਤ ਵਿਗਿਆਨੀ ਸੰਸਥਾਨਾਂ ਦੇ ਨਾਲ ਇੰਡੀਅਨ ਡਾਇਸਪੋਰਾ ਦੇ ਵਿਗਿਆਨੀਆਂ ਦੇ ਦਰਮਿਆਨ ਸਹਿਯੋਗ ਦੀ ਪਰਿਕਲਪਨਾ ਕੀਤੀ ਗਈ ਹੈ। ਪਹਿਲੇ ਬੁਲਾਵੇ ਦੇ ਲਈ 15 ਜੂਨ 2023 ਤੋਂ 31 ਜੁਲਾਈ 2023 ਤੱਕ ‘ਕਾਲ ਫੌਰ ਪ੍ਰਪੋਜਲ’  ਦੇ ਮਾਧਿਅਮ ਰਾਹੀਂ ਐਪਲੀਕੇਸ਼ਨਾਂ ਮੰਗੀਆਂ ਜਾ ਰਹੀਆਂ ਹਨ। 

ਵੈਭਵ ਫੈਲੋ ਸਹਿਯੋਗ ਦੇ ਲਈ ਇੱਕ ਭਾਰਤੀ ਸੰਸਥਾਨ ਦੀ ਪਹਿਚਾਣ ਕਰਨਗੇ ਅਤੇ ਇੱਕ ਸਾਲ ਵਿੱਚ ਦੋ ਮਹੀਨਾ ਅਤੇ ਅਧਿਕਤਮ ਤਿੰਨ ਸਾਲਾਂ ਤੱਕ ਉਸ ਨਾਲ ਜੁੜੇ ਰਹਿ ਸਕਦੇ ਹਨ। ਇਸ ਫੈਲੋਸ਼ਿਪ ਵਿੱਚ ਫੈਲੋਸ਼ਿਪ ਅਨੁਦਾਨ (4,00,000 ਰੁਪਏ ਪ੍ਰਤੀ ਮਹੀਨਾ), ਅੰਤਰਰਾਸ਼ਟਰੀ ਅਤੇ ਘਰੇਲੂ ਯਾਤਰਾ,  ਘਰ ਅਤੇ ਬਿਨਾ ਅਚਨਚੇਤ ਖ਼ਰਚ ਸ਼ਾਮਿਲ ਹੈ। ਵੈਭਵ ਫੈਲੋ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਆਪਣੇ ਭਾਰਤੀ ਹਮਰੁਤਬਾ ਦੇ ਨਾਲ ਸਹਿਯੋਗ ਕਰਨਗੇ ਅਤੇ ਵਿਗਿਆਨ ਅਤੇ ਟੈਕਨੋਲੋਜੀ ਦੇ ਅਤਿਆਧੁਨਿਕ ਖੇਤਰਾਂ ਵਿੱਚ ਉਸ ਸੰਸਥਾਨ ਵਿੱਚ ਅਨੁਸੰਧਾਨ ਗਤੀਵਿਧੀਆਂ ਸ਼ੁਰੂ ਕਰਨ ਵਿੱਚ ਮਦਦ ਕਰਨਗੇ,  ਜਿਸ ਦੇ ਨਾਲ ਉਹ ਜੁੜੇ ਹਨ। 

ਬਿਨੈਕਾਰ www.dst.gov.in / www.onlinedst.gov.in ਵੈੱਬਸਾਈਟ ਉੱਤੇ ਜਾ ਕੇ ਪ੍ਰਸਤਾਵ ਫਾਰਮੈਟ ਨੂੰ ਡਾਊਨਲੋਡ ਕਰ ਸਕਦੇ ਹਨ ਅਤੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੇ ਈ- ਪੀਐੱਮਐੱਸ ਪੋਰਟਲ ਦੇ ਮਾਧਿਅਮ ਰਾਹੀਂ ਐਪਲੀਕੇਸ਼ਨ ਅਤੇ ਸਾਰੇ ਪ੍ਰਾਸੰਗਿਕ ਜਾਣਕਾਰੀ ਜਮਾਂ ਕਰ ਸਕਦੇ ਹਨ।

 

<><><><><>

ਐੱਸਐੱਨਸੀ
 



(Release ID: 1932945) Visitor Counter : 108