ਰੱਖਿਆ ਮੰਤਰਾਲਾ

ਰਕਸ਼ਾ ਮੰਤਰੀ ਨੇ ਬੰਗਲੁਰੂ ਵਿੱਚ ਆਤਮਨਿਰਭਰਤਾ ‘ਤੇ ਰੱਖਿਆ ਮੰਤਰਾਲੇ ਦੇ ਲਈ ਸਲਾਹਕਾਰ ਕਮੇਟੀ ਦੀ ਬੈਠਕ ਦੀ ਪ੍ਰਧਾਨਗੀ ਕੀਤੀ


ਰਾਸ਼ਟਰੀ ਸੁਰੱਖਿਆ ਨੂੰ ਸੁਦ੍ਰਿੜ੍ਹ ਬਣਾਇਆ ਜਾ ਰਿਹਾ ਹੈ ਅਤੇ ਸ਼ਸਤਰਬੰਦ ਬਲ ਤਕਨੀਕੀ ਤੌਰ 'ਤੇ ਉੱਨਤ ਹੋ ਰਹੇ ਹਨ: ਸ਼੍ਰੀ ਰਾਜਨਾਥ ਸਿੰਘ

Posted On: 16 JUN 2023 1:18PM by PIB Chandigarh

ਰਕਸ਼ਾ ਮੰਤਰੀ  ਸ਼੍ਰੀ ਰਾਜਨਾਥ ਸਿੰਘ ਨੇ 16 ਜੂਨ,  2023 ਨੂੰ ਕਰਨਾਟਕ  ਦੇ ਬੰਗਲੁਰੂ ਵਿੱਚ ਰੱਖਿਆ ਨਿਰਮਾਣ ਵਿੱਚ ਆਤਮਨਿਰਭਰਤਾ ਤੇ ਰੱਖਿਆ ਮੰਤਰਾਲੇ ਦੇ ਲਈ ਸਲਾਹਕਾਰ ਕਮੇਟੀ ਦੀ ਬੈਠਕ ਦੀ ਪ੍ਰਧਾਨਗੀ ਕੀਤੀ। ਬੈਠਕ ਦੇ ਦੌਰਾਨ,  ਸੰਸਦ  ਦੇ ਦੋਨਾਂ ਸਦਨਾਂ ਦੀ ਕਮੇਟੀ  ਦੇ ਮੈਬਰਾਂ ਨੂੰ ਰੱਖਿਆ ਮੰਤਰਾਲੇ ਦੁਆਰਾ ਰੱਖਿਆ ਵਿੱਚ ‘ਆਤਮਨਿਰਭਰਤਾ’ ਅਰਜਿਤ ਕਰਨ ਲਈ ਕੀਤੀਆਂ ਗਈਆਂ ਪਹਿਲਾਂ ਅਤੇ ਉਨ੍ਹਾਂ ਨਿਰਣਿਆਂ ਦੇ ਕਾਰਨ ਹੁਣ ਤੱਕ ਹੋਈ ਪ੍ਰਗਤੀ ਬਾਰੇ ਜਾਣੂ ਕਰਵਾਇਆ ਗਿਆ।

ਰਕਸ਼ਾ ਮੰਤਰੀ ਨੇ ਦੇਸ਼ ਦੀ ਸੁਰੱਖਿਆ ਵਧਾਉਣ ਅਤੇ ਸ਼ਸਤਰਬੰਦ ਬਲਾਂ ਨੂੰ ਲਗਾਤਾਰ ਵਿਕਸਿਤ ਹੋ ਰਹੇ ਆਲਮੀ ਪਰਿਦ੍ਰਿਸ਼ ਤੋਂ ਪੈਦਾ ਚੁਣੌਤੀਆਂ ਨਾਲ ਨਜਿੱਠਣ ਦੇ ਲਈ ਤਕਨੀਕੀ ਤੌਰ 'ਤੇ ਉੱਨਤ ਬਣਾਉਣ ਦੇ ਲਈ ਸਰਕਾਰ ਦੇ ਲਗਾਤਾਰ ਪ੍ਰਯਾਸਾਂ ਤੇ ਚਾਨਣਾ ਪਾਇਆ। ਮੰਗ ਭਰੋਸੇ ਨੂੰ ਆਤਮਨਿਰਭਰਤਾ ਸੁਨਿਸ਼ਚਿਤ ਕਰਨ ਲਈ ਸਭ ਤੋਂ ਮਹੱਤਵਪੂਰਣ ਪਹਿਲੂਆਂ ਵਿੱਚੋਂ ਇੱਕ ਦੱਸਦੇ ਹੋਏ,  ਉਨ੍ਹਾਂ ਨੇ ਕਿਹਾ ਕਿ ਇਸ ਉਦੇਸ਼ ਨੂੰ ਪ੍ਰਾਪਤ ਕਰਨ ਲਈ ਕਈ ਫ਼ੈਸਲੇ ਲਏ ਗਏ ਹਨ। ਇਨ੍ਹਾਂ ਵਿੱਚ ਪੂੰਜੀਗਤ ਖਰਚ ਸਹਿਤ ਰੱਖਿਆ ਬਜਟ ਵਿੱਚ ਲਗਾਤਾਰ ਵਾਧਾ,  ਵਿੱਤ ਸਾਲ 2023-24 ਵਿੱਚ ਘਰੇਲੂ ਉਦਯੋਗ ਦੇ ਲਈ ਰੱਖਿਆ ਪੂੰਜੀ ਖਰੀਦ ਬਜਟ ਦੇ ਰਿਕਾਰਡ 75 ਫ਼ੀਸਦੀ ਦਾ ਨਿਰਧਾਰਣ ਅਤੇ ਸਕਾਰਾਤਮਕ ਸਵਦੇਸ਼ੀਕਰਣ ਸੂਚੀ ਜਾਰੀ ਕਰਨਾ ਸ਼ਾਮਿਲ ਹੈ।

ਸ਼੍ਰੀ ਰਾਜਨਾਥ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਸਰਕਾਰ  ਦੇ ਨਿਰਣਿਆਂ ਦਾ ਲਾਭ ਪ੍ਰਾਪਤ ਹੋਣਾ ਸ਼ੁਰੂ ਹੋ ਗਿਆ ਹੈ ਅਤੇ ਅੱਜ ਦੇਸ਼ ਸਵਦੇਸ਼ੀ ਰੂਪ ਨਾਲ ਪਣਡੁੱਬੀਆਂ,  ਲੜਾਕੂ ਜਹਾਜ਼ਾਂਹੈਲੀਕਾਪਟਰਾਂ ਅਤੇ ਹਥਿਆਰਾਂ ਦਾ ਨਿਰਮਾਣ ਕਰ ਰਿਹਾ ਹੈ।  ਉਨ੍ਹਾਂ ਨੇ ਕਿਹਾ ਕਿ ਲਗਾਤਾਰ ਵੱਧ ਰਿਹਾ ਰੱਖਿਆ ਉਦਯੋਗ ਨਾ ਕੇਵਲ ਘਰੇਲੂ ਜ਼ਰੂਰਤਾਂ ਨੂੰ ਪੂਰਾ ਕਰ ਰਿਹਾ ਹੈ,  ਬਲਕਿ ਮਿੱਤਰ ਦੇਸ਼ਾਂ ਦੀਆਂ ਸੁਰੱਖਿਆ ਜ਼ਰੂਰਤਾਂ ਦੀ ਵੀ ਪੂਰਤੀ ਕਰ ਰਿਹਾ ਹੈ।  ਉਨ੍ਹਾਂ ਨੇ ਕਿਹਾ ਕਿ ਪਿਛਲੇ ਵਿੱਤ ਸਾਲ ਵਿੱਚ ਸਾਡਾ ਰੱਖਿਆ ਉਤਪਾਦਨ ਇੱਕ ਲੱਖ ਕਰੋੜ ਰੁਪਏ ਨੂੰ ਪਾਰ ਕਰ ਗਿਆ ਅਤੇ ਨਿਰਯਾਤ 16,000 ਕਰੋੜ ਰੁਪਏ ਤੱਕ ਪਹੁੰਚ ਗਿਆ। ਇਹ ਇਸ ਗੱਲ ਦਾ ਪ੍ਰਮਾਣ ਹੈ ਕਿ ਰੱਖਿਆ ਖੇਤਰ ਅਤੇ ਰਾਸ਼ਟਰ ਸਹੀ ਮਾਰਗ ਤੇ ਅੱਗੇ ਵਧ ਰਿਹਾ ਹੈ।

ਰਕਸ਼ਾ ਮੰਤਰੀ ਨੇ ਕਿਹਾ ਕਿ ਵਿਚਾਰਧਾਰਾ ਚਾਹੇ ਜੋ ਵੀ ਹੋਵੇ,  ਪੂਰਨ ਆਤਮਨਿਰਭਰਤਾ  ਦੇ ਲਕਸ਼ ਨੂੰ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਹਮੇਸ਼ਾ ਸਾਰੇ ਪੱਖਾਂ ਤੋਂ ਸਰਵਸੰਮਤੀ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਅਸੀਂ ਭਾਰਤ ਨੂੰ ਆਯਾਤਕ ਦੇਸ਼ ਦੇ ਬਜਾਏ ਰੱਖਿਆ ਨਿਰਯਾਤਕ ਬਣਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਹਰ ਸਥਿਤੀ ਵਿੱਚ ‘ਨੈਸ਼ਨ ਫਸਟ’ ਦੇ ਵਿਚਾਰ ਦੇ ਨਾਲ ਇਕੱਠੇ ਖੜ੍ਹਾ ਹੋਣਾ ਚਾਹੀਦਾ ਹੈ। ਤਾਂ ਹੀ ਅਸੀ ਆਤਮਨਿਰਭਰ ਭਾਰਤ ਦੇ ਲਕਸ਼ ਨੂੰ ਹਾਸਲ ਕਰ ਸਕਾਂਗੇ ।

ਚਰਚਾ ਦੇ ਦੌਰਾਨ ਕਮੇਟੀ ਦੇ ਮੈਬਰਾਂ ਨੇ ਵਡਮੁੱਲੇ ਸੁਝਾਅ ਦਿੱਤੇਜਿਨ੍ਹਾਂ ਦੀ ਰਕਸ਼ਾ ਮੰਤਰੀ  ਨੇ ਸ਼ਲਾਘਾ ਕੀਤੀ।  ਉਨ੍ਹਾਂ ਨੇ ਕਿਹਾ ਕਿ ਸੁਝਾਵਾਂ ਨੂੰ ਸ਼ਾਮਿਲ ਕਰਨ ਦੇ ਪ੍ਰਯਾਸ ਕੀਤੇ ਜਾਣਗੇ ।

ਰੱਖਿਆ ਰਾਜ ਮੰਤਰੀ ਸ਼੍ਰੀ ਅਜੈ ਭੱਟ,  ਚੀਫ਼ ਆਵ੍ ਡਿਫੈਂਸ ਸਟਾਫ ਜਨਰਲ ਅਨਿਲ ਚੌਹਾਨ ਰੱਖਿਆ ਸਕੱਤਰ ਸ਼੍ਰੀ ਗਿਰੀਧਰ ਅਰਮਾਨੇ ,  ਬੈਠਕ ਵਿੱਚ ਸਕੱਤਰ  ( ਭੂਤਪੂਰਵ ਸੈਨਿਕ ਕਲਿਆਣ) ਸ਼੍ਰੀ ਵਿਜੈ ਕੁਮਾਰ ਸਿੰਘ ਅਤੇ ਰੱਖਿਆ ਅਨੁਸੰਧਾਨ ਅਤੇ ਵਿਕਾਸ ਵਿਭਾਗ  ਦੇ ਸਕੱਤਰ ਅਤੇ ਡੀਆਰਡੀਓ ਦੇ ਪ੍ਰਧਾਨ ਡਾ. ਸਮੀਰ ਵੀ ਕਾਮਤ ਵੀ ਮੌਜੂਦ ਸਨ।

 

******

ਏਬੀਬੀ/ਸੇਵੀ



(Release ID: 1932912) Visitor Counter : 103