ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਪ੍ਰੋਫੈਸਰ ਐੱਸਪੀ ਸਿੰਘ ਬਘੇਲ ਨੇ ਦੇਸ਼ਵਿਆਪੀ ਰਕਤਦਾਨ ਅੰਮ੍ਰਿਤ ਮਹੋਤਸਵ ਦੇ ਹਿੱਸੇ ਦੇ ਰੂਪ ਵਿੱਚ ਆਰਐੱਮਐੱਲ ਹਸਪਤਾਲ ਵਿੱਚ ‘‘ਵਿਸ਼ਵ ਰਕਤਦਾਤਾ ਦਿਵਸ’’ ਦਾ ਉਦਘਾਟਨ ਕੀਤਾ


ਇਸ ਵਰ੍ਹੇ ਦੇ ਵਿਸ਼ਵ ਰਕਤਦਾਤਾ ਦਿਵਸ ਮੁਹਿੰਮ ਦਾ ਸਲੋਗਨ- ‘ਰਕਤ ਦੋ, ਪਲਾਜ਼ਮਾ ਦੋ, ਜੀਵਨ ਸਾਂਝਾ ਕਰੋ, ਅਕਸਰ ਸਾਂਝਾ ਕਰੋ’ ਹਨ

ਪ੍ਰੋਫੈਸਰ ਐੱਸ.ਪੀ ਬਘੇਲ ਨੇ ਸਾਰਿਆਂ ਨੂੰ ਸੇਵਾ ਅਤੇ ਸਹਿਯੋਗ ਦੀ ਭਾਵਨਾ ਅਤੇ ਸਮ੍ਰਿੱਧ ਪਰੰਪਰਾ ਦੀ ਪਾਲਣਾ ਕਰਦੇ ਹੋਏ ਰਕਤਦਾਨ ਮੁਹਿੰਮ ਦੇ ਮਹਾਨ ਕਾਰਜ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ

ਤਕਨੀਕੀ ਪ੍ਰਗਤੀ ਦੇ ਬਾਵਜੂਦ ਰਕਤ ਲਈ ਕੋਈ ਵਿਕਲਪ ਨਹੀਂ ਹੈ ਅਤੇ 1 ਯੂਨਿਟ ਰਕਤ ਤਿੰਨ ਲੋਕਾਂ ਦੀ ਜਾਨ ਬਚਾ ਸਕਦਾ ਹੈ: ਪ੍ਰੋਫੈਸਰ ਐੱਸ.ਪੀ ਸਿੰਘ ਬਘੇਲ

‘‘ਸਾਨੂੰ ਰਕਤਦਾਨ ਨਾਲ ਸਬੰਧਿਤ ਮਿੱਥਾਂ ਨੂੰ ਦੂਰ ਕਰਨ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ ਅਤੇ ਲੋਕਾਂ ਨੂੰ ਰਕਤਦਾਨ ਕਰਨ ਲਈ ਪ੍ਰੋਤਸਾਹਿਤ ਕਰਨਾ ਚਾਹੀਦਾ ਹੈ’’

Posted On: 14 JUN 2023 3:08PM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਪ੍ਰੋਫੈਸਰ ਐੱਸ.ਪੀ ਬਘੇਲ ਨੇ ਅੱਜ ਨਵੀਂ ਦਿੱਲੀ ਦੇ ਆਰਐੱਮਐੱਲ ਹਸਪਤਾਲ ਵਿੱਚ ਰਕਤਦਾਨ ਸ਼ਿਵਿਰ ਦਾ ਉਦਘਾਟਨ ਕਰਦੇ ਹੋਏ ਕਿਹਾ ਕਿ ਰਕਤਦਾਨ ਇੱਕ ਪਰੋਪਕਾਰ ਦਾ ਕੰਮ ਹੈ ਅਤੇ ਇਹ ਸਾਡੀ ਸਮ੍ਰਿੱਧ ਸੰਸਕ੍ਰਿਤੀ, ਸੇਵਾ ਅਤੇ ਸਹਿਯੋਗ ਦੀ ਪਰੰਪਰਾ ਨਾਲ ਮਜ਼ਬੂਤੀ ਨਾਲ ਜੁੜਿਆ ਹੈ। ਉਨ੍ਹਾਂ ਨੇ ਸਾਰੇ ਨਾਗਰਿਕਾਂ ਨੂੰ ਅਪੀਲ ਕਰਦੇ ਹੋਏ ਦੇਸ਼ਵਿਆਪੀ ਰਕਤਦਾਨ ਅੰਮ੍ਰਿਤ ਮਹੋਤਸਵ ਦੇ ਹਿੱਸੇ ਦੇ ਰੂਪ ਵਿੱਚ ਅੱਗੇ ਆਉਣ ਅਤੇ ਰਕਤਦਾਨ ਕਰਨ ਦੀ ਅਪੀਲ ਕੀਤੀ। ਪ੍ਰੋਫੈਸਰ ਬਘੇਲ ਨੇ ਕਿਹਾ ਕਿ ਰਕਤਦਾਨ ਦੇਸ਼ ਦੀ ਜ਼ਰੂਰਤ ਨੂੰ ਪੂਰਾ ਕਰਨ ਤੋਂ ਇਲਾਵਾ ਸਮਾਜ ਅਤੇ ਮਾਨਵ ਜਾਤੀ ਲਈ ਇੱਕ ਮਹੱਤਵਪੂਰਨ ਸੇਵਾ ਵੀ ਹੈ।

 

ਇਸ ਵਰ੍ਹੇ ਦੀ ਵਿਸ਼ਵ ਰਕਤਦਾਤਾ ਦਿਵਸ ਮੁਹਿੰਮ ਦਾ ਸਲੋਗਨ -‘ਰਕਤ ਦੋ, ਪਲਾਜ਼ਮਾ ਦੋ, ਜੀਵਨ ਸਾਂਝਾ ਕਰੋ, ਅਕਸਰ ਸਾਂਝਾ ਕਰੋ’ ਹੈ। ਇਹ ਜੀਵਨ ਭਰ ਖੂਨ ਚੜ੍ਹਾਉਣ ਦੀ ਜ਼ਰੂਰਤ ਵਾਲੇ ਮਰੀਜ਼ਾਂ 'ਤੇ ਕੇਂਦ੍ਰਿਤ ਕਰਦਾ ਹੈ ਅਤੇ ਉਸ ਭੂਮਿਕਾ ਨੂੰ ਰੇਖਾਂਕਿਤ ਕਰਦਾ ਹੈ ਜਿਸ ਨੂੰ ਹਰ ਇੱਕ ਵਿਅਕਤੀ ਰਕਤਦਾਨ ਜਾਂ ਪਲਾਜ਼ਮਾ ਦਾ ਕੀਮਤੀ ਤੋਹਫ਼ਾ ਦੇ ਕੇ ਨਿਭਾ ਸਕਦਾ ਹੈ। 

 

ਕੇਂਦਰੀ ਰਾਜ ਮੰਤਰੀ ਪ੍ਰੋਫੈਸਰ ਐੱਸ.ਪੀ ਬਘੇਲ ਨੇ ਰਕਤਦਾਨ ਅਤੇ ਰਕਤਦਾਨ ਅੰਮ੍ਰਿਤ ਮਹੋਤਸਵ ਦੇ ਮਹੱਤਵ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਭਾਰਤ ਵਿੱਚ ਹਰ 2 ਸੈਕਿੰਡ ਵਿੱਚ ਰਕਤਦਾਨ ਦੀ ਮੰਗ ਹੁੰਦੀ ਹੈ। ਹਰ ਵਰ੍ਹੇ ਔਸਤਨ 14.6 ਮਿਲੀਅਨ ਰਕਤ ਦੀ ਜ਼ਰੂਰਤ ਹੁੰਦੀ ਹੈ ਅਤੇ ਕਰੀਬ ਇੱਕ ਮਿਲੀਅਨ ਦੀ ਕਮੀ ਹਮੇਸ਼ਾ ਬਣੀ ਰਹਿੰਦੀ ਹੈ। ਸਮਝ ਅਤੇ ਜਾਗਰੂਕਤਾ ਦੀ ਕਮੀ ਤੋਂ ਇਲਾਵਾ, ਕਈ ਮਿੱਥਾਂ ਅਤੇ ਤੱਥ ਵੀ ਰਕਤਦਾਨ ਨਾਲ ਜੁੜੇ ਹਨ ਜੋ ਤੰਦਰੁਸਤ ਲੋਕਾਂ ਨੂੰ ਰਕਤਦਾਨ ਕਰਨ ਲਈ ਉਤਸ਼ਾਹਿਤ ਕਰ ਸਕਦੇ ਹਨ। ਕੈਂਸਰ ਰੋਗੀਆਂ, ਸਕਿੱਲ ਸੈੱਲ ਅਨੀਮੀਆ ਅਤੇ ਥੈਲੇਸੀਮੀਆ ਆਦਿ ਦੇ ਮਰੀਜ਼ਾਂ ਨੂੰ ਵਾਰ-ਵਾਰ ਰਕਤ ਦੀ ਜ਼ਰੂਰਤ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਹਰ ਦੋ ਸੈਕਿੰਡ ਵਿੱਚ ਕਿਸੇ ਨਾ ਕਿਸੇ ਨੂੰ ਰਕਤ ਦੀ ਜ਼ਰੂਰਤ ਹੁੰਦੀ ਹੈ ਅਤੇ ਸਾਡੇ ਵਿੱਚੋਂ ਤਿੰਨ ਵਿੱਚੋਂ ਇੱਕ ਨੂੰ ਆਪਣੇ ਜੀਵਨਕਾਲ ਵਿੱਚ ਰਕਤ ਦੀ ਜ਼ਰੂਰਤ ਹੁੰਦੀ ਹੈ।  ਪ੍ਰੋਫੈਸਰ ਐੱਸ.ਪੀ ਬਘੇਲ ਨੇ ਕਿਹਾ ਕਿ ਤਕਨੀਕੀ ਤਰੱਕੀ ਦੇ ਬਾਵਜੂਦ ਰਕਤ ਦਾ ਕੋਈ ਵਿਕਲਪ ਨਹੀਂ ਹੈ ਅਤੇ 1 ਯੂਨਿਟ ਰਕਤ ਤਿੰਨ ਲੋਕਾਂ ਦੀ ਜਾਨ ਬਚਾ ਸਕਦਾ ਹੈ। ਉਨ੍ਹਾਂ ਕਿਹਾ ਕਿ ਰਕਤਦਾਨ ਅੰਮ੍ਰਿਤ ਮਹੋਤਸਵ ਦਾ ਉਦੇਸ਼ ਨਿਯਮਿਤ ਤੌਰ 'ਤੇ ਗੈਰ-ਮੁਨਾਫਾ ਸਵੈ-ਇੱਛੁਕ ਰਕਤਦਾਨ ਬਾਰੇ ਜਾਗਰੂਕਤਾ ਵਧਾਉਣਾ ਹੈ ਅਤੇ ਇਹ ਸੁਨਿਸ਼ਚਿਤ ਕਰਨਾ ਹੈ ਕਿ ਰਕਤ ਜਾਂ ਇਸ ਦੇ ਕੰਪੋਨੈਂਟਸ (ਸੰਪੂਰਣ ਰਕਤ/ਪੈਕਡ ਰੈੱਡ ਬਲੱਡ ਸੈੱਲਸ/ਪਲਾਜ਼ਮਾ/ਪਲੇਟਲੈਟਸ) ਉਪਲਬਧ, ਸੁਲਭ, ਸਸਤੀ ਅਤੇ ਸੁਰੱਖਿਅਤ ਹਨ। 

ਸ੍ਰੀ ਐੱਸ.ਪੀ ਬਘੇਲ ਨੇ ਰਕਤਦਾਨ ਨਾਲ ਜੁੜੀਆਂ ਮਿੱਥਾਂ ਦਾ ਖੰਡਨ ਕਰਦੇ ਹੋਏ ਕਿਹਾ ਕਿ ਰਕਤਦਾਨ ਕਰਨ ਨਾਲ ਕਮਜ਼ੋਰੀ ਨਹੀਂ ਆਉਂਦੀ, ਇਹ ਇੱਕ ਗਲਤ ਧਾਰਨਾ ਹੈ। ਇੱਕ ਵਿਅਕਤੀ ਦੇ ਸਰੀਰ ਵਿੱਚ 5-6 ਲੀਟਰ ਰਕਤ ਹੁੰਦਾ ਹੈ ਅਤੇ ਉਹ ਹਰ 90 ਦਿਨਾਂ (3 ਮਹੀਨਿਆਂ) ਵਿੱਚ ਰਕਤਦਾਨ ਕਰ ਸਕਦਾ ਹੈ। ਸਰੀਰ ਵਿੱਚ ਛੇਤੀ ਹੀ ਖੂਨ; 24 ਤੋਂ 48  ਘੰਟਿਆਂ ਦੇ ਅੰਦਰ ਰਕਤ ਪਲਾਜ਼ਮਾ ਦੀ ਮਾਤਰਾ, ਲਗਭਗ 3 ਹਫ਼ਤਿਆਂ ਵਿੱਚ ਲਾਲ ਖੂਨ ਦੇ ਸੈੱਲ (ਰੈੱਡ ਬਲੱਡ ਸੈੱਲ) ਅਤੇ ਮਿੰਟਾਂ ਵਿੱਚ ਹੀ ਪਲੇਟਲੈਟਸ ਅਤੇ ਚਿੱਟੇ ਖੂਨ ਦੇ ਸੈੱਲਾਂ ਦੀ ਰਿਕਵਰੀ ਕਰ ਸਕਦਾ ਹੈ।  ਇਸ ਨਾਲ ਕੋਈ ਕਮਜ਼ੋਰੀ ਨਹੀਂ ਆਉਂਦੀ, ਇਸ ਦੇ ਉਲਟ ਲੋਕਾਂ ਨੂੰ ਇਹ ਸਮਝਣਾ ਹੋਵੇਗਾ ਕਿ ਰਕਤਦਾਨ ਕਰਨ ਤੋਂ ਪਹਿਲਾਂ ਖੂਨ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਤੁਸੀਂ 3 ਮਹੀਨਿਆਂ ਤੋਂ ਪਹਿਲਾਂ ਰਕਤਦਾਨ ਨਹੀਂ ਕਰ ਸਕਦੇ। ਉਨ੍ਹਾਂ ਨੇ ਕਿਹਾ ਕਿ ਰਕਤਦਾਨ ਬਹੁਤ ਜ਼ਰੂਰੀ ਹੈ।

 

ਰਕਤਦਾਨ  ਦੇ ਬਾਰੇ ਵਿੱਚ ਜਾਗਰੂਕਤਾ ਪੈਦਾ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਸਾਨੂੰ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਰਕਤਦਾਨ ਅਤੇ ਅੰਗਦਾਨ ਦੀ ਮਹੱਤਤਾ ਬਾਰੇ ਸਮਝਾਉਣਾ ਅਤੇ ਸਿਖਾਉਣਾ ਚਾਹੀਦਾ ਹੈ। ਉਨ੍ਹਾਂ ਨੇ ਦੁਨੀਆ ਭਰ ਦੇ ਲੋਕਾਂ ਨੂੰ ਰਕਤਦਾਨ ਕਰਨ ਦੀ ਅਪੀਲ ਵੀ ਕੀਤੀ। ਉਨ੍ਹਾਂ ਨੇ ਵਰਨਣ ਕੀਤਾ ਕਿ ਸਾਨੂੰ ਲਈ ਪੇਂਡੂ ਖੇਤਰਾਂ ਵਿੱਚ ਰਕਤਦਾਨ ਦੀਆਂ ਮਿੱਥਾਂ ਨੂੰ ਦੂਰ ਕਰਨ ਬਾਰੇ ਜਾਗਰੂਕਤਾ ਫੈਲਾਉਣ ਦੀ ਜ਼ਰੂਰਤ ਹੈ ਕਿਉਂਕਿ ਪੇਂਡੂ ਖੇਤਰ ਦੇ ਲੋਕ ਅੱਜ ਵੀ ਇਨ੍ਹਾਂ ਮਿੱਥਾਂ ਨਾਲ ਘਿਰੇ ਹੋਏ ਹਨ।

ਪ੍ਰੋਫੈਸਰ ਐੱਸ.ਪੀ ਬਘੇਲ ਨੇ ਰਕਤਦਾਨ ਸ਼ਿਵਿਰ ਵਿੱਚ ਰਕਤਦਾਤਾਵਾਂ ਨਾਲ ਮੁਲਾਕਾਤ ਕੀਤੀ ਅਤੇ ਰਕਤਦਾਨ ਕਰਨ ਦੇ ਉਨ੍ਹਾਂ ਦੇ ਸੁਆਰਥ ਰਹਿਤ ਕਾਰਜ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ 100 ਤੋਂ ਵਧ ਵਾਰ ਰਕਤਦਾਨ ਕਰਨ ਵਾਲੇ ਰਕਤਦਾਤਾਵਾਂ ਨੂੰ ਸਨਮਾਨਿਤ ਵੀ ਕੀਤਾ।

 

ਉਨ੍ਹਾਂ ਨੇ ਈ-ਰਕਤ ਕੋਸ਼ ਪੋਰਟਲ ਨਾਮਕ ਕੇਂਦਰੀਕ੍ਰਿਤ ਰਕਤ ਬੈਂਕ ਪ੍ਰਬੰਧਨ ਸੂਚਨਾ ਪ੍ਰਣਾਵੀ ਦੁਆਰਾ ਸਹਿਯੋਗੀ ਰਾਸ਼ਟਰਵਿਆਪੀ ਮੁਹਿੰਮ ਦਾ ਵੀ ਵਰਣਨ ਕੀਤਾ ਜੋ ਰਕਤ ਦਾਤਾਵਾਂ ਦੇ ਰਾਸ਼ਟਰੀ ਭੰਡਾਰ ਦੇ ਰੂਪ ਵਿੱਚ ਕੰਮ ਕਰਦਾ ਹੈ। ਇਹ ਰਕਤਦਾਤਾਵਾਂ ਦਾ ਇੱਕ ਸੁਰੱਖਿਅਤ ਰਿਕਾਰਡ ਵੀ ਸੁਨਿਸ਼ਚਿਤ ਕਰਦਾ ਹੈ ਅਤੇ ਜ਼ਰੂਰਤ ਪੈਣ ‘ਤੇ ਰਕਤ ਦੀ ਉਪਲਬਧਤਾ ਵਿੱਚ ਤੇਜ਼ੀ ਲਿਆਏਗਾ।

 

ਈ-ਰਕਤ ਕੋਸ਼ ਪੋਰਟਲ ਦੇ ਲਈ ਲਿੰਕ

 https://www.eraktkosh.in/BLDAHIMS/bloodbank/transactions/bbpublicindex.html

 

 

*****

 
ਐੱਮਵੀ 



(Release ID: 1932632) Visitor Counter : 131


Read this release in: English , Urdu , Hindi , Tamil , Telugu