ਖੇਤੀਬਾੜੀ ਮੰਤਰਾਲਾ

ਹੈਦਰਾਬਾਦ 15 ਤੋਂ 17 ਜੂਨ ਤੱਕ ਜੀ-20 ਖੇਤੀਬਾੜੀ ਮੰਤਰੀ ਪੱਧਰੀ ਮੀਟਿੰਗ ਦੀ ਮੇਜ਼ਬਾਨੀ ਕਰੇਗਾ

Posted On: 14 JUN 2023 2:37PM by PIB Chandigarh

 

  ਐਗਰੀਕਲਚਰ ਵਰਕਿੰਗ ਗਰੁੱਪ (ਏਡਬਲਿਯੂਜੀ) ਦੀ ਮੰਤਰੀ ਪੱਧਰੀ ਮੀਟਿੰਗ ਲਈ ਹੈਦਰਾਬਾਦ ਵਿੱਚ ਹੋਵੇਗੀ। 15-17 ਜੂਨ 2023 ਤੱਕ ਸ਼ੁਰੂ ਹੋਣ ਵਾਲੇ ਤਿੰਨ ਦਿਨਾਂ ਸਮਾਗਮ ਵਿੱਚ ਜੀ-20 ਮੈਂਬਰ ਦੇਸ਼ਾਂਸੱਦੇ ਗਏ ਦੇਸ਼ਾਂ ਅਤੇ ਅੰਤਰਰਾਸ਼ਟਰੀ ਸੰਗਠਨਾਂ ਦੇ 200 ਤੋਂ ਵੱਧ ਡੈਲੀਗੇਟ ਸ਼ਾਮਲ ਹੋਣਗੇ। ਇਸ ਸਮਾਗਮ ਵਿੱਚ ਵੱਖ-ਵੱਖ ਦੇਸ਼ਾਂ ਦੇ ਖੇਤੀਬਾੜੀ ਮੰਤਰੀਆਂ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਦੇ ਡਾਇਰੈਕਟਰ ਜਨਰਲ ਸ਼ਾਮਲ ਹੋਣਗੇ।

ਪਹਿਲੇ ਦਿਨ ਦੀ ਸ਼ੁਰੂਆਤ ਮਾਨਯੋਗ ਰਾਜ ਮੰਤਰੀਐੱਮਓਏਐੱਫਐੱਫ ਡਬਲਿਯੂਸ਼੍ਰੀ ਕੈਲਾਸ਼ ਚੌਧਰੀ ਦੁਆਰਾ ਇੱਕ ਸ਼ਾਨਦਾਰ ਪ੍ਰਦਰਸ਼ਨੀ ਦੇ ਉਦਘਾਟਨ ਨਾਲ ਹੋਵੇਗੀ। ਪ੍ਰਦਰਸ਼ਨੀ ਵਿੱਚ ਖੇਤੀਬਾੜੀ ਅਤੇ ਸਹਾਇਕ ਖੇਤਰਾਂ ਵਿੱਚ ਭਾਰਤ ਦੀਆਂ ਪ੍ਰਾਪਤੀਆਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ। ਉਦਘਾਟਨ ਤੋਂ ਬਾਅਦ ਅਗਰੀਕਲਚਰਲ ਡਿਪਟੀਜ਼ ਮੀਟਿੰਗ (ਏਡੀਐਮ) ਹੋਵੇਗੀ। ਦੂਜੇ ਅੱਧ ਵਿੱਚ ਦੋ ਸਾਈਡ ਈਵੈਂਟ ਹੋਣਗੇਜਿਸ ਦਾ ਸਿਰਲੇਖ ਹੈ, "ਮੁਨਾਫ਼ੇਲੋਕ ਅਤੇ ਗ੍ਰਹਿ ਲਈ ਖੇਤੀਬਾੜੀ ਕਾਰੋਬਾਰ ਦਾ ਪ੍ਰਬੰਧਨ" ਅਤੇ "ਡਿਜ਼ੀਟਲ ਤੌਰ 'ਤੇ ਡਿਸਕਨੈਕਟਡ ਨੂੰ ਕਨੈਕਟ ਕਰਨਾ: ਖੇਤੀਬਾੜੀ ਵਿੱਚ ਡਿਜੀਟਲ ਟੈਕਨਾਲੋਜੀ ਦੀ ਸ਼ਕਤੀ ਦਾ ਇਸਤੇਮਾਲ ਕਰਨਾ" ਪ੍ਰਮੁੱਖ ਭਾਰਤੀ ਖੇਤੀ-ਅਧਾਰਿਤ ਕੰਪਨੀਆਂ ਦੀ ਭਾਗੀਦਾਰੀ ਨਾਲ ਅਤੇ ਸਟਾਰਟ-ਅੱਪਸ ਅਤੇ ਕੇਂਦਰ ਅਤੇ ਰਾਜ ਸਰਕਾਰ ਦੀਆਂ ਏਜੰਸੀਆਂ ਖੇਤੀਬਾੜੀ-ਵਪਾਰਕ ਕੰਪਨੀਆਂ ਦੇ ਪ੍ਰਚਾਰ ਵਿੱਚ ਸ਼ਾਮਲ ਹਨ।

ਮੀਟਿੰਗ ਦੇ ਦੂਜੇ ਦਿਨ ਦੀ ਸ਼ੁਰੂਆਤ ਮਾਨਯੋਗ ਕੇਂਦਰੀ ਖੇਤੀਬਾੜੀ ਮੰਤਰੀਸ਼੍ਰੀ ਨਰੇਂਦਰ ਸਿੰਘ ਤੋਮਰ, ਜੀ-20 ਮੀਟਿੰਗ ਵਿੱਚ ਹਿੱਸਾ ਲੈਣ ਵਾਲੇ ਮੰਤਰੀਆਂ ਅਤੇ ਹੋਰ ਵਫ਼ਦ ਦੇ ਮੁਖੀਆਂ ਦੇ ਸਵਾਗਤ ਨਾਲ ਹੋਵੇਗੀ। ਦਿਨ ਦੇ ਮੰਤਰੀ ਪੱਧਰੀ ਰੁਝੇਵਿਆਂ ਵਿੱਚ ਤਿੰਨ ਸਮਾਨਾਂਤਰ ਸੈਸ਼ਨਾਂ ਵਿੱਚ "ਖੁਰਾਕ ਸੁਰੱਖਿਆ ਅਤੇ ਪੋਸ਼ਣ ਲਈ ਸਸਟੇਨੇਬਲ ਐਗਰੀਕਲਚਰ" ਅਤੇ ਔਰਤਾਂ ਦੀ ਅਗਵਾਈ ਵਾਲੀ ਖੇਤੀਟਿਕਾਊ ਜੈਵ ਵਿਭਿੰਨਤਾ ਅਤੇ ਜਲਵਾਯੂ ਹੱਲਾਂ 'ਤੇ ਉੱਚ-ਪੱਧਰੀ ਮੰਤਰੀ ਪੱਧਰੀ ਚਰਚਾ ਸ਼ਾਮਲ ਹੋਵੇਗੀ।

ਮੰਤਰੀਆਂ ਦੀ ਮੀਟਿੰਗ ਦਾ ਤੀਜਾ ਦਿਨ ਐਗਰੀਕਲਚਰ ਵਰਕਿੰਗ ਗਰੁੱਪਜੀ20ਭਾਰਤੀ ਪ੍ਰੈਜ਼ੀਡੈਂਸੀ ਦੇ ਨਤੀਜਿਆਂ ਨੂੰ ਅਪਣਾਉਣ ਨਾਲ ਸਮਾਪਤ ਹੋਵੇਗਾ। ਬਾਅਦ ਵਿੱਚ ਵਫ਼ਦ ਫਿਰ ਆਈਸੀਏਆਰ-ਇੰਡੀਅਨ ਇੰਸਟੀਚਿਊਟ ਆਫ਼ ਮਿਲਟਸ ਰਿਸਰਚ (ਆਈਆਈਐਮਆਰ)ਹੈਦਰਾਬਾਦ ਵਿੱਚ ਤਕਨੀਕੀ ਦੌਰਾ ਕਰਨ ਲਈ  ਜਾਏਗਾ।

 

*****



(Release ID: 1932628) Visitor Counter : 116