ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਗੁਜਰਾਤ ਦੇ ਦਵਾਰਕਾ ਵਿੱਚ ਆਕਾਸ਼ਵਾਣੀ ਟਾਵਰ ਨੂੰ ਬਿਪਰਜੌਏ ਚੱਕਰਵਾਤ ਦੇ ਖਤਰੇ ਨੂੰ ਦੇਖਦੇ ਹੋਏ ਸਾਵਧਾਨੀ ਵੱਜੋਂ ਢਾਹਿਆ ਗਿਆ

Posted On: 14 JUN 2023 2:37PM by PIB Chandigarh

ਗੁਜਰਾਤ ਦੇ ਦਵਾਰਕਾ ਵਿੱਚ ਇੱਕ 90 ਮੀਟਰ ਉੱਚੇ ਗਾਈ ਰੋਪ ਦੀ ਮਦਦ ਨਾਲ ਖੜ੍ਹੇ ਸਟੀਲ ਦੇ ਬਣੇ ਆਕਾਸ਼ਵਾਣੀ ਟਾਵਰ ਨੂੰ  ਬਿਪਰਜੌਏ ਚੱਕਰਵਾਤ  ਦੇ ਖ਼ਤਰੇ ਨੂੰ ਦੇਖਦੇ ਹੋਏ ਸਾਵਧਾਨੀ ਵੱਜੋਂ ਢਾਹਿਆ ਗਿਆ।  ਇਹ ਫੈਸਲਾ ਇਸ ਟਾਵਰ ਦੇ ਕਾਰਨ ਕਿਸੇ ਵੀ ਪ੍ਰਕਾਰ ਦੀ ਦੁਰਘਟਨਾ ਨੂੰ ਰੋਕਣ ਅਤੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਜਾਨ-ਮਾਲ ਦੇ ਨੁਕਸਾਨ ਨੂੰ ਘੱਟ ਕਰਨ ਲਈ ਲਿਆ ਗਿਆ ਹੈ।  ਟਾਵਰ ਨੂੰ ਢਾਹੁਣ ਦਾ ਇਹ ਕਦਮ ਐੱਨਆਈਟੀ ਸੂਰਤ ਅਤੇ ਸੀਸੀਡਬਲਿਊ ਦੇ ਢਾਂਚਾਗਤ ਮਾਹਿਰਾਂ ਵੱਲੋਂ 35 ਸਾਲ ਪੁਰਾਣੇ ਇਸ ਟਾਵਰ ਦੀ ਸੁਰੱਖਿਆ ਜਾਂਚ ਤੋਂ ਬਾਅਦ ਚੁੱਕਿਆ ਗਿਆ ਹੈ। ਇਨ੍ਹਾਂ ਮਾਹਿਰਾਂ ਨੇ ਜਨਵਰੀ 2023 ਵਿੱਚ ਟਾਵਰ ਨੂੰ ਢਾਹੁਣ ਦੀ ਸਿਫ਼ਾਰਸ਼ ਕੀਤੀ ਸੀ। ਇਸ ਦੇ ਨਾਲ ਹੀਆਲ ਇੰਡੀਆ ਰੇਡੀਓ ਉਪਲਬਧ ਸਾਧਨਾਂ ਦੀ ਵਰਤੋਂ ਕਰਦੇ ਹੋਏ ਦਵਾਰਕਾ ਤੋਂ ਆਪਣੀਆਂ ਸੇਵਾਵਾਂ ਬਹਾਲ ਕਰਨ 'ਤੇ ਕੰਮ ਕਰ ਰਿਹਾ ਹੈ।

 

*******

ਸੌਰਭ ਸਿੰਘ



(Release ID: 1932478) Visitor Counter : 127