ਸੰਘ ਲੋਕ ਸੇਵਾ ਕਮਿਸ਼ਨ (ਯੂਪੀਐੱਸਸੀ)
azadi ka amrit mahotsav

ਸਿਵਲ ਸੇਵਾਵਾਂ (ਪ੍ਰੀਲੀਮਿਨਰੀ) ਪ੍ਰੀਖਿਆ, 2023 ਦਾ ਨਤੀਜਾ

Posted On: 12 JUN 2023 1:12PM by PIB Chandigarh

28/05/2023 ਨੂੰ ਹੋਈ ਸਿਵਲ ਸੇਵਾਵਾਂ (ਪ੍ਰੀਲੀਮੀਨਰੀ) ਪ੍ਰੀਖਿਆ, 2023 ਦੇ ਨਤੀਜੇ ਦੇ ਅਧਾਰ 'ਤੇ, ਹੇਠਾਂ ਦਿੱਤੇ ਰੋਲ ਨੰਬਰਾਂ ਵਾਲੇ ਉਮੀਦਵਾਰ ਸਿਵਲ ਸੇਵਾਵਾਂ (ਮੁੱਖ) ਪ੍ਰੀਖਿਆ, 2023 ਵਿੱਚ ਦਾਖਲੇ ਲਈ ਪਾਤਰ ਹੋ ਗਏ ਹਨ।

 

ਇਨ੍ਹਾਂ ਉਮੀਦਵਾਰਾਂ ਦੀ ਉਮੀਦਵਾਰੀ ਆਰਜ਼ੀ ਹੈ। ਪ੍ਰੀਖਿਆ ਦੇ ਨਿਯਮਾਂ ਦੇ ਅਨੁਸਾਰ, ਇਨ੍ਹਾਂ ਸਾਰੇ ਉਮੀਦਵਾਰਾਂ ਨੂੰ ਸਿਵਲ ਸੇਵਾਵਾਂ (ਮੁੱਖ) ਪ੍ਰੀਖਿਆ, 2023 ਲਈ ਵਿਸਤ੍ਰਿਤ ਅਰਜ਼ੀ ਫਾਰਮ-I (ਡੀਏਐੱਫ-I) ਵਿੱਚ ਦੁਬਾਰਾ ਅਰਜ਼ੀ ਦੇਣੀ ਹੋਵੇਗੀ। ਡੀਏਐੱਫ-I ਨੂੰ ਭਰਨ ਅਤੇ ਜਮ੍ਹਾਂ ਕਰਾਉਣ ਦੀਆਂ ਤਰੀਕਾਂ ਅਤੇ ਇਸ ਸਬੰਧ ਵਿੱਚ ਮਹੱਤਵਪੂਰਨ ਹਦਾਇਤਾਂ ਕਮਿਸ਼ਨ ਦੀ ਵੈੱਬਸਾਈਟ ਰਾਹੀਂ ਨਿਰਧਾਰਿਤ ਸਮੇਂ ਵਿੱਚ ਘੋਸ਼ਿਤ ਕੀਤੀਆਂ ਜਾਣਗੀਆਂ। 

 

ਉਮੀਦਵਾਰਾਂ ਨੂੰ ਇਹ ਵੀ ਸੂਚਿਤ ਕੀਤਾ ਜਾਂਦਾ ਹੈ ਕਿ ਸਿਵਲ ਸੇਵਾਵਾਂ (ਪ੍ਰੀਲੀਮੀਨਰੀ) ਪ੍ਰੀਖਿਆ, 2023 ਦੇ ਅੰਕ, ਕੱਟ-ਆਫ ਅੰਕ ਅਤੇ ਉੱਤਰ ਕੁੰਜੀਆਂ ਕਮਿਸ਼ਨ ਦੀ ਵੈਬਸਾਈਟ ਯਾਨੀ https://upsc.gov.in 'ਤੇ ਸਿਵਲ ਸੇਵਾਵਾਂ ਪ੍ਰੀਖਿਆ, 2023 ਦੀ ਪੂਰੀ ਪ੍ਰਕਿਰਿਆ ਤੋਂ ਬਾਅਦ ਯਾਨੀ ਅੰਤਿਮ ਨਤੀਜੇ ਦੇ ਐਲਾਨ ਤੋਂ ਬਾਅਦ ਹੀ ਅਪਲੋਡ ਕੀਤੀਆਂ ਜਾਣਗੀਆਂ। 

 

ਸੰਘ ਲੋਕ ਸੇਵਾ ਕਮਿਸ਼ਨ ਦਾ ਧੌਲਪੁਰ ਹਾਊਸ, ਸ਼ਾਹਜਹਾਂ ਰੋਡ, ਨਵੀਂ ਦਿੱਲੀ ਵਿਖੇ ਪ੍ਰੀਖਿਆ ਹਾਲ ਦੀ ਇਮਾਰਤ ਦੇ ਨੇੜੇ ਆਪਣੇ ਪਰਿਸਰ ਵਿੱਚ ਇੱਕ ਸੁਵਿਧਾ ਕਾਊਂਟਰ ਹੈ। ਉਮੀਦਵਾਰ ਉਪਰੋਕਤ ਪ੍ਰੀਖਿਆ ਦੇ ਸਬੰਧ ਵਿੱਚ ਆਪਣੇ ਨਤੀਜੇ ਸੰਬੰਧੀ ਕੋਈ ਵੀ ਜਾਣਕਾਰੀ/ਸਪਸ਼ਟੀਕਰਨ ਇਸ ਸੁਵਿਧਾ ਕੇਂਦਰ ਤੋਂ ਵਿਅਕਤੀਗਤ ਤੌਰ 'ਤੇ ਜਾਂ ਟੈਲੀਫੋਨ ਨੰਬਰ 011-23385271, 011-23098543 ਜਾਂ 011-23381125  'ਤੇ ਸਾਰੇ ਕੰਮਕਾਜੀ ਦਿਨਾਂ ਵਿੱਚ ਸਵੇਰੇ 10.00 ਵਜੇ ਤੋਂ ਸ਼ਾਮ 5.00 ਵਜੇ ਤੱਕ ਪ੍ਰਾਪਤ ਕਰ ਸਕਦੇ ਹਨ।

 

ਨਤੀਜੇ ਦੇਖਣ ਲਈ ਇੱਥੇ ਕਲਿੱਕ ਕਰੋ:

Click here to see the results:

 

 *********

 

ਐੱਸਐੱਨਸੀ/ਪੀਕੇ
 


(Release ID: 1931919) Visitor Counter : 121