ਸਪੈਸ਼ਲ ਸਰਵਿਸ ਅਤੇ ਫੀਚਰਸ

ਜੀ-20 ਐੱਸਏਆਈ ਸੰਮੇਲਨ ਕੱਲ੍ਹ ਤੋਂ ਗੋਆ ਵਿੱਚ ਸ਼ੁਰੂ ਹੋਵੇਗਾ


ਭਾਰਤ ਦੇ ਕੰਪਟਰੋਲਰ ਅਤੇ ਆਡੀਟਰ ਜਨਰਲ ਸ਼੍ਰੀ ਗਿਰੀਸ਼ ਚੰਦਰ ਮੁਰਮੂ ਜੀ20 ਐੱਸਏਆਈ ਦੇ ਪ੍ਰਧਾਨ ਵਜੋਂ ਉਦਘਾਟਨੀ ਭਾਸ਼ਣ ਦੇਣਗੇ

Posted On: 11 JUN 2023 5:35PM by PIB Chandigarh

ਭਾਰਤ ਦੇ ਕੰਪਟਰੋਲਰ ਅਤੇ ਆਡੀਟਰ ਜਨਰਰਲ (ਸੀਐਂਡਏਜੀ) ਭਾਰਤ ਦੀ ਜੀ20 ਪ੍ਰਧਾਨਗੀ ਦੇ ਤਹਿਤ ਸੁਪਰੀਮ ਆਡਿਟ ਇੰਸਟੀਟਿਊਸ਼ਨ-20 (ਐੱਸਏਆਈ 20) ਇਨਗੇਜਮੈਂਟ ਗਰੁੱਪ ਦੇ ਚੇਅਰ ਹਨ। ਐੱਸਏਆਈ 20 ਸੰਮੇਲਨ 12 ਤੋਂ 14 ਜੂਨ 2023 ਤੱਕ ਗੋਆ ਵਿੱਚ ਆਯੋਜਿਤ ਹੋਵੇਗਾ। ਭਾਰਤ ਦੇ ਸੀਏਜੀ ਸ਼੍ਰੀ ਗਿਰੀਸ਼ ਚੰਦਰ ਮੁਰਮੂ 12 ਜੂਨ 2023 ਨੂੰ ਉਦਘਾਟਨੀ ਭਾਸ਼ਣ ਦੇਣਗੇ।

ਜੀ-20 ਦੇਸ਼ਾਂ ਦੇ ਐੱਸਏਆਈ ਦੇ ਐੱਸਏਆਈ 20 ਮੈਂਬਰਾਂ ਦੇ ਪ੍ਰਤੀਨਿਧੀ ਮੰਡਲ,ਮਹਿਮਾਨ ਐੱਸਏਆਈ, ਸੱਦਾ ਦਿੱਤੇ ਗਏ ਐੱਸਏਆਈ, ਅੰਤਰਰਾਸ਼ਟਰੀ ਸੰਗਠਨ, ਇਨਗੇਜਮੈਂਟ ਸਮੂਹਾਂ ਅਤੇ ਦੂਸਰੇ ਸੱਦੇ ਗਏ ਮੈਂਬਰ ਐੱਸਏਆਈ 20 ਸੰਮੇਲਨ ਵਿੱਚ ਹਿੱਸਾ ਲੈਣਗੇ। ਆਸਟ੍ਰੇਲੀਆ, ਬ੍ਰਾਜੀਲ, ਇੰਡੋਨੇਸ਼ੀਆ, ਕੋਰੀਆ ਗਣਰਾਜ, ਰੂਸ, ਤੂਰਕੀ, ਬੰਗਲਾ ਦੇਸ਼, ਮਿ ਸਰ, ਮੌਰੀਸ਼ਸ, ਨਾਈਜੀਰੀਆ, ਓਮਾਨ, ਸਪੇਨ, ਯੂਏਈ, ਮੋਰਾਕੋ ਐਂਡ ਪੋਲੈਂਡ ਦੇ ਐੱਸਏਆਈ ਵਿਅਕਤੀਗਤ ਤੌਰ ’ਤੇ ਇਸ ਸੰਮੇਲਨ ਵਿੱਚ ਹਿੱਸਾ ਲੈਣਗੇ।

ਭਾਰਤ ਦੀ ਜੀ-20 ਪ੍ਰਧਾਨਗੀ ਦੇ ਲਈ ਮਾਰਗਦਰਸ਼ਕ ਦਰਸ਼ਨ ਵਸੁਧੈਵ ਕੁਟੁੰਬਕਮ ਅਰਥਾਤ “ਇੱਕ ਪ੍ਰਿਥਵੀ, ਇੱਕ ਪਰਿਵਾਰ ਅਤੇ ਇੱਕ ਭਵਿੱਖ” ਦੇ ਤਹਿਤ, ਭਾਰਤ ਦੇ ਕੰਪਟਰੋਲਰ ਅਤੇ ਆਡੀਟਰ ਜਨਰਲ ਨੇ ਦੋ ਪ੍ਰਾਥਮਿਕਤਾ ਵਾਲੇ ਖੇਤਰਾਂ –ਸਮੁੰਦਰੀ (ਬਲੂ) ਅਰਥਵਿਵਸਥਾ ਅਤੇ ਜਵਾਬਦੇਹੀ ਆਰਟੀਫੀਸ਼ਅਲ ਇੰਟੈਲੀਜੈਂਸ (ਏਆਈ) ’ਤੇ ਐੱਸਏਆਈ 20 ਇਨਗੇਜਮੈਂਟ ਗਰੁੱਪ  ਦੇ ਸਹਿਯੋਗ ਦਾ ਪ੍ਰਸਤਾਵ ਰੱਖਿਆ ਸੀ।

ਸਮੁੰਦਰੀ (ਬਲੂ) ਅਰਥਵਿਵਸਥਾ ਸਾਡੇ ਈਕੋਸਿਸਟਮ ਦੀ ਸਿਹਤ ਨੂੰ ਸੁਰੱਖਿਅਤ ਕਰਦੇ ਹੋਏ ਆਰਥਿਕ ਵਿਕਾਸ, ਬਿਹਤਰ ਆਜੀਵਿਕਾ ਅਤੇ ਰੋਜਗਾਰਾਂ ਦੇ ਲਈ ਸਮੁੰਦਰੀ ਸੰਸਾਧਨਾਂ ਦਾ ਟਿਕਾਊ ਉਪਯੋਗ ਹੈ। ਜਿੱਥੇ ਏਆਈ ਸ਼ਾਸਨ ਵਿੱਚ ਵਧੇਰੇ ਪ੍ਰਵੇਸ਼ ਕਰ ਰਿਹਾ ਹੈ, ਐੱਸਏਆਈ ਨੂੰ ਲਾਜ਼ਮੀ ਤੌਰ ’ਤੇ ਏਆਈ ਅਧਾਰਿਤ ਸ਼ਾਸਨ ਪ੍ਰਣਾਲੀਆਂ ਦੇ ਆਡਿਟ ਲਈ ਖ਼ੁਦ ਨੂੰ ਤਿਆਰ ਕਰਨਾ ਚਾਹੀਦਾ ਹੈ। ਇਸ ਦੇ ਨਾਲ-ਨਾਲ ਐੱਸਏਆਈ ਨੂੰ ਆਪਣੀ ਪ੍ਰਭਾਵਸ਼ੀਲਤਾ ਵਧਾਉਣ ਲਈ ਆਪਣੀ ਆਡਿਟ ਤਕਨੀਕਾਂ ਵਿੱਚ ਏਆਈ ਨੂੰ ਅਪਣਾਉਣ ਦੇ ਅਵਸਰਾਂ ਦੀ ਖੋਜ ਕਰਨੀ ਚਾਹੀਦੀ ਹੈ।

ਇਸ ਦੇ ਅਨੁਸਾਰ, ਐੱਸਏਆਈ20 ਸੰਮੇਲਨ ਦੇ ਆਯੋਜਨ ਦੇ ਦੌਰਾਨ, ਐੱਸਏਆਈ ਭਾਰਤ ਸਮੁੰਦਰੀ ਅਰਥਵਿਵਸਥਾ ਅਤੇ ਜਵਾਬਦੇਹ ਏਆਈ ’ਤੇ ਐਂਡੈਡਮ ਪੇਸ਼ ਕਰੇਗਾ ਅਤੇ ਲਾਗੂ ਕਰੇਗਾ ਜਿਸ ਵਿੱਚ ਐੱਸਏਆਈ20 ਮੈਂਬਰਾਂ ਅਤੇ ਦੂਸਰੇ ਐੱਸਏਆਈ ਦੁਆਰਾ ਯੋਗਦਾਨ ਅਤੇ ਅਨੁਭਵ ਸਾਂਝੇ ਕੀਤੇ ਗਏ ਹਨ ਜਿਸ ਨਾਲ ਕਿ ਇਨ੍ਹਾਂ ਪ੍ਰਾਥਮਿਕਤਾਵਾਂ ਵਾਲੇ ਖੇਤਰਾਂ ’ਤੇ ਭਵਿੱਖ ਦੇ ਆਡਿਟ ਦਾ ਮਾਰਗਦਰਸ਼ਨ ਕੀਤਾ ਜਾ ਸਕੇ। ਸਮੁੰਦਰੀ ਅਰਥਵਿਵਸਥਾ ਅਤੇ ਜਵਾਬਦੇਹੀ ਏਆਈ ’ਤੇ ਅੰਤਰਦ੍ਰਿਸ਼ਟੀ ਪ੍ਰਦਾਨ ਕਰਨ ਦੇ ਦੌਰਾਨ ਉੱਘੇ ਪੈਨਲਲਿਸਟਾਂ ਦੁਆਰਾ ਗਿਆਨ ਅਤੇ ਅਨੁਭਵਾਂ ਨੂੰ ਹੋਰ ਅਧਿਕ ਸਾਂਝੇ ਕੀਤਾ ਜਾਵੇਗਾ। ਮਹੱਤਵਪੂਰਨ ਗੱਲ ਇਹ ਹੈ ਕਿ ਆਉਣ ਵਾਲੇ ਸਮੇਂ ਵਿੱਚ ਸ਼ਾਸਨ ਵਿੱਚ ਜਵਾਬਦੇਹ ਨੂੰ ਵਧਾਉਣ ਲਈ ਅਤੇ ਗਲੋਬਲ ਚੁਣੌਤੀਆਂ ਦਾ ਜਵਾਬ ਦੇਣ ਲਈ ਸਰਕਾਰਾਂ ਦੇ ਨਾਲ ਰਣਨੀਤਕ ਸਾਂਝੇਦਾਰੀ ਵਿੱਚ ਐੱਸਏਆਈ 20 ਇਨਗੇਜਮੈਂਟ ਗਰੁੱਪ ਦੀ ਭੂਮਿਕਾ ਅਤੇ ਜ਼ਿੰਮੇਦਾਰੀਆਂ ’ਤੇ ਸਹਿਮਤੀ ਬਣਾਈ ਜਾਵੇਗੀ।

BSC/TT/48-23/

***

ਐੱਸਟੀ/ਪੀਕੇ



(Release ID: 1931665) Visitor Counter : 106