ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਲਕਸ਼ਦ੍ਵੀਪ ਵਿੱਚ ‘ਨਿਊਟ੍ਰੀ ਗਾਰਡਨ ਪ੍ਰੋਜੈਕਟ' ਦੀ ਸ਼ਲਾਘਾ ਕੀਤੀ

Posted On: 10 JUN 2023 8:15PM by PIB Chandigarh

ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਲਕਸ਼ਦ੍ਵੀਪ ਵਿੱਚ ‘ਨਿਊਟ੍ਰੀ ਗਾਰਡਨ ਪ੍ਰੋਜੈਕਟ’ ਦੀ ਸ਼ਲਾਘਾ ਕੀਤੀ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਇਸ ਪਹਿਲ ਨੇ ਦਿਖਾਇਆ ਹੈ ਕਿ ਲਕਸ਼ਦ੍ਵੀਪ ਦੇ ਲੋਕ ਨਵੀਆਂ ਚੀਜ਼ਾਂ ਨੂੰ ਸਿੱਖਣ ਅਤੇ ਅਪਣਾਉਣ ਨੂੰ ਲੈ ਕੇ ਕਿਤਨੇ ਉਤਸ਼ਾਹਿਤ ਹਨ।

ਇਸ ਪ੍ਰੋਜੈਕਟ ਦੀ ਸ਼ੁਰੂਆਤ ਆਤਮਨਿਰਭਰ ਭਾਰਤ ਦੇ ਵਿਕਾਸ ਉਦੇਸ਼ ਦੇ ਫਲਸਰੂਪ ਕੀਤੀ ਗਈ ਹੈ ਜਿਸ ਵਿੱਚ 1000 ਕਿਸਾਨਾਂ ਨੂੰ ਸਬਜ਼ੀ ਦੇ ਬੀਜ ਉਪਲਬਧ ਕਰਵਾਏ ਗਏ ਹਨ।

ਇਸ ਦੇ ਇਲਾਵਾ,  ਬੈਕਯਾਰਡ ਪੋਲਟਰੀ ਸਕੀਮ ਦੇ ਤਹਿਤ 600 ਰੁਪਏ ਤੋਂ ਘੱਟ ਆਮਦਨ ਵਾਲੇ ਲਕਸ਼ਦ੍ਵੀਪ ਦੇ ਪਰਿਵਾਰਾਂ ਦੀਆਂ ਮਹਿਲਾਵਾਂ ਨੂੰ ਸਵਦੇਸ਼ੀ ਨਸਲਾਂ ਦੀਆਂ 7000 ਮੁਰਗੀਆਂ ਵੰਡੀਆਂ ਗਈਆਂ ਸਨ।

ਲਕਸ਼ਦ੍ਵੀਪ ਦੇ ਰਾਜਪਾਲ ਦੇ ਟਵੀਟ ਥ੍ਰੈੱਡ ਦੇ ਜਵਾਬ ਵਿੱਚਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

 “ਸ਼ਲਾਘਾਯੋਗ ਪ੍ਰਯਾਸਬਿਹਤਰੀਨ ਪਰਿਣਾਮ! ਇਸ ਪਹਿਲ ਨੇ ਦਿਖਾਇਆ ਹੈ ਕਿ ਲਕਸ਼ਦ੍ਵੀਪ ਦੇ ਲੋਕ ਨਵੀਆਂ ਚੀਜ਼ਾਂ ਸਿੱਖਣ ਅਤੇ ਅਪਣਾਉਣ ਨੂੰ ਲੈ ਕੇ ਕਿਤਨੇ ਉਤਸ਼ਾਹਿਤ ਰਹਿੰਦੇ ਹਨ।”

https://twitter.com/narendramodi/status/1667532737572642819

 

 

  ************

 

ਡੀਐੱਸ/ਐੱਸਟੀ



(Release ID: 1931523) Visitor Counter : 92