ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲਾ
ਕੇਂਦਰੀ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰੀ ਸ਼੍ਰੀ ਪਰਸ਼ੋਤਮ ਰੁਪਾਲਾ ਕੱਲ੍ਹ ਕੇਰਲ ਅਤੇ ਲਕਸ਼ਦ੍ਵੀਪ ਵਿੱਚ ਸਾਗਰ ਪਰਿਕਰਮਾ ਯਾਤਰਾ ਦੇ ਸੰਤਵੇਂ ਪੜਾਅ ਦੀ ਸ਼ੁਰੂਆਤ ਕਰਨਗੇ।
Posted On:
07 JUN 2023 6:15PM by PIB Chandigarh
ਕੇਂਦਰੀ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰੀ, ਸ਼੍ਰੀ ਪਰਸ਼ੋਤਮ ਰੁਪਾਲਾ ਨੇ ਮਛੇਰਿਆਂ, ਮੱਛੀ ਪਾਲਕਾਂ ਅਤੇ ਵਿਭਿੰਨ ਸਰਕਾਰੀ ਯੋਜਨਾਵਾਂ ਦੇ ਲਾਭਾਰਥੀਆਂ ਨੂੰ ਮਿਲਣ ਲਈ ਪੂਰਵ-ਨਿਰਧਾਰਿਤ ਸਮੁੰਦਰੀ ਰਸਤੇ ਰਾਹੀਂ ਪੂਰੇ ਦੇਸ਼ ਦੇ ਤੱਟਵਰਤੀ ਖੇਤਰਾਂ ਦਾ ਦੌਰਾ ਕਰਨ ਲਈ “ਸਾਗਰ ਪਰਿਕਰਮਾ” ਅਤੇ ਮਛੇਰਿਆਂ ਅਤੇ ਹੋਰ ਹਿਤਧਾਰਕਾਂ ਦੇ ਲਾਭ ਲਈ ਦੇਸ਼ ਵਿੱਚ ਮੱਛੀ ਪਾਲਣ ਦੇ ਖੇਤਰ ਨੂੰ ਅੱਗੇ ਵਧਾਉਣ ਲਈ ਉਨ੍ਹਾਂ ਦੇ ਮੁੱਦਿਆਂ ਅਤੇ ਸੁਝਾਵਾਂ ਬਾਰੇ ਉਨ੍ਹਾਂ ਨਾਲ ਸਿੱਧੇ ਤੌਰ ’ਤੇ ਗੱਲਬਾਤ ਕਰਨ ਲਈ ਇੱਕ ਵਿਲੱਖਣ ਪਹਿਲ ਸ਼ੁਰੂ ਕੀਤੀ ਹੈ।
“ਸਾਗਰ ਪਰਿਕਰਮਾ” ਦੇ ਪਹਿਲੇ ਪੜਾਅ ਦੀ ਯਾਤਰਾ 5 ਮਾਰਚ 2022 ਨੂੰ ਗੁਜਰਾਤ ਦੇ ਮਾਂਡਵੀ ਤੋਂ ਸ਼ੁਰੂ ਹੋਈ ਸੀ ਅਤੇ ਹੁਣ ਤੱਕ ਸਾਗਰ ਪਰਿਕਰਮਾ ਦੇ ਛੇ ਪੜਾਵਾਂ ਵਿੱਚ, ਗੁਜਰਾਤ ਦੇ ਤੱਟਵਰਤੀ ਖੇਤਰਾਂ, ਦਮਨ ਅਤੇ ਦੀਵ, ਮਹਾਰਾਸ਼ਟਰ, ਗੋਆ, ਕਰਨਾਟਕ ਅਤੇ ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ ਵਿੱਚ ਦੌਰਾ ਕੀਤਾ ਗਿਆ । ਸਾਗਰ ਪਰਿਕਰਮਾ ਦਾ ਸੰਤਵਾਂ ਪੜਾਅ ਕੇਰਲ ਦੇ ਤੱਟਵਰਤੀ ਖੇਤਰਾਂ ਅਤੇ ਲਕਸ਼ਦ੍ਵੀਪ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਪ੍ਰਸ਼ਾਸਨ ਨੂੰ ਸ਼ਾਮਲ ਕਰੇਗਾ, ਜਿਸ ਵਿੱਚ ਮੰਗਲੌਰ, ਕਾਸਰਗੋਡ, ਮਡਕੱਰਾ, ਪੱਲੀਕਾਰਾ, ਚਲਿਅਮ, ਕਨਹੰਗਾਡੂ, ਕੋਝੀਕੋਡ, ਮਾਹੇ (ਪੁਡੂਚੇਰੀ), ਬੇਪੋਰ, ਤ੍ਰਿਸ਼ੂਰ, ਏਰਨਾਕੁਲਮ, ਕੋਚੀ ਅਤੇ ਲਕਸ਼ਦ੍ਵੀਪ ਅਰਥਾਤ ਕਵਾਰੱਤੀ, ਬੰਗਰਮੰਦ ਅਗਤੀ ਆਦਿ ਦ੍ਵੀਪਾ ਦੇ ਦੌਰੇ ਸ਼ਾਮਲ ਹਨ।
ਕੇਰਲ ਵਿੱਚ 590 ਕਿਲੋਮੀਟਰ ਲੰਬਾ ਸਮ੍ਰਿੱਧ ਸਮੁੰਦਰੀ ਤੱਟ ਉਪਲਬਧ ਹੈ ਅਤੇ ਮੱਛੀ ਪਾਲਣ ਖੇਤਰ ਰਾਜ ਦੀ ਅਰਥਵਿਵਸਥਾ ਦੇ ਨਾਲ-ਨਾਲ ਮਛੇਰਿਆਂ ਅਤੇ ਹੋਰ ਹਿਤਧਾਰਕਾਂ ਦੀ ਸਮਾਜਿਕ-ਆਰਥਿਕ ਭਲਾਈ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਰਾਜ ਵਿੱਚ ਲਗਭਗ 222 ਸਮੁੰਦਰੀ ਮੱਛੀ ਫੜਨ ਵਾਲੇ ਪਿੰਡ ਹਨ, ਜਿੱਥੇ ਮੱਛੀ ਫੜਨ ਅਤੇ ਉਸ ਨਾਲ ਜੁੜੇ ਪਹਿਲੂ ਆਬਾਦੀ ਦੇ ਇੱਕ ਵੱਡੇ ਹਿੱਸੇ ਨੂੰ ਆਜੀਵਿਕਾ ਪ੍ਰਦਾਨ ਕਰਦੇ ਹਨ। ਕੇਰਲ ਦੇ ਜਲ-ਜੀਵ ਵਿਭਿੰਨਤਾ ਅਤੇ ਮੱਛੀ ਸੰਪੱਤੀ 10 ਲੱਖ ਤੋਂ ਅਧਿਕ ਮਛੇਰਿਆਂ ਦਾ ਪਾਲਣ-ਪੋਸ਼ਣ ਕਰਦੀ ਹੈ ਅਤੇ ਵਪਾਰਕ ਮੱਛੀ ਫੜਨ ਅਤੇ ਐਕੁਆਕਲਚਰ ਆਦਿ ਸਮੇਤ ਕਈ ਵਾਧੂ ਗਤੀਵਿਧੀਆਂ ਵਿੱਚ ਸਹਾਇਤਾ ਕਰਦੀ ਹੈ।
ਜਦੋਂ ਕਿ , ਲਕਸ਼ਦ੍ਵੀਪ ਵਿੱਚ 4,200 ਵਰਗ ਕਿਲੋਮੀਟਰ ਦੀ ਵਿਸ਼ਾਲ ਖਾੜੀ, 20,000 ਵਰਗ ਕਿਲੋਮੀਟਰ ਦੇ ਖੇਤਰੀ ਜਲ, 4,00,000 ਲੱਖ ਵਰਗ ਕਿਲੋਮੀਟਰ ਦਾ ਵਿਸ਼ੇਸ਼ ਆਰਥਿਕ ਖੇਤਰ (ਈਈਜੇਡ) ਮੌਜੂਦ ਹੈ, ਅਤੇ ਲਗਭਗ 132 ਕਿਲੋਮੀਟਰ ਦੀ ਤੱਟਵਰਤੀ ਰੇਖਾ ਦੇ ਨਾਲ ਲਕਸ਼ਦ੍ਵੀਪ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਆਲੇ-ਦੁਆਲੇ ਦਾ ਸਮੁੰਦਰ, ਵਿਸ਼ੇਸ਼ ਤੌਰ ’ਤੇ ਟੂਨਾ ਮੱਛੀ ਸੰਸਾਧਨਾਂ ਵਿੱਚ ਪੈਲੇਜਿਕ ਮੱਛੀ ਸੰਸਾਧਨਾਂ ਨਾਲ ਸਮ੍ਰਿੱਧ ਹੈ।
ਕੇਂਦਰੀ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰੀ, ਸ਼੍ਰੀ ਪਰਸ਼ੋਤਮ ਰੁਪਾਲਾ, ਕੇਂਦਰੀ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਰਾਜ ਮੰਤਰੀ, ਡਾ. ਐੱਲ.ਮੁਰੂਗਨ, ਸ਼੍ਰੀ ਸਾਜੀ ਚੇਰੀਅਨ, ਮੱਛੀ ਪਾਲਣ ਮੰਤਰੀ, ਕੇਰਲ ਸਰਕਾਰ ਅਤੇ ਮੱਛੀ ਪਾਲਣ ਵਿਭਾਗ ਦੇ ਸੀਨੀਅਰ ਅਧਿਕਾਰੀ ਕੇਂਦਰ ਅਤੇ ਰਾਜ ਸਰਕਾਰ ਤੋਂ, ਲਕਸ਼ਦ੍ਵੀਪ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਪ੍ਰਸ਼ਾਸਨ, ਰਾਸ਼ਟਰੀ ਮੱਛੀ ਪਾਲਣ ਵਿਕਾਸ ਬੋਰਡ, ਭਾਰਤੀ ਤੱਟ ਰੱਖਿਅਕ, ਭਾਰਤੀ ਮੱਛੀ ਪਾਲਣ ਸਰਵੇਖਣ ਅਤੇ ਮਛੇਰਿਆਂ ਦੇ ਪ੍ਰਤੀਨਿਧੀ 8 ਤੋਂ 12 ਜੂਨ, 2023 ਦੌਰਾਨ ਕੇਰਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਲਕਸ਼ਦ੍ਵੀਪ ਵਿੱਚ ਸਾਗਰ ਪਰਿਕਰਮਾ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ।
ਸਾਗਰ ਪਰਿਕਰਮਾ ਪ੍ਰੋਗਰਾਮਾਂ ਦੇ ਦੌਰਾਨ ਪ੍ਰਗਤੀਸ਼ੀਲ ਮਛੇਰਿਆਂ, ਮੱਛੀ ਪਾਲਕਾਂ ਅਤੇ ਮੱਛੀ ਕਿਸਾਨਾਂ, ਨੌਜਵਾਨ ਮੱਛੀ ਪਾਲਣ ਉੱਦਮੀਆਂ ਆਦਿ ਨੂੰ ਪ੍ਰਧਾਨ ਮੰਤਰੀ ਮਤਸਿਆ ਸੰਪਦਾ ਯੋਜਨਾ (ਪੀਐੱਮਐੱਮਐੱਸਵਾਈ), ਕਿਸਾਨ ਕ੍ਰੈਡਿਟ ਕਾਰਡ (ਕੇਸੀਸੀ) ਨਾਲ ਸਬੰਧਿਤ ਸਰਟੀਫਿਕੇਟ/ਮਨਜ਼ੂਰੀਆਂ ਪ੍ਰਦਾਨ ਕੀਤੀਆਂ ਜਾਣਗੀਆਂ। ਯੋਜਨਾਵਾਂ ਦੇ ਵਿਆਪਕ ਪ੍ਰਚਾਰ ਲਈ ਮਛੇਰਿਆਂ ਦੇ ਵਿੱਚ ਪ੍ਰਿੰਟ ਮੀਡੀਆ, ਇਲੈਕਟ੍ਰਾਨਿਕ ਮੀਡੀਆ, ਵੀਡਿਓ ਅਤੇ ਡਿਜੀਟਲ ਅਭਿਯਾਨਾਂ ਦੇ ਰਾਹੀਂ ਪ੍ਰਧਾਨ ਮੰਤਰੀ ਮਤਸਿਆ ਸੰਪਦਾ ਯੋਜਨਾ, ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਯੋਜਨਾਵਾਂ, ਈ ਸ਼੍ਰਮ, ਮੱਛੀ ਪਾਲਣ ਅਤੇ ਐਕੂਆਕਲਚਰ ਬੁਨਿਆਦੀ ਢਾਂਚਾ ਵਿਕਾਸ ਨਿਧੀ (ਐੱਪਾਈਡੀਐੱਫ), ਕਿਸਾਨ ਕ੍ਰੈਡਿਟ ਕਾਰਡ (ਕੇਸੀਸੀ) ਆਦਿ ’ਤੇ ਸਾਹਿਤ ਨੂੰ ਪ੍ਰਸਿੱਧ ਬਣਾਇਆ ਜਾਵੇਗਾ।
ਸਾਗਰ ਪਰਿਕਰਮਾ ਸਰਕਾਰ ਦੁਆਰਾ ਲਾਗੂ ਕਰਨ ਮੱਛੀ ਪਾਲਣ ਨਾਲ ਸਬੰਧਿਤ ਯੋਜਨਾਵਾਂ/ਪ੍ਰੋਗਰਾਮਾਂ ਬਾਰੇ ਸੂਚਨਾ ਦੇ ਪ੍ਰਸਾਰ ਵਿੱਚ ਯੋਗਦਾਨ ਦੇ ਰਹੀ ਹੈ, ਸਰਵੋਤਮ ਪ੍ਰਥਾਵਾਂ ਦਾ ਪ੍ਰਦਰਸ਼ਨ ਕਰ ਰਹੀ ਹੈ, ਜ਼ਿੰਮੇਵਾਰ ਮੱਛੀ ਪਾਲਣ ਨੂੰ ਪ੍ਰੋਤਸਾਹਨ ਦੇ ਰਹੀ ਹੈ ਅਤੇ ਸਾਰੇ ਮੱਛੀ ਪਾਲਣ ਨਾਲ ਜੁੜੇ ਲੋਕਾਂ ਅਤੇ ਸਬੰਧਿਤ ਹਿੱਤਧਾਰਕਾਂ ਦੇ ਨਾਲ ਇਕਜੁੱਟਤਾ ਪ੍ਰਦਰਸ਼ਿਤ ਕਰ ਰਹੀ ਹੈ। ਆਗਾਮੀ ਸਾਗਰ ਪਰਿਕਰਮਾ ਪੜਾਅ ਮਛੇਰਿਆਂ ਦੀ ਚਿੰਤਾਵਾਂ ਨੂੰ ਦੂਰ ਕਰਨ ਲਈ ਪ੍ਰੇਰਿਤ ਅਤੇ ਪ੍ਰਭਾਵੀ ਪ੍ਰਯਾਸ ਕਰਨਗੇ ਅਤੇ ਉਨ੍ਹਾਂ ਨੂੰ ਉਨ੍ਹਾਂ ਦੀ ਬਿਹਤਰੀ ਲਈ ਪ੍ਰਧਾਨ ਮੰਤਰੀ ਮੱਛੀ ਪਾਲਣ ਸੰਪਦਾ ਯੋਜਨਾ (ਪੀਐੱਮਐੱਮਐੱਸਵਾਈ) ਅਤੇ ਕਿਸਾਨ ਕ੍ਰੈਡਿਟ ਕਾਰਡ (ਕੇਸੀਸੀ) ਸਮੇਤ ਵਿਭਿੰਨ ਯੋਜਨਾਵਾਂ ਦਾ ਲਾਭ ਉਠਾਉਣ ਲਈ ਪ੍ਰੋਤਸਾਹਿਤ ਕਰਨਗੇ।
*****
ਐੱਸਐੱਸ
(Release ID: 1930759)
Visitor Counter : 128