ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਕੇਂਦਰੀ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਦੱਸਿਆ ਕਿ ਜੰਮੂ ਅਤੇ ਕਸ਼ਮੀਰ ਵਿੱਚ ਨੈਸ਼ਨਲ ਹਾਈਵੇਅ-44 ਦੇ ਉਧਮਪੁਰ-ਰਾਮਬਨ ਸੈਕਸ਼ਨ ‘ਤੇ ਚਿਨਾਬ ਨਦੀ ‘ਤੇ 2-ਲੇਨ ਪੁਲ਼ ਦਾ ਨਿਰਮਾਣ ਪੂਰਾ ਹੋ ਗਿਆ ਹੈ
प्रविष्टि तिथि:
08 JUN 2023 10:40AM by PIB Chandigarh
ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਕਿ ਜੰਮੂ ਅਤੇ ਕਸ਼ਮੀਰ ਵਿੱਚ ਨੈਸ਼ਨਲ ਹਾਈਵੇਅ (ਐੱਨਐੱਚ)-44 ਦੇ ਉਧਮਪੁਰ-ਰਾਮਬਨ ਸੈਕਸ਼ਨ ‘ਤੇ ਚਿਨਾਬ ਨਦੀ ‘ਤੇ 2-ਲੇਨ ਦੇ ਜੈਸਵਾਲ ਪੁਲ਼ ਦਾ ਨਿਰਮਾਣ ਪੂਰਾ ਹੋ ਗਿਆ ਹੈ। ਟਵੀਟਸ ਦੀ ਇੱਕ ਲੜੀ ਵਿੱਚ ਸ਼੍ਰੀ ਗਡਕਰੀ ਨੇ ਕਿਹਾ ਕਿ ਸਾਵਧਾਨੀਪੂਰਵਕ ਡਿਜ਼ਾਈਨ ਕੀਤਾ ਗਿਆ ਇਹ ਬੈਲੇਂਸਡ ਕੈਂਟੀਲੀਵਰ ਪੁਲ਼ 118 ਮੀਟਰ ਤੱਕ ਫੈਲਿਆ ਹੋਇਆ ਹੈ ਅਤੇ ਇਸ ਨੂੰ 20 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ।

ਸ਼੍ਰੀ ਗਡਕਰੀ ਨੇ ਕਿਹਾ ਕਿ ਇਸ ਪੁਲ਼ ਦੇ ਬਣਨ ਨਾਲ ਦੂਹਰੇ ਉਦੇਸ਼ ਪੂਰੇ ਹੋਣਗੇ। ਪਹਿਲਾ, ਇਹ ਚੰਦਰਕੋਟ ਤੋਂ ਰਾਮਬਨ ਸੈਕਸ਼ਨ ਤੱਕ ਭੀੜ ਨੂੰ ਘੱਟ ਕਰੇਗਾ, ਜਿਸ ਨਾਲ ਵਾਹਨਾਂ ਦੀ ਸਰਲ ਆਵਾਜਾਈ ਸੁਨਿਸ਼ਚਿਤ ਹੋਵੇਗੀ। ਦੂਸਰਾ, ਇਹ ਜੰਮੂ-ਸ਼੍ਰੀਨਗਰ ਨੈਸ਼ਨਲ ਹਾਈਵੇਅ 44 ‘ਤੇ ‘ਸ਼੍ਰੀ ਅਮਰਨਾਥ ਯਾਤਰਾ’ ਦੌਰਾਨ ਵਾਹਨਾਂ ਅਤੇ ਤੀਰਥ ਯਾਤਰੀਆਂ ਨੂੰ ਬਿਨਾ ਰੁਕਾਵਟ ਆਉਣ ਜਾਣ ਦੀ ਸੁਵਿਧਾ ਪ੍ਰਦਾਨ ਕਰੇਗਾ, ਜੋ ਛੇਤੀ ਹੀ ਸ਼ੁਰੂ ਹੋਣ ਵਾਲਾ ਹੈ।
ਸ਼੍ਰੀ ਗਡਕਰੀ ਨੇ ਕਿਹਾ ਕਿ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਵਿੱਚ ਅਸੀਂ ਜੰਮੂ ਅਤੇ ਕਸ਼ਮੀਰ ਨੂੰ ਅਸਾਧਰਣ ਰਾਜਮਾਰਗ ਬੁਨਿਆਦੀ ਢਾਂਚਾ ਪ੍ਰਦਾਨ ਕਰਨ ਦੀ ਆਪਣੀ ਪ੍ਰਤੀਬਧਤਾ ‘ਤੇ ਕਾਇਮ ਹਾਂ। ਉਨ੍ਹਾਂ ਨੇ ਕਿਹਾ ਕਿ ਇਹ ਪਰਿਵਰਤਨਕਾਰੀ ਵਿਕਾਸ ਨਾ ਕੇਵਲ ਖੇਤਰ ਦੇ ਆਰਥਿਕ ਵਿਕਾਸ ਵਿੱਚ ਯੋਗਦਾਨ ਦੇਵਾਗਾ, ਬਲਕਿ ਇੱਕ ਪ੍ਰਮੁੱਖ ਟੂਰਿਜ਼ਮ ਸਥਲ ਦੇ ਰੂਪ ਵਿੱਚ ਇਸ ਦੇ ਆਕ੍ਰਸ਼ਣ ਨੂੰ ਹੋਰ ਵੀ ਵਧਾਏਗਾ।
***
ਐੱਮਜੇਪੀਐੱਸ
(रिलीज़ आईडी: 1930747)
आगंतुक पटल : 210