ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਸ਼੍ਰੀ ਨਿਤਿਨ ਗਡਕਰੀ ਨੇ ਅਸਾਮ ਵਿੱਚ 1450 ਕਰੋੜ ਰੁਪਏ ਦੇ ਚਾਰ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ

Posted On: 05 JUN 2023 3:24PM by PIB Chandigarh

 

ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਹਾਈਵੇਅ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਅੱਜ ਵੀਡਿਓ ਕਾਨਫਰੰਸਿੰਗ ਰਾਹੀਂ ਅਸਾਮ ਵਿੱਚ ਨਗਾਓਂ ਬਾਈਪਾਸ-ਤੇਲੀਆਗਾਓਂ ਅਤੇ ਤੇਲੀਆਗਾਓਂ-ਰੰਗਗਰਾ ਦੇ ਦਰਮਿਆਨ ਚਾਰ-ਲੇਨ ਸੈਕਸ਼ਨ ਦਾ ਉਦਘਾਟਨ ਕੀਤਾ ਅਤੇ ਮੰਗਲਦਾਈ ਬਾਈਪਾਸ ਅਤੇ ਡਬੋਕਾ-ਪਰਖੁਵਾ ਵਿਚਕਾਰ ਚਾਰ-ਲੇਨ ਸੈਕਸ਼ਨ ਦਾ ਨੀਂਹ ਪੱਥਰ ਮੁੱਖ ਮੰਤਰੀ ਸ਼੍ਰੀ ਹਿਮੰਤ ਬਿਸਵਾ ਸਰਮਾ, ਸਾਂਸਦ ਸ਼੍ਰੀ ਦਲੀਪ ਸੈਕੀਆ, ਸਾਂਸਦ ਸ਼੍ਰੀ ਪ੍ਰਦਯੁਤ ਬੋਰਦੋਲੋਈ ਅਤੇ ਰਾਜ ਦੇ ਵਣ ਅਤੇ ਵਾਤਾਵਰਣ ਮੰਤਰੀ, ਸ਼੍ਰੀ ਚੰਦ ਮੋਹਨ ਪਟਵਾਰੀ ਦੀ ਮੌਜੂਦਗੀ ਵਿੱਚ ਰੱਖਿਆ। 1450 ਕਰੋੜ ਰੁਪਏ ਦੇ ਇਹ ਚਾਰ ਪ੍ਰੋਜੈਕਟ, ਰਾਜ ਦੇ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਦਾ ਮਹੱਤਵਪੂਰਨ ਪ੍ਰਤੀਕ ਹਨ।

 

 

ਨਗਾਓਂ ਬਾਈਪਾਸ-ਤੇਲੀਆਗਾਓਂ ਅਤੇ ਤੇਲੀਆਗਾਓਂ-ਰੰਗਗਰਾ ਦਰਮਿਆਨ 18 ਕਿਲੋਮੀਟਰ ਲੰਬੇ ਚਾਰ-ਲੇਨ ਸੈਕਸ਼ਨ ਦੀ ਲਾਗਤ 403 ਕਰੋੜ ਰੁਪਏ ਹੈ। ਇਹ ਰਾਜਮਾਰਗ ਦਾ ਚੌੜੀਕਰਣ ਉੱਤਰ ਅਸਾਮ ਅਤੇ ਉਪਰਲੇ ਅਸਾਮ ਦਰਮਿਆਨ ਪਹੁੰਚ ਨੂੰ ਵਧਾਏਗਾ ਅਤੇ ਆਰਥਿਕ ਵਿਕਾਸ ਅਤੇ ਨਵੇਂ ਮੌਕਿਆਂ ਦਾ ਮਾਰਗ ਪੱਧਰਾ ਕਰੇਗਾ।

https://twitter.com/nitin_gadkari/status/1665625764321198081?re

 

 

Assam. #PragatiKaHighway #GatiShakti https://t.co/q4XStWbH5Z

— Nitin Gadkari (@nitin_gadkari) June 5, 2023

 

 

ਰਾਸ਼ਟਰੀ ਰਾਜ ਮਾਰਗ 15 ’ਤੇ ਮੰਗਲਦਾਈ ਵਿੱਚ 535 ਕਰੋੜ ਰੁਪਏ ਦੀ ਕੁੱਲ ਲਾਗਤ ਨਾਲ 15 ਕਿਲੋਮੀਟਰ ਦੇ ਬਾਈਪਾਸ ਦੇ ਨਿਰਮਾਣ ਨਾਲ ਅਸਾਮ, ਪੱਛਮੀ ਬੰਗਾਲ ਅਤੇ ਅਰੁਣਾਚਲ ਪ੍ਰਦੇਸ਼ ਦੇ ਦਰਮਿਆਨ ਸਬੰਧ ਮਜ਼ਬੂਤ ਹੋਣਗੇ, ਨਾਲ ਹੀ ਨਿਰਵਿਘਨ ਆਵਾਜਾਈ ਅਤੇ ਖੇਤਰੀ ਏਕੀਕਰਣ ਨੂੰ ਵੀ ਉਤਸ਼ਾਹਿਤ ਕੀਤਾ ਜਾਵੇਗਾ। ਰਾਸ਼ਟਰੀ ਰਾਜਮਾਰਗ-29 ’ਤੇ ਡਬੋਕਾ ਅਤੇ ਪਰਖੁਵਾ ਦੇ ਦਰਮਿਆਨ 517 ਕਰੋੜ ਰੁਪਏ ਦੀ ਕੁੱਲ ਲਾਗਤ ਨਾਲ 13 ਕਿਲੋਮੀਟਰ ਲੰਬੇ ਬਾਈਪਾਸ ਦੇ ਬਣ ਜਾਣ ਤੋਂ ਬਾਅਦ ਗੁਹਾਟੀ-ਦੀਮਾਪੁਰ ਆਰਥਿਕ ਗਲਿਆਰੇ ਨੂੰ ਮਜ਼ਬੂਤੀ ਮਿਲੇਗੀ, ਜਿਸ ਨਾਲ ਮਿਆਂਮਾਰ ਅਤੇ ਥਾਈਲੈਂਡ ਦੇ ਨਾਲ ਬਿਹਤਰ ਸੰਪਰਕ ਸਥਾਪਿਤ ਹੋਵੇਗਾ। ਨਾਲ ਹੀ ਇਹ ਬਾਈਪਾਸ ਅਸਾਮ ਅਤੇ ਨਾਗਾਲੈਂਡ ਦੇ ਦਰਮਿਆਨ ਅੰਤਰ-ਖੇਤਰੀ ਕਨੈਕਟਿਵਿਟੀ ਨੂੰ ਵੀ ਵਧਾਏਗਾ।

https://twitter.com/nitin_gadkari/status/1665634539161649152?re

 

ਅਸਾਮ ਵਿੱਚ 1450 ਕਰੋੜ ਰੁਪਏ ਦੇ ਲਾਗਤ ਵਾਲੇ 4 ਐੱਨ.ਐੱਚ ਦਾ ਉਦਘਾਟਨ ਅਤੇ ਨੀਂਹ ਪੱਥਰ  #PragatiKaHighway #GatiShakti pic.twitter.com/yRGZspktdn

— Nitin Gadkari (@nitin_gadkari) June 5, 2023

 ***********

ਐਮਜੇਪੀਐੱਸ



(Release ID: 1930223) Visitor Counter : 123