ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਭਾਰਤ ਦੀ ਜੀ-20 ਪ੍ਰੈਜ਼ਾਡੈਂਸੀ : ਹੈਲਥ ਵਰਕਿੰਗ ਗਰੁੱਪ ਦੀ ਤੀਸਰੀ ਮੀਟਿੰਗ


ਕੇਂਦਰੀ ਰਸਾਇਣ ਅਤੇ ਖਾਦ ਰਾਜ ਮੰਤਰੀ ਸ਼੍ਰੀ ਭਗਵੰਤ ਖੁਬਾ ਨੇ ਭਾਰਤ ਦੀ ਜੀ-20 ਪ੍ਰੈਜ਼ੀਡੈਂਸੀ ਵਿੱਚ ਹੈਲਥ ਵਰਕਿੰਗ ਗਰੁੱਪ ਦੀ ਤੀਸਰੀ ਮੀਟਿੰਗ ਦੇ ਇੱਕ ਪ੍ਰੋਗਰਾਮ ਦੌਰਾਨ “ਐੱਮਸੀਐੱਮ ਵਿੱਚ ਖੋਜ ਅਤੇ ਵਿਕਾਸ ਲਈ ਗਲੋਬਲ ਸਹਿਯੋਗ ਨੈੱਟਵਰਕ ਦੇ ਸਸ਼ਕਤੀਕਰਣ” ਵਿਸ਼ੇ ’ਤੇ ਉਦਘਾਟਨੀ ਭਾਸ਼ਣ ਦਿੱਤਾ

ਖੋਜ ਅਤੇ ਵਿਕਾਸ ਵਿੱਚ ਸਹਿਯੋਗ ਲਈ ਗਲੋਬਲ ਸਿਹਤ ਸੰਗਠਨਾਂ ਅਤੇ ਹਿਤਧਾਰਕਾਂ ਦੇ ਇੱਕਠੇ ਜੁੜਨ ਨਾਲ ਤਾਲਮੇਲ ਸੰਸਾਧਨ ਵੰਡ ਦੀ ਸੁਵਿਧਾ ਹੋਵੇਗੀ, ਇਸ ਨਾਲ ਇਹ ਸੁਨਿਸ਼ਚਿਤ ਹੋਵੇਗਾ ਕਿ ਧਨ, ਮੈਡੀਕਲ ਸੁਵਿਧਾ ਸਪਲਾਈ, ਕਰਮਚਾਰੀਆਂ ਅਂਤੇ ਸੂਚਨਾ ਜਿਹੇ ਸੰਸਾਧਨਾਂ ਨੂੰ ਪ੍ਰਭਾਵੀ ਢੰਗ ਨਾਲ ਅਤੇ ਕੁਸ਼ਲਤਾ ਨਾਲ ਵੰਡਿਆ ਜਾ ਸਕਦਾ ਹੈ: ਸ਼੍ਰੀ ਭਗਵੰਤ ਖੁਬਾ

ਗਲੋਬਲ ਖੋਜ ਅਤੇ ਵਿਕਾਸ ਨੈੱਟਵਰਕ ਦਾ ਉਦੇਸ਼ ਸੁਰੱਖਿਅਤ, ਪ੍ਰਭਾਵੀ, ਗੁਣਵੱਤਾਪੂਰਨ ਅਤੇ ਸਸਤੀ ਮੈਡੀਕਲ ਕਾਊਂਟਰਮਾਜ਼ਰਸ ਤੱਕ ਪਹੁੰਚ ਬਣਾਉਣ ਵਿੱਚ ਸਹਿਯੋਗ ਨੂੰ ਉਤਸ਼ਾਹਿਤ ਕਰਨਾ ਹੈ

ਅਸੀਂ ਸਹਿਯੋਗਪੂਰਨ ਖੋਜ ਨੈੱਟਵਰਕ ਦੇ ਰਾਹੀਂ ਸੰਸਾਧਨਾਂ ਅਤੇ ਮਾਹਿਰਾਂ ਨੂੰ ਇੱਕਠਾ ਕਰਕੇ ਖੋਜ ਅਤੇ ਇਨੋਵੇਸ਼ਨ ਦੀ ਗਤੀ ਨੂੰ ਤੇਜ਼ ਕਰ ਸਕਦੇ ਹਾਂ ਅਤੇ ਸਹਿਯੋਗ ਨੂੰ ਉਤਸ਼ਾਹਿਤ ਕਰਕੇ ਅਸੀਂ ਗਲੋਬਲ ਸਿਹਤ ਖ਼ਤਰਿਆਂ ਦਾ ਪ੍ਰਭਾਵੀ ਢੰਗ ਨਾਲ ਮੁਕਾਬਲਾ ਕਰਨ ਲਈ ਜ਼ਰੂਰੀ ਸਾਮੂਹਿਕ ਮੁਹਾਰਤ ਅਤੇ ਸੰਸਾਧਨਾਂ ਦਾ ਉਪਯੋਗ ਕਰ ਸਕਦੇ ਹਨ:- ਯੂਨੀਅਨ ਫਾਰਮਾ ਸਕੱਤਰ

ਮੈਡੀਕਲ ਉਪਾਵਾਂ ਦੇ ਵਿਕਾਸ ਅਤੇ ਵੰਡ ਵਿੱਚ ਪ੍ਰਸਤਾਵਿਤ ਗਲੋਬਲ ਐੱਮਸੀਐੱਮ ਕ

Posted On: 05 JUN 2023 4:27PM by PIB Chandigarh

ਕੇਂਦਰੀ ਰਸਾਇਣ ਅਤੇ ਖਾਦ ਰਾਜ ਮੰਤਰੀ ਸ਼੍ਰੀ ਭਗਵੰਤ ਖੁਬਾ ਨੇ ਭਾਰਤ ਦੀ ਜੀ-20 ਪ੍ਰਧਾਨਗੀ ਵਿੱਚ ਹੈਲਥ ਵਰਕਿੰਗ ਗਰੁੱਪ ਦੀ ਤੀਸਰੀ ਮੀਟਿੰਗ ਦੇ ਇੱਕ ਪ੍ਰੋਗਰਾਮ ਵਿੱਚ ਅੱਜ ਉਦਘਾਟਨ ਭਾਸ਼ਣ ਦਿੱਤਾ। ਜਿਸ ਦਾ ਸਿਰਲੇਖ ਸੀ, “ਭਵਿੱਖ ਦੀ ਸਿਹਤ ਸਬੰਧੀ  ਐਮਰਜੈਂਸੀ ਸਥਿਤੀਆਂ ’ਤੇ ਧਿਆਨ ਦੇਣ ਦੇ ਨਾਲ ਹੀ ਮੈਡੀਕਲ ਕਾਊਂਟਰਮਾਜਰਸ (ਡਾਇਗਨੌਸਟਿਕਸ, ਵੈਕਸੀਨ ਅਤੇ ਥੈਰੇਪਿਊਟਿਕਸ) ਵਿੱਚ ਖੋਜ ਅਤੇ ਵਿਕਾਸ ’ਤੇ ਗਲੋਬਲ ਸਹਿਯੋਗ ਨੈੱਟਵਰਕ ਨੂੰ ਸਸ਼ਕਤ ਕਰਨਾ।” ਇਸ ਮੌਕੇ ’ਤੇ ਉਨ੍ਹਾਂ ਦੇ ਨਾਲ ਨੀਤੀ ਆਯੋਗ ਦੇ ਮੈਂਬਰ (ਸਿਹਤ) ਡਾ. ਵੀ.ਕੇ.ਪਾਲ ਵੀ ਮੌਜੂਦ ਸਨ।

ਇਸ ਆਯੋਜਨ ਦਾ ਉਦੇਸ਼ ਭਾਰਤ ਦੀ ਜੀ-20 ਪ੍ਰੈਜ਼ੀਡੈਂਸੀ ਦੇ ਤਹਿਤ ਸਿਹਤ ਖੇਤਰ ਵਿੱਚ ਦੂਸਰੀ ਪ੍ਰਾਥਮਿਕਤਾ ਨੂੰ ਸੁਦ੍ਰਿੜ੍ਹ ਕਰਨਾ ਸੀ, ਜੋ ਗੁਣਵੱਤਾਪੂਰਣ, ਪ੍ਰਭਾਵੀ, ਸੁਰੱਖਿਅਤ ਅਤੇ ਕਿਫ਼ਾਇਤੀ ਮੈਡੀਕਲ ਕਾਊਂਟਰਮੇਜ਼ਰਜ਼ (ਐੱਮਸੀਐੱਮ) ਦੀ ਪਹੁੰਚ ਅਤੇ ਉਪਲਬਧਤਾ ’ਤੇ ਧਿਆਨ ਦੇਣ ਦੇ ਨਾਲ ਹੀ ਫਾਰਮਾਸਿਊਟੀਕਲ ਖੇਤਰ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ’ਤੇ ਕੇਂਦ੍ਰਿਤ ਹੈ। ਵੈਕਸੀਨ, ਥੈਰੇਪਿਊਟਿਕਸ ਅਤੇ ਡਾਇਗਨੌਸਟਿਕਸ (ਵੀਟੀਡੀ) ਦੀ ਮੁੱਲ ਲੜੀ ਦੇ ਹਰੇਕ ਹਿੱਸੇ ’ਤੇ ਬਰਾਬਰ ਧਿਆਨ ਕੇਂਦ੍ਰਿਤ ਕਰਨ ਦੇ ਮਹੱਤਵ ਨੂੰ ਦੇਖਦੇ ਹੋਏ ਭਾਰਤ ਜੀ-20 ਪ੍ਰੈਜ਼ੀਡੈਂਸੀ ਵਿੱਚ ਇਸ ਗੱਲ ’ਤੇ ਚਰਚਾ ਕੀਤੀ ਜਾ ਰਹੀ ਹੈ ਕਿ ਐੱਮਸੀਐੱਮ ਇਕੋਸਿਸਟਮ ਦੇ ਅੱਪਸਟ੍ਰੀਮ ਅਤੇ ਡਾਉਣਸਟ੍ਰੀਮ ਪਹਿਲੂਆਂ ਦੇ ਵਿਭਿੰਨ ਬਿੰਦੂਆਂ ਦਾ ਤਾਲਮੇਲ ਕਿਸ ਤਰ੍ਹਾਂ ਨਾਲ ਕੀਤਾ ਜਾਵੇ।

 

ਸ਼੍ਰੀ ਭਗਵੰਤ ਖੁਬਾ ਨੇ ਮੀਟਿੰਗ ਨੂੰ ਸੰਬੋਧਨ ਕੀਤਾ ਅਤੇ ਉਨ੍ਹਾਂ ਨੇ ਵਰਤਮਾਨ ਸਿਹਤ ਢਾਚੇ ਨੂੰ ਸਸ਼ਕਤ ਕਰਨ ਅਤੇ ਵਾਰ-ਵਾਰ ਹੋਣ ਵਾਲੀਆਂ ਸਿਹਤ ਸਮੱਸਿਆਵਾਂ ਅਤੇ ਭਵਿੱਖ ਦੀਆਂ ਮਹਾਮਾਰੀਆਂ ਤੋਂ ਨਿਪਟਾਰੇ ਲਈ ਬਿਹਤਰ ਤਰੀਕੇ ਨਾਲ ਤਿਆਰ ਰਹਿਣ ਦੀ ਜ਼ਰੂਰਤ ’ਤੇ ਜੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਦੁਨੀਆ ਭਰ ਦੇ ਦੇਸ਼ਾਂ ਨੇ ਉਭਰਦੀ ਸਿਹਤ ਚੁਣੌਤੀਆਂ ਦੇ ਲਈ ਨਵੇਂ ਸਮਾਧਾਨ ਪ੍ਰਦਾਨ ਕਰਨ ਵਿੱਚ ਖੋਜ ਅਤੇ ਵਿਕਾਸ ਲਈ ਸਹਿਯੋਗ ਦੇ ਮਹੱਤਵ ਨੂੰ ਮਹਿਸੂਸ ਕੀਤਾ ਹੈ।

ਸ਼੍ਰੀ ਭਗਵੰਤ ਖੁਬਾ ਨੇ ਕਿਹਾ ਕਿ ਸਹਿਯੋਗੀ ਖੋਜ ਕਈ ਵਿਸ਼ਿਆਂ ਅਤੇ ਸੰਸਾਧਨਾਂ ਤੋਂ ਮੁਹਾਰਤ ਅਤੇ ਸੰਸਾਧਨਾਂ ਨੂੰ ਇੱਕਠਾ ਕਰਨ ਦੇ ਸਮਰੱਥ ਬਣਾਉਂਦਾ ਹੈ, ਜਿਸ ਨਾਲ ਬਿਮਾਰੀਆਂ ਦੀ ਅਧਿਕ ਵਿਆਪਕ ਸਮਝ ਅਤੇ ਜ਼ਿਆਦਾ ਪ੍ਰਭਾਵੀ ਵੀਟੀਡੀ ਦਾ ਵਿਕਾਸ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਖੋਜ ਅਤੇ ਵਿਕਾਸ ਵਿੱਚ ਸਹਿਯੋਗ ਲਈ ਗਲੋਬਲ ਸਿਹਤ ਸੰਗਠਨਾਂ ਅਤੇ ਹਿਤਧਾਰਕਾਂ ਨੂੰ ਇੱਕਠੇ ਜੋੜਨ ਨਾਲ ਤਾਲਮੇਲ ਸੰਸਾਧਨ ਵੰਡ ਦੀ ਸੁਵਿਧਾ ਹੋਵੇਗੀ। ਇਸ ਨਾਲ ਇਹ ਸੁਨਿਸ਼ਚਿਤ ਹੋਵੇਗਾ ਕਿ ਧਨ, ਮੈਡੀਕਲ ਸੁਵਿਧਾ ਸਪਲਾਈ, ਕਰਮਚਾਰੀਆਂ ਅਤੇ ਸੂਚਨਾ ਜਿਹੇ ਸੰਸਾਧਨਾਂ ਨੂੰ ਪ੍ਰਭਾਵੀ ਢੰਗ ਨਾਲ ਹੋਰ ਕੁਸ਼ਲਤਾ ਨਾਲ ਵੰਡਿਆ ਜਾ ਸਕਦਾ ਹੈ। ਸ਼੍ਰੀ ਭਗਵੰਤ ਖੁਬਾ ਨੇ ਕਿਹਾ ਕਿ ਪ੍ਰਾਥਮਿਕਤਾਵਾਂ ਨੂੰ ਸੰਰੇਖਿਤ (ਇਕਸਾਰ) ਕਰਕੇ ਪ੍ਰਯਾਸਾਂ ਦੇ ਦੁਹਰਾਓ ਤੋਂ ਵੀ ਬਚਿਆ ਜਾ ਸਕਦਾ ਹੈ ਅਤੇ ਸੰਸਾਧਨਾਂ ਨੂੰ ਸਭ ਤੋਂ ਵਧ ਜ਼ਰੂਰਤ ਵਾਲੇ ਖੇਤਰਾਂ ਅਤੇ ਆਬਾਦੀ ਲਈ ਅੱਗੇ ਵਧਾਇਆ ਜਾ ਸਕਦਾ ਹੈ।

ਕੇਂਦਰੀ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਗਲੋਬਲ ਖੋਜ ਅਤੇ ਵਿਕਾਸ ਨੈੱਟਵਰਕ ਭਾਰਤ ਦੀ ਜੀ-20 ਵਿਚਾਰਧਾਰਾ, “ਵਸੁਧੈਵ ਕੁਟੁੰਬਕਮ”-ਵਨ ਅਰਥ, ਵਨ ਫੈਮਿਲੀ, ਵਨ ਫਿਊਚਰ ਦੇ ਸਿਧਾਂਤਾਂ ਦੇ ਨਾਲ ਜੁੜਿਆ ਹੋਇਆ ਹੈ ਅਤੇ ਇਸ ਦਾ ਉਦੇਸ਼ ਸੁਰੱਖਿਅਤ, ਪ੍ਰਭਾਵੀ, ਗੁਣਵੱਤਾਪੂਰਣ ਅਤੇ ਕਿਫਾਇਤੀ ਮੈਡੀਕਲ ਸੁਵਿਧਾ (ਵੀਟੀਡੀ) ਤੱਕ ਵਿਆਪਕ ਪਹੁੰਚ ਵਿੱਚ ਸਹਿਯੋਗ ਨੂੰ ਉਤਸ਼ਾਹਿਤ ਕਰਨਾ ਹੈ। ਇਸ ਪਹਿਲ ਦਾ ਉਦੇਸ਼ ਇਨ੍ਹਾਂ ਜ਼ਰੂਰੀ ਮੈਡੀਕਲ ਸੰਸਾਧਨਾਂ ਤੱਕ ਵਿਸ਼ਵਵਿਆਪੀ ਪਹੁੰਚ ਸੁਨਿਸ਼ਚਿਤ ਕਰਨ ਦੇ ਅੰਤਿਮ ਟੀਚੇ ਦੇ ਨਾਲ ਵੀਟੀਡੀ ਲਈ ਗਲੋਬਲ ਖੋਜ ਅਤੇ ਇਨੋਵੇਸ਼ਨ ਵਿੱਚ ਵੱਖ-ਵੱਖ ਦੇਸ਼ਾਂ ਦੇ ਦਰਮਿਆਨ ਸਹਿਯੋਗ ਅਤੇ ਸਾਂਝੇਦਾਰੀ ਨੂੰ ਅੱਗੇ ਵਧਾਉਣਾ ਹੈ।

ਸ਼੍ਰੀ ਭਗਵੰਤ ਖੁਬਾ ਨੇ ਕਿਹਾ ਕਿ ਭਾਰਤ ਦੀ ਜੀ-20 ਪ੍ਰੈਜ਼ੀਡੈਂਸੀ ਨੇ ਗਲੋਬਲ ਮੁੱਦਿਆਂ ਨੂੰ ਹੱਲ ਕਰਨ ਲਈ ਅੰਤਰਰਾਸ਼ਟਰੀ ਸਹਿਯੋਗ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਇਨ੍ਹਾਂ ਚੁਣੌਤੀਆਂ ਦਾ ਸਮਾਧਾਨ ਲੱਭਣ ਵਿੱਚ ਦੇਸ਼ਾਂ ਦੇ ਆਪਸੀ ਤਾਲਮੇਲ ਅਤੇ ਸਾਂਝੀਆਂ ਜ਼ਿੰਮੇਵਾਰੀਆਂ ਨੂੰ ਮਾਨਤਾ ਦਿੰਦੇ ਹੋਏ ਆਪਣਾ ਧਿਆਨ ਕੇਂਦ੍ਰਿਤ ਕੀਤਾ ਹੈ, ਜਿਵੇਂ ਕਿ ਮਾਣਯੋਗ ਪ੍ਰਧਾਨ ਮੰਤਰੀ ਦੁਆਰਾ ਦਰਸਾਇਆ ਗਿਆ ਹੈ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਹੈ ਕਿ ਭਾਰਤ ਨੇ ਵਰਲਡ ਹੈਲਥ ਅਸੈਂਬਲੀ, ਵਰਲਡ ਇਕਨਾਮਿਕ ਫੋਰਮ ਅਤੇ ਜੀ-7 ਵਰਗੇ ਗਲੋਬਲ ਪਲੈਟਫਾਰਮਾਂ ’ਤੇ ਲਗਾਤਾਰ ਖੋਜ ਅਤੇ ਇਨੋਵੇਸ਼ਨ ਲਈ ਇੱਕ ਸਸ਼ਕਤ ਪ੍ਰਤੀਬੱਧਤਾ ਦਾ ਪ੍ਰਦਰਸ਼ਨ ਕੀਤਾ ਹੈ। ਸ਼੍ਰੀ ਭਗਵੰਤ ਖੁਬਾ ਨੇ ਕਿਹਾ ਕਿ ਇਸ ਸਹਿਯੋਗਾਤਮਕ ਪ੍ਰਯਾਸ ਦਾ ਮੁੱਖ ਉਦੇਸ਼ ਪ੍ਰਾਥਮਿਕਤਾ ਵਾਲੇ ਖੇਤਰਾਂ ਅਤੇ ਵਿਭਿੰਨ ਬਿਮਾਰੀਆਂ ਵਿੱਚ ਖੋਜ ਅਤੇ ਇਨੋਵੇਸ਼ਨ ਪ੍ਰਯਾਸਾਂ ਦਾ ਅਨੁਕੂਲਨ ਕਰਨਾ ਹੈ।

ਸ਼੍ਰੀ ਭਗਵੰਤ ਖੁਬਾ ਨੇ ਸਹਿਯੋਗੀ ਖੋਜ ਦੀ ਦਿਸ਼ਾ ਵਿੱਚ ਭਾਰਤ ਦੇ ਪ੍ਰਯਾਸਾਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਭਾਰਤ ਨੇ ਇੱਕ ਉਦਯੋਗ-ਅਕਾਦਮਿਕ ਸਹਿਯੋਗੀ ਅਭਿਯਾਨ ਰਾਸ਼ਟਰੀ ਬਾਇਓਫਾਰਮਾ ਮਿਸ਼ਨ ਦੇ ਰਾਹੀਂ ਰਾਸ਼ਟਰੀ ਪੱਧਰ ’ਤੇ ਸਹਿਯੋਗਾਤਮਕ ਖੋਜ ਅਤੇ ਵਿਕਾਸ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਉਠਾਇਆ ਹੈ, ਜਿਸਦਾ ਉਦੇਸ਼ ਬਾਇਓਫਾਰਮਾਸਿਊਟਿਕਲ ਲਈ ਸ਼ੁਰੂਆਤੀ ਵਿਕਾਸ ਨੂੰ ਗਤੀ ਦੇਣਾ ਅਤੇ ਇਸ ਦੇ ਲਈ ਸਹਿਯੋਗ ਲਈ ਸ਼ਾਨਦਾਰ ਮੌਕੇ ਪ੍ਰਦਾਨ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰੀ ਸਹਿਯੋਗ ਦੀ ਇੱਕ ਹੋਰ ਜ਼ਿਕਰਯੋਗ ਉਦਾਹਰਣ ਵਿੱਚ ਭਾਰਤੀ ਸਾਰਸ-ਕੋਵ-2 ਜੀਨੋਮਿਕਸ ਕੰਸੋਰਟੀਅਮ (ਇੰਸਾਕਾਗ) ਵੀ ਸ਼ਾਮਲ ਹੈ, ਜਿਸ ਨੂੰ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ, ਬਾਇਓਟੈਕਨਾਲੋਜੀ ਵਿਭਾਗ (ਡੀਬੀਟੀ), ਵਿਗਿਆਨਿਕ ਅਤੇ ਉਦਯੋਗਿਕ ਖੋਜ ਕੌਂਸਲ (ਸੀਐੱਸਆਈਆਰ) ਅਤੇ ਇੰਡੀਅਨ  ਕੌਂਸਲ ਆਵ੍ ਮੈਡੀਕਲ ਰਿਸਰਚ (ਆਈਸੀਐੱਮਆਰ) ਦੁਆਰਾ ਸੰਯੁਕਤ ਤੌਰ ’ਤੇ ਸ਼ੁਰੂ ਕੀਤਾ ਗਿਆ ਹੈ।

 

ਕੇਂਦਰੀ ਮੰਤਰੀ ਨੇ ਕਿਹਾ ਕਿ ਦੁਨੀਆ ਦੀ ਫਾਰਮੇਸੀ ਵਜੋਂ ਭਾਰਤ ਦੀ ਪਹਿਚਾਣ ਹੋਣਾ ਗਲੋਬਲ ਪੱਧਰ ’ਤੇ ਬਿਹਤਰ ਸਿਹਤ ਨਤੀਜੇ ਦੇਣ ਵਿੱਚ ਇਸ ਦੀਆਂ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਦੀ ਮਹੱਤਵਪੂਰਨ ਭੂਮਿਕਾ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਇਸ ਤੱਥ ’ਤੇ ਚਾਨਣਾ ਪਾਇਆ ਕਿ ਭਾਰਤੀ ਫਾਰਮਾ ਕੰਪਨੀਆਂ ਨੇ ਖੁਦ ਨੂੰ ਉੱਚ ਗੁਣਵੱਤਾ ਵਾਲੀਆਂ ਦਵਾਈਆਂ ਦੇ ਭਰੋਸੇਮੰਦ ਅਤੇ ਕਿਫ਼ਾਇਤੀ ਸਪਲਾਇਰ ਵਜੋਂ ਸਥਾਪਿਤ ਕੀਤਾ ਹੈ, ਜੋ ਦੁਨੀਆ ਭਰ ਵਿੱਚ ਸਿਹਤ ਸੇਵਾਵਾਂ ਦੀ ਬਿਹਤਰ ਪਹੁੰਚ ਬਣਾਉਣ ਵਿੱਚ ਮਹੱਤਵਪੂਰਨ ਯੋਗਦਾਨ ਦੇ ਰਹੀਆਂ ਹਨ।

ਸ਼੍ਰੀ ਭਗਵੰਤ ਖੁਬਾ ਨੇ ਕਿਹਾ ਕਿ ਭਾਰਤ ਗਲੋਬਲ ਵੈਕਸੀਨ ਸਪਲਾਈ ਦਾ ਲਗਭਗ 60 ਪ੍ਰਤੀਸ਼ਤ ਹਿੱਸਾ ਭੇਜਦਾ ਹੈ, ਭਾਰਤ ਦੇ ਕੋਲ ਜੈਨੇਰਿਕ ਦਵਾਈਆਂ ਦੇ ਨਿਰਯਾਤ ਦੀ 20-22 ਪ੍ਰਤੀਸ਼ਤ ਹਿੱਸੇਦਾਰੀ ਹੈ ਅਤੇ ਇਹ ਫਾਰਮਾਸਿਊਟੀਕਲ ਦੇ ਇੱਕ ਪ੍ਰਮੁੱਖ ਨਿਰਯਾਤਕ ਵਜੋਂ ਕਾਰਜਸ਼ੀਲ ਹੈ, ਜੋ ਆਪਣੇ ਫਾਰਮਾ ਨਿਰਯਾਤ ਦੇ ਰਾਹੀਂ 200 ਤੋਂ ਅਧਿਕ ਦੇਸ਼ਾਂ ਦੀ ਸੇਵਾ ਕਰਦਾ ਹੈ। ਉਨ੍ਹਾਂ ਨੇ ਦੱਸਿਆ ਕਿ ਭਾਰਤ, ਅਫਰੀਕਾ ਦੀ 45 ਪ੍ਰਤੀਸ਼ਤ ਤੋਂ ਵੱਧ ਜੈਨੇਰਿਕ ਜ਼ਰੂਰਤਾਂ ਦੀ ਸਪਲਾਈ ਕਰਦਾ ਹੈ। ਅਮਰੀਕਾ ਵਿੱਚ ਲਗਭਗ 40 ਪ੍ਰਤੀਸ਼ਤ ਜੈਨੇਰਿਕ ਦਵਾਈਆਂ ਦੀ ਮੰਗ ਪੂਰੀ ਕਰਦਾ ਹੈ ਅਤੇ ਬ੍ਰਿਟੇਨ ਵਿੱਚ ਸਾਰਿਆਂ ਜੈਨੇਰਿਕ ਦਵਾਈਆਂ ਦਾ ਲਗਭਗ 25 ਪ੍ਰਤੀਸ਼ਤ ਹਿੱਸਾ ਤਿਆਰ ਕਰਕੇ ਭੇਜਦਾ ਹੈ।

ਕੇਂਦਰੀ ਮੰਤਰੀ ਨੇ ਸਿਹਤ ਚੁਣੌਤੀਆਂ ਨਾਲ ਨਿਪਟਾਰੇ ਲਈ ਗਲੋਬਲ ਪ੍ਰਯਾਸਾਂ ਨੂੰ ਮਜ਼ਬੂਤ ਕਰਨ ਵਿੱਚ ਭਾਰਤ ਦੀ ਭੂਮਿਕਾ ’ਤੇ ਵੀ ਚਾਨਣਾ ਪਾਇਆ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਪਹਿਲੀ ਸਵਦੇਸ਼ੀ ਵੈਕਸੀਨ, ਜੋ ਨਾ ਸਿਰਫ਼ ਲਾਗਤ ਪ੍ਰਭਾਵੀ ਅਤੇ ਉੱਚ ਗੁਣਵੱਤਾ ਵਾਲੀ ਰਹੀ ਹੈ, ਬਲਕਿ ਸਥਾਨਕ ਆਬਾਦੀ ਦੀ ਵਿਸ਼ੇਸ਼ ਜ਼ਰੂਰਤਾਂ ਦੇ ਅਨੁਰੂਪ ਵੀ ਹੈ, ਉਸ ਨੇ ਵਿਸ਼ਵ ਨੂੰ ਇੱਕ ਭਰੋਸੇਮੰਦ ਅਤੇ ਸੁਲਭ ਸਮਾਧਾਨ ਪ੍ਰਦਾਨ ਕੀਤਾ ਹੈ। ਸ਼੍ਰੀ ਭਗਵੰਤ ਖੁਬਾ ਨੇ ਕਿਹਾ ਕਿ ਭਾਰਤ ਨੇ “ਵੈਕਸੀਨ ਮੈਤਰੀ” ਪਹਿਲ ਦੇ ਰਾਹੀਂ ਜ਼ਰੂਰੀ ਮੈਡੀਕਲ ਸਪਲਾਈ ਅਤੇ ਵੈਕਸੀਨ ਦੀ ਵੰਡ ਕਰਕੇ 96 ਤੋਂ ਵਧ ਦੇਸ਼ਾਂ ਨੂੰ ਸਹਾਇਤਾ ਪ੍ਰਦਾਨ ਕੀਤੀ ਹੈ।

ਸ਼੍ਰੀਮਤੀ ਐੱਸ. ਅਪਰਨਾ ਨੇ ਕਿਹਾ ਕਿ ਵਿਸ਼ੇਸ਼ ਤੌਰ ’ਤੇ ਜਲਵਾਯੂ ਪਰਿਵਰਤਨ ਅਤੇ ਬਿਮਾਰੀ ਦੇ ਸੰਚਾਰ ਦੇ ਦਰਮਿਆਨ ਆਪਸੀ ਤਾਲਮੇਲ ਦੁਆਰਾ ਸੰਚਾਲਿਤ ਅਤੇ ਬਦਲਦੇ ਲੈਂਡਸਕੇਪ ਵਿੱਚ ਇਨੋਵੇਸ਼ਨ ਨੂੰ ਉਤਸ਼ਾਹਿਤ ਕਰਨਾ ਅਤੇ ਸੁਰੱਖਿਅਤ, ਪ੍ਰਭਾਵੀ, ਗੁਣਵੱਤਾ-ਭਰੋਸੇਯੋਗ ਅਤੇ ਕਿਫ਼ਾਇਤੀ ਮੈਡੀਕਲ ਕਾਊਂਟਰਮੇਜ਼ਰਜ਼ ਦੇ ਖੋਜ ਅਤੇ ਵਿਕਾਸ ਤੰਤਰ ਨੂੰ ਮਜ਼ਬੂਤ ਕਰਨ ਦੀ ਤੁਰੰਤ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਸਹਿਯੋਗਪੂਰਨ ਖੋਜ ਨੈੱਟਵਰਕ ਰਾਹੀਂ ਸੰਸਾਧਨਾਂ ਅਤੇ ਮੁਹਾਰਤਾਂ ਨੂੰ ਇੱਕਠਾ ਕਰਕੇ ਖੋਜ ਅਤੇ ਇਨੋਵੇਸ਼ਨ ਦੀ ਗਤੀ ਨੂੰ ਤੇਜ਼ ਕਰ ਸਕਦੇ ਹਾਂ ਅਤੇ ਸਹਿਯੋਗ ਨੂੰ ਉਤਸ਼ਾਹਿਤ ਕਰਕੇ ਅਸੀਂ ਗਲੋਬਲ ਸਿਹਤ ਖ਼ਤਰਿਆਂ ਦਾ ਪ੍ਰਭਾਵੀ ਢੰਗ ਨਾਲ ਮੁਕਾਬਲਾ ਕਰਨ ਲਈ ਜ਼ਰੂਰੀ ਸਾਮੂਹਿਕ ਮੁਹਾਰਤ ਅਤੇ ਸੰਸਾਧਨਾਂ ਦਾ ਉਪਯੋਗ ਕਰ ਸਕਦੇ ਹਾਂ।

ਕੇਂਦਰੀ ਫਾਰਮਾ ਸਕੱਤਰ ਨੇ ਕਿਹਾ ਕਿ ਗਲੋਬਲ ਖੋਜ ਅਤੇ ਵਿਕਾਸ ਨੈੱਟਵਰਕ ਦੀ ਸਥਾਪਨਾ ਕਰਦੇ ਸਮੇਂ ਬਿਮਾਰੀ, ਉਤਪਾਦ ਅਤੇ ਟੈਕਨੋਲੋਜੀ ਜਿਹੇ ਬਿੰਦੂਆਂ ਵਿੱਚ ਵਿਸ਼ੇਸ਼ ਖੇਤਰਾਂ ਨੂੰ ਪ੍ਰਾਥਮਿਕਤਾ ਦੇ ਕੇ ਸਹੀ ਸੰਦਰਭ ਨਿਰਧਾਰਿਤ ਕਰਨਾ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਨੇ ਕਿਹਾ ਕਿ ਗਲੋਬਲ ਸਿਹਤ ਇਕੁਇਟੀ ਨੂੰ ਉਤਸ਼ਾਹਿਤ ਕਰਨ ਲਈ ਇੱਕ ਵਿਆਪਕ ਅਤੇ ਸੰਤੁਲਿਤ ਰਣਨੀਤੀ ਦੇ ਅਧਾਰ ’ਤੇ ਪ੍ਰਭਾਵੀ ਖੋਜ ਅਤੇ ਵਿਕਾਸ ਨੈੱਟਵਰਕ ਸਥਾਪਿਤ ਕਰਨ ਦੀ ਦਿਸ਼ਾ ਵਿੱਚ ਪ੍ਰਾਥਮਿਕਤਾ ਦੇਣਾ ਇੱਕ ਜ਼ਰੂਰੀ ਕਦਮ ਹੋਵੇਗਾ।

ਸ਼੍ਰੀ ਰਾਜੇਸ਼ ਭੂਸ਼ਣ ਨੇ ਭਾਰਤ ਦੀ ਜੀ-20 ਪ੍ਰਧਾਨਗੀ ਦੇ ਤਹਿਤ ਪ੍ਰਸਤਾਵਿਤ ਗਲੋਬਲ ਐੱਮਸੀਐੱਮ ਤਾਲਮੇਲ ਪਲੈਟਫਾਰਮ ਵਰਗੇ ਸਹਿਯੋਗੀ ਪਲੈਟਫਾਰਮ ਦੀ ਮਹੱਤਵਪੂਰਨ ਭੂਮਿਕਾ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਗਲੋਬਲ ਐੱਮਸੀਐੱਮ ਤਾਲਮੇਲ ਪਲੈਟਫਾਰਮ ਦੀ ਕਲਪਨਾ ਮੈਡੀਕਲ ਕਾਊਂਟਰਮੇਜ਼ਰਜ਼ ਦੇ ਵਿਕਾਸ ਅਤੇ ਵੰਡ ਵਿੱਚ ਤਾਲਮੇਲ ਅਤੇ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਇੱਕ ਮਹੱਤਵਪੂਰਨ ਵਿਧੀ ਵਜੋਂ ਕੀਤੀ ਗਈ ਹੈ। ਇਹ ਜ਼ਰੂਰੀ ਹੈ ਕਿ ਪਲੈਟਫਾਰਮ ਸਾਰਿਆਂ ਲਈ ਰੋਕਥਾਮ, ਨਿਗਰਾਨੀ ਅਤੇ ਇਲਾਜ ਵਿਰੋਧੀ ਉਪਾਵਾਂ ਲਈ ਵਿਹਾਰਕ ਅਤੇ ਜਵਾਬਦੇਹ ਸਮਾਧਾਨ ਪ੍ਰਦਾਨ ਕਰਨ ਦੇ ਉਦੇਸ਼ ਨਾਲ ਖੋਜ ਅਤੇ ਵਿਕਾਸ ਵਿੱਚ ਠੋਸ ਪ੍ਰਯਾਸਾਂ ਨੂੰ ਸ਼ਾਮਲ ਕਰਦਾ ਹੈ। ਉਨ੍ਹਾਂ ਨੇ ਖੋਜ ਅਤੇ ਵਿਕਾਸ ਦੇ ਪ੍ਰਯਾਸਾਂ ਵਿੱਚ “ਇੱਕ ਸਿਹਤ” ਦੇ ਦ੍ਰਿਸ਼ਟੀਕੋਣ ਨੂੰ ਏਕੀਕ੍ਰਿਤ ਕਰਨ ਦੇ ਮਹੱਤਵ ਦਾ ਵੀ ਜ਼ਿਕਰ ਕੀਤਾ।

 

ਇਸ ਮੌਕੇ ’ਤੇ ਸਿਹਤ ਖੋਜ ਵਿਭਾਗ ਵਿੱਚ ਸਕੱਤਰ ਅਤੇ ਆਈਸੀਐੱਮਆਰ ਦੇ ਡਾਇਰੈਕਟਰ ਜਨਰਲ ਡਾ. ਰਾਜੀਵ ਬਹਿਲ, ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਵ੍ ਇੰਡੀਆ (ਐੱਫਐੱਸਐੱਸਏਆਈ) ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀ ਜੀ. ਕਮਲਾ ਵਰਧਨ ਰਾਓ; ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵਿੱਚ ਵਧੀਕ ਸਕੱਤਰ ਸ਼੍ਰੀ ਲਵ ਅਗਰਵਾਲ; ਵਿਦੇਸ਼ ਮੰਤਰਾਲੇ ਦੇ ਵਧੀਕ ਸਕੱਤਰ ਅਤੇ ਭਾਰਤ ਦੀ ਜੀ-20 ਪ੍ਰਧਾਨਗੀ ਵਿੱਚ ਸੂਸ ਸ਼ੇਰਪਾ ਸ਼੍ਰੀ ਅਭੈ ਠਾਕੁਰ ਅਤੇ ਕੇਂਦਰ ਸਰਕਾਰ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

****

 

ਐੱਮ ਵੀ


(Release ID: 1930220)