ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਕੇਰਲ ਦੇ ਕੋਚੀ ਵਿੱਚ ਅੰਮ੍ਰਿਤਾ ਹਸਪਤਾਲ ਦੇ ਸਿਲਵਰ ਜੁਬਲੀ ਸਮਾਰੋਹ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕੀਤਾ
ਸ਼੍ਰੀ ਅਮਿਤ ਸ਼ਾਹ ਨੇ ਓਡੀਸ਼ਾ ਵਿੱਚ ਹੋਏ ਦਰਦਨਾਕ ਰੇਲ ਹਾਦਸੇ ਵਿੱਚ ਜਾਨਾਂ ਗੁਆਉਣ ਵਾਲਿਆਂ ਅਤੇ ਜ਼ਖ਼ਮੀ ਹੋਏ ਲੋਕਾਂ ਦੇ ਪਰਿਵਾਰ ਵਾਲਿਆਂ ਦੇ ਪ੍ਰਤੀ ਆਪਣੀ ਸੰਵੇਦਨਾ ਵਿਅਕਤ ਕੀਤੀ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਸਿਹਤ ਦੇ ਖੇਤਰ ਵਿੱਚ ਪਿਛਲੇ 9 ਵਰ੍ਹਿਆਂ ਵਿੱਚ ਦੇਸ਼ ਵਿੱਚ ਇੱਕ ਹੋਲਿਸਟਿਕ ਅਪ੍ਰੋਚ ਦੇ ਨਾਲ ਬਹੁਤ ਵੱਡਾ ਪਰਿਵਰਤਨ ਲਿਆਉਣ ਦਾ ਕੰਮ ਕੀਤਾ ਗਿਆ ਹੈ।
ਮੋਦੀ ਸਰਕਾਰ ਦੇ ਸਵੱਛ ਭਾਰਤ ਅਭਿਯਾਨ, ਫਿਟ ਇੰਡੀਆ ਮਿਸ਼ਨ, ਪੋਸ਼ਣ ਮਿਸ਼ਨ, ਮਿਸ਼ਨ ਇੰਦਰਧਨੁਸ਼, ਆਯੁਸ਼ਮਾਨ ਭਾਰਤ ਅਤੇ ਜਲਜੀਵਨ ਮਿਸ਼ਨ ਆਦਿ ਦੇ ਤਹਿਤ ਲੋਕਾਂ ਨੂੰ ਸਵਸਥ ਰੱਖਣ ਲਈ ਕਈ ਪਹਿਲਾਂ ਕੀਤੀਆਂ ਗਈਆਂ ਹਨ, ਇਸ ਦੇ ਨਾਲ ਹੀ ਮੈਡੀਕਲ ਸਿੱਖਿਆ ਦੇ ਇੰਫ੍ਰਾਸਟ੍ਰਕਚਰ ਵਿੱਚ ਵੀ ਬਹੁਤ ਵਾਧਾ ਹੋਇਆ ਹੈ
ਵਿਸ਼ਵ ਦੇ ਕਰੋੜਾਂ ਲੋਕਾਂ ਨੂੰ ਅੰਮਾ ਨੇ ਆਪਣਾ ਪਿਆਰ, ਸੁਨੇਹ ਅਤੇ ਊਰਜਾ ਦਿੱਤੀ ਹੈ, ਅੰਮਾ ਨੇ ਸੱਚੇ ਅਰਥਾਂ ਵਿੱਚ ਉਨ੍ਹਾਂ ਨੂੰ ਮਿਲਣ ਵਾਲੇ ਹਰ ਵਿਅਕਤੀ ਦੇ ਜੀਵਨ ਵਿੱਚ ਚੇਤਨਾ, ਊਰਜਾ ਅਤੇ ਅਨੰਤ ਸ਼ਾਂਤੀ ਦਾ ਭਾਵ ਜਗਾਇਆ ਹੈ
ਧਰਮ, ਪਰੰਪਰਾ, ਸੰਸਕ੍ਰਿਤੀ ਅਤੇ ਸੇਵਾ ਦੇ ਖੇਤਰ ਵਿਚ ਅੰਮਾ ਨੇ ਪੰਜ ਦਹਾਕਿਆਂ ਵਿੱਚ ਜੋ ਯੋਗਦਾਨ ਦਿੱਤਾ ਹੈ ਉਸ ਨੂੰ ਭਾਰਤ ਸਮੇਤ ਪੂਰੇ ਵਿਸ਼ਵ ਵਿੱਚ ਸਨਾਤਨ ਸੱਭਿਆਚਾਰ ਨੂੰ ਮਾਣ ਦਿਲਵਾਇਆ ਹੈ
ਆਪਣੇ ਕੰਮਾਂ ਨਾਲ ਅੰਮਾ ਨੇ ਭਾਰਤੀ ਸੱਭਿਆਚਾਰ ਨੂੰ ਪੂਰੇ ਵਿਸ਼ਵ ਵਿੱਚ ਨਵਾਂ ਆਯਾਮ ਦਿੱਤਾ
125 ਬਿਸਤਰਿਆਂ ਦੇ ਨਾਲ ਸ਼ੁਰੂ ਹੋਇਆ ਅ
Posted On:
04 JUN 2023 7:52PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਕੇਰਲ ਦੇ ਕੋਚੀ ਵਿੱਚ ਅੰਮ੍ਰਿਤਾ ਹਸਪਤਾਲ ਦੇ ਸਿਲਵਰ ਜੁਬਲੀ ਸਮਾਰੋਹ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕੀਤਾ।
ਆਪਣੇ ਸੰਬੋਧਨ ਦੇ ਸ਼ੁਰੂਆਤ ਵਿੱਚ ਸ਼੍ਰੀ ਅਮਿਤ ਸ਼ਾਹ ਨੇ ਓਡੀਸ਼ਾ ਵਿੱਚ ਹੋਏ ਦਰਦਨਾਕ ਰੇਲ ਹਾਦਸੇ ਵਿੱਚ ਜਾਨਾਂ ਗੁਆਉਣ ਵਾਲਿਆਂ ਅਤੇ ਜ਼ਖ਼ਮੀ ਹੋਏ ਲੋਕਾਂ ਦੇ ਪਰਿਵਾਰ ਵਾਲਿਆਂ ਦੇ ਪ੍ਰਤੀ ਆਪਣੀ ਸੰਵੇਦਨਾ ਪ੍ਰਗਟ ਕੀਤੀ।
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਉਹ ਜਦੋਂ ਵੀ ਕੇਰਲ ਆਉਂਦੇ ਹਨ ਤਾਂ ਉਨ੍ਹਾਂ ਦੇ ਮਨ ਨੂੰ ਬਹੁਤ ਸ਼ਾਂਤੀ ਅਤੇ ਆਨੰਦ ਦਾ ਅਹਿਸਾਸ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਕਈ ਵਾਰ ਆਪਣੇ ਜੀਵਨ ਵਿੱਚ ਅੰਮਾ ਨਾਲ ਮਿਲੇ ਹਨ ਅਤੇ ਹਰ ਵਾਰ ਉਨ੍ਹਾਂ ਤੋਂ ਨਵੀਂ ਚੇਤਨਾ ਅਤੇ ਊਰਜਾ ਪ੍ਰਾਪਤ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਵਿਸ਼ਵ ਦੇ ਕਰੋੜਾਂ ਲੋਕਾਂ ਨੂੰ ਅੰਮਾ ਨੇ ਆਪਣਾ ਪਿਆਰ, ਸਨੇਹ ਅਤੇ ਊਰਜਾ ਦਿੱਤੀ ਹੈ। ਅੰਮਾ ਨੇ ਸੱਚੇ ਅਰਥਾਂ ਵਿੱਚ ਉਨ੍ਹਾਂ ਨੂੰ ਮਿਲਣ ਵਾਲੇ ਹਰ ਵਿਅਕਤੀ ਦੇ ਜੀਵਨ ਵਿੱਚ ਚੇਤਨਾ, ਊਰਜਾ ਅਤੇ ਅਨੰਤ (ਸਦੀਵੀ)ਸਾਂਤੀ ਦਾ ਭਾਵ ਜਗਾਇਆ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਉਹ ਸਿਰਫ਼ ਅੰਮਾ ਦੇ ਚੰਗੇ ਕੰਮਾਂ ਦੀ ਸ਼ਲਾਘਾ ਕਰਨ ਲਈ ਅੱਜ ਇੱਥੇ ਆਏ ਹਨ। ਉਨ੍ਹਾਂ ਨੇ ਕਿਹਾ ਕਿ ਧਰਮ, ਪਰੰਪਰਾ, ਸੱਭਿਆਚਾਰ ਅਤੇ ਸੇਵਾ ਦੇ ਖੇਤਰ ਵਿੱਚ ਅੰਮਾ ਨੇ ਪੰਜ ਦਹਾਕਿਆਂ ਵਿੱਚ ਜੋ ਯੋਗਦਾਨ ਦਿੱਤਾ ਹੈ, ਉਸ ਨੇ ਭਾਰਤ ਸਮੇਤ ਪੂਰੇ ਵਿਸ਼ਵ ਵਿੱਚ ਸਨਾਤਨ ਸੱਭਿਆਚਾਰ ਨੂੰ ਮਾਣ ਦਿਲਵਾਇਆ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਪੂਰੇ ਵਿਸ਼ਵ ਵਿੱਚ ਭਾਰਤ ਦੇ ਸਨਾਤਨ ਸੱਭਿਆਚਾਰ ਅਤੇ ਪਰੰਪਰਾ ਦੇ ਚੰਗੇ ਪਹਿਲੂਆਂ ਨੂੰ ਉਜਾਗਰ ਕਰਕੇ ਅੰਮਾ ਨੇ ਇੱਕ ਨਵਾਂ ਆਯਾਮ ਅਤੇ ਪਹਿਚਾਣ ਦੇਣ ਦਾ ਕੰਮ ਕੀਤਾ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੰਮਾ ਨੇ ਜੀਵਨ ਵਿੱਚ ਜੋ ਵੀ ਕੀਤਾ ਉਹ ਹਮੇਸ਼ਾ ਸਫ਼ਲ ਹੋਇਆ ਅਤੇ ਇਹ ਸੰਸਥਾ ਉਸ ਦੀ ਉਦਾਹਰਣ ਹੈ ਅਤੇ 125 ਬਿਸਤਰਿਆਂ ਦੇ ਨਾਲ ਸ਼ੁਰੂ ਹੋਈ ਇਹ ਸੰਸਥਾ ਅੱਜ 1350 ਬਿਸਤਰਿਆਂ ਦੇ ਨਾਲ ਦੁਨੀਆ ਦੀ ਸਭ ਤੋਂ ਚੰਗੀ ਸੰਸਥਾ ਹੈ। ਉਨ੍ਹਾਂ ਨੇ ਕਿਹਾ ਕੀ ਐਕਸੀਲੈਂਸ, ਇਨੋਵੇਸ਼ਨ ਅਤੇ ਸੰਵੇਦਨਾ ਦੇ ਨਾਲ ਮਰੀਜ਼ ਦੀ ਦੇਖਭਾਲ ਦੇ ਪ੍ਰਤੀ ਸਮਰਪਿਤ ਇਹ ਸੰਸਥਾ ਭਾਰਤ ਦੇ ਉਤਕ੍ਰਿਸ਼ਟ ਸੇਵਾ ਕੇਂਦਰਾਂ ਵਿੱਚੋਂ ਇੱਕ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਇਸ ਸੰਸਥਾ ਦੀਆਂ ਉਪਲਬਧੀਆਂ ਨਾਲ ਸੇਹਤ ਦੇ ਖੇਤਰ ਵਿੱਚ ਸੇਵਾ ਦੇ ਇੱਕ ਨਵੇਂ ਯੁਗ ਦੀ ਸ਼ੁਰੂਆਤ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਅੰਮਾ ਦੇ ਆਸ਼ੀਰਵਾਦ ਨਾਲ ਅਮ੍ਰਿਤਾਪੁਰੀ ਕੈਂਪਸ ਅਤੇ ਕੋਚੀ ਕੈਂਪਸ ਵਿੱਚ ਇੱਕ ਸਟੇਟ ਆਵ੍ ਦ ਆਰਟ ਫੈਸਿਲਿਟੀ ਬਣਾਉਣ ਦਾ ਵੀ ਐਲਾਨ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦਾ ਕੁੱਲ ਖੇਤਰਫਲ 1.85 ਲੱਖ ਸਕਵੇਅਰ ਫੀਟ ਤੋਂ ਵਧ ਹੋਵੇਗਾ। ਸ਼੍ਰੀ ਸ਼ਾਹ ਨੇ ਕਿਹਾ ਕਿ ਅੰਮ੍ਰਿਤਾ ਮਲਟੀ-ਡਿਸਿਪਲੀਨਰੀ ਰਿਸਰਚ ਇਨੋਵੇਸ਼ਨ ਐਂਡ ਟ੍ਰਾਂਸਲੇਸ਼ਨ ਹਬ ਦੁਨੀਆ ਵਿੱਚ ਰਿਸਰਚ ਦੇ ਖੇਤਰ ਵਿੱਚ ਬਹੁਤ ਪ੍ਰਤਿਸ਼ਠਿਤ ਸੰਸਥਾ ਬਣ ਚੁੱਕਿਆ ਹੈ। ਉਨ੍ਹਾਂ ਨੇ ਕਿਹਾ ਕਿ ਅੰਮ੍ਰਿਤਾਪੁਰੀ ਵਿੱਚ 1.85 ਲੱਖ ਵਰਗ ਫੁੱਟ, ਸ਼ਿਕਾਗੋ ਵਿੱਚ 20 ਹਜ਼ਾਰ ਵਰਗ ਫੁੱਟ, ਫਰੀਦਾਬਾਦ ਵਿੱਚ 3 ਲੱਖ ਵਰਗ ਫੁੱਟ ਅਤੇ ਕੋਚੀ ਵਿੱਚ 10 ਲੱਖ ਵਰਗ ਫੁੱਟ ਖੇਤਰ ਵਿੱਚ ਇਹ ਸੰਸਥਾਵਾਂ ਸ਼ੁਰੂ ਹੋਣ ਜਾ ਰਹੀਆਂ ਹਨ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਅੱਜ ਸੇਵਾ ਦੇ ਖੇਤਰ ਵਿੱਚ ਅੰਮ੍ਰਿਤਾ ਹਸਪਤਾਲ ਦੇ ਸੁਨਹਿਰੀ 25 ਵਰ੍ਹੇ ਪੂਰੇ ਹੋ ਰਹੇ ਹਨ। ਉਨ੍ਹਾਂ ਨੇ ਕਿਹਾ ਕਿ 1998 ਤੋਂ 2023 ਤੱਕ ਦੀ ਯਾਤਰਾ ਵਿੱਚ ਇਸ ਹਸਪਤਾਲ ਵਿੱਚ 20 ਲੱਖ ਤੋਂ ਅਧਿਕ ਮਰੀਜ਼ਾਂ ਦਾ ਪੂਰੀ ਤਰ੍ਹਾਂ ਨਾਲ ਮੁਫ਼ਤ ਇਲਾਜ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ 20 ਲੱਖ ਮਰੀਜ਼ਾਂ ਦੀ ਸੇਵਾ ਮੁਫ਼ਤ ਕਰਕੇ ਅੰਮ੍ਰਿਤਾ ਹਸਪਤਾਲ ਨੇ ਉਨ੍ਹਾਂ ਦੇ ਜੀਵਨ ਵਿੱਚ ਦੀਪ ਪ੍ਰਜਵਲਿਤ ਕਰਨ ਦਾ ਕੰਮ ਕੀਤਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਇਨ੍ਹਾਂ ਲੱਖਾਂ ਲੋਕਾਂ ਦੇ ਮੁਫ਼ਤ ਇਲਾਜ ’ਤੇ ਲਗਭਗ 800 ਕਰੋੜ ਰੁਪਏ ਖ਼ਰਚ ਕੀਤੇ ਗਏ ਹਨ ਅਤੇ ਸੇਵਾ ਪਰਮੋਧਰਮ ਦੇ ਵਾਕ ਨੂੰ ਅੰਮਾ ਦੀ ਇਸ ਸੰਸਥਾ ਨੇ ਪੂਰੀ ਤਰ੍ਹਾਂ ਨਾਲ ਰੂਪਾਂਤਰ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸਿਰਫ਼ ਸੇਵਾ ਹੀ ਨਹੀਂ ਬਲਕਿ ਮੈਡੀਕਲ ਦੇ ਖੇਤਰ ਵਿੱਚ ਕਈ ਨਵੀਆਂ ਸ਼ੁਰੂਆਤਾਂ ਇਸ ਸੰਸਥਾ ਨੇ ਕੀਤੀਆਂ ਹਨ ਜੋ ਅੰਮਾ ਦੀ ਸੇਵਾ ਦੀ ਭਾਵਨਾ ਤੋਂ ਹੀ ਪ੍ਰੇਰਿਤ ਹਨ। ਭਾਰਤ ਵਿੱਚ ਪਹਿਲੀ ਵਾਰ ਮਾਇਕਰੋ ਬਲੱਡ ਸਟੈਮ ਸੈੱਲ ਟ੍ਰਾਂਸਪਲਾਂਟ ਕਰਨ ਦਾ ਕੰਮ ਅੰਮ੍ਰਿਤਾ ਹਸਪਤਾਲ ਨੇ ਕੀਤਾ, ਸਭ ਤੋਂ ਪਹਿਲਾਂ ਪੂਰੀ ਤਰ੍ਹਾਂ ਨਾਲ ਰੋਬੋਟਿਕ ਗੋਡਾ ਅਤੇ ਹਿਪ ਰਿਪਲੇਸਮੈਂਟ ਦਾ ਕੰਮ ਵੀ ਸਭ ਤੋਂ ਪਹਿਲੇ ਇੱਥੇ ਹੋਇਆ। ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਸਭ ਤੋਂ ਪਹਿਲੀ ਮੈਡੀਕਲ 3-ਡੀ ਪ੍ਰਿਟਿੰਗ ਸੁਵਿਧਾ ਵੀ ਇੱਥੇ ਹੀ ਉਪਲਬਧ ਹੋਈ ਅਤੇ ਪੂਰੇ ਵਿਸ਼ਵ ਵਿੱਚ ਪਹਿਲੀ ਵਾਰ 2022 ਵਿੱਚ ਸਭ ਤੋਂ ਛੋਟਾ ਆਰਟੀਫੀਸ਼ੀਅਲ ਹਾਰਟ ਪੰਪ ਟਰਾਂਸਪਲਾਂਟ ਵੀ ਇੱਥੇ ਹੋਇਆ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੰਮਾ ਦਾ ਇਹ ਕਹਿਣਾ ਹੈ ਕਿ ਅਸੰਤੁਸ਼ਟਤਾ ਸਭ ਤੋਂ ਵੱਡੀ ਗ਼ਰੀਬੀ ਅਤੇ ਸੰਤੋਸ਼ ਵਾਸਤਵਿਕ ਸਮ੍ਰਿੱਧੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਲਈ ਸਾਬਕਾ ਰਾਸ਼ਟਰਪਤੀ ਡਾ. ਕਲਾਮ ਨੇ ਕਿਹਾ ਸੀ ਕਿ ਲੋਕਾਂ ਦੀ ਸੇਵਾ ਕਰਨਾ ਉਨ੍ਹਾਂ ਨੇ ਅੰਮ੍ਰਿਤਪੁਰੀ ਤੋਂ ਸਿੱਖਿਆ। ਸ਼੍ਰੀ ਸ਼ਾਹ ਨੇ ਕਿਹਾ ਕਿ ਅੰਮਾ ਦੇ ਇਸ ਸੰਸਕਾਰ ਨੇ 4 ਕਰੋੜ ਲੋਕਾਂ ਦੇ ਜੀਵਨ ਵਿੱਚ ਉਤਸ਼ਾਹ, ਸਨੇਹ, ਪ੍ਰੇਮ ਦੇ ਕੇ ਉਨ੍ਹਾਂ ਨੂੰ ਨਵੀਂ ਉਮੀਦ ਦੇ ਨਾਲ ਜੀਵਨ ਜੀਣ ਦੀ ਪ੍ਰੇਰਣਾ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹੀਂ ਵੱਡੀਆਂ ਉਪਲਬਧੀਆਂ ਦੇ ਨਾਲ ਲਗਾਤਾਰ 50 ਵਰ੍ਹਿਆਂ ਤੋਂ ਸੇਵਾ ਕਰਨ ਦੇ ਬਾਵਜੂਦ ਅੰਮਾ ਵਿੱਚ ਬਹੁਤ ਨਿਮਰਤਾ ਦੇਖਣ ਨੂੰ ਮਿਲਦੀ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ 2001 ਵਿੱਚ ਗੁਜਰਾਤ ਵਿੱਚ ਆਏ ਭੂਚਾਲ ਵਿੱਚ ਅੰਮਾ ਫਾਊਂਡੇਸ਼ਨ ਨੇ 2 ਪਿੰਡਾਂ ਵਿੱਚ 1200 ਤੋਂ ਵਧ ਭੂਚਾਲ-ਰੋਧਕ ਘਰ ਬਣਾਏ ਅਤੇ ਅੱਜ ਵੀ ਉਨ੍ਹਾਂ ਨੂੰ ਅੰਮਾ ਦੇ ਪਿੰਡ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੀਆਂ ਕਈ ਉਦਹਾਰਣਾਂ ਹਨ, ਜਿਵੇਂ, 2015 ਦਾ ਨੇਪਾਲ ਭੂਚਾਲ, 2014 ਦਾ ਜੰਮੂ-ਕਸ਼ਮੀਰ ਦਾ ਹੜ੍ਹ, 2014 ਵਿੱਚ ਫਿਲੀਪੀਨਜ਼ ਦਾ ਤੂਫਾਨ ਅਤੇ 2004 ਦੀ ਭਾਰਤ ਅਤੇ ਸ਼੍ਰੀਲੰਕਾ ਵਿੱਚ ਆਈ ਸੁਨਾਮੀ, ਹਰ ਵਾਰ ਅੰਮਾ ਨੇ ਆਪਣੇ ਪੈਰੋਕਾਰਾਂ ਦੇ ਨਾਲ ਕਈ ਪੀੜ੍ਹਿਤ ਲੋਕਾਂ ਦੀ ਮਦਦ ਕਰਨ ਲਈ ਬੜੇ ਉਤਸ਼ਾਹ ਨਾਲ ਕੰਮ ਕੀਤਾ। ਭਾਰਤ ਵਿੱਚ ਸਵੱਛਤਾ ਅਭਿਆਨ ਨੂੰ ਗਤੀ ਦੇਣ ਲਈ ਅੰਮਾ ਨੇ 200 ਕਰੋੜ ਰੁਪਏ ਦਿੱਤੇ ਜਿਨ੍ਹਾਂ ਵਿੱਚੋਂ 100 ਕਰੋੜ ਰੁਪਏ ਗੰਗਾ ਕਿਨਾਰੇ ਬਸੇ ਪਿੰਡਾਂ ਵਿੱਚ ਪਖਾਨੇ ਬਣਾਉਣ ਲਈ ਅਤੇ 100 ਕਰੋੜ ਰੁਪਏ ਕੇਰਲ ਵਿੱਚ ਪਖਾਨੇ ਬਣਾਉਣ ਲਈ ਦਿੱਤੇ। ਸ਼੍ਰੀ ਸ਼ਾਹ ਨੇ ਕਿਹਾ ਕਿ ਇਸ ਤੋਂ ਇਲਾਵਾ, 45,000 ਘਰਾਂ ਦਾ ਨਿਰਮਾਣ ਅਤੇ ਲਗਭਗ 1 ਕਰੋੜ ਗ਼ਰੀਬਾਂ ਨੂੰ ਹਰ ਸਾਲ ਅਨਾਜ ਦੇਣ ਦਾ ਪ੍ਰੋਗਰਾਮ ਅੰਮਾ ਰਾਹੀਂ ਚਲਦਾ ਹੈ।
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਇਹ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਦਾ ਸਾਲ ਹੈ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਸਿਹਤ ਦੇ ਖੇਤਰ ਵਿੱਚ ਪਿਛਲੇ 9 ਸਾਲਾਂ ਵਿੱਚ ਦੇਸ਼ ਵਿੱਚ ਇੱਕ ਹੋਲਿਸਟਿਕ ਅਪ੍ਰੋਚ ਦੇ ਨਾਲ ਬਹੁਤ ਵੱਡਾ ਪਰਿਵਰਤਨ ਲਿਆਉਣ ਦਾ ਕੰਮ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਦੇ ਸਵੱਛ ਭਾਰਤ ਅਭਿਆਨ, ਫਿਟ ਇੰਡੀਆ ਮਿਸ਼ਨ, ਪੋਸ਼ਣ ਮਿਸ਼ਨ, ਮਿਸ਼ਨ ਇੰਦਰਧਨੁਸ਼, ਆਯੁਸ਼ਮਾਨ ਭਾਰਤ ਅਤੇ ਜਲਜੀਵਨ ਮਿਸ਼ਨ ਆਦਿ ਦੇ ਤਹਿਤ ਲੋਕਾਂ ਨੂੰ ਸਵਸਥ ਰੱਖਣ ਲਈ ਕਈ ਪਹਿਲਾਂ ਕੀਤੀਆਂ ਗਈਆਂ ਹਨ। ਸ਼੍ਰੀ ਸ਼ਾਹ ਨੇ ਕਿਹਾ ਕਿ ਦੇਸ਼ ਦੇ 60 ਕਰੋੜ ਗ਼ਰੀਬਾਂ ਨੂੰ ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ 5 ਲੱਖ ਰੁਪਏ ਤੱਕ ਦੀ ਸਿਹਤ ਦਾ ਪੂਰਾ ਖ਼ਰਚਾ ਮੋਦੀ ਸਰਕਾਰ ਨੇ ਮੁਫ਼ਤ ਕਰ ਦਿੱਤਾ ਹੈ।
ਉਨ੍ਹਾਂ ਨੇ ਕਿਹਾ ਕਿ ਮੈਡੀਕਲ ਸਿੱਖਿਆ ਦੇ ਖੇਤਰ ਵਿੱਚ ਇੰਫ੍ਰਾਸਟ੍ਰਕਚਰ ਵਿੱਚ ਬਹੁਤ ਵਾਧਾ ਹੋਇਆ ਹੈ। 2013-14 ਵਿੱਚ ਮੈਡੀਕਲ ਕਾਲਜਾਂ ਦੀ ਸੰਖਿਆ 387 ਸੀ, ਜੋ ਅੱਜ ਵਧ ਕੇ 648 ਹੋ ਗਈ ਹੈ। ਐੱਮਬੀਬੀਐੱਸ ਸੀਟਾਂ ਦੀ ਸੰਖਿਆ 51,000 ਤੋਂ ਵਧ ਕੇ 99,000 ਹੋ ਗਈਆਂ ਹਨ, ਪੋਸਟ-ਗ੍ਰੈਜੂਏਟ ਸੀਟਾਂ ਦੀ ਸੰਖਿਆ 31,000 ਤੋਂ ਵਧ ਕੇ 64,000 ਹੋ ਗਈਆਂ ਹਨ ਅਤੇ ਦੇਸ਼ ਭਰ ਵਿੱਚ 22 ਨਵੇਂ ਏਮਜ਼ ਬਣਾਏ ਗਏ ਹਨ। ਕੋਰੋਨਾ ਕਾਲ ਵਿੱਚ 130 ਕਰੋੜ ਭਾਰਤੀਆਂ ਨੂੰ 230 ਕਰੋੜ ਤੋਂ ਅਧਿਕ ਮੇਡ ਇਨ ਇੰਡੀਆ ਕੋਰੋਨਾ ਦੇ ਟੀਕੇ ਲਗਾਉਣ ਦਾ ਕੰਮ ਭਾਰਤ ਵਿੱਚ ਹੋਇਆ ਹੈ।
ਸ਼੍ਰੀ ਅਮਿਤ ਸ਼ਾਹ ਨੇ ਉਮੀਦ ਵਿਅਕਤ ਕੀਤੀ ਕਿ ਅੰਮਾ ਦੇ ਆਸ਼ੀਰਵਾਦ ਨਾਲ ਇਹ ਸੰਸਥਾ ਆਪਣੇ ਗੋਲਡਨ ਜੁਬਲੀ ਸਮਾਰੋਹ ਵੀ ਮਨਾਉਣ ਅਤੇ ਸ਼ਤਾਬਦੀ ਇਸ ਤੋਂ ਵੀ ਸ਼ਾਨਦਾਰ ਤਰੀਕੇ ਨਾਲ ਮਨਾਉਣ।
***
ਆਰਕੇ/ਏਵਾਈ/ਏਕੇਐੱਸ/ਏਐੱਸ
(Release ID: 1929913)
Visitor Counter : 139