ਗ੍ਰਹਿ ਮੰਤਰਾਲਾ

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਆਗਾਮੀ ਮਾਨਸੂਨ ਦੇ ਸੰਦਰਭ ਵਿੱਚ ਦੇਸ਼ ਵਿੱਚ ਹੜ੍ਹ ਪ੍ਰਬੰਧਨ ਦੀਆਂ ਤਿਆਰੀਆਂ ਦੀ ਸਮੀਖਿਆ ਕਰਨ ਲਈ ਅੱਜ ਨਵੀਂ ਦਿੱਲੀ ਵਿੱਚ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ



ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਦੇਸ਼ ਵਿੱਚ ਆਪਦਾ ਪ੍ਰਬੰਧਨ ਦੇ ਖੇਤਰ ਵਿੱਚ ਕਈ ਪ੍ਰਯਾਸ ਹੋ ਰਹੇ ਹਨ ਜਿਨ੍ਹਾਂ ਨਾਲ ਆਪਦਾ ਦੌਰਾਨ ਜਾਨੀ ਅਤੇ ਮਾਲੀ ਨੁਕਸਾਨ ਨੂੰ ਘੱਟ ਤੋਂ ਘੱਟ ਕਰਨ ਵਿੱਚ ਮਦਦ ਮਿਲ ਸਕੇਗੀ

ਗ੍ਰਹਿ ਮੰਤਰੀ ਨੇ ਮੌਸਮ ਸਬੰਧੀ ਭਵਿੱਖਬਾਣੀ ਅਗੱਲੇ ਮਾਨਸੂਨ ਤੱਕ ਮੌਜੂਦਾ 5 ਤੋਂ ਵਧਾ ਕੇ 7 ਦਿਨ ਕਰਨ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ, ਜਿਸ ਨਾਲ ਹੜ੍ਹ ਪ੍ਰਬੰਧਨ ਹੋਰ ਬਿਹਤਰ ਹੋ ਸਕੇ



ਸ਼੍ਰੀ ਅਮਿਤ ਸ਼ਾਹ ਨੇ ਹੜ੍ਹ ਅਤੇ ਆਪਦਾ ਸਬੰਧੀ ਜਾਣਕਾਰੀ ਦਾ ਵਿਸ਼ਲੇਸ਼ਣ ਕਰਨ ਲਈ ਗ੍ਰਹਿ ਮੰਤਰਾਲੇ ਅਤੇ NDMA ਦੁਆਰਾ ਮਾਰਚ, 2024 ਤੱਕ ਇੱਕ ਕੌਮਨ ਸਾਫਟਵੇਅਰ ਵਿਕਸਿਤ ਕਰਨ ਦੇ ਨਿਰਦੇਸ਼ ਦਿੱਤੇ ਜਿਸ ਨਾਲ ਭਵਿੱਖਬਾਣੀ ਕਰਨ ਵਾਲੀਆਂ ਏਜੰਸੀਆਂ ਨੂੰ ਤੱਤਕਾਲ ਵਿਗਿਆਨਿਕ ਡੇਟਾ ਮਿਲੇਗਾ ਜਿਸ ਦਾ ਉਪਯੋਗ ਆਪਦਾ ਪ੍ਰਬੰਧਨ ਏਜੰਸੀਆਂ ਕਰ ਸਕਣਗੀਆਂ



ਸਰਕਾਰ ਦੀ ਆਪਦਾ ਮਿੱਤਰ ਯੋਜਨਾ ਵਿੱਚ ਪਿੰਡਾਂ ਵਿੱਚ ਉਪਲਬਧ ਪਰੰਪਰਾਗਤ ਗੋਤਾਖੋਰਾਂ ਨੂੰ ਵੀ ਬਚਾਅ ਦੀ ਟ੍ਰੇਨਿੰਗ ਦਿੱਤੀ ਜਾਣੀ ਚਾਹੀਦੀ ਹੈ




ਗ੍ਰਹਿ ਮੰਤਰੀ ਨੇ ਦੇਸ਼ ਦੀਆਂ ਸਥਾਨਕ ਹੜ੍ਹ ਸਮੱਸਿਆਵਾਂ ਨੂੰ ਘੱਟ ਕਰਨ ਲਈ ਇੱਕ ਵਿਆਪਕ ਨੀਤੀ ਤਿਆਰ ਕਰਨ ਲਈ ਦੀਰਘਕਾਲੀ ਉਪਾਵਾਂ ਦੀ ਵੀ ਸਮੀਖਿਆ ਕੀਤੀ

ਕੇਂਦਰੀ ਗ੍ਰਹਿ ਮੰਤਰੀ ਨੇ ਅਧਿਕਾਰੀਆਂ ਨੂੰ ਦੇਸ਼ ਦੇ ਪ੍ਰਮੁੱਖ ਜਲ ਗ੍ਰਹਿਣ ਖੇਤਰਾਂ ਵਿੱਚ ਹੜ੍ਹ ਅਤੇ ਪਾਣੀ ਦੇ ਪੱਧਰ ਵਿੱਚ ਭਵਿੱਖਬਾਣੀ ਦੇ ਲਈ ਇੱਕ ਸਥਾਈ ਪ੍ਰਣਾਲੀ ਬਣਾਉਣ ਲਈ

Posted On: 02 JUN 2023 8:21PM by PIB Chandigarh

 

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਆਗਾਮੀ ਮਾਨਸੂਨ ਦੇ ਸੰਦਰਭ ਵਿੱਚ ਦੇਸ਼ ਵਿੱਚ ਹੜ੍ਹ ਪ੍ਰਬੰਧਨ ਦੀਆਂ ਤਿਆਰੀਆਂ ਦੀ ਸਮੀਖਿਆ ਕਰਨ ਲਈ ਅੱਜ ਨਵੀਂ ਦਿੱਲੀ ਵਿੱਚ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੀਟਿੰਗ ਵਿੱਚ ਗ੍ਰਹਿ ਮੰਤਰੀ ਨੇ ਦੇਸ਼ ਦੀ ਸਥਾਨਕ ਹੜ੍ਹ ਸਮੱਸਿਆਵਾਂ ਨੂੰ ਘੱਟ ਕਰਨ ਲਈ ਇੱਕ ਵਿਆਪਕ ਨੀਤੀ ਤਿਆਰ ਕਰਨ ਲਈ ਦੀਰਘਕਾਲੀ ਉਪਾਵਾਂ ਦੀ ਵੀ ਸਮੀਖਿਆ ਕੀਤੀ।

 

ਗ੍ਰਹਿ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਦੇਸ਼ ਵਿੱਚ ਆਪਦਾ ਪ੍ਰਬੰਧਨ ਦੇ ਖੇਤਰ ਵਿੱਚ ਕਈ ਪ੍ਰਯਾਸ ਹੋ ਰਹੇ ਹਨ ਜਿਨ੍ਹਾਂ ਨਾਲ ਆਫ਼ਤਾਂ ਦੌਰਾਨ ਜਾਨਾਂ ਅਤੇ ਮਾਲੀ ਨੁਕਸਾਨ ਨੂੰ ਘੱਟ ਤੋਂ ਘੱਟ ਕਰਨ ਵਿੱਚ ਮਦਦ ਮਿਲ ਸਕੇਗੀ। ਉਨ੍ਹਾਂ ਨੇ ਮੌਸਮ ਸਬੰਧੀ ਭਵਿੱਖਬਾਣੀ ਅਗਲੇ ਮਾਨਸੂਨ ਤੱਕ ਮੌਜੂਦਾ 5 ਤੋਂ ਵਧਾ ਕੇ 7 ਦਿਨ ਕਰਨ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ, ਜਿਸ ਨਾਲ ਹੜ੍ਹ ਪ੍ਰਬੰਧਨ ਹੋਰ ਬਿਹਤਰ ਹੋ ਸਕੇ। ਸ਼੍ਰੀ ਸ਼ਾਹ ਨੇ ਹੜ੍ਹ ਅਤੇ ਆਪਦਾ ਸਬੰਧੀ ਜਾਣਕਾਰੀ ਦਾ ਵਿਸ਼ਲੇਸ਼ਣ ਕਰਨ ਲਈ ਗ੍ਰਹਿ ਮੰਤਰਾਲੇ ਅਤੇ NDMA  ਦੁਆਰਾ ਮਾਰਚ, 2024 ਤੱਕ ਇੱਕ ਕੌਮਨ ਸਾਫਟਵੇਅਰ ਵਿਕਸਿਤ ਕਰਨ ਦੇ ਨਿਰਦੇਸ਼ ਦਿੱਤੇ ਜਿਸ ਨਾਲ ਭਵਿੱਖਬਾਣੀ ਕਰਨ ਵਾਲੀਆਂ ਏਜੰਸੀਆਂ  ਨੂੰ ਤੁਰੰਤ ਵਿਗਿਆਨਿਕ ਡੇਟਾ ਮਿਲੇਗਾ ਜਿਸ ਦਾ ਉਪਯੋਗ ਆਪਦਾ ਪ੍ਰਬੰਧਨ ਏਜੰਸੀਆਂ ਕਰ ਸਕਣਗੀਆਂ। ਉਨ੍ਹਾਂ ਨੇ ਕਿਹਾ ਕਿ ਇਸ ਸਾਫਟਵੇਅਰ ਨੂੰ ਡਿਵੈਲਪ ਕਰਨ ਵਿੱਚ ਵਿਦੇਸ਼ਾਂ ਦੀਆਂ ਮਾਹਿਰ ਏਜੰਸੀਆਂ ਦੀ ਮਦਦ ਵੀ ਲਈ ਜਾਵੇ। ਸ਼੍ਰੀ ਸ਼ਾਹ ਨੇ ਕਿਹਾ ਕਿ ਸਰਕਾਰ ਦੀ ਆਪਦਾ ਮਿੱਤਰ ਯੋਜਨਾ ਵਿੱਚ ਪਿੰਡਾਂ ਵਿੱਚ ਉਪਲਬਧ ਪਰੰਪਰਾਗਤ ਗੋਤਾਖੋਰਾਂ ਨੂੰ ਵੀ ਬਚਾਅ ਦੀ ਟ੍ਰੇਨਿੰਗ ਦਿੱਤੀ ਜਾਣੀ ਚਾਹੀਦੀ ਹੈ।

ਕੇਂਦਰੀ ਗ੍ਰਹਿ ਮੰਤਰੀ ਨੇ ਅਧਿਕਾਰੀਆਂ ਨੂੰ ਦੇਸ਼ ਦੇ ਪ੍ਰਮੁੱਖ ਜਲ ਗ੍ਰਹਿਣ ਖੇਤਰਾਂ ਵਿੱਚ ਹੜ੍ਹ ਅਤੇ ਪਾਣੀ ਦੇ ਪੱਧਰ ਵਿੱਚ ਵਾਧੇ ਦੀ ਭਵਿੱਖਬਾਣੀ ਲਈ ਇੱਕ ਸਥਾਈ ਪ੍ਰਣਾਲੀ ਬਣਾਉਣ ਲਈ ਕੇਂਦਰੀ ਅਤੇ ਰਾਜ ਏਜੰਸੀਆਂ ਦੇ ਦਰਮਿਆਨ ਤਾਲਮੇਲ ਮਜ਼ਬੂਤ ਕਰਨ ਦੇ ਪ੍ਰਯਾਸ ਜਾਰੀ ਰੱਖਣ ਦਾ ਨਿਰਦੇਸ਼ ਦਿੱਤਾ। ਉਨ੍ਹਾਂ ਨੇ ਨਿਰਦੇਸ਼ ਦਿੱਤੇ ਕਿ ਵਰਤਮਾਨ ਹੜ੍ਹ ਦੇ ਮੌਸਮ ਦੌਰਾਨ, ਵਰਤਮਾਨ ਅਤੇ ਅਨੁਮਾਨਿਤ ਨਦੀ ਦੇ ਪੱਧਰ ਦੀ ਪ੍ਰਤੀ ਘਂਟੇ ਨਿਗਰਾਨੀ ਕੀਤੀ ਜਾਣੀ ਚਾਹੀਦੀ ਹੈ ਅਤੇ ਬੰਨ੍ਹਾਂ ਦੀ ਨਿਗਰਾਨੀ, ਬਚਾਅ, ਅਸਥਾਈ ਸ਼ੈਲਟਰਾਂ ਸਮੇਤ ਉੱਚਿਤ ਉਪਾਅ ਕੀਤੇ ਜਾਣੇ ਚਾਹੀਦੇ ਹੈ।

 

ਗ੍ਰਹਿ ਮੰਤਰੀ ਨੇ ਕਿਹਾ ਕਿ ਭਾਰਤ ਮੌਸਮ ਵਿਗਿਆਨ ਵਿਭਾਗ (IMD) ਅਤੇ ਕੇਂਦਰੀ ਜਲ ਕਮਿਸ਼ਨ (CWC) ਵਰਗੀਆਂ ਵਿਸ਼ਿਸ਼ਟ ਸੰਸਥਾਵਾਂ ਨੂੰ ਮੌਸਮ ਅਤੇ ਹੜ੍ਹ ਦੇ ਅਧਿਕ ਸਟੀਕ ਪੂਰਵਅਨੁਮਾਨ ਲਈ ਆਪਣੀ ਟੈਕਨੋਲੋਜੀਆਂ ਦਾ ਅੱਪਗ੍ਰੇਡ ਜਾਰੀ ਰੱਖਣਾ ਚਾਹੀਦਾ  ਹੈ। ਉਨ੍ਹਾਂ ਨੇ ਇਹ ਵੀ ਨਿਰਦੇਸ਼ ਦਿੱਤੇ ਕਿ SMS, ਟੀਵੀ, FM ਰੇਡੀਓ ਅਤੇ ਹੋਰ ਮਾਧਿਅਮਾਂ ਰਾਹੀਂ ਜਨਤਾ ਤੱਕ ਬਿਜਲੀ ਡਿੱਗਣ ਬਾਰੇ IMD ਦੀਆਂ ਚੇਤਾਵਨੀਆਂ ਸਮੇਂ ’ਤੇ ਪਹੁੰਚਣੀਆਂ ਚਾਹੀਦੀਆਂ ਹਨ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ IMD ਦੁਆਰਾ  ਵਿਕਸਿਤ ‘ਉਮੰਗ’, ‘ਰੇਨ ਅਲਾਰਮ’ ਅਤੇ ‘ਦਾਮਿਨੀ’ ਜਿਹੇ ਮੌਸਮ ਪੂਰਵਅਨੁਮਾਨ ਨਾਲ ਸਬੰਧਿਤ ਵਿਭਿੰਨ  ਮੋਬਾਈਲ ਐਪਸ ਦਾ ਲਾਭ ਟੀਚਾ ਆਬਾਦੀ ਤੱਕ ਪਹੁੰਚਾਉਣ ਲਈ ਇਨ੍ਹਾਂ ਦਾ ਅਧਿਕ ਤੋਂ ਅਧਿਕ ਪ੍ਰਚਾਰ ਕੀਤਾ ਜਾਣਾ ਚਾਹੀਦਾ ਹੈ। ‘ਦਾਮਿਨੀ’ ਐਪ ਬਿਜਲੀ ਡਿੱਗਣ ਤੋਂ ਤਿੰਨ ਘੰਟੇ ਪਹਿਲਾਂ ਇਸ ਦੀ ਚੇਤਾਵਨੀ ਦਿੰਦੀ ਹੈ ਜਿਸ ਨਾਲ ਜਾਨੀ ਅਤੇ ਮਾਲੀ ਨੁਕਸਾਨ ਨੂੰ ਘੱਟ ਕਰਨ ਵਿੱਚ ਮਦਦ ਮਿਲ ਸਕਦੀ ਹੈ। 02 ਜੂਨ, 2022 ਨੂੰ ਹੋਈ ਹੜ੍ਹ ਸਮੀਖਿਆ ਮੀਟਿੰਗ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਦੁਆਰਾ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਸੂਚਨਾ ਦੇ ਅਸਾਨ ਪ੍ਰਸਾਰ ਲਈ ਇਸ ਐਪਸ ਨੂੰ ਹੁਣ 15 ਭਾਸ਼ਾਵਾਂ ਵਿੱਚ ਉਪਲਬਧ ਕਰਵਾਇਆ ਗਿਆ ਹੈ।

 

ਕੇਂਦਰੀ ਗ੍ਰਹਿ ਮੰਤਰੀ ਨੇ ਨਿਰਦੇਸ਼ ਦਿੱਤਾ ਕਿ ਵਿਭਿੰਨ ਏਜੰਸੀਆਂ ਦੁਆਰਾ ਚਲਾਏ ਜਾ ਰਹੇ ਭਾਈਚਾਰਕ ਜਾਗਰੁਕਤਾ ਪ੍ਰੋਗਰਾਮਾਂ ਵਿੱਚ ਇੱਕਰੂਪਤਾ (ਤਾਲਮੇਲ) ਹੋਣਾ ਚਾਹੀਦਾ ਹੈ ਅਤੇ ਅਧਿਕਤਮ ਪ੍ਰਭਾਵ ਦੇ ਲਈ ਇਸ ਦਾ ਏਕੀਕਰਣ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਭਾਈਚਾਰਾ ਹੀ First Responder ਹੁੰਦਾ ਹੈ।

ਮੀਟਿੰਗ ਵਿੱਚ, ਭਾਰਤੀ ਮੌਸਮ ਵਿਭਾਗ (IMD), ਪ੍ਰਧਾਨ, ਕੇਂਦਰ ਜਲ ਕਮਿਸ਼ਨ CWC), MoRTH, DoWR ਅਤੇ GR, ਰੇਲਵੇ ਬੋਰਡ, DG, NDRF ਅਤੇ ਡਾਇਰੈਕਟਰ, NRSC (ISRO) ਨੇ ਪੇਸ਼ਕਾਰੀਆਂ ਕੀਤੀਆਂ ਅਤੇ ਪਿਛਲੇ ਵਰ੍ਹੇ ਹੜ੍ਹ ਸਮੀਖਿਆ ਮੀਟਿੰਗ ਵਿੱਚ ਕੇਂਦਰੀ ਗ੍ਰਹਿ ਮੰਤਰੀ ਦੁਆਰਾ ਦਿੱਤੇ ਗਏ ਨਿਰਦੇਸ਼ਾਂ ਅਤੇ ਇਸ ਮਾਨਸੂਨ ਦੇ ਮੌਸਮ ਦੇ ਨਾਲ-ਨਾਲ ਉਨ੍ਹਾਂ ਦੀ ਭਵਿੱਖ ਦੀ ਕਾਰਜ ਯੋਜਨਾ ਲਈ ਲਕਸ਼ਿਤ/ਕੀਤੇ ਜਾ ਰਹੇ ਉਪਾਵਾਂ ’ਤੇ ਕੀਤੀ ਗਈ ਕਾਰਵਾਈ ਬਾਰੇ ਜਾਣਕਾਰੀ ਦਿੱਤੀ।

ਮੀਟਿੰਗ ਵਿੱਚ ਗ੍ਰਹਿ ਮੰਤਰਾਲਾ; ਜਲ ਸੰਸਾਧਨ ਮੰਤਰਾਲਾ, ਨਦੀ ਵਿਕਾਸ ਅਤੇ ਨਦੀ ਦਾ ਕਾਇਆ-ਕਲਪ (River Rejuvenation)ਮੰਤਰਾਲਾ; ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ,  ਰੋਡ ਟ੍ਰਾਂਸਪੋਰਟ ਅਤੇ ਹਾਈਵੇਅ ਮੰਤਰਾਲੇ ਦੇ ਸਕੱਤਰ; ਮੈਂਬਰ ਅਤੇ ਸਕੱਤਰ (ਸੁਤੰਤਰ ਚਾਰਜ) ਐੱਨਡੀਐੱਮਏ; NDRF ਦੇ ਡਾਇਰੈਕਟਰ ਜਨਰਲ; ਪ੍ਰਧਾਨ, CWC ਅਤੇ NHAI, ਅਤੇ ਮੌਸਮ ਵਿਭਾਗ, ਰੇਲਵੇ ਬੋਰਡ ਅਤੇ ਸਬੰਧਿਤ ਮੰਤਰਾਲਿਆਂ ਦੇ ਹੋਰ ਸੀਨੀਅਰ ਅਧਿਕਾਰੀ ਸ਼ਾਮਲ ਹੋਏ।

*****

ਆਰਕੇ/ਏਵਾਈ/ਏਕੇਐੱਸ/ਆਰਆਰ/ਏਐੱਸ



(Release ID: 1929792) Visitor Counter : 68