ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡਾ. ਮਨਸੁਖ ਮਾਂਡਵੀਯਾ ਨੇ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਿਟੀ ਆਵ੍ ਇੰਡੀਆ ਦੇ ਨੈਸ਼ਨਲ ਟ੍ਰੇਨਿੰਗ ਸੈਂਟਰ ਦਾ ਉਦਘਾਟਨ ਕੀਤਾ


ਸਵਸਥ ਨਾਗਰਿਕ, ਸਵਸਥ ਸਮਾਜ, ਸਮ੍ਰਿੱਧ ਰਾਸ਼ਟਰ: ਡਾ. ਮਨਸੁਖ ਮਾਂਡਵੀਯਾ

“ਚੰਗੀ ਗੁਣਵੱਤਾ ਵਾਲਾ ਪੌਸ਼ਟਿਕ ਭੋਜਨ ਬਿਮਾਰੀਆਂ ਨੂੰ ਦੂਰ ਰੱਖਣ ਵਿੱਚ ਬਹੁਤ ਸਹਾਇਕ ਹੋ ਸਕਦਾ ਹੈ”

ਖਾਦ ਪਦਾਰਥਾਂ ਵਿੱਚ ਮਿਲਾਵਟ ਬਰਦਾਸ਼ਤ ਨਹੀਂ ; ਐੱਫਐੱਸਐੱਸਏਆਈ ਨੇ ਇਸ ਤਰ੍ਹਾਂ ਦੇ ਦੁਰਵਿਵਹਾਰ ਕਰਨ ਵਾਲਿਆਂ ’ਤੇ ਕਾਰਵਾਈ ਕਰਨ ਲਈ ਰਾਜ ਦੇ ਅਧਿਕਾਰੀਆਂ ਦੇ ਨਾਲ ਇੱਕ ਟੀਮ ਦਾ ਗਠਨ ਕੀਤਾ

ਸਟ੍ਰੀਟ ਵੈਂਡਰਸ ਲਈ ਫੂਡ ਸੇਫਟੀ ਐਂਡ ਸਰਟੀਫਿਕੇਸ਼ਨ (ਐੱਪਓਐੱਸਟੀਏਸੀ) ਈ-ਲਰਨਿੰਗ ਐਪ ਦੀ ਸ਼ੁਰੂਆਤ ਕੀਤੀ ਗਈ

Posted On: 01 JUN 2023 11:11AM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਮਨਸੁਖ ਮਾਂਡਵੀਯਾ ਨੇ ਕੱਲ੍ਹ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿੱਚ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਿਟੀ  ਆਵ੍ ਇੰਡੀਆ (ਐੱਫਐੱਸਐੱਸਏਆਈ) ਲਈ ਅਤਿ-ਆਧੁਨਿਕ ਨੈਸ਼ਨਲ ਟ੍ਰੇਨਿੰਗ ਸੈਂਟਰ ਦੇ ਉਦਘਾਟਨ ਦੇ ਮੌਕੇ ’ਤੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੰਮ੍ਰਿਤ ਕਾਲ ਵਿੱਚ ਇੱਕ ਵਿਕਸਿਤ ਰਾਸ਼ਟਰ ਦਾ ਨਿਰਮਾਣ ਕਰਨ ਦੇ ਟੀਚੇ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਜ਼ਰੂਰੀ ਹੈ ਕਿ ਸਾਡੇ ਨਾਗਰਿਕ ਸਵਸਥ ਹੋਣ। ਸਵਸਥ ਨਾਗਰਿਕ ਸਵਸਥ ਰਾਸ਼ਟਰ ਦਾ ਨਿਰਮਾਣ ਕਰਦਾ ਹੈ ਅਤੇ ਇੱਥੋਂ ਹੀ ਇੱਕ ਸਮ੍ਰਿੱਧ ਰਾਸ਼ਟਰ ਦਾ ਮਾਰਗ ਪੱਧਰਾ ਹੁੰਦਾ ਹੈ। ਇਸ ਮੌਕੇ ’ਤੇ ਕੇਂਦਰੀ ਸਿਹਤ ਰਾਜ ਮੰਤਰੀ ਪ੍ਰੋ ਐੱਸ.ਪੀ.ਸਿੰਘ ਬਘੇਲ ਅਤੇ ਸ਼ਹਿਰੀ ਹਵਾਬਾਜ਼ੀ ਅਤੇ ਰੋਡ ਟ੍ਰਾਂਸਪੋਰਟ ਅਤੇ ਹਾਈਵੇਅ ਰਾਜ ਮੰਤਰੀ ਜਨਰਲ (ਡਾ.) ਵੀ.ਕੇ. ਸਿੰਘ ਵੀ ਮੌਜੂਦ ਸਨ।

ਕਲਿਆਣ ਅਤੇ ਨਿਵਾਰਕ ਸਿਹਤ ਦੇਖਭਾਲ ’ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸੰਕਲਪ ਨੂੰ ਦੋਹਰਾਉਂਦੇ ਹੋਏ ਕੇਂਦਰੀ ਮੰਤਰੀ ਨੇ ਕਿਹਾ ਕਿ ਭਾਰਤ ਦੀ ਪਰੰਪਰਾਗਤ ਭੋਜਨ ਆਦਤਾਂ ਅਤੇ ਜੀਵਨ ਸ਼ੈਲੀ ਨੂੰ ‘ਸਾਡੀ ਰਸੋਈ ਸਾਡਾ ਹਸਪਤਾਲ’ ਦੇ ਰੂਪ ਵਿੱਚ ਅਪਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਚੰਗੀ ਗੁਣਵੱਤਾ ਵਾਲਾ ਪੌਸ਼ਟਿਕ ਭੋਜਨ ਬਿਮਾਰੀਆਂ ਨੂੰ ਦੂਰ ਰੱਖਣ ਵਿੱਚ ਬਹੁਤ ਸਹਾਇਤਾ ਕਰ ਸਕਦਾ ਹੈ।

ਡਾ. ਮਾਂਡਵੀਯਾ ਨੇ ਸਿਹਤ ਅਤੇ ਭਲਾਈ ਦੀ ਭਾਰਤ ਦੀ ਸਮ੍ਰਿੱਧ ਵਿਰਾਸਤ ਦੇ ਰੂਪ ਵਿੱਚ ਨਿਵਾਰਕ ਸਿਹਤ ਸੇਵਾ, ਬਾਜਰੇ ਦੀ ਖਪਤ ਜਾਂ ਯੋਗਾ ਅਭਿਆਸ ਕਰਨ ’ਤੇ ਵੀ ਚਰਚਾ ਕੀਤੀ। ਸਿਹਤ ਵਿੱਚ ਮਹੱਤਵਪੂਰਨ ਤੱਤਾਂ ਦੇ ਰੂਪ ਵਿੱਚ ਤੰਦਰੁਸਤੀ ਅਤੇ ਜੀਵਨ ਸ਼ੈਲੀ ਦੀਆਂ ਕੀਮਤਾਂ ਦਾ ਉੱਲੇਖ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਐੱਫਐੱਸਐੱਸਏਆਈ ਦੇ ਨੈਸ਼ਨਲ ਟ੍ਰੇਨਿੰਗ ਸੈਂਟਰ ਵਿੱਚ ਟ੍ਰੇਨਿੰਗ ਲੈਣ ਵਾਲੇ ਵਿਅਕਤੀ ਦੇਸ਼ ਵਿੱਚ ਸਵਸਥ ਨਾਗਰਿਕ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ ਕਿਉਂਕਿ ਉਹ ਭੋਜਨ ਲਈ ਉਨ੍ਹਾਂ ਗੁਣਵੱਤਾਯੁਕਤ ਮਿਆਰਾਂ ਨੂੰ ਸੁਨਿਸ਼ਚਿਤ ਕਰਨਗੇ ਜਿਨ੍ਹਾਂ ਦਾ ਦੇਸ਼ ਵਿੱਚ ਪਾਲਣ ਕੀਤਾ ਜਾਂਦਾ ਹੈ।

ਦੇਸ਼ ਵਿੱਚ ਭੋਜਨ ਵਿੱਚ ਮਿਲਾਵਟ ਕਰਕੇ ਪੈਦਾ ਹੋਈ ਚੁਣੌਤੀ ’ਤੇ ਚਰਚਾ ਕਰਦੇ ਹੋਏ, ਡਾ. ਮਾਂਡਵੀਯਾ ਨੇ ਕਿਹਾ ਕਿ ਐੱਫਐੱਸਐੱਸਏਆਈ ਨੇ ਰਾਜ ਅਥਾਰਿਟੀ ਆਂ ਦੇ ਨਾਲ ਇੱਕ ਟੀਮ ਦਾ ਗਠਨ ਕੀਤਾ ਹੈ, ਜੋ ਇਸ ਤਰ੍ਹਾਂ ਦੇ ਅਨਸਰਾਂ ’ਤੇ ਨਕੇਲ ਕਸੇਗੀ। ਉਨ੍ਹਾਂ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਦੇਸ਼ ਵਿੱਚ ਖੁਰਾਕ ਪਦਾਰਥਾਂ ਵਿੱਚ ਮਿਲਾਵਟ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਦੇਸ਼ ਭਰ ਵਿੱਚ ਵੱਡੇ ਪੈਮਾਨੇ ’ਤੇ ਜਾਂਚ ਕੀਤੀ ਜਾਵੇਗੀ ਅਤੇ ਦੋਸ਼ੀ ਪਾਏ ਜਾਣ ਵਾਲਿਆਂ ਦੇ ਵਿਰੁੱਧ ਫੂਡ ਸੇਫਟੀ ਐਂਡ ਸਟੈਂਡਰਡਜ਼ (ਐਕਟ 2006) ਦੇ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

ਪ੍ਰੋ. ਐੱਸਪੀ ਸਿੰਘ ਬਘੇਲ ਨੇ ਟ੍ਰੇਨਿੰਗ ਸੈਂਟਰ ਨੂੰ “ਲੋਕ ਸਿਹਤ ਅਰਪਨ ਭਵਨ” ਕਰਾਰ ਦਿੰਦੇ ਹੋਏ ਕਿਹਾ ਕਿ ਦੇਸ਼ ਵਿੱਚ ਖੁਰਾਕ ਮਿਆਰ ਸਥਾਪਿਤ ਕਰਨ ਦੇ ਮਾਮਲੇ ਵਿੱਚ ਐੱਫਐੱਸਐੱਸਏਆਈ ਦੀ ਜ਼ਿੰਮੇਵਾਰੀ ਬਹੁਤ ਵਿਆਪਕ ਹੈ ਅਤੇ ਇਹ ਸਾਰਿਆਂ ਦੇ ਜੀਵਨ ਨਾਲ ਜੁੜਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸੁਨਿਸ਼ਚਿਤ ਕਰਨਾ ਵੀ ਸਾਡੀ ਹੀ ਜ਼ਿੰਮੇਵਾਰੀ ਹੈ ਕਿ ਅਸੀਂ ਜੋ ਭੋਜਨ ਕਰ ਰਹੇ ਹਾਂ ਉਹ ਇਨ੍ਹਾਂ ਮਿਆਰਾਂ ਦੇ ਅਨੁਰੂਪ ਹੋਵੇ।

ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿੱਚ ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਿਟੀ  ਆਵ੍ ਇੰਡੀਆ (ਐੱਫਐੱਸਐੱਸਏਆਈ) ਦਾ ਨੈਸ਼ਨਲ ਟ੍ਰੇਨਿੰਗ ਸੈਂਟਰ ਇੱਕ ਮਹੱਤਵਪੂਰਨ ਪਹਿਲ ਹੈ ਜਿਸਦਾ ਉਦੇਸ਼ ਵਰਤਮਾਨ ਗਿਆਨ ਜਾਂ ਕੌਸ਼ਲ ਅਤੇ ਵੰਚਿਤ ਗਿਆਨ ਜਾਂ ਕੌਸ਼ਲ ਦੇ ਦਰਮਿਆਨ ਦੇ ਅੰਤਰ ਨੂੰ ਦੂਰ ਕਰਨ ਲਈ ਖੁਰਾਕ ਸੁਰੱਖਿਆ ਅਤੇ ਮਿਆਰਾਂ ਦੇ ਖੇਤਰ ਵਿੱਚ ਸੰਰਚਿਤ ਨਿਰਦੇਸ, ਅਭਿਆਸ ਅਤੇ ਸਿੱਖਣ ਦੇ ਅਨੁਭਵ ਪ੍ਰਦਾਨ ਕਰਦੇ ਹਨ। ਜਿਵੇਂ ਕਿ ਐੱਫਐੱਸਐੱਸ ਐਕਟ 2006 ਅਤੇ ਖੁਰਾਕ ਸੁਰੱਖਆ ਅਤੇ ਮਿਆਰ ਨਿਯਮ, 2011 ਦੁਆਰਾ ਲਾਜ਼ਮੀ ਕੀਤਾ ਗਿਆ ਹੈ, ਐੱਫਐੱਸਐੱਸਏਆਈ ਫੂਡ ਬਿਜਨਸ ਆਪਰੇਟਰਾਂ, ਕਰਮਚਾਰੀਆਂ, ਫੂਡ ਸੇਫਟੀ ਅਫਸਰਾਂ ਅਤੇ ਮਨੋਨੀਤ ਅਫਸਰਾਂ ਸਮੇਤ ਭੋਜਨ ਕਾਰੋਬਾਰਾਂ ਵਿੱਚ ਸ਼ਾਮਲ ਵਿਅਕਤੀਆਂ ਨੂੰ ਟ੍ਰੇਨਿੰਗ ਪ੍ਰਦਾਨ ਕਰਨ ਲਈ ਜ਼ਿੰਮੇਵਾਰ ਹੈ।

ਅਧਿਕਾਰਾਂ, ਫੂਡ ਬਿਜਨਸ ਆਪਰੇਟਰਾਂ ਅਤੇ ਹੋਰ ਹਿਤਧਾਰਕਾਂ ਲਈ ਨਿਰੰਤਰ ਕੌਸ਼ਲ ਨੂੰ ਅਪਗ੍ਰੇਡ ਕਰਨ ਦੇ ਮਹੱਤਵ ਨੂੰ ਸਵੀਕਾਰ ਕਰਦੇ ਹੋਏ, ਐੱਫਐੱਸਐੱਸਏਆਈ ਨੇ  ਵਿਭਿੰਨ ਟ੍ਰੇਨਿੰਗ ਪ੍ਰੋਗਰਾਮਾਂ ਦੀ ਪੇਸ਼ਕਸ਼ ਕਰਨ ਲਈ ਨੈਸ਼ਨਲ ਟ੍ਰੇਨਿੰਗ ਸੈਂਟਰ ਦੀ ਸਥਾਪਨਾ ਕੀਤੀ ਹੈ। ਇਹ ਸਮਰਪਿਤ ਕੇਂਦਰ ਭਾਰਤ ਦੇ ਨਾਗਰਿਕਾਂ ਲਈ ਸੁਰੱਖਿਅਤ ਅਤੇ ਪੌਸ਼ਟਿਕ ਭੋਜਨ ਸੁਨਿਸ਼ਚਿਤ ਕਰਨ ਲਈ, ਪ੍ਰਤੀਬੱਧ ਭਵਿੱਖ ਲਈ, ਤਿਆਰ ਕਾਰਜਬਲ ਦੇ ਵਿਕਾਸ ਨੂੰ ਸੁਨਿਸ਼ਚਿਤ ਕਰਦੇ ਹੋਏ ਪਹਿਲੇ ਤੋਂ ਮੌਜੂਦ ਰਿਕਤਤਾ ਨੂੰ ਦੂਰ ਕਰਦਾ ਹੈ।

ਇਸ ਮੌਕੇ ’ਤੇ, ਐੱਫਐੱਸਐੱਸਏਆਈ ਦੁਆਰਾ ਵਿਕਸਿਤ ਇੱਕ ਈ-ਲਰਨਿੰਗ ਐਪ-ਫੂਡ ਸੇਫਟੀ ਐਂਡ ਸਰਟੀਫਿਕੇਸ਼ਨ (ਐੱਫਓਐੱਸਟੀਏਸੀ) ਦੀ ਵੀ ਸ਼ੁਰੂਆਤ ਕੀਤੀ ਗਈ ਇਸ ਵਿੱਚ ਸਟ੍ਰੀਟ ਵੈਂਡਰਸ ਦੇ ਲਈ ਫੂਡ ਸੇਫਟੀ ਦਿਸ਼ਾ-ਨਿਰਦੇਸ਼ਾਂ ਬਾਰੇ ਸਿੱਖਣ ਅਤੇ ਟ੍ਰੇਨਿੰਗ ਮਾਡਿਊਲ ਜਿਵੇਂ ਕਿ ਉਚਿਤ ਫੂਡ ਹੈਂਡਲਿੰਗ, ਸਟੋਰੇਜ ਅਤੇ ਸਵੱਛਤਾ ਪ੍ਰਥਾਵਾਂ ਆਦਿ ਨੂੰ ਵੀ ਸ਼ਾਮਲ ਕੀਤਾ ਗਿਆ ਸੀ।

ਡਾ. ਮਾਂਡਵੀਯਾ ਨੇ ਐੱਫਐੱਸਐੱਸਏਆਈ ਦੁਆਰਾ ਤਿਆਰ ਦੋ ਪੁਸਤਕਾਂ-ਮਿਲੇਟਸ (ਸ਼੍ਰੀ ਅੰਨ) ਰੈਸੀਪੀਜ- ਏ ਹੈਲਦੀ ਮੀਨੂ ਫਾਰ ਮੈਸ/ਕੈਂਟੀਨ ਐਂਡ ਹੈਲਦੀ ਗਟ, ਹੈਲਦੀ ਯੂ- ਟੈਡੀਸ਼ਨਲ ਰੈਸੀਪੀਜ ਵਿਦ ਪੋਟੈਂਸ਼ੀਅਲ ਪ੍ਰੋਬਾਯੋਟਿਕ ਬੈਨੇਫਿਟਸ ਦਾ ਵੀ ਉਦਘਾਟਨ ਕੀਤਾ।

ਇਸ ਪ੍ਰੋਗਰਾਮ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਵਿਸ਼ੇਸ਼ ਸਕੱਤਰ ਸ਼੍ਰੀ ਐੱਸ ਗੋਪਾਲਕ੍ਰਿਸ਼ਣਨ, ਐੱਫਐੱਸਐੱਸਏਆਈ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀ ਜੀ ਕਮਲਾ ਵਰਧਨ ਰਾਓ ਅਤੇ ਫੂਟ ਸੇਫਟੀ ਐਂਡ ਸਟੈਂਡਰਡ ਅਥਾਰਿਟੀ  ਦੇ ਹੋਰ ਸੀਨੀਅਰ ਅਧਿਕਾਰੀਆਂ ਨੇ ਵੀ ਹਿੱਸਾ ਲਿਆ।

******

ਐੱਮ ਵੀ



(Release ID: 1929037) Visitor Counter : 142