ਸਹਿਕਾਰਤਾ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ “ਸਹਿਕਾਰਤਾ ਦੇ ਖੇਤਰ ਵਿੱਚ ਵਿਸ਼ਵ ਦੀ ਸਭ ਤੋਂ ਵੱਡੀ ਅੰਨ ਭੰਡਾਰਣ ਯੋਜਨਾ” ਲਈ ਇੱਕ ਅੰਤਰ-ਮੰਤਰਾਲੀ ਕਮੇਟੀ (IMC) ਦੇ ਗਠਨ ਅਤੇ ਸਸ਼ਕਤੀਕਰਣ ਨੂੰ ਮਨਜ਼ੂਰੀ ਪ੍ਰਦਾਨ ਕਰਨ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦਾ ਧੰਨਵਾਦ ਕੀਤਾ
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਇਹ ਅਤਿਅੰਤ ਦੂਰਦਰਸ਼ੀ ਫ਼ੈਸਲਾ ਹੈ, ਜੋ ਇੱਕ ਸਮ੍ਰਿੱਧ, ਆਤਮਨਿਰਭਰ ਅਤੇ ਅਨਾਜ ਨਾਲ ਭਰਪੂਰ ਭਾਰਤ ਦੀ ਨੀਂਹ ਰੱਖੇਗਾ
ਖੇਤੀਬਾੜੀ ਭੰਡਾਰਣ ਸਮਰੱਥਾ ਦੀ ਘਾਟ ਕਾਰਨ ਅਨਾਜ ਦੀ ਬਰਬਾਦੀ ਹੁੰਦੀ ਹੈ ਅਤੇ ਕਿਸਾਨਾਂ ਨੂੰ ਮਜ਼ਬੂਰਨ ਆਪਣੀਆਂ ਫ਼ਸਲਾਂ ਨੂੰ ਘੱਟ ਕੀਮਤ ’ਤੇ ਵੇਚਣਾ ਪੈਂਦਾ ਹੈ।
ਇਸ ਫ਼ੈਸਲੇ ਤੋਂ ਹੁਣ ਕਿਸਾਨਾਂ ਨੂੰ ਆਧੁਨਿਕ ਅੰਨ ਭੰਡਾਰਣ ਦੀ ਸੁਵਿਧਾਵਾਂ PACS ਦੇ ਰਾਹੀਂ ਉਨ੍ਹਾਂ ਦੇ ਬਲਾਕਾਂ ਵਿੱਚ ਮਿਲਣਗੀਆਂ, ਜਿਸ ਨਾਲ ਉਹ ਆਪਣੇ ਅਨਾਜ ਦੀ ਉਚਿਤ ਕੀਮਤ ਪ੍ਰਾਪਤ ਕਰ ਪਾਉਣਗੇ
ਪੈਕਸ ਗ੍ਰਾਮੀਣ ਅਰਥਵਿਵਸਥਾ ਦੀ ਮਹੱਤਵਪੂਰਨ ਧੁਰੀ ਹੈ, ਇਸ ਯੋਜਨਾ ਨਾਲ ਦੇਸ਼ ਨੂੰ ਖੁਰਾਕ ਸੁਰੱਖਿਆ ਮਿਲੇਗੀ ਅਤੇ ਸਹਿਕਾਰਤਾ ਨਾਲ ਜੁੜੇ ਕਰੋੜਾਂ ਕਿਸਾਨਾਂ ਨੂੰ ਲਾਭ ਪਹੁੰਚੇਗਾ ਅਤੇ ਪੈਕਸ ਭੰਡਾਰਣ ਦੇ ਨਾਲ-ਨਾਲ ਕਈ ਹੋਰ ਕੰਮ, ਜਿਵੇਂ-ਫੇਅਰ ਪ੍ਰਾਈਸ ਸ਼ੌਪ ਅਤੇ ਕਸਟਮ ਹਾਇਰਿੰਗ ਸੈਂਟਰਾਂ ਦੀ ਤਰ੍ਹਾਂ ਵੀ ਕੰਮ ਕਰ ਪਾਉਣਗੇ
Posted On:
31 MAY 2023 7:52PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ “ਸਹਿਕਾਰਤਾ ਦੇ ਖੇਤਰ ਵਿੱਚ ਵਿਸ਼ਵ ਦੀ ਸਭ ਤੋਂ ਵੱਡੀ ਅੰਨ ਭੰਡਾਰਣ ਯੋਜਨਾ” ਲਈ ਇੱਕ ਅੰਤਰ-ਮੰਤਰਲਾ ਕਮੇਟੀ (IMC) ਦੇ ਗਠਨ ਅਤੇ ਸਸ਼ਕਤੀਕਰਣ ਨੂੰ ਮਨਜ਼ੂਰੀ ਪ੍ਰਦਾਨ ਕਰਨ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦਾ ਧੰਨਵਾਦ ਕੀਤਾ ਹੈ।
ਆਪਣੇ ਟਵੀਟਸ ਵਿੱਚ, ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਕੈਬਨਿਟ ਵਿੱਚ “ਸਹਿਕਾਰਤਾ ਦੇ ਖੇਤਰ ਵਿੱਚ ਵਿਸ਼ਵ ਦੀ ਸਭ ਤੋਂ ਵੱਡੀ ਅੰਨ ਭੰਡਾਰਣ ਯੋਜਨਾ” ਲਈ ਇੱਕ ਅੰਤਰ-ਮੰਤਰਲਾ ਕਮੇਟੀ (IMC) ਦੇ ਗਠਨ ਅਤੇ ਸਸ਼ਕਤੀਕਰਣ ਨੂੰ ਮਨਜ਼ੂਰੀ ਪ੍ਰਦਾਨ ਕਰਨ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਦਿਲੋਂ ਧੰਨਵਾਦ ਕਰਦਾ ਹਾਂ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਇਹ ਅਤਿਅੰਤ ਦੂਰਦਰਸ਼ੀ ਫ਼ੈਸਲਾ ਹੈ, ਜੋ ਇੱਕ ਸਮ੍ਰਿੱਧ, ਆਤਮ ਨਿਰਭਰ ਅਤੇ ਅਨਾਜ ਨਾਲ ਭਰਪੂਰ ਭਾਰਤ ਦੀ ਨੀਂਹ ਰੱਖੇਗਾ। ਖੇਤੀਬਾੜੀ ਭੰਡਾਰਣ ਸਮਰੱਥਾ ਦੀ ਘਾਟ ਨਾਲ ਅਨਾਜ ਦੀ ਬਰਬਾਦੀ ਹੁੰਦੀ ਹੈ ਅਤੇ ਕਿਸਾਨਾਂ ਨੂੰ ਮਜ਼ਬੂਰਨ ਆਪਣੀਆਂ ਫ਼ਸਲਾਂ ਨੂੰ ਘੱਟ ਕੀਮਤ ’ਤੇ ਵੇਚਣਾ ਪੈਂਦਾ ਹੈ। ਇਸ ਫ਼ੈਸਲੇ ਨਾਲ ਹੁਣ ਕਿਸਾਨਾਂ ਨੂੰ ਆਧੁਨਿਕ ਅੰਨ ਭੰਡਾਰਣ ਦੀ ਸੁਵਿਧਾ ਪ੍ਰਾਇਮਰੀ ਐਗਰੀਕਲਚਰਲ ਕ੍ਰੈਡਿਟ ਸੋਸਾਇਟੀਆਂ (PACS) ਦੇ ਰਾਹੀਂ ਉਨ੍ਹਾਂ ਦੇ ਬਲਾਕਾਂ ਵਿੱਚ ਮਿਲਣਗੀਆਂ, ਜਿਸ ਨਾਲ ਉਹ ਆਪਣੇ ਅਨਾਜ ਦੀ ਉਚਿਤ ਕੀਮਤ ਪ੍ਰਾਪਤ ਕਰ ਪਾਉਣਗੇ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪੈਕਸ ਗ੍ਰਾਮੀਣ ਅਰਥਵਿਵਸਥਾ ਦੀ ਮਹੱਤਵਪੂਰਨ ਧੂਰੀਆਂ ਹਨ। ਇਸ ਯੋਜਨਾ ਨਾਲ ਦੇਸ਼ ਨੂੰ ਖੁਰਾਕ ਸੁਰੱਖਿਆ ਮਿਲੇਗੀ ਅਤੇ ਸਹਿਕਾਰਤਾ ਨਾਲ ਜੁੜੇ ਕਰੋੜਾਂ ਕਿਸਾਨਾਂ ਨੂੰ ਲਾਭ ਪਹੁੰਚੇਗਾ। ਇਸ ਯੋਜਨਾ ਨਾਲ ਪੈਕਸ ਭੰਡਾਰਣ ਦੇ ਨਾਲ-ਨਾਲ ਕਈ ਹੋਰ ਕੰਮ, ਜਿਵੇਂ –ਫੇਅਰ ਪ੍ਰਾਈਸ ਸ਼ੌਪ ਅਤੇ ਕਸਟਮ ਹਾਇਰਿੰਗ ਸੈਂਟਰਾਂ ਦੀ ਤਰ੍ਹਾਂ ਵੀ ਕੰਮ ਕਰ ਪਾਉਣਗੇ।
ਇਸ ਇਤਿਹਾਸਿਕ ਫ਼ੈਸਲੇ ਨਾਲ ਕਿਸਾਨਾਂ ਨੂੰ ਹੇਠ ਲਿਖੇ ਲਾਭ ਪ੍ਰਾਪਤ ਹੋਣਗੇ:-
-
ਕਿਸਾਨ ਨਿਊਨਤਮ ਸਮਰਥਨ ਮੁੱਲ (ਐੱਮਐੱਸਪੀ) ’ਤੇ ਕੁਝ ਅਗਾਊਂ ਭੁਗਤਾਨ ਪ੍ਰਾਪਤ ਕਰ ਕੇ ਆਪਣੀ ਫ਼ਸਲ ਪੈਕਸ ਨੂੰ ਵੇਚ ਸਕਦੇ ਹਨ, ਅਤੇ ਪੈਕਸ ਦੁਆਰਾ ਮਾਰਕਿਟ ਵਿੱਚ ਅਨਾਜ ਦੀ ਵਿਕਰੀ ਤੋਂ ਬਾਅਦ ਬਾਕੀ ਰਕਮ ਪ੍ਰਾਪਤ ਕਰ ਸਕਦੇ ਹਨ, ਜਾਂ
-
ਕਿਸਾਨ ਆਪਣੀ ਫ਼ਸਲ ਦਾ ਭੰਡਾਰਣ ਪੈਕਸ ਦੁਆਰਾ ਪ੍ਰਬੰਧਿਤ ਗੁਦਾਮਾਂ ਵਿੱਚ ਕਰ ਸਕਦੇ ਹਨ ਅਤੇ ਫ਼ਸਲ ਦੇ ਅਗਲੇ ਚੱਕਰ ਲਈ ਵਿੱਤ ਸੁਵਿਧਾ ਪ੍ਰਾਪਤ ਕਰ ਸਕਦੇ ਹਨ ਅਤੇ ਆਪਣੀ ਫ਼ਸਲ ਨੂੰ ਆਪਣੀ ਇੱਛਾ ਅਨੁਸਾਰ ਸਮੇਂ ’ਤੇ ਵੇਚ ਸਕਦੇ ਹਨ, ਜਾਂ
ਕਿਸਾਨਾ ਆਪਣੀ ਪੂਰੀ ਫਸਲ ਨੂੰ ਨਿਊਨਤਮ ਸਮਰਥਨ ਮੁੱਲ ’ਤੇ ਪੈਕਸ ਨੂੰ ਵੇਚ ਸਕਦੇ ਹਨ।
****
ਆਰਕੇ/ਏਵਾਈ/ਏਕੇਐੱਸ/ਏਐੱਸ
(Release ID: 1929012)
Visitor Counter : 129