ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਆਸਟ੍ਰੇਲੀਆ ਦੇ ਸਿਡਨੀ ਵਿੱਚ ਕਮਿਊਨਿਟੀ ਪ੍ਰੋਗਰਾਮ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 23 MAY 2023 8:49PM by PIB Chandigarh

ਨਮਸਤੇ ਆਸਟ੍ਰੇਲੀਆ!
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਅਤੇ ਮੇਰੇ ਪ੍ਰਿਯ ਮਿੱਤਰ, His Excellency, ਐਂਥੋਨੀ ਅਲਬਨੀਜ, ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ, His Excellency ਸਕੌਟ ਮੌਰਿਸਨ, ਨਿਊ ਸਾਊਥ ਵੇਲਸ ਦੇ ਪ੍ਰੀਮੀਅਰ ਕ੍ਰਿਸ ਮਿਨਸ, Foreign Minister ਪੇਨੀ ਵੋਂਗ, Communication Minister ਮਿਸ਼ੇਲ ਰੋਲੈਂਡ, Energy Minister ਕ੍ਰਿਸ ਬੋਵੇਨ, Leader of Opposition ਪੀਟਰ ਡਟਨ, Assistant Foreign Minister ਟਿਮ ਵਾਟਸ, ਨਿਊ ਸਾਊਥ ਵੇਲਸ ਦੇ ਉਪਸਥਿਤ ਮੰਤਰੀ ਮੰਡਲ ਦੇ ਸਾਰੇ ਆਦਰਯੋਗ ਮੈਂਬਰ, ਪੈਰਾਮਾਟਾ ਤੋਂ ਸੰਸਦ ਮੈਂਬਰ ਡਾ. ਐਂਡਰਿਊ ਚਾਰਲਟਨ, ਇੱਥੇ ਉਪਸਥਿਤ ਆਸਟ੍ਰੇਲੀਆ ਦੇ ਸਾਰੇ ਸੰਸਦ ਮੈਂਬਰ, ਮੇਅਰ, ਡਿਪਟੀ ਮੇਅਰ, ਕਾਉਂਸਿਲਰਸ ਅਤੇ ਆਸਟ੍ਰੇਲੀਆ ਵਿੱਚ ਰਹਿ ਰਹੇ ਪ੍ਰਵਾਸੀ ਭਾਰਤੀ ਜੋ ਅੱਜ ਇਤਨੀ ਵਿਸ਼ਾਲ ਸੰਖਿਆ ਵਿੱਚ ਉਪਸਥਿਤ ਹੋਏ ਹਨ, ਆਪ ਸਭ ਨੂੰ ਮੇਰਾ ਨਮਸਕਾਰ!

First of all, I acknowledge the traditional custodians of the lands that we are meeting here on today. I pay my respect to the elders, past, present and emerging. I also celebrate all first nations people who may be with us today.

Friends,

ਮੈਂ ਜਦੋਂ 2014 ਵਿੱਚ ਆਇਆ ਸਾਂ ਤਾਂ ਤੁਹਾਡੇ ਨਾਲ ਇੱਕ ਵਾਅਦਾ ਕੀਤਾ ਸੀ, ਵਾਅਦਾ ਇਹ ਸੀ ਕਿ ਤੁਹਾਨੂੰ ਫਿਰ ਭਾਰਤ
ਦੇ ਕਿਸੇ ਪ੍ਰਧਾਨ ਮੰਤਰੀ ਦਾ 28 ਸਾਲ ਤੱਕ ਇੰਤਜ਼ਾਰ ਨਹੀਂ ਕਰਨਾ ਪਵੇਗਾ। ਤਾਂ ਲਓ, ਇੱਥੇ ਸਿਡਨੀ ਵਿੱਚ ਇਸ arena ਵਿੱਚ, ਮੈਂ ਫਿਰ ਉਪਸਥਿਤ ਹਾਂ ਅਤੇ ਮੈਂ ਇਕੱਲਾ ਨਹੀਂ ਆਇਆ ਹਾਂ। ਪ੍ਰਧਾਨ ਮੰਤਰੀ ਅਲਬਨੀਜ ਵੀ ਮੇਰੇ ਨਾਲ ਆਏ ਹਨ। Mr. Prime Minister ਆਪਣੇ ਬਹੁਤ ਵਿਅਸਤ ਪ੍ਰੋਗਰਾਮ ਵਿੱਚੋਂ ਸਾਡੇ ਸਾਰਿਆਂ ਦੇ ਲਈ, ਤੁਸੀਂ ਸਮਾਂ ਕੱਢਿਆ ਹੈ, ਇਹ ਅਸੀਂ ਭਾਰਤੀਆਂ ਦੇ ਪ੍ਰਤੀ ਤੁਹਾਡੇ ਸਨੇਹ ਨੂੰ ਦਰਸਾਉਂਦਾ ਹੈ। ਤੁਸੀਂ ਜੋ ਹੁਣੇ ਕਿਹਾ ਉਹ ਦਿਖਦਾ ਹੈ ਕਿ ਆਸਟ੍ਰੇਲੀਆ ਦੇ ਮਨ ਵਿੱਚ ਭਾਰਤ ਦੇ ਪ੍ਰਤੀ ਕਿਤਨਾ ਪ੍ਰੇਮ ਹੈ। ਇਸੇ ਵਰ੍ਹੇ ਮੈਨੂੰ ਪ੍ਰਧਾਨ ਮੰਤਰੀ ਜੀ ਦਾ ਭਾਰਤ ਦੀ ਧਰਤੀ ‘ਤੇ ਅਹਿਮਦਾਬਾਦ ਵਿੱਚ ਸੁਆਗਤ ਕਰਨ ਦਾ ਅਵਸਰ ਮਿਲਿਆ ਸੀ। ਅੱਜ ਉਨ੍ਹਾਂ ਨੇ ਇੱਥੇ Little India ਦੇ Foundation Stone ਨੂੰ unveil ਕਰਨ ਵਿੱਚ ਮੇਰਾ ਸਾਥ ਦਿੱਤਾ ਹੈ। ਮੈਂ ਉਨ੍ਹਾਂ ਦਾ ਬਹੁਤ-ਬਹੁਤ ਆਭਾਰ ਵਿਅਕਤ ਕਰਦਾ ਹਾਂ, Thank you my friend Anthony!

ਇਹ Little India ਆਸਟ੍ਰੇਲੀਆ ਦੇ ਵਿਕਾਸ ਵਿੱਚ ਭਾਰਤੀ ਸਮੁਦਾਇ ਦੇ ਯੋਗਦਾਨ ਦਾ ਵੀ ਇੱਕ recognition ਹੈ। ਮੈਂ ਨਿਊ ਸਾਊਥ ਵੇਲਸ ਦੇ Premier, ਪੈਰਾਮਾਟਾ ਸ਼ਹਿਰ ਦੇ ਮੇਅਰ, ਡਿਪਟੀ ਮੇਅਰ ਅਤੇ ਕਾਉਂਸਿਲਰਸ ਦਾ ਇਸ ਵਿਸ਼ੇਸ਼ ਸਨਮਾਨ ਦੇ ਲਈ ਧੰਨਵਾਦ ਕਰਨਾ ਚਾਹੁੰਦਾ ਹਾਂ।

ਸਾਥੀਓ,

ਮੈਨੂੰ ਖੁਸ਼ੀ ਹੈ ਕਿ ਨਿਊ ਸਾਊਥ ਵੇਲਸ ਵਿੱਚ ਪ੍ਰਵਾਸੀ ਭਾਰਤੀ ਸਮੁਦਾਇ ਤੋਂ ਕਈ ਲੋਕ ਜਨਤਕ ਜੀਵਨ ਵਿੱਚ ਸਰਗਰਮ ਭਾਗੀਦਾਰੀ ਕਰ ਰਹੇ ਹਨ। ਆਪਣੀ ਪਹਿਚਾਣ ਬਣਾ ਰਹੇ ਹਨ। ਵਰਤਮਾਨ ਨਿਊ ਸਾਊਥ ਵੇਲਸ ਦੀ ਸਰਕਾਰ ਨੇ ਡਿਪਟੀ ਪ੍ਰੀਮੀਅਰ ਪਰੂ ਕਾਰ, Treasurer ਡੇਨੀਅਲ ਮੁਖੀ ਬੜਾ contribution ਕਰ ਰਹੇ ਹਨ ਅਤੇ ਕੱਲ੍ਹ ਹੀ, ਕੱਲ੍ਹ ਹੀ, ਭਾਈ ਸਮੀਰ ਪਾਂਡੇ ਪੈਰਾਮਾਟਾ ਦੇ Lord Mayor ਚੁਣੇ ਗਏ ਹਨ। ਮੈਂ ਸਭ ਦਾ ਅਭਿਨੰਦਨ ਕਰਦਾ ਹਾਂ, ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਸਾਥੀਓ,

ਅੱਜ ਜਦੋਂ ਪੈਰਾਮਾਟਾ ਵਿੱਚ ਇਹ ਸਭ ਹੋ ਰਿਹਾ ਹੈ ਤਦੇ ਇਹ ਜਾਣਕਾਰੀ ਵੀ ਆਈ ਹੈ ਕਿ ਪੱਛਮੀ ਆਸਟ੍ਰੇਲੀਆ ਦੇ ਪਰਥ ਸ਼ਹਿਰ ਵਿੱਚ ਭਾਰਤੀ ਸੈਨਿਕ ਨੈਨ ਸਿੰਘ ਸੈਲਾਨੀ ਦੇ ਨਾਮ ‘ਤੇ ਸੈਲਾਨੀ ਐਵੇਨਿਊ ਬਣਾਇਆ ਗਿਆ ਹੈ। ਉਨ੍ਹਾਂ ਨੇ ਪਹਿਲੇ ਵਿਸ਼ਵ ਯੁੱਧ ਵਿੱਚ ਆਸਟ੍ਰੇਲੀਆ ਦੀ ਫ਼ੌਜ ਦੇ ਲਈ ਲੜਦੇ ਹੋਏ ਵੀਰਗਤੀ ਪ੍ਰਾਪਤ ਕੀਤੀ ਸੀ। ਇਸ ਸਨਮਾਨ ਲਈ ਮੈਂ ਪੱਛਮੀ ਆਸਟ੍ਰੇਲੀਆ ਦੀ ਲੀਡਰਸ਼ਿਪ ਦਾ ਆਦਰਪੂਰਵਕ ਅਭਿਨੰਦਨ ਕਰਦਾ ਹਾਂ।

ਸਾਥੀਓ,

ਇੱਕ ਸਮਾਂ ਸੀ ਜਦੋਂ ਕਿਹਾ ਜਾਂਦਾ ਸੀ ਕਿ ਭਾਰਤ ਅਤੇ ਆਸਟ੍ਰੇਲੀਆ ਦੇ ਸਬੰਧਾਂ ਨੂੰ 3 C ਡਿਫਾਇਨ ਕਰਦੇ ਹਨ, ਐਸਾ ਪਹਿਲਾਂ ਕਿਹਾ ਜਾਂਦਾ ਸੀ। ਇਹ ਕਿਹੜੇ 3 C ਹਨ Commonwealth, Cricket ਅਤੇ Curry, ਇਸ ਦੇ ਬਾਅਦ ਕਿਹਾ ਗਿਆ ਕਿ ਭਾਰਤ ਆਸਟ੍ਰੇਲੀਆ ਦੇ ਸਬੰਧ 3 D ‘ਤੇ ਅਧਾਰਿਤ ਹਨ Democracy, Diaspora ਅਤੇ Dosti, ਕੁਝ ਲੋਕਾਂ ਨੇ ਇਹ ਵੀ ਕਿਹਾ ਕਿ ਭਾਰਤ ਆਸਟ੍ਰੇਲੀਆ ਦੇ ਸਬੰਧ 3 E ‘ਤੇ ਅਧਾਰਿਤ ਹਨ Energy, Economy ਅਤੇ Education, ਯਾਨੀ ਕਦੇ ਕਦੇ C, ਕਦੇ D, ਕਦੇ E, ਅਲੱਗ ਅਲੱਗ ਕਾਲਖੰਡ ਵਿੱਚ ਇਹ ਬਾਤ ਸੰਭਵ ਤੌਰ ‘ਤੇ ਸਹੀ ਵੀ ਰਹੀ ਹੈ। ਲੇਕਿਨ ਭਾਰਤ ਅਤੇ ਆਸਟ੍ਰੇਲੀਆ ਦੇ ਇਤਿਹਾਸਿਕ ਸਬੰਧਾਂ ਦਾ ਵਿਸਤਾਰ ਇਸ ਤੋਂ ਕਿਤੇ ਜ਼ਿਆਦਾ ਬੜਾ ਹੈ, ਅਤੇ ਜਾਣਦੇ ਹੋ ਇਨ੍ਹਾਂ ਸਾਰੇ ਸਬੰਧਾਂ ਦਾ ਸਭ ਤੋਂ ਬੜਾ ਅਧਾਰ ਕੀ ਹੈ, ਜਾਣਦੇ ਹੋ? ਜੀ ਨਹੀਂ, ਸਭ ਤੋਂ ਬੜਾ ਅਧਾਰ ਹੈ Mutual Trust ਅਤੇ Mutual Respect, ਇਹ Mutual Trust ਅਤੇ Mutual Respect ਸਿਰਫ਼ ਭਾਰਤ ਆਸਟ੍ਰੇਲੀਆ ਦੇ Diplomatic ਰਿਸ਼ਤਿਆਂ ਨਾਲ ਵਿਕਸਿਤ ਨਹੀਂ ਹੋਇਆ ਹੈ। ਇਸ ਦੀ ਅਸਲੀ ਵਜ੍ਹਾ ਹੈ, ਇਸ ਦੀ ਅਸਲੀ ਤਾਕਤ ਹੈ ਤੁਸੀਂ ਆਸਟ੍ਰੇਲੀਆ ਵਿੱਚ ਰਹਿਣ ਵਾਲੇ ਹਰ ਇੱਕ ਭਾਰਤੀ, ਤੁਸੀਂ ਉਸ ਦੀ ਅਸਲੀ ਤਾਕਤ ਹੋ। ਇਸ ਦੀ ਅਸਲੀ ਵਜ੍ਹਾ ਹੈ ਆਸਟ੍ਰੇਲੀਆ ਦੇ ਢਾਈ ਕਰੋੜ ਤੋਂ ਜ਼ਿਆਦਾ citizens।

ਸਾਥੀਓ,
ਸਾਡੇ ਦਰਮਿਆਨ ਭੂਗੋਲਿਕ ਦੂਰੀ ਜ਼ਰੂਰ ਹੈ ਲੇਕਿਨ ਹਿੰਦ ਮਹਾਸਾਗਰ ਸਾਨੂੰ ਆਪਸ ਵਿੱਚ ਜੋੜਦਾ ਹੈ। ਸਾਡੀਆਂ ਜੀਵਨ ਸ਼ੈਲੀਆਂ ਭਲੇ ਹੀ ਅਲੱਗ-ਅਲੱਗ ਹਨ ਲੇਕਿਨ ਹੁਣ ਯੋਗਾ ਇਹ ਵੀ ਸਾਨੂੰ ਜੋੜਦਾ ਹੈ। ਕ੍ਰਿਕਟ ਨਾਲ ਤਾਂ ਅਸੀਂ ਨਾ ਜਾਣੀਏ ਕਦੋਂ ਤੋਂ ਜੁੜੇ ਹੋਏ ਹਾਂ ਲੇਕਿਨ ਹੁਣ ਟੈਨਿਸ ਅਤੇ ਫਿਲਮਾਂ ਵੀ ਸਾਨੂੰ ਜੋੜ ਰਹੀਆਂ ਹਨ। ਸਾਡੇ ਇੱਥੇ ਖਾਣਾ ਬਣਾਉਣ ਦਾ ਤਰੀਕਾ ਭਲੇ ਹੀ ਅਲੱਗ-ਅਲੱਗ ਹੈ, ਲੇਕਿਨ ਹੁਣ ਮਾਸਟਰ ਸ਼ੈੱਫ ਸਾਨੂੰ ਜੋੜਦਾ ਹੈ। ਸਾਡੇ ਇੱਥੇ ਪੁਰਬ ਅਤੇ ਤਿਉਹਾਰ ਭਲੇ ਹੀ ਅਲੱਗ-ਅਲੱਗ ਮਨਾਏ ਜਾਂਦੇ ਹਨ ਲੇਕਿਨ ਅਸੀਂ ਜੁੜੇ ਹੋਏ ਹਾਂ ਦਿਵਾਲੀ ਦੀ ਰੌਣਕ ਨਾਲ, ਵਿਸਾਖੀ ਦੇ ਜਸ਼ਨ ਨਾਲ। ਸਾਡੇ ਇੱਥੇ ਭਾਸ਼ਾਵਾਂ ਭਲੇ ਹੀ ਅਲੱਗ-ਅਲੱਗ ਬੋਲੀਆਂ ਜਾਂਦੀਆਂ ਹੋਣ ਲੇਕਿਨ ਅਸੀਂ ਜੁੜੇ ਹੋਏ ਹਾਂ ਮਲਿਆਲਮ, ਤਮਿਲ, ਤੇਲੁਗੂ, ਪੰਜਾਬੀ, ਹਿੰਦੀ ਭਾਸ਼ਾਵਾਂ ਪੜ੍ਹਾਉਣ ਵਾਲੇ ਇਤਨੇ ਸਾਰੇ ਸਕੂਲਾਂ ਨਾਲ।

ਸਾਥੀਓ,

ਆਸਟ੍ਰੇਲੀਆ ਦੇ ਲੋਕ, ਇੱਥੋਂ ਦੇ ਨਿਵਾਸੀ ਇਤਨੇ ਵਿਸ਼ਾਲ ਹਿਰਦੇ ਦੇ ਹਨ, ਦਿਲ ਦੇ ਇਤਨੇ ਅੱਛੇ ਅਤੇ ਸੱਚੇ ਹਨ ਕਿ ਭਾਰਤ ਦੀ ਇਸ ਵਿਵਿਧਤਾ ਨੂੰ ਖੁੱਲ੍ਹੇ ਦਿਲੋਂ ਸਵੀਕਾਰਦੇ ਹਨ ਅਤੇ ਇਹੀ ਵਜ੍ਹਾ ਹੈ ਕਿ ਪੈਰਾਮਾਟਾ ਸਕਵੇਅਰ ਕਿਸੇ ਲਈ ਪਰਮਾਤਮਾ ਚੌਕ ਬਣ ਜਾਂਦਾ ਹੈ। Wigram Street ਵੀ ਵਿਕਰਮ ਸਟ੍ਰੀਟ ਦੇ ਰੂਪ ਵਿੱਚ ਮਸ਼ਹੂਰ ਹੋ ਜਾਂਦੀ ਹੈ ਅਤੇ Harris Park ਕਈ ਲੋਕਾਂ ਦੇ ਲਈ ਹਰੀਸ਼ ਪਾਰਕ ਹੋ ਜਾਂਦਾ ਹੈ। ਵੈਸੇ ਮੈਂ ਸੁਣਿਆ ਹੈ ਕਿ ਹੈਰਿਸ ਪਾਰਕ ਵਿੱਚ Chatkazz ਦੀ Chaat, Jaipur Sweets ਦੀ ਜਲੇਬੀ, ਉਸ ਦਾ ਤਾਂ ਕੋਈ ਜਵਾਬ ਹੀ ਨਹੀਂ ਹੈ। ਮੇਰੀ ਤੁਹਾਨੂੰ ਸਭ ਨੂੰ request ਹੈ, ਤੁਸੀਂ ਲੋਕ ਕਦੇ ਮੇਰੇ ਮਿੱਤਰ ਪੀ.ਐੱਮ. ਅਲਬਨੀਜ ਨੂੰ ਵੀ ਉੱਥੇ ਜ਼ਰੂਰ ਲੈ ਜਾਇਓ। ਅਤੇ ਸਾਥੀਓ, ਜਦੋਂ ਖਾਣੇ ਦੀ ਬਾਤ ਚਲੀ ਹੈ ਅਤੇ ਚਾਟ ਦੀ ਬਾਤ ਚਲੀ ਹੈ ਤਾਂ ਲਖਨਊ ਦਾ ਨਾਮ ਆਉਣਾ ਵੀ ਸੁਭਾਵਿਕ ਹੀ ਹੈ, ਮੈਂ ਸੁਣਿਆ ਹੈ ਕਿ ਸਿਡਨੀ ਦੇ ਪਾਸ ਲਖਨਊ ਨਾਮ ਦੀ ਜਗ੍ਹਾ ਵੀ ਹੈ। ਲੇਕਿਨ ਮੈਨੂੰ ਪਤਾ ਨਹੀਂ ਉੱਥੇ ਵੀ ਚਾਟ ਮਿਲਦੀ ਹੈ ਕੀ। ਅੱਛਾ ਇੱਥੇ ਵੀ ਤਾਂ ਸ਼ਾਇਦ ਦਿੱਲੀ ਦੇ ਪਾਸ ਵਾਲੇ ਲਖਨਊ ਦੇ ਲੋਕ ਹੋਣਗੇ ਹੀ ਹੋਣਗੇ, ਹਨ ਕੀ ? ਵਾਹ ! ਵਾਕਈ ਦਿੱਲੀ ਸਟ੍ਰੀਟ, ਬੌਂਬੇ ਸਟ੍ਰੀਟ, ਕਸ਼ਮੀਰ ਐਵੇਨਿਊ, ਮਾਲਾਬਾਰ ਐਵੇਨਿਊ ਜਿਹੀਆਂ ਕਿਤਨੀਆਂ ਹੀ ਸੜਕਾਂ, ਇੱਥੇ ਆਸਟ੍ਰੇਲੀਆ ਵਿੱਚ ਤੁਹਾਨੂੰ ਭਾਰਤ ਨਾਲ ਜੋੜੀ ਰੱਖਦੀਆਂ ਹਨ। ਮੈਨੂੰ ਦੱਸਿਆ ਗਿਆ ਕਿ ਹੁਣ ਤਾਂ ਗ੍ਰੇਟਰ ਸਿਡਨੀ ਵਿੱਚ ਇੰਡੀਆ ਪਰੇਡ ਵੀ ਸ਼ੁਰੂ ਹੋਣ ਜਾ ਰਹੀ ਹੈ। ਮੈਨੂੰ ਇਹ ਜਾਣ ਕੇ ਵੀ ਬਹੁਤ ਅੱਛਾ ਲਗਿਆ ਕਿ ਇੱਥੇ ਤੁਸੀਂ ਸਭ ਨੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਵੀ ਬਹੁਤ
ਧੂਮਧਾਮ ਨਾਲ ਮਨਾਇਆ ਹੈ। ਇੱਥੋਂ ਦੀਆਂ ਕਈ ਸਾਰੀਆਂ ਸਿਟੀ ਕਾਉਂਸਿਲਸ ਵਿੱਚ ਬਹੁਤ ਸਾਰੇ ਪ੍ਰੋਗਰਾਮ ਕੀਤੇ ਗਏ ਹਨ। ਸਿਡਨੀ ਔਪੇਰਾ ਹਾਊਸ, ਜਦੋਂ ਤਿਰੰਗੇ ਦੀ ਰੋਸ਼ਨੀ ਨਾਲ ਸਰਾਬੋਰ ਹੋਇਆ ਤਾਂ ਇੱਥੇ ਹਰ ਭਾਰਤੀ ਦਾ ਦਿਲ ਖੁਸ਼ ਹੋ ਗਿਆ। ਹਿੰਦੁਸਤਾਾਨ ਵਿੱਚ ਵੀ ਜੈ ਜੈਕਾਰ ਹੋ ਰਿਹਾ ਸੀ ਅਤੇ ਇਸ ਦੇ ਲਈ ਮੈਂ ਨਿਊ ਸਾਊਥ ਵੇਲਸ ਗਵਰਨਮੈਂਟ ਦਾ ਵਿਸ਼ੇਸ਼ ਤੌਰ ‘ਤੇ ਆਭਾਰ ਵਿਅਕਤ ਕਰਦਾ ਹਾਂ।

ਸਾਥੀਓ,


ਸਾਡੇ ਕ੍ਰਿਕਟ ਦੇ ਰਿਸ਼ਤਿਆਂ ਨੂੰ ਵੀ 75 ਸਾਲ ਪੂਰੇ ਹੋ ਗਏ ਹਨ। ਕ੍ਰਿਕਟ ਦੇ ਫੀਲਡ ‘ਤੇ ਮੁਕਾਬਲਾ ਜਿਤਨਾ ਰੋਚਕ ਹੁੰਦਾ ਹੈ, ਉਤਨੀ ਹੀ ਗਹਿਰੀ ਆਫ ਦ ਫੀਲਡ ਸਾਡੀ ਦੋਸਤੀ ਹੈ। ਇਸ ਵਾਰ ਤਾਂ ਆਸਟ੍ਰੇਲੀਆ ਦੀਆਂ ਅਨੇਕ women ਕ੍ਰਿਕਟ ਪਲੇਅਰ ਵੀ ਪਹਿਲੀ ਵਾਰ ਭਾਰਤ ਵਿੱਚ IPL ਖੇਡਣ ਆਈਆਂ ਸਨ ਅਤੇ ਸਾਥੀਓ ਐਸਾ ਨਹੀਂ ਹੈ ਕਿ ਅਸੀਂ ਸਿਰਫ਼ ਸੁਖ ਦੇ ਹੀ ਸਾਥੀ ਹਨ। ਅੱਛਾ ਦੋਸਤ ਤਾਂ ਸੁਖ ਦਾ ਤਾਂ ਸਾਥੀ ਹੁੰਦਾ ਹੈ, ਦੁਖ ਦਾ ਵੀ ਸਾਥੀ ਹੁੰਦਾ ਹੈ। ਪਿਛਲੇ ਸਾਲ ਜਦੋਂ ਮਹਾਨ Shane Warne ਦਾ ਦੇਹਾਂਤ ਹੋਇਆ ਤਾਂ ਆਸਟ੍ਰੇਲੀਆ ਦੇ ਨਾਲ ਕੋਟਿ-ਕੋਟਿ ਭਾਰਤੀਆਂ ਨੇ ਵੀ ਸੋਗ ਮਨਾਇਆ। ਇਹ ਐਸਾ ਸੀ ਜਿਵੇਂ ਅਸੀਂ ਆਪਣਾ ਕੋਈ ਖੋ (ਗੁਆ) ਦਿੱਤਾ ਹੈ।

ਸਾਥੀਓ,

ਤੁਸੀਂ ਸਾਰੇ ਇੱਥੇ ਆਸਟ੍ਰੇਲੀਆ ਵਿੱਚ ਹੋ। ਇੱਥੋਂ ਦੇ ਵਿਕਾਸ ਨੂੰ ਦੇਖ ਰਹੇ ਹੋ। ਤੁਹਾਡਾ ਸਾਰਿਆਂ ਦਾ ਇੱਕ ਸੁਪਨਾ ਰਿਹਾ ਹੈ ਕਿ ਸਾਡਾ ਭਾਰਤ ਵੀ ਵਿਕਸਿਤ ਰਾਸ਼ਟਰ ਬਣੇ। ਹੈ ਨਾ ਤੁਹਾਡਾ ਸੁਪਨਾ? ਹੈ ਨਾ ਤੁਹਾਡਾ ਸੁਪਨਾ ? ਹੈ ਨਾ ਤੁਹਾਡਾ ਸੁਪਨਾ? ਜੋ ਸੁਪਨਾ ਤੁਹਾਡੇ ਦਿਲ ਮੈਂ ਹੈ, ਉਹ ਸੁਪਨਾ ਮੇਰੇ ਦਿਲ ਵਿੱਚ ਵੀ ਹੈ। ਇਹ ਮੇਰਾ ਵੀ ਸੁਪਨਾ ਹੈ। 140 ਕਰੋੜ ਭਾਰਤੀਆਂ ਦਾ ਸੁਪਨਾ ਹੈ।

ਸਾਥੀਓ,

ਭਾਰਤ ਦੇ ਪਾਸ ਸਮਰੱਥਾ ਦੀ ਕਮੀ ਨਹੀਂ ਹੈ। ਭਾਰਤ ਦੇ ਪਾਸ ਸੰਸਾਧਨਾਂ ਦੀ ਕਮੀ ਵੀ ਨਹੀਂ ਹੈ। ਅੱਜ ਦੁਨੀਆ ਦੀ ਸਭ ਤੋਂ ਬੜੀ ਅਤੇ ਸਭ ਤੋਂ ਯੁਵਾ ਟੈਲੰਟ ਫੈਕਟਰੀ ਜਿਸ ਦੇਸ਼ ਵਿੱਚ ਹੈ, ਉਹ ਹੈ ਇੰਡੀਆ। ਸਹੀ ਜਵਾਬ ਦੇ ਰਹੇ ਹੋ, ਉਹ ਹੈ ਇੰਡੀਆ। ਮੈਂ ਇਹ ਬਾਤ ਫਿਰ ਦੁਹਰਾ ਰਿਹਾ ਹਾਂ। ਅੱਜ ਦੁਨੀਆ ਦੀ ਸਭ ਤੋਂ ਬੜੀ ਅਤੇ ਸਭ ਤੋਂ ਯੁਵਾ ਟੈਲੰਟ ਫੈਕਟਰੀ ਜਿਸ ਦੇਸ਼ ਵਿੱਚ ਹੈ, ਉਹ ਹੈ ਇੰਡੀਆ, ਉਹ ਹੈ ਇੰਡੀਆ, ਉਹ ਹੈ ਇੰਡੀਆ। ਅਤੇ ਹੁਣ ਮੈਂ ਤੁਹਾਡੇ ਸਾਹਮਣੇ ਅਜਿਹੇ ਹੀ ਕੁਝ ਫੈਕਟਸ ਰੱਖਾਂਗਾ। ਅਤੇ ਤੁਹਾਡੇ ਤੋਂ ਸਹੀ ਉੱਤਰ ਜਾਣਨਾ ਚਾਹਾਂਗਾ, ready, ਕੋਰੋਨਾ ਦੀ ਇਸ ਗਲੋਬਲ ਪੈਂਡੇਮਿਕ ਵਿੱਚ ਜਿਸ ਦੇਸ਼ ਨੇ ਦੁਨੀਆ ਦਾ ਸਭ ਤੋਂ ਤੇਜ਼ ਵੈਕਸੀਨੇਸ਼ਨ ਪ੍ਰੋਗਰਾਮ ਚਲਾਇਆ, ਉਹ ਦੇਸ਼ ਹੈ ਇੰਡੀਆ, ਉਹ ਦੇਸ਼ ਹੈ ਇੰਡੀਆ, ਉਹ ਦੇਸ਼ ਹੈ ਇੰਡੀਆ। ਅੱਜ ਜੋ ਦੇਸ਼ ਦੁਨੀਆ ਦੀ ਫਾਸਟੈਸਟ ਲਾਰਜ ਗ੍ਰੋਇੰਗ ਇਕੌਨਮੀ ਹੈ ਉਹ ਦੇਸ਼ ਹੈ ਇੰਡੀਆ, ਉਹ ਦੇਸ਼ ਹੈ ਇੰਡੀਆ, ਉਹ ਦੇਸ਼ ਹੈ ਇੰਡੀਆ। ਅੱਜ ਜੋ ਦੇਸ਼ ਦੁਨੀਆ ਵਿੱਚ ਨੰਬਰ 1 ਸਮਾਰਟਫੋਨ ਡੇਟਾ ਕੰਜ਼ਿਊਮਰ ਹੈ ਉਹ ਦੇਸ਼ ਹੈ ਇੰਡੀਆ, ਉਹ ਦੇਸ਼ ਹੈ ਇੰਡੀਆ, ਉਹ ਦੇਸ਼ ਹੈ ਇੰਡੀਆ। ਅੱਜ ਜੋ ਦੇਸ਼ ਫਿਨਟੈੱਕ ਅਡਾਪਸ਼ਨ ਰੇਟ ਵਿੱਚ ਨੰਬਰ 1 ਹੈ ਉਹ ਦੇਸ਼ ਹੈ ਇੰਡੀਆ, ਉਹ ਦੇਸ਼ ਹੈ ਇੰਡੀਆ, ਉਹ ਦੇਸ਼ ਹੈ ਇੰਡੀਆ। ਅੱਜ ਜੋ ਦੇਸ਼ ਮਿਲਕ ਪ੍ਰੋਡਕਸ਼ਨ ਦੇ ਮਾਮਲੇ ਵਿੱਚ ਦੁਨੀਆ ਵਿੱਚ ਨੰਬਰ 1 ਹੈ ਉਹ ਦੇਸ਼ ਹੈ ਇੰਡੀਆ, ਉਹ ਦੇਸ਼ ਹੈ ਇੰਡੀਆ, ਉਹ ਦੇਸ਼ ਹੈ ਇੰਡੀਆ। ਅੱਜ ਜੋ ਦੇਸ਼ ਇੰਟਰਨੈੱਟ ਯੂਜ਼ਰਸ ਦੀ ਸੰਖਿਆ ਵਿੱਚ ਦੁਨੀਆ ਵਿੱਚ ਨੰਬਰ 2 ‘ਤੇ ਹੈ ਉਹ ਹੈ ਇੰਡੀਆ, ਉਹ ਹੈ ਇੰਡੀਆ। ਅੱਜ ਜੋ ਦੇਸ਼ ਦੁਨੀਆ ਦਾ ਸੈਕੰਡ ਲਾਰਜੈਸਟ ਮੋਬਾਈਲ ਮੈਨੂਫੈਕਚਰਰ ਹੈ ਉਹ ਹੈ ਉਹ ਦੇਸ਼ ਹੈ ਇੰਡੀਆ, ਉਹ ਦੇਸ਼ ਹੈ ਇੰਡੀਆ। ਅੱਜ ਜੋ ਦੇਸ਼, Rice, Wheat, Sugarcane Production ਦੇ ਮਾਮਲੇ ਵਿੱਚ ਦੁਨੀਆ ਵਿੱਚ ਨੰਬਰ 2 ‘ਤੇ
ਹੈ ਉਹ ਹੈ ਇੰਡੀਆ, ਉਹ ਹੈ ਇੰਡੀਆ। ਅੱਜ ਜੋ ਦੇਸ਼ ਫਰੂਟ ਅਤੇ vegetable production ਵਿੱਚ ਦੁਨੀਆ ਵਿੱਚ ਨੰਬਰ 2 ‘ਤੇ ਹੈ ਉਹ ਹੈ ਇੰਡੀਆ, ਉਹ ਹੈ ਇੰਡੀਆ। ਅੱਜ ਜਿਸ ਦੇਸ਼ ਵਿੱਚ ਦੁਨੀਆ ਦਾ ਤੀਸਰਾ ਸਭ ਤੋਂ ਬੜਾ ਸਟਾਰਟਅੱਪ ਈਕੋ-ਸਿਸਟਮ ਹੈ ਉਹ ਹੈ ਇੰਡੀਆ, ਉਹ ਹੈ ਇੰਡੀਆ। ਦੁਨੀਆ ਦਾ ਤੀਸਰਾ ਸਭ ਤੋਂ ਬੜਾ ਆਟੋਮੋਬਾਈਲ ਮਾਰਕਿਟ ਜਿਸ ਦੇਸ਼ ਵਿੱਚ ਹੈ ਉਹ ਦੇਸ਼ ਹੈ ਇੰਡੀਆ, ਉਹ ਦੇਸ਼ ਹੈ ਇੰਡੀਆ। ਦੁਨੀਆ ਦਾ ਤੀਸਰਾ ਸਭ ਤੋਂ ਬੜਾ ਸਿਵਲ ਏਵੀਏਸ਼ਨ ਮਾਰਕਿਟ ਜਿਸ ਦੇਸ਼ ਵਿੱਚ ਹੈ ਉਹ ਦੇਸ਼ ਹੈ ਇੰਡੀਆ, ਉਹ ਦੇਸ਼ ਹੈ ਇੰਡੀਆ ਅਤੇ ਹੁਣ ਜੋ ਦੇਸ਼ ਅਗਲੇ 25 ਸਾਲ ਵਿੱਚ ਵਿਕਸਿਤ ਹੋਣ ਦੇ ਲਕਸ਼ ਦੇ ਨਾਲ ਅੱਗੇ ਵਧ ਰਿਹਾ ਹੈ ਉਹ ਦੇਸ਼ ਹੈ ਇੰਡੀਆ, ਉਹ ਦੇਸ਼ ਹੈ ਇੰਡੀਆ।

ਸਾਥੀਓ,

ਅੱਜ IMF ਭਾਰਤ ਨੂੰ ਗਲੋਬਲ ਇਕੌਨਮੀ ਦਾ ਬ੍ਰਾਇਟ ਸਪੌਟ ਮੰਨਦਾ ਹੈ, ਵਰਲਡ ਬੈਂਕ ਦਾ ਵਿਸ਼ਵਾਸ ਹੈ ਕਿ Global Headwinds ਨੂੰ ਅਗਰ ਕੋਈ ਚੁਣੌਤੀ ਦੇ ਰਿਹਾ ਹੈ ਤਾਂ ਉਹ ਭਾਰਤ ਹੈ। ਅੱਜ ਦੁਨੀਆ ਦੇ ਕਈ ਦੇਸ਼ਾਂ ਵਿੱਚ ਬੈਂਕਿੰਗ ਸਿਸਟਮ ‘ਤੇ ਸੰਕਟ ਹੈ ਲੇਕਿਨ ਦੂਸਰੀ ਤਰਫ਼ ਭਾਰਤ ਦੇ ਬੈਂਕਾਂ ਦੀ ਮਜ਼ਬੂਤੀ ਦੀ ਅੱਜ ਚਾਰੋਂ ਤਰਫ਼ ਪ੍ਰਸ਼ੰਸਾ ਹੋ ਰਹੀ ਹੈ। ਦੁਨੀਆ ਵਿੱਚ 100 ਸਾਲ ਵਿੱਚ ਆਏ ਸਭ ਤੋਂ ਬੜੇ ਸੰਕਟ ਦੇ ਦਰਮਿਆਨ ਭਾਰਤ ਨੇ ਬੀਤੇ ਵਰ੍ਹੇ ਰਿਕਾਰਡ ਐਕਸਪੋਰਟ ਕੀਤਾ ਹੈ। ਅੱਜ ਸਾਡਾ Forex Reserve ਨਵੀਆਂ ਬੁਲੰਦੀਆਂ ਛੂਹ ਰਿਹਾ ਹੈ।

Friends,

ਭਾਰਤ ਗਲੋਬਲ ਗੁਡ ਦੇ ਲਈ ਕਿਵੇਂ ਕੰਮ ਕਰ ਰਿਹਾ ਹੈ, ਇਸ ਦੀ ਉਦਾਹਰਣ ਸਾਡਾ ਡਿਜੀਟਲ ਸਟੇਕ ਹੈ। ਤੁਸੀਂ ਸਾਰੇ ਭਾਰਤ ਦੇ ਫਿਨਟੈੱਕ ਰੈਵੇਲਿਊਸ਼ਨ ਤੋਂ ਭਲੀ ਭਾਂਤੀ ਪਰੀਚਿਤ ਹੋ। ਤੁਹਾਨੂੰ ਯਾਦ ਹੋਵੇਗਾ ਜਦੋਂ ਮੈਂ 2014 ਵਿੱਚ ਇੱਥੇ ਆਇਆ ਸਾਂ, ਤਦ ਮੈਂ ਤੁਹਾਡੇ ਨਾਲ ਇੱਕ ਸੁਪਨਾ ਸਾਂਝਾ ਕੀਤਾ ਸੀ। ਮੇਰਾ ਉਹ ਸੁਪਨਾ ਸੀ ਕਿ ਭਾਰਤ ਵਿੱਚ ਗ਼ਰੀਬ ਤੋਂ ਗ਼ਰੀਬ ਦਾ ਆਪਣਾ ਬੈਂਕ ਖਾਤਾ ਹੋਵੇ। ਤੁਹਾਨੂੰ ਗਰਵ(ਮਾਣ) ਹੋਵੇਗਾ ਦੋਸਤੋ, ਤੁਹਾਨੂੰ ਗਰਵ (ਮਾਣ) ਹੋਵੇਗਾ ਕਿ ਪਿਛਲੇ 9 ਵਰ੍ਹੇ ਵਿੱਚ ਅਸੀਂ ਕਰੀਬ 50 ਕਰੋੜ ਭਾਰਤੀਆਂ ਦੇ ਯਾਨੀ ਕਰੀਬ 500 ਮਿਲੀਅਨ ਬੈਂਕ ਅਕਾਊਂਟਸ ਖੋਲ੍ਹੇ ਹਨ। ਅਤੇ ਸਿਰਫ਼ ਬੈਂਕ ਅਕਾਊਂਟ ਖੋਲ੍ਹਣਾ ਹੀ ਸਾਡੀ ਸਫ਼ਲਤਾ, ਅਸੀਂ ਉੱਥੇ ਅਟਕਦੇ ਨਹੀਂ ਹਾਂ। ਇਸ ਨੇ ਭਾਰਤ ਵਿੱਚ ਪਬਲਿਕ ਸਰਵਿਸ ਡਿਲਿਵਰੀ ਦੇ ਪੂਰੇ ਈਕੋ-ਸਿਸਟਮ ਨੂੰ ਟ੍ਰਾਂਸਫਾਰਮ ਕਰ ਦਿੱਤਾ ਹੈ। ਅਸੀਂ ਜਨ ਧਨ ਬੈਂਕ ਅਕਾਊਂਟ, ਮੋਬਾਈਲ ਫੋਨ ਅਤੇ ਆਧਾਰ ਆਈਡੀ ਦੀ ਇੱਕ JAM Trinity, JAM Trinity ਬਣਾਈ ਹੈ। ਤੁਸੀਂ ਸੋਚੋ ਇਸ ਨਾਲ ਇੱਕ ਕਲਿੱਕ ‘ਤੇ, ਇੱਕ ਕਲਿੱਕ ‘ਤੇ ਕਰੋੜਾਂ-ਕਰੋੜਾਂ ਦੇਸ਼ਵਾਸੀਆਂ ਤੱਕ Direct Benefit Transfer DBT ਸੰਭਵ ਹੋਇਆ ਹੈ ਅਤੇ ਤੁਹਾਨੂੰ ਹੋਰ ਖੁਸ਼ੀ ਹੋਵੇਗੀ, ਬੀਤੇ 9 ਵਰ੍ਹਿਆਂ ਵਿੱਚ, ਇਹ ਅੰਕੜਾ ਵੀ ਤੁਹਾਨੂੰ ਬਹੁਤ ਆਨੰਦ ਦੇਵੇਗਾ, ਬੀਤੇ 9 ਵਰ੍ਹਿਆਂ ਵਿੱਚ 28 ਲੱਖ ਕਰੋੜ ਰੁਪਏ ਯਾਨੀ 500 ਬਿਲੀਅਨ ਆਸਟ੍ਰੇਲੀਅਨ ਡਾਲਰ ਤੋਂ ਵੀ ਜ਼ਿਆਦਾ ਸਿੱਧੇ ਜ਼ਰੂਰਤਮੰਦਾਂ ਦੇ ਬੈਂਕ ਅਕਾਊਂਟ ਵਿੱਚ ਭੇਜੇ ਗਏ ਹਨ। ਕੋਰੋਨਾ ਦੇ ਸਮੇਂ ਵਿੱਚ ਬਹੁਤ ਸਾਰੇ ਦੇਸ਼ਾਂ ਨੂੰ ਆਪਣੇ ਨਾਗਰਿਕਾਂ ਨੂੰ ਪੈਸੇ ਭੇਜਣ ਵਿੱਚ ਮੁਸ਼ਕਿਲ ਆਈ ਸੀ ਲੇਕਿਨ ਭਾਰਤ ਉਨ੍ਹਾਂ ਦੇਸ਼ਾਂ ਵਿੱਚ ਸੀ ਜੋ ਇੱਕ ਕਲਿੱਕ ‘ਤੇ ਇਹ ਕੰਮ ਪਲਕਾਂ ਵਿੱਚ ਕਰ ਰਿਹਾ ਸੀ। Universal Public Interface ਯਾਨੀ UPI ਨੇ ਭਾਰਤ ਵਿੱਚ ਫਾਇਨੈਂਸ਼ਿਅਲ ਇਨਕਲੂਜਨ ਨੂੰ ਨਵੀਂ ਉਚਾਈ ‘ਤੇ ਪਹੁੰਚਾ ਦਿੱਤਾ ਹੈ। ਅੱਜ ਦੁਨੀਆ ਦੇ 40 ਪ੍ਰਤੀਸ਼ਤ, 40 % ਰੀਅਲ ਟਾਇਮ ਡਿਜੀਟਲ ਪੇਮੈਂਟਸ ਇਕੱਲੇ ਭਾਰਤ ਵਿੱਚ ਹੁੰਦੇ ਹਨ। ਅੱਜ ਹੁਣੇ-ਹੁਣੇ ਭਾਰਤ ਆਏ ਹੋਵੋਗੇ ਤਾਂ ਦੇਖਿਆ ਹੋਵੇਗਾ, ਅੱਜ ਫਲ, ਸਬਜ਼ੀ ਜਾਂ ਪਾਣੀਪੂਰੀ ਦੇ ਠੇਲੇ ਹੋਣ, ਜਾਂ ਫਿਰ ਚਾਹ ਦੀ ਦੁਕਾਨ, ਸਭ ਜਗ੍ਹਾ ਡਿਜੀਟਲ ਟ੍ਰਾਂਜੈਕਸ਼ਨਾਂ ਹੋ ਰਹੀਆਂ ਹਨ।

ਸਾਥੀਓ,

ਭਾਰਤ ਦਾ ਇਹ ਡਿਜੀਟਲ ਰੈਵੇਲਿਊਸ਼ਨ ਸਿਰਫ਼ ਫਿਨਟੈੱਕ ਤੱਕ ਸੀਮਿਤ ਨਹੀਂ ਹੈ। ਭਾਰਤ ਆਧੁਨਿਕ ਵਿਵਸਥਾਵਾਂ ਬਣਾ ਰਿਹਾ ਹੈ। ਲੋਕਾਂ ਦੀ Ease of Living ਵਧਾ ਰਿਹਾ ਹੈ। ਇਸ ਦੀ ਇੱਕ ਉਦਾਹਰਣ ਭਾਰਤ ਦਾ ਡਿਜੀਲੌਕਰ ਹੈ, ਇਸ ਵਿੱਚ ਡਰਾਇਵਿੰਗ ਲਾਇਸੈਂਸ ਤੋਂ ਲੈ ਕੇ, ਡਿਗਰੀ ਅਤੇ ਪ੍ਰਾਪਰਟੀ ਦੇ ਪੇਪਰਸ ਤੱਕ ਜੋ ਵੀ ਸਰਕਾਰ issue ਕਰਦੀ ਹੈ, ਉਹ ਇਸ ਡਿਜੀਟਲ ਲੌਕਰ ਵਿੱਚ ਜਨਰੇਟ ਹੁੰਦੇ ਹਨ। ਕਰੀਬ ਸੈਂਕੜੇ ਤਰ੍ਹਾਂ ਦੇ documents ਡਿਜੀਟਲ ਲੌਕਰ ਵਿੱਚ reflect ਹੁੰਦੇ ਹਨ। ਤੁਹਾਨੂੰ physical copy store ਕਰਨ ਦੀ ਜ਼ਰੂਰਤ ਨਹੀਂ ਹੈ। ਬਸ ਇੱਕ password ਕਾਫੀ ਹੈ। ਹੁਣ ਇਸ ਨਾਲ 15 ਕਰੋੜ ਤੋਂ ਜ਼ਿਆਦਾ ਯਾਨੀ 150 ਮਿਲੀਅਨ ਤੋਂ ਵੀ ਜ਼ਿਆਦਾ ਭਾਰਤੀ ਜੁੜ ਚੁੱਕੇ ਹਨ। ਇਸ ਤਰ੍ਹਾਂ ਦੇ ਕਿਤਨੇ ਹੀ Digital Platforms ਅੱਜ ਭਾਰਤੀਆਂ ਨੂੰ Powerful ਬਣਾ ਰਹੇ ਹਨ, ਤਾਕਤਵਰ ਬਣਾ ਰਹੇ ਹਨ।

ਸਾਥੀਓ,

ਅੱਜ ਭਾਰਤ ਦੇ ਹਰ ਕਦਮ, ਹਰ ਉਪਲਬਧੀਆਂ ਬਾਰੇ ਦੁਨੀਆ ਜਾਣਨਾ ਚਾਹੁੰਦੀ ਹੈ। ਅੱਜ ਦੀ ਦੁਨੀਆ ਜਿਸ ਵਰਲਡ ਆਰਡਰ ਦੀ ਤਰਫ਼ ਜਾ ਰਹੀ ਹੈ। ਜਿਨ੍ਹਾਂ ਸੰਭਾਵਨਾਵਾਂ ਨੂੰ ਤਲਾਸ਼ ਰਹੀ ਹੈ ਉਸ ਵਿੱਚ ਇਹ ਸੁਭਾਵਿਕ ਵੀ ਹੈ। ਭਾਰਤ ਹਜ਼ਾਰਾਂ ਵਰ੍ਹਿਆਂ ਦੀ ਜੀਵੰਤ ਸੱਭਿਅਤਾ ਹੈ। ਭਾਰਤ Mother of Democracy ਹੈ। ਅਸੀਂ ਸਮੇਂ ਦੇ ਅਨੁਸਾਰ ਖ਼ੁਦ ਨੂੰ ਢਾਲਿਆ ਹੈ ਲੇਕਿਨ ਆਪਣੇ ਮੂਲ ਸਿਧਾਂਤਾਂ ‘ਤੇ, Fundamentals ‘ਤੇ ਹਮੇਸ਼ਾ ਟਿਕੇ ਰਹੇ ਹਾਂ। ਅਸੀਂ ਰਾਸ਼ਟਰ ਨੂੰ ਵੀ ਇੱਕ ਪਰਿਵਾਰ ਦੇ ਰੂਪ ਵਿੱਚ ਦੇਖਦੇ ਹਾਂ ਅਤੇ ਵਿਸ਼ਵ ਨੂੰ ਵੀ ਇੱਕ ਪਰਿਵਾਰ ਮੰਨਦੇ ਹਾਂ, ਵਸੁਧੈਵ ਕੁਟੁੰਬਕਮ, ਅਤੇ ਇਸ ਲਈ ਜਦੋਂ ਭਾਰਤ ਆਪਣੀ ਜੀ-20 Presidency ਦਾ ਥੀਮ ਤੈਅ ਕਰਦਾ ਹੈ ਤਾਂ ਕਹਿੰਦਾ ਹੈ ਆਪਣੇ ਆਦਰਸ਼ਾਂ ਨੂੰ ਜੀਣ ਦਾ ਉਸ ਦਾ ਸੁਭਾਅ ਦੇਖੋ, ਜੀ-20 Presidency ਵਿੱਚ ਭਾਰਤ ਕਹਿੰਦਾ ਹੈ, One Earth, One Family, One Future. ਜਦੋਂ ਭਾਰਤ ਵਾਤਾਵਰਣ ਦੀ ਰੱਖਿਆ ਲਈ ਸੋਲਰ ਐਨਰਜੀ ਦੇ ਬੜੇ ਲਕਸ਼ ਤੈਅ ਕਰਦਾ ਹੈ ਤਾਂ ਕਹਿੰਦਾ ਹੈ One Sun, One World, One Grid. ਜਦੋਂ ਭਾਰਤ ਆਲਮੀ ਸਮੁਦਾਇ ਦੇ ਸਵਸਥ (ਤੰਦਰੁਸਤ) ਰਹਿਣ ਦੀ ਕਾਮਨਾ ਕਰਦਾ ਹੈ ਤਾਂ ਕਹਿੰਦਾ ਹੈ One Earth, One Health. ਭਾਰਤ ਉਹ ਦੇਸ਼ ਹੈ ਜਿਸ ਨੇ ਕੋਰੋਨਾ ਦੇ ਸੰਕਟ ਵਿੱਚ ਦੁਨੀਆ ਦੇ 150 ਤੋਂ ਜ਼ਿਆਦਾ ਦੇਸ਼ਾਂ ਨੂੰ ਉਸ ਸੰਕਟ ਦੀ ਘੜੀ ਵਿੱਚ ਦਵਾਈਆਂ ਭੇਜੀਆਂ। ਭਾਰਤ ਉਹ ਦੇਸ਼ ਹੈ ਜਿਸ ਨੇ 100 ਤੋਂ ਅਧਿਕ ਦੇਸ਼ਾਂ ਨੂੰ ਮੁਕਤ ਵੈਕਸੀਨ ਵੇਚ ਕੇ ਕਰੋੜਾਂ-ਕਰੋੜਾਂ ਲੋਕਾਂ ਦਾ ਜੀਵਨ ਬਚਾਇਆ ਹੈ। ਕੋਰੋਨਾ ਦੇ ਸਮੇਂ ਵਿੱਚ ਤੁਸੀਂ ਵੀ ਇੱਥੇ ਜਿਸ ਸੇਵਾ ਭਾਵਨਾ ਨਾਲ ਕੰਮ ਕੀਤਾ, ਉਹੀ ਸਾਡੀ ਸੰਸਕ੍ਰਿਤੀ ਦੀ ਵਿਸ਼ੇਸ਼ਤਾ ਹੈ। ਅੱਜ ਸ਼ਹੀਦਾਂ ਦੇ ਸਰਤਾਜ ਪੰਚਮ ਸਿੱਖ ਗੁਰੂ ਸ਼੍ਰੀ ਗੁਰੂ ਅਰਜੁਨ ਦੇਵ ਜੀ ਦਾ ਸ਼ਹੀਦੀ ਪੁਰਬ ਹੈ, ਸਾਨੂੰ ਗੁਰੂਜੀ ਦੇ ਜੀਵਨ ਤੋਂ ਸਭ ਦੀ ਸੇਵਾ ਕਰਨ ਦੀ ਸਿੱਖਿਆ ਮਿਲਦੀ ਹੈ। ਗੁਰੂ ਅਰਜੁਨ ਦੇਵ ਜੀ ਨੇ ਹੀ ਦਸਵੰਧ ਪ੍ਰਣਾਲੀ ਸ਼ੁਰੂ ਕੀਤੀ ਸੀ। ਇਸੇ ਪ੍ਰੇਰਣਾ ਨਾਲ ਕੋਰੋਨਾ ਦੇ ਦੌਰਾਨ ਵੀ ਕਿਤਨੇ ਹੀ ਗੁਰਦੁਆਰਿਆਂ ਦੇ ਲੰਗਰ ਨੇ ਇੱਥੇ ਲੋਕਾਂ ਦੀ ਮਦਦ ਕੀਤੀ। ਇਸੇ ਦੌਰ ਵਿੱਚ ਕਿਤਨੇ ਹੀ ਮੰਦਿਰਾਂ ਦੀ ਰਸੋਈ ਇੱਥੇ ਪੀੜਿਤਾਂ ਲਈ ਖੁੱਲ੍ਹ ਗਈ। ਆਸਟ੍ਰੇਲੀਆ ਵਿੱਚ ਰਹਿ ਕੇ ਪੜ੍ਹਾਈ ਕਰ ਰਹੇ ਸਟੂਡੈਂਟਸ ਵੀ ਬੜੀ ਸੰਖਿਆ ਵਿੱਚ ਲੋਕਾਂ ਦੀ ਮਦਦ ਲਈ ਅੱਗੇ ਆਏ। ਵਿਭਿੰਨ ਸਮਾਜਿਕ ਸੰਗਠਨਾਂ ਨੇ ਵੀ ਇਸ ਦੌਰਾਨ ਬਹੁਤ ਲੋਕਾਂ ਦੀ ਮਦਦ ਕੀਤੀ। ਭਾਰਤੀ ਕਿਤੇ ਵੀ ਰਹਿਣ, ਇੱਕ ਮਾਨਵੀ ਭਾਵ ਉਨ੍ਹਾਂ ਵਿੱਚ ਸਮਾਹਿਤ ਰਹਿੰਦਾ ਹੈ।

ਸਾਥੀਓ,

ਮਾਨਵਤਾ ਦੇ ਹਿਤ ਵਿੱਚ ਐਸੇ ਹੀ ਕਾਰਜਾਂ ਦੇ ਕਾਰਨ ਅੱਜ ਭਾਰਤ ਨੂੰ Force of Global Good ਕਿਹਾ ਜਾ ਰਿਹਾ ਹੈ। ਜਿੱਥੇ ਕਿਤੇ ਵੀ ਕੋਈ ਆਪਦਾ ਹੁੰਦੀ ਹੈ ਭਾਰਤ ਮਦਦ ਲਈ ਤਿਆਰ ਮਿਲਦਾ ਹੈ। ਜਦੋਂ ਵੀ ਕੋਈ ਸੰਕਟ ਆਉਂਦਾ ਹੈ, ਭਾਰਤ ਸਮਾਧਾਨ ਲਈ ਤਤਪਰ ਰਹਿੰਦਾ ਹੈ। ਅੱਜ ਚਾਹੇ International Solar Alliance ਦੇ ਦੁਆਰਾ ਸੌਰ ਊਰਜਾ ਦਾ ਉਪਯੋਗ ਵਧਾਉਣਾ ਹੋਵੇ, ਚਾਹੇ ਆਪਸੀ ਸਹਿਯੋਗ ਦੇ ਮਾਧਿਅਮ ਨਾਲ Disaster Resilient Infrastructure ਤਿਆਰ ਕਰਨਾ ਹੋਵੇ, ਚਾਹੇ International Big Cat Alliance ਨੂੰ ਅਗਵਾਈ ਦੇਣੀ ਹੋਵੇ, ਭਾਰਤ ਨੇ ਹਮੇਸ਼ਾ ਅਲੱਗ-ਅਲੱਗ ਦੇਸ਼ਾਂ
ਨੂੰ ਇਕਜੁੱਟ ਕਰਨ ਲਈ ਇੱਕ Binding Force ਦੀ ਤਰ੍ਹਾਂ ਕੰਮ ਕੀਤਾ ਹੈ। ਹੁਣੇ-ਹੁਣੇ ਜਦੋਂ ਤੁਰਕੀਏ ਵਿੱਚ ਭੁਚਾਲ ਨੇ ਤਬਾਹੀ ਮਚਾਈ ਤਦ ਭਾਰਤ ਨੇ ਅਪਰੇਸ਼ਨ ਦੋਸਤ ਦੇ ਦੁਆਰਾ ਮਦਦ ਦਾ ਹੱਥ ਵਧਾਇਆ। ਭਾਰਤ ਆਪਣੇ ਹਿਤਾਂ ਨੂੰ ਸਭ ਦੇ ਹਿਤਾਂ ਨਾਲ ਜੋੜ ਕੇ ਦੇਖਦਾ ਹੈ। ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਔਰ ਸਬਕਾ ਪ੍ਰਯਾਸ, ਇਹ ਸਾਡੀ Domestic Governance ਦਾ ਵੀ ਅਧਾਰ ਹੈ ਅਤੇ Global Governance ਲਈ ਵੀ ਇਹੀ Vision ਹੈ।

ਸਾਥੀਓ,

ਅੱਜ ਭਾਰਤ ਅਤੇ ਆਸਟ੍ਰੇਲੀਆ ਦੇ ਦਰਮਿਆਨ Strategic Partnership ਨਿਰੰਤਰ ਗਹਿਰੀ ਹੋ ਰਹੀ ਹੈ। ਹਾਲ ਵਿੱਚ ਹੀ ਅਸੀਂ Economic Cooperation ਅਤੇ Trade Agreement ECTA sign ਕੀਤਾ ਹੈ। ਅਨੁਮਾਨ ਹੈ ਇਸ ਨਾਲ ਦੋਨਾਂ ਦੇ ਦਰਮਿਆਨ ਟ੍ਰੇਡ ਅਗਲੇ ਪੰਜ ਸਾਲ ਵਿੱਚ ਦੁੱਗਣੇ ਤੋਂ ਅਧਿਕ ਹੋ ਜਾਵੇਗਾ। ਹੁਣ ਅਸੀਂ Comprehensive Economic Cooperation Agreement ‘ਤੇ ਕੰਮ ਕਰ ਰਹੇ ਹਾਂ। ਅਸੀਂ Resilient ਅਤੇ Reliable Supply Chains ਦਾ ਨਿਰਮਾਣ ਕਰ ਰਹੇ ਹਾਂ। ਇਸ ਨਾਲ ਦੋਨਾਂ ਦੇਸ਼ਾਂ ਦੇ ਬਿਜ਼ਨਸ ਨੂੰ ਬਲ ਮਿਲੇਗਾ ਹੀ, ਦੁਨੀਆ ਨੂੰ ਵੀ ਨਵਾਂ ਵਿਸ਼ਵਾਸ ਮਿਲੇਗਾ। ਅੱਜ ਭਾਰਤ ਅਤੇ ਆਸਟ੍ਰੇਲੀਆ ਦੇ ਦਰਮਿਆਨ ਕਈ ਡਾਇਰੈਕਟ ਫਲਾਇਟਸ ਹਨ। ਬੀਤੇ ਵਰ੍ਹਿਆਂ ਵਿੱਚ ਫਲਾਇਟਸ ਦੀ ਸੰਖਿਆ ਵਧੀ ਹੈ। ਆਉਣ ਵਾਲੇ ਦਿਨਾਂ ਵਿੱਚ ਇਨ੍ਹਾਂ ਦੀ ਸੰਖਿਆ ਹੋਰ ਵਧੇਗੀ। ਇੱਕ ਦੂਸਰੇ ਦੀਆਂ ਡਿਗਰੀਆਂ ਨੂੰ ਮਾਨਤਾ ਦੇਣ ਤੋਂ ਲੈ ਕੇ ਵੀ ਦੋਨੋਂ ਦੇਸ਼ ਅੱਗੇ ਵਧੇ ਹਨ ਅਤੇ ਇਸ ਨਾਲ ਸਾਡੇ ਸਟੂਡੈਂਟਸ ਨੂੰ ਬਹੁਤ ਲਾਭ ਹੋਵੇਗਾ। Migration and Mobility Partnership Agreement ‘ਤੇ ਵੀ ਸਹਿਮਤੀ ਬਣੀ ਹੈ। ਇਸ ਨਾਲ ਸਾਡੇ Skilled Professionals ਦੇ ਲਈ ਆਸਟ੍ਰੇਲੀਆ ਆਉਣਾ ਅਤੇ ਇੱਥੇ ਕੰਮ ਕਰਨਾ ਅਸਾਨ ਹੋਵੇਗਾ, ਅਤੇ ਸਾਥੀਓ, ਜਦੋਂ ਮੈਂ ਤੁਹਾਡੇ ਦਰਮਿਆਨ ਆਇਆ ਹਾਂ ਤਾਂ ਇੱਕ ਐਲਾਨ ਵੀ ਕਰਨ ਜਾ ਰਿਹਾ ਹਾਂ। ਬ੍ਰਿਸਬੇਨ ਵਿੱਚ ਭਾਰਤੀ ਸਮੁਦਾਇ ਦੀ ਜੋ ਮੰਗ ਸੀ, ਹੁਣ ਉਸ ਨੂੰ ਪੂਰਾ ਕੀਤਾ ਜਾਵੇਗਾ। ਜਲਦੀ ਹੀ ਬ੍ਰਿਸਬੇਨ ਵਿੱਚ ਭਾਰਤ ਦਾ ਇੱਕ ਨਵਾਂ Consulate ਖੋਲ੍ਹਿਆ ਜਾਵੇਗਾ।

Friends,


ਭਾਰਤ ਅਤੇ ਆਸਟ੍ਰੇਲੀਆ ਦੀ ਗਹਿਰੀ ਹੁੰਦੀ ਪਾਰਟਨਰਸ਼ਿਪ ਮਾਂ ਭਾਰਤੀ ਵਿੱਚ ਆਸਥਾ ਰੱਖਣ ਵਾਲੇ ਹਰੇਕ ਵਿਅਕਤੀ ਨੂੰ ਸਸ਼ਕਤ ਕਰੇਗੀ। ਤੁਹਾਡੇ ਪਾਸ ਟੈਲੰਟ ਹੈ, ਆਪਣੇ ਸਕਿੱਲ ਦੀ ਤਾਕਤ ਹੈ ਅਤੇ ਨਾਲ ਹੀ ਆਪਣੀਆਂ Cultural Values ਵੀ ਹਨ। ਇਹ Values ਤੁਹਾਨੂੰ ਆਸਟ੍ਰੇਲੀਆ ਦੇ ਲੋਕਾਂ ਦੇ ਨਾਲ ਘੁਲ ਮਿਲ ਕੇ ਰਹਿਣ ਵਿੱਚ ਬੜੀ ਭੂਮਿਕਾ ਨਿਭਾਉਂਦੇ ਹਨ। ਮੈਂ ਕੱਲ੍ਹ ਹੀ ਪਾਪੂਆ ਨਿਊ ਗਿਨੀ ਤੋਂ ਆਇਆ ਹਾਂ। ਉੱਥੇ ਮੈਂ ਸਥਾਨਕ ਭਾਸ਼ਾ ਵਿੱਚ ਤਮਿਲ ਸਾਹਿਤ ਤਿਰੁੱਕੁਰਲ ਦੇ ਅਨੁਵਾਦ ਦਾ ਲੋਕ-ਅਰਪਣ ਕੀਤਾ। ਇਹ ਅਨੁਵਾਦ ਉੱਥੇ ਭਾਰਤੀ ਮੂਲ ਦੇ ਇੱਕ ਸਥਾਨਕ ਗਵਰਨਰ ਨੇ ਕੀਤਾ ਹੈ। ਇੱਕ ਜਿਉਂਦੀ ਜਾਗਦੀ ਉਦਾਹਰਣ ਹੈ ਕਿ ਕਿਵੇਂ ਅਸੀਂ ਵਿਦੇਸ਼ ਵਿੱਚ ਰਹਿੰਦੇ ਹੋਏ ਵੀ ਆਪਣੀਆਂ ਜੜ੍ਹਾਂ ‘ਤੇ ਗਰਵ (ਮਾਣ) ਕਰਦੇ ਰਹੀਏ, ਜੜ੍ਹਾਂ ਨਾਲ ਜੁੜੇ ਰਹੀਏ। ਤੁਸੀਂ ਵੀ ਇੱਥੇ ਆਸਟ੍ਰੇਲੀਆ ਵਿੱਚ ਭਾਰਤੀ ਸੰਸਕ੍ਰਿਤੀ ਦੀ ਖੁਸ਼ਬੂ ਫੈਲਾ ਰਹੇ ਹੋ। ਤੁਸੀਂ ਆਸਟ੍ਰੇਲੀਆ ਵਿੱਚ ਭਾਰਤ ਦੇ Cultural Ambassador ਹੋ, ਭਾਰਤ ਦੇ Brand Ambassadors ਹੋ।

ਸਾਥੀਓ,

ਮੈਂ ਮੇਰੀ ਬਾਤ ਸਮਾਪਤ ਕਰਨ ਤੋਂ ਪਹਿਲਾਂ ਤੁਹਾਥੋਂ ਕੁਝ ਮੰਗਣਾ ਚਾਹੁੰਦਾ ਹਾਂ, ਦਿਓਗੇ? ਆਵਾਜ਼ ਜ਼ਰਾ ਧੀਮੀ ਹੋ ਗਈ, ਦਿਓਗੇ? ਪੱਕਾ? ਪ੍ਰੌਮਿਸ? ਮੈਂ ਤੁਹਾਥੋਂ ਇਹ ਮੰਗ ਰਿਹਾ ਹਾਂ ਅਤੇ ਤੁਹਾਨੂੰ ਆਗ੍ਰਹ ਕਰਾਂਗਾ ਕਿ ਤੁਸੀਂ ਜਦੋਂ ਵੀ ਭਾਰਤ ਆਓ, ਜਦੋਂ ਵੀ ਭਾਰਤ ਆਓ ਆਪਣੇ ਨਾਲ ਕੋਈ ਨਾ ਕੋਈ ਆਸਟ੍ਰੇਲਿਆਈ ਮਿੱਤਰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵੀ ਨਾਲ ਲੈ ਕੇ ਦੇ ਆਇਓ। ਇਸ ਨਾਲ ਉਨ੍ਹਾਂ ਨੂੰ ਭਾਰਤ ਨੂੰ ਸਮਝਣ ਦਾ, ਜਾਣਨ ਦਾ ਹੋਰ ਜ਼ਿਆਦਾ ਬਿਹਤਰ ਮੌਕਾ ਮਿਲੇਗਾ। ਤੁਸੀਂ ਇਤਨੀ ਬੜੀ ਤਾਦਾਦ ਵਿੱਚ ਆਏ, ਲੰਬੇ ਅਰਸੇ ਦੇ ਬਾਅਦ ਤੁਹਾਨੂੰ ਮਿਲਣ ਦਾ ਮੌਕਾ ਮਿਲਿਆ, ਤੁਸੀਂ ਸਾਰੇ ਬਹੁਤ ਸਵਸਥ(ਤੰਦਰੁਸਤ) ਰਹੋ, ਖੁਸ਼ ਰਹੋ, ਆਨੰਦ ਨਾਲ ਰਹੋ, ਇੱਕ ਵਾਰ ਫਿਰ ਤੋਂ ਆਪ ਸਭ ਦਾ ਬਹੁਤ-ਬਹੁਤ ਧੰਨਵਾਦ!

ਮੇਰੇ ਨਾਲ ਬੋਲੋ ਭਾਰਤ ਮਾਤਾ ਕੀ ਜੈ!
ਭਾਰਤ ਮਾਤਾ ਕੀ ਜੈ!
ਭਾਰਤ ਮਾਤਾ ਕੀ ਜੈ!
ਬਹੁਤ-ਬਹੁਤ ਧੰਨਵਾਦ!
 

 

 *** *** *** ***


ਡੀਐੱਸ/ਟੀਐੱਸ/ਏਵੀ


(Release ID: 1928872) Visitor Counter : 173