ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
azadi ka amrit mahotsav

ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਆਈਏਐੱਸ/ਸਿਵਲ ਸੇਵਾ ਪਰੀਖਿਆ 2022 ਦੇ ਪਹਿਲੇ 20 ਆਲ ਇੰਡੀਆ ਟੌਪਰਸ ਨੂੰ ਸਨਮਾਨਿਤ ਕੀਤਾ


“ਪਹਿਲੇ ਚਾਰ ਟੌਪਰ ਅਤੇ ਟੌਪ 20 ਵਿੱਚੋਂ 60 ਪ੍ਰਤੀਸ਼ਤ ਮਹਿਲਾਵਾਂ ਹਨ ਅਤੇ ਇਹ ਮੋਦੀ ਸਰਕਾਰ ਦੇ ਪਿਛਲੇ 9 ਵਰ੍ਹਿਆਂ ਵਿੱਚ ਹੋ ਰਹੇ ਜਨਸੰਖਿਅਕੀ ਪਰਿਵਰਤਨ ਦਾ ਇੱਕ ਵੱਡਾ ਪ੍ਰਤੀਬਿੰਬ ਹੈ, ਜਿੱਥੇ ਭਾਰਤ ਮਹਿਲਾ ਭਾਗੀਦਾਰੀ ਤੋਂ ਮਹਿਲਾ ਲੀਡਰਸ਼ਿਪ ਵੱਲ ਵਧ ਰਿਹਾ ਹੈ”: ਡਾ. ਜਿਤੇਂਦਰ ਸਿੰਘ

ਡਾ. ਜਿਤੇਂਦਰ ਸਿੰਘ ਨੇ ਸਿਵਲ ਸਰਵੈਂਟਸ ਦੇ 2022 ਬੈਚ ਨੂੰ “ਬੈਚ ਆਵ੍ ਚੇਂਜ ਲੀਡਰਸ” ਕਿਹਾ ਕਿਉਂਕਿ ਅੱਜ ਤੋਂ 25 ਸਾਲ ਬਾਅਦ ਜਦੋਂ ਭਾਰਤ ਦੁਨੀਆ ਦੇ ਮੋਹਰੀ ਦੇਸ਼ਾਂ ਵਿੱਚੋਂ ਇੱਕ ਦੇ ਰੂਪ ਵਿੱਚ ਆਜ਼ਾਦੀ ਦੇ 100 ਸਾਲ ਪੂਰੇ ਹੋਣ ਦਾ ਜਸ਼ਨ ਮਨਾਏਗਾ ਤਾਂ ਉਹ ਸ਼ਾਸਨ ਦੇ ਪ੍ਰਮੁੱਖ ਅਹੁਦਿਆਂ ’ਤੇ ਹੋਣਗੇ

ਡਾ. ਜਿਤੇਂਦਰ ਸਿੰਘ ਨੇ ਆਈਏਐੱਸ ਸਿਵਲ ਲਿਸਟ 2023 ਦੀ ਈ-ਬੁੱਕ ਵੀ ਜਾਰੀ ਕੀਤੀ

Posted On: 30 MAY 2023 5:14PM by PIB Chandigarh

ਡਾ. ਜਿਤੇਂਦਰ ਸਿੰਘ, ਰਾਜ ਮੰਤਰੀ (ਸੁਤੰਤਰ ਚਾਰਜ), ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲੇ, ਪ੍ਰਧਾਨ ਮੰਤਰੀ ਦਫ਼ਤਰ ਵਿੱਚ ਐੱਮਓਐੱਸ, ਪਰਸੋਨਲ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨਾਂ, ਪਰਮਾਣੂ ਊਰਜਾ ਵਿਭਾਗ, ਪੁਲਾੜ ਵਿਭਾਗ, ਨੇ ਅੱਜ ਆਈਏਐੱਸ/ਸਿਵਲ ਸੇਵਾ ਪਰੀਖਿਆ 2022 ਦੇ ਪਹਿਲੇ 20 ਆਲ ਇੰਡੀਆਟੌਪਰਸਦੇ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ। ਇਨ੍ਹਾਂ ਸਫ਼ਲ ਉਮੀਦਵਾਰਾਂ ਨੂੰ ਇੱਥੇ ਨੌਰਥ ਬਲਾਕ ਵਿੱਚ ਪਰਸੋਨਲ ਅਤੇ ਟ੍ਰੇਨਿੰਗ ਵਿਭਾਗ (ਡੀਓਪੀਟੀ) ਹੈੱਡਕੁਆਰਟਰ ਵਿੱਚ ਬੁਲਾਇਆ ਗਿਆ ਸੀ। ਸਿਵਲ ਸੇਵਾ ਪਰੀਖਿਆ ਦਾ ਨਤੀਜਾ 23 ਮਈ 2023 ਨੂੰ ਐਲਾਨ ਕੀਤਾ ਗਿਆ ਸੀ।

 

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਸੱਦੇ ਗਏ ਪਹਿਲੇ 20 ਆਈਏਐੱਸ/ਸਿਵਲ ਸਰਵਿਸਿਜ਼ ਟੌਪਰਸ ਵਿੱਚ ਪਹਿਲੇ ਚਾਰ ਟੌਪਰਸ ਅਤੇ ਟੌਪ 20 ਵਿੱਚੋਂ 60 ਪ੍ਰਤੀਸ਼ਤ ਮਹਿਲਾਵਾਂ ਹਨ ਅਤੇ ਇਹ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਪਿਛਲੇ 9 ਵਰ੍ਹਿਆਂ ਵਿੱਚ ਹੋ ਰਹੇ ਜਨਸੰਖਿਅਕ ਪਰਿਵਰਤਨ ਦਾ ਇੱਕ ਵੱਡਾ ਪ੍ਰਤੀਬਿੰਬ ਹੈ ਅਤੇ ਭਾਰਤ ਮਹਿਲਾ ਭਾਗੀਦਾਰੀ ਤੋਂ ਮਹਿਲਾ ਲੀਡਰਸ਼ਿਪ ਵੱਲ ਵਧ ਰਿਹਾ ਹੈ। ਉਨ੍ਹਾਂ ਨੇ ਯਾਦ ਕੀਤਾ ਕਿ ਪਿਛਲੇ ਸਾਲ ਵੀ ਟੌਪ ਤਿੰਨ ਟੌਪਰ ਮਹਿਲਾਵਾਂ ਸਨ ਅਤੇ ਉਮੀਦ ਜਤਾਈ ਕਿ 2023 ਦੀ ਸਿਵਲ ਸੇਵਾ ਪਰੀਖਿਆ ਵਿੱਚ ਮਹਿਲਾਵਾਂ ਦੀ ਇਸ ਮਾਮਲੇ ਵਿੱਚ ਹੈਟ੍ਰਿਕ ਬਣੇਗੀ।

ਡਾ. ਜਿਤੇਂਦਰ ਸਿੰਘ ਨੇ ਇਹ ਵੀ ਰੇਖਾਂਕਿਤ ਕੀਤਾ ਕਿ ਇਸ ਵਰ੍ਹੇ ਟੌਪ 20 ਵਿੱਚੋਂ ਕੇਵਲ 8 ਇੰਜੀਨੀਅਰ ਅਤੇ ਇੱਕ ਮੈਡੀਕੋ ਹਨ ਅਤੇ ਬਾਕੀ ਆਰਟਸ ਸਟ੍ਰੀਮ ਤੋਂ ਹਨ ਅਤੇ ਉਨ੍ਹਾਂ ਨੇ ਇਸ ਬਦਲਾਅ ਦਾ ਸੁਆਗਤ ਕਰਦੇ ਹੋਏ ਇਸ ਨੂੰ ਟੈਕਨੋਲਜੀ ਦੇ ਅਧਿਕਤਮ ਅਤੇ ਉਚਿਤ ਉਪਯੋਗ ਦੇ ਰਾਹੀਂ ਸੇਵਾਵਾਂ ਦਾ ਲੋਕਤੰਤਰੀਕਰਣ ਦੱਸਿਆ।

ਡਾ. ਜਿਤੇਂਦਰ ਸਿੰਘ ਨੇ ਪਿਛਲੇ ਕੁਝ ਵਰ੍ਹਿਆਂ ਵਿੱਚ ਹੋ ਰਹੇ ਜੰਨਸੰਖਿਅਕ ਪਰਿਵਰਤਨ ’ਤੇ ਵੀ ਧਿਆਨ ਆਕਰਸ਼ਿਤ ਕਰਦੇ ਹੋਏ ਕਿਹਾ ਕਿ ਇਹ ਸਾਰੇ ਉਮੀਦਵਾਰ ਪੂਰੇ ਭਾਰਤ ਦਾ ਪ੍ਰਤੀਨਿਧੀਤਵ ਕਰਦੇ ਹਨ ਕਿਉਂਕਿ ਇਹ ਬਿਹਾਰ, ਉੱਤਰ ਪ੍ਰਦੇਸ਼, ਪੰਜਾਬ, ਦਿੱਲੀ, ਹਰਿਆਣਾ, ਮਹਾਰਾਸ਼ਟਰ, ਕੇਰਲ, ਮੱਧ ਪ੍ਰਦੇਸ਼, ਰਾਜਸਥਾਨ ਅਤੇ ਤੇਲੰਗਾਨਾ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਆਉਂਦੇ ਹਨ. ਉਨ੍ਹਾਂ ਨੇ ਕਿਹਾ ਕਿ ਇਹ ਜੈਂਡਰ ਅਤੇ ਜੰਨਸੰਖਿਅਕ ਪਰਿਵਰਤਨ ਭਾਰਤ ਵਰਗੇ ਵਿਭਿੰਨਤਾ ਵਾਲੇ ਦੇਸ਼ ਲਈ ਸ਼ੁਭ ਸੰਕੇਤ ਹੈ। ਡਾ. ਜਿਤੇਂਦਰ ਸਿੰਘ ਨੇ ਇਹ ਵੀ ਰੇਖਾਂਕਿਤ ਕੀਤਾ ਕਿ ਕੇਂਦਰੀਯ ਵਿਦਿਯਾਲਿਯ, ਨਵੋਦਯ ਸਕੂਲ ਅਤੇ ਸਰਕਾਰੀ ਸਕੂਲਾਂ ਤੋਂ ਸਕੂਲੀ ਸਿੱਖਿਆ ਪ੍ਰਾਪਤ ਕਰਨ ਵਾਲੇ ਉਮੀਦਵਾਰ ਵੀ ਪਰੀਖਿਆ ਵਿੱਚ ਸਫ਼ਲ ਹੋ ਰਹੇ ਹਨ, ਜਦਕਿ ਪਹਿਲਾਂ ਇਹ ਜ਼ਿਆਦਾਤਰ ਏਲੀਟ ਸਕੂਲਾਂ ਤੱਕ ਹੀ ਸੀਮਿਤ ਸੀ।

ਟੌਪ-20 ਰੈਕਰਸ ਅਤੇ ਉਨਾਂ ਨੇ ਪਰਿਵਾਰ ਦੇ ਮੈਂਬਰਾਂ ਨੂੰ ਆਪਣੇ ਸੁਆਗਤ ਭਾਸ਼ਣ ਵਿੱਚ ਡਾ. ਜਿਤੇਂਦਰ ਸਿੰਘ ਨੇ ਸਿਵਲ ਸਰਵੈਂਟਸ ਦੇ 2022 ਬੈਚ ਨੂੰ “ਚੇਂਜ ਆਵ੍ ਲੀਡਰਸ” ਦੇ ਰੂਪ ਵਿੱਚ ਵਰਣਿਤ ਕੀਤਾ ਕਿਉਂਕਿ ਜਦੋਂ ਅੱਜ ਤੋਂ 25 ਸਾਲ ਬਾਅਦ ਜਦੋਂ ਦੁਨੀਆ ਦੇ ਮੋਹਰੀ ਦੇਸ਼ਾਂ ਵਿੱਚੋਂ ਇੱਕ ਦੇ ਰੂਪ ਵਿੱਚ ਭਾਰਤ ਆਜ਼ਾਦੀ ਦੇ 100 ਸਾਲ ਦਾ ਜਸ਼ਨ ਮਨਾਏਗਾ ਤਾਂ ਉਹ ਪ੍ਰਸ਼ਾਸਨ ਦੇ ਪ੍ਰਮੁੱਖ ਅਹੁਦਿਆਂ ’ਤੇ ਹੋਣਗੇ।

ਡਾ. ਜਿਤੇਂਦਰ ਸਿੰਘ ਨੇ ਅਧਿਕਾਰੀਆਂ ਨੂੰ ਇਹ ਵੀ ਦੱਸਿਆ ਕਿ ਆਧੁਨਿਕ ਸਮੇਂ ਦੇ ਅਨੁਰੂਪ ਐੱਲਬੀਐੱਸਐੱਨਏਏ ਵਿੱਚ ਪਾਠਕ੍ਰਮ ਵਿੱਚ ਇੱਕ ਵੱਡਾ ਅਤੇ ਸਕਾਰਾਤਮਕ ਬਦਲਾਅ ਆਇਆ ਹੈ ਅਤੇ ਮਿਸ਼ਨ ਕਰਮਯੋਗੀ ਅਤੇ ਮਿਸ਼ਨ ਪ੍ਰਾਰੰਭ ਤੋਂ ਇਲਾਵਾ, ਯੁਵਾ ਪ੍ਰੋਬੇਸ਼ਨਰਾਂ ਦੇ ਕੋਲ ਉਨ੍ਹਾਂ ਨੂੰ ਸਬੰਧਿਤ ਰਾਜਾਂ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਕੈਡਰ ਮਿਲਣ ਤੋਂ ਪਹਿਲਾ ਕੇਂਦਰ ਸਰਕਾਰ ਵਿੱਚ ਤਿੰਨ ਮਹੀਨੇ ਦਾ ਮੈਂਟਰਸ਼ਿਪ ਕਾਰਜਕਾਲ ਪੂਰਾ ਕਰਨ ਦਾ ਮੌਕਾ ਵੀ ਹੋਵੇਗਾ।

ਸੰਘ ਲੋਕ ਸੇਵਾ ਆਯੋਗ ਨੇ 23 ਮਈ, 2023 ਨੂੰ ਸਿਵਲ ਸੇਵਾ ਪਰੀਖਿਆ (ਸੀਐੱਸਈ)-2023 ਦਾ ਅੰਤਿਮ ਨਤੀਜਾ ਘੋਸ਼ਿਤ ਕੀਤਾ। ਆਯੋਗ ਦੁਆਰਾ ਕੁੱਲ 933 ਉਮੀਦਵਾਰਾਂ (613 ਪੁਰਸ਼ ਅਤੇ 310 ਮਹਿਲਾਵਾਂ) ਨੂੰ ਵਿਭਿੰਨ ਸੇਵਾਵਾਂ ਵਿੱਚ ਨਿਯੁਕਤੀ ਦੇ ਲਈ ਹੇਠ ਲਿਖੇ ਅਨੁਸਾਰ ਸਿਫ਼ਾਰਿਸ਼ ਕੀਤੀ ਗਈ ਹੈ: 

 

 

सामान्य वर्ग

ਆਮ ਵਰਗ

ਈ.ਡਬਲਿਊ.ਐੱਸ

ਓ.ਬੀ.ਸੀ

ਐੱਸ .ਸੀ

ਐੱਸਟੀ

ਕੁੱਲ 

ਇਨ੍ਹਾਂ ਵਿੱਚੋਂ ਦਿਵਿਯਾਂਗ

345

99

263

154

72

933

41

 

ਇਸ਼ਿਤਾ ਕਿਸ਼ੋਰ (ਰੋਲ ਨੰਬਰ 5809986)) ਨੇ ਸਿਵਲ ਸੇਵਾਵਾਂ ਪਰੀਖਿਆ, 2022 ਵਿੱਚ ਟੌਪ ਕੀਤਾ ਹੈ। ਉਹ ਉੱਤਰ ਪ੍ਰਦੇਸ਼ ਨਾਲ ਸਬੰਧ ਰੱਖਦੀ ਹੈ। ਉਨ੍ਹਾਂ ਨੇ ਆਪਣੇ ਵਿਕਲਪਿਕ ਵਿਸ਼ੇ ਵਜੋਂ ਰਾਜਨੀਤੀ ਵਿਗਿਆਨ ਅਤੇ ਅੰਤਰਰਾਸ਼ਟਰੀ ਸਬੰਧਾਂ ਦੇ ਨਾਲ ਪਰੀਖਿਆ ਪਾਸ ਕੀਤੀ। ਇਸ਼ਿਤਾ ਕਿਸ਼ੋਰ ਨੇ ਦਿੱਲੀ ਯੂਨੀਵਰਸਿਟੀ ਤੋਂ ਬੀਏ (ਆਨਰਜ਼) ਦੀ ਡਿਗਰੀ ਪ੍ਰਾਪਤ ਕੀਤੀ ਹੈ।

ਗਰਿਮਾ ਲੋਹੀਆ (ਰੋਲ ਨੰਬਰ 1506175) ਨੇ ਸਿਵਲ ਸੇਵਾਵਾਂ ਪਰੀਖਿਆ, 2022 ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ ਹੈ। ਉਹ ਬਿਹਾਰ ਦੀ ਰਹਿਣ ਵਾਲੀ ਹੈ। ਉਨ੍ਹਾਂ ਨੇ ਆਪਣੇ ਵਿਕਲਪਿਕ ਵਿਸ਼ੇ ਵਜੋਂ ਕਾਮਰਸ ਅਤੇ ਅਕਾਉਂਟੈਂਸੀ ਦੇ ਨਾਲ ਪਰੀਖਿਆ ਪਾਸ ਕੀਤੀ। ਗਰਿਮਾ ਲੋਹੀਆ ਨੇ ਦਿੱਲੀ ਯੂਨੀਵਰਸਿਟੀ ਵਿੱਚ ਬੀ.ਕਾਮ ਦੀ ਡਿਗਰੀ ਪ੍ਰਾਪਤ ਕੀਤੀ ਹੈ।

ਉਮਾ ਹਾਰਥੀ ਐੱਨ (ਰੋਲ ਨੰਬਰ 1019872) ਨੇ ਸਿਵਲ ਸੇਵਾਵਾਂ ਪਰੀਖਿਆ, 2022 ਵਿੱਚ ਤੀਸਰਾ ਰੈਂਕ ਹਾਸਲ ਕੀਤਾ ਹੈ। ਉਹ ਤੇਲੰਗਾਨਾ ਨਾਲ ਸਬੰਧ ਰੱਖਦੀ ਹੈ। ਉਨ੍ਹਾਂ ਨੇ ਵਿਕਲਪਿਕ ਵਿਸ਼ੇ ਵਜੋਂ ਐਂਥਰੋਪੋਲਜੀ ਦੇ ਨਾਲ ਪਰੀਖਿਆ ਪਾਸ ਕੀਤੀ। ਉਮਾ ਹਾਰਥੀ ਐੱਨ ਨੇ ਭਾਰਤੀ ਟੈਕਨੋਲੋਜੀ ਸੰਸਥਾ, ਹੈਦਰਾਬਾਦ ਤੋਂ ਬੀ.ਟੈਕ ਡਿਗਰੀ ਦੇ ਨਾਲ ਗ੍ਰੈਜੂਏਸ਼ਨ ਕੀਤੀ ਹੈ।

ਟੌਪ 20 ਉਮੀਦਵਾਰਾਂ ਵਿੱਚ 12 ਮਹਿਲਾਵਾਂ ਅਤੇ 8 ਪੁਰਸ਼ ਉਮੀਦਵਾਰ ਸ਼ਾਮਲ ਹਨ।

ਪਰੀਖਿਆ ਵਿੱਚ ਸਿਖਰ ਦੇ 20 ਉਮੀਦਵਾਰਾਂ ਦੇ ਵਿਕਲਪਿਕ ਵਿਸ਼ੇ ਰਾਜਨੀਤੀ ਵਿਗਿਆਨ ਅਤੇ ਅੰਤਰਰਾਸ਼ਟਰੀ ਸਬੰਧ, ਕਾਮਰਸ ਅਤੇ ਅਕਾਉਂਟੈਂਸ, ਐਂਥਰੋਪੋਲੋਜੀ, ਜਿਓਲੋਜੀ, ਇਲੈਕਟ੍ਰੀਕਲ ਇੰਜੀਨੀਅਰਿੰਗ, ਸਮਾਜ ਸ਼ਾਸਤਰ, ਅਰਥ ਸ਼ਾਸਤਰ, ਕਾਨੂੰਨ, ਗਣਿਤ, ਦਰਸ਼ਨ ਸ਼ਾਸਤਰ ਅਤੇ ਇਤਿਹਾਸ ਤੋਂ ਹਨ।

ਉਮੀਦਵਾਰਾਂ ਵਿੱਚ ਕੁੱਲ 933 ਵਿੱਚੋਂ 41 ਸਰੀਰਕ ਤੌਰ ’ਤੇ ਅਪਾਹਜ ਵਿਅਕਤੀ 14 (ਲੋਕੋਮੋਟਿਵ ਡਿਸਏਬਿਲਟੀ ਅਤੇ ਸੇਰੇਬ੍ਰਲ ਪਾਲਸੀ, ਐੱਲਡੀਸੀਪੀ), 7 ਨੇਤਰਹੀਣ, 12 ਸੁਣਨ ਤੋਂ ਕਮਜ਼ੋਰ ਅਤੇ 8 ਮਲਟੀਪਲ ਡਿਸਏਬਲਡ ਸ਼ਾਮਲ ਹਨ।

ਸਿਵਲ ਸੇਵਾਵਾਂ (ਪ੍ਰੀਲੀਮੀਨਰੀ) ਪਰੀਖਿਆ, 2022 ਦਾ ਆਯੋਜਨ ਮਿਤੀ 5 ਜੂਨ 2022 ਨੂੰ ਕੀਤਾ ਗਿਆ ਸੀ। ਇਸ ਪਰੀਖਿਆ ਦੇ ਲਈ 11,12,318 ਉਮੀਦਵਾਰਾਂ ਨੇ ਅਪਲਾਈ ਕੀਤਾ ਸੀ, ਜਿਨ੍ਹਾਂ ਵਿੱਚੋਂ 5,13,192 ਉਮੀਦਵਾਰ ਵਾਸਤਵ ਵਿੱਚ ਹਾਜ਼ਰ ਹੋਏ ਸਨ। 13,090 ਉਮੀਦਵਾਰ 16 ਸਤੰਬਰ 2022 ਤੋਂ 25 ਦਸੰਬਰ 2022 ਤੱਕ ਆਯੋਜਿਤ ਲਿਖਤੀ (ਮੇਨਸ) ਪਰੀਖਿਆ ਵਿੱਚ ਸ਼ਾਮਲ ਹੋਣ ਦੇ ਯੋਗ ਸਨ। ਉਨ੍ਹਾਂ ਵਿੱਚੋਂ 2529 ਉਮੀਦਵਾਰ ਇੰਟਰਵਿਊ/ਪਰਸਨੈਲਿਟੀ ਟੈਸਟ ਦੇ ਲਈ ਕੁਆਲੀਫਾਈ ਹੋਏ ਸਨ।

ਟੌਪ 20 ਉਮੀਦਵਾਰਾਂ ਬਾਰੇ ਜਾਣਕਾਰੀ-

ਵਿਦਿਅਕ ਯੋਗਤਾ ਦੀ ਜਾਣਕਾਰੀ

 

ग्रेजुएशन स्ट्रीम

ਗ੍ਰੈਜੂਏਸ਼ਨ ਸਟ੍ਰੀਮ

ਇੰਜੀਨੀਅਰਿੰਗ

ਮਨੁੱਖਤਾ

ਮੈਡੀਕਲ

ਸਾਇੰਸ

उम्मीदवारों की संख्या

 



 

6-ਬੀ.ਟੈਕ, 1-ਐੱਮ.ਟੈਕ, 2 ਬੀ.ਈ

1-ਐੱਮ ਏ, 4-ਬੀਏ (ਆਨਰਜ਼), 1-ਬੀ.ਕਾਮ, 1-ਐੱਲ.ਐਲ.ਬੀ, 1-ਬੀ.ਬੀ.ਏ

1 ਐੱਮ.ਬੀ.ਬੀ.ਐੱਸ

1-एमएससी

 

 

ਟੌਪ ਦੇ 20 ਉਮਦੀਵਾਰਾਂ ਦਾ ਪ੍ਰਯਾਸਵਾਰ ਵਿਸ਼ਲੇਸ਼ਣ

 

 

ਸੀਐੱਸਈ 2020 ਸਮੇਤ ਕੀਤੇ ਗਏ ਪ੍ਰਯਾਸਾਂ ਦੀ ਸੰਖਿਆ

 

ਪਹਿਲੀ

 

ਦੂਸਰੀ

 

ਤੀਸਰੀ

 

ਚੌਥੀ 

 

ਪੰਜਵੀ

ਉਮਦੀਵਾਰਾਂ ਦੀ ਸੰਖਿਆ

4

3

7

5

1

 

 

ਉਮਰ ਦੇ ਹਿਸਾਬ ਨਾਲ ਵਿਸ਼ਲੇਸ਼ਣ (1 ਅਗਸਤ 2022 ਤੱਕ)

 

 

ਉਮਰ ਵਰਗ

21-24

25-27

28-29

ਉਮੀਦਵਾਰਾਂ ਦੀ ਸੰਖਿਆ

5

10

5

 

 

ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਵਾਰ ਵੰਡ

 

 

ਲੜੀ ਨੰ :

ਗ੍ਰਹਿ ਰਾਜ/ ਯੂਟੀ

ਉਮੀਦਵਾਰਾਂ ਦੀ ਸੰਖਿਆ

1

ਬਿਹਾਰ

3

2

ਦਿੱਲੀ

3

3

ਹਰਿਆਣਾ

2

4

ਕੇਰਲ

1

5

ਮੱਧ ਪ੍ਰਦੇਸ਼

1

6

ਰਾਜਸਥਾਨ

1

7

ਤੇਲੰਗਾਨਾ

1

8

ਉੱਤਰ ਪ੍ਰਦੇਸ਼

5

9

ਅਸਾਮ

1

10

ਜੰਮੂ ਅਤੇ ਕਸ਼ਮੀਰ

2

 

 

ਇਸ ਮੌਕੇ ’ਤੇ ਡਾ. ਜਿਤੇਂਦਰ ਸਿੰਘ ਨੇ ਆਈਏਐੱਸ ਸਿਵਲ ਲਿਸਟ 2023 ਦਾ ਉਦਘਾਟਨ ਵੀ ਕੀਤਾ। ਈ-ਬੁੱਕ ਆਈਏਐੱਸ ਸਿਵਲ ਲਿਸਟ 2023 ਦੇ ਪ੍ਰਕਾਸ਼ਨ ਨੇ ਪਰਸੋਨਲ ਅਤੇ ਟ੍ਰੇਨਿੰਗ ਵਿਭਾਗ ਨੂੰ ਭਾਰੀ-ਭਰਕਮ ਆਈਏਐੱਸ ਸਿਵਲ ਸੂਚੀ ਦੇ ਪ੍ਰਸਾਰਣ ਦੇ ਪਰੰਪਰਾਗਤ ਤਰੀਕੇ ਨੂੰ ਖਤਮ ਕਰਨ ਵਿੱਚ ਸਮੱਰਥ ਬਣਾਇਆ ਹੈ।  ਈ-ਬੁਕ ਆਈਏਐੱਸ ਸਿਵਲ ਸੂਚੀ ਵਿਭਾਗ ਦੁਆਰਾ ਭਾਰਤ ਸਰਕਾਰ ਦੀ ਡਿਜੀਟਲ ਇੰਡੀਆ ਪਹਿਲ ਵਿੱਚ ਯੋਗਦਾਨ ਦੇਣ ਦਾ ਇੱਕ ਪ੍ਰਯਾਸ ਹੈ। ਇਸ ਕਦਮ ਨਾਲ ਨਾਗਰਿਕ ਸੂਚੀ ਦੇ ਪ੍ਰਕਾਸ਼ਨ ਦੀ ਦਿਸ਼ਾ ਵਿੱਚ ਖਰਚ ਨੂੰ ਘੱਟ ਕਰਕੇ ਸੰਸਾਧਨਾਂ ਦਾ ਆਰਥਿਕ ਉਪਯੋਗ ਵੀ ਹੋਵੇਗਾ। ਇਸ ਈ-ਪੁਸਤਕ ਆਈਏਐੱਸ ਸਿਵਲ ਲਿਸਟ 2023 ਵਿੱਚ ਸਾਰੇ ਸਟੇਟ ਕੈਡਰਸ ਦੇ ਆਈਏਐੱਸ ਅਧਿਕਾਰੀਆਂ ਦੀਆਂ ਤਸਵੀਰਾਂ ਦੇ ਨਾਲ-ਨਾਲ ਹੇਠ ਲਿਖੀ ਜਾਣਕਾਰੀ ਵੀ ਸ਼ਾਮਲ ਹੈ।

ਹਰ ਸਾਲ ਡੀਓਪੀਐਂਡਟੀ ਦੇਸ਼ ਭਰ ਵਿੱਚ ਵਿਭਿੰਨ ਪੱਧਰਾਂ ’ਤੇ ਕੰਮ ਕਰਨ ਵਾਲੇ ਆਈਏਐੱਸ ਅਧਿਕਾਰੀਆਂ ਦੀ ਸਿਵਲ ਸੂਚੀ ਜਾਰੀ ਕਰਦਾ ਹੈ। ਸਾਰੇ ਸਬੰਧਿਤ ਹਿਤਧਾਰਕਾਂ ਦੇ ਨਾਲ-ਨਾਲ ਆਮ ਜਨਤਾ ਦੇ ਲਈ ਸਿਵਲ ਸੂਚੀ ਦੀ ਉਪਲਬਧਤਾ ਵਿਭਿੰਨ ਅਹੁਦਿਆਂ ’ਤੇ ਕੰਮ ਕਰ ਰਹੇ ਆਈਏਐੱਸ ਅਧਿਕਾਰੀਆਂ ਦੀ ਜਾਣਕਾਰੀ ਦਾ ਇੱਕ ਮਹੱਤਵਪੂਰਨ ਸਰੋਤ ਹੈ। ਇਹ ਸਿਵਲ ਲਿਸਟ ਦਾ 68ਵਾਂ ਸੰਸਕਰਣ ਹੈ ਅਤੇ ਪੀਡੀਐੱਫ ਵਿੱਚ ਈ-ਬੁੱਕ ਦਾ ਤੀਸਰਾ ਸੰਸਕਰਣ ਹੈ, ਜਿਸ ਨੂੰ 2023 ਵਿੱਚ ਲਾਂਚ ਕੀਤਾ ਜਾ ਰਿਹਾ ਹੈ, ਜਿਸ ਵਿੱਚ ਬਟਨ ਦੇ ਇੱਕ ਕਲਿਕ ’ਤੇ ਜਾਣਕਾਰੀ ਤੱਕ ਅਸਾਨੀ ਨਾਲ ਪਹੁੰਚਣ ਲਈ ਅਨੋਖੀਆਂ ਖੋਜ ਸੁਵਿਧਾਵਾਂ ਅਤੇ ਸਮੱਗਰੀ ਦੀ ਹਾਇਪਰਲਿੰਕਿੰਗ ਹੈ।

ਸਮਾਰੋਹ ਦੌਰਾਨ ਡੀਓਪੀਟੀ ਦੀ ਸਕੱਤਰ ਸ਼੍ਰੀਮਤੀ ਐੱਸ. ਰਾਧਾ ਚੌਹਾਨ, ਡੀਏਆਰ ਐਂਡ ਪੀਜੀ ਦੇ ਸਕੱਤਰ ਸ਼੍ਰੀ ਵੀ. ਸ੍ਰੀਨਿਵਾਸ ਅਤੇ ਡੀਓਪੀਟੀ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।

*******

ਐੱਸਐੱਨਸੀ/ਪੀਕੇ


(Release ID: 1928656) Visitor Counter : 160