ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਨਵਾਂ ਸੰਸਦ ਭਵਨ ਰਾਸ਼ਟਰ ਨੂੰ ਸਮਰਪਿਤ ਕੀਤਾ
ਸਮਾਰਕ ਸਿੱਕਾ ਅਤੇ ਡਾਕ ਟਿਕਟ ਜਾਰੀ ਕੀਤਾ
“ਨਵਾਂ ਸੰਸਦ 140 ਕਰੋੜ ਭਾਰਤੀਆਂ ਦੀਆਂ ਆਕਾਂਖਿਆਵਾਂ ਅਤੇ ਸੁਪਨਿਆਂ ਦਾ ਪ੍ਰਤੀਬਿੰਬ ਹੈ”
“ਇਹ ਵਿਸ਼ਵ ਨੂੰ ਭਾਰਤ ਦੇ ਦ੍ਰਿੜ੍ਹ ਸੰਕਲਪ ਦਾ ਸੰਦੇਸ਼ ਦਿੰਦਾ ਸਾਡੇ ਲੋਕਤੰਤਰ ਦਾ ਮੰਦਿਰ ਹੈ”
“ਜਦੋਂ ਭਾਰਤ ਅੱਗੇ ਵਧਦਾ ਹੈ, ਤਾਂ ਵਿਸ਼ਵ ਅੱਗੇ ਵਧਦਾ ਹੈ”
“ਇਹ ਸਾਡਾ ਸੋਭਾਗ ਹੈ ਕਿ ਅਸੀਂ ਪਵਿੱਤਰ ਸੇਂਗੋਲ ਦੀ ਗਰਿਮਾ ਨੂੰ ਬਹਾਲ ਕਰ ਸਕੀਏ। ਸੇਂਗੋਲ ਦੀ ਕਾਰਵਾਈ ਦੇ ਦੌਰਾਨ ਸਾਨੂੰ ਪ੍ਰੇਰਿਤ ਕਰਦਾ ਰਹੇਗਾ”
“ਸਾਡਾ ਲੋਕਤੰਤਰ ਸਾਡੀ ਪ੍ਰੇਰਣਾ ਹੈ ਅਤੇ ਸਾਡਾ ਸੰਵਿਧਾਨ ਸਾਡਾ ਸੰਕਲਪ”
“ਅੰਮ੍ਰਿਤ ਕਾਲ ਸਾਡੀ ਧਰੋਹਰ ਨੂੰ ਸਹਿਜਦੇ ਹੋਏ ਵਿਕਾਸ ਦੇ ਨਵੇਂ ਆਯਾਮ ਸਥਾਪਿਤ ਦਾ ਕਾਲ ਹੈ”
“ਅੱਜ ਦਾ ਭਾਰਤ ਗ਼ੁਲਾਮੀ ਦੀ ਮਾਨਸਿਕਤਾ ਨੂੰ ਪਿੱਛੇ ਛੱਡ ਕੇ ਕਲਾ ਦੀ ਪ੍ਰਾਚੀਨ ਵੈਭਵ ਨੂੰ ਅਪਣਾ ਰਿਹਾ ਹੈ, ਇਹ ਨਵਾਂ ਸੰਸਦ ਭਵਨ ਇਸ ਪ੍ਰਯਤਨ ਦੀ ਜਿਉਂਦੀ-ਜਾਗਦੀ ਉਦਾਹਰਣ ਹੈ”
“ਅਸੀਂ ਇਸ ਭਵਨ ਦੇ ਕਣ-ਕਣ ਵਿੱਚ ਏਕ ਭਾਰਤ ਸ਼੍ਰੇਸ਼ਠ ਭਾਰਤ ਦੀ ਭਾਵਨਾ ਦਾ ਅਵਲੋਕਨ ਕਰਦੇ ਹਾਂ”
“ਇਹ ਪਹਿਲੀ ਵਾਰ ਹੈ ਕਿ ਸ਼੍ਰਮਿਕਾਂ ਦੇ ਯੋਗਦਾਨ ਨੂੰ ਨਵੀਂ ਸੰਸਦ ਵਿੱਚ ਅਮਰ ਕਰ ਦਿੱਤਾ ਗਿਆ ਹੈ”
“ਇਸ ਨਵੇਂ ਸੰਸਦ ਭਵਨ ਦੀ ਹਰ ਇੱਟ, ਹਰ ਦੀਵਾਰ, ਹਰ ਕਣ ਗ਼ਰੀਬਾਂ ਦੀ ਭਲਾਈ ਦੇ ਲਈ ਸਮਰਪਿਤ ਹੋਵੇਗਾ”
“ਇਹ 140 ਕਰੋੜ ਭਾਰਤੀਆਂ ਦਾ ਸੰਕਲਪ ਹੈ ਜੋ ਨਵੇਂ ਸੰਸਦ ਨੂੰ ਅਰਪਿਤ ਕੀਤਾ ਗਿਆ ਹੈ”
Posted On:
28 MAY 2023 2:25PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੇਂ ਸੰਸਦ ਭਵਨ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ। ਇਸ ਤੋਂ ਪਹਿਲਾਂ, ਪ੍ਰਧਾਨ ਮੰਤਰੀ ਨੇ ਨਵੇਂ ਸੰਸਦ ਭਵਨ ਵਿੱਚ ਪੂਰਬ-ਪੱਛਮ ਦਿਸ਼ਾ ਦੇ ਵੱਲ ਮੂੰਹ ਕਰਕੇ ਸਿਖਰਲੇ ‘ਤੇ ਨੰਦੀ ਦੇ ਨਾਲ ਸੇਂਗੋਲ ਨੂੰ ਸਥਾਪਿਤ ਕੀਤਾ। ਉਨ੍ਹਾਂ ਨੇ ਦੀਪ ਵੀ ਪ੍ਰਜਵਲਿਤ ਕੀਤਾ ਅਤੇ ਸੇਂਗੋਲ ਨੂੰ ਪੁਸ਼ਪਾਂਜਲੀਆਂ ਅਰਪਿਤ ਕੀਤੀਆਂ।
ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰੇਕ ਰਾਸ਼ਟਰ ਦੇ ਇਤਿਹਾਸ ਵਿੱਚ ਕੁਝ ਪਲ ਅਜਿਹੇ ਹੁੰਦੇ ਹਨ ਜੋ ਅਮਰ ਹੁੰਦੇ ਹਨ। ਕੁਝ ਤਾਰੀਖਾਂ ਸਮੇਂ ਦੇ ਚੇਹਰੇ ‘ਤੇ ਅਮਰ ਹਸਤਾਖਰ ਬਣ ਜਾਂਦੀਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ 28 ਮਈ, 2023 ਇੱਕ ਅਜਿਹਾ ਹੀ ਦਿਨ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਲੋਕਾਂ ਨੇ ਅੰਮ੍ਰਿਤ ਮਹੋਤਸਵ ਦੇ ਲਈ ਖ਼ੁਦ ਨੂੰ ਉਪਹਾਰ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਇਸ ਗੌਰਵਸ਼ਾਲੀ ਅਵਸਰ ‘ਤੇ ਸਾਰਿਆਂ ਨੂੰ ਵਧਾਈਆਂ ਦਿੱਤੀਆਂ।
ਪ੍ਰਧਾਨ ਮੰਤਰੀ ਨੇ ਕਿਹਾ ਇਹ ਸਿਰਫ਼ ਇੱਕ ਭਵਨ ਨਹੀਂ ਹੈ ਬਲਕਿ 140 ਕਰੋੜ ਭਾਰਤਵਾਸੀਆਂ ਦੀਆਂ ਆਕਾਂਖਿਆਵਾਂ ਅਤੇ ਸੁਪਨਿਆਂ ਦਾ ਪ੍ਰਤੀਬਿੰਬ ਹੈ। ਉਨ੍ਹਾਂ ਨੇ ਕਿਹਾ ਕਿ ਇਹ ਵਿਸ਼ਵ ਨੂੰ ਭਾਰਤ ਦੇ ਦ੍ਰਿੜ੍ਹ ਸੰਕਲਪ ਦਾ ਸੰਦੇਸ਼ ਦਿੰਦਾ ਸਾਡੇ ਲੋਕਤੰਤਰ ਦਾ ਮੰਦਿਰ ਹੈ। ਉਨ੍ਹਾਂ ਨੇ ਕਿਹਾ ਕਿ ਇਹ ਨਵਾਂ ਸੰਸਦ ਭਵਨ ਯੋਜਨਾ ਨੂੰ ਵਾਸਤਵਿਕਤਾ ਨਾਲ, ਨੀਤੀ ਨੂੰ ਲਾਗੂਕਰਨ ਨਾਲ, ਇੱਛਾਸ਼ਕਤੀ ਨੂੰ ਨਿਸ਼ਪਾਦਨ ਨਾਲ ਅਤੇ ਸੰਕਲਪ ਨੂੰ ਸਿੱਧੀ ਨਾਲ ਜੋੜਦਾ ਹੈ। ਇਹ ਸੁਤੰਤਰਤਾ ਸੈਨਾਨੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦਾ ਮਾਧਿਅਮ ਬਣੇਗਾ। ਇਹ ਆਤਮਨਿਰਭਰ ਭਾਰਤ ਦੇ ਸੂਰਜ ਚੜ੍ਹਨ ਦਾ ਗਵਾਹ ਬਣੇਗਾ ਅਤੇ ਇੱਕ ਵਿਕਸਿਤ ਭਾਰਤ ਦਾ ਨਿਰਮਾਣ ਹੁੰਦਾ ਦੇਖੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਨਵਾਂ ਭਵਨ ਪ੍ਰਾਚੀਨ ਅਤੇ ਆਧੁਨਿਕ ਦੀ ਸਹਿ-ਹੋਂਦ ਦੀ ਉਦਾਹਰਣ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵੇਂ ਮਾਡਲ ਸਿਰਫ਼ ਨਵੇਂ ਮਾਰਗਾਂ ‘ਤੇ ਚਲ ਕੇ ਹੀ ਸਥਾਪਿਤ ਕੀਤੇ ਜਾ ਸਕਦੇ ਹਨ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਨਵਾਂ ਭਾਰਤ ਨਵੇਂ ਲਕਸ਼ਾਂ ਨੂੰ ਪ੍ਰਾਪਤ ਕਰ ਰਿਹਾ ਹੈ ਅਤੇ ਨਵੇਂ ਮਾਰਗਦਰਸ਼ਨ ਕਰ ਰਿਹਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਇੱਕ ਨਵੀਂ ਊਰਜਾ, ਨਵਾਂ ਜੋਸ਼, ਨਵਾਂ ਉਤਸ਼ਾਹ, ਨਵੀਂ ਸੋਚ ਅਤੇ ਇੱਕ ਨਵੀਂ ਯਾਤਰਾ ਹੈ। ਨਵੀਂ ਦ੍ਰਿਸ਼ਟੀ, ਨਵੀਆਂ ਦਿਸ਼ਾਵਾਂ, ਨਵੇਂ ਸੰਕਲਪ ਅਤੇ ਇੱਕ ਨਵਾਂ ਵਿਸ਼ਵਾਸ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਸ਼ਵ ਭਾਰਤ ਦੇ ਸੰਕਲਪ, ਉਸ ਦੇ ਨਾਗਰਿਕਾਂ ਦੇ ਉਤਸਾਹ ਅਤੇ ਭਾਰਤ ਵਿੱਚ ਮਾਨਵ ਸ਼ਕਤੀ ਦੇ ਜੀਵਨ ਨੂੰ ਸਨਮਾਨ ਅਤੇ ਆਸ਼ਾ ਦੀ ਦ੍ਰਿਸ਼ਟੀ ਨਾਲ ਦੇਖ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਭਾਰਤ ਅੱਗੇ ਵਧਦਾ ਹੈ, ਤਾਂ ਵਿਸ਼ਵ ਅੱਗੇ ਵਧਦਾ ਹੈ। ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਸੰਸਦ ਦਾ ਇਹ ਨਵਾਂ ਭਵਨ ਭਾਰਤ ਦੇ ਵਿਕਾਸ ਨਾਲ ਵਿਸ਼ਵ ਦੇ ਵਿਕਾਸ ਦਾ ਵੀ ਸੱਦਾ ਦੇਵੇਗਾ।
ਪ੍ਰਧਾਨ ਮੰਤਰੀ ਨੇ ਪਵਿੱਤਰ ਸੇਂਗੋਲ ਦੀ ਸਥਾਪਨਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਮਹਾਨ ਚੋਲ ਸਾਮਰਾਜ ਵਿੱਚ ਸੇਂਗੋਲ ਨੂੰ ਸੇਵਾ ਕਰਤਵ ਤੇ ਰਾਸ਼ਟਰ ਦੇ ਪਥ ਦੇ ਪ੍ਰਤੀਕ ਦੇ ਰੂਪ ਵਿੱਚ ਦੇਖਿਆ ਜਾਂਦਾ ਸੀ। ਉਨ੍ਹਾਂ ਨੇ ਕਿਹਾ ਕਿ ਰਾਜਾਜੀ ਅਤੇ ਅਧੀਨਮ ਦੇ ਮਾਰਗਦਰਸ਼ਨ ਵਿੱਚ ਇਹ ਸੇਂਗੋਲ ਸੱਤਾ ਦੇ ਤਬਾਦਲੇ ਦਾ ਪਵਿੱਤਰ ਪ੍ਰਤੀਕ ਬਣ ਗਿਆ। ਪ੍ਰਧਾਨ ਮੰਤਰੀ ਨੇ ਇੱਕ ਵਾਰ ਫਿਰ ਅੱਜ ਸਵੇਰੇ ਇਸ ਅਵਸਰ ‘ਤੇ ਅਸ਼ੀਰਵਾਦ ਦੇਣ ਆਏ ਅਧੀਨਮ ਸੰਤਾਂ ਨੂੰ ਨਮਨ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਸਾਡਾ ਸੌਭਾਗ ਹੈ ਕਿ ਅਸੀਂ ਇਸ ਪਵਿੱਤਰ ਸੇਂਗੋਲ ਦੀ ਗਰਿਮਾ ਨੂੰ ਬਹਾਲ ਕਰ ਸਕੀਏ। ਜਦੋਂ ਵੀ ਇਸ ਸੰਸਦ ਭਵਨ ਵਿੱਚ ਕਾਰਵਾਈ ਹੋਵੇਗੀ, ਸੇਂਗੋਲ ਸਾਨੂੰ ਸਭ ਨੂੰ ਪ੍ਰੇਰਣਾ ਦਿੰਦਾ ਰਹੇਗਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਇੱਕ ਲੋਕਤੰਤਰ ਰਾਸ਼ਟਰ ਹੀ ਨਹੀਂ ਬਲਕਿ ਲੋਕਤੰਤਰ ਦੀ ਜਨਨੀ ਵੀ ਹੈ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰ ਗਲੋਬਲ ਲੋਕਤੰਤਰ ਦੇ ਲਈ ਪ੍ਰਮੁੱਖ ਅਧਾਰ ਹੈ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਲੋਕਤੰਤਰ ਸਿਰਫ਼ ਇੱਕ ਪ੍ਰਣਾਲੀ ਨਹੀਂ ਹੈ ਜੋ ਭਾਰਤ ਵਿੱਚ ਪ੍ਰਚਲਿਤ ਹੈ ਬਲਕਿ ਇਹ ਇੱਕ ਸੰਸਕ੍ਰਿਤੀ, ਵਿਚਾਰ ਅਤੇ ਪਰੰਪਰਾ ਹੈ। ਵੇਦਾਂ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਇਹ ਸਾਨੂੰ ਲੋਕਤਾਂਤਰਿਕ ਸਭਾਵਾਂ ਅਤੇ ਕਮੇਟੀਆਂ ਦੇ ਸਿਧਾਂਤ ਸਿਖਾਉਂਦਾ ਹੈ। ਉਨ੍ਹਾਂ ਨੇ ਮਹਾਭਾਰਤ ਦਾ ਵੀ ਜ਼ਿਕਰ ਕੀਤਾ ਜਿੱਥੇ ਇੱਕ ਗਣਤੰਤਰ ਦਾ ਵਰਣਨ ਕੀਤਾ ਗਿਆ ਹੈ ਅਤੇ ਕਿਹਾ ਕਿ ਭਾਰਤ ਨੇ ਵੈਸ਼ਾਲੀ ਵਿੱਚ ਗਣਤੰਤਰ ਨੂੰ ਜੀਯਾ ਹੈ ਅਤੇ ਉਸ ਦੀ ਅਨੁਭੂਤੀ ਕੀਤੀ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਭਗਵਾਨ ਬਸਵੇਸ਼ਵਰ ਦਾ ਅਨੁਭਵ ਮੰਟੱਪਾ ਸਾਡੇ ਸਭ ਦੇ ਲਈ ਮਾਣ ਦੀ ਗੱਲ ਹੈ।
ਤਮਿਲ ਨਾਡੂ ਵਿੱਚ ਪਾਏ ਗਏ 900 ਈਸਵੀ ਦੇ ਸ਼ਿਲਾਲੇਖਾਂ ‘ਤੇ ਚਾਨਣਾ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਅੱਜ ਦੇ ਦਿਨ ਅਤੇ ਯੁਗ ਵਿੱਚ ਵੀ ਸਭ ਨੂੰ ਹੈਰਾਨ ਕਰਦਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਸਾਡਾ ਲੋਕਤੰਤਰ ਹੀ ਸਾਡੀ ਪ੍ਰੇਰਣਾ ਹੈ, ਸਾਡਾ ਸੰਵਿਧਾਨ ਹੀ ਸਾਡਾ ਸੰਕਲਪ ਹੈ। ਉਨ੍ਹਾਂ ਨੇ ਕਿਹਾ ਕਿ ਇਸ ਪ੍ਰੇਰਣਾ, ਇਸ ਸੰਕਲਪ ਦੀ ਸਭ ਤੋਂ ਸ਼੍ਰੇਸ਼ਠ ਪ੍ਰਤੀਨਿਧੀ, ਸਾਡੀ ਇਹ ਸੰਸਦ ਹੀ ਹੈ। ਇੱਕ ਖਲੋਕ ਦਾ ਵਰਣਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਵਿਆਖਿਆ ਕੀਤੀ ਕਿ ਕਿਸਮਤ ਉਨ੍ਹਾਂ ਲੋਕਾਂ ਦੀ ਸਮਾਪਤ ਹੋ ਜਾਂਦੀ ਹੈ ਜੋ ਅੱਗੇ ਵਧਣਾ ਬੰਦ ਕਰ ਦਿੰਦੇ ਹਨ, ਲੇਕਿਨ ਜੋ ਅੱਗੇ ਵਧਦੇ ਰਹਿੰਦੇ ਹਨ ਉਨ੍ਹਾਂ ਦੀ ਕਿਸਮਤ ਨਿਰੰਤਰ ਉੱਚੀ ਉਡਾਨ ਭਰਦੀ ਰਹਿੰਦੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਵਰ੍ਹਿਆਂ ਦੀ ਗ਼ੁਲਾਮੀ ਅਤੇ ਬਹੁਤ ਕੁਝ ਖੋਹਣ ਦੇ ਬਾਅਦ ਭਾਰਤ ਨੇ ਫਿਰ ਤੋਂ ਆਪਣੀ ਨਵੀਂ ਯਾਤਰਾ ਸ਼ੁਰੂ ਕੀਤੀ ਅਤੇ ਅੰਮ੍ਰਿਤ ਕਾਲ ਵਿੱਚ ਪਹੁੰਚ ਗਿਆ। ਉਨ੍ਹਾਂ ਨੇ ਕਿਹਾ ਕਿ ਅੰਮ੍ਰਿਤ ਕਾਲ ਸਾਡੀ ਧਰੋਹਰ ਦੀ ਸੰਭਾਲ ਕਰਦੇ ਹੋਏ ਵਿਕਾਸ ਦੇ ਨਵੇਂ ਆਯਾਮਾਂ ਨੂੰ ਗੜ੍ਹਣ ਦਾ ਕਾਲ ਹੈ। ਇਹ ਅੰਮ੍ਰਿਤ ਕਾਲ ਦੇਸ਼ ਨੂੰ ਨਵੀਂ ਦਿਸ਼ਾ ਦੇਣ ਵਾਲਾ ਹੈ। ਇਹ ਅਣਗਿਣਤ ਆਕਾਂਖਿਆਵਾਂ ਨੂੰ ਪੂਰਾ ਕਰਨ ਵਾਲਾ ਅੰਮ੍ਰਿਤ ਕਾਲ ਹੈ। ਇੱਕ ਸ਼ਲੋਕ ਦੇ ਮਾਧਿਅਮ ਨਾਲ ਲੋਕਤੰਤਰ ਦੇ ਲਈ ਨਵੇਂ ਜੀਵਨਰਕਤ (ਲਾਈਫਬਲੱਡ) ਦੀ ਜ਼ਰੂਰਤ ਨੂੰ ਰੇਖਾਂਕਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਲੋਕਤੰਤਰ ਦਾ ਕਾਰਜਸਥਲ ਯਾਨੀ ਸੰਸਦ ਵੀ ਨਵੀਂ ਅਤੇ ਆਧੁਨਿਕ ਹੋਣੀ ਚਾਹੀਦੀ ਹੈ।
ਪ੍ਰਧਾਨ ਮੰਤਰੀ ਨੇ ਭਾਰਤ ਦੀ ਸਮ੍ਰਿੱਧੀ ਅਤੇ ਵਾਸਤੁਕਲਾ ਦੇ ਸੁਨਹਿਰੀ ਕਾਲ ਨੂੰ ਯਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਸਦੀਆਂ ਤੋਂ ਗ਼ੁਲਾਮੀ ਨੇ ਸਾਡਾ ਇਹ ਮਾਣ ਖੋਇਆ। ਪ੍ਰਧਾਨ ਮੰਤਰੀ ਨੇ ਕਿਹਾ ਕਿ 21ਵੀਂ ਸਦੀ ਦਾ ਭਾਰਤ ਆਤਮਵਿਸ਼ਵਾਸ ਨਾਲ ਭਰਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦਾ ਭਾਰਤ ਗ਼ੁਲਾਮੀ ਦੀ ਮਾਨਸਿਕਤਾ ਨੂੰ ਪਿੱਛੇ ਛੱਡ ਕੇ ਕਲਾ ਦੇ ਉਸ ਪ੍ਰਾਚੀਨ ਵੈਭਵ ਨੂੰ ਅਪਣਾ ਰਿਹਾ ਹੈ। ਇਹ ਨਵਾਂ ਸੰਸਦ ਭਵਨ ਇਸ ਪ੍ਰਯਤਨ ਦੀ ਜਿਉਂਦੀ-ਜਾਗਦੀ ਉਦਾਹਰਣ ਹੈ। ਉਨ੍ਹਾਂ ਨੇ ਕਿਹਾ ਕਿ ਇਸ ਭਵਨ ਵਿੱਚ ਵਿਰਾਸਤ ਦੇ ਨਾਲ-ਨਾਲ ਵਾਸਤੁ, ਕਲਾ, ਕੌਸ਼ਲ, ਸੱਭਿਆਚਾਰ ਅਤੇ ਸੰਵਿਧਾਨ ਦੇ ਨੋਟਸ ਵੀ ਹਨ। ਉਨ੍ਹਾਂ ਨੇ ਦੱਸਿਆ ਕਿ ਲੋਕਸਭਾ ਦੀ ਅੰਦਰੂਨੀ ਹਿੱਸੇ ਦੀ ਥੀਮ ਰਾਸ਼ਟਰੀ ਪੰਛੀ ਮੋਰ ਅਤੇ ਰਾਜ ਸਭਾ ਦੀ ਥੀਮ ਰਾਸ਼ਟਰੀ ਫੁੱਲ ਕਮਲ ‘ਤੇ ਅਧਾਰਿਤ ਹੈ। ਸੰਸਦ ਪਰਿਵਾਰ ਵਿੱਚ ਰਾਸ਼ਟਰੀ ਰੁੱਖ ਬਰਗਦ ਹੈ। ਨਵੇਂ ਭਵਨ ਵਿੱਚ ਦੇਸ਼ ਦੇ ਵਿਭਿੰਨ ਹਿੱਸਿਆਂ ਦੀਆਂ ਵਿਸ਼ੇਸ਼ਤਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਨੇ ਰਾਜਸਥਾਨ ਤੋਂ ਗ੍ਰੇਨਾਈਟ, ਮਹਾਰਾਸ਼ਟਰ ਤੋਂ ਲਕੜੀ ਅਤੇ ਭਦੋਈ ਕਾਰੀਗਰਾਂ ਦੁਆਰਾ ਕਾਲੀਨ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਅਸੀਂ ਇਸ ਇਮਾਰਤ ਦੇ ਕਣ-ਕਣ ਵਿੱਚ ਏਕ ਭਾਰਤ ਸ਼੍ਰੇਸ਼ਠ ਭਾਰਤ ਦੀ ਭਾਵਨਾ ਦਾ ਅਵਲੋਕਨ ਕਰਦੇ ਹਾਂ।
ਪ੍ਰਧਾਨ ਮੰਤਰੀ ਨੇ ਪੁਰਾਣੇ ਸੰਸਦ ਭਵਨ ਵਿੱਚ ਕੰਮ ਕਰਨ ਵਿੱਚ ਸਾਂਸਦਾਂ ਦੇ ਸਾਹਮਣੇ ਆਉਣ ਵਾਲੀਆਂ ਕਠਿਨਾਈਆਂ ਦੇ ਵੱਲ ਸੰਕੇਤ ਕੀਤਾ ਅਤੇ ਸਦਨ ਵਿੱਚ ਤਕਨੀਕੀ ਸੁਵਿਧਾਵਾਂ ਦੀ ਕਮੀ ਅਤੇ ਸੀਟਾਂ ਦੀ ਕਮੀ ਦੇ ਕਾਰਨ ਮੌਜੂਦਾ ਚੁਣੌਤੀਆਂ ਦੀ ਉਦਾਹਰਣ ਦਿੱਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕ ਨਵੀਂ ਸੰਸਦ ਦੀ ਜ਼ਰੂਰਤ ‘ਤੇ ਦਹਾਕਿਆਂ ਤੋਂ ਚਰਚਾ ਕੀਤੀ ਜਾ ਰਹੀ ਸੀ ਅਤੇ ਇਹ ਸਮੇਂ ਦੀ ਮੰਗ ਸੀ ਕਿ ਇੱਕ ਨਵੀਂ ਸੰਸਦ ਦਾ ਵਿਕਾਸ ਕੀਤਾ ਜਾਵੇ। ਉਨ੍ਹਾਂ ਨੇ ਪ੍ਰਸੰਨਤਾ ਜਤਾਈ ਕਿ ਨਵਾਂ ਸੰਸਦ ਭਵਨ ਨਵੀਨਤਮ ਤਕਨੀਕ ਨਾਲ ਲੈਸ ਹੈ ਅਤੇ ਅਸੈਂਬਲੀ ਹਾਲ ਵੀ ਸੂਰਜ ਦੀ ਰੋਸ਼ਨੀ ਨਾਲ ਭਰੇ ਪੂਰੇ ਹਨ।
ਨਵੀਂ ਸੰਸਦ ਦੇ ਨਿਰਮਾਣ ਵਿੱਚ ਯੋਗਦਾਨ ਦੇਣ ਵਾਲੇ ‘ਸ਼੍ਰਮਿਕਾਂ’ ਦੇ ਨਾਲ ਆਪਣੀ ਗੱਲਬਾਤ ਨੂੰ ਯਾਦ ਕਰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਸੰਸਦ ਦੇ ਨਿਰਮਾਣ ਦੇ ਦੌਰਾਨ 60,000 ਸ਼੍ਰਮਿਕਾਂ ਨੂੰ ਰੋਜ਼ਗਾਰ ਦਿੱਤਾ ਗਿਆ ਸੀ ਅਤੇ ਉਨ੍ਹਾਂ ਦੇ ਯੋਗਦਾਨ ਨੂੰ ਰੇਖਾਂਕਿਤ ਕਰਦੇ ਹੋਏ ਸਦਨ ਵਿੱਚ ਇੱਕ ਨਵੀਂ ਦੀਰਘਾ ਬਣਾਈ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਨਵੀਂ ਸੰਸਦ ਵਿੱਚ ਸ਼੍ਰਮਿਕਾਂ ਦੇ ਯੋਗਦਾਨ ਨੂੰ ਅਮਰ ਕਰ ਦਿੱਤਾ ਗਿਆ ਹੈ।
ਪਿਛਲੇ 9 ਵਰ੍ਹਿਆਂ ਦੀ ਚਰਚਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਈ ਵੀ ਮਾਹਿਰ ਇਨ੍ਹਾਂ 9 ਵਰ੍ਹਿਆਂ ਨੂੰ ਪੁਨਰ-ਨਿਰਮਾਣ ਅਤੇ ਗ਼ਰੀਬ ਕਲਿਆਣ ਦੇ ਵਰ੍ਹਿਆਂ ਦੇ ਰੂਪ ਵਿੱਚ ਮਨਾਵੇਗਾ। ਉਨ੍ਹਾਂ ਨੇ ਕਿਹਾ ਕਿ ਨਵੇਂ ਭਵਨ ਦੇ ਲਈ ਮਾਣ ਦੇ ਕਣ ਵਿੱਚ ਨਿਰਧਨਾਂ ਦੇ ਲਈ 4 ਕਰੋੜ ਘਰਾਂ ਦੇ ਲਈ ਵੀ ਉਨ੍ਹਾਂ ਨੂੰ ਸੰਤੋਸ਼ ਦਾ ਅਨੁਭਵ ਹੋਇਆ। ਇਸੇ ਤਰ੍ਹਾਂ ਪ੍ਰਧਾਨ ਮੰਤਰੀ ਨੇ 11 ਕਰੋੜ ਸ਼ੌਚਾਲਯ, ਪਿੰਡਾਂ ਨੂੰ ਜੋੜਨ ਦੇ ਲਈ 4 ਲੱਖ ਕਿਲੋਮੀਟਰ ਤੋਂ ਅਧਿਕ ਸੜਕਾਂ, 50 ਹਜ਼ਾਰ ਤੋਂ ਅਧਿਕ ਅੰਮ੍ਰਿਤ ਸਰੋਵਰਾਂ ਅਤੇ 30 ਹਜ਼ਾਰ ਤੋਂ ਅਧਿਕ ਨਵੇਂ ਪੰਚਾਇਤ ਭਵਨਾਂ ਜਿਹੇ ਕਦਮਾਂ ‘ਤੇ ਤੱਸਲੀ ਵਿਅਕਤ ਕੀਤਾ। ਉਨ੍ਹਾਂ ਨੇ ਕਿਹਾ ਕਿ ਪੰਚਾਇਤ ਭਵਨਾਂ ਤੋਂ ਲੈ ਕੇ ਸੰਸਦ ਤੱਕ ਸਿਰਫ਼ ਇੱਕ ਪ੍ਰੇਰਣਾ ਨੇ ਸਾਡਾ ਮਾਰਗਦਰਸ਼ਨ ਕੀਤਾ ਅਤੇ ਉਹ ਹੈ ਰਾਸ਼ਟਰ ਅਤੇ ਉਸ ਦੇ ਲੋਕਾਂ ਦਾ ਵਿਕਾਸ।
ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਤੋਂ ਰਾਸ਼ਟਰ ਦੇ ਨਾਮ ਆਪਣੇ ਸੰਬੋਧਨ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰੇਕ ਦੇਸ਼ ਦੇ ਇਤਿਹਾਸ ਵਿੱਚ ਇੱਕ ਸਮਾਂ ਆਉਂਦਾ ਹੈ ਜਦੋਂ ਉਸ ਦੇਸ਼ ਦੀ ਚੇਤਨਾ ਦੀ ਜਾਗ ਜਾਂਦੀ ਹੈ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਸੁਤੰਤਰਤਾ ਤੋਂ 25 ਵਰ੍ਹੇ ਪਹਿਲਾਂ ਗਾਂਧੀ ਜੀ ਦੇ ਅਸਹਿਯੋਗ ਅੰਦੋਲਨ ਦੇ ਦੌਰਾਨ ਭਾਰਤ ਵਿੱਚ ਅਜਿਹਾ ਸਮਾਂ ਆਇਆ ਸੀ ਜਿਸ ਨੇ ਪੂਰੇ ਦੇਸ਼ ਨੂੰ ਇੱਕ ਵਿਸ਼ਵਾਸ ਨਾਲ ਭਰ ਦਿੱਤਾ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਗਾਂਧੀ ਜੀ ਨੇ ਸਵਰਾਜ ਦੇ ਸੰਕਲਪ ਨਾਲ ਹਰ ਭਾਰਤੀ ਨੂੰ ਜੋੜਿਆ ਸੀ। ਇਹ ਉਹ ਸਮਾਂ ਸੀ ਜਦੋਂ ਹਰ ਭਾਰਤੀ ਸੁਤੰਤਰਤਾ ਦੇ ਲਈ ਲੜ ਰਿਹਾ ਸੀ। ਉਨ੍ਹਾਂ ਨੇ ਕਿਹਾ ਕਿ ਇਸ ਦਾ ਪਰਿਣਾਮ 1947 ਵਿੱਚ ਭਾਰਤ ਦੀ ਸੁਤੰਤਰਤਾ ਸੀ।
ਸ਼੍ਰੀ ਮੋਦੀ ਨੇ ਕਿਹਾ ਕਿ ਆਜ਼ਾਦੀ ਕਾ ਅੰਮ੍ਰਿਤ ਕਾਲ ਸੁਤੰਤਰ ਭਾਰਤ ਵਿੱਚ ਇੱਕ ਪੜਾਅ ਹੈ ਜਿਸ ਦੀ ਤੁਲਨਾ ਇਤਿਹਾਸਿਕ ਮਿਆਦ ਤੋਂ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਅਗਲੇ 25 ਵਰ੍ਹਿਆਂ ਵਿੱਚ ਆਪਣੀ ਸੁਤੰਤਰਤਾ ਦੇ 100 ਵਰ੍ਹੇ ਪੂਰੇ ਕਰੇਗਾ ਜੋ ਕਿ ‘ਅੰਮ੍ਰਿਤ ਕਾਲ’ ਹੈ। ਪ੍ਰਧਾਨ ਮੰਤਰੀ ਨੇ ਇਨ੍ਹਾਂ 25 ਵਰ੍ਹਿਆਂ ਵਿੱਚ ਹਰੇਕ ਨਾਗਰਿਕ ਦੇ ਯੋਗਦਾਨ ਨਾਲ ਭਾਰਤ ਨੂੰ ਇੱਕ ਵਿਕਸਿਤ ਰਾਸ਼ਟਰ ਬਣਾਉਣ ਦੀ ਜ਼ਰੂਰਤ ‘ਤੇ ਬਲ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਭਾਰਤੀਆਂ ਦਾ ਵਿਸ਼ਵਾਸ ਸਿਰਫ਼ ਰਾਸ਼ਟਰ ਤੱਕ ਹੀ ਸੀਮਿਤ ਨਹੀਂ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੇ ਸੁਤੰਤਰਤਾ ਸੰਗ੍ਰਾਮ ਨੇ ਉਸ ਸਮੇਂ ਵਿਸ਼ਵ ਦੇ ਕਈ ਦੇਸ਼ਾਂ ਵਿੱਚ ਇੱਕ ਨਵੀਂ ਚੇਤਨਾ ਜਗਾਈ ਸੀ। ਉਨ੍ਹਾਂ ਨੇ ਕਿਹਾ ਕਿ ਜਦੋਂ ਵਿਵਿਧਤਾਵਾਂ ਨਾਲ ਭਰਿਆ ਭਾਰਤ ਜਿਹਾ ਦੇਸ਼, ਵਿਭਿੰਨ ਚੁਣੌਤੀਆਂ ਨਾਲ ਨਿਪਟਣ ਵਾਲੀ ਵਿਸ਼ਾਲ ਆਬਾਦੀ ਵਾਲਾ ਦੇਸ਼, ਇੱਕ ਵਿਸ਼ਵਾਸ ਦੇ ਨਾਲ ਅੱਗੇ ਵਧਦਾ ਹੈ, ਤਾਂ ਇਸ ਨਾਲ ਵਿਸ਼ਵ ਦੇ ਕਈ ਦਹਾਕਿਆਂ ਨੂੰ ਪ੍ਰੇਰਣਾ ਮਿਲਦੀ ਹੈ। ਆਉਣ ਵਾਲੇ ਦਿਨਾਂ ਵਿੱਚ ਭਾਰਤ ਦੀ ਹਰ ਉਪਲਬਧੀ ਵਿਸ਼ਵ ਦੇ ਵਿਭਿੰਨ ਹਿੱਸਿਆਂ ਵਿੱਚ ਅਲੱਗ-ਅਲੱਗ ਦੇਸ਼ਾਂ ਦੇ ਲਈ ਉਪਲਬਧੀ ਬਣਨ ਜਾ ਰਹੀ ਹੈ। ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਭਾਰਤ ਦੀ ਜ਼ਿੰਮੇਦਾਰੀ ਹੁਣ ਵੱਡੀ ਹੋ ਗਈ ਹੈ ਕਿਉਂਕਿ ਵਿਕਸਿਤ ਹੋਣ ਦਾ ਇਸ ਦਾ ਸੰਕਲਪ ਕਈ ਹੋਰ ਦੇਸ਼ਾਂ ਦੀ ਸ਼ਕਤੀ ਬਣ ਜਾਵੇਗਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵਾਂ ਸੰਸਦ ਭਵਨ ਆਪਣੀ ਸਫ਼ਲਤਾ ਵਿੱਚ ਦੇਸ਼ ਦੇ ਵਿਸ਼ਵਾਸ ਨੂੰ ਮਜ਼ਬੂਤ ਕਰੇਗਾ ਅਤੇ ਸਾਰਿਆਂ ਨੂੰ ਇੱਕ ਵਿਕਸਿਤ ਭਾਰਤ ਦੇ ਵੱਲ ਪ੍ਰੇਰਿਤ ਕਰੇਗਾ। ਉਨ੍ਹਾਂ ਨੇ ਕਿਹਾ ਕਿ ਸਾਨੂੰ ਰਾਸ਼ਟਰ ਪ੍ਰਥਮ ਦੀ ਭਾਵਨਾ ਦੇ ਨਾਲ ਅੱਗੇ ਵਧਣਾ ਹੋਵੇਗਾ। ਸਾਨੂੰ ਕਰਤਪ ਪਥ ਨੂੰ ਸੱਭ ਤੋਂ ਉੱਪਰ ਰੱਖਣਾ ਹੋਵੇਗਾ। ਸਾਨੂੰ ਆਪਣੇ ਆਚਰਣ ਵਿੱਚ ਨਿਰੰਤਰ ਸੁਧਾਰ ਕਰਦੇ ਹੋਏ ਇੱਕ ਉਦਾਹਰਣ ਬਣਨੀ ਹੋਵੇਗੀ। ਸਾਨੂੰ ਆਪਣੇ ਰਸਤਿਆਂ ਦਾ ਨਿਰਮਾਣ ਖ਼ੁਦ ਕਰਨਾ ਹੋਵੇਗਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵੀਂ ਸੰਸਦ ਵਿਸ਼ਵ ਦੇ ਸਭ ਤੋਂ ਵੱਡਾ ਲੋਕਤੰਤਰ ਨੂੰ ਨਵੀਂ ਊਰਜਾ ਅਤੇ ਸ਼ਕਤੀ ਦੇਵੇਗੀ। ਉਨ੍ਹਾਂ ਨੇ ਕਿਹਾ ਕਿ ਸਾਡੇ ਸ਼੍ਰਮਜੀਵੀਆਂ ਨੇ ਸੰਸਦ ਨੂੰ ਇੰਨਾ ਸ਼ਾਨਦਾਰ ਬਣਾ ਦਿੱਤਾ ਹੈ, ਲੇਕਿਨ ਆਪਣੇ ਸਮਰਪਣ ਨਾਲ ਇਸ ਨੂੰ ਦਿਵਯ ਬਣਾਉਣ ਦੀ ਜ਼ਿੰਮੇਦਾਰੀ ਹੁਣ ਸਾਂਸਦਾਂ ਦੀ ਹੈ। ਸੰਸਦ ਦੇ ਮਹੱਤਵ ‘ਤੇ ਬਲ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ 140 ਕਰੋੜ ਭਾਰਤੀਆਂ ਦਾ ਸੰਕਲਪ ਹੈ ਜੋ ਸੰਸਦ ਨੂੰ ਪਵਿੱਤਰ ਕਰਦਾ ਹੈ। ਉਨ੍ਹਾਂ ਨੇ ਉਮੀਦ ਜਤਾਈ ਕਿ ਇੱਥੇ ਲਿਆ ਗਿਆ ਹਰ ਫੈਸਲਾ ਆਉਣ ਵਾਲੀਆਂ ਸਦੀਆਂ ਦੀ ਸ਼ੋਭਾ ਵਧਾਵੇਗਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਮਜ਼ਬੂਤ ਕਰੇਗਾ। ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਨਿਰਧਨਾਂ, ਦਲਿਤਾਂ, ਪਿਛੜੇ, ਜਨਜਾਤੀ, ਦਿਵਿਯਾਂਗਾਂ ਅਤੇ ਸਮਾਜ ਦੇ ਹਰ ਵੰਚਿਤ ਪਰਿਵਾਰ ਦੇ ਸਸ਼ਕਤੀਕਰਣ ਦਾ ਰਸਤਾ ਵੰਚਿਤਾਂ ਦੇ ਵਿਕਾਸ ਨੂੰ ਪ੍ਰਾਥਮਿਕਤਾ ਦੇਣ ਦੇ ਨਾਲ-ਨਾਲ ਇਸ ਸੰਸਦ ਤੋਂ ਹੋ ਕੇ ਗੁਜਰੇਗਾ।
ਸ਼੍ਰੀ ਮੋਦੀ ਨੇ ਕਿਹਾ ਕਿ ਇਸ ਨਵੇਂ ਸੰਸਦ ਭਵਨ ਦੀ ਹਰ ਇੱਟ, ਹਰ ਦੀਵਾਰ, ਹਰ ਕਣ ਗ਼ਰੀਬਾਂ ਦੀ ਭਲਾਈ ਦੇ ਲਈ ਸਮਰਪਿਤ ਹੋਵੇਗਾ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਅਗਲੇ 25 ਵਰ੍ਹਿਆਂ ਵਿੱਚ ਇਸ ਨਵੇਂ ਸੰਸਦ ਭਵਨ ਵਿੱਚ ਬਣਨ ਵਾਲੇ ਨਵਾਂ ਕਾਨੂੰਨ ਭਾਰਤ ਨੂੰ ਇੱਕ ਵਿਕਸਿਤ ਰਾਸ਼ਟਰ ਬਣਾਉਣਗੇ, ਗ਼ਰੀਬੀ ਨੂੰ ਭਾਰਤ ਤੋਂ ਬਾਹਰ ਕੱਢਣ ਵਿੱਚ ਮਦਦ ਕਰਨਗੇ ਅਤੇ ਦੇਸ਼ ਦੇ ਨੌਜਵਾਨਾਂ ਅਤੇ ਮਹਿਲਾਵਾਂ ਦੇ ਲਈ ਨਵੇਂ ਅਵਸਰ ਪੈਦਾ ਕਰਨਗੇ।
ਸੰਬੋਧਨ ਦਾ ਸਮਾਪਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਸੰਸਦ ਦਾ ਨਵਾਂ ਭਵਨ ਇੱਕ ਨਵੇਂ, ਸਮ੍ਰਿੱਧ, ਮਜ਼ਬੂਤ ਅਤੇ ਵਿਕਸਿਤ ਭਾਰਤ ਦੇ ਨਿਰਮਾਣ ਦਾ ਅਧਾਰ ਬਣੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਇੱਕ ਅਜਿਹਾ ਭਾਰਤ ਹੈ ਜੋ ਨੀਤੀ, ਨਿਆਂ, ਸੱਚਾਈ, ਗਰਿਮਾ ਅਤੇ ਕਰਤਵ ਦੇ ਮਾਰਗ ‘ਤੇ ਚਲਦਾ ਹੈ ਅਤੇ ਮਜ਼ਬੂਤ ਬਣਦਾ ਹੈ।
ਇਸ ਅਵਸਰ ‘ਤੇ ਲੋਕ ਸਭਾ ਸਪੀਕਰ, ਸ਼੍ਰੀ ਓਮ ਬਿਰਲਾ ਅਤੇ ਰਾਜ ਸਭਾ ਦੇ ਸਪੀਕਰ, ਸ਼੍ਰੀ ਹਰਿਵੰਸ਼ ਨਾਰਾਇਣ ਸਿੰਘ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ।
*****
ਡੀਐੱਸ/ਟੀਐੱਸ
(Release ID: 1928109)
Visitor Counter : 135
Read this release in:
Kannada
,
English
,
Urdu
,
Marathi
,
Hindi
,
Assamese
,
Manipuri
,
Bengali
,
Gujarati
,
Odia
,
Tamil
,
Telugu
,
Malayalam