ਪ੍ਰਧਾਨ ਮੰਤਰੀ ਦਫਤਰ

ਨਵੀਂ ਦਿੱਲੀ ਵਿੱਚ ਅਧੀਨਾਮ ਨਾਲ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

Posted On: 27 MAY 2023 10:42PM by PIB Chandigarh

ਨਅਨੈਵਰੁੱਕੁਮ੍ ਵਣੱਕਮ

ਓਮ ਨਮ: ਸ਼ਿਵਾਯ, ਸ਼ਿਵਾਯ ਨਮ :!

ਹਰ ਹਰ ਮਹਾਦੇਵ !

ਸਭ ਤੋਂ ਪਹਿਲਾਂ, ਵਿਭਿੰਨ ਅਧੀਨਾਮ ਨਾਲ ਜੁੜੇ ਆਪ ਸਭ ਪੂਜਯ ਸੰਤਾਂ ਦਾ ਮੈਂ ਸ਼ੀਸ਼ ਝੁਕਾ ਕੇ ਅਭਿਨੰਦਨ ਕਰਦਾ ਹਾਂ। ਅੱਜ ਮੇਰੇ ਨਿਵਾਸ ਸਥਾਨ ’ਤੇ ਤੁਹਾਡੇ ਚਰਨ ਪਏ ਹਨ, ਇਹ ਮੇਰੇ ਲਈ ਬਹੁਤ ਸੁਭਾਗ ਦੀ ਬਾਤ ਹੈ। ਇਹ ਭਗਵਾਨ ਸ਼ਿਵ ਦੀ ਕਿਰਪਾ ਹੈ ਜਿਸ ਦੀ ਵਜ੍ਹਾ ਨਾਲ ਮੈਨੂੰ ਇਕੱਠਿਆਂ ਆਪ ਸਭ ਸ਼ਿਵ ਭਗਤਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ। ਮੈਨੂੰ ਇਸ ਬਾਤ ਦੀ ਬਹੁਤ ਖੁਸ਼ੀ ਹੈ ਕਿ ਕੱਲ੍ਹ ਨਵੇਂ ਸੰਸਦ ਭਵਨ ਦੇ ਲੋਕ ਅਰਪਣ ਦੇ ਸਮੇਂ ਆਪ ਸਭ  ਉੱਥੇ ਸਾਖਿਆਤ ਆ ਕੇ ਅਸ਼ੀਰਵਾਦ ਦੇਣ ਵਾਲੇ ਹੋ।

ਪੂਜਯ ਸੰਤਗਣ,

ਅਸੀਂ ਸਾਰੇ ਜਾਣਦੇ ਹਾਂ ਕਿ ਸਾਡੇ ਸੁਤੰਤਰਤਾ ਸੰਗ੍ਰਾਮ ਵਿੱਚ ਤਮਿਲ ਨਾਡੂ ਦੀ ਕਿਤਨੀ ਮਹੱਤਵਪੂਰਨ ਭੂਮਿਕਾ ਰਹੀ ਹੈ। ਵੀਰਮੰਗਈ ਵੇਲੁ ਨਾਚਿਯਾਰ ਤੋਂ ਲੈ ਕੇ ਮਰੁਦੁ ਭਾਈਆਂ ਤੱਕ, ਸੁਬਰਮਣਯ ਭਾਰਤੀ ਤੋਂ ਲੈ ਕੇ ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਨਾਲ ਜੁੜਨ ਵਾਲੇ ਕਈ ਤਮਿਲ ਲੋਕਾਂ ਤੱਕ, ਹਰ ਯੁਗ ਵਿੱਚਤਮਿਲ ਨਾਡੂ, ਭਾਰਤੀ ਰਾਸ਼ਟਰਵਾਦ ਦਾ ਗੜ੍ਹ ਰਿਹਾ ਹੈ। ਤਮਿਲ ਲੋਕਾਂ ਦੇ ਦਿਲ ਵਿੱਚ ਹਮੇਸ਼ਾ ਤੋਂ ਮਾਂ ਭਾਰਤੀ ਦੀ ਸੇਵਾ ਦੀ, ਭਾਰਤ ਦੇ ਕਲਿਆਣ ਦੀ ਭਾਵਨਾ ਰਹੀ ਹੈ। ਬਾਵਜੂਦ ਇਸ ਦੇ, ਇਹ ਬਹੁਤ ਦੁਰਘਟਨਾਪੂਰਨ ਹੈ ਕਿ ਭਾਰਤ ਦੀ ਆਜ਼ਾਦੀ ਵਿੱਚ ਤਮਿਲ ਲੋਕਾਂ ਦੇ ਯੋਗਦਾਨ ਨੂੰ ਉਹ ਮਹੱਤਵ ਨਹੀਂ ਦਿੱਤਾ ਗਿਆ, ਜੋ ਦਿੱਤਾ ਜਾਣਾ ਚਾਹੀਦਾ ਸੀ। ਹੁਣ ਬੀਜੇਪੀ ਨੇ ਇਸ ਵਿਸ਼ੇ ਨੂੰ ਪ੍ਰਮੁੱਖਤਾ ਨਾਲ ਉਠਾਉਣਾ ਸ਼ੁਰੂ ਕੀਤਾ ਹੈ। ਹੁਣ ਦੇਸ਼ ਦੇ ਲੋਕਾਂ ਨੂੰ ਵੀ ਪਤਾ ਚਲ ਰਿਹਾ ਹੈ ਮਹਾਨ ਤਮਿਲ ਪਰੰਪਰਾ ਅਤੇ ਰਾਸ਼ਟਰ ਭਗਤੀ ਦੇ ਪਤ੍ਰੀਕ ਤਮਿਲ ਨਾਡੂ ਦੇ ਨਾਲ ਕੀ ਵਿਵਹਾਰ ਹੋਇਆ ਸੀ। ਜਦੋਂ ਆਜ਼ਾਦੀ ਦਾ ਸਮਾਂ ਆਇਆ, ਤਦ ਸੱਤਾ ਦੇ ਤਬਾਦਲੇ ਦੇ ਪ੍ਰਤੀਕ ਨੂੰ ਲੈ ਕੇ ਪ੍ਰਸ਼ਨ ਉੱਠਿਆ ਸੀ। ਇਸ ਦੇ ਲਈ  ਸਾਡੇ ਦੇਸ਼ ਵਿੱਚ ਅਲੱਗ-ਅਲੱਗ ਪਰੰਪਰਾਵਾਂ ਰਹੀਆਂ ਹਨ। ਅਲੱਗ-ਅਲੱਗ ਰੀਤੀ-ਰਿਵਾਜ ਵੀ ਰਹੇ ਹਨ। ਲੇਕਿਨ ਉਸ ਸਮੇਂ ਰਾਜਾ ਜੀ ਅਤੇ ਅਧੀਨਾਮ ਦੇ ਮਾਰਗਦਰਸ਼ਨ ਵਿੱਚ ਸਾਨੂੰ ਆਪਣੀ ਪ੍ਰਾਚੀਨ ਤਮਿਲ ਸੰਸਕ੍ਰਿਤੀ ਤੋਂ ਇੱਕ ਪੁਣਯ (ਨੇਕ) ਮਾਰਗ ਮਿਲਿਆ ਸੀ। ਇਹ ਮਾਰਗ ਸੀ- ਸੇਂਗੋਲ ਦੇ ਰਾਹੀਂ ਸੱਤਾ ਦੇ ਤਬਾਦਲੇ ਦਾ। ਤਮਿਲ ਪਰੰਪਰਾ ਵਿੱਚ, ਸ਼ਾਸਨ ਚਲਾਉਣ ਵਾਲੇ ਨੂੰ ਸੇਂਗੋਲ ਦਿੱਤਾ ਜਾਂਦਾ ਸੀ। ਸੇਂਗੋਲ ਇਸ ਬਾਤ ਦਾ ਪ੍ਰਤੀਕ ਸੀ ਕਿ ਉਸ ਨੂੰ ਧਾਰਣ ਕਰਨ ਵਾਲੇ ਵਿਅਕਤੀ ’ਤੇ ਦੇਸ਼ ਦੇ ਕਲਿਆਣ ਦੀ ਜ਼ਿੰਮੇਵਾਰੀ ਹੈ ਅਤੇ ਉਹ ਕਦੇ ਕਰਤਵ ਦੇ ਮਾਰਗ ਤੋਂ ਵਿਚਲਿਤ ਨਹੀਂ ਹੋਵੇਗਾ।

ਸੱਤਾ ਤਬਾਦਲੇ ਦੇ ਪ੍ਰਤੀਕ ਦੇ ਤੌਰ ’ਤੇ ਤਦ 1947 ਵਿੱਚ ਪਵਿੱਤਰ ਤਿਰੁਵਾਵਡੁਤੁਰੈ ਅਧੀਨਾਮ ਦੁਆਰਾ ਇੱਕ ਵਿਸ਼ੇਸ਼ ਸੇਂਗੋਲ ਤਿਆਰ ਕੀਤਾ ਗਿਆ ਸੀ। ਅੱਜ ਉਸ ਦੌਰ ਦੀਆਂ ਤਸਵੀਰਾਂ ਸਾਨੂੰ ਯਾਦ ਦਿਵਾ ਰਹੀਆਂ ਹਨ ਕਿ ਤਮਿਲ ਸੱਭਿਆਚਾਰ ਅਤੇ ਆਧੁਨਿਕ ਲੋਕਤੰਤਰ ਦੇ ਰੂਪ ਵਿੱਚ ਭਾਰਤ ਦੀ ਕਿਸਮਤ (destiny) ਦੇ ਦਰਮਿਆਨ ਕਿਤਨਾ ਭਾਵੁਕ ਅਤੇ ਆਤਮਿਕ ਸਬੰਧ ਰਿਹਾ ਹੈ। ਅੱਜ ਉਨ੍ਹਾਂ ਗਹਿਰੇ ਸਬੰਧਾਂ ਦੀ ਗਾਥਾ ਇਤਿਹਾਸ ਦੇ ਦਬੇ ਹੋਏ ਪੰਨਿਆਂ ਤੋਂ ਬਾਹਰ ਨਿਕਲ ਕੇ ਇੱਕ ਵਾਰ ਫਿਰ ਜੀਵੰਤ ਹੋ ਉੱਠੀ ਹੈ। ਇਸ ਨਾਲ ਉਸ ਸਮੇਂ ਦੀਆਂ ਘਟਨਾਵਾਂ ਨੂੰ ਸਮਝਣ ਦਾ ਸਹੀ ਦ੍ਰਿਸ਼ਟੀਕੋਣ ਵੀ ਮਿਲਦਾ ਹੈ। ਅਤੇ ਇਸ ਦੇ ਨਾਲ ਹੀ, ਸਾਨੂੰ ਇਹ ਵੀ ਪਤਾ ਚਲਦਾ ਹੈ ਕਿ ਸੱਤਾ ਦੇ ਤਬਾਦਲੇ ਦੇ ਇਸ ਸਭ ਤੋਂ ਬੜੇ ਪ੍ਰਤੀਕ ਦੇ ਨਾਲ ਕੀ ਕੀਤਾ ਗਿਆ।

ਮੇਰੇ ਦੇਸ਼ਵਾਸੀਓ,

ਅੱਜ ਮੈਂ ਰਾਜਾ ਜੀ ਅਤੇ ਵਿਭਿੰਨ ਅਧੀਨਾਮ ਦੀ ਦੂਰਦਰਸ਼ਿਤਾ ਨੂੰ ਵੀ ਵਿਸ਼ੇਸ਼ ਤੌਰ ’ਤੇ ਨਮਨ ਕਰਾਂਗਾ। ਅਧੀਨਾਮ ਦੇ ਇੱਕ ਸੇਂਗੋਲ ਨੇ, ਭਾਰਤ ਨੂੰ ਸੈਂਕੜਾਂ ਵਰ੍ਹਿਆਂ ਦੀ ਗ਼ੁਲਾਮੀ ਦੇ ਹਰ ਪ੍ਰਤੀਕ ਤੋਂ ਮੁਕਤੀ ਦਿਲਵਾਉਣ ਦੀ ਸ਼ੁਰੂਆਤ ਕਰ ਦਿੱਤੀ ਸੀ। ਜਦੋਂ ਭਾਰਤ ਦੀ ਆਜ਼ਾਦੀ ਦਾ ਪਹਿਲਾ ਪਲ ਆਇਆ, ਆਜ਼ਾਦੀ ਦਾ ਪਹਿਲਾਂ ਪਲ, ਓਹ ਸ਼ਣ ਆਇਆ, ਤਾਂ ਇਹ ਸੇਂਗੋਲ ਹੀ ਸੀ, ਜਿਸ ਨੇ ਗ਼ੁਲਾਮੀ ਤੋਂ ਪਹਿਲਾ ਵਾਲੇ ਕਾਲਖੰਡ ਅਤੇ ਸੁਤੰਤਰ ਭਾਰਤ ਦੇ ਉਸ ਪਹਿਲੇ ਪਲ ਨੂੰ ਆਪਸ ਵਿੱਚ ਜੋੜ ਦਿੱਤਾ ਸੀ। ਇਸ ਲਈ, ਇਸ ਪਵਿੱਤਰ ਸੇਂਗੋਲ ਦਾ ਮਹੱਤਵ ਸਿਰਫ਼ ਇਤਨਾ ਹੀ ਨਹੀਂ ਹੈ ਕਿ ਇਹ 1947 ਵਿੱਚ ਸੱਤਾ ਦੇ ਤਬਾਦਲੇ ਦਾ ਪ੍ਰਤੀਕ ਬਣਿਆ ਸੀ।

 

ਇਸ ਸੇਂਗੋਲ ਦਾ ਮਹੱਤਵ ਇਸ ਲਈ ਵੀ ਹੈ ਕਿਉਂਕਿ ਇਸ ਨੇ ਗ਼ੁਲਾਮੀ ਤੋਂ ਪਹਿਲਾਂ ਵਾਲੇ ਗੌਰਵਸ਼ਾਲੀ ਭਾਰਤ ਨਾਲ, ਉਸ ਦੀਆਂ ਪਰੰਪਰਾਵਾਂ ਨਾਲ, ਸੁਤੰਤਰ ਭਾਰਤ ਦੇ ਭਵਿੱਖ ਨੂੰ ਕਨੈਕਟ ਕਰ ਦਿੱਤਾ ਸੀ। ਅੱਛਾ ਹੁੰਦਾ ਕਿ ਆਜ਼ਾਦੀ ਦੇ ਬਾਅਦ ਇਸ ਪੂਜਯ ਸੇਂਗੋਲ ਨੂੰ ਉੱਚਿਤ ਮਾਨ-ਸਨਮਾਨ ਦਿੱਤਾ ਜਾਂਦਾ, ਇਸ ਨੂੰ ਗੌਰਵਮਈ ਸਥਾਨ ਦਿੱਤਾ ਜਾਂਦਾ। ਲੇਕਿਨ ਇਹ ਸੇਂਗੋਲ, ਪ੍ਰਯਾਗਰਾਜ ਵਿੱਚ, ਆਨੰਦ  ਭਵਨ  ਵਿੱਚ, Walking Stick  ਯਾਨੀ ਪੈਦਲ ਚਲਣ ’ਤੇ ਸਹਾਰਾ ਦੇਣ ਵਾਲੀ ਛੜੀ ਕਹਿ ਕੇ, ਪ੍ਰਦਰਸ਼ਨੀ ਦੇ ਲਈ ਰੱਖ ਦਿੱਤਾ ਗਿਆ ਸੀ। ਤੁਹਾਡਾ ਇਹ ਸੇਵਕ ਅਤੇ ਸਾਡੀ ਸਰਕਾਰ, ਹੁਣ ਉਸ ਸੇਂਗੋਲ ਨੂੰ ਆਨੰਦ ਭਵਨ ਤੋਂ ਕੱਢ ਕੇ ਲਿਆਈ ਹੈ। ਅੱਜ ਆਜ਼ਾਦੀ ਦੇ ਉਸ ਪਹਿਲੇ ਪਲ ਨੂੰ ਨਵੇਂ ਸੰਸਦ ਭਵਨ ਵਿੱਚ ਸੇਂਗੋਲ ਦੀ ਸਥਾਪਨਾ ਦੇ ਸਮੇਂ ਸਾਨੂੰ ਫਿਰ ਤੋਂ ਪੁਨਰਜੀਵਿਤ ਕਰਨ ਦਾ ਮੌਕਾ ਮਿਲਿਆ ਹੈ। ਲੋਕਤੰਤਰ ਦੇ ਮੰਦਿਰ ਵਿੱਚ ਅੱਜ ਸੇਂਗੋਲ ਨੂੰ ਉਸ ਦਾ ਉਚਿਤ ਸਥਾਨ ਮਿਲ ਰਿਹਾ ਹੈ। ਮੈਨੂੰ ਖੁਸ਼ੀ ਹੈ ਕਿ ਹੁਣ ਭਾਰਤ ਦੀ ਮਹਾਨ ਪਰੰਪਰਾ ਦੇ ਪ੍ਰਤੀਕ ਉਸੇ ਸੇਂਗੋਲ ਨੂੰ ਨਵੇਂ ਸੰਸਦ ਭਵਨ ਵਿੱਚ ਸਥਾਪਿਤ ਕੀਤਾ ਜਾਵੇਗਾ। ਇਹ ਸੇਂਗੋਲ ਇਸ ਬਾਤ ਦੀ ਯਾਦ ਦਿਵਾਉਂਦਾ ਰਹੇਗਾ ਕਿ ਸਾਨੂੰ ਕਰਤਵਯ ਪਥ ’ਤੇ ਚਲਣਾ ਹੈ, ਜਨਤਾ-ਜਨਾਰਦਨ ਦੇ ਪ੍ਰਤੀ ਜਵਾਬਦੇਹ ਬਣੇ ਰਹਿਣਾ ਹੈ।

ਪੂਜਯ ਸੰਤਗਣ,

ਅਧੀਨਾਮ ਦੀ ਮਹਾਨ ਪ੍ਰੇਰਕ ਪਰੰਪਰਾ, ਸਾਖਿਆਤ ਸਾਤਵਿਕ ਊਰਜਾ ਦਾ ਪ੍ਰਤੀਕ ਹੈ। ਆਪ ਸਾਰੇ ਸੰਤ ਸ਼ੈਵ ਪਰੰਪਰਾ ਦੇ ਆਨੁਯਾਈ ਹੋ। ਤੁਹਾਡੇ ਦਰਸ਼ਨ ਵਿੱਚ ਜੋ ਏਕ ਭਾਰਤ ਸ੍ਰੇਸ਼ਠ ਭਾਰਤ ਦੀ ਭਾਵਨਾ ਹੈ, ਉਹ ਖ਼ੁਦ ਭਾਰਤ ਦੀ  ਏਕਤਾ ਅਤੇ ਅਖੰਡਤਾ ਦਾ ਪ੍ਰਤੀਬਿੰਬ ਹੈ। ਤੁਹਾਡੇ ਕਈ ਅਧੀਨਾਮ ਦੇ ਨਾਮਾਂ ਵਿੱਚ ਹੀ ਇਸ ਦੀ ਝਲਕ ਮਿਲ ਜਾਂਦੀ ਹੈ। ਤੁਹਾਡੇ ਕੁਝ ਅਧੀਨਾਮ ਦੇ ਨਾਮ ਵਿੱਚ ਕੈਲਾਸ਼ ਦਾ ਉਲੇਖ ਹੈ।

ਇਹ ਪਵਿੱਤਰ ਪਰਬਤ, ਤਮਿਲ ਨਾਡੂ ਤੋਂ ਬਹੁਤ ਦੂਰ ਹਿਮਾਲਿਆ ਵਿੱਚ ਹੈ, ਫਿਰ ਵੀ ਇਹ ਤੁਹਾਡੇ ਹਿਰਦੇ ਦੇ ਕਰੀਬ ਹੈ। ਸ਼ੈਵ ਸਿਧਾਂਤ ਦੇ ਪ੍ਰਸਿੱਧ ਸੰਤਾਂ ਵਿੱਚੋਂ ਇੱਕ ਤਿਰੁਮੂਲਰ  ਬਾਰੇ ਕਿਹਾ ਜਾਂਦਾ ਹੈ ਕਿ ਉਹ ਕੈਲਾਸ਼ ਪਰਬਤ ਤੋਂ ਸ਼ਿਵ ਭਗਤੀ ਦਾ ਪ੍ਰਸਾਰ ਕਰਨ ਲਈ ਤਮਿਲ ਨਾਡੂ ਆਏ ਸਨ। ਅੱਜ ਵੀ, ਉਨ੍ਹਾਂ ਦੀ ਰਚਨਾ ਤਿਰੁਮੰਦਿਰਮ੍ ਦੇ ਸ਼ਲੋਕਾਂ ਦਾ ਪਾਠ ਭਗਵਾਨ ਸ਼ਿਵ ਦੀ ਸਮ੍ਰਿਤੀ (ਯਾਦ) ਵਿੱਚ ਕੀਤਾ ਜਾਂਦਾ ਹੈ। ਅੱਪਰ, ਸੰਬੰਦਰ, ਸੁੰਦਰ ਅਤੇ ਮਾਣਿੱਕਾ ਵਾਸਾਗਰ੍ ਜਿਹੇ ਕਈ ਮਹਾਨ ਸੰਤਾਂ ਨੇ ਉਜੈਨ, ਕੇਦਾਰਨਾਥ ਅਤੇ ਗੌਰੀਕੁੰਡ ਦਾ ਉਲੇਖ ਕੀਤਾ ਹੈ। ਜਨਤਾ ਜਨਾਰਦਨ ਦੇ ਅਸ਼ੀਰਵਾਦ ਨਾਲ ਅੱਜ ਮੈਂ ਮਹਾਦੇਵ ਦੀ ਨਗਰੀ ਕਾਸ਼ੀ ਦਾ ਸਾਂਸਦ ਹਾਂ, ਤਾਂ ਤੁਹਾਨੂੰ ਕਾਸ਼ੀ ਦੀ ਬਾਤ ਵੀ ਦੱਸਾਗਾਂ। ਧਰਮਪੁਰਮ ਅਧੀਨਾਮ ਦੇ ਸਵਾਮੀ ਕੁਮਾਰਗੁਰੂਪਰਾ ਤਮਿਲ ਨਾਡੂ ਤੋਂ ਕਾਸ਼ੀ ਗਏ ਸਨ। ਉਨ੍ਹਾਂ ਨੇ ਬਨਾਰਸ ਦੇ ਕੇਦਾਰ ਘਾਟ ’ਤੇ ਕੇਦਾਰੇਸ਼ਵਰ ਮੰਦਿਰ ਦੀ ਸਥਾਪਨਾ ਕੀਤੀ ਸੀ।ਤਮਿਲ ਨਾਡੂ ਦੇ ਤਿਰੁੱਪਨੰਦਾਲ ਵਿੱਚ ਕਾਸ਼ੀ ਮਠ ਦਾ ਨਾਮ ਵੀ ਕਾਸ਼ੀ ’ਤੇ ਰੱਖਿਆ ਗਿਆ ਹੈ। ਇਸ ਮਠ ਦੇ ਬਾਰੇ ਵਿੱਚ ਇੱਕ ਦਿਲਚਸਪ ਜਾਣਕਾਰੀ ਵੀ ਮੈਨੂੰ ਪਤਾ ਚਲੀ ਹੈ। ਕਿਹਾ ਜਾਂਦਾ ਹੈ ਕਿ ਤਿਰੁੱਪਨੰਦਾਲ ਦਾ ਕਾਸ਼ੀ ਮਠ, ਤੀਰਥਯਾਤਰੀਆਂ ਨੂੰ ਬੈਂਕਿੰਗ ਸੇਵਾਵਾਂ ਉਪਲਬਧ ਕਰਵਾਉਂਦਾ ਸੀ। ਕੋਈ ਤੀਰਥ ਯਾਤਰੀ ਤਮਿਲ ਨਾਡੂ ਦੇ ਕਾਸ਼ੀ ਮਠ ਵਿੱਚ ਪੈਸੇ ਜਮ੍ਹਾਂ ਕਰਨ ਤੋਂ ਬਾਅਦ ਕਾਸ਼ੀ ਵਿੱਚ ਪ੍ਰਮਾਣਪੱਤਰ ਦਿਖਾ ਕੇ ਉਹ ਪੈਸੇ ਕੱਢ ਸਕਦਾ ਸੀ। ਇਸ ਤਰ੍ਹਾਂ, ਸ਼ੈਵ ਸਿਧਾਂਤ ਦੇ ਅਨੁਯਾਈਆਂ ਨੇ ਸਿਰਫ਼ ਸ਼ਿਵ ਭਗਤੀ ਦਾ ਪ੍ਰਸਾਰ ਹੀ ਨਹੀਂ ਕੀਤਾ ਬਲਕਿ ਸਾਨੂੰ ਇੱਕ-ਦੂਸਰੇ ਦੇ ਕਰੀਬ ਲਿਆਉਣ ਦਾ ਕਾਰਜ ਵੀ ਕੀਤਾ।

ਪੂਜਯ ਸੰਤਗਣ,

 

 ਸੈਂਕੜੇ ਵਰ੍ਹਿਆਂ ਦੀ ਗ਼ੁਲਾਮੀ ਤੋਂ ਬਾਅਦ ਵੀ ਤਮਿਲ ਨਾਡੂ ਦਾ ਸੱਭਿਆਚਾਰ ਅੱਜ ਵੀ ਜੀਵੰਤ ਅਤੇ ਸਮ੍ਰਿੱਧ ਹੈ, ਤਾਂ ਇਸ ਵਿੱਚ ਅਧੀਨਾਮ ਜਿਹੀ ਮਹਾਨ ਅਤੇ ਦਿੱਬ ਪਰੰਪਰਾ ਦੀ ਬੜੀ ਭੂਮਿਕਾ ਹੈ। ਇਸ ਪਰੰਪਰਾ ਨੂੰ ਜੀਵਿਤ ਰੱਖਣ ਦੀ ਜ਼ਿੰਮੇਵਾਰੀ ਸੰਤਜਨਾਂ ਨੇ  ਨਿਭਾਈ ਹੀ ਹੈ, ਨਾਲ ਹੀ ਇਸ ਦਾ ਸ਼੍ਰੇਯ (ਕ੍ਰੈਡਿਟ) ਪੀੜਿਤ -ਸ਼ੋਸ਼ਿਤ –ਵੰਚਿਤ ਸਾਰਿਆਂ ਨੂੰ ਜਾਂਦਾ ਹੈ ਕਿ ਉਨ੍ਹਾਂ ਨੇ ਇਸ ਦੀ ਰੱਖਿਆ ਕੀਤੀ, ਉਸ ਨੂੰ ਅੱਗੇ ਵਧਾਇਆ। ਰਾਸ਼ਟਰ ਦੇ ਲਈ ਯੋਗਦਾਨ ਦੇ ਮਾਮਲੇ ਵਿੱਚ ਤੁਹਾਡੀਆਂ ਸਾਰੀਆਂ ਸੰਸਥਾਵਾਂ ਦਾ ਇਤਿਹਾਸ ਬਹੁਤ ਗੌਰਵਸ਼ਾਲੀ ਰਿਹਾ ਹੈ। ਹੁਣ ਉਸ ਅਤੀਤ ਨੂੰ ਅੱਗੇ ਵਧਾਉਣ, ਉਸ ਤੋਂ ਪ੍ਰੇਰਿਤ ਹੋਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਕੰਮ ਕਰਨ ਦਾ ਸਮਾਂ ਹੈ।

 

ਪੂਜਯ ਸੰਤਗਣ,

ਦੇਸ਼ ਨੇ ਅਗਲੇ 25 ਵਰ੍ਹਿਆਂ ਦੇ ਲਈ ਕੁਝ ਲਕਸ਼ ਤੈਅ ਕੀਤੇ ਹਨ। ਸਾਡਾ ਲਕਸ਼ ਹੈ ਕਿ ਆਜ਼ਾਦੀ ਦੇ 100 ਸਾਲ ਪੂਰੇ ਹੋਣ ਤੱਕ ਇੱਕ ਮਜ਼ਬੂਤ, ਆਤਮਨਿਰਭਰ ਅਤੇ ਸਮਾਵੇਸ਼ੀ ਵਿਕਸਿਤ ਭਾਰਤ ਦਾ ਨਿਰਮਾਣ ਹੋਵੇ। 1947 ਵਿੱਚ ਤੁਹਾਡੀ ਮਹੱਤਵਪੂਰਨ ਭੁਮਿਕਾ ਤੋਂ ਕੋਟਿ-ਕੋਟਿ ਦੇਸ਼ਵਾਸੀ ਫਿਰ ਪਰੀਚਿਤ ਹੋਏ ਹਨ।

ਅੱਜ ਜਦੋਂ ਦੇਸ਼ 2047 ਦੇ ਬੜੇ ਲਕਸ਼ਾਂ ਨੂੰ ਲੈ ਕੇ ਅੱਗੇ ਵਧ ਰਿਹਾ ਹੈ ਤਦ ਤੁਹਾਡੀ ਭੂਮਿਕਾ ਹੋਰ ਮਹੱਤਵਪੂਰਨ ਹੋ ਗਈ ਹੈ। ਤੁਹਾਡੀਆਂ ਸੰਸਥਾਵਾਂ ਨੇ ਹਮੇਸ਼ਾ ਸੇਵਾ ਦੀਆਂ ਕਦਰਾਂ-ਕੀਮਤਾਂ ਨੂੰ ਸਾਕਾਰ ਕੀਤਾ ਹੈ। ਤੁਸੀਂ ਲੋਕਾਂ ਨੂੰ ਇੱਕ-ਦੂਸਰੇ ਨਾਲ ਜੋੜਨ ਦੀ, ਉਨ੍ਹਾਂ ਵਿੱਚ ਸਮਾਨਤਾ ਦਾ ਭਾਵ ਪੈਦਾ ਕਰਨ ਦੀ ਬੜੀ ਉਦਾਹਰਣ ਪੇਸ਼ ਕੀਤੀ ਹੈ। ਭਾਰਤ ਜਿਤਨਾ ਇਕਜੁੱਟ ਹੋਵੇਗਾ, ਉਤਨਾ ਹੀ ਮਜ਼ਬੂਤ ਹੋਵੇਗਾ।

ਇਸ ਲਈ ਸਾਡੀ ਪ੍ਰਗਤੀ ਦੇ ਰਸਤੇ ਵਿੱਚ ਰੁਕਾਵਟਾਂ ਪੈਦਾ ਕਰਨ ਵਾਲੇ ਤਰ੍ਹਾਂ-ਤਰ੍ਹਾਂ ਦੀਆਂ ਚੁਣੌਤੀਆਂ ਖੜ੍ਹੀਆਂ ਕਰਨਗੇ। ਜਿਨ੍ਹਾਂ ਨੂੰ ਭਾਰਤ ਦੀ ਉਨੱਤੀ ਖਟਕਦੀ ਹੈ, ਉਹ ਸਭ ਤੋਂ ਪਹਿਲਾਂ ਸਾਡੀ ਏਕਤਾ ਨੂੰ ਹੀ ਤੋੜਨ ਦੀ ਕੋਸ਼ਿਸ਼ ਕਰਨਗੇ। ਲੇਕਿਨ ਮੈਨੂੰ ਵਿਸ਼ਵਾਸ ਹੈ ਕਿ ਦੇਸ਼ ਨੂੰ ਤੁਹਾਡੀਆਂ ਸੰਸਥਾਵਾਂ ਤੋਂ ਅਧਿਆਤਮਿਕਤਾ ਅਤੇ ਸਮਾਜਿਕਤਾ ਦੀ ਜੋ ਸ਼ਕਤੀ ਮਿਲ ਰਹੀ ਹੈ, ਉਸ ਨਾਲ ਅਸੀਂ ਹਰ ਚੁਣੌਤੀ ਦਾ ਸਾਹਮਣਾ ਕਰ ਲਵਾਂਗੇ। ਮੈਂ ਫਿਰ ਇੱਕ ਵਾਰ, ਆਪ ਮੇਰੇ ਇੱਥੇ ਪਧਾਰੇ (ਆਏ), ਆਪ ਸਭ ਨੇ ਅਸ਼ੀਰਵਾਦ ਦਿੱਤੇ, ਇਹ ਮੇਰਾ ਸੁਭਾਗ ਹੈ, ਮੈਂ ਫਿਰ ਇੱਕ ਵਾਰ ਆਪ ਸਭ ਦਾ ਹਿਰਦੇ ਤੋਂ ਆਭਾਰ ਵਿਅਕਤ ਕਰਦਾ ਹਾਂ, ਆਪ ਸਭ ਨੂੰ ਪ੍ਰਣਾਮ ਕਰਦਾ ਹਾਂ। ਨਵੇਂ ਸੰਸਦ ਭਵਨ ਦੇ ਲੋਕ-ਅਰਪਣ ਦੇ ਅਵਸਰ ’ਤੇ ਆਪ ਸਭ ਇੱਥੇ ਆਏ ਅਤੇ ਸਾਨੂੰ ਅਸ਼ੀਰਵਾਦ ਦਿੱਤਾ। ਇਸ ਤੋਂ ਬੜਾ ਸੁਭਾਗ ਕੋਈ ਹੋ ਨਹੀਂ ਸਕਦਾ ਹੈ ਅਤੇ ਇਸ ਲਈ ਮੈਂ ਜਿਤਨਾ ਧੰਨਵਾਦ ਕਰਾਂ, ਉਤਨਾ ਘ਼ੱਟ ਹੈ। ਫਿਰ ਇੱਕ ਵਾਰ ਆਪ ਸਭ ਨੂੰ ਪ੍ਰਣਾਮ ਕਰਦਾ ਹਾਂ।

 

ਓਮ ਨਮ: ਸ਼ਿਵਾਯ!

ਵਣੱਕਮ!

***************

ਡੀਐੱਸ/ਐੱਸਟੀ/ਏਵੀ



(Release ID: 1928060) Visitor Counter : 106