ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਉਤਪਾਦ ਅਤੇ ਪੇਟੇਂਟ ਬਣਾਉਣ ਵਾਲੇ ਖੋਜ ਪ੍ਰੋਜੈਕਟਾਂ ਦੇ ਲਈ ਜਨਤਕ - ਪ੍ਰਾਈਵੇਟ ਸਹਿਯੋਗਾਤਮਕ ਵਿੱਤ ਪੋਸ਼ਣ ਦੇ ਪ੍ਰਭਾਵ ਨੂੰ ਦਰਸਾਉਣ ਵਾਲੀ ਪ੍ਰਦਰਸ਼ਨੀ ਦਾ ਉਦਘਾਟਨ

Posted On: 23 MAY 2023 10:54AM by PIB Chandigarh

ਰਿਸਰਚ ਇਨੋਵੇਸ਼ਨ ਅਤੇ ਟੈਕਨੋਲੋਜੀ ਨੂੰ ਪ੍ਰਭਾਵਿਤ ਕਰਨਾ (ਇੰਪੈਕਟਿੰਗ ਰਿਸਰਚ ਇਨੋਵੇਸ਼ਨ ਐਂਡ ਟੈਕਨੋਲੋਜੀ-ਆਈਐੱਮਪੀਆਰਆਈਐੱਨਟੀ) II ਯੋਜਨਾ ਦੇ ਤਹਿਤ ਪ੍ਰੋਜੈਕਟਾਂ ਦੇ ਨਤੀਜਿਆਂ ਨੂੰ ਪ੍ਰਦਰਸ਼ਿਤ ਕਰਨ ਵਾਲੀ ਇੱਕ ਦਿਨਾਂ ਪ੍ਰਦਰਸ਼ਨੀ ਦਾ ਉਦਘਾਟਨ ਕੱਲ੍ਹ ਭਾਰਤੀ ਟੈਕਨੋਲੋਜੀ ਸੰਸਥਾਨ  (ਆਈਆਈਟੀ)  ਦਿੱਲੀ ਵਿੱਚ 22 ਮਈ,  2023 ਨੂੰ ਕੀਤਾ ਗਿਆ।  ਇਸ ਦਾ ਉਦੇਸ਼ ਉਤਪਾਦਾਂ ਅਤੇ ਪੇਟੈਂਟ ਬਣਾਉਣ ਵਾਲੇ ਖੋਜ ਪ੍ਰੋਜੈਕਟਾਂ ਦੇ ਲਈ ਜਨਤਕ-ਪ੍ਰਾਈਵੇਟ ਸਹਿਯੋਗਾਤਮਕ ਵਿੱਤ ਪੋਸ਼ਣ ਨੂੰ ਸਾਹਮਣੇ ਲਿਆਉਣਾ ਸੀ। 

ਇੰਪ੍ਰਿੰਟ ਨਤੀਜਿਆਂ  ਦੇ ਟੈਕਨੋਲੋਜੀ ਪ੍ਰਦਰਸ਼ਨੀ  ਦੇ ਉਦਘਾਟਨ  ਦੇ ਮੌਕੇ ’ਤੇ ਸਕੱਤਰ,  ਵਿਗਿਆਨ ਅਤੇ ਇੰਜੀਨੀਅਰਿੰਗ ਖੋਜ ਬੋਰਡ (ਐੱਸਈਆਰਬੀ) ਅਤੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ  (ਡੀਐੱਸਟੀ) ਦੇ ਸੀਨੀਅਰ ਸਲਾਹਕਾਰ ਡਾ. ਅਖਿਲੇਸ਼ ਗੁਪਤਾ ਆਪਣੇ ਸੰਬੋਧਨ ਵਿੱਚ ਕਿਹਾ ਕਿ “ਇੰਪ੍ਰਿੰਟ (ਆਈਐੱਮਪੀਆਰਆਈਐੱਨਟੀ) ਪਹਿਲ ਇੱਕ ਅਨੋਖੀ ਉਦਾਹਰਣ ਹੈ ਜਿੱਥੇ ਸਰਕਾਰ ਅਤੇ ਸਿੱਖਿਆ ਜਗਤ ਸ਼ੁਰੂ ਤੋਂ ਹੀ ਉਦਯੋਗਾਂ ਦੇ ਨਾਲ ਅਜਿਹੇ ਵਿਚਾਰਾਂ ‘ਤੇ ਕੰਮ ਕਰ ਰਹੇ ਹਨ ਜਿਨ੍ਹਾਂ ਨੂੰ ਬਜ਼ਾਰ ਵਿੱਚ ਲਿਜਾਇਆ ਜਾ ਸਕਦਾ ਹੈ ,  ਅਤੇ ਇਸ ਯੋਜਨਾ ਨਾਲ ਕਈ ਟੈਕਨੋਲੋਜੀਆਂ ਅਤੇ ਉਤਪਾਦ ਬਜ਼ਾਰ ਵਿੱਚ ਪਹੁੰਚ ਗਏ ਹਨ।” 

ਡਾ. ਗੁਪਤਾ ਨੇ ਕਿਹਾ ਕਿ ਇਸ ਤਰ੍ਹਾਂ ਦੀ ਉਦਯੋਗ-ਸੰਚਾਲਿਤ ਖੋਜ ਲਈ ਸਮਰਥਨ ਜਨਤਕ–ਪ੍ਰਾਈਵੇਟ–ਸਹਭਾਗਿਤਾ (ਪੀਪੀਪੀ) ਮੋਡ ‘ਤੇ ਉਦਯੋਗ ਦੁਆਰਾ ਸੰਚਾਲਿਤ ਵਿਚਾਰਾਂ ‘ਤੇ ਕੰਮ ਕਰਨ ਦੇ ਮਾਡਲ ਨੂੰ ਸਰੂਪ ਦੇਣ  ਦੇ ਨਾਲ ਹੀ ਭਾਰਤੀ ਉਦਯੋਗ ਨੂੰ ਹੋਰ ਅਧਿਕ ਨਵੀਨ ਬਣਾ ਸਕਦਾ ਹੈ ਅਤੇ ਅਧਿਕ ਗਹਨ ਟੈਕਨੋਲੋਜੀ ਸਟਾਰਟਅਪ ਨੂੰ ਪ੍ਰੋਤਸਾਹਿਤ ਕਰ ਸਕਦਾ ਹੈ ਅਤੇ ਉਨ੍ਹਾਂ ਨੂੰ ਵਿਕਸਿਤ ਦੇਸ਼ਾਂ  ਦੇ ਬਰਾਬਰ ਉੱਚ ਪੱਧਰ ‘ਤੇ ਬਣਾ ਸਕਦਾ ਹੈ ।

 

 

ਵਿਗਿਆਨ ਅਤੇ ਟੈਕਨੋਲੋਜੀ ਵਿਭਾਗ/ਵਿਗਿਆਨ ਅਤੇ ਇੰਜੀਨੀਅਰਿੰਗ ਰਿਸਰਚ ਬੋਰਡ  ( ਡੀਐੱਸਟੀ /ਐੱਸਈਆਰਬੀ )  ਅਤੇ ਸਿੱਖਿਆ ਮੰਤਰਾਲਾ   (ਐੱਮਓਈ )  ਦੀ ਪਹਿਲ ਦੀ ਇਸ ਪ੍ਰਦਰਸ਼ਨੀ ਜਿਸ ਵਿੱਚ ਇੰਪ੍ਰਿੰਟ II  ਦੇ 10 ਕਾਰਜ ਖੇਤਰਾਂ (ਡੋਮੇਨ)   ਦੇ ਤਹਿਤ ਲਗਭਗ 60 ਪ੍ਰੋਜੈਕਟਾਂ ਦੇ ਨਤੀਜਿਆਂ ਨੂੰ ਪ੍ਰੋਟੋਟਾਈਪ/ਪੋਸਟਰ/ਹੋਰ ਪ੍ਰਾਸੰਗਿਕ ਦਾ ਪ੍ਰਦਰਸ਼ਨਾਂ  ਦੇ ਰੂਪ ਵਿੱਚ ਪ੍ਰਦਰਸ਼ਿਤ ਕੀਤਾ ਗਿਆ, ਲਗਭਗ ਵਿਭਿੰਨ ਹਿਤਧਾਰਕਾਂ ਨੂੰ 300 ਵਿਅਕਤੀ- ਵਿਗਿਆਨੀ ਸਮੁਦਾਏ ,  ਸਿੱਖਿਆ ਸਾਸ਼ਤਰੀ/ਖੋਜਕਾਰ,  ਉਦਯੋਗ ,  ਸਰਕਾਰੀ ਅਧਿਕਾਰੀ ਆਦਿ ਦੀ ਭਾਗੀਦਾਰੀ ਦੇਖੀ ਗਈ । 

ਆਈਆਈਟੀ ਦਿੱਲੀ  ਦੇ ਡਾਇਰੈਕਟਰ ਪ੍ਰੋਫੈਸਰ ਰੰਗਨ ਬਨਰਜੀ  ਨੇ ਸਮਾਜ ਵਿੱਚ ਉਨ੍ਹਾਂ ਸਮੱਸਿਆਵਾਂ ਦੀ ਪਹਿਚਾਣ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਜਿੱਥੇ ਟੈਕਨੋਲੋਜੀ ਇੱਕ ਬਦਲਵਾ ਲਿਆ ਸਕਦੀ ਹੈ ਅਤੇ ਕਿਹਾ ਕਿ ਇੰਪ੍ਰਿੰਟ ਦੇ ਤਹਿਤ ਉਹ ਟੈਕਨੋਲੋਜੀਆਂ,  ਜਿਨ੍ਹਾਂ ਵਿਚੋਂ ਕਈ ਪ੍ਰਦਰਸ਼ਨੀ ਵਿੱਚ ਪ੍ਰਦਰਸ਼ਿਤ ਹਨ ,  ਦਾ ਉਦੇਸ਼ ਸਮਾਜ ਲਈ ਲਾਭਕਾਰੀ ਉਤਪਾਦਾਂ ਨੂੰ ਸਾਹਮਣੇ ਲਿਆਉਣਾ ਹੈ।  ਸਿੱਖਿਆ ਮੰਤਰਾਲੇ  ਦੇ ਸੰਯੁਕਤ ਸਕੱਤਰ ਸ਼੍ਰੀਮਤੀ ਸੌਮਿਆ ਗੁਪਤਾ  ਨੇ ਕਿਹਾ ਕਿ ਰਿਸਰਚ ਇਨੋਵੇਸ਼ਨ ਅਤੇ ਟੈਕਨੋਲੋਜੀ ਨੂੰ ਪ੍ਰਭਾਵਿਤ ਕਰਨਾ  (ਇੰਪੈਕਟਿੰਗ ਰਿਸਰਚ ਇਨੋਵੇਸ਼ਨ ਐਂਡ ਟੈਕਨੋਲੋਜੀ  - ਆਈਐੱਮਪੀਆਰਆਈਐੱਨਟੀ )  ਵਰਗੀਆਂ ਪਹਿਲਾਂ ਨੇ ਸਮਾਜ ਦੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ, ਉਨ੍ਹਾਂ ਨੇ ਪ੍ਰਭਾਵ ਪੈਦਾ ਕਰਨ ਲਈ ਸਹਿਯੋਗ ਅਤੇ ਤਾਲਮੇਲ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। 

ਰਿਸਰਚ ਇਨੋਵੇਸ਼ਨ ਅਤੇ ਟੈਕਨੋਲੋਜੀ ਨੂੰ ਪ੍ਰਭਾਵਿਤ ਕਰਨਾ  ( ਇੰਪੈਕਟਿੰਗ ਰਿਸਰਚ ਇਨੋਵੇਸ਼ਨ ਐਂਡ ਟੈਕਨੋਲੋਜੀ  - ਆਈਐੱਮਪੀਆਰਆਈਐੱਨਟੀ )  ਯੋਜਨਾ ਨੂੰ 5 ਨਵੰਬਰ ,  2015 ਨੂੰ ਮੇਕ ਇਨ ਇੰਡੀਆ ਪਹਿਲ  ਦੇ ਤਹਿਤ ਉੱਚ ਪੱਧਰੀ ਇਨੋਵੇਸ਼ਨ ਨੂੰ ਹੁਲਾਰਾ ਦੇਣ  ਦੇ ਉਦੇਸ਼ ਨਾਲ ਸ਼ੁਰੂ ਕੀਤਾ ਗਿਆ ਸੀ ,  ਜੋ ਉਦਯੋਗ ਦੀਆਂ ਜ਼ਰੂਰਤਾਂ ਨੂੰ ਸਿੱਧੇ ਪ੍ਰਭਾਵਿਤ ਕਰਦਾ ਹੈ ਅਤੇ ਇਸ ਤਰ੍ਹਾਂ ਉਦਯੋਗ ਦੇ ਭਾਰਤੀ ਵਿਨਿਰਮਾਣ ਈਕੋਸਿਸਟਮ ਦੀ ਮੁਕਾਬਾਲੇ ਵਾਧੇ ਵਿੱਚ ਸੁਧਾਰ ਕਰਦਾ ਹੈ  ।

 

 

ਸਾਡੇ ਦੇਸ਼ ਦੀਆਂ ਜ਼ਰੂਰਤਾਂ ਲਈ ਪ੍ਰਾਸੰਗਿਕ ਦਾ 10 ਚੁਣੇ ਕਾਰਜ ਖੇਤਰਾਂ ( ਡੋਮੇਨ )  ਵਿੱਚ ਪ੍ਰਮੁੱਖ ਇੰਜੀਨੀਅਰਿੰਗ ਅਤੇ ਟੈਕਨੋਲੋਜੀ ਚੁਣੌਤੀਆਂ ਦਾ ਸਮਾਧਾਨ ਕਰਨ  ਦੇ ਉਦੇਸ਼ ਨਾਲ ਇਹ ਯੋਜਨਾ ਸ਼ੁਰੂ ਕੀਤੀ ਗਈ ਸੀ ।  ਇਸ ਯੋਜਨਾ ਦਾ ਉਦੇਸ਼ ਉਨ੍ਹਾਂ ਸੋਧ ਪ੍ਰੋਜੈਕਟਾਂ ਲਈ ਸਹਿਯੋਗੀ ਵਿੱਤ ਪੋਸ਼ਣ ਕਰਨਾ ਸੀ ਜੋ ਉਤਪਾਦ ਅਤੇ ਪੇਟੈਂਟ ਤਿਆਰ ਕਰਨਗੇ।  ਇਹ 10 ਡੋਮੇਨ ਹਨ -  ਵਾਤਾਵਰਣ ਅਤੇ ਜਲਵਾਯੂ ,  ਊਰਜਾ ਸੁਰੱਖਿਆ ,  ਸਿਹਤ ਦੇਖਭਾਲ ਟੈਕਨੋਲੋਜੀ ,  ਟਿਕਾਊ ਆਵਾਸ,  ਜਲ ਸੰਸਾਧਨ ,  ਉੱਨਤ ਸਮੱਗਰੀ ,  ਸੂਚਨਾ ਅਤੇ ਸੰਚਾਰ ਟੈਕਨੋਲੋਜੀ,  ਨਿਰਮਾਣ ਟੈਕਨੋਲੋਜੀ ,  ਨੈਨੋ - ਟੈਕਨੋਲੋਜੀ ਅਤੇ ਸੁਰੱਖਿਆ ਅਤੇ ਰੱਖਿਆ ।

**************

ਐੱਸਐੱਨਸੀ/ਪੀਕੇ



(Release ID: 1927230) Visitor Counter : 81


Read this release in: English , Urdu , Hindi , Tamil , Telugu