ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਦੇ ਨਾਲ ਬੈਠਕ ਕੀਤੀ

Posted On: 24 MAY 2023 10:03AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸ਼੍ਰੀ ਐਂਥਨੀ ਅਲਬਨੀਜ਼ ਦੇ ਨਾਲ 24 ਮਈ 2023 ਨੂੰ ਆਸਟ੍ਰੇਲੀਆ ਦੇ ਸਿਡਨੀ ਵਿੱਚ ਐਡਮਿਰਲਟੀ ਹਾਊਸ ਵਿੱਚ ਦੁਵੱਲੀ ਬੈਠਕ ਕੀਤੀ।

ਪ੍ਰਧਾਨ ਮੰਤਰੀ ਦੇ ਐਡਮਿਰਲਟੀ ਹਾਊਸ ਵਿੱਚ ਆਗਮਨ ’ਤੇ ਰਸਮੀ ਸੁਆਗਤ ਕੀਤਾ ਗਿਆ ਅਤੇ ਉਨ੍ਹਾਂ ਨੇ ਗਾਰਡ ਆਵ੍ ਆਨਰ ਵੀ ਦਿੱਤਾ ਗਿਆ।

ਦੋਹਾਂ ਨੇਤਾਵਾਂ ਨੇ ਮਾਰਚ 2023 ਵਿੱਚ ਨਵੀਂ ਦਿੱਲੀ ਵਿੱਚ ਆਯੋਜਿਤ ਹੋਏ ਸਲਾਨਾ ਨੇਤਾਵਾਂ ਦੇ ਪਹਿਲੇ ਸਮਿਟ ਦੀ ਉਪਯੋਗਿਤਾ ’ਤੇ ਚਰਚਾ ਕਰਦੇ ਹੋਏ ਬਹੁਆਯਾਮੀ ਭਾਰਤ-ਆਸਟ੍ਰੇਲੀਆ ਵਿਆਪਕ ਰਣਨੀਤਕ ਸਾਂਝੇਦਾਰੀ ਨੂੰ ਹੋਰ ਵਿਆਪਕ ਅਤੇ ਮਜ਼ਬੂਤ ਬਣਾਉਣ ਦੇ ਪ੍ਰਤੀ ਆਪਣੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ।

ਵਿਚਾਰ-ਵਟਾਂਦਰੇ ਦੇ ਦੌਰਾਨ ਰੱਖਿਆ ਅਤੇ ਸੁਰੱਖਿਆ, ਵਪਾਰ ਅਤੇ ਨਿਵੇਸ਼, ਨਵੀਨ ਅਤੇ ਅਖੁੱਟ ਊਰਜਾ, ਹਰਿਤ ਹਾਈਡ੍ਰੋਜਨ, ਮਹੱਤਵਪੂਰਨ ਖਣਿਜਾਂ, ਸਿੱਖਿਆ, ਪ੍ਰਵਾਸ ਅਤੇ ਗਤੀਸ਼ੀਲਤਾ ਅਤੇ ਲੋਕਾਂ ਤੋਂ ਲੋਕਾਂ ਦੇ ਦਰਮਿਆਨ ਸਬੰਧਾਂ ਵਿੱਚ ਸਹਿਯੋਗ ’ਤੇ ਧਿਆਨ ਕੇਂਦ੍ਰਿਤ ਕੀਤਾ ਗਿਆ।

ਦੋਹਾਂ ਨੇਤਾਵਾਂ ਨੇ ਭਾਰਤ-ਆਸਟ੍ਰੇਲੀਆ ਪ੍ਰਵਾਸਨ ਅਤੇ ਗਤੀਸ਼ੀਲਤਾ ਸਾਂਝੇਦਾਰੀ ਵਿਵਸਥਾ (ਐੱਮਐੱਮਪੀਏ) ’ਤੇ ਦਸਤਖਤ ਕਰਨ ਦਾ ਸੁਆਗਤ ਕੀਤਾ। ਇਸ ਨਾਲ ਵਿਦਿਆਰਥੀਆਂ, ਪੇਸ਼ੇਵਰਾਂ, ਖੋਜਕਰਤਾਵਾਂ, ਸਿੱਖਿਆ ਸਾਸ਼ਤਰੀਆਂ ਅਤੇ ਹੋਰ ਲੋਕਾਂ ਦੀ ਗਤੀਸ਼ੀਲਤਾ ਨੂੰ ਅੱਗੇ ਵਧਾਉਣ ਵਿੱਚ ਮਦਦ ਮਿਲੇਗੀ। ਇਸ ਵਿੱਚ ਖਾਸ ਤੌਰ ’ਤੇ ਭਾਰਤ ਦੇ ਲਈ ਬਣਾਈ ਗਈ ਮੈਟਸ (ਪ੍ਰਤਿਭਾਸ਼ਾਲੀ ਅਰੰਭਿਕ ਪੇਸ਼ੇਵਰਾਂ ਦੇ ਲਈ ਗਤੀਸ਼ੀਲਤਾ ਵਿਵਸਥਾ) ਨਾਮਕ ਯੋਜਨਾ ਦਾ ਇੱਕ ਨਵੀਨ ਕੁਸ਼ਲ ਮਾਰਗ ਸ਼ਾਮਲ ਹੈ।

ਉਨ੍ਹਾਂ ਨੇ ਭਾਰਤ-ਆਸਟ੍ਰੇਲੀਆ ਹਾਈਡ੍ਰੋਜਨ ਟਾਸਕ ਫੋਰਸ ਦੇ ਸੰਦਰਭ ਦੀਆਂ ਸ਼ਰਤਾਂ ਨੂੰ ਅੰਤਿਮ ਰੂਪ ਦੇਣ ਦਾ ਵੀ ਸੁਆਗਤ ਕੀਤਾ, ਇਸ ਨਾਲ ਸਵੱਛ ਹਾਈਡ੍ਰੋਜਨ ਦੇ ਨਿਰਮਾਣ ਅਤੇ ਇਸ ਦੇ ਉਪਯੋਗ ਵਿੱਚ ਤੇਜ਼ੀ ਲਿਆਉਣ ਜਿਹੇ ਅਵਸਰਾਂ ਦੇ ਲਈ ਸਲਾਹ-ਮਸ਼ਵਰਾ ਮਿਲ ਸਕੇਗਾ ਨਾਲ ਹੀ ਇਹ ਹਾਈਡ੍ਰੋਜਨ ਇਲੈਕਟ੍ਰੋਲਾਈਜ਼ਰ, ਈਂਧਣ ਸੇਲਸ ’ਤੇ ਧਿਆਨ ਕੇਂਦ੍ਰਿਤ ਕਰਨ ਤੋਂ ਇਲਾਵਾ ਬੁਨਿਆਦੀ ਢਾਂਚੇ ਅਤੇ ਮਾਨਕਾਂ ਅਤੇ ਰੈਗੂਲੇਸ਼ਨਸ ਦਾ ਸਮਰਥਨ ਕਰੇਗੀ।

ਪ੍ਰਧਾਨ ਮੋਦੀ ਨੇ ਬ੍ਰਿਸਬੇਨ ਵਿੱਚ ਭਾਰਤ ਦੇ ਵਣਜ ਦੂਤਾਵਾਸ (ਕੌਂਸਲੇਟ ਜਨਰਲ) ਦੀ ਸਥਾਪਨਾ ਵਿੱਚ ਸਹਾਇਤਾ ਪ੍ਰਦਾਨ ਕਰਨ ਦੇ ਲਈ ਆਸਟ੍ਰੇਲੀਆ ਦਾ ਧੰਨਵਾਦ ਕੀਤਾ।

ਦੋਹਾਂ ਨੇਤਾਵਾਂ ਨੇ ਇੱਕ ਨਿਯਮ-ਅਧਾਰਿਤ ਅੰਤਰਾਸ਼ਟਰੀ ਵਿਵਸਥਾ ਦੇ ਅਨੁਕੂਲ ਇੱਕ ਸ਼ਾਂਤੀਪੂਰਨ, ਸਮ੍ਰਿੱਧ ਅਤੇ ਸਮਾਵੇਸ਼ੀ ਭਾਰਤ-ਪ੍ਰਸ਼ਾਂਤ ਖੇਤਰ ਸੁਨਿਸ਼ਚਿਤ ਕਰਨ ਦੇ ਲਈ ਆਪਣੇ ਦ੍ਰਿੜ੍ਹ ਸੰਕਲਪ ਨੂੰ ਦੁਹਰਾਇਆ। ਉਨ੍ਹਾਂ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਸੁਧਾਰ ’ਤੇ ਵੀ ਚਰਚਾ ਕੀਤੀ।

ਪ੍ਰਧਾਨ ਮੰਤਰੀ ਅਬਲਨੀਜ਼ ਨੇ ਭਾਰਤ ਦੀ ਜੀ20 ਪ੍ਰਧਾਨਗੀ ਅਤੇ ਪਹਿਲਾਂ ਦੇ ਪ੍ਰਤੀ ਆਸਟ੍ਰੇਲੀਆ ਦੇ ਮਜ਼ਬੂਤ ਸਮਰਥਨ ਨੂੰ ਵੀ ਵਿਅਕਤ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਹ ਸਤੰਬਰ 2023 ਵਿੱਚ ਨਵੀਂ ਦਿੱਲੀ ਵਿੱਚ ਜੀ20 ਸਮਿਟ ਵਿੱਚ ਪ੍ਰਧਾਨ ਮੰਤਰੀ ਅਬਲਨੀਜ਼ ਦਾ ਸੁਆਗਤ ਕਰਨ ਦੇ ਲਈ ਆਸ਼ਵੰਦ ਹਨ।

 

*****

ਡੀਐੱਸ/ਟੀਐੱਸ


(Release ID: 1926910) Visitor Counter : 155