ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਦੀ ਫਿਜੀ ਗਣਰਾਜ ਦੇ ਪ੍ਰਧਾਨ ਮੰਤਰੀ ਦੇ ਨਾਲ ਮੁਲਾਕਾਤ

Posted On: 22 MAY 2023 2:12PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪੋਰਟ ਮੋਰੇਸਬੀ ਵਿੱਚ ਭਾਰਤ-ਪ੍ਰਸ਼ਾਂਤ ਦ੍ਵੀਪ ਸਹਿਯੋਗ ਫੋਰਮ (ਐੱਫਆਈਪੀਆਈਸੀ) ਦੇ ਤੀਸਰੇ ਸਮਿਟ ਸਮੇਂ ਫਿਜੀ ਗਣਰਾਜ ਦੇ ਪ੍ਰਧਾਨ ਮੰਤਰੀ ਸ਼੍ਰੀ ਸਿਤਵੇਨੀ ਲਿਗਾਮਾਮਾਦਾ ਰਾਬੁਕਾ ਦੇ ਨਾਲ ਮੁਲਾਕਾਤ ਕੀਤੀ। ਦੋਹਾਂ ਰਾਜਨੇਤਾਵਾਂ ਦੇ ਦਰਮਿਆਨ ਇਹ ਪਹਿਲੀ ਮੁਲਾਕਾਤ ਸੀ। ਪ੍ਰਧਾਨ ਮੰਤਰੀ ਨੇ ਇਹ ਯਾਦ ਕੀਤਾ ਕਿ ਐੱਫਆਈਪੀਆਈਸੀ ਦੀ ਸ਼ੁਰੂਆਤ ਉਨ੍ਹਾਂ ਦੀ ਨਵੰਬਰ 2014 ਵਿੱਚ ਹੋਈ ਫਿਜੀ ਯਾਤਰਾ ਦੇ ਦੌਰਾਨ ਹੋਈ ਸੀ। ਉਸ ਤੋਂ ਬਾਅਦ ਪ੍ਰਸ਼ਾਂਤ ਦ੍ਵੀਪ ਦੇਸ਼ਾਂ (ਪੀਆਈਸੀ) ਦੇ ਨਾਲ ਭਾਰਤ ਦਾ ਸਹਿਯੋਗ ਨਿਰੰਤਰ ਮਜ਼ਬੂਤ ਹੋਇਆ ਹੈ।

ਦੋਹਾਂ ਨੇਤਾਵਾਂ ਨੇ ਦੋਹਾਂ ਦੇਸ਼ਾਂ ਦੇ ਦਰਮਿਆਨ ਗਹਿਰੀ ਅਤੇ ਬਹੁਆਯਾਮੀ ਵਿਕਾਸ ਸਾਂਝੇਦਾਰੀ ਦੀ ਸਮੀਖਿਆ ਕੀਤੀ ਅਤੇ ਸਮਰੱਥਾ ਨਿਰਮਾਣ, ਸਿਹਤ, ਸੇਵਾ, ਜਲਵਾਯੂ ਕਰਵਾਈ, ਅਖੁੱਟ ਊਰਜਾ, ਕ੍ਰਿਸ਼ੀ ਸਿੱਖਿਆ ਅਤੇ ਸੂਚਨਾ ਟੈਕਨੋਲੋਜੀ ਸਹਿਤ ਪ੍ਰਮੁੱਖ ਖੇਤਰਾਂ ਵਿੱਚ ਹੋਈ ਪ੍ਰਗਤੀ ’ਤੇ ਸੰਤੋਖ ਪ੍ਰਗਟ ਕੀਤਾ। ਦੋਹਾਂ ਨੇਤਾਵਾਂ ਨੇ ਖੇਤਰੀ ਵਿਕਾਸ ਬਾਰੇ ਵੀ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ ਅਤੇ ਬਹੁਪੱਖੀ ਮੰਚਾਂ ’ਤੇ ਸਹਿਯੋਗ ਨੂੰ ਮਜ਼ਬੂਤ ਬਣਾਉਣ ਬਾਰੇ ਵਿੱਚ ਵੀ ਸਹਿਮਤੀ ਵਿਅਕਤ ਕੀਤੀ।

ਫਿਜੀ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਰਾਤੂ ਵਿਲੀਅਮ ਮੈਬਾਲਿਲੀ ਕਾਟੋਨਿਵੇਰੇ ਵੱਲੋਂ ਪ੍ਰਧਾਨ ਮੰਤਰੀ ਸ਼੍ਰੀ ਰਾਬੁਕਾ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਫਿਜੀ ਗਣਰਾਜ ਦੇ ਸਰਬਉੱਚ ਸਨਮਾਨ ‘ਦ ਕੰਪੇਨੀਅਨ ਆਵ੍ ਦ ਆਰਡਰ ਆਵ੍ ਫਿਜੀ (ਸੀਐੱਫ)’ ਨਾਲ ਸਨਮਾਨਿਤ ਕੀਤਾ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇਸ ਸਨਮਾਨ ਦੇ ਲਈ ਫਿਜੀ ਦੀ ਸਰਕਾਰ ਅਤੇ ਜਨਤਾ ਦਾ ਧੰਨਵਾਦ ਕੀਤਾ ਅਤੇ ਇਸ ਨੂੰ ਭਾਰਤ ਦੀ ਜਨਤਾ ਅਤੇ ਦੋਹਾਂ ਦੇਸ਼ਾਂ ਦੇ ਦਰਮਿਆਨ ਇੱਕ ਵਿਸ਼ੇਸ਼ ਅਤੇ ਚਿਰਸਥਾਈ ਸਬੰਧ ਸਥਾਪਿਤ ਕਰਨ ਵਿੱਚ ਪ੍ਰਮੁਖ ਭੂਮਿਕਾ ਨਿਭਾਉਣ ਵਾਲੀਆਂ ਫਿਜੀ-ਭਾਰਤੀ ਸਮੁਦਾਇ ਦੀਆਂ ਪੀੜ੍ਹੀਆਂ ਨੂੰ ਸਮਰਪਿਤ ਕੀਤਾ।

 

 

***

ਡੀਐੱਸ/ਐੱਸਟੀ(Release ID: 1926585) Visitor Counter : 84