ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਗੁਜਰਾਤ ਦੇ ਅਹਿਮਦਾਬਾਦ ਵਿੱਚ ਮੋਦੀ ਸਮਾਜ ਦੇ ਰਾਸ਼ਟਰੀ ਸੰਮੇਲਨ ਦਾ ਉਦਘਾਟਨ ਕੀਤਾ

ਗੁਜਰਾਤ ਦੇ ਮੁੱਖ ਮੰਤਰੀ ਰਹਿੰਦੇ ਹੋਏ ਆਪਣੇ ਲੋਕ ਭਲਾਈ ਦੇ ਕੰਮਾਂ ਦੇ ਅਧਾਰ ’ਤੇ ਮੋਦੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਬਣੇ, ਅਤੇ ਹੁਣ ਪ੍ਰਧਾਨ ਮੰਤਰੀ ਬਣ ਕੇ ਦੁਨੀਆ ਭਰ ਵਿੱਚ ਭਾਰਤ ਦੇ ਮਾਣ ਨੂੰ ਵਧਾ ਰਹੇ ਹਨ

ਪਿਛਲੀ ਸਰਕਾਰਾਂ ਨੇ ਹਮੇਸ਼ਾ ਓਬੀਸੀ ਸਮਾਜ ਨੂੰ ਪਰੇਸ਼ਾਨ ਅਤੇ ਅਪਮਾਨਿਤ ਕੀਤਾ ਅਤੇ ਉਨ੍ਹਾਂ ਨੂੰ ਨਜ਼ਰਅੰਦਾਜ਼ ਕੀਤਾ, ਪ੍ਰਧਾਨ ਮੰਤਰੀ ਮੋਦੀ ਜੀ ਨੇ ਓਬੀਸੀ ਸਮਾਜ ਨੂੰ ਸਨਮਾਨ ਦੇਣ ਦਾ ਇੱਕ ਨਵਾਂ ਸਿਲਸਿਲਾ ਸ਼ੁਰੂ ਕੀਤਾ ਅਤੇ 9 ਵਰ੍ਹਿਆਂ ਵਿੱਚ ਓਬੀਸੀ ਸਮਾਜ ਦੀ ਭਲਾਈ ਲਈ ਕਈ ਕਦਮ ਚੁੱਕੇ

ਓਬੀਸੀ ਕਮਿਸ਼ਨ ਨੂੰ ਸੰਵਿਧਾਨਿਕ ਦਰਜਾ ਦੇਣ ਦਾ ਕੰਮ ਮੋਦੀ ਸਰਕਾਰ ਨੇ ਕੀਤਾ ਹੈ ਅਤੇ ਪਹਿਲੀ ਵਾਰ ਕੇਂਦਰੀ ਮੰਤਰੀ ਮੰਡਲ ਵਿੱਚ ਓਬੀਸੀ ਸਮਾਜ ਦੇ 27 ਮੰਤਰੀਆਂ ਨੂੰ ਸ਼ਾਮਲ ਕਰਨ ਦਾ ਕੰਮ ਵੀ ਮੋਦੀ ਜੀ ਨੇ ਕੀਤਾ ਹੈ

ਪਹਿਲੇ ਕੇਂਦਰੀ ਵਿਦਿਆਲਿਆ, ਨਵੋਦਿਆ ਵਿਦਿਆਲਿਆ ਅਤੇ ਨੀਟ ਪ੍ਰੀਖਿਆਵਾਂ ਵਿੱਚ ਓਬੀਸੀ ਰਿਜ਼ਰਵੇਸ਼ਨ ਨਹੀਂ ਸੀ, ਇਨ੍ਹਾਂ ਵਿੱਚ ਓਬੀਸੀ ਦੇ ਲਈ ਰਿਜ਼ਰਵੇਸ਼ਨ ਲਿਆਉਣ ਦਾ ਕੰਮ ਮੋਦੀ ਸਰਕਾਰ ਨੇ ਕੀਤਾ।
ਗ਼ਰੀਬਾਂ ਦੀ ਮੁਸ਼ਕਿਲਾਂ ਨੂੰ ਸਮਝਣ ਵਾਲੇ ਮੋਦੀ ਜੀ ਨੇ ਦੇਸ਼ ਦੇ ਕਰੋੜਾਂ ਗ਼ਰੀਬ ਲੋਕਾਂ ਨੂੰ ਕਈ ਪ੍ਰਕਾਰ ਦੀਆਂ ਸੁਵਿਧਾਵਾਂ ਦੇਣ ਦਾ ਕੰਮ ਕੀਤਾ ਹੈ

ਮੋਦੀ ਜੀ ਟੈਕਨੋਲੋਜੀ ਦਾ ਉਪਯੋਗ ਗ਼ਰੀਬ ਤੋਂ ਗ਼ਰੀਬ ਵਿਅਕਤੀਆਂ ਨੂੰ ਸੁਵਿਧਾਵਾਂ ਪਹੁੰਚਾਉਣ ਲਈ ਕਰ ਰਹੇ ਹਨ

ਸਰਕਾਰ ਦੀਆਂ ਕਈ ਲੋਕ ਭਲਾਈ ਸਕੀਮਾਂ ਨੂੰ ਡੀਬੀਟੀ ਨਾਲ ਜੋੜ ਕੇ ਉਨ੍ਹਾਂ ਦਾ ਲਾਭ ਸ

Posted On: 21 MAY 2023 7:36PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਗੁਜਰਾਤ ਦੇ ਅਹਿਮਦਾਬਾਦ ਵਿੱਚ ਮੋਦੀ ਸਮਾਜ ਦੇ ਰਾਸ਼ਟਰੀ ਮਹਾ ਸੰਮੇਲਨ ਦਾ ਉਦਘਾਟਨ ਕੀਤਾ।

 

ਆਪਣੇ ਸੰਬੋਧਨ ਵਿੱਚ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਟੁੱਕੜਿਆਂ ਵਿੱਚ ਬਿਖਰੇ ਸਮਾਜ ਨੂੰ ਅੱਜ ਇੱਕਠਾ ਕਰਨ ਦਾ ਪ੍ਰਯਾਸ ਹੋ ਰਿਹਾ ਹੈ, ਇਹ ਸਮਾਜ ਅਤੇ ਦੇਸ਼ ਦੋਵਾਂ ਦੇ ਲਈ ਸ਼ੁਭ ਸੰਕੇਤ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਮਾਜ ਆਪਣੇ ਪੁਰੂਸ਼ਾਰਥ ਅਤੇ ਸ਼ਕਤੀ ਦੇ ਅਧਾਰ ’ਤੇ ਅੱਗੇ ਵਧਿਆ ਹੈ ਤ ਇਸ ਨੂੰ ਨੁਮਾਇੰਦਗੀ ਜ਼ਰੂਰ ਮਿਲੇਗੀ। ਸ਼੍ਰੀ ਸ਼ਾਹ ਨੇ ਕਿਹਾ ਕਿ ਇਸ ਸਮਾਜ ’ਤੇ ਖ਼ੁਦ ਭਗਵਾਨ ਸ਼ਿਵ ਦਾ ਆਸ਼ਰੀਵਾਦ ਹੈ।

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਸ਼੍ਰੀ ਨਰੇਂਦਰ ਮੋਦੀ ਜੀ ਨੇ ਗੁਜਰਾਤ ਦੇ ਪਿੰਡ-ਪਿੰਡ ਦਾ ਦੌਰਾ ਕਰਕੇ ਅਤੇ ਨੌਜਵਾਨਾਂ ਨੂੰ ਪ੍ਰੇਰਿਤ ਕਰਕੇ ਇੱਕ ਸੰਗਠਨ ਬਣਾ ਕੇ ਪਰਿਵਰਤਨ ਦੀ ਇਤਿਹਾਸਿਕ ਸੰਰਚਨਾ ਗੁਜਰਾਤ ਵਿੱਚ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਗੁਜਰਾਤ ਦੇ ਮੁੱਖ ਮੰਤਰੀ ਰਹਿੰਦੇ ਹੋਏ ਆਪਣੇ ਲੋਕ ਭਲਾਈ ਦੇ ਕੰਮਾਂ ਦੇ ਅਧਾਰ ’ਤੇ ਮੋਦੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਬਣੇ, ਅਤੇ ਹੁਣ ਪ੍ਰਧਾਨ ਮੰਤਰੀ ਬਣ ਕੇ ਦੁਨੀਆ ਭਰ ਵਿੱਚ ਭਾਰਤ ਦੇ ਗੌਰਵ ਨੂੰ ਵਧਾ ਰਹੇ ਹਨ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪਿਛਲੀ ਸਰਕਾਰਾਂ ਨੇ ਹਮੇਸ਼ਾ ਓਬੀਸੀ ਸਮਾਜ ਨੂੰ ਪਰੇਸ਼ਾਨ ਅਤੇ ਅਪਮਾਨਿਤ ਕੀਤਾ ਅਤੇ ਉਨ੍ਹਾਂ ਨੂੰ ਨਜ਼ਰਅੰਦਾਜ਼ ਕੀਤਾ, ਪ੍ਰਧਾਨ ਮੰਤਰੀ ਮੋਦੀ ਜੀ ਨੇ ਓਬੀਸੀ ਸਮਾਜ ਨੂੰ ਸਨਮਾਨ ਦੇਣ ਦਾ ਇੱਕ ਨਵਾਂ ਸਿਲਸਿਲਾ ਸ਼ੁਰੂ ਕੀਤਾ ਅਤੇ 9 ਵਰ੍ਹਿਆਂ ਵਿੱਚ ਓਬੀਸੀ ਸਮਾਜ ਦੀ ਭਲਾਈ ਦੇ ਲਈ ਕਈ ਕਦਮ ਚੁੱਕੇ। ਉਨ੍ਹਾਂ ਨੇ ਕਿਹਾ ਕਿ ਸਾਡੀ ਪਾਰਟੀ ਨੇ ਕਈ ਓਬੀਸੀ ਮੁੱਖ ਮੰਤਰੀ ਦਿੱਤੇ ਹਨ, ਓਬਸੀ ਕਮਿਸ਼ਨ ਨੂੰ ਸੰਵਿਧਾਨਿਕ ਦਰਜਾ ਦੇਣ ਦਾ ਕੰਮ ਮੋਦੀ ਸਰਕਾਰ ਨੇ ਕੀਤਾ ਹੈ ਅਤੇ ਪਹਿਲੀ ਵਾਰ ਕੇਂਦਰੀ ਮੰਤਰੀ ਮੰਡਲ ਵਿੱਚ ਓਬੀਸੀ ਸਮਾਜ ਦੇ 27 ਮੰਤਰੀਆਂ ਨੂੰ ਸ਼ਾਮਲ ਕਰਨ ਦਾ ਕੰਮ ਵੀ ਮੋਦੀ ਸਰਕਾਰ ਨੇ ਕੀਤਾ ਹੈ।

 

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਪਹਿਲੇ ਕੇਂਦਰੀ ਵਿਦਿਆਲਿਆ, ਨਵੋਦਿਆ ਵਿਦਿਆਲਿਆ ਅਤੇ ਨੀਟ ਪ੍ਰੀਖਿਆਵਾਂ ਵਿੱਚ ਰਾਖਵਾਂਕਰਨ ਨਹੀਂ ਸੀ, ਇਨ੍ਹਾਂ ਵਿੱਚ ਓਬੀਸੀ ਦੇ ਲਈ ਰਾਖਵਾਂਕਰਨ ਲਿਆਉਣ ਦਾ ਕੰਮ ਮੋਦੀ ਸਰਕਾਰ ਨੇ ਕੀਤਾ। ਉਨ੍ਹਾਂ ਨੇ ਕਿਹਾ ਕਿ ਓਬੀਸੀ ਦੇ ਨੌਜਵਾਨ ਉੱਦਮੀਆਂ ਦੇ ਲਈ ਇੱਕ ਵੈਂਚਰ ਕੈਪੀਟਲ ਫੰਡ ਬਣਾਉਣ ਦਾ ਕੰਮ ਸਾਡੀ ਸਰਕਾਰ ਨੇ ਕੀਤਾ ਅਤੇ ਓਬੀਸੀ ਸੂਚੀ ਵਿੱਚ ਸੋਧ ਕਰਨ ਦੀ ਸ਼ੁਰੂਆਤ ਵੀ ਮੋਦੀ ਸਰਕਾਰ ਨੇ ਕੀਤੀ। ਸ਼੍ਰੀ ਸ਼ਾਹ ਨੇ ਕਿਹਾ ਕਿ ਪਿਛਲੀ ਸਰਕਾਰਾਂ ਦੇ ਲਗਭਗ 56 ਸਾਲਾਂ ਦੇ ਸ਼ਾਸਨ ਵਿੱਚ ਇੱਕ ਵਾਰ ਵੀ ਓਬੀਸੀ ਸਮਾਜ ਦੇ ਸਨਮਾਨ ਦੇ ਲਈ ਇੱਕ ਵੀ ਕੰਮ ਨਹੀਂ ਹੋਇਆ, ਲੇਕਿਨ ਸ਼੍ਰੀ ਨਰੇਂਦਰ ਮੋਦੀ ਜੀ ਨੇ 9 ਸਾਲਾਂ ਵਿੱਚ ਅਣਗਿਣਤ ਚੀਜ਼ਾਂ ਅਜਿਹੀਆਂ ਕੀਤੀਆਂ ਹਨ ਜਿਨ੍ਹਾਂ ਤੋਂ ਓਬੀਸੀ ਸਮਾਜ ਆਪਣਾ ਸਥਾਨ ਪ੍ਰਾਪਤ ਕਰ ਰਿਹਾ ਹੈ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਦੇਸ਼ ਦੇ ਗ਼ਰੀਬਾਂ ਦੇ ਘਰ ਵਿੱਚ ਹਰ ਪ੍ਰਕਾਰ ਦੀ ਸੁਵਿਧਾ ਪਹੁੰਚਾਉਣ ਦੀ ਚਿੰਤਾ ਕੀਤੀ ਹੈ ਕਿਉਂਕਿ ਮੋਦੀ ਜੀ ਵੀ ਇੱਕ ਗ਼ਰੀਬ ਘਰ ਵਿੱਚ ਜਨਮ ਲੈ ਕੇ ਲੋਕਤੰਤਰੀ ਪ੍ਰਕਿਰਿਆ ਦੇ ਰਾਹੀਂ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਹਨ। ਪਹਿਲੀ ਵਾਰ ਇਨ੍ਹੀ ਗ਼ਰੀਬੀ ਤੋਂ ਨਿਕਲਿਆ ਆਦਮੀ ਦੇਸ਼ ਦਾ ਪ੍ਰਧਾਨ ਮੰਤਰੀ ਬਣਿਆ ਅਤੇ ਗ਼ਰੀਬਾਂ ਦੀ ਪੀੜਾ ਨੂੰ ਸਮਝਣ ਵਾਲੇ ਮੋਦੀ ਜੀ ਨੇ ਦੇਸ਼ ਦੇ ਲਗਭਗ 13 ਕਰੋੜ ਲੋਕਾਂ ਦੇ ਘਰਾਂ ਵਿੱਚ ਗੈਸ ਸਿਲੰਡਰ ਪਹੁੰਚਾਇਆ, 10 ਕਰੋੜ ਘਰਾਂ ਵਿੱਚ ਪਖਾਨੇ ਬਣਵਾਏ, 3 ਕਰੋੜ ਲੋਕਾਂ ਨੂੰ ਘਰ ਦਿੱਤੇ, 3 ਕਰੋੜ ਤੋਂ ਅਧਿਕ ਘਰਾਂ ਵਿੱਚ ਬਿਜਲੀ ਪਹੁੰਚਾਈ, 70 ਕਰੋੜ ਲੋਕਾਂ ਨੂੰ 5 ਲੱਖ ਰੁਪਏ ਤੱਕ ਦੀਆਂ ਸਾਰੀਆਂ ਸਿਹਤ ਸੁਵਿਧਾਵਾਂ ਮੁਫ਼ਤ ਦਿੱਤੀਆਂ ਅਤੇ 80 ਕਰੋੜ ਲੋਕਾਂ ਨੂੰ ਢਾਈ ਸਾਲ ਤੋਂ ਪ੍ਰਤੀ ਵਿਅਕਤੀ ਪ੍ਰਤੀ ਮਹੀਨਾ 5 ਕਿਲੋ ਅਨਾਜ ਮੁਫ਼ਤ ਦੇਣ ਦਾ ਕੰਮ ਕੀਤਾ। ਸ਼੍ਰੀ ਸ਼ਾਹ ਨੇ ਕਿਹਾ ਕਿ ਕੋਰੋਨਾ ਕਾਲ ਵਿੱਚ ਗ਼ਰੀਬਾਂ ਨੂੰ ਇਹ ਚਿੰਤਾ ਸੀ ਕਿ ਉਨ੍ਹਾਂ ਦਾ ਕੀ ਹੋਵੇਗਾ ਲੇਕਿਨ ਮੋਦੀ ਜੀ ਨੇ ਸਭ ਨੂੰ ਬਰਾਬਰ ਮੰਨਦੇ ਹੋਏ 130 ਕਰੋੜ ਲੋਕਾਂ ਨੂੰ ਕੋਰੋਨਾ ਦਾ ਟੀਕਾ ਲਗਵਾਇਆ।

ਉਨ੍ਹਾਂ ਨੇ ਕਿਹਾ ਕਿ ਟੈਕਨੋਲੋਜੀ ਦੇ ਉਪਯੋਗ ਸਮਾਜ ਦੇ ਹਰ ਤਬਕੇ ਦੇ ਵਿਅਕਤੀ ਲਈ ਕਿਵੇਂ ਹੋ ਸਕਦਾ ਹੈ, ਇਹ ਪ੍ਰਧਾਨ ਮੰਤਰੀ ਮੋਦੀ ਜੀ ਨੇ ਕਰਕੇ ਦਿਖਾਇਆ। ਉਨ੍ਹਾਂ ਨੇ ਕਿਹਾ ਕਿ ਮੋਦੀ ਜੀ ਟੈਕਨੋਲੋਜੀ ਦਾ ਉਪਯੋਗ ਗ਼ਰੀਬ ਤੋਂ ਗ਼ਰੀਬ ਵਿਅਕਤੀ ਨੂੰ ਸੁਵਿਧਾਵਾਂ ਪਹੁੰਚਾਉਣ ਲਈ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀ ਕਈ ਲੋਕ ਭਲਾਈ ਸਕੀਮਾਂ ਨੂੰ ਡੀਬੀਟੀ ਨਾਲ ਜੋਰ ਕੇ ਉਨ੍ਹਾਂ ਦਾ ਲਾਭ ਸਿੱਧੇ ਗ਼ਰੀਬਾਂ ਦੇ ਬੈਂਕ ਖਾਤਿਆਂ ਵਿੱਚ ਭੇਜ ਕੇ ਭ੍ਰਿਸ਼ਟਾਚਾਰ ਨੂੰ ਸਮਾਪਤ ਕਰਨ ਦਾ ਕੰਮ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਕੀਤਾ।

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਰਾਠੌਰ, ਤੇਲੀ, ਸਾਹੂ ਸਮਾਜ ਦਾ ਦੇਸ਼ ਨੂੰ ਬਹੁਤ ਬੜਾ ਯੋਗਦਾਨ ਹੈ ਕਿ ਇਸ ਨੇ ਦੇਸ਼ ਨੂੰ ਇੱਕ ਅਜਿਹਾ ਪ੍ਰਧਾਨ ਮੰਤਰੀ ਦਿੱਤਾ ਹੈ ਜਿਸ ਨੇ ਭਾਰਤ ਦੇ ਗੌਰਵ ਨੂੰ ਦੁਨੀਆ ਵਿੱਚ  ਸਥਾਪਿਤ ਕਰਨ ਦਾ ਕੰਮ ਕੀਤਾ ਹੈ। ਜਦੋਂ ਅਮਰੀਕਾ ਦੇ ਰਾਸ਼ਟਰਪਤੀ ਇਹ ਕਹਿੰਦੇ ਹਨ ਕਿ ਮੋਦੀ ਜੀ ਤੁਸੀਂ ਅਮਰੀਕਾ ਵਿੱਚ ਬਹੁਤ ਮਸ਼ਹੂਰ ਹੋ, ਤੁਹਾਡਾ ਆਟੋਗ੍ਰਾਫ ਚਾਹੀਦਾ ਹੈ, ਤਾਂ ਹਰ ਭਾਰਤਵਾਸੀ ਨੂੰ ਗੌਰਵ ਮਹਿਸੂਸ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤੀ ਅਰਥਵਿਵਸਥਾ ਵਿਸ਼ਵ ਵਿੱਚ 11ਵੇਂ ਸਥਾਨ ’ਤੇ ਸੀ ਜੋ ਅੱਜ 5ਵੇਂ ਸਥਾਨ ’ਤੇ ਆ ਗਈ ਹੈ ਅਤੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਲਕਸ਼ ਰੱਖਿਆ ਹੈ ਕਿ ਭਾਰਤੀ ਅਰਥਵਿਵਸਥਾ 2025 ਤੱਕ 5 ਟ੍ਰਿਲੀਅਨ ਡਾਲਰ ਵਾਲੀ ਬਣ ਜਾਵੇਗੀ। ਸ਼੍ਰੀ ਸ਼ਾਹ ਨੇ ਕਿਹਾ ਕਿ ਭਾਰਤ ਸਮਾਰਟਫੋਨ ਉਪਭੋਗ ਅਤੇ ਉਤਪਾਦਨ ਵਿੱਚ ਦੁਨੀਆ ਵਿੱਚ ਦੂਸਰੇ ਸਥਾਨ ’ਤੇ ਹੈ, ਤੀਸਰੇ ਨੰਬਰ ਦਾ ਐਵੀਏਸ਼ਨ ਮਾਰਕੀਟ ਬਣ ਗਿਆ ਹੈ, ਆਟੋਮੋਬਾਈਲ ਮਾਰਕੀਟ ਵਿੱਚ ਤੀਸਰੇ ਨੰਬਰ ’ਤੇ ਹਨ, ਸਟਾਰਟਅੱਪਸ ਦੇ ਮਾਮਲੇ ਵਿੱਚ ਤੀਸਰੇ ਨੰਬਰ ’ਤੇ ਹਨ ਅਤੇ ਨਵਿਆਉਣਯੋਗ ਊਰਜਾ ਦੇ ਮਾਮਲੇ ਵਿੱਚ ਵੀ ਭਾਰਤ ਦੁਨੀਆ ਵਿੱਚ ਤੀਸਰੇ ਸਥਾਨ ’ਤੇ ਹੈ। ਉਨ੍ਹਾਂ ਨੇ ਕਿਹਾ ਕਿ ਇੱਕ ਪਾਸੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਵਿਰੋਧੀ ਧਿਰ ਦੀਆਂ ਸਰਕਾਰਾਂ ਦੇ 50 ਸਾਲ ਅਤੇ ਦੂਸਰੇ ਪਾਸੇ ਮੋਦੀ ਸਰਕਾਰ ਦੇ 9 ਸਾਲ, ਜੇਕਰ ਦੋਵਾਂ ਦੀ ਉਪਲਬਧੀਆਂ ਦੀ ਤੁਲਨਾ ਕਰੀਏ ਤਾਂ ਮੋਦੀ ਜੀ ਦੇ 9 ਸਾਲਾਂ ਦੀ ਉਪਲਬਧੀਆਂ ਦਾ ਪਲੜਾ ਬਹੁਤ ਭਾਰੀ ਹੈ।

**************

ਆਰਕੇ/ਏਵਾਈ/ਏਕੇਐੱਸ/ਏਐੱਸ


(Release ID: 1926338) Visitor Counter : 132