ਆਯੂਸ਼
ਆਯੁਸ਼ ਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ “ਏਕੀਕ੍ਰਿਤ ਸਿਹਤ” ਨੀਤੀ ਲਿਆਉਣਗੇ-ਡਾ. ਮਨਸੁਖ ਮਾਂਡਵੀਯਾ
ਸ਼੍ਰੀ ਸਰਬਾਨੰਦ ਨੇ ਅੱਜ ਦੋ ਦਿਨਾਂ ਨੈਸ਼ਨਲ ਆਯੁਸ਼ ਮਿਸ਼ਨ ਕਨਕਲੇਵ ਦਾ ਉਦਘਾਟਨ ਕੀਤਾ
ਡਾ. ਮਾਂਡਵੀਯਾ ਅਤੇ ਸ਼੍ਰੀ ਸਰਬਾਨੰਦ ਸੋਨੋਵਾਲ ਦੁਆਰਾ ਵਿਆਪਕ ਆਯੁਸ਼ ਸਿਹਤ ਪ੍ਰਬੰਧਨ ਪ੍ਰਣਾਲੀ ਅਤੇ ਐਜੂਕੇਸ਼ਨ ਲਰਨਿੰਗ ਪ੍ਰਬੰਧਨ ਪ੍ਰਣਾਲੀ ਦੀ ਸ਼ੁਰੂਆਤ
Posted On:
18 MAY 2023 4:01PM by PIB Chandigarh
ਦੋ ਦਿਨਾਂ ਨੈਸ਼ਨਲ ਆਯੁਸ਼ ਮਿਸ਼ਨ ਕਨਕਲੇਵ ਸਿਹਤ ਅਤੇ ਜਨਤਕ ਭਲਾਈ ਮੰਤਰਾਲੇ ਦੇ ਲਈ “ਏਕੀਕ੍ਰਿਤ ਸਿਹਤ” ਦੀ ਪ੍ਰਾਥਮਿਕਤਾਵਾਂ ਦੇ ਪ੍ਰਤੀ ਆਯੁਸ਼ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਪ੍ਰਤੀਬੱਧਤਾ ਦੇ ਨਾਲ ਸ਼ੁਰੂ ਹੋਇਆ। ਕੇਂਦਰ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਮਨਸੁਖ ਮਾਂਡਵੀਯਾ ਦੀ ਮੁੱਖ ਮਹਿਮਾਨ ਦੇ ਰੂਪ ਵਿੱਚ ਮੌਜੂਦਗੀ ਵਿੱਚ ਕੇਂਦਰੀ ਆਯੁਸ਼ ਅਤੇ ਪੋਰਟ, ਸ਼ਿਪਿੰਗ ਅਤੇ ਜਲ ਮਾਰਗ ਮੰਤਰੀ, ਸ਼੍ਰੀ ਸਰਬਾਨੰਦ ਸੋਨੋਵਾਲ ਨੇ ਕਨਕਲੇਵ ਦਾ ਉਦਘਾਟਨ ਕੀਤਾ।
ਇਸ ਮੌਕੇ ਆਯੁਸ਼ ਮੰਤਰਾਲੇ ਦੀ ਦੋ ਆਈਸੀਟੀ ਪਹਿਲਾਂ ਲਾਂਚ ਕੀਤੀਆਂ ਗਈਆਂ। ਈ-ਲਰਨਿੰਗ ਮੈਨੇਜਮੈਂਟ ਸਿਸਟਮ (ਈਐੱਲਐੱਮਐੱਸ) ਦੀ ਸ਼ੁਰੂਆਤ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਕੀਤੀ ਅਤੇ ਇੱਕ ਉੱਨਤ ਈਐੱਚਆਰ ਸਿਸਟਮ ਵਿਆਪਕ ਏਐੱਚਐੱਮਆਈਐੱਸ ਦੀ ਸ਼ੁਰੂਆਤ ਡਾ. ਮਨਸੁਖ ਮਾਂਡਵੀਯਾ ਨੇ ਕੀਤੀ। ਇਸ ਮੌਕੇ ਆਯੁਸ਼ ਰਾਜ ਮੰਤਰੀ ਡਾ. ਮੁੰਜਪਾਰਾ ਮਹੇਂਦਰਭਾਈ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਹਰਿਆਣਾ, ਹਿਮਾਚਲ ਪ੍ਰਦੇਸ਼, ਗੋਆ, ਝਾਰਖੰਡ, ਉੱਤਰਾਖੰਡ, ਅਸਾਮ, ਮਿਜ਼ੋਰਮ, ਨਾਗਾਲੈਂਡ, ਅਰੁਣਾਚਲ ਪ੍ਰਦੇਸ਼ ਦੇ ਸਿਹਤ ਅਤੇ ਆਯੁਸ਼ ਮੰਤਰੀ ਅਤੇ ਜੰਮੂ ਅਤੇ ਕਸ਼ਮੀਰ ਦੇ ਪ੍ਰਤੀਨਿਧੀ ਵੀ ਮੌਜੂਦ ਸਨ। ਕੇਂਦਰੀ ਆਯੁਸ਼ ਮੰਤਰੀ, ਸ਼੍ਰੀ ਸਰਬਾਨੰਦ ਸੋਨੋਵਾਲ ਨੇ ਮੌਜੂਦ ਲੋਕਾਂ ਨੂੰ ਵਾਤਾਵਰਣ ਲਈ ਜੀਵਨ ਸ਼ੈਲੀ ਦਾ ਸੰਕਲਪ ਦਿਲਵਾਇਆ।

ਸਮਾਰੋਹ ਦੀ ਪ੍ਰਧਾਨਗੀ ਕਰਦੇ ਹੋਏ ਸ਼੍ਰੀ ਸੋਨੋਵਾਲ ਨੇ ਕਿਹਾ ਕਿ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਿਹਤ ਅਤੇ ਵੈਲਨੈੱਸ ਦੇ ਲਈ ਆਯੁਸ਼ ਅਤੇ ਸਿਹਤ ਪਰਿਵਾਰ ਭਲਾਈ ਮੰਤਰਾਲੇ ਨੂੰ ਇਕੱਠੇ ਕੰਮ ਕਰਨ ਲਈ ਪ੍ਰੋਤਸਾਹਿਤ ਕੀਤਾ ਹੈ। ਭਾਰਤ ਨੂੰ ਇਸ ਮੋਰਚੇ ’ਤੇ ਮੋਹਰੀ ਭੂਮਿਕਾ ਨਿਭਾਉਣੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਦੋਵੇਂ ਮੰਤਰਾਲਿਆਂ ਦੇ ਇਕੱਠੇ ਕੰਮ ਕਰਨ ਨਾਲ ਸਾਡਾ ਸੰਕਲਪ ਅਤੇ ਸ਼ਕਤੀ ਕਈ ਗੁਣਾ ਵਧ ਗਈ ਹੈ। ਭਾਰਤੀ ਪਰੰਪਰਾਗਤ ਔਸ਼ਧੀ ਪ੍ਰਣਾਲੀਆਂ ਨੂੰ ਮਾਨਤਾ ਦਿੰਦੇ ਹੋਏ ਡਬਲਿਊਐੱਚਓ ਨੇ ਵੀ ਜਾਮਨਗਰ ਵਿੱਚ ਡਬਲਿਊਐੱਚਓ-ਜੀਸੀਟੀਐੱਮ ਸੈਂਟਰ ਦੀ ਸਥਾਪਨਾ ਕੀਤੀ ਹੈ।
ਡਾ. ਮਨਸੁਖ ਮਾਂਡਵੀਯਾ ਨੇ ਇੰਟੇਗ੍ਰੇਟਿਵ ਮੈਡੀਸਨ ’ਤੇ ਜ਼ਿਆਦਾ ਜ਼ੋਰ ਦਿੰਦੇ ਹੋਏ ਕਿਹਾ ਕਿ ਅੱਜ ਦੀ ਪ੍ਰਾਥਮਿਕ ਜ਼ਰੂਰਤ ਭਾਰਤ ਦੇ ਹਰੇਕ ਨਾਗਰਿਕ ਨੂੰ ਸਵਸਥ ਬਣਾਉਣ ਦੀ ਹੈ। ਦੋਵੇਂ ਮੰਤਰਾਲੇ ਜ਼ਲਦੀ ਹੀ “ਏਕੀਕ੍ਰਿਤ ਸਿਹਤ” ਨੀਤੀ ਲੈ ਕੇ ਆਉਣਗੇ।
ਡਾ. ਮਾਂਡਵੀਯਾ ਨੇ ਕਿਹਾ ਕਿ ਭਾਰਤ ਦੀ ਪਰੰਪਰਾਗਤ ਚਿਕਿਤਸਾ ਪ੍ਰਣਾਲੀ ਸਾਡੀ ਤਾਕਤ ਹੈ ਅਤੇ ਹੁਣ ਪੂਰੇ ਵਿਸ਼ਵ ਨੇ ਇਸ ਨੂੰ ਸਵੀਕਾਰ ਕਰ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਯੋਗ ਵੈਲਨੈੱਸ ਲਈ ਸਭ ਤੋਂ ਚੰਗਾ ਹੈ। ਉਨ੍ਹਾਂ ਨੇ ਦੱਸਿਆ ਕਿ ਸਿਹਤ ਅਤੇ ਵੈਲਨੈੱਸ ਲਾਭਾਂ ਲਈ ਜਪਾਨ ਦੀ ਬਹੁਗਿਣਤੀ ਆਬਾਦੀ ਨਿਯਮਿਤ ਤੌਰ ’ਤੇ ਯੋਗਾ ਦਾ ਅਭਿਆਸ ਕਰਦੀ ਹੈ।

ਆਯੁਸ਼ ਰਾਜ ਮੰਤਰੀ ਡਾ. ਮੁੰਜਪਾਰਾ ਮਹੇਂਦਰਭਾਈ ਨੇ ਕਿਹਾ ਕਿ ਆਯੁਸ਼ ਪ੍ਰਣਾਲੀ ਆਪਣੀ ਸੰਪੂਰਨ ਅਤੇ ਏਕੀਕ੍ਰਿਤ ਪਹੁੰਚ ਨਾਲ ਭਾਰਤ ਵਿੱਚ ਬਿਮਾਰੀਆਂ ਨੂੰ ਘੱਟ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਕਰ ਸਕਦੀ ਹੈ।
ਆਯੁਸ਼ ਮੰਤਰਾਲੇ ਦੇ ਸਕੱਤਰ ਵੈਦਯ ਰਾਜੇਸ਼ ਕੋਟੇਚਾ ਨੇ ਸਾਰਿਆਂ ਦਾ ਸੁਆਗਤ ਕੀਤਾ ਅਤੇ ਕਿਹਾ ਕਿ ਆਪਣੇ ਸਮੁੱਚੇ ਦ੍ਰਿਸ਼ਟੀਕੋਣ ਦੇ ਕਾਰਨ ਆਯੁਸ਼ ਪ੍ਰਣਾਲੀ ਪ੍ਰਾਥਮਿਕ ਰੋਗ ਨਿਵਾਰਣ ’ਤੇ ਕੇਂਦ੍ਰਿਤ ਸਮੱਸਿਆਵਾਂ ਨਾਲ ਨਜਿੱਠਣ ਵਿੱਚ ਅੱਗੇ ਹੈ।
ਉਦਘਾਟਨੀ ਸੈਸ਼ਨ ਤੋਂ ਬਾਅਦ ਨੈਸ਼ਨਲ ਆਯੁਸ਼ਮਿਸ਼ਨ ਰਾਹੀਂ ਦੇਸ਼ ਵਿੱਚ ਆਯੁਸ਼ ਸੇਵਾਵਾਂ ਨੂੰ ਮਜ਼ਬੂਤ ਬਣਾਉਣ ’ਤੇ ਗੋਲਮੇਜ਼ ਵਿਚਾਰ-ਵਟਾਂਦਰਾ ਆਯੋਜਿਤ ਕੀਤਾ ਗਿਆ। ਮੰਤਰੀਆਂ ਅਤੇ ਹਿੱਸਾ ਲੈਣ ਵਾਲੇ ਰਾਜਾਂ ਅਤੇ ਕੇਂਦਰਸ਼ਾਸਿਤ ਪ੍ਰਦੇਸ਼ਾਂ ਦੇ ਸੀਨੀਅਰ ਸਿਹਤ ਅਧਿਕਾਰੀਆਂ ਨੇ ਭਾਰਤ ਦੀ ਜਨਤਕ ਸਿਹਤ ਡਿਲੀਵਰੀ ਪ੍ਰਣਾਲੀ ਵਿੱਚ ਏਐੱਚਡਬਲਿਊਸੀ ਦੁਆਰਾ ਲਿਆਉਂਦੇ ਜਾ ਰਹੇ ਪ੍ਰਭਾਵਾਂ ਨੂੰ ਸਵੀਕਾਰ ਕੀਤਾ। ਵਿਚਾਰ- ਵਟਾਂਦਰੇ ਦੌਰਾਨ ਮੰਤਰੀਆਂ ਨੇ ਇਹ ਵੀ ਦੱਸਿਆ ਕਿ ਕਿਸ ਤਰ੍ਹਾਂ ਉਨ੍ਹਾਂ ਦੇ ਰਾਜਾਂ ਵਿੱਚ ਆਯੁਸ਼ ਪ੍ਰਣਾਲੀ ਵਿਕਸਿਤ ਹੋ ਰਹੀ ਹੈ ਅਤੇ ਰੋਜ਼ਗਾਰ ਸਿਰਜਣਾ ਕਰ ਰਹੀ ਹੈ। ਆਯੁਸ਼ ਮੰਤਰਾਲੇ ਦੀ ਸੰਯੁਕਤ ਸਕੱਤਰ ਕਵਿਤਾ ਗਰਗ ਨੇ ਨੈਸ਼ਨਲ ਆਯੁਸ਼ਮਿਸ਼ਨ ਦੀ ਸਮੀਖਿਆ ਪੇਸ਼ ਕੀਤੀ।
ਨੈਸ਼ਨਲ ਆਯੁਸ਼ਮਿਸ਼ਨ (ਐੱਨਏਐੱਮ) ਆਯੁਸ਼ ਮੰਤਰਾਲੇ ਦਾ ਪ੍ਰਮੁੱਖ ਪ੍ਰੋਗਰਾਮ ਹੈ ਅਤੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਸਰਕਾਰਾਂ ਦੇ ਸਰਗਰਮ ਸਹਿਯੋਗ ਨਾਲ ਇਹ ਪ੍ਰੋਗਰਾਮ ਰਾਜਾਂ ਵਿੱਚ ਸਿਹਤ ਅਤੇ ਵੈਲਨੈੱਸ ਲੈਂਡਸਕੇਪ ਬਦਲ ਰਿਹਾ ਹੈ। ਦੋ ਦਿਨਾਂ (18 ਅਤੇ 19 ਮਈ, 2023) ਦਾ ਸਮਾਗਮ ਹਿਤਧਾਰਕਾਂ ਦੇ ਦਰਮਿਆਨ ਬਿਹਤਰ ਤਾਲਮੇਲ ਅਤੇ ਏਐੱਚਡਬਲਿਊਸੀ ਦੇ ਕੰਮਕਾਜ ਨੂੰ ਹੋਰ ਵਧੇਰੇ ਚੰਗਾ ਬਣਾਉਣ ਦਾ ਰਾਹ ਪੱਧਰਾ ਕਰੇਗਾ। ਸੰਮੇਲਨ ਦੌਰਾਨ ਹਿੱਸਾ ਲੈਣ ਵਾਲੇ ਰਾਜਾਂ ਦੇ ਵਿਸ਼ਾ ਮਾਹਿਰ ਨੈਸ਼ਨਲ ਆਯੁਸ਼ਮਿਸ਼ਨ (ਐੱਨਏਐੱਮ) ਦੇ ਵਿਭਿੰਨ ਪਹਿਲੂਆਂ ’ਤੇ ਵਿਚਾਰ-ਵਟਾਂਦਰਾ ਕਰਨਗੇ, ਜੋ ਐੱਨਏਐੱਮ ਦੇ ਤਹਿਤ ਬਜਟ ਸਮਾਵੇਸ਼ੀ ਵਿੱਚ ਵਧੀ ਹੋਈ ਕੁਸ਼ਲਤਾ ਅਤੇ ਯੋਜਨਾ ਦੇ ਸੁਚਾਰੂ ਅਮਲ ਲਈ ਸੰਸਥਾਗਤਕਰਣ, ਆਯੁਸ਼ ਸਿਹਤ ਸੁਵਿਧਾਵਾਂ ਦੀਆਂ ਦਵਾਈਆਂ ਦੀ ਬਿਹਤਰ ਸਪਲਾਈ ਨੂੰ ਸਮਰੱਥ ਕਰਨ, ਆਯੁਸ਼ ਲਈ ਸਮਰੱਥਾ ਨਿਰਮਾਣ ਅਤੇ ਆਯੁਸ਼ ਸਿਹਤ ਵੈਲਨੈੱਸ ਕੇਂਦਰਾਂ (ਏਐੱਚਡਬਲਿਊਸੀ) ਨੂੰ ਉੱਨਤ ਬਣਾਉਣ, ਆਯੁਸ਼ ਜਨਤਕ ਸਿਹਤ ਸੇਵਾ ਵਿੱਚ ਖੋਜ ਅਤੇ ਗੁਣਵੱਤਾ ਭਰੋਸੇ ਲਈ ਜਨਤਕ ਸਿਹਤ ਅਤੇ ਤਕਨੀਕੀ ਏਕੀਕਰਣ ਨੂੰ ਮਜ਼ਬੂਤ ਕਰਨ ਲਈ ਆਯੁਸ਼ ਵਿੱਚ ਸਿੱਖਿਆ ਈਕੋਸਿਸਟਮ ਨੂੰ ਮਜ਼ਬੂਤ ਕਰਨ ’ਤੇ ਧਿਆਨ ਕੇਂਦ੍ਰਿਤ ਹੈ।
ਇਹ ਪ੍ਰਮੁੱਖ ਪ੍ਰੋਗਰਾਮ ਨੈਸ਼ਨਲ ਆਯੁਸ਼ਮਿਸ਼ਨ 2014 ਵਿੱਚ ਸ਼ੁਰੂ ਕੀਤਾ ਗਿਆ ਸੀ ਅਤੇ ਇਸ ਨੇ ਭਾਰਤ ਦੀ ਪਰੰਪਰਾਗਤ ਚਿਕਿਤਸਾ ਪ੍ਰਣਾਲੀ ਅਤੇ ਮੁੱਖ ਧਾਰਾ ਦੀ ਸਿਹਤ ਸੇਵਾ ਪ੍ਰਣਾਲੀ ਵਿੱਚ ਉਨ੍ਹਾਂ ਦੇ ਏਕੀਕਰਣ ਨੂੰ ਨੂੰ ਸੁਰੱਖਿਅਤ ਕਰਨ ਅਤੇ ਉਤਸ਼ਾਹਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇਸ ਦਾ ਉਦੇਸ਼ ਭਾਰਤ ਸਰਕਾਰ ਦੀ ਆਯੁਸ਼ਮਾਨ ਭਾਰਤ ਯੋਜਨਾ ਦੇ ਹਿੱਸੇ ਵਜੋਂ ਆਯੁਸ਼ ਸਿਹਤ ਵੈਲਨੈੱਸ ਸੈਂਟਰਾਂ (ਏਐੱਚਡਬਲਿਊਸੀ) ਰਾਹੀਂ ਦੇਸ਼ ਭਰ ਵਿੱਚ ਆਯੁਸ਼ ਸਹਿਤ ਸੇਵਾਵਾਂ ਦੀ ਉਪਲਬਧਤਾ, ਪਹੁੰਚ ਅਤੇ ਗੁਣਵੱਤਾ ਨੂੰ ਵਧਾਉਣਾ ਹੈ।
ਕੇਂਦਰੀ ਮੰਤਰੀ ਮੰਡਲ ਨੇ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਸਰਕਾਰਾਂ ਰਾਹੀਂ ਵਰਤਮਾਨ ਆਯੁਸ਼ ਡਿਸਪੈਂਸਰੀਆਂ/ਸਿਹਤ ਸਬ-ਸੈਂਟਰਾ ਨੂੰ ਕੇਂਦਰੀ ਸਪਾਂਸਰ ਸਕੀਮ ਮੋਡ ਵਿੱਚ ਅਤੇ ਰਾਸ਼ਟਰੀ ਆਯੁਸ਼ ਮਿਸ਼ਨ (ਐੱਨਏਐੱਮ) ਦੇ ਤਹਿਤ ਪੜਾਅਵਾਰ ਢੰਗ ਨਾਲ ਅਪਗ੍ਰੇਡ ਕਰਕੇ 12,500 ਆਯੁਸ਼ ਏਐੱਚਡਬਲਿਊਸੀ ਦੇ ਸੰਚਾਲਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਅੱਜ ਤੱਕ ਪੂਰੇ ਭਾਰਤ ਵਿੱਚ 8500 ਤੋਂ ਵਧ ਏਐੱਚਡਬਲਿਊਸੀ ਸਥਾਪਿਤ ਕੀਤੇ ਗਏ ਹਨ ਅਤੇ ਭਾਈਚਾਰਿਆਂ ਦੀ ਸੇਵਾ ਕਰ ਰਹੇ ਹਨ।
****
ਐੱਸਕੇ
(Release ID: 1925481)