ਪ੍ਰਧਾਨ ਮੰਤਰੀ ਦਫਤਰ
azadi ka amrit mahotsav g20-india-2023

ਪ੍ਰਧਾਨ ਮੰਤਰੀ 18 ਮਈ ਨੂੰ ਇੰਟਰਨੈਸ਼ਨਲ ਮਿਊਜ਼ੀਅਮ ਐਕਸਪੋ 2023 ਦਾ ਉਦਘਾਟਨ ਕਰਨਗੇ


ਪ੍ਰਧਾਨ ਮੰਤਰੀ ਨੌਰਥ ਅਤੇ ਸਾਉਥ ਬਲਾਕ ਵਿੱਚ ਬਣਨ ਵਾਲੇ ਨੈਸ਼ਨਲ ਮਿਊਜ਼ੀਅਮ ਦੇ ਵਰਚੁਅਲ ਵਾਕਥਰੂ ਦਾ ਉਦਘਾਟਨ ਕਰਨਗੇ

Posted On: 16 MAY 2023 6:52PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 18 ਮਈ ਨੂੰ ਨਵੀਂ ਦਿੱਲੀ ਦੇ ਪ੍ਰਗਤੀ ਮੈਦਾਨ ਵਿੱਚ ਸਵੇਰੇ 10.30 ਵਜੇ ਇੰਟਰਨੈਸ਼ਨਲ ਮਿਊਜ਼ੀਅਮ ਐਕਸਪੋ 2023 ਦਾ ਉਦਘਾਟਨ ਕਰਨਗੇ।

ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਹਿੱਸੇ ਵਜੋਂ 47ਵੇਂ ਇੰਟਰਨੈਸ਼ਨਲ ਮਿਊਜ਼ੀਅਮ  ਦਿਵਸ (ਡੇਅ) (ਆਈਐੱਮਡੀ) ਦਾ ਜਸ਼ਨ ਮਨਾਉਣ ਲਈ ਇੰਟਰਨੈਸ਼ਨਲ ਮਿਊਜ਼ੀਅਮ ਐਕਸਪੋ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਵਰ੍ਹੇ ਲਈ ਇੰਟਰਨੈਸ਼ਨਲ ਮਿਊਜ਼ੀਅਮ ਡੇਅ ਦਾ ਵਿਸ਼ਾ ‘ਮਿਊਜ਼ੀਅਮ, ਸਥਿਰਤਾ ਅਤੇ ਭਲਾਈ’ ਹੈ। ਮਿਊਜ਼ੀਅਮ ਐਕਸਪੋ ਨੂੰ ਮਿਊਜ਼ੀਅਮ ਦੇ ਪੇਸ਼ੇਵਰਾਂ ਦੇ ਨਾਲ ਮਿਊਜ਼ੀਅਮ ’ਤੇ ਇੱਕ ਸੰਪੂਰਨ ਗੱਲਬਾਤ ਸ਼ੁਰੂ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ, ਤਾਕਿ ਉਹ ਭਾਰਤ ਦੀ ਸੱਭਿਆਚਾਰਕ ਕੂਟਨੀਤੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਸੱਭਿਆਚਾਰਕ ਕੇਂਦਰਾਂ ਵਜੋਂ ਵਿਕਸਿਤ ਹੋ ਸਕਣ।

ਪ੍ਰੋਗਰਾਮ ਦੌਰਾਨ, ਪ੍ਰਧਾਨ ਮੰਤਰੀ ਨੌਰਥ ਬਲਾਕ ਅਤੇ ਸਾਉਥ ਬਲਾਕ ਵਿੱਚ ਆਉਣ ਵਾਲੇ ਨੈਸ਼ਨਲ ਮਿਊਜ਼ੀਅਮ ਦੇ ਇੱਕ ਵਰਚੁਅਲ ਵਾਕਥਰੂ ਦਾ ਉਦਘਾਟਨ ਕਰਨਗੇ। ਇਹ ਮਿਊਜ਼ੀਅਮ ਭਾਰਤ ਦੇ ਅਤੀਤ ਨਾਲ ਸਬੰਧਿਤ ਉਨ੍ਹਾਂ ਇਤਿਹਾਸਿਕ ਘਟਨਾਵਾਂ, ਸ਼ਖਸੀਅਤਾਂ, ਵਿਚਾਰਾਂ ਅਤੇ ਉਪਲਬਧੀਆਂ ਨੂੰ ਉਜਾਗਰ ਕਰਨ ਅਤੇ ਪ੍ਰਦਰਸ਼ਿਤ ਕਰਨ ਦਾ ਇੱਕ ਵਿਆਪਕ ਪ੍ਰਯਾਸ ਹੈ ਜਿਨ੍ਹਾਂ ਨੇ ਭਾਰਤ ਦੇ ਵਰਤਮਾਨ ਦੇ ਨਿਰਮਾਣ ਵਿੱਚ ਯੋਗਦਾਨ ਦਿੱਤਾ ਹੈ।

ਪ੍ਰਧਾਨ ਮੰਤਰੀ ਇੰਟਰਨੈਸ਼ਨਲ ਮਿਊਜ਼ੀਅਮ ਐਕਸਪੋ ਦੇ ਮਾਸਕੋਟ (Mascot), ਗ੍ਰਾਫਿਕ ਨਾਵਲ- ਅ ਡੇਅ ਐਟ ਦ ਮਿਊਜ਼ੀਅਮ , ਇੰਡੀਅਨ ਮਿਊਜ਼ੀਅਮ ਦੀ ਡਾਇਰੈਕਟਰੀ, ਕਰਤਵਯ ਪਥ ਦੇ ਪਾਕੇਟ ਮੈਪ ਅਤੇ ਮਿਊਜ਼ੀਅਮ ਕਾਰਡਾਂ ਦਾ ਵੀ ਉਦਘਾਟਨ ਕਰਨਗੇ।

ਇੰਟਰਨੈਸ਼ਨਲ ਮਿਊਜ਼ੀਅਮ ਐਕਸਪੋ ਦਾ ਮਾਸਕੋਟ ਚੇਨਾਪੱਟਨਮ ਕਲਾ ਸ਼ੇਲੀ ਵਿੱਚ ਲਕੜੀ ਨਾਲ ਬਣੀ ਡਾਂਸਿੰਗ ਗਰਲ ਦਾ ਸਮਕਾਲੀ ਰੂਪ (ਵਰਜ਼ਨ) ਹੈ। ਦਿ ਗ੍ਰਾਫਿਕ ਨਾਵਲ ਇੰਟਰਨੈਸ਼ਨਲ ਮਿਊਜ਼ੀਅਮ ਵਿੱਚ ਆਉਣ ਵਾਲੇ ਬੱਚਿਆਂ ਦੇ ਇੱਕ ਸਮੂਹ ਨੂੰ ਚਿਤਰਿਤ ਕਰਦਾ ਹੈ, ਜਿੱਥੇ ਉਹ ਮਿਊਜ਼ੀਅਮ ਵਿੱਚ ਉਪਲਬਧ ਕੈਰੀਅਰ ਦੇ ਵੱਖ-ਵੱਖ ਅਵਸਰਾਂ ਬਾਰੇ ਸਿੱਖਦੇ ਹਨ। ਇੰਡੀਅਨ ਮਿਊਜ਼ੀਅਮ ਦੀ ਡਾਇਰੈਕਟਰੀ ਇੰਡੀਅਨ ਮਿਊਜ਼ੀਅਮ ਦਾ ਇੱਕ ਵਿਆਪਕ ਸਰਵੇਖਣ ਹੈ। ਕਰਤਵਯ ਪੱਥ ਦਾ ਪਾਕੇਟ ਮੈਪ ਵਿਭਿੰਨ ਸੱਭਿਆਚਾਰਕ ਸਥਾਨਾਂ ਅਤੇ ਸੰਸਥਾਵਾਂ ਨੂੰ ਉਜਾਗਰ ਕਰਦਾ ਹੈ ਅਤੇ ਇਹ ਪ੍ਰਤਿਸ਼ਠਿਤ ਮਾਰਗਾਂ ਦੇ ਇਤਿਹਾਸ ਬਾਰੇ ਵੀ ਦੱਸਦਾ ਹੈ। ਮਿਊਜ਼ੀਅਮ ਕਾਰਡ ਦੇਸ਼ ਭਰ ਵਿੱਚ ਪ੍ਰਤੀਸ਼ਠਿਤ ਮਿਊਜ਼ੀਅਮਾਂ ਦੇ ਸਚਿੱਤਰ ਅਗ੍ਰਭਾਗ ਦੇ ਨਾਲ 75 ਕਾਰਡਾਂ ਦਾ ਇੱਕ ਸੈੱਟ ਹੈ। ਇਹ ਸਾਰੀਆਂ ਉਮਰਾਂ ਦੇ ਲੋਕਾਂ ਨੰ ਮਿਊਜ਼ੀਅਮ ਤੋਂ ਜਾਣੂ ਕਰਵਾਉਣ ਦਾ ਇੱਕ ਇਨੋਵੇਟਿਵ ਤਰੀਕਾ ਹੈ। ਹਰੇਕ ਕਾਰਡ ਵਿੱਚ ਮਿਊਜ਼ੀਅਮਾਂ ਦੀ ਸੰਖੇਪ ਜਾਣਕਾਰੀ ਸ਼ਾਮਲ ਹੁੰਦੀ ਹੈ। 

ਪ੍ਰੋਗਰਾਮ ਵਿੱਚ ਦੁਨੀਆ ਭਰ ਦੇ ਸੱਭਿਆਚਾਰਕ ਕੇਂਦਰਾਂ ਅਤੇ ਮਿਊਜ਼ੀਅਮਾਂ ਦੇ ਅੰਤਰਰਾਸ਼ਟਰੀ ਪ੍ਰਤੀਨਿਧੀ ਮੰਡਲ ਹਿੱਸਾ ਲੈਣਗੇ

******

ਡੀਐੱਸ/ਐੱਸਟੀ



(Release ID: 1925085) Visitor Counter : 131