ਜਲ ਸ਼ਕਤੀ ਮੰਤਰਾਲਾ
ਜਲ ਜੀਵਨ ਮਿਸ਼ਨ ਨੇ 12 ਕਰੋੜ ਨਲ ਜਲ ਕਨੈਕਸ਼ਨਾਂ (ਟੈਪ ਵਾਟਰ ਕਨੈਕਸ਼ਨਸ) ਦੀ ਉਪਲਬੱਧਤਾ ਹਾਸਲ ਕੀਤੀ
.ਭਾਰਤ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ‘ਹਰ ਘਰ ਜਲ’ ਨੂੰ ਲੈ ਕੇ ਦੇਖੇ ਗਏ ਸੁਪਨੇ ਨੂੰ ਹਾਸਲ ਕਰਨ ਦੀ ਦਿਸ਼ਾ ਵਿੱਚ ਤੇਜ਼ੀ ਨਾਲ ਕਦਮ ਵਧਾਉਣਾ ਜਾਰੀ ਰਖਿਆ
ਪੂਰੇ ਦੇਸ਼ ਭਰ ਵਿੱਚ 9.06 ਲੱਖ ਸਕੂਲਾਂ ਅਤੇ 9.39 ਲੱਖ ਆਂਗਨਵਾੜੀ ਕੇਂਦਰਾਂ ਵਿੱਚ ਨਲ ਦਾ ਪਾਣੀ ਉਪਲਬੱਧ ਕਰਵਾਇਆ ਗਿਆ
ਜਲ ਜੀਵਨ ਮਿਸ਼ਨ ਦੇ ਤਹਿਤ ਆਰਸੇਨਿਕ/ਫਲੋਰਾਈਡ ਦੇ ਦੂਸ਼ਣ ਵਾਲੀਆਂ 22,016 ਬਸਤੀਆਂ ਵਿੱਚ ਹੁਣ ਸੁਰੱਖਿਅਤ ਪੇਯਜਲ ਉਪਲਬੱਧ ਹੈ
Posted On:
16 MAY 2023 6:22PM by PIB Chandigarh
ਆਜ਼ਾਦੀ ਕੇ ਅੰਮ੍ਰਿਤਕਾਲ ਦੇ ਤਹਿਤ ਜਲ ਜੀਵਨ ਮਿਸ਼ਨ (ਜੇਜੇਐੱਮ), ਦੇਸ਼ ਦੇ 12 ਕਰੋੜ ਤੋਂ ਵਧ ਪੇਂਡੂ ਘਰਾਂ ਵਿੱਚ ਟੈਪ ਰਾਹੀਂ ਸੁਰੱਖਿਅਤ ਅਤੇ ਸਵੱਛ ਪੇਯਜਲ ਸੁਨਿਸ਼ਚਿਤ ਕਰਨ ਦੀ ਇੱਕ ਨਵੀਂ ਉਪਲਬਧੀ ਦਾ ਜਸ਼ਨ ਮਨਾ ਰਿਹਾ ਹੈ। 15 ਅਗਸਤ 2019 ਨੂੰ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੁਆਰਾ ਜੇਜੇਐੱਮ ਦੀ ਸ਼ੁਰੂਆਤ ਦੇ ਐਲਾਨ ਸਮੇਂ, ਪਿੰਡਾਂ ਵਿੱਚ ਸਿਰਫ਼ 3.23 ਕਰੋੜ (16.64%) ਘਰਾਂ ਵਿੱਚ ਪਾਈਪ ਰਾਹੀਂ ਪਾਣੀ ਦੇ ਕਨੈਕਸ਼ਨ ਉਪਲਬੱਧ ਸਨ।
ਅੱਜ ਦੀ ਤਾਰੀਖ ਤੱਕ, 5 ਰਾਜਾਂ (ਗੋਆ, ਤੇਲੰਗਾਨਾ, ਹਰਿਆਣਾ, ਗੁਜਰਾਤ ਅਤੇ ਪੰਜਾਬ) ਅਤੇ 3 ਕੇਂਦਰ ਸ਼ਾਸਿਤ ਪ੍ਰਦੇਸ਼ਾਂ (ਪੁਦੂਚੇਰੀ, ਦਮਨ ਤੇ ਦੀਵ ਅਤੇ ਦਾਦਰਾ ਅਤੇ ਨਗਰ ਹਵੇਲੀ ਅਤੇ ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ) ਨੇ ਇਸ ਦੀ 100% ਕਵਰੇਜ਼ ਦੀ ਸੂਚਨਾ ਦਿੱਤੀ ਹੈ। ਹਿਮਾਚਲ ਪ੍ਰਦੇਸ਼ 98.35% ਅਤੇ ਉਸ ਤੋਂ ਬਾਅਦ ਬਿਹਾਰ 96.05% 'ਤੇ ਹੈ ਜੋ ਨੇੜਲੇ ਭਵਿੱਖ ਵਿੱਚ ਸੰਪੂਰਨਤਾ ਪ੍ਰਾਪਤ ਕਰਨ ਲਈ ਤਿਆਰ ਹਨ। ਗੋਆ, ਹਰਿਆਣਾ, ਪੰਜਾਬ, ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ, ਪੁਦੂਚੇਰੀ, ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦੀਉ 'ਹਰ ਘਰ ਜਲ' ਪ੍ਰਮਾਣਿਤ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਹਨ। ਯਾਨੀ ਕਿ ਇਨ੍ਹਾਂ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ, ਗ੍ਰਾਮੀਣਾਂ ਨੇ ਗ੍ਰਾਮ ਸਭਾਵਾਂ ਦੇ ਜ਼ਰੀਏ ਪੁਸ਼ਟੀ ਕੀਤੀ ਹੈ ਕਿ ਪਿੰਡ ਵਿੱਚ 'ਸਾਰੇ ਘਰਾਂ ਅਤੇ ਜਨਤਕ ਅਦਾਰਿਆਂ ਨੂੰ ਉਚਿਤ, ਸੁਰੱਖਿਅਤ ਅਤੇ ਨਿਯਮਿਤ ਜਲ ਸਪਲਾਈ ਹੋ ਰਹੀ ਹੈ।
ਕੇਂਦਰ ਅਤੇ ਰਾਜ ਸਰਕਾਰਾਂ ਦੇ ਅਣਥੱਕ ਯਤਨਾਂ ਦੇ ਨਤੀਜੇ ਵੱਜੋਂ, ਦੇਸ਼ ਵਿੱਚ 9.06 ਲੱਖ (88.55%) ਸਕੂਲਾਂ ਅਤੇ 9.39 ਲੱਖ (84%) ਆਂਗਣਵਾੜੀ ਕੇਂਦਰਾਂ ਵਿੱਚ ਟੈਪ ਜ਼ਰੀਏ ਜਲ ਸਪਲਾਈ ਦੀ ਵਿਵਸਥਾ ਸੁਨਿਸ਼ਚਿਤ ਹੋਈ ਹੈ। ਸਾਡੇ ਦੇਸ਼ ਦੇ 112 ਅਭਿਲਾਸ਼ੀ ਜ਼ਿਲ੍ਹਿਆਂ ਵਿੱਚ, ਮਿਸ਼ਨ ਦੇ ਲਾਂਚ ਸਮੇਂ, ਕੇਵਲ 21.64 ਲੱਖ (7.84%) ਘਰਾਂ ਵਿੱਚ ਟੈਪ ਰਾਹੀਂ ਪਾਣੀ ਉਪਲਬੱਧ ਸੀ, ਜੋ ਹੁਣ ਵਧ ਕੇ 1.67 ਕਰੋੜ (60.51%) ਹੋ ਗਿਆ ਹੈ।
ਤੇਲੰਗਾਨਾ ਦੇ ਤਿੰਨ ਅਭਿਲਾਸ਼ੀ ਜ਼ਿਲ੍ਹੇ (ਕੋਮਾਰਾਮ ਭੀਮ ਆਸਿਫ਼ਾਬਾਦ, ਜੈਸ਼ੰਕਰ ਭੂਪਲਪੱਲੀ ਅਤੇ ਭਦ੍ਰਬਰੀ ਕੋਠਾਗੁਡੇਮ), ਗੁਜਰਾਤ ਦੇ ਦੋ ਜ਼ਿਲ੍ਹੇ (ਦਾਹੋਦ ਅਤੇ ਨਰਮਦਾ) ਅਤੇ ਪੰਜਾਬ (ਮੋਗਾ ਅਤੇ ਫਿਰੋਜ਼ਪੁਰ) ਅਤੇ ਹਰਿਆਣਾ (ਮੇਵਾਤ) ਅਤੇ ਹਿਮਾਚਲ ਪ੍ਰਦੇਸ਼ (ਚੰਬਾ) ਵਿੱਚ ਇੱਕ-ਇੱਕ ਜ਼ਿਲ੍ਹੇ ਨੇ 100% ਟੈਪ ਕਵਰੇਜ਼ ਦੀ ਸੂਚਨਾ ਦਿੱਤੀ ਹੈ। ਲਾਗੂਕਰਨ ਦੀ ਗਤੀ ਨੂੰ ਹੋਰ ਤੇਜ਼ ਕਰਨ ਲਈ ਭਾਰਤ ਸਰਕਾਰ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਸਾਂਝੇਦਾਰੀ ਵਿੱਚ ਲਗਾਤਾਰ ਕੰਮ ਕਰ ਰਹੀ ਹੈ।
ਜੇਜੇਐੱਮ, ਗ੍ਰਾਮੀਣ ਅਬਾਦੀ ਨੂੰ ਮਹੱਤਵਪੂਰਨ ਸਮਾਜਿਕ-ਆਰਥਿਕ ਲਾਭ ਪ੍ਰਦਾਨ ਕਰ ਰਿਹਾ ਹੈ। ਨਿਯਮਿਤ ਤੌਰ ‘ਤੇ ਟੈਪ ਰਾਹੀਂ ਪਾਣੀ ਦੀ ਸਪਲਾਈ ਨਾਲ ਲੋਕਾਂ ਨੂੰ, ਖਾਸ ਕਰਕੇ ਮਹਿਲਾਵਾਂ ਅਤੇ ਜਵਾਨ ਲੜਕੀਆਂ(ਕਿਸ਼ੌਰੀਆਂ) ਨੂੰ ਆਪਣੀਆਂ ਦੈਨਿਕ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਪਾਣੀ ਦੀ ਬਾਲਟੀ ਭਰ ਕੇ ਲੈ ਜਾਣ ਤੋਂ ਰਾਹਤ ਮਿਲਦੀ ਹੈ, ਜਿਸ ਨਾਲ ਸਦੀਆਂ ਪੁਰਾਣੀ ਉਨ੍ਹਾਂ ਦੀ ਮਿਹਨਤ ਘੱਟ ਹੋ ਜਾਂਦੀ ਹੈ। ਇਸ ਤਰ੍ਹਾਂ ਨਾਲ ਬਚਾਏ ਗਏ ਸਮੇਂ ਦਾ ਉਪਯੋਗ ਆਮਦਨ ਸਿਰਜਣਾ ਗਤੀਵਿਧੀਆਂ, ਨਵੇਂ ਕੌਸ਼ਲ ਸਿੱਖਣ ਅਤੇ ਬੱਚਿਆਂ ਦੀ ਸਿੱਖਿਆ ਵਿੱਚ ਸਹਾਇਤਾ ਲਈ ਕੀਤਾ ਜਾ ਸਕਦਾ ਹੈ।
ਯੋਜਨਾਵਾਂ ਵਿੱਚ ਦੀਰਘਕਾਲੀ ਸਥਿਰਤਾ ਪ੍ਰਾਪਤ ਕਰਨ ਲਈ ਗ੍ਰਾਮੀਣ ਪਾਈਪ ਵਾਟਰ ਸਪਲਾਈ ਯੋਜਨਾਵਾਂ ਨਾਲ ਜੁੜੀ ਯੋਜਨਾ, ਇਸ ਦੇ ਲਾਗੂਕਰਨ, ਸੰਚਾਲਨ ਅਤੇ ਰੱਖ-ਰਖਾਅ (ਓ ਐਂਡ ਐੱਮ) ਦੇ ਕੇਂਦਰ ਵਿੱਚ ਸ਼ੁਰੂਆਤ ਤੋਂ ਹੀ ਸਮੂਹਿਕ ਸਾਂਝੇਦਾਰੀ ਸੁਨਿਸ਼ਚਿਤ ਕੀਤੀ ਗਈ ਹੈ। ਦੇਸ਼ ਵਿੱਚ 5.24 ਲੱਖ ਤੋਂ ਵਧ ਗ੍ਰਾਮ ਜਲ ਅਤੇ ਸਵੱਛਤਾ ਕਮੇਟੀਆਂ (ਵੀਡਬਲਿਊਐੱਸਸੀ)/ ਜਲ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਅਤੇ 5.12 ਲੱਖ ਗ੍ਰਾਮੀਣ ਕਾਰਜ ਯੋਜਨਾਵਾਂ (ਵਿਲੇਜ਼ ਐਕਸ਼ਨ ਪਲਾਨਸ) ਤਿਆਰ ਕੀਤੀਆਂ ਗਈਆਂ ਹਨ, ਜਿਸ ਵਿੱਚ ਪੇਯਜਲ ਦੇ ਸਰੋਤਾਂ ਨੂੰ ਵਧਾਉਣਾ, ਗ੍ਰੇਵਾਟਰ ਟ੍ਰੀਟਮੈਂਟ ਅਤੇ ਇਸ ਦੀ ਫਿਰ ਤੋਂ ਵਰਤੋ, ਅਤੇ ਪਿੰਡਾਂ ਵਿੱਚ ਵਾਟਰ ਸਪਲਾਈ ਸਿਸਟਮ ਦਾ ਨਿਯਮਿਤ ਸੰਚਾਲਨ ਅਤੇ ਰੱਖ-ਰਖਾਅ ਆਦਿ ਯੋਜਨਾਵਾਂ ਸ਼ਾਮਲ ਹਨ। ਜਲ ਜੀਵਨ ਮਿਸ਼ਨ ਦੀ ਸ਼ੁਰੂਆਤ ਸਮੇਂ, 22,016 ਬਸਤੀਆਂ (ਆਰਸੈਨਿਕ-14,020, ਫਲੋਰਾਈਡ-7,996) ਜਿਨ੍ਹਾਂ ਦੀ 1.79 ਕਰੋੜ ਅਬਾਦੀ (ਆਰਸੇਨਿਕ-1.19 ਕਰੋੜ, ਫਲੋਰਾਈਡ-0.59 ਕਰੋੜ) ਪੇਯਜਲ ਸਰੋਤਾਂ ਵਿੱਚ ਆਰਸੇਨਿਕ/ਫਲੋਰਾਈਡ ਗੰਦਗੀ ਨਾਲ ਪ੍ਰਭਾਵਿਤ ਸਨ। ਜਿਵੇਂ ਕਿ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਦੱਸਿਆ ਗਿਆ ਹੈ, ਹੁਣ ਸਾਰੀਆਂ ਆਰਸੇਨਿਕ/ਫਲੋਰਾਈਡ ਪ੍ਰਭਾਵਿਤ ਬਸਤੀਆਂ ਵਿੱਚ ਸੁਰੱਖਿਅਤ ਪੇਯਜਲ ਉਪਲਬੱਧ ਹੈ।
ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ ਦੇ ਆਦਰਸ਼ ‘ਤੇ ਕੰਮ ਕਰਦੇ ਹੋਏ, ਜਲ ਜੀਵਨ ਮਿਸ਼ਨ ਐੱਸਡੀਜੀ-6 ਨੂੰ ਹਾਸਲ ਕਰਨ ਦੀ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ ਜਿਸ ਤੇ ਤਹਿਤ ‘ਨਲ ਰਾਹੀਂ ਸੁਰੱਖਿਅਤ ਪਾਣੀ’ ਦੀ ਵਿਵਸਥਾ ਦੇ ਤਹਿਤ ਗ੍ਰਾਮੀਣ ਖੇਤਰਾਂ ਵਿੱਚ ਸਾਰੇ ਘਰਾਂ, ਸਕੂਲਾਂ, ਆਂਗਨਵਾੜੀਆਂ ਅਤੇ ਹੋਰ ਜਨਤਕ ਅਦਾਰਿਆਂ ਵਿੱਚ ਸਾਰਿਆਂ ਲਈ ਸੁਰੱਖਿਅਤ ਅਤੇ ਕਿਫ਼ਾਇਤੀ ਪਾਣੀ ਉਪਲਬੱਧ ਕਰਵਾਉਣ ਦਾ ਲਕਸ਼ ਹੈ।
*****
ਏਐੱਸ
(Release ID: 1924828)
Visitor Counter : 136