ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
ਕੇਵੀਆਈਸੀ ਚੇਅਰਮੈਨ ਨੇ ਅਸਮ ਵਿੱਚ ਲਾਭਪਾਤਰੀਆਂ ਦੀ ਆਤਮਨਿਰਭਰਤਾ 'ਤੇ ਜ਼ੋਰ ਦਿੰਦੇ ਹੋਏ ਮਧੂ-ਮੱਖੀਆਂ ਦੇ ਬਕਸੇ, ਅਚਾਰ ਬਣਾਉਣ ਵਾਲੀਆਂ ਮਸ਼ੀਨਾਂ ਅਤੇ ਆਟੋਮੈਟਿਕ ਅਗਰਬੱਤੀ ਮਸ਼ੀਨਾਂ ਵੰਡੀਆਂ
Posted On:
09 MAY 2023 3:41PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ‘ਆਤਮਨਿਰਭਰ ਭਾਰਤ’ ਦੇ ਵਿਜ਼ਨ ਨੂੰ ਪੂਰਾ ਕਰਨ ਲਈ ਸੂਖਮ, ਲਘੂ ਅਤੇ ਦਰਮਿਆਨੇ ਉਦਯੋਗ ਮੰਤਰਾਲੇ (ਐੱਮਐੱਸਐੱਮਈ) ਅਧੀਨ ਖਾਦੀ ਅਤੇ ਪੇਂਡੂ ਉਦਯੋਗ ਕਮਿਸ਼ਨ (ਕੇਵੀਆਈਸੀ) ਦੇ ਚੇਅਰਮੈਨ ਸ਼੍ਰੀ ਮਨੋਜ ਕੁਮਾਰ ਨੇ ਅਸਮ ਵਿੱਚ ਤਿੰਨ ਵੱਖ-ਵੱਖ ਵੰਡ ਪ੍ਰੋਗਰਾਮ ਸ਼ੁਰੂ ਕੀਤੇ। ਸੋਮਵਾਰ ਨੂੰ ਅਸਾਮ ਵੱਖ-ਵੱਖ ਪ੍ਰੋਗਰਾਮਾਂ ਵਿੱਚ ਲਾਭਪਾਤਰੀਆਂ ਨੂੰ ਮਧੂ-ਮੱਖੀਆਂ ਦੇ ਬਕਸੇ, ਅਚਾਰ ਬਣਾਉਣ ਵਾਲੀਆਂ ਮਸ਼ੀਨਾਂ ਅਤੇ ਆਟੋਮੈਟਿਕ ਅਗਰਬੱਤੀ ਮਸ਼ੀਨਾਂ ਵੰਡੀਆਂ ਗਈਆਂ। ਉਨ੍ਹਾਂ ਨੇ ਤਾਮੂਲਪੁਰ ਦੇ ਕੁਮਾਰਿਕਾਟਾ ਪਿੰਡ ਵਿੱਚ ਲਾਭਪਾਤਰੀਆਂ ਨੂੰ 50 ਮਧੂ ਮੱਖੀ ਪਾਲਕਾਂ ਨੂੰ 500 ਮਧੂ-ਮੱਖੀਆਂ ਦੇ ਡੱਬੇ ਵੰਡੇ, 40 ਅਚਾਰ ਬਣਾਉਣ ਵਾਲੀਆਂ ਮਸ਼ੀਨਾਂ ਅਤੇ 20 ਆਟੋਮੈਟਿਕ ਅਗਰਬੱਤੀ ਮਸ਼ੀਨਾਂ ਦਿੱਤੀਆਂ। ਗ੍ਰਾਮੋਦਯੋਗ ਵਿਕਾਸ ਯੋਜਨਾ ਦੇ ਤਹਿਤ ਛੇ-ਮੀਲ ਗੁਵਾਹਾਟੀ ਵਿੱਚ ਫੁੱਟਵੀਅਰ ਉਦਯੋਗ ਨਾਲ ਸਬੰਧਤ ਇੱਕ ਪਾਇਲਟ ਪ੍ਰੋਜੈਕਟ ਦਾ ਵੀ ਉਦਘਾਟਨ ਕੀਤਾ ਗਿਆ। ਹਨੀ ਮਿਸ਼ਨ ਰਾਹੀਂ ਬੋਡੋਲੈਂਡ, ਅਸਮ ਵਿੱਚ ਕਿਸਾਨ ਭਾਈਚਾਰੇ ਨੂੰ ਲਾਭ ਪਹੁੰਚਾਉਣ ਲਈ ਇਹ ਸੱਦਾ ਪਿਛਲੇ ਸਾਲ ਇਸੇ ਮਹੀਨੇ ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਤਾਮੂਲਪੁਰ ਵਿਖੇ ਆਪਣੇ ਜਨਤਕ ਸੰਬੋਧਨ ਦੌਰਾਨ ਦਿੱਤਾ ਸੀ।
ਤਾਮੂਲਪੁਰ ਵਿੱਚ ਮੀਟਿੰਗ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜਿਸ ਆਤਮਨਿਰਭਰ ਭਾਰਤ ਦੇ ਸੱਦੇ ‘ਤੇ ਕੰਮ ਕਰ ਰਹੇ ਹਨ, ਉਸ ਦਾ ਮੰਤਰ ਹੈ- ਹਰ ਹੱਥ ਲਈ ਕੰਮ ਅਤੇ ਕੰਮ ਦਾ ਉਚਿਤ ਮੁੱਲ। ਇਸ ਤੋਂ ਬਾਅਦ ਕੇਵੀਆਈਸੀ ਦੇਸ਼ ਦੇ ਪਿੰਡਾਂ ਅਤੇ ਕਸਬਿਆਂ ਵਿੱਚ ਯੋਜਨਾਵਾਂ ਲਾਗੂ ਕਰ ਰਿਹਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋਂ ਮਿੱਠੀ ਕ੍ਰਾਂਤੀ ਦੇ ਸੱਦੇ ‘ਤੇ ਖਾਦੀ ਅਤੇ ਪੇਂਡੂ ਉਦਯੋਗ ਕਮਿਸ਼ਨ ਵੱਲੋਂ ਸਾਲ 2017 ਤੋਂ ਰਾਸ਼ਟਰੀ ਪੱਧਰ ‘ਤੇ ਸ਼ਹਿਦ ਮਿਸ਼ਨ ਸਕੀਮ ਚਲਾਈ ਜਾ ਰਹੀ ਹੈ।ਇਸ ਸਕੀਮ ਤਹਿਤ 8290 ਬਕਸੇ ਅਤੇ ਮਧੂ-ਮੱਖੀਆਂ ਦੀਆਂ ਬਸਤੀਆਂ ਅਸਮ ਰਾਜ ਵਿੱਚ 829 ਮਧੂ ਮੱਖੀ ਪਾਲਕਾਂ ਨੂੰ ਸਿਖਲਾਈ ਦੇ ਬਾਅਦ ਵੰਡੇ ਗਏ ਹਨ। ਸ਼੍ਰੀ ਕੁਮਾਰ ਨੇ ਮਧੂ ਮੱਖੀ ਪਾਲਕਾਂ ਨੂੰ ਵਿਸ਼ਵ ਪੱਧਰੀ ਸ਼ਹਿਦ ਪੈਦਾ ਕਰਨ ਲਈ ਪ੍ਰੇਰਿਤ ਕੀਤਾ ਤਾਂ ਜੋ ਅਸਮ ਦੇ 'ਸਥਾਨਕ ਸ਼ਹਿਦ' ਨੂੰ 'ਗਲੋਬਲ' ਮਾਨਤਾ ਮਿਲ ਸਕੇ। ਉਨ੍ਹਾਂ ਅੱਗੇ ਕਿਹਾ ਕਿ ਖੇਤੀ ਉਤਪਾਦਨ ਵਧਾਉਣ ਦੇ ਨਾਲ-ਨਾਲ ਮੱਖੀ ਪਾਲਣ ਨਾਲ ਕਿਸਾਨਾਂ ਦੀ ਆਮਦਨ ਵਿੱਚ ਵੀ ਵਾਧਾ ਹੋ ਰਿਹਾ ਹੈ। ਇਸ ਤੋਂ ਇਲਾਵਾ ਜੰਗਲਾਤ ਖੇਤਰ ਦੇ ਨਾਲ ਲੱਗਦੇ ਪਿੰਡਾਂ ਵਿੱਚ ਮਧੂ ਮੱਖੀ ਦੇ ਬਕਸਿਆਂ ਰਾਹੀਂ ਹਾਥੀਆਂ ਨੂੰ ਮਨੁੱਖੀ ਰਿਹਾਇਸ਼ਾਂ ਅਤੇ ਕਿਸਾਨਾਂ ਦੇ ਖੇਤਾਂ ਵਿੱਚ ਜਾਣ ਤੋਂ ਰੋਕਿਆ ਜਾ ਰਿਹਾ ਹੈ, ਜਿਸ ਨਾਲ ਹਾਥੀਆਂ ਵੱਲੋਂ ਮਨੁੱਖੀ ਹਮਲਿਆਂ ਅਤੇ ਕਿਸਾਨਾਂ ਦੀਆਂ ਫ਼ਸਲਾਂ ਨੂੰ ਨੁਕਸਾਨ ਪਹੁੰਚਾਉਣ ਦੀਆਂ ਘਟਨਾਵਾਂ ਵਿੱਚ ਕਮੀ ਆਈ ਹੈ। ਚੇਅਰਮੈਨ ਨੇ ਇਹ ਵੀ ਦੱਸਿਆ ਕਿ ਪ੍ਰੋਜੈਕਟ ਰੀ-ਹੈਵ (RE-HAB) ਅਧੀਨ ਅਜਿਹਾ ਇੱਕ ਉਪਰਾਲਾ ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ ਵੱਲੋਂ ਅਸਮ ਦੇ ਗੋਲਪਾੜਾ ਜ਼ਿਲ੍ਹੇ ਦੇ ਮੋਰਨੋਈ, ਦਹੀਕਾਟਾ, ਰਾਜਪਾਰਾ ਅਤੇ ਕਦਮਤਾਲਾ ਪਿੰਡਾਂ ਵਿੱਚ ਕੀਤਾ ਜਾ ਰਿਹਾ ਹੈ।
ਚੇਅਰਮੈਨ ਨੇ ਕੇਵੀਆਈਸੀ ਕੰਪਲੈਕਸ, ਗੁਵਾਹਾਟੀ ਵਿਖੇ ਆਯੋਜਿਤ ਇੱਕ ਪ੍ਰੋਗਰਾਮ ਵਿੱਚ 40 ਲਾਭਪਾਤਰੀਆਂ ਨੂੰ ਅਚਾਰ ਬਣਾਉਣ ਵਾਲੀਆਂ ਮਸ਼ੀਨਾਂ ਅਤੇ 20 ਲਾਭਪਾਤਰੀਆਂ ਨੂੰ ਆਟੋਮੈਟਿਕ ਅਗਰਬੱਤੀ ਬਣਾਉਣ ਵਾਲੀਆਂ ਮਸ਼ੀਨਾਂ ਵੰਡੀਆਂ। ਇਸ ਮੌਕੇ ਉਨ੍ਹਾਂ ਨੌਜਵਾਨਾਂ ਅਤੇ ਔਰਤਾਂ ਦੇ ਸਵੈ-ਰੋਜ਼ਗਾਰ ਲਈ ਕੇਵੀਆਈਸੀ ਵੱਲੋਂ ਰਾਸ਼ਟਰੀ ਪੱਧਰ 'ਤੇ ਚਲਾਏ ਜਾ ਰਹੇ ਪ੍ਰਧਾਨ ਮੰਤਰੀ ਰੋਜ਼ਗਾਰ ਸਿਰਜਣ ਪ੍ਰੋਗਰਾਮ ਬਾਰੇ ਵੀ ਜਾਣਕਾਰੀ ਦਿੱਤੀ, ਜਿਸ ਵਿੱਚ ਛੋਟੇ ਉਦਯੋਗਾਂ ਦੀ ਸਥਾਪਨਾ ਲਈ 50 ਲੱਖ ਰੁਪਏ ਤੱਕ ਦੀ ਰਾਸ਼ੀ ਦਿੱਤੀ ਜਾਂਦੀ ਹੈ। ਭਾਰਤ ਸਰਕਾਰ ਵਲੋਂ ਪ੍ਰੋਜੈਕਟ ਦੀ ਲਾਗਤ ਦਾ ਵੱਧ ਤੋਂ ਵੱਧ 35% ਤੱਕ ਦੀ ਗ੍ਰਾਂਟ ਦਿੱਤੀ ਜਾ ਰਹੀ ਹੈ।
ਚੇਅਰਮੈਨ ਨੇ ਸਾਂਝਾ ਕੀਤਾ ਕਿ ਪ੍ਰਧਾਨ ਮੰਤਰੀ ਦੇ ਨਿਸ਼ਚਿਤ ਟੀਚਿਆਂ ਨੇ 2014 ਤੋਂ ਬਾਅਦ ਖਾਦੀ ਖੇਤਰ ਵਿੱਚ ਇੱਕ ਨਵਾਂ ਜੀਵਨ ਪ੍ਰਫੁੱਲਤ ਕੀਤਾ ਹੈ। ਖਾਦੀ ਹੁਣ ਸਥਾਨਕ ਤੋਂ ਆਲਮੀ ਬਣ ਗਈ ਹੈ। ਇਸ ਦੇ ਨਤੀਜੇ ਵਜੋਂ, ਵਿੱਤੀ ਸਾਲ 2021-22 ਵਿੱਚ, ਖਾਦੀ ਅਤੇ ਪੇਂਡੂ ਉਦਯੋਗ ਉਤਪਾਦਾਂ ਦਾ ਕਾਰੋਬਾਰ 1,15,000 ਕਰੋੜ ਦੇ ਅੰਕੜੇ ਨੂੰ ਪਾਰ ਕਰ ਗਿਆ। ਅਜਿਹਾ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਹੋਇਆ ਹੈ। ਸ਼੍ਰੀ ਮਨੋਜ ਕੁਮਾਰ ਨੇ ਕਿਹਾ ਕਿ ਖਾਦੀ ਕਾਰੀਗਰਾਂ ਦੀ ਆਰਥਿਕ ਸਥਿਤੀ ਨੂੰ ਸੁਧਾਰਨ ਦੇ ਨਾਲ-ਨਾਲ ਖਾਦੀ ਦੀ ਵਿਕਰੀ ਵਿੱਚ ਸੁਧਾਰ ਲਿਆਉਣ ਲਈ ਕਮਿਸ਼ਨ ਨੇ ਖਾਦੀ ਵਿੱਚ ਕੰਮ ਕਰਨ ਵਾਲੇ ਸਾਰੇ ਕਾਰੀਗਰਾਂ ਦੇ ਮਿਹਨਤਾਨੇ ਵਿੱਚ 1 ਅਪ੍ਰੈਲ, 2023 ਤੋਂ 35% ਦਾ ਵਾਧਾ ਕਰਨ ਦਾ ਫੈਸਲਾ ਕੀਤਾ ਹੈ, ਜੋ ਆਪਣੇ ਆਪ ਵਿੱਚ ਇੱਕ ਇਤਿਹਾਸਕ ਕਦਮ ਹੈ। ਉਨ੍ਹਾਂ ਕਿਹਾ ਕਿ 2014 ਤੋਂ ਖਾਦੀ ਕਾਰੀਗਰਾਂ ਦੇ ਮਿਹਨਤਾਨੇ ਵਿੱਚ 150 ਫੀਸਦੀ ਤੋਂ ਵੱਧ ਵਾਧਾ ਕੀਤਾ ਗਿਆ ਹੈ। ਪ੍ਰੋਗਰਾਮ ਵਿੱਚ ਸ਼੍ਰੀ ਜੋਲੇਨ ਡੇਮਰੀ, ਵਿਧਾਇਕ, ਤਾਮੂਲਪੁਰ ਅਤੇ ਸ਼੍ਰੀ ਸਿਧਾਰਥ ਭੱਟਾਚਾਰੀਆ, ਵਿਧਾਇਕ, ਗੁਹਾਟੀ (ਪੂਰਬ), ਅਸਮ ਸਰਕਾਰ ਅਤੇ ਕੇਵੀਆਈਸੀ ਦੇ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।
**********
ਐੱਮਜੇਪੀਐੱਸ
(Release ID: 1924392)
Visitor Counter : 102