ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਸਟਾਰਟਅੱਪਸ ਦੇ ਪੋਸ਼ਣ ਅਤੇ ਪ੍ਰਗਤੀ ਦੀ ਨਿਗਰਾਨੀ ਕਰਨ ਲਈ ਜ਼ਲਦੀ ਹੀ ਇੱਕ ਤੰਤਰ ਵਿਕਸਿਤ ਕਰਨ ਦੀ ਮੰਗ ਕੀਤੀ ਜਾ ਰਹੀ ਹੈ।
ਸਾਇੰਸ ਅਤੇ ਟੈਕਨੋਲੋਜੀ ਮੰਤਰੀ ਨੇ ਅਜਿਹੇ ਕਲਸਟਰ ਪ੍ਰੋਜੈਕਟਾਂ ਦਾ ਪ੍ਰਸਤਾਵ ਦਿੱਤਾ ਹੈ, ਜੋ ਵਿਸ਼ਾ ਅਧਾਰਿਤ ਪ੍ਰੋਜੈਕਟ ਹਨ ਅਤੇ ਉਨ੍ਹਾਂ ਨੂੰ ਅਗਲੇ ਹਫ਼ਤੇ ਸ਼ੁਰੂ ਕੀਤਾ ਜਾਵੇਗਾ
ਕੇਂਦਰ ਸਾਇੰਸ ਅਤੇ ਟੈਕਨੋਲੋਜੀ ਮੰਤਰੀ ਨੇ ਰਾਸ਼ਟਰੀ ਟੈਕਨੋਲੋਜੀ ਪੁਰਸਕਾਰ ਪ੍ਰਦਾਨ ਕੀਤੇ ਅਤੇ ਪ੍ਰਗਤੀ ਮੈਦਾਨ ਵਿੱਚ ਆਯੋਜਿਤ ਨੈਸ਼ਨਲ ਟੈਕਨੋਲੋਜੀ ਵੀਕ ਐਕਸਪੋ ਦੇ ਸਮਾਪਤੀ ਸਮਾਰੋਹ ਨੂੰ ਸੰਬੋਧਨ ਕੀਤਾ
Posted On:
14 MAY 2023 4:02PM by PIB Chandigarh
ਕੇਂਦਰ ਵਿਗਿਆਨ, ਟੈਕਨੋਲੋਜੀ, ਪ੍ਰਿਥਵੀ ਵਿਗਿਆਨ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨਾਂ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ, ਡਾ. ਜਿਤੇਂਦਰ ਸਿੰਘ ਨੇ ਸਟਾਰਟਅੱਪਸ ਦੇ ਪੋਸ਼ਣ ਅਤੇ ਪ੍ਰਗਤੀ ਦੀ ਨਿਗਰਾਨੀ ਕਰਨ ਲਈ ਇੱਕ ਤੰਤਰ ਦੀ ਸਥਾਪਨਾ ਦਾ ਪ੍ਰਸਤਾਵ ਦਿੱਤਾ ਹੈ ਕਿਉਂਕਿ ਸਟਾਰਟਅੱਪਸ ਦੀ ਸੰਖਿਆ ਵਧ ਕੇ ਇੱਕ ਲੱਖ ਤੋਂ ਵਧ ਹੋ ਗਈ ਹੈ।
ਅਜਿਹੇ ਤੰਤਰ ਵਿਕਸਿਤ ਕਰਨ ਦੀ ਮੰਗ ਕੀਤੀ ਜਾ ਰਹੀ ਹੈ, ਜੋ ਇਨ੍ਹਾਂ ਸਟਾਰਟਅੱਪਸ ਦੀ ਪ੍ਰਗਤੀ ਦੀ ਨਜ਼ਦੀਕੀ ਨਿਗਰਾਨੀ ਕਰੇਗਾ ਅਤੇ ਇਹ ਦੇਖਣਗੇ ਕਿ ਇਨ੍ਹਾਂ ਨੂੰ ਕਿਸ ਤਰ੍ਹਾਂ ਕਾਇਮ ਰੱਖਿਆ ਜਾ ਸਕੇ ਅਤੇ ਉਹ ਪਿਛੜ ਨਾ ਜਾਣ। ਇਹ ਕਦਮ ਵਿਸ਼ੇਸ਼ ਤੌਰ ’ਤੇ ਉਨ੍ਹਾਂ ਸਟਾਰਟਅੱਪਸ ਲਈ ਉਠਾਇਆ ਜਾ ਰਿਹਾ ਹੈ ਜਿਨ੍ਹਾਂ ਨੂੰ ਸਰਕਾਰ ਤੋਂ ਤਕਨੀਕੀ ਅਤੇ ਵਿੱਤੀ ਸਹਾਇਤਾ ਪ੍ਰਾਪਤ ਹੋਈ ਹੈ। ਉਨ੍ਹਾਂ ਨੇ ਅਜਿਹਾ ਅੱਜ ਨਵੀਂ ਦਿੱਲੀ ਦੇ ਪ੍ਰਗਤੀ ਮੈਦਾਨ ਵਿੱਚ ਆਯੋਜਿਤ ਨੈਸ਼ਨਲ ਟੈਕਨੋਲੋਜੀ ਵੀਕ ਪ੍ਰਦਰਸ਼ਨੀ ਦੇ ਸਮਾਪਤੀ ਸਮਾਰੋਹ ਅਤੇ ਪੁਰਸਕਾਰ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਕਿਹਾ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਸੁਤੰਤਰਤਾ ਤੋਂ ਲੈ ਕੇ ਤੀਸਰੀ ਪੀੜ੍ਹੀ ਦੇ ਸੱਤਾ ਵਿੱਚ ਆਉਣ ਤੋਂ ਬਾਅਦ, ਸਮੇਂ ਦੇ ਅਨੁਸਾਰ ਸੂਚਨਾ ਟੈਕਨੋਲੋਜੀ ਤੋਂ ਬਾਇਓਟੈਕ ਟੈਕਨੋਲੋਜੀ ਅਤੇ ਪ੍ਰਿਥਵੀ ਵਿਗਿਆਨ ਵਿੱਚ ਬਹੁਤ ਬਦਲਾਅ ਆਇਆ ਹੈ ਅਤੇ ਸਮੁੰਦਰੀ ਵਿਗਿਆਨ ਵਿੱਚ ਨਵੇਂ ਮੌਕਿਆਂ ਦਾ ਸਿਰਜਨ ਹੋਇਆ ਹੈ।
ਤੀਸਰੀ ਪੀੜ੍ਹੀ ਸਭ ਤੋਂ ਵਧ ਖੁਸ਼ਕਿਸਮਤ ਹੈ ਕਿਉਂਕਿ ਉਹ ਹੁਣ ‘ਆਪਣੀਆਂ ਆਕਾਖਿਆਵਾਂ ਦੇ ਕੈਦੀ’ ਨਹੀਂ ਹਨ। ਉਨ੍ਹਾਂ ਨੇ ਕਿਹਾ ਕਿ ਇਹ ਸਭ ਤੋਂ ਵਧੀਆ ਸਮਾਂ ਹੈ ਜਦੋਂ ਭਾਰਤ ਦੌੜ ਵਿੱਚ ਸਭ ਤੋਂ ਅੱਗੇ ਹੈ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਗਤੀਸ਼ੀਲ ਅਗਵਾਈ ਵਿੱਚ ਇਨੋਵੇਸ਼ਨ ਵੱਲ ਦੇਖ ਰਿਹਾ ਹੈ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਸਾਨੂੰ ਸਟਾਰਟਅੱਪਸ ਨਾਲ ਜੁੜੇ ਮਿੱਥਾਂ ਨੂੰ ਦੂਰ ਕਰਨਾ ਚਾਹੀਦਾ ਹੈ ਜਿਨ੍ਹਾਂ ਵਿੱਚੋਂ ਇੱਕ ਕਾਰਕ ਉਮਰ ਸਬੰਧੀ ਹੈ, ਮੈਂ ਇੱਕ ਵਿਗਿਆਨਿਕ ਨੂੰ ਰਿਟਾਇਰਮੈਂਟ ਤੋਂ ਬਾਅਦ ਵੀ ਸਟਾਰਟਅੱਪ ਸਥਾਪਿਤ ਕਰਦੇ ਦੇਖਿਆ ਹੈ; ਦੂਸਰਾ ਕਾਰਕ ਉੱਚ ਯੋਗਤਾ ਹੈ, ਤੁਹਾਨੂੰ ਬਸ ਇੱਕ ਅਜਿਹੇ ਇਨੋਵੇਟਰ ਹੋਣ ਦੀ ਜ਼ਰੂਰਤ ਹੈ, ਜਿਸ ਵਿੱਚ ਰਚਨਾਤਮਕਤਾ ਲਈ ਇੱਕ ਅੰਤਰਨਿਹਿਤ ਖੋਜ ਇੱਛਾ ਹੋਵੇ।
ਉਨ੍ਹਾਂ ਨੇ ਅਜਿਹੇ ਕਲੱਸਟਰ ਪ੍ਰੋਜੈਕਟਾਂ ਦਾ ਪ੍ਰਸਤਾਵ ਦਿੱਤਾ ਜੋ ਥੀਮ ਅਧਾਰਿਤ ਪ੍ਰੋਜੈਕਟ ਹਨ, ਅਤੇ ਕਿਹਾ ਕਿ ਇਹ ਪ੍ਰਕਿਰਿਆ ਅਗਲੇ ਹਫ਼ਤੇ ਸ਼ੁਰੂ ਹੋ ਜਾਵੇਗੀ। ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਨੈਸ਼ਨਲ ਟੈਕਨੋਲੋਜੀ ਵੀਕ ਪ੍ਰਦਰਸ਼ਨੀ ਸੰਪੂਰਣ ਸਰਕਾਰ ਦ੍ਰਿਸ਼ਟੀਕੋਣ ਦਾ ਇੱਕ ਚੰਗੀ ਉਦਾਹਰਣ ਹੈ, ਜਿਵੇਂ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਨਿਰਧਾਰਿਤ ਕੀਤਾ ਗਿਆ ਹੈ ਜਿਸ ਵਿੱਚ 12 ਤੋਂ ਵਧ ਕੇਂਦਰੀ ਮੰਤਰਾਲੇ ਅਤੇ ਵਿਭਾਗ ਇੱਕ ਗਰੈਂਡ ਸ਼ੋਅ ਦਾ ਆਯੋਜਨ ਕਰਨ ਲਈ ਇਕੱਠੇ ਹੋਏ ਹਨ।

ਇਸ ਮੌਕੇ ’ਤੇ ਭਾਰਤ ਸਰਕਾਰ ਦੇ ਪ੍ਰਧਾਨ ਵਿਗਿਆਨਿਕ ਸਲਾਹਕਾਰ ਡਾ. ਅਜੈ ਕੁਮਾਰ ਸੂਦ ਨੇ ਸੁਝਾਅ ਦਿੱਤਾ ਕਿ ਰਾਸ਼ਟਰੀ ਟੈਕਨੋਲੋਜੀ ਦਿਵਸ ਅਤੇ ਹਫ਼ਤੇ ਦੀ ਤਰਜ਼ ’ਤੇ ਸਟਾਰਟਅੱਪ ਦਿਵਸ ਅਤੇ ਹਫ਼ਤਾ ਮਨਾਇਆ ਜਾਣਾ ਚਾਹੀਦਾ ਹੈ।
ਸਾਇੰਸ ਅਤੇ ਟੈਕਨੋਲੋਜੀ ਵਿਭਾਗ ਦੇ ਸਕੱਤਰ ਡਾ. ਸ਼੍ਰੀਵਾਰੀ ਚੰਦਰਸ਼ੇਖਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪ੍ਰਦਰਸ਼ਨੀ ਦੇ ਦੌਰਾਨ ਇੱਕ ਗੱਲ ਸਾਹਮਣੇ ਆਈ ਹੈ ਕਿ ਹਰੇਕ ਸਟਾਰਟਅੱਪ ਆਪਣੇ ਟਿਕਾਊ ਵਿਕਾਸ ਦੇ ਪ੍ਰਤੀ ਬਹੁਤ ਸਚੇਤ ਹੈ ਅਤੇ ਅੰਮ੍ਰਿਤਕਾਲ ਵਿੱਚ ਅਸੀਂ ਸਾਰੇ ਗ੍ਰੀਨਹਾਉਸ ਨਿਕਾਸ ਨੂੰ ਰੋਕਣ ਅਤੇ ਵਾਤਾਵਰਣ ਨੂੰ ਹੋਣ ਵਾਲੇ ਨੁਕਸਾਨ ਨੂੰ ਘੱਟ ਕਰਨ ਦੀ ਉਮੀਦ ਕਰਦੇ ਹਾਂ।
ਬਾਇਓ ਟੈਕਨੋਲੋਜੀ ਵਿਭਾਗ ਦੇ ਸਕੱਤਰ ਡਾ. ਰਾਜੇਸ਼ ਗੋਖਲੇ ਨੇ ਕਿਹਾ ਕਿ ਟੈਕਨੋਲੋਜੀ ਦਾ ਭਵਿੱਖ ਬਾਇਓ ਟੈਕਨੋਲਜੀ ਅਤੇ ਆਰਟੀਫਿਸ਼ੀਅਲ ਇੰਟਲੀਜੈਂਸ ਦੁਆਰਾ ਹੀ ਸੰਚਾਲਿਤ ਹੋਵੇਗਾ।
ਡੀਆਰਡੀਓ ਦੇ ਚੇਅਰਮੈਨ ਡਾ. ਸਮੀਰ ਵੀ. ਕਾਮਤ, ਸਕੱਤਰ (ਪ੍ਰਿਥਵੀ ਵਿਗਿਆਨ), ਡਾ. ਐੱਮ ਰਾਮਚੰਦਰਨ; ਸਕੱਤਰ, ਟੈਕਨੋਲੋਜੀ ਵਿਕਾਸ ਬੋਰਡ, ਡਾ. ਰਾਜੇਸ਼ ਕੁਮਾਰ ਪਾਠਕ; ਅਤੇ ਸੀਈਓ, ਅਟਲ ਇਨੋਵੇਸ਼ਨ ਮਿਸ਼ਨ, ਡਾ. ਚਿੰਤਨ ਵੈਸ਼ਨਵ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ।
ਇਸ ਮੌਕੇ ’ਤੇ ਡਾ. ਜਿਤੇਂਦਰ ਸਿੰਘ ਨੇ ਰਾਸ਼ਟਰੀ ਟੈਕਨੋਲੋਜੀ ਪੁਰਸਕਾਰ ਪ੍ਰਦਾਨ ਕੀਤੇ। ਟੈਕਨੋਲੋਜੀ ਵਿਕਾਸ ਬੋਰਡ (ਟੀਡੀਬੀ) ਨੇ ਰਾਸ਼ਟਰੀ ਟੈਕਨੋਲੋਜੀ ਵਿਕਾਸ ਪੁਰਸਕਾਰਾਂ ਲਈ ਪੰਜ ਸ਼੍ਰੇਣੀਆਂ-ਮੁੱਖ, ਐੱਮਐੱਸਐੱਮਈ, ਸਟਾਰਟਅੱਪ, ਟ੍ਰਾਂਸਲੇਸ਼ਨ ਰਿਸਰਚ ਐਂਡ ਟੈਕਨੋਲੋਜੀ ਬਿਜ਼ਨਸ ਇਨਕਿਊਬੇਟਰ ਲਈ ਨਵੀਨ ਸਵਦੇਸ਼ੀ ਟੈਕਨੋਲੋਜੀ ਦੇ ਸਫ਼ਲ ਵਪਾਰੀਕਰਣ, ਖੋਜ ਅਤੇ ਟੈਕਨੋਲੋਜੀ ਬਿਜ਼ਨਸ ਇਨਕਿਊਬੇਟਰਾਂ ਵਿੱਚ ਸ਼ਾਮਲ ਵਿਗਿਆਨਿਕਾਂ ਤੋਂ ਅਰਜ਼ੀਆਂ ਮੰਗੀਆਂ ਸਨ। ਇਸ ਵਰ੍ਹੇ ਦੋ ਪੱਧਰੀ ਕਠਿਨ ਮੁਲਾਂਕਣ ਪ੍ਰਕਿਰਿਆ ਤੋਂ ਬਾਅਦ ਕੁੱਲ 11 ਜੇਤੂਆਂ ਦੀ ਚੋਣ ਕੀਤੀ ਗਈ, ਜਿਸ ਵਿੱਚ ਉੱਘੇ ਵਿਗਿਆਨਿਕਾਂ ਅਤੇ ਟੈਕਨੋਲੋਜਿਸਟ ਦੈ ਪੈਨਲਲਿਸਟ ਸ਼ਾਮਲ ਸਨ।

ਪ੍ਰਗਤੀ ਮੈਦਾਨ ਵਿੱਚ ਆਯੋਜਿਤ ਨੈਸ਼ਨਲ ਟੈਕਨੋਲੋਜੀ ਵੀਕ ਸਮਾਰੋਹ ਦਾ ਉਦਘਾਟਨ 11 ਮਈ 2023 ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਕੀਤਾ ਗਿਆ ਸੀ। ਭਾਰਤ ਸਰਕਾਰ ਦੇ 12 ਮੰਤਰਾਲਿਆਂ ਦੇ ਭਾਗੀਦਾਰਾਂ/ਪ੍ਰਦਰਸ਼ਕਾਂ ਨੇ ਇੱਥੇ ਵਿਗਿਆਨਿਕ ਇਨੋਵੇਸ਼ਨ ਦੀ ਵਿਸਤ੍ਰਿਤ ਲੜੀ ਪ੍ਰਦਰਸ਼ਿਤ ਕੀਤੀ ਸੀ।
ਇਸ ਵਰ੍ਹੇ ਦੇ ਆਯੋਜਨ ਦਾ ਮੁੱਖ ਥੀਮ ਸੀ ‘ਸਕੂਲ ਟੂ ਸਟਾਰਟ-ਅੱਪ-ਇਗਨਾਇਟਿੰਗ ਯੰਗ ਮਾਇੰਡਜ਼ ਟੂ ਇਨੋਵੇਟ’, ਜਿਸ ਵਿੱਚ ਪੂਰੇ ਦੇਸ਼ ਦੇ ਸਕੂਲਾਂ ਦੇ ਵਿਦਿਆਰਥੀ ਅਟਲ ਟਿੰਕਰਿੰਗ ਲੈਬਸ (ਭਾਰਤ ਸਰਕਾਰ ਦੇ ਅਟਲ ਇਨੋਵੇਸ਼ਨ ਮਿਸ਼ਨ ਦੇ ਤਹਿਤ) ਵਿੱਚ ਸ਼ਾਮਲ ਹੋਏ ਅਤੇ ਟੈਕਨੋਲੋਜੀ ਇਨੋਵੇਸ਼ਨ ਦਾ ਪ੍ਰਦਰਸ਼ਨ ਕੀਤਾ।
ਇਸ ਆਯੋਜਨ ਨਾਲ ਟੈਕਨੋਲੋਜੀ ਸਟਾਰਟਅੱਪਸ ਅਤੇ ਐੱਸਐੱਮਈ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਸਰਕਾਰ ਦੇ ਵੱਖ-ਵੱਖ ਪ੍ਰੋਜੈਕਟਾਂ ਅਤੇ ਪਹਿਲਾਂ ਬਾਰੇ ਜਾਗਰੂਕਤਾ ਪੈਦਾ ਹੋਈ ਹੈ, ਜਿਸ ਨਾਲ ਦੇਸ਼ ਭਰ ਦੇ ਇੱਛੁਕ ਉੱਦਮੀਆਂ ਅਤੇ ਤਕਨੀਕੀ ਉਤਸ਼ਾਹੀ ਲੋਕਾਂ ਤੱਕ ਪਹੁੰਚਣ ਦਾ ਵੀ ਪ੍ਰਯਾਸ ਹੋਇਆ ਹੈ। ਇਸ ਆਯੋਜਨ ਨਾਲ ਟੈਕਨੋਲੋਜੀ ਈਕੋਸਿਸਟਮ ਵਿੱਚ ਵਿਭਿੰਨ ਹਿਤਧਾਰਕਾਂ ਦਰਮਿਆਨ ਲਗਾਤਾਰ ਵਧਦੇ ਸਹਿਯੋਗ ਅਤੇ ਭਾਗੀਦਾਰੀ ਨੂੰ ਹੁਲਾਰਾ ਮਿਲਿਆ ਹੈ। ਇਹ ਆਯੋਜਨ ਆਪਣੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨ ਅਤੇ ਸੰਭਾਵਨਾਵਾਂ ਨੂੰ ਤਲਾਸ਼ਣ ਦੇ ਲਈ ਸਾਰੇ ਹਿਤਧਾਰਕਾਂ ਨੂੰ ਇੱਕ ਪਲੈਟਫਾਰਮ ’ਤੇ ਲਿਆਇਆ ਹੈ।
ਨੈਸ਼ਨਲ ਟੈਕਨੋਲੋਜੀ ਵੀਕ ਨੇ ਤਕਨੀਕੀ ਉਤਕ੍ਰਿਸ਼ਟਤਾ ਦੀ ਦਿਸ਼ਾ ਵਿੱਚ ਅਗਲੇ 25 ਵਰ੍ਹਿਆਂ ਲਈ ਉੱਚਿਤ ਟੀਚੇ ਨਿਰਧਾਰਿਤ ਕੀਤੇ ਹਨ। ਜਿਵੇਂ ਹੀ ਭਾਰਤ ਨੇ ਅੰਮ੍ਰਿਤ ਕਾਲ ਵਿੱਚ ਪ੍ਰਵੇਸ਼ ਕੀਤਾ ਹੈ, ਇੱਕ ਮਜ਼ਬੂਤ ਇਨੋਵੇਸ਼ਨ ਈਕੋਸਿਸਟਮ ਦੀ ਸਥਾਪਨਾ ’ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ ਜੋ ਅਗਲੀ ਪੀੜ੍ਹੀ ਦੇ ਇਨੋਵੇਸ਼ਨ ਅਤੇ ਉੱਦਮੀਆਂ ਨੂੰ ਪੋਸ਼ਣ ਅਤੇ ਸਹਾਇਤਾ ਪ੍ਰਦਾਨ ਕਰੇਗਾ। ਸਾਨੂੰ ਖੋਜ ਅਤੇ ਵਿਕਾਸ ਵਿੱਚ ਨਿਵੇਸ਼ ਕਰਨ, ਆਪਣੀ ਬੌਧਿਕ ਸੰਪੱਤੀ ਪ੍ਰਣਾਲੀ ਨੂੰ ਮਜ਼ਬੂਤ ਬਣਾਉਣ ਅਤੇ ਇਨੋਵੇਸ਼ਨ ਅਤੇ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਇੱਕ ਯੋਗ ਨੀਤੀ ਮਾਹੌਲ ਦੀ ਸਥਾਪਨਾ ਕਰਨ ਦੀ ਜ਼ਰੂਰਤ ਹੈ। ਉੱਚਿਤ ਸਹਾਇਤਾ ਅਤੇ ਪ੍ਰੋਤਸਾਹਨ ਦੇ ਨਾਲ ਭਾਰਤ ਅਸਲ ਵਿੱਚ ਵਿਸ਼ਵਪੱਧਰੀ ਟੈਕਨੋਲੋਜੀ ਈਕੋਸਿਸਟਮ ਬਣਨ ਲਈ ਪ੍ਰਯਾਸ ਕਰ ਰਿਹਾ ਹੈ, ਤਾਕਿ ਉਹ ਦੁਨੀਆ ਵਿੱਚ ਸਭ ਤੋਂ ਸਰਬਸ਼੍ਰੇਸ਼ਠ ਨਾਲ ਮੁਕਾਬਲਾ ਕਰ ਸਕੇ।
ਨੈਸ਼ਨਲ ਟੈਕਨੋਲੋਜੀ ਦਿਵਸ ਸਮਾਰੋਹ ਵਰ੍ਹੇ 1999 ਵਿੱਚ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪਾਈ ਦੁਆਰਾ ਅਜਿਹੇ ਭਾਰਤੀ ਵਿਗਿਆਨੀਆਂ, ਇੰਜੀਨੀਅਰਾਂ ਅਤੇ ਟੈਕਨੋਲੋਜਿਸਟਾਂ ਨੂੰ ਸਨਮਾਨਿਤ ਕਰਨ ਲਈ ਸ਼ੁਰੂ ਕੀਤਾ ਗਿਆ ਸੀ, ਜਿਨ੍ਹਾਂ ਨੇ ਭਾਰਤ ਦੀ ਵਿਗਿਆਨਿਕ ਅਤੇ ਤਕਨੀਕੀ ਪ੍ਰਗਤੀ ਲਈ ਕੰਮ ਕੀਤਾ ਹੈ ਅਤੇ ਮਈ 1998 ਵਿੱਚ ਪੋਖਰਣ ਟੈਸਟ ਦੇ ਸਫ਼ਲ ਆਯੋਜਨ ਨੂੰ ਸੁਨਿਸ਼ਚਿਤ ਕੀਤਾ ਸੀ। ਉਦੋਂ ਤੋਂ ਹੀ, ਨੈਸ਼ਨਲ ਟੈਕਨੋਲੋਜੀ ਦਿਵਸ ਹਰ ਵਰ੍ਹੇ 11 ਮਈ ਨੂੰ ਮਨਾਇਆ ਜਾਂਦਾ ਹੈ।
****
ਐੱਸਐੱਨਸੀ/ਪੀਕੇ/ਐੱਸਐੱਮ
(Release ID: 1924255)