ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਿਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਸੋਮਵਾਰ ਨੂੰ ਨਵੀਂ ਦਿੱਲੀ ਵਿੱਚ ਵਿਧਾਨਿਕ (ਵਿਧਾਯੀ) ਡਰਾਫਟ ’ਤੇ ਇੱਕ ਟ੍ਰੇਨਿੰਗ ਪ੍ਰੋਗਰਾਮ ਦਾ ਉਦਘਾਟਨ ਕਰਨਗੇ
ਪ੍ਰੋਗਰਾਮ ਦਾ ਉਦੇਸ਼ ਸੰਸਦ, ਰਾਜ ਵਿਧਾਨਸਭਾਵਾਂ , ਵੱਖ-ਵੱਖ ਮੰਤਰਾਲਿਆਂ, ਪ੍ਰਮਾਣਿਕ ਸੰਸਥਾਵਾਂ ਅਤੇ ਹੋਰ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਦੇ ਦਰਮਿਆਨ ਵਿਧਾਨਿਕ ਡਰਾਫਟ ਦੇ ਸਿਧਾਂਤਾਂ ਅਤੇ ਪ੍ਰਥਾਵਾਂ ਦੀ ਸਮਝ ਪੈਦਾ ਕਰਨਾ ਹੈ
Posted On:
14 MAY 2023 12:58PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਿਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਸੋਮਵਾਰ, 15 ਮਈ, 2023 ਨੂੰ ਨਵੀਂ ਦਿੱਲੀ ਵਿੱਚ ਵਿਧਾਨਿਕ ਡਰਾਫਟ ’ਤੇ ਇੱਕ ਟ੍ਰੇਨਿੰਗ ਪ੍ਰੋਗਰਾਮ ਦਾ ਉਦਘਾਟਨ ਕਰਨਗੇ।
ਇਸ ਪ੍ਰੋਗਰਾਮ ਦਾ ਆਯੋਜਨ ਸੰਵੈਧਾਨਿਕ ਅਤੇ ਸੰਸਦੀ ਅਧਿਐਨ ਸੰਸਥਾ ((ICPS) ਦੁਆਰਾ ਲੋਕਤੰਤਰ ਲਈ ਸੰਸਦੀ ਖੋਜ ਅਤੇ ਟ੍ਰੇਨਿੰਗ ਸੰਸਥਾ (ਪ੍ਰਾਈਡ) ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। ਪ੍ਰੋਗਰਾਮ ਦਾ ਉਦੇਸ਼ ਸੰਸਦ, ਰਾਜ ਵਿਧਾਨਸਭਾਵਾਂ, ਵੱਖ-ਵੱਖ ਮੰਤਰਾਲਿਆਂ, ਵਿਧਾਨਿਕ ਸੰਸਥਾਵਾਂ ਅਤੇ ਹੋਰ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਦੇ ਦਰਮਿਆਨ ਵਿਧਾਨਿਕ ਡਰਾਫਟ ਦੇ ਸਿਧਾਂਤਾਂ ਅਤੇ ਪ੍ਰਥਾਵਾਂ ਦੀ ਸਮਝ ਪੈਦਾ ਕਰਨਾ ਹੈ।
ਵਿਧਾਨਿਕ ਡਰਾਫਟ ਦਾ ਸਮਾਜ ਅਤੇ ਰਾਜ ਦੀ ਭਲਾਈ ਲਈ ਲਾਗੂ ਕੀਤੀਆਂ ਗਈਆਂ ਨੀਤੀਆਂ ਅਤੇ ਵਿਨਿਯਮਾਂ ਦੀ ਵਿਆਖਿਆ ’ਤੇ ਇੱਕ ਵੱਡਾ ਪ੍ਰਭਾਵ ਪੈਂਦਾ ਹੈ। ਚੁੰਕੀ ਵਿਧਾਨਿਕ ਡਰਾਫਟਮੈਨ ਕਾਨੂੰਨ ਬਣਾਉਣ ਲਈ ਜ਼ਿੰਮੇਵਾਰ ਹੁੰਦੇ ਹਨ ਜੋ ਲੋਕਤੰਤਰੀ ਸ਼ਾਸਨ ਨੂੰ ਉਤਸ਼ਾਹ ਦਿੰਦਾ ਹੈ ਅਤੇ ਕਾਨੂੰਨ ਦੇ ਸ਼ਾਸਨ ਨੂੰ ਪ੍ਰਭਾਵਸ਼ਾਲੀ ਬਣਾਉਂਦਾ ਹੈ, ਇਸ ਲਈ ਇਹ ਜ਼ਰੂਰੀ ਹੈ ਕਿ ਉਨ੍ਹਾਂ ਨੂੰ ਆਪਣੇ ਕੌਸ਼ਲ ਨੂੰ ਤੇਜ਼ ਕਰਨ ਲਈ ਸਮੇਂ-ਸਮੇਂ ’ਤੇ ਟ੍ਰੇਨਿੰਗ ਦਿੱਤੀ ਜਾਵੇ। ਇਹ ਟ੍ਰੇਨਿੰਗ ਪ੍ਰੋਗਰਾਮ ਉਨ੍ਹਾਂ ਦੀ ਸਮਰੱਥਾ ਨਿਰਮਾਣ ਵਿੱਚ ਸਹਾਇਤਾ ਕਰੇਗਾ।
*****
ਆਰਕੇ/ਏਕੇਐੱਸ/ਏਐੱਸ
(Release ID: 1924253)
Visitor Counter : 114