ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਰਾਜ ਮੰਤਰੀ ਡਾ. ਐੱਲ ਮੁਰੂਗਨ 16 ਤੋਂ 27 ਮਈ ਤੱਕ ਕਾਨ ਫਿਲਮ ਮਹੋਤਸਵ ਵਿੱਚ ਪ੍ਰਤੀਨਿਧੀਮੰਡਲ ਦੀ ਅਗਵਾਈ ਕਰਨਗੇ
ਆਸਕਰ ਵਿਜੇਤਾ ਸੁਸ਼੍ਰੀ ਗੁਨੀਤ ਮੋਂਗਾ (ਐਲੀਫੈਂਟ ਵਿਹਸਪਰਸ) ਅਤੇ ਸੁਸ਼੍ਰੀ ਮਾਨੁਸ਼ੀ ਛਿੱਲਰ (ਅਭਿਨੇਤਰੀ) ਰੈੱਡ ਕਾਰਪੇਟ ’ਤੇ ਚਲੇਗੀ
ਨੈਸ਼ਨਲ ਇੰਸਟੀਟਿਊਟ ਆਵ੍ ਡਿਜ਼ਾਈਨ, ਅਹਿਮਦਾਬਾਦ ਨੇ ਇੰਡੀਆ ਪਵੇਲੀਅਨ ਨੂੰ ਡਿਜ਼ਾਈਨ ਕੀਤਾ ਹੈ, ਜੋ ਸਰਸਵਤੀ ਯੰਤਰ ਤੋਂ ਪ੍ਰੇਰਿਤ ਹੈ
ਕਾਨ ਫਿਲਮ ਮਹੋਤਸਵ ਦੇ ਲਈ ਅਧਿਕਾਰਿਤ ਚੁਣੀਆਂ ਚਾਰ ਭਾਰਤੀ ਫਿਲਮਾਂ ਤੇ ‘ਕਲਾਸਿਕਸ’ ਵਰਗ ਵਿੱਚ ਫਿਰ ਤੋਂ ਤਿਆਰ ਕੀਤੀ ਗਈ ਮਣੀਪੁਰੀ ਫਿਲਮ ‘ਇਸ਼ਾਨਹੋਉ’ ਪ੍ਰਦਰਸ਼ਿਤ ਕੀਤੀ ਜਾਵੇਗੀ
ਇਸ ਮਹੋਤਸਵ ਵਿੱਚ ਨਵੰਬਰ 2023 ਵਿੱਚ ਆਯੋਜਿਤ ਹੋਣ ਵਾਲੇ 54ਵੇਂ ਆਈਐੱਫਐੱਫਆਈ ਦੇ ਪੋਸਟਰ ਅਤੇ ਟ੍ਰੇਲਰ ਵੀ ਪ੍ਰਦਰਸ਼ਿਤ ਕੀਤੇ ਜਾਣਗੇ
प्रविष्टि तिथि:
14 MAY 2023 1:31PM by PIB Chandigarh
ਕੇਂਦਰੀ ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ ਡਾ. ਐੱਲ ਮੁਰੂਗਨ ਇਸ ਸਾਲ ਕਾਨ ਅੰਤਰਰਾਸ਼ਟਰੀ ਫਿਲਮ ਮਹੋਤਸਵ ਵਿੱਚ ਭਾਰਤੀ ਪ੍ਰਤੀਨਿਧੀਮੰਡਲ ਦੀ ਅਗਵਾਈ ਕਰਨਗੇ। ਕਾਨ ਉਦਘਾਟਨ ਦਿਵਸ ਦੇ ਅਵਸਰ ’ਤੇ ਡਾ. ਮੁਰੂਗਨ ਰੈੱਡ ਕਾਰਪੇਟ ’ਤੇ ਸਾਡੇ ਸਮ੍ਰਿੱਧੀ ਭਾਰਤੀ ਸੱਭਿਆਚਾਰ ਨੂੰ ਪ੍ਰਦਰਸ਼ਿਤ ਕਰਨ ਵਾਲੇ ਪਰੰਪਰਾਗਤ ਤਮਿਲ ਪੋਸ਼ਕ ‘ਵੇਸ਼ਟੀ’ ਵਿੱਚ ਚਲਣਗੇ। ਉਨ੍ਹਾਂ ਦੇ ਨਾਲ, ‘ਦ ਐਲੀਫੈਂਟ ਵਿਹਸਪਰਸ’ ਨਾਲ ਪ੍ਰਸਿੱਧ ਹੋਏ ਫਿਲਮ ਨਿਰਮਾਤਾ ਸੁਸ਼੍ਰੀ ਗੁਨੀਤ ਮੋਂਗਾ; ਭਾਰਤੀ ਅਭਿਨੇਤੀ, ਮਾਡਲ ਅਤੇ ਮਿਸ ਵਰਲਡ 2017 ਵਿਜੇਤਾ ਮਾਨੁਸ਼ੀ ਛਿੱਲਰ; ਭਾਰਤੀ ਸਿਨੇਮਾ ਦੀ ਮੰਨੀ-ਪ੍ਰਮੰਨੀ ਅਭਿਨੇਤਰੀ ਸੁਸ਼੍ਰੀ ਈਸ਼ਾ ਗੁਪਤਾ ਅਤੇ ਪ੍ਰਸਿੱਧ ਮਣੀਪੁਰੀ ਅਭਿਨੇਤਰੀ ਕੰਗਬਮ ਤੋਮਬਾ ਵੀ ਹੋਣਗੇ। ਕੰਗਬਸ ਤੋਮਬਾ ਦੀ ਫਿਰ ਤੋਂ ਤਿਆਰ ਕੀਤੀ ਗਈ ਫਿਲਮ ‘ਇਸ਼ਾਨਹੋਉ’, ਇਸ ਸਾਲ ਕਾਨ ਕਲਾਸਿਕ ਵਰਗ ਵਿੱਚ ਪ੍ਰਦਰਸ਼ਿਤ ਕੀਤੀ ਜਾ ਰਹੀ ਹੈ।
ਰਾਸ਼ਟਰੀ ਡਿਜ਼ਾਈਨ ਸੰਸਥਾਨ, ਅਹਿਮਦਾਬਾਦ ਨੇ ਭਾਰਤੀ ਪਵੇਲੀਅਨ ਦੀ ਸੰਕਲਪਨਾ ਕੀਤੀ ਹੈ ਅਤੇ ਇਸ ਦਾ ਡਿਜਾਈਨ ਤਿਆਰ ਕੀਤਾ ਹੈ, ਜੋ ਆਲਮੀ ਭਾਈਚਾਰ ਦੇ ਲਈ ‘ਭਾਰਤ ਦੀ ਰਚਨਾਤਮਕ ਅਰਥਵਿਵਸਥਾ ਦਾ ਪ੍ਰਦਰਸ਼ਨ’ ਵਿਸ਼ੇ ’ਤੇ ਅਧਾਰਿਤ ਹੈ। ਪਵੇਲੀਅਨ ਦਾ ਡਿਜ਼ਾਈਨ ਸਰਸਵਤੀ ਯੰਤਰ ਤੋਂ ਪ੍ਰੇਰਿਤ ਹੈ, ਜੋ ਗਿਆਨ, ਸੰਗੀਤ, ਕਲਾ, ਭਾਸ਼ਣ, ਗਿਆਨ ਅਤੇ ਸਿੱਖਿਆ ਦੀ ਦੇਵੀ ਸਰਸਵਤੀ ਦੀ ਅਮੂਰਤ ਪ੍ਰਤੀਨਿਧੀਤਵ ਕਰਦਾ ਹੈ। ਪਵੇਲੀਅਨ ਦੇ ਰੰਗ ਭਾਰਤ ਦੇ ਰਾਸ਼ਟਰੀ ਧਵਜ ਦੇ ਜੀਵੰਤ ਰੰਗਾਂ-ਕੇਸਰੀ, ਸਫੇਦ, ਅਤੇ ਹਰਾ ਅਤੇ ਨੀਲੇ ਤੋਂ ਪ੍ਰੇਰਿਤ ਹਨ। ਕੇਸਰੀ ਰੰਗ ਦੇਸ਼ ਦੀ ਤਾਕਤ ਅਤੇ ਸਾਹਸ ਨੂੰ, ਸਫੈਦ ਰੰਗ ਅੰਦਰੂਨੀ ਸ਼ਾਂਤੀ ਅਤੇ ਸੱਚਾਈ ਨੂੰ, ਹਰਾ ਰੰਗ ਉਰਵਰਤਾ (ਪ੍ਰਗਤੀ), ਵਿਕਾਸ ਅਤੇ ਭੂਮੀ ਦੀ ਸ਼ੁਭਤਾ ਨੂੰ ਅਤੇ ਨੀਲਾ ਰੰਗ ਧਰਮ ਅਤੇ ਸੱਚਾਈ ਦੇ ਕਾਨੂੰਨ ਨੂੰ ਦਰਸਾਉਂਦੇ ਹਨ। ਭਾਰਤ ਵਿੱਚ ਪ੍ਰਤਿਭਾ ਦਾ ਵਿਸ਼ਾਲ ਭੰਡਾਰ ਹੈ ਅਤੇ ਭਾਰਤੀ ਪਵੇਲੀਅਨ ਭਾਰਤੀ ਫਿਲਮ ਸਮੁਦਾਇ ਨੂੰ ਵੰਡ ਕਾਰੋਬਾਰ, ਗ੍ਰੀਨਲਾਈਟ ਸਕ੍ਰਿਪਟ੍ਸ, ਪ੍ਰੋਡਕਸ਼ਨ ਸਹਿਯੋਗ ਅਤੇ ਦੁਨੀਆ ਦੇ ਪ੍ਰਮੁੱਖ ਮਨੋਰੰਜਨ ਅਤੇ ਮੀਡੀਆ ਕੰਪਨੀਆ ਦੇ ਨਾਲ ਨੈੱਟਵਰਕ ਬਣਾਉਣ ਦੇ ਲਈ ਇੱਕ ਪਲੈਟਫਾਰਮ ਪ੍ਰਦਾਨ ਕਰੇਗਾ।
ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਇੱਕ ਵੀਡੀਓ ਸਦੇਸ਼ ਦੇ ਜ਼ਰੀਏ 76ਵੇਂ ਕਾਨ ਮਹੋਤਸਵ ਦੇ ਉਦਘਾਟਨ ਸ਼ੈਸਨ ਨੂੰ ਸੰਬੋਧਨ ਕਰਨਗੇ। ਸੰਬੋਧਨ ਵਿੱਚ ਭਾਰਤ ਨੂੰ ਕੰਟੈਂਟ ਨਿਰਮਾਣ ਦੇ ਗਲੋਬਲ ਹੱਬ ਦੇ ਰੂਪ ਵਿੱਚ ਪ੍ਰਸਤੁਤ ਕੀਤਾ ਜਾਵੇਗਾ।
ਕਾਨ ਫਿਲਮ ਫੈਸਟੀਵਲ ਦੇ ਲਈ ਚਾਰ ਭਾਰਤੀ ਫਿਲਮਾਂ ਦੀ ਅਧਿਕਾਰਿਤ ਚੋਣ ਕੀਤੀ ਗਈ ਹੈ। ਕਾਨੂ ਬਹਲ ਦੀ ‘ਆਗਰਾ’ ਉਨ੍ਹਾਂ ਦੀ ਦੂਸਰੀ ਫਿਲਮ ਹੋਵੇਗੀ; ਜਿਸ ਦਾ ਵਰਲਡ ਪ੍ਰੀਮੀਅਰ, ਕਾਨ ਦੇ ਡਾਇਰੈਕਟਰਸ ਫੋਰਟਨਾਈਟ ਵਿੱਚ ਹੋਵੇਗਾ। ਉਨ੍ਹਾਂ ਦੀ 2014 ਦੀ ਪਹਿਲੀ ਫਿਲਮ ਤਿਤਲੀ ਦਾ ਪ੍ਰਦਸ਼ਨ ‘ਅਨ ਸਰਟੇਨ ਰਿਗਾਰਡ’ ਵਰਗ ਵਿੱਚ ਕੀਤਾ ਗਿਆ ਸੀ। ਅਨੁਰਾਗ ਕਸ਼ਯਪ ਦੀ ‘ਕੈਨੇਡੀ’ ਨੂੰ ਮਿਡਨਾਈਟ ਸਕ੍ਰੀਨਿੰਗ ਵਿੱਚ ਅਤੇ ਨੇਹੇਮਿਚ ਨੂੰ ਫੈਸਟੀਵਲ ਡੇਅ ਕਾਨਸ ਦੇ ਲਾਅ ਸਿਨੇਫ ਵਰਗ ਵਿੱਚ ਦਿਖਾਇਆ ਜਾਵੇਗਾ। ਇਨ੍ਹਾਂ ਦੇ ਇਲਾਵਾਂ, ਕਈ ਭਾਰਤੀ ਫਿਲਮਾਂ ਨੂੰ ਮਾਰਚੇ ਡੂ ਫਿਲਮਸ ਵਿੱਚ ਪ੍ਰਦਰਸ਼ਨ ਦੇ ਲਈ ਰਖਿਆ ਗਿਆ ਹੈ।
ਫਿਰ ਤੋਂ ਤਿਆਰ ਕੀਤੀ ਗਈ ਮਣੀਪੁਰੀ ਫਿਲਮ ‘ਇਸ਼ਾਨਹੋਉ, ‘ਕਲਾਸਿਕਸ’ ਵਰਗ ਵਿੱਚ ਪ੍ਰਦਰਸ਼ਿਤ ਕੀਤੀ ਜਾਵੇਗੀ। ਇਸ ਫਿਲਮ ਨੂੰ ਪਹਿਲਾਂ 1991 ਮਹੋਤਸਵ ਦੇ ‘ਅਨ ਸਰਟੇਨ ਰਿਗਾਰਡ’ ਵਰਗ ਵਿੱਚ ਦਿਖਾਇਆ ਗਿਆ ਸੀ ਅਤੇ ਇਸ ਦੀਆਂ ਫਿਲਮ ਰੀਲਾਂ ਨੂੰ ਭਾਰਤ ਰਾਸ਼ਟਰੀ ਫਿਲਮ ਸੰਗ੍ਰਲਾਹਯ ਦੁਆਰਾ ਸੰਭਾਲਿਆ ਗਿਆ ਸੀ। ਮਣੀਪੁਰ ਸਟੇਟ ਫਿਲਮ ਡਿਵੈਲਪਮੈਂਟ ਸੁਸਾਇਟੀ ਨੇ ਫਿਲਮ ਹੈਰੀਟੇਜ ਫਾਊਂਡੇਸ਼ਨ ਅਤੇ ਪ੍ਰਸਾਦ ਫਿਲਮ ਲੈਬਸ ਦੇ ਰਾਹੀਂ ਫਿਲਮ ਨੂੰ ਫਿਰ ਤੋਂ ਤਿਆਰ ਕੀਤਾ ਹੈ।
ਫੈਸਟੀਵਲ ਡੇਅ ਕਾਨਸ ਅਤ ਮਾਰਚੇ ਡੂ ਫਿਲਮਸ, ਦੋਹਾਂ ਵਰਗਾਂ ਵਿੱਚ ਦਿਖਾਈ ਜਾਣ ਵਾਲੀ ਭਾਰਤੀ ਫਿਲਮਾਂ ਦਾ ਗੁਲਦਸਤਾ ਇਸ ਗੱਲ ਨੂੰ ਰੇਖਾਂਕਿਤ ਕਰਦਾ ਹੈ ਕਿ ਭਾਰਤੀ ਸਿਨੇਮਾ ਅਸਲ ਵਿੱਚ ਪਰਿਪੱਕ ਹੋ ਗਿਆ ਹੈ।
ਪੂਰੇ ਮਹੋਤਸਵ ਦੇ ਦੌਰਾਨ ਇੰਡੀਆ ਪਵੇਲੀਅਨ ਵਿੱਚ ਸੰਵਾਦ ਸੈਸ਼ਨਾਂ ਦੀ ਇੱਕ ਲੜੀ ਆਯੋਜਿਤ ਕੀਤੀ ਜਾਵੇਗੀ। ਨਿਰਧਾਰਿਤ ਕੀਤੇ ਗਏ ਪ੍ਰਮੁੱਖ ਸੈਸ਼ਨ ਹਨ-
-
ਭਾਰਤ ਨੂੰ ਸੰਪੂਰਨ ਫਿਲਮ-ਨਿਰਮਾਣ ਮੰਜ਼ਿਲ ਦੇ ਰੂਪ ਵਿੱਚ ਪ੍ਰਦਰਸ਼ਿਤ ਕਰਨ ਅਤੇ ਆਲਮੀ ਫਿਲਮ ਆਯੋਗਾਂ ਦੇ ਨਾਲ ਸਹਿ-ਨਿਰਮਾਣ, ਭਾਰਤ ਵਿੱਚ ਫਿਲਮ ਨਿਰਮਾਣ ਨੂੰ ਹੁਲਾਰਾ ਦੇਵੇਗਾ। ਇਹ ਨਾ ਕੇਵਲ ਸਾਡੇ ਫਿਲਮ ਖੇਤਰ ਦੇ ਵਿਕਾਸ ਨੂੰ ਗਤੀ ਦੇਵੇਗਾ, ਬਲਕਿ ਇਸ ਵਿੱਚ ਦੇਸ਼ ਵਿੱਚ ਟੂਰਜ਼ਿਮ ਨੂੰ ਵੀ ਅਤਿਅਧਿਕ ਹੁਲਾਰਾ ਦੇਣ ਦੀ ਸਮਰੱਥਾ ਹੈ। ਅਧਿਕ ਫਿਲਮ ਨਿਰਮਾਤਾਵਾਂ ਨੂੰ ਭਾਰਤ ਆਉਣ ਦੇ ਲਈ ਕਾਨ ਵਿੱਚ ਪਿਛਲੇ ਸਾਲ ਐਲਾਨੇ ਪ੍ਰੋਤਸਾਹਨ ਫਿਰ ਪੇਸ਼ ਕੀਤੇ ਜਾਣਗੇ।
-
ਰਾਸ਼ਟਰਾਂ ਦੇ ਦਰਮਿਆਨ ਵੰਡ ਸਹਿਯੋਗ ਨੂੰ ਸੁਵਿਧਾਜਨਕ ਬਣਾਉਣ ਨਾਲ, ਸਾਡੀਆਂ ਫਿਲਮਾਂ ਦੇ ਲਈ ਦੁਨੀਆ ਦੇ ਬਜ਼ਾਰਾਂ ਤੱਕ ਪਹੁੰਚ ਬਣਾਉਣ ਨਾਲ ਜੁੜੀਆਂ ਰੁਕਾਵਟਾਂ ਸਮਾਪਤ ਹੋਣਗੀਆਂ।
-
ਦੁਨੀਆ ਦੇ ਹੋਰ ਪ੍ਰਮੁੱਖ ਫਿਲਮ ਬਜ਼ਾਰਾਂ ਅਤੇ ਮਹੋਤਸਵਾਂ ਦੇ ਨਾਲ ਸੰਪਰਕ ਸਥਾਪਿਤ ਕਰਨਾ ਅਤੇ ਆਈਐੱਫਐੱਫਆਈ ਦੇ ਲਈ ਤਾਲਮੇਲ ਬਣਾਉਣਾ।
-
ਸ਼ੀ ਸ਼ਾਈਨ: ਸਿਨੇਮਾ ਵਿੱਚ ਮਹਿਲਾਵਾਂ ਦਾ ਯੋਗਦਾਨ, ਫਿਲਮ ਨਿਰਮਾਣ ਵਿੱਚ ਮਹਿਲਾਵਾਂ ਦੀ ਉਪਸਥਿਤੀ ਨੂੰ ਰੇਖਾਂਕਿਤ ਕਰੇਗਾ। ਰੋਜ਼ਗਾਰ ਦੀ ਤੁਲਨਾ ਵਿੱਚ, ਇਹ ਅਧਿਕ ਮਹੱਤਵਪੂਰਨ ਹੈ, ਕਿਉਂਕਿ ਇਹ ਇੱਕ ਬੜੇ ਸੱਭਿਆਚਾਰਕ ਮੁੱਦੇ ਵਿੱਚ ਯੋਗਦਾਨ ਦਿੰਦਾ ਹੈ।
-
ਆਈਐੱਫਐੱਫਆਈ, 2020 ਵਿੱਚ ਯੁਵਾ ਫਿਲਮ ਪ੍ਰਤਿਭਾਵਾਂ ਨੂੰ ਨਿਖਾਰਨ ਦੇ ਲਈ ’75 ਕ੍ਰਿਏਟਿਵ ਮਾਈਡ੍ਸ ਆਵ੍ ਟੁਮਾਰੋ’ ਦੇ ਪ੍ਰਾਰੂਪ ’ਤੇ ਅਧਾਰਿਤ ਸ਼ੈਸਨ ਵਿੱਚ ਇਨ੍ਹਾਂ ਦੀ ਸਫ਼ਲਤਾ ਦੀਆਂ ਕਹਾਣੀਆਂ ਦਿਖਾਈਆਂ ਜਾਣਗੀਆਂ। ਸੈਸ਼ਨ, ਯੁਵਾ ਫਿਲਮ ਪ੍ਰਤਿਭਾਵਾਂ ਨੂੰ ਅਧਿਕ ਸਹਿਯੋਗ ਪ੍ਰਾਪਤ ਕਰਨ ਵਿੱਚ ਵੀ ਮਦਦ ਕਰੇਗਾ।
ਕਾਨ, ਭਾਰਤ ਅਤੇ ਫਰਾਂਸ ਦੋਹਾਂ ਦੇ ਲਈ ਹਮੇਸ਼ਾ ਵਿਸ਼ੇਸ਼ ਰਿਹਾ ਹੈ ਅਤੇ ਸੱਭਿਆਚਾਰਕ ਆਦਾਨ-ਪ੍ਰਦਾਨ ਦੇ ਲਈ ਇੱਕ ਪ੍ਰਤੀਸ਼ਠਿਤ ਸਥਾਨ ਬਣਿਆ ਰਹੇਗਾ। ਪਿਛਲੇ ਸਾਲ ਮਾਰਚੇ ਡੂ ਕਾਨ ਵਿੱਚ ਭਾਰਤ ‘ਕੰਟਰੀ ਆਵ੍ ਆਨਰ’ ਸੀ। ਹੁਣ ਇਸ ਸਾਲ ਆਸਕਰ ਵਿੱਚ ਭਾਰਤੀ ਫਿਲਮਾਂ ਦੀ ਸਫ਼ਲਤਾ, ਜਿਨ੍ਹਾਂ ਵਿੱਚ ਆਰਆਰਆਰ ਨੇ ਪੂਰੀ ਦੁਨੀਆ ਨੂੰ “ਨਾਟੂ-ਨਾਟੂ” ਡਾਂਸ ਦੇ ਲਈ ਆਕਰਸ਼ਿਤ ਕੀਤਾ ਹੈ ਅਤੇ ਦ ਐਲੀਫੈਂਟ ਵਿਹਸਪਰਸ ਸਰਬਸ਼੍ਰੇਸ਼ਠ ਡਾਕੂਮੈਂਟਰੀ ਲਘੂ ਸ਼੍ਰੇਣੀ ਦਾ ਆਸਕਰ ਵਿਜੇਤਾ ਰਿਹਾ ਹੈ, ਭਾਰਤੀ ਫਿਲਮਾਂ ਦੀ ਵਧਦੀ ਪਹੁੰਚ ਨੂੰ ਦਰਸਾਉਂਦੀ ਹੈ।
*****
ਸੌਰਭ ਸਿੰਘ
(रिलीज़ आईडी: 1924246)
आगंतुक पटल : 157