ਉਪ ਰਾਸ਼ਟਰਪਤੀ ਸਕੱਤਰੇਤ

ਉਪ-ਰਾਸ਼ਟਰਪਤੀ 14 ਮਈ ਨੂੰ ਰਾਜਸਥਾਨ ਦਾ ਦੌਰਾ ਕਰਨਗੇ


ਉਪ ਰਾਸ਼ਟਰਪਤੀ ਨਾਗੋਰ ਦੇ ਮੇਰਟਾ ਕਸਬੇ ਵਿੱਚ ਸਾਬਕਾ ਕੇਂਦਰੀ ਮੰਤਰੀ ਸਵਰਗੀ ਸ੍ਰੀ ਨੱਥੂ ਰਾਮ ਮਿਰਧਾ ਦੀ ਮੂਰਤੀ ਦਾ ਉਦਘਾਟਨ ਕਰਨਗੇ ।

Posted On: 12 MAY 2023 1:27PM by PIB Chandigarh

ਭਾਰਤ ਦੇ ਉਪ-ਰਾਸ਼ਟਰਪਤੀ, ਸ਼੍ਰੀ ਜਗਦੀਪ ਧਨਖੜ 14 ਮਈ, 2023 ਨੂੰ ਰਾਜਸਥਾਨ ਦੇ ਪੁਸ਼ਕਰ, ਖਰਨਾਲ ਅਤੇ ਮੇਰਟਾ ਸ਼ਹਿਰਾਂ ਦਾ ਦੌਰਾ ਕਰਨਗੇ।

ਉਪ-ਰਾਸ਼ਟਰਪਤੀ ਪਵਿੱਤਰ ਬ੍ਰਹਮਾ ਮੰਦਿਰ ਅਤੇ ਸ਼੍ਰੀ ਜਾਟ ਸ਼ਿਵ ਮੰਦਿਰ, ਪੁਸ਼ਕਰ ਵਿਖੇ ਪ੍ਰਾਰਥਨਾ ਕਰਨਗੇ।

 

ਉਪ-ਰਾਸ਼ਟਰਪਤੀ, ਬਾਅਦ ਵਿੱਚ, ਪ੍ਰਸਿੱਧ ਅਤੇ ਉੱਚ ਸਤਿਕਾਰਤ ਸਮਾਜ ਸੁਧਾਰਕ ਵੀਰ ਤੇਜਾਜੀ ਦੇ ਜਨਮ ਸਥਾਨ ਖਰਨਾਲ (ਨਾਗੌਰ) ਦਾ ਵੀ ਦੌਰਾ ਕਰਨਗੇ।

ਬਾਅਦ ਵਿੱਚ, ਉਪ ਰਾਸ਼ਟਰਪਤੀ ਸਾਬਕਾ ਕੇਂਦਰੀ ਮੰਤਰੀ ਸਵਰਗੀ ਸ਼੍ਰੀ ਨੱਥੂਰਾਮ ਮਿਰਧਾ ਦੀ ਮੂਰਤੀ ਦਾ ਉਦਘਾਟਨ ਕਰਨ ਲਈ ਮੇਰਟਾ ਸਿਟੀ (ਨਾਗੌਰ) ਦਾ ਵੀ ਦੌਰਾ ਕਰਨਗੇ।

ਪ੍ਰਸਿੱਧ ਸੁਤੰਤਰਤਾ ਸੈਨਾਨੀ ਅਤੇ ਨਾਗੌਰ ਦੇ ਕਿਸਾਨ ਭਾਈਚਾਰੇ ਦੇ ਸਤਿਕਾਰਤ ਉੱਘੇ ਨੇਤਾ, ਸਵਰਗੀ ਸ਼੍ਰੀ ਨਥੂਰਾਮ ਮਿਰਧਾ 6 ਵਾਰ ਲੋਕ ਸਭਾ ਦੇ ਮੈਂਬਰ ਰਹੇ ਅਤੇ 1979-80 ਅਤੇ 1989-90 ਤੱਕ ਕੇਂਦਰੀ ਮੰਤਰੀ ਵਜੋਂ ਵੀ ਸੇਵਾ ਕੀਤੀ। ਮਿਰਧਾ ਨੇ ਰਾਸ਼ਟਰੀ ਖੇਤੀ ਮੁੱਲ ਕਮਿਸ਼ਨ ਦੇ ਚੇਅਰਮੈਨ ਵਜੋਂ ਸੇਵਾ ਨਿਭਾਈ । ਉਹ ਚਾਰ ਵਾਰ ਰਾਜਸਥਾਨ ਵਿਧਾਨ ਸਭਾ ਦੇ ਮੈਂਬਰ ਵੀ ਰਹੇ ਅਤੇ ਰਾਜਸਥਾਨ ਸਰਕਾਰ ਵਿੱਚ ਇੱਕ ਕੈਬਨਿਟ ਮੰਤਰੀ ਵਜੋਂ ਵੀ ਕੰਮ ਕੀਤਾ।

************

 

ਐਮ. ਐਸ਼./ ਆਰ. ਕੇ./ ਆਰ. ਸੀ.



(Release ID: 1923866) Visitor Counter : 66