ਵਣਜ ਤੇ ਉਦਯੋਗ ਮੰਤਰਾਲਾ

ਵਪਾਰ ਅਤੇ ਨਿਵੇਸ਼ ‘ਤੇ ਛੇਵੀਂ ਭਾਰਤ-ਕੈਨੇਡਾ ਮੰਤਰੀ ਪੱਧਰੀ ਵਾਰਤਾ ਸੰਪੰਨ, ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਅਤੇ ਕੈਨੇਡਾ ਦੀ ਮੰਤਰੀ ਸੁਸ਼੍ਰੀ ਮੈਰੀ ਐਂਗ (Hon'ble Mary Ng) ਨੇ ਏਕੀਕ੍ਰਿਤ ਨਿਵੇਸ਼ ਪ੍ਰੋਤਸਾਹਨ ਅਤੇ ਸੂਚਨਾ ਦੇ ਆਦਾਨ-ਪ੍ਰਦਾਨ ਲਈ ਸਹਿਯੋਗ ਵਧਾਉਣ ‘ਤੇ ਸਹਿਮਤੀ ਪ੍ਰਗਟ ਕੀਤੀ


ਮਿਨਰਲ ਸਪਲਾਈ ਚੇਨ ਦੀ ਮਜ਼ਬੂਤੀ ਨੂੰ ਹੁਲਾਰਾ ਦੇਣ ਲਈ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਦੇ ਦਰਮਿਆਨ ਤਾਲਮੇਲ ਮਹੱਤਵਪੂਰਨ: ਸ਼੍ਰੀ ਗੋਇਲ

ਮੰਤਰੀਆਂ ਨੇ ਭਾਰਤ-ਕੈਨੇਡਾ ਸੀਈਓ ਫੋਰਮ ‘ਤੇ ਮੁੜ ਤੋਂ ਕੰਮ ਕਰਨ ਅਤੇ ਉਸ ਨੂੰ ਫਿਰ ਤੋਂ ਸ਼ੁਰੂ ਕਰਨ ‘ਤੇ ਚਰਚਾ ਕੀਤੀ

Posted On: 10 MAY 2023 10:10AM by PIB Chandigarh

ਭਾਰਤ ਸਰਕਾਰ ਦੇ ਵਣਜ ਅਤੇ ਉਦਯੋਗ, ਉਪਭੋਗਤਾ ਕਾਰਜ, ਖੁਰਾਕ ਅਤੇ ਜਨਤਕ ਵੰਡ ਅਤੇ ਟੈਕਸਟਾਇਲ ਮੰਤਰੀ ਸ਼੍ਰੀ ਪੀਯੂਸ਼ ਗੋਇਲ ਅਤੇ ਕੈਨੇਡਾ ਸਰਕਾਰ ਦੀ ਅੰਤਰਰਾਸ਼ਟਰੀ ਵਪਾਰ, ਨਿਰਯਾਤ ਪ੍ਰੋਤਸਾਹਨ, ਲਘੂ ਵਪਾਰ ਅਤੇ ਆਰਥਿਕ ਵਿਕਾਸ ਮੰਤਰੀ ਸੁਸ਼੍ਰੀ ਮੈਰੀ ਐਂਗ (Hon’ble Mary Ng) ਨੇ 8 ਮਈ, 2023 ਨੂੰ ਔਟਾਵਾ ਵਿੱਚ ਵਪਾਰ ਅਤੇ ਨਿਵੇਸ਼ (ਐੱਮਡੀਟੀਆਈ) ‘ਤੇ ਛੇਵੀਂ ਭਾਰਤ-ਕੈਨੇਡਾ ਮੰਤਰੀ ਪੱਧਰੀ ਵਾਰਤਾ ਦੀ ਪ੍ਰਧਾਨਗੀ ਕੀਤੀ। ਦੋਵੇਂ ਮੰਤਰੀਆਂ ਨੇ ਕੈਨੇਡਾ ਅਤੇ ਭਾਰਤ ਦੇ ਦਰਮਿਆਨ ਵਪਾਰ ਅਤੇ ਆਰਥਿਕ ਸਬੰਧਾਂ ਦੀ ਠੋਸ ਨੀਂਹ ‘ਤੇ ਜ਼ੋਰ ਦਿੱਤਾ ਅਤੇ ਦੁਵੱਲੇ ਸਬੰਧਾਂ ਅਤੇ ਆਰਥਿਕ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਮੌਕਾ ਮੰਨਿਆ।

ਮੰਤਰੀ ਸੁਸ਼੍ਰੀ ਮੈਰੀ ਐਂਗ (Ms. Mary Ng) ਨੇ ਜੀ20 ਪ੍ਰਧਾਨ ਦੇ ਰੂਪ ਵਿੱਚ ਭਾਰਤ ਲਈ ਅਤੇ ਜੀ20 ਵਪਾਰ ਅਤੇ ਨਿਵੇਸ਼ ਕਾਰਜ ਸਮੂਰ ਵਿੱਚ ਭਾਰਤ ਦੁਆਰਾ ਅਪਣਾਈਆਂ ਗਈਆਂ ਪ੍ਰਾਥਮਿਕਤਾਵਾਂ ਲਈ ਆਪਣਾ ਸਮਰਥਨ ਵਿਅਕਤ ਕੀਤਾ। ਉਨ੍ਹਾਂ ਨੇ ਸੰਕੇਤ ਦਿੱਤਾ ਕਿ ਉਹ ਭਾਰਤ ਵਿੱਚ ਅਗਸਤ 2023 ਵਿੱਚ ਹੋਣ ਵਾਲੀ ਅਗਾਮੀ (ਆਉਣ ਵਾਲੀ) ਜੀ20 ਵਪਾਰ ਅਤੇ ਨਿਵੇਸ਼ ਮੰਤਰੀ ਪੱਧਰੀ ਮੀਟਿੰਗ ਵਿੱਚ ਹਿੱਸਾ ਲੈਣ ਲਈ ਉਤਸੁਕ ਹਨ।

 

ਭਾਰਤ-ਕੈਨੇਡਾ ਦੇ ਦਰਮਿਆਨ ਵਸਤੂਆਂ ਦਾ ਦੁਵੱਲਾ ਵਪਾਰ 2022 ਵਿੱਚ ਲਗਭਗ 8.2 ਬਿਲੀਅਨ ਅਮਰੀਕੀ ਡਾਲਰ ਤੱਕ ਪਹੁੰਚ ਗਿਆ, ਜੋ ਕਿ 2021 ਦੀ ਤੁਲਨਾ ਵਿੱਚ ਲਗਭਗ 25 ਪ੍ਰਤੀਸ਼ਤ ਦੇ ਵਾਧੇ ਨੂੰ ਦਰਸਾਉਂਦਾ ਹੈ। ਮੰਤਰੀਆਂ ਨੇ ਦੁਵੱਲੇ ਸਬੰਧਾਂ ਨੂੰ ਅੱਗੇ ਵਧਾਉਣ ਵਿੱਚ ਸੇਵਾ ਖੇਤਰ ਦੇ ਯੋਗਦਾਨ ‘ਤੇ ਵੀ ਜ਼ੋਰ ਦਿੱਤਾ ਅਤੇ ਦੁਵੱਲੀਆਂ ਸੇਵਾਵਾਂ ਦੇ ਵਪਾਰ ਨੂੰ ਵਧਾਉਣ ਦੀ ਮਹੱਤਵਪੂਰਨ ਸਮਰੱਥਾ ਦੇ ਬਾਰੇ ਚਰਚਾ ਕੀਤੀ, ਜੋ 2022 ਵਿੱਚ ਲਗਭਗ 6.6 ਬਿਲੀਅਨ ਅਮਰੀਕੀ ਡਾਲਰ ਸੀ।

 

ਦੋਵੇਂ ਮੰਤਰੀਆਂ ਨੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਸਵੱਛ ਟੈਕਨੋਲੋਜੀਆਂ, ਮਹੱਤਵਪੂਰਨ ਖਣਿਜਾਂ, ਇਲੈਕਟ੍ਰਿਕ ਵਾਹਨਾਂ ਅਤੇ ਬੈਟਰੀ, ਅਖੁੱਟ ਊਰਜਾ/ਹਾਈਡ੍ਰੋਜਨ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਜਿਹੇ ਖੇਤਰਾਂ ਵਿੱਚ ਸਹਿਯੋਗ ਵਧਾਉਣ ‘ਤੇ ਜ਼ੋਰ ਦਿੱਤਾ। ਮੰਤਰੀਆਂ ਨੇ ਆਪਣੇ ਅਧਿਕਾਰੀਆਂ ਨੂੰ ਨਿਯਮਿਤ ਅਧਾਰ ‘ਤੇ ਦੁਵੱਲੇ ਮਹੱਤਵ ਦੇ ਵਪਾਰ ਸਬੰਧੀ ਉਪਰਾਲਿਆਂ ਦੇ ਮੁੱਦਿਆਂ ‘ਤੇ ਚਰਚਾ ਕਰਨ ਲਈ ਕਿਹਾ।

 

 ਮੰਤਰੀਆਂ ਨੇ ਹੁਣ ਤੱਕ ਦੇ ਸੱਤ ਦੌਰ ਦੀਆਂ ਵਾਰਤਾ ਵਿੱਚ ਭਾਰਤ-ਕੈਨੇਡਾ ਮੁਕਤ ਵਪਾਰ ਸਮਝੌਤੇ ਦੀ ਵਾਰਤਾ ਵਿੱਚ ਹੁਣ ਤੱਕ ਹੋਈ ਤਰੱਕੀ ਦੀ ਸਮੀਖਿਆ ਕੀਤੀ। ਮੰਤਰੀਆਂ ਨੇ ਮੁੜ ਤੋਂ ਪੁਸ਼ਟੀ ਕੀਤੀ ਕਿ ਈਪੀਟੀਏ, ਹੋਰ ਗੱਲਾਂ ਦੇ ਨਾਲ-ਨਾਲ, ਵਸਤੂਆਂ, ਸੇਵਾਵਾਂ, ਨਿਵੇਸ਼, ਉੱਤਪਤੀ ਦੇ ਨਿਯਮਾਂ, ਸੈਨੇਟਰੀ ਅਤੇ ਫਾਈਟੋਸੈਨੇਟਰੀ ਉਪਾਅ, ਵਪਾਰ ਲਈ ਤਕਨੀਕੀ ਰੁਕਾਵਟਾਂ ਅਤੇ ਵਿਵਾਦ ਨਿਪਟਾਉਣ ਵਿੱਚ ਉੱਚ ਪੱਧਰ ਦੀਆਂ ਪ੍ਰਤੀਬੱਧਤਾਵਾਂ ਨੂੰ ਕਵਰ ਕਰੇਗਾ, ਅਤੇ ਹੋਰ ਖੇਤਰਾਂ ਨੂੰ ਵੀ ਕਵਰ ਕਰ ਸਕਦਾ ਹੈ, ਜਿੱਥੇ ਆਪਸੀ ਸਮਝੌਤਾ ਹੋਇਆ ਹੈ। 

 

ਮੁੱਖ ਨਤੀਜੇ:

ਦੋਵੇਂ ਧਿਰਾਂ ਨੇ ਨੇੜੇ ਭਵਿੱਖ ਵਿੱਚ ਇੱਕ ਸਮਝੌਤਾ ਪੱਤਰ (ਐੱਮਓਯੂ) ਦੇ ਜ਼ਰੀਏ ਤਰਜੀਹੀ ਤੌਰ ‘ਤੇ 2023 ਦੇ ਅੰਤ ਤੱਕ ਏਕੀਕ੍ਰਿਤ ਨਿਵੇਸ਼ ਪ੍ਰੋਤਸਾਹਨ, ਸੂਚਨਾ ਤੇ ਆਦਾਨ-ਪ੍ਰਦਾਨ  ਅਤੇ ਦੋਵੇਂ ਧਿਰਾਂ ਦੇ ਦਰਮਿਆਨ ਆਪਸੀ ਸਮਰਥਨ ਜਿਹੇ ਉਪਰਾਲਿਆਂ ਦੇ ਜ਼ਰੀਏ ਸਹਿਯੋਗ ਵਧਾਉਣ ‘ਤੇ ਸਹਿਮਤੀ ਪ੍ਰਗਟ ਕੀਤੀ।

 

ਮੰਤਰੀਆਂ ਨੇ ਮਹੱਤਵਪੂਰਨ ਮਿਨਰਲ ਸਪਲਾਈ ਚੇਨ ਦੀ ਮਜ਼ਬੂਤੀ ਨੂੰ ਹੁਲਾਰਾ ਦੇਣ ਲਈ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਦੇ ਦਰਮਿਆਨ ਤਾਲਮੇਲ ਦੇ ਮਹੱਤਵ ‘ਤੇ ਸਹਿਮਤੀ ਵਿਅਕਤ ਕੀਤੀ ਅਤੇ ਆਪਸੀ ਹਿੱਤਾਂ ਦੇ ਮੁੱਦਿਆਂ ‘ਤੇ ਚਰਚਾ ਕਰਨ ਲਈ ਟੋਰੰਟੋ ਵਿੱਚ ਪ੍ਰੋਸਪੈਕਟਰਸ ਐਂਡ ਡਿਵੈੱਲਪਰਸ ਐਸੋਸੀਏਸ਼ਨ ਸੰਮੇਲਨ (ਪੀਡੀਏਸੀ) ਦੇ ਦੌਰਾਨ ਸਰਕਾਰੀ ਪੱਧਰ 'ਤੇ ਇੱਕ ਸਲਾਨਾ ਸੰਵਾਦ ਲਈ ਪ੍ਰਤੀਬੱਧ ਹਨ।

 

ਦੋਵੇਂ ਮੰਤਰੀਆਂ ਨੇ ਨਵੇਂ ਫੋਕਸ ਅਤੇ ਪ੍ਰਾਥਮਿਕਤਾਵਾਂ ਦੇ ਇੱਕ ਨਵੇਂ ਸੈੱਟ ਦੇ ਨਾਲ ਕੈਨੇਡਾ-ਭਾਰਤ ਸੀਈਓ ਫੋਰਮ ‘ਤੇ ਮੁੜ ਤੋਂ ਕੰਮ ਕਰਨ ਅਤੇ ਫਿਰ ਤੋਂ ਲਾਂਚ ਕਰਨ ‘ਤੇ ਸਹਿਮਤੀ ਵਿਅਕਤ ਕੀਤੀ। ਸੀਈਓ ਫੋਰਮ ਦਾ ਐਲਾਨ ਆਪਸੀ ਸਹਿਮਤੀ ਨਾਲ ਸ਼ੁਰੂਆਤੀ ਮਿਤੀ 'ਤੇ ਕੀਤਾ ਜਾ ਸਕਦਾ ਹੈ। ਸੀਈਓ ਫੋਰਮ ਦੋਵੇਂ ਦੇਸ਼ਾਂ ਦੇ ਦਰਮਿਆਨ ਕਾਰੋਬਾਰੀ ਸਬੰਧਾਂ ਨੂੰ ਵਧਾਉਣ ਦਾ ਇੱਕ ਮੰਚ ਹੋਵੇਗਾ।

ਮੰਤਰੀ ਸੁਸ਼੍ਰੀ ਮੈਰੀ ਐਂਗ (Ms. Mary Ng) ਨੇ ਐਲਾਨ ਕੀਤਾ ਕਿ ਉਹ ਅਕਤੂਬਰ 2023 ਵਿੱਚ ਭਾਰਤ ਲਈ ਇੱਕ ਕੈਨੇਡਾ ਵਪਾਰ ਮਿਸ਼ਨ ਟੀਮ ਦੀ ਅਗਵਾਈ ਕਰਨਗੇ। ਇਹ ਦੋਵੇਂ ਦੇਸ਼ਾਂ ਦੇ ਦਰਮਿਆਨ ਵਪਾਰ ਅਤੇ ਨਿਵੇਸ਼ ਸਬੰਧਾਂ ਨੂੰ ਅੱਗੇ ਵਧਾਉਣ ਦਾ ਮੌਕਾ ਪ੍ਰਦਾਨ ਕਰੇਗਾ, ਕਿਉਂਕਿ ਇਸ ਲਈ ਇੱਕ ਵੱਡਾ ਵਪਾਰ ਪ੍ਰਤੀਨਿਧੀਮੰਡਲ ਲਿਆਉਣ ਦੀ ਸੰਭਾਵਨਾ ਹੈ।

ਮੰਤਰੀਆਂ ਨੇ ਦੋਵੇਂ ਦੇਸ਼ਾਂ ਦੇ ਦਰਮਿਆਨ ਪੇਸ਼ੇਵਰਾਂ ਅਤੇ ਸਕਿੱਲਡ ਵਰਕਰਜ਼, ਵਿਦਿਆਰਥੀਆਂ ਅਤੇ ਕਾਰੋਬਾਰੀ ਯਾਤਰੀਆਂ ਦੀਆਂ ਮਹੱਤਵਪੂਰਨ ਆਵਾਜਾਈ ਅਤੇ ਦੁਵੱਲੀ ਆਰਥਿਕ ਸਾਂਝੇਦਾਰੀ ਨੂੰ ਵਧਾਉਣ ਵਿੱਚ ਇਸ ਦੇ ਅਤਿਅਧਿਕ ਯੋਗਦਾਨ ਦੇ ਬਾਰੇ ਵਿੱਚ ਚਰਚਾ ਕਰਦੇ ਹੋਏ ਇਸ ਸੰਦਰਭ ਵਿੱਚ ਪ੍ਰਵਾਸ ਅਤੇ ਗਤੀਸ਼ੀਲਤਾ ਦੇ ਖੇਤਰ ਵਿੱਚ ਚਰਚਾ ਨੂੰ ਵਧਾਉਣ ਦੀ ਇੱਛਾ ਪ੍ਰਗਟ ਕੀਤੀ।

 

ਮੰਤਰੀਆਂ ਨੇ ਦੁਵੱਲੇ ਇਨੋਵੇਸ਼ਨ ਈਕੋਸਿਸਟਮ ਨੂੰ ਮਜ਼ਬੂਤ ਕਰਨ ਲਈ ਪ੍ਰਤਿਭਾ ਅਤੇ ਇਨੋਵੇਸ਼ਨ ਸਾਂਝੇਦਾਰੀ ‘ਤੇ ਚਰਚਾ ਕਰਨ ਲਈ ਉਪਯੁਕਤ ਪ੍ਰਣਾਲੀਆਂ ਦੇ ਬਾਰੇ ਵਿੱਚ ਚਰਚਾ ਕੀਤੀ।

 

ਐੱਮਡੀਟੀਆਈ ਦੇ ਤਹਿਤ ਸਥਾਪਿਤ ਪ੍ਰਣਾਲੀ  ਦੇ ਤਹਿਤ ਕੀਤੀ ਜਾ ਰਹੀ ਪ੍ਰਗਤੀ ਦੀ ਸਮੀਖਿਆ ਕਰਨ ਅਤੇ ਨਿਯਮਿਤ ਫੋਲੋ-ਅੱਪ ਲਈ ਦੋਵੇਂ ਧਿਰਾਂ ਇੱਕ ਸਲਾਨਾ ਕਾਰਜ ਯੋਜਨਾ ਤਿਆਰ ਕਰਨਗੀਆਂ, ਜਿਸਦੀ ਸਮੀਖਿਆ ਕੀਤੀ ਜਾਵੇਗੀ ਅਤੇ ਨਿਯਮਿਤ ਅਧਾਰ 'ਤੇ ਰਿਪੋਰਟ ਦਿੱਤੀ ਜਾਵੇਗੀ।

ਮੰਤਰੀਆਂ ਨੇ ਭਾਰਤ ਅਤੇ ਕੈਨੇਡਾ ਦਰਮਿਆਨ ਵਪਾਰ ਅਤੇ ਨਿਵੇਸ਼ ਸਬੰਧਾਂ ਦੀ ਪੂਰੀ ਸਮਰੱਥਾ ਦਾ ਉਪਯੋਗ ਕਰਨ ਲਈ ਸਾਰੇ ਖੇਤਰਾਂ ਵਿੱਚ ਸਬੰਧਾਂ ਨੂੰ ਕਾਇਮ ਕਰਨ ਅਤੇ ਸਹਿਯੋਗ ਨੂੰ ਮਜ਼ਬੂਤ ​​ਕਰਨ ਲਈ ਨਿਰੰਤਰ ਗਤੀ ਜਾਰੀ ਰੱਖਣ ਲਈ ਸਹਿਮਤੀ ਪ੍ਰਗਟ ਕੀਤੀ।

ਮੀਟਿੰਗ ਤੋਂ ਬਾਅਦ ਇੱਕ ਸਾਂਝਾ ਬਿਆਨ ਵੀ ਜਾਰੀ ਕੀਤਾ ਗਿਆ।

 

************

ਏਡੀ/ਵੀਐੱਨ/ ਐੱਚਐੱਨ



(Release ID: 1923379) Visitor Counter : 89