ਰੱਖਿਆ ਮੰਤਰਾਲਾ

ਭਾਰਤੀ ਹਵਾਈ ਸੈਨਾ ਦਾ ਮਿਗ-21 ਜਹਾਜ਼ ਹੋਇਆ ਕ੍ਰੈਸ਼

Posted On: 08 MAY 2023 12:25PM by PIB Chandigarh

ਭਾਰਤੀ ਹਵਾਈ ਸੈਨਾ ਦਾ ਮਿਗ-21 ਜਹਾਜ਼ ਅੱਜ ਲਗਭਗ 9:45 ‘ਤੇ ਕ੍ਰੈਸ਼ ਹੋ ਗਿਆ। ਜਹਾਜ਼ ਨੇ ਸੂਰਤਗੜ੍ਹ ਹਵਾਈ ਸੈਨਾ ਬੇਸ ਤੋਂ ਇੱਕ ਨਿਯਮਿਤ ਅਪ੍ਰੇਸ਼ਨਲ ਟ੍ਰੇਨਿੰਗ ਲਈ ਉਡਾਨ ਭਰੀ ਸੀ। ਇਸ ਤੋਂ ਤੁਰੰਤ ਬਾਅਦ ਪਾਇਲਟ ਨੂੰ ਔਨ ਬੋਰਡ ਐਮਰਜੈਂਸੀ ਦਾ ਅਨੁਭਵ ਹੋਇਆ, ਜਿਸ ਤੋਂ ਬਾਅਦ ਉਸ ਨੇ ਜਹਾਜ਼ ਨੂੰ ਉਪਲਬਧ ਪ੍ਰਕਿਰਿਆ ਦੇ ਅਨੁਸਾਰ ਠੀਕ ਕਰਨ ਦੀ ਕੋਸ਼ਿਸ਼ ਕੀਤੀ, ਇਸ ਵਿੱਚ ਅਸਫ਼ਲ ਹੋਣ ਤੋਂ ਬਾਅਦ ਉਨ੍ਹਾਂ ਨੇ ਜਹਾਜ਼ ਵਿੱਚੋਂ ਬਾਹਰ ਨਿਕਲਣ ਦੀ ਪ੍ਰਕਿਰਿਆ ਦੀ ਸ਼ੁਰੂਆਤ ਕੀਤੀ। ਇਸ ਪ੍ਰਕਿਰਿਆ ਵਿੱਚ ਪਾਇਲਟ ਨੂੰ ਮਾਮੂਲੀ ਸੱਟਾਂ ਲੱਗੀਆਂ। ਪਾਇਲਟ ਨੂੰ ਸੂਰਤਗੜ੍ਹ ਬੇਸ ਦੇ ਨੇੜੇ 25 ਕਿਲੋਮੀਟਰ ਉੱਤਰ-ਪੂਰਬ ਵਿੱਚ ਬਰਾਮਦ ਕੀਤਾ ਗਿਆ।

 

ਜਹਾਜ਼ ਦਾ ਮਲਬਾ ਹਨੂੰਮਾਨਗੜ੍ਹ ਜ਼ਿਲ੍ਹੇ ਦੇ ਬਹਿਲੋਲ ਨਗਰ ਵਿੱਚ ਇੱਕ ਘਰ ‘ਤੇ ਡਿੱਗ ਗਿਆ, ਜਿਸ ਕਾਰਨ ਬਦਕਿਸਮਤੀ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ। ਭਾਰਤੀ ਹਵਾਈ ਸੈਨਾ ਨੇ ਜਾਨ-ਮਾਲ ਦੇ ਨੁਕਸਾਨ ‘ਤੇ ਅਫਸੋਸ ਪ੍ਰਗਟ ਕਰਦੇ ਹੋਏ, ਦੁਖੀ ਪਰਿਵਾਰਾਂ ਪ੍ਰਤੀ ਆਪਣੀ ਗਹਿਰੀ ਸੰਵੇਦਨਾ ਵਿਅਕਤ ਕੀਤੀ ਹੈ। ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਕੋਰਟ ਆਵ੍ ਇਨਕੁਆਰੀ ਦਾ ਗਠਨ ਕੀਤਾ ਗਿਆ ਹੈ।

             

*******

ਏਬੀਬੀ/ਏਐੱਮੱ/ਐੱਸਐੱਮ/ਐੱਚਐੱਨ



(Release ID: 1922530) Visitor Counter : 111