ਸਿੱਖਿਆ ਮੰਤਰਾਲਾ
azadi ka amrit mahotsav

ਮਨ ਕੀ ਬਾਤ ਰਾਹੀਂ ਸਿੱਖਿਆ ਵਿੱਚ ਪਰਿਵਰਤਨ


ਪ੍ਰਧਾਨ ਮੰਤਰੀ ਦੇ ਮਨ ਕੀ ਬਾਤ ਦੇ ਪ੍ਰਸਾਰਣ ਵਿੱਚ ਵਿਅਕਤ ਕੀਤੇ ਗਏ ਵਿਚਾਰਾਂ ਨੇ ਸਿੱਖਿਆ ਵਿੱਚ ਬਦਲਾਅ ਲਿਆਉਣ ਵਾਲੇ ਰਾਸ਼ਟਰ ਦੇ ਸਾਹਮਣੇ ਨਿਰਧਾਰਿਤ ਮਹਾਨ ਟੀਚਿਆਂ ਨੂੰ ਪੂਰਾ ਕਰਨ ਵਿੱਚ ਯੋਗਦਾਨ ਦਿੱਤਾ ਹੈ

ਸਿੱਖਿਆ ਮੰਤਰਾਲੇ ਨੇ ਮਨ ਕੀ ਬਾਤ ਵਿੱਚ ਵਿਅਕਤ ਕੀਤੇ ਗਏ ਪ੍ਰਧਾਨ ਮੰਤਰੀ ਦੇ ਵਿਚਾਰ ਅਤੇ ਦੂਰਦਰਸ਼ਿਤਾ ਤੋਂ ਪ੍ਰੇਰਿਤ ਹੋ ਕੇ ਕਈ ਪਹਿਲਾਂ ਕੀਤੀਆਂ ਹਨ
ਮਨ ਕੀ ਬਾਤ ਨੇ ਸਮਾਜ ਦੇ ਸਾਰੇ ਵਰਗਾਂ ਨੂੰ ਪ੍ਰਭਾਵਿਤ ਕੀਤਾ ਹੈ ਇਸ ਪ੍ਰੋਗਰਾਮ ਰਾਹੀਂ ਲੋਕ ਰਾਸ਼ਟਰ ਹਿੱਤ ਦੇ ਲਈ ਨਿਰਧਾਰਿਤ ਮਹਾਨ ਟੀਚਿਆਂ ਨੂੰ ਪੂਰਾ ਕਰਨ ਵਿੱਚ ਯੋਗਦਾਨ ਦੇਣ ਲਈ ਪ੍ਰੇਰਿਤ ਹੋਏ ਹਨ।

Posted On: 30 APR 2023 6:12PM by PIB Chandigarh

3 ਅਕਤੂਬਰ, 2014 ਨੂੰ ਸ਼ੁਰੂ ਹੋਈ ਮਨ ਕੀ ਬਾਤ ਭਾਰਤ ਦੇ ਪ੍ਰਧਾਨ ਮੰਤਰੀ ਦਾ ਇੱਕ ਬਹੁਤ ਪ੍ਰਸਿੱਧ ਪ੍ਰੋਗਰਾਮ ਹੈ ਜਿਸ ਨੇ ਪਿਛਲੇ ਨੌ ਵਰ੍ਹਿਆਂ ਵਿੱਚ ਪ੍ਰਸਾਰਣ ਦੇ 100 ਐਪੀਸੋਡ ਪੂਰੇ ਕੀਤੇ ਹਨ ਇਸ ਪ੍ਰੋਗਰਾਮ ਦੌਰਾਨ ਉਨ੍ਹਾਂ ਨੇ ਦੇਸ਼ ਨੂੰ ਬਿਹਤਰ ਬਣਾਉਣ ਲਈ ਸੈਕੜਾਂ ਵੱਖ-ਵੱਖ ਮੁੱਦਿਆਂ ਨੂੰ ਉਠਾਇਆ ਹੈ। ਇਹ ਸਾਰੇ ਮੁੱਦੇ ਡੂੰਘੀਆਂ ਖੋਜਾਂ ਅਤੇ ਦੇਸ਼ ਭਰ ਦੇ ਵੱਖ-ਵੱਖ ਹਿੱਤਧਾਰਕਾਂ ਅਤੇ ਵੱਖ-ਵੱਕ ਵਿਸ਼ਿਆਂ ਵਿੱਚ ਕੰਮ ਕਰ ਰਹੇ ਮਾਹਿਰਾਂ ਤੋਂ ਮਿਲੇ ਵਿਸ਼ੇਸ਼ ਫੀਡਬੈਕ ’ਤੇ ਅਧਾਰਿਤ ਹੈ। ਮਨ ਕੀ ਬਾਤ ਰਾਹੀਂ ਉਨ੍ਹਾਂ ਨੇ ਦੇਸ਼ ਦੇ ਸਾਹਮਣੇ ਵੱਖ-ਵੱਖ ਵਿਦਿਅਕ ਪਹਿਲੂਆਂ ਸਮੇਤ ਚਿੰਤਾਵਾਂ ਨੂੰ ਤੱਥਾਂ ਅਤੇ ਅੰਕੜਿਆਂ ਨਾਲ ਪੇਸ਼ ਕੀਤਾ ਹੈ

ਅਤੇ ਇਸ ਦੇ ਲਈ ਜਨਤਕ ਭਾਈਚਾਰੇ ਦੀ ਉਤਸ਼ਾਹੀ ਪ੍ਰਤੀਕ੍ਰਿਆ ਮਿਲੀ ਹੈ। ਮਨ ਕੀ ਬਾਤ ਪ੍ਰੋਗਰਾਮ ਨੇ ਸਮਾਜ ਦੇ ਸਾਰੇ ਵਰਗਾਂ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਉਹ ਰਾਸ਼ਟਰ ਹਿੱਤ ਦੇ ਸਾਹਮਣੇ ਨਿਰਧਾਰਿਤ ਮਹਾਨ ਟੀਚਿਆਂ ਨੂੰ ਪੂਰਾ ਕਰਨ ਵਿੱਚ ਯੋਗਦਾਨ ਦੇਣ ਲਈ ਪ੍ਰੇਰਿਤ ਹੋਏ ਹਨ। ਅੱਜ 30 ਅਪ੍ਰੈਲ,2023 ਨੂੰ ਮਨ ਕੀ ਬਾਤ ਦੇ 100ਵੇਂ ਐਪੀਸੋਡ ਦਾ ਪ੍ਰਸਾਰਣ ਹੋਇਆ। ਇਸ ਮੌਕੇ ’ਤੇ ਮਨ ਕੀ ਬਾਤ ਪ੍ਰੋਗਰਾਮ ਦੇ ਜ਼ਰੀਏ ਭਾਰਤੀ ਸਿੱਖਿਆ ਪ੍ਰਣਾਲੀ ਦੇ ਬਦਲਾਅ ਵਿੱਚ ਸਰਕਾਰ ਦੇ ਸਿੱਖਿਆ ਮੰਤਰਾਲੇ ਅਤੇ ਵੱਖ-ਵੱਖ ਖੁਦਮੁਖਤਿਆਰ ਸੰਸਥਾਵਾਂ ਦੁਆਰਾ ਸ਼ੁਰੂ ਕੀਤੀ ਗਈ ਪਹਿਲ ਦੀ ਝਲਕ ਦਿਖਾਈ ਦਿੰਦੀ ਹੈ।

ਸਿੱਖਿਆ ਮੰਤਰਾਲੇ ਨੇ ਕਲਾ ਉਤਸਵ ਰਾਹੀਂ ਏਕ ਭਾਰਤ  ਸ਼੍ਰੇਸ਼ਠ ਭਾਰਤ ਦੇ ਅਧੀਨ ਕਲਾਤਮਕ ਪ੍ਰਤਿਭਾਵਾਂ ਦੀ ਪਹਿਚਾਣ ਕੀਤੀ ਹੈ। ਇਸ ਤੋਂ ਇਲਾਵਾ ਰਾਸ਼ਟਰੀ ਯੋਗ ਓਲੰਪੀਆਡ, ਪਰੰਪਰਾਗਤ ਭਾਰਤੀ ਖਿਡੌਣੇ ਅਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਸਕੂਲਾਂ ਵਿੱਚ ਖਿਡੌਣੇ-ਅਧਾਰਿਤ ਸਿੱਖਣ ਨੂੰ ਉਤਸ਼ਾਹਿਤ ਕਰਨਾ, ਪ੍ਰੀਕਸ਼ਾ ਪੇ ਚਰਚਾ, ਨਿਪੁਣ ਭਾਰਤ ਵਰਗੀਆਂ ਕਈ ਪਹਿਲਾਂ ਕੀਤੀਆਂ ਹਨ। ਸਕੂਲਾਂ ਲਈ ਰਾਸ਼ਟਰੀ ਡਿਜ਼ੀਟਲ ਲਾਇਬ੍ਰੇਰੀ, ਡਿਜ਼ੀਟਲ ਸਿੱਖਿਆ ਲਈ ਐੱਨਡੀਈਏਆਰ, ਮਨੋਦਰਪਣ ਅਤੇ ਸਹਿਯੋਗ, ਪ੍ਰਧਾਨ ਮੰਤਰੀ ਈ-ਵਿਦਿਆ, ਸਵੈਮਪ੍ਰਭਾ ਚੈਨਲ ਅਤੇ ਕਈ ਹੋਰ ਪ੍ਰੋਗਰਾਮ ਸ਼ੁਰੂ ਕੀਤੇ ਗਏ ਹਨ। ਨੈਸ਼ਨਲ ਕੌਂਸਲ ਆਵ੍ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ (ਐੱਨਸੀਈਆਰਟੀ) ਦੇ ਅਕਾਦਮਿਕ ਅਤੇ ਪ੍ਰੋਫੈਸਰ ਵੀ ਅਜਿਹੇ ਵਿਚਾਰਾਂ ਤੋਂ ਪ੍ਰੇਰਿਤ ਸਨ। ਪ੍ਰਧਾਨ ਮੰਤਰੀ ਨੇ ਇਹ ਵਿਚਾਰ ਸਿੱਖਿਆ ਸ਼ਾਸਤਰੀਆਂ ਦੇ ਧਿਆਨ ਵਿੱਚ ਲਿਆਂਦੇ ਅਤੇ ਉਨ੍ਹਾਂ ਨੂੰ ਠੋਸ ਰੂਪ ਦੇਣ ਲਈ ਕਈ ਪਹਿਲਾਂ ਕੀਤੀਆਂ।

 

ਮਨ ਕੀ ਬਾਤ ਦੇ ਸੱਠਵੇਂ ਐਪੀਸੋਡ ਵਿੱਚ, ਪ੍ਰਧਾਨ ਮੰਤਰੀ ਨੇ ਦੇਸ਼ ਦੀਆਂ ਪਰੰਪਰਾਗਤ ਖੇਡਾਂ ਅਤੇ ਖਿਡੌਣਿਆਂ ਨੂੰ ਉਤਸ਼ਾਹਿਤ ਕਰਨ ਲਈ ਸੱਦਾ ਦਿੱਤਾ ਅਤੇ ਖਿਡੌਣਾ ਉਦਯੋਗ ਦੀ ਗੁਣਵੱਤਾ ਅਤੇ ਸਸਤੇ ਖਿਡੌਣੇ (ਪਲਾਸਟਿਕ ਦੇ ਬਣੇ) ਦੇ ਕਾਰਨ ਬੱਚਿਆਂ ਦੀ ਸਿਹਤ ’ਤੇ ਪੈ ਰਹੇ ਉਲਟ ਪ੍ਰਭਾਵ ਸਬੰਧੀ ਮੁੱਦਿਆਂ ਦੇ ਬਾਰੇ ਵਿੱਚ ਆਪਣੀ ਚਿੰਤਾ ਵਿਕਅਤ ਕੀਤੀ ਸੀ। ਜੂਨ ਅਤੇ ਜੁਲਾਈ 2020 ਦੇ ਪਿਛਲੇ ਐਪੀਸੋਡ ਵਿੱਚ ਉਨ੍ਹਾਂ ਨੇ ਪਹਿਲਾਂ ਹੀ ਲੋਕਲ ਦੇ ਲਈ ਵੋਕਲ ਦੇ ਸੰਕਲਪ ’ਤੇ ਜ਼ੋਰ ਦਿੱਤਾ। ਰਾਸ਼ਟਰੀ ਲਾਕਡਾਊਣ ਦੌਰਾਨ ਘਰ ਵਿੱਚ ਹੀ ਪਰੰਪਰਾਗਤ ਖੇਡਾਂ ’ਤੇ ਧਿਆਨ ਦੇਣ ਨੂੰ ਕਿਹਾ, ਤਾਕਿ ਕੋਵਿਡ ਇਨਫੈਕਸ਼ਨ ਤੋਂ ਬਚਾਅ ਦੇ  ਨਾਲ-ਨਾਲ ਪਰੰਪਰਾਗਤ ਖੇਡਾਂ ਪ੍ਰਤੀ ਲੋਕਾਂ ਦਾ ਧਿਆਨ ਖਿਚਿਆ ਜਾਵੇ। ਰਾਸ਼ਟਰੀ ਸਿੱਖਿਆ ਨੀਤੀ 2020 ਵਿੱਚ ਵੀ ਆਨੰਦਪੂਰਣ ਸਿੱਖਿਆ ’ਤੇ ਜ਼ੋਰ ਦਿੱਤਾ ਗਿਆ ਹੈ। ਸਿੱਖਿਆ ਮੰਤਰਾਲੇ ਨੇ ਇਸ ਨੂੰ ਬਹੁਤ ਗੰਭੀਰਤਾ ਨਾਲ ਲਿਆ ਅਤੇ ਦੋ ਸਾਲਾਂ ਦੇ ਅੰਦਰ ਖਿਡੌਣੇ ਅਧਾਰਿਤ ਅਧਿਆਪਨ ਰਾਹੀਂ ਭਾਰਤੀ ਖਿਡੌਣਿਆਂ ਨੂੰ ਉਤਸ਼ਾਹਿਤ ਕਰਨ ਦਾ ਸੰਦੇਸ਼ ਘਰ-ਘਰ ਤੱਕ ਪਹੁੰਚਿਆ ਗਿਆ।

ਸਕੂਲੀ ਪ੍ਰਣਾਲੀ ਵਿੱਚ ਪਰੰਪਰਾਗਤ ਖਿਡੌਣਿਆਂ ਦਾ ਸਥਾਨ, ਸਿੱਖਿਆ ਦੀ ਨੀਂਹ  ਦੇ ਲਈ ਨੈਸ਼ਨਲ ਕਰਿਕੁਲਮ ਫਰੇਮਵਰਕ ਅਤੇ ਸਕੂਲੀ ਸਿੱਖਿਆ ਲਈ ਡ੍ਰਾਫਟ ਨੈਸ਼ਨਲ ਕਰਿਕੁਲਮ ਫਰੇਮਵਰਕ, ਫਾਊਂਡੇਸ਼ਨਲ ਪੜਾਅ ਲਈ ਲਰਨਿੰਗ ਮਟੀਰੀਅਲ, ਸਕੂਲ ਦੇ ਸਾਰੇ ਪੜਾਵਾਂ ਅਤੇ ਵਿਸ਼ਿਆਂ ਲਈ ਖਿਡੌਣੇ ਅਧਾਰਿਤ ਪੈਡਾਗੋਜੀ ਦੀ ਹੈਂਡਬੁੱਕ, ਅੰਤਰਰਾਸ਼ਟਰੀ ਵੈਬਿਨਾਰ ਦਾ ਆਯੋਜਨ, ਰਾਸ਼ਟਰੀ ਅਤੇ ਖੇਤਰੀ ਸੈਮੀਨਾਰ ਅਤੇ ਵੈਬਿਨਾਰ, ਖਿਡੌਣਾ ਹੈੱਕਾਥਨ, ਸਕੂਲੀ ਸਿੱਖਿਆ ਲਈ ਰਾਸ਼ਟਰੀ ਖਿਡੌਣਾ ਮੇਲਾ ਸ਼ਾਮਲ ਹਨ। ਇਨ੍ਹਾਂ ਵਿੱਚ 2020 ਤੋਂ  ਕਲਾ ਉਤਸਵ ਵਿੱਚ ਦੇਸੀ ਖਿਡੌਣਿਆਂ ਅਤੇ ਖੇਡਾਂ ਦੀ ਇੱਕ ਵੱਖਰੀ ਸ਼੍ਰੇਣੀ ਸ਼ਾਮਲ ਹੈ, ਜਿਸ ਵਿੱਚ ਦੋ ਸੌ ਲੜਕੇ ਅਤੇ ਲੜਕੀਆਂ ਨੇ ਹਿੱਸਾ ਲਿਆ। ਮੁਢੱਲੇ ਅਤੇ ਸੈਕੰਡਰੀ ਪੜਾਵਾਂ ਲਈ ਵਫ਼ਾਦਾਰੀ ਸਿਖਲਾਈ ਮੋਡੀਊਲ ਲਿਆਂਦਾ ਗਿਆ ਜਿੱਥੇ 21 ਲੱਖ ਤੋਂ ਵੱਧ ਅਧਿਆਪਕਾਂ ਨੇ ਖਿਡੌਣੇ ਅਧਾਰਿਤ ਸਿੱਖਿਆ ਸ਼ਾਸਤਰ ਦੇ ਮਾਡਿਊਲ ਨੂੰ ਕਵਰ ਕੀਤਾ ਹੈ। ਇਹ ਸਕੂਲੀ ਸਿੱਖਿਆ ਵਿੱਚ ਐੱਨਸੀਈਆਰਟੀ ਅਤੇ ਹੋਰ ਸੰਸਥਾਵਾਂ ਦੁਆਰਾ ਕੀਤੀਆਂ ਗਈਆਂ ਕੁਝ ਮਹੱਤਵਪੂਰਣ ਪਹਿਲਾਂ ਹਨ, ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਦੇ ਅਨੁਸਾਰ ਸਕੂਲ ਦੀਆਂ ਗਤੀਵਿਧੀਆਂ ਅਤੇ ਕਲਾਸਰੂਮ ਪ੍ਰਣਾਲੀ ਵਿੱਚ ਪਰੰਪਰਾਗਤ ਭਾਰਤੀ ਖੇਡਾਂ ਅਤੇ ਖਿਡੌਣਿਆਂ ਨੂੰ ਸ਼ਾਮਲ ਕੀਤਾ ਗਿਆ ਹੈ।

ਮਨ ਕੀ ਬਾਤ ਦੇ ਆਪਣੇ ਕਈ ਐਪੀਸੋਡਾਂ ਵਿੱਚ, ਪ੍ਰਧਾਨ ਮੰਤਰੀ ਨੇ ਪ੍ਰਾਚੀਨ ਕਾਲ ਤੋਂ ਮਾਨਸਿਕ, ਸਰੀਰਕ ਅਤੇ ਅਧਿਆਤਮਕ ਸਿਹਤ ਲਈ ਯੋਗ ਦੇ ਅਭਿਆਸ ਦੀ ਪਰੰਪਰਾ ਨੂੰ ਮਹੱਤਵਪੂਰਣ ਦੱਸਿਆ ਹੈ ਅਤੇ 2015 ਵਿੱਚ ਸੰਯੁਕਤ ਮਹਾਸਭਾ ਵਿੱਚ 21 ਜੂਨ ਦਾ ਦਿਨ ਅੰਤਰਰਾਸ਼ਟਰੀ ਯੋਗ ਦਿਵਸ ਵਜੋਂ ਐਲਾਨ ਕੀਤਾ ਗਿਆ। ਸਿੱਖਿਆ ਮੰਤਰਾਲੇ ਨੇ ਵੱਖ-ਵੱਖ ਉਮਰ ਸਮੂਹਾਂ ਅਧੀਨ ਸਕੂਲਾਂ ਲਈ ਰਾਸ਼ਟਰੀ ਯੋਗ ਓਲੰਪੀਆਡ ਦਾ ਪ੍ਰਸਤਾਵ  ਰੱਖਿਆ ਅਤੇ ਐੱਨਸੀਈਆਰਟੀ 2016 ਤੋਂ ਇਸ 3 ਦਿਨਾਂ ਰਾਸ਼ਟਰੀ ਪ੍ਰੋਗਰਾਮ ਦਾ ਆਯੋਜਨ ਕਰ ਰਿਹਾ ਹੈ।

ਤਿੰਨ ਸਾਲਾਂ ਤੱਕ  ਕੋਵਿਡ ਮਹਾਮਾਰੀ ਦੇ ਕਾਰਨ ਇਹ ਆਯੋਜਨ ਨਹੀਂ ਹੋ ਸਕਿਆ ਅਤੇ ਇਸ ਦੇ ਸਥਾਨ ’ਤੇ ਔਨਲਾਈਨ ਕੁਇਜ਼ ਦਾ ਆਯੋਜਨ ਕੀਤਾ ਗਿਆ। 6ਵੀਂ ਤੋਂ 12ਵੀਂ ਕਲਾਸ ਦੇ 10-18 ਸਾਲ  ਉਮਰ ਵਰਗ ਦੇ ਸੈਕੜਾਂ ਵਿਦਿਆਰਥੀ ਸਕੂਲ, ਜ਼ਿਲ੍ਹਾ ਅਤੇ ਰਾਜ ਪੱਧਰ ਦੀ ਪ੍ਰਤੀਯੋਗਿਤਾਵਾਂ ਨਾਲ ਰਾਸ਼ਟਰੀ ਪੱਧਰ ’ਤੇ ਪਹੁੰਚਦੇ ਹਨ। ਹੁਣ ਤੱਕ ਸੋਲਾਂ ਸੌ ਤੋਂ ਵਧ ਵਿਦਿਆਰਥੀ-ਵਿਦਆਰਥਨਾਂ ਹਿੱਸਾ ਲੈ ਚੁੱਕੇ ਹਨ। ਇਸ ਤਰ੍ਹਾਂ, ਬਹੁਤ ਵੱਡੀ ਸੰਖਿਆ ਵਿੱਚ ਸਕੂਲ ਅਤੇ ਵਿਦਿਆਰਥੀ ਇਸ ਆਯੋਜਨ ਦੇ ਵੱਖ-ਵੱਖ ਪੱਧਰਾਂ ਵਿੱਚ ਹਿੱਸਾ ਲੈਂਦੇ ਹਨ। ਮਨ ਕੀ ਬਾਤ ਦਾ ਲੋਕਾਂ ’ਤੇ ਇਹ ਪ੍ਰਭਾਵ ਪਿਆ ਹੈ।

 

 

ਪ੍ਰਧਾਨ ਮੰਤਰੀ ਨੂੰ ਦੇਸ਼ ਦੇ ਲੋਕਾਂ ਦੀ ਮਾਨਸਿਕ ਸਿਹਤ ਅਤੇ ਭਲਾਈ ਵਿਸ਼ੇਸ਼ ਤੌਰ ’ਤੇ ਬੱਚਿਆਂ ਦੀ ਭਲਾਈ ਦੀ ਹਮੇਸ਼ਾ ਚਿੰਤਾ ਰਹੀ ਹੈ। ਉਨ੍ਹਾਂ ਨੇ ਮਨ ਕੀ ਬਾਤ ਪ੍ਰਸਾਰਣ ਰਾਹੀਂ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਨਾਲ ਸਬੰਧਿਤ ਤਣਾਅ ਪ੍ਰਰੀਖਿਆ ਦਾ ਦਬਾਅ, ਸਾਥਿਆਂ ਅਤੇ ਮਾਤਾ-ਪਿਤਾ ਦੇ ਦਬਾਅ ਬਾਰੇ ਕਈ ਮੁੱਦੇ ਉਠਾਏ। ਮੰਤਰਾਲੇ ਨੇ ਕਈ ਸਿਫ਼ਾਰਸ਼ਾਂ ਅਤੇ ਪਹਿਲਾਂ ਕੀਤੀਆਂ ਹਨ ਜਿਨ੍ਹਾਂ ਵਿੱਚ ਪਰੀਕਸ਼ਾ ਪੇ ਚਰਚਾ ਅਤੇ ਮਨੋਦਰਪਣ ਬਹੁਤ ਪ੍ਰਭਾਵੀ ਪ੍ਰੋਗਰਾਮ ਹਨ। ਪਰੀਕਸ਼ਾ ਪੇ ਚਰਚਾ ਇੱਕ ਸਲਾਨਾ ਪ੍ਰੋਗਰਾਮ ਹੈ, ਜਿੱਥੇ ਪ੍ਰੀਖਿਆ ਦੇ ਤਣਾਅ ਨੂੰ ਦੂਰ ਕਰਨ ਲਈ ਉਹ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹਨ ਅਤੇ ਮਨੋਦਰਪਣ ਦੇ ਤਹਿਤ ਜੁਲਾਈ 2020 ਤੋਂ ਕਈ ਗਤੀਵਿਧੀਆਂ ਚੱਲ ਰਹੀਆਂ ਹਨ, ਤਾਕਿ ਪਰਿਵਾਰਾਂ ਨੂੰ ਮਾਨਸਿਕ ਸਿਹਤ ਅਤੇ ਭਾਵਨਾਤਮ ਤਾਕਤ ਦਿੱਤੀ ਜਾ ਸਕੇ। ਇਹ ਵਿਦਿਆਰਥੀਆਂ, ਮਾਤਾ-ਪਿਤਾ ਅਤੇ ਅਧਿਆਪਕਾਂ ਲਈ 24x7 ਹੈਲਪਲਾਈਨ ਹੈ, ਜੋ ਵਿਦਿਆਰਥੀਆਂ  ਦੀ ਭਲਾਈ ਦੀ ਵਧਦੀ ਮਾਨਸਿਕ ਸਿਹਤ ਚਿੰਤਾਵਾਂ ਨੂੰ ਦੂਰ ਕਰਨ ਅਤੇ ਪੂਰੇ ਸਕੂਲ ਪ੍ਰਣਾਲੀ ਵਿੱਚ ਮਾਨਸਿਕ ਸਿਹਤ ਨੂੰ ਮਜ਼ਬੂਤ ਬਣਾਉਣ ਲਈ ਲਿਆਂਦੀ ਗਈ ਹੈ। ਮਨੋਦਰਪਣ ਦੇ ਵੈੱਬਪੇਜ ਵਿੱਚ ਵਿਦਿਆਰਥੀਆਂ, ਮਾਤਾ-ਪਿਤਾ ਅਤੇ ਅਧਿਆਪਕਾਂ ਲਈ ਸਲਾਹ ਅਤੇ ਦਿਸ਼ਾ-ਨਿਰਦੇਸ਼, ਸਲਾਹਾਕਾਰਾਂ ਦੀ ਡਾਇਰੈਕਟਰੀ (ਸਕੂਲ ਅਤੇ ਕਾਲਜ/ਯੂਨੀਵਰਸਿਟੀ ਦੋਵਾਂ ਪੱਧਰਾਂ ’ ਤੇ ਲਗਭਗ 350 ਸਲਾਹਕਾਰ) ਦੇ ਨਾਲ-ਨਾਲ ਹੋਰ ਸਹਾਇਕ ਸਮੱਗਰੀ ਸ਼ਾਮਲ ਹੈ। ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਮਾਨਸਿਕ ਸਿਹਤ ਦੀ ਸਥਿਤੀ ਅਤੇ ਉਨ੍ਹਾਂ  ਦੇ ਸਾਹਮਣੇ ਆਉਣ ਵਾਲੀਆਂ ਸਮੱਸਿਆਵਾਂ ਦਾ ਪਤਾ ਲਗਾਉਣ ਲਈ ਨਿਯਮਤ ਹਫਤਾਵਾਰੀ ਔਨਲਾਈਨ ਇੰਟਰਐਕਟਿਵ ਸੈਸ਼ਨ ਆਯੋਜਿਤ ਕੀਤੇ ਜਾਂਦੇ ਹਨ ਅਤੇ ਮਾਨਸਿਕ ਸਿਹਤ ਸਰਵੇਖਣ ਆਯੋਜਿਤ ਕੀਤਾ ਜਾਂਦਾ ਹੈ।

ਕੋਵਿਡ ਮਹਾਮਾਰੀ ਦੌਰਾਨ ਕਈ ਰਾਸ਼ਟਰ ਵਿਆਪੀ ਡਿਜ਼ੀਟਲ ਵਿਦਿਅਕ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਸਰਕਾਰ ਦੇ ਨਾਲ-ਨਾਲ ਕਈ ਰਾਸ਼ਟਰੀ ਵਿਦਿਅਕ ਸੰਸਥਾਵਾਂ ਜਿਵੇਂ ਐੱਨਸੀਈਆਰਟੀ, ਸੀਬੀਐੱਸਈ, ਯੂਜੀਸੀ, ਇਗਨੂ ਅਤੇ ਐੱਨਆਈਓਐੱਸ ਆਦਿ ਨੇ ਵੀ ਆਪਣੀ ਮਹੱਤਵਪੂਰਣ ਭੂਮਿਕਾ ਨਿਭਾਈ। ਟੈਕਨੋਲੋਜੀ ਦੇ ਅਧਿਕਤਮ ਉਪਯੋਗ ਨੇ ਗੁਣਵੱਤਾ ਨੂੰ ਪੂਰਾ ਕਰਨ ਵਿੱਚ ਯੋਗਦਾਨ ਦਿੱਤਾ ਹੈ ਅਤੇ ਕਰੋੜਾਂ ਬੱਚਿਆਂ ਦੀ  ਨਿਰਵਿਘਨ ਸਿੱਖਿਆ ਦਾ ਸਮਰਥਨ ਕਰਨ ਲਈ ਨਿਸ਼ਠਾ, ਈ-ਪਾਠਸ਼ਾਲਾ, ਐੱਨਆਰਓਈਆਰ, ਨਿਪੁਣ ਭਾਰਤ ਅਭਿਯਾਨ, ਪ੍ਰਧਾਨ ਮੰਤਰੀ ਈ-ਵਿਦਿਆ, ਸਵੈਮਪ੍ਰਭਾ, ਦੀਕਸ਼ਾ ਆਦਿ ਵਰਗੇ ਪ੍ਰੋਗਰਾਮਾਂ ਰਾਹੀਂ ਸਿੱਖਿਆ  ਪ੍ਰਦਾਨ ਕਰਵਾਈ। ਪ੍ਰਤੀਦਿਨ ਵਿਦਿਆਰਥੀਆਂ ਦੀ ਸੰਖਿਆ ਵਿੱਚ ਵਾਧਾ ਹੋਇਆ ਅਤੇ ਪ੍ਰੋਗਰਾਮਾਂ ਦੀ ਪ੍ਰਸਿੱਧੀ ਵਧਦੀ ਰਹੀ। ਆਰਆਈਈ ਮੈਸੂਰ ਨੇ ਇੱਕ ਸ਼ੋਧ ਕੀਤਾ ਜਿਸ ਵਿੱਚ ਡਿਜ਼ੀਟਲ ਸਾਧਨਾਂ ਦੇ ਉਪਯੋਗ ’ਤੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਵਿਚਾਰਾਂ ਨੂੰ ਸ਼ਾਮਲ ਕੀਤਾ ਗਿਆ। ਅਧਿਐਨ ਵਿੱਚ ਕਿਹਾ ਗਿਆ ਹੈ ਕਿ 77 ਪ੍ਰਤੀਸ਼ਤ ਵਿਦਿਆਰਥੀ-ਅਧਿਆਪਕ ਪ੍ਰਧਾਨ ਮੰਤਰੀ ਦੇ ਮਨ ਕੀ ਬਾਤ ਬਾਰ ਜਾਣਕਾਰੀ ਰੱਖਦੇ ਹਨ, ਅਤੇ ਉਹ ਇਸ ਪ੍ਰੋਗਰਾਮ ਨੂੰ ਅਧਿਆਪਨ, ਸਿਖਲਾਈ ਅਤੇ ਵਿਸ਼ਾ ਸਮੱਗਰੀ ਵਿੱਚ ਵੀ ਉਪਯੋਗੀ ਪਾਉਂਦੇ ਹਨ। ਅਧਿਐਨ ਵਿੱਚ ਪਾਇਆ ਗਿਆ ਹੈ ਕਿ ਈ-ਪਾਠਸ਼ਾਲਾ ਦੇ ਸਬੰਧ ਵਿੱਚ 81 ਪ੍ਰਤੀਸ਼ਤ, ਦੀਕਸ਼ਾ ਲਈ 78 ਪ੍ਰਤੀਸ਼ਤ, ਸਵੈਮ ਲਈ 78 ਪ੍ਰਤੀਸ਼ਤ, ਨਿਸ਼ਠਾ ਲਈ 52 ਪ੍ਰਤੀਸ਼ਤ, ਐੱਨਆਰਓਈਆਰ ਲਈ 38 ਪ੍ਰਤੀਸ਼ਤ ਅਤੇ ਸਵੈਮ ਪ੍ਰਭਾ ਬਾਰੇ 36 ਪ੍ਰਤੀਸ਼ਤ ਵਿਦਿਆਰਥੀ ਅਤੇ ਅਧਿਆਪਕ ਜਾਗਰੂਕ ਹਨ। ਨਿਪੁਣ ਭਾਰਤ ਮਿਸ਼ਨ ਨਵੀਂ ਸਿੱਖਿਆ ਨੀਤੀ 2020 ਤੋਂ ਬਾਅਦ ਇੱਕ ਪ੍ਰਭਾਵੀ  ਅਧਿਆਪਨ ਵਿਧੀ ਸਾਬਤ ਹੋਇਆ ਹੈ। 

ਸਿੱਖਿਆ ਮੰਤਰਾਲੇ ਅਤੇ ਐੱਨਸੀਈਆਰਟੀ ਦੁਆਰਾ ਸ਼ੁਰੂ ਕੀਤੇ ਗਏ ਕੁਝ ਸ਼ੁਰੂਆਤੀ ਪ੍ਰੋਗਰਾਮਾਂ ਬਾਰੇ ਫੈਕਲਟੀ ਮੈਂਬਰਾਂ ਨੇ ਖੋਜ ਕੀਤੀ ਹੈ ਅਤੇ ਭਾਰਤੀ ਵਿਦਿਅਕ ਸਮੀਖਿਆ (ਆਈਈਆਰ) ਦਾ ਇੱਕ ਵਿਸ਼ੇਸ਼ ਅੰਕ, ਐੱਨਸੀਈਆਰਟੀ ਦੀ ਵੱਕਾਰੀ ਰਸਾਲਿਆਂ ਵਿੱਚੋਂ ਇੱਕ, ਅਪ੍ਰੈਲ, 2023 ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ। ‘ਮਨ ਕੀ ਬਾਤ’ ਦਾ ਪ੍ਰਭਾਵ ਵਿਸ਼ੇ ’ਤੇ ਦਸ ਖੋਜ ਪੱਤਰ ਹਨ ਇਨ੍ਹਾਂ ਵਿੱਚੋਂ ਤਿੰਨ ਅੰਗ੍ਰੇਜ਼ੀ ਵਿੱਚ, ਦੋ-ਦੋ ਮਰਾਠੀ, ਗੁਜਰਾਤੀ ਅਤੇ ਕੰਨੜ ਵਿੱਚ ਅਤੇ ਇੱਕ ਉੜੀਆ ਵਿੱਚ ਹੈ।

*****

ਐੱਨਬੀ/ਏਕੇ


(Release ID: 1921154) Visitor Counter : 132