ਵਿੱਤ ਮੰਤਰਾਲਾ
ਅਟਲ ਪੈਨਸ਼ਨ ਯੋਜਨਾ (ਏਪੀਵਾਈ) ਦੇ ਤਹਿਤ ਨਾਮਾਂਕਨ 5.20 ਕਰੋੜ ਦੇ ਅੰਕੜੇ ਨੂੰ ਪਾਰ ਕਰ ਗਿਆ ਹੈ
Posted On:
27 APR 2023 2:37PM by PIB Chandigarh
ਅਟਲ ਪੈਨਸ਼ਨ ਯੋਜਨਾ ਦੇ ਤਹਿਤ 31 ਮਾਰਚ, 2023 ਤੱਕ ਕੁੱਲ 5.20 ਕਰੋੜ ਤੋਂ ਅਧਿਕ ਨਾਮਾਂਕਨ ਕੀਤੇ ਗਏ। ਵਿੱਤ ਵਰ੍ਹੇ 2022-23 ਵਿੱਚ 1.19 ਕਰੋੜ ਤੋਂ ਅਧਿਕ ਨਵੇਂ ਅੰਸ਼ਦਾਤਾਵਾਂ ਦਾ ਨਾਮਾਂਕਨ ਹੋਇਆ ਹੈ, ਪਿਛਲੇ ਵਿੱਤ ਵਰ੍ਹੇ ਵਿੱਚ 99 ਲੱਖ ਅੰਸ਼ਦਾਤਾਵਾਂ ਨੇ ਇਸ ਯੋਜਨਾ ਵਿੱਚ ਨਾਮਾਂਕਨ ਕੀਤਾ ਸੀ। ਇਸ ਪ੍ਰਕਾਰ ਨਾਮਾਂਕਨ ਵਿੱਚ 20 ਪ੍ਰਤੀਸ਼ਤ ਤੋਂ ਵਧ ਦਾ ਵਾਧਾ ਦਰਜ ਹੋਇਆ ਹੈ। ਹੁਣ ਤੱਕ ਅਟਲ ਪੈਨਸ਼ਨ ਯੋਜਨਾ ਦੇ ਪ੍ਰਬੰਧਨ ਦੇ ਤਹਿਤ ਕੁੱਲ ਪਰਿਸੰਪਤੀ (ਏਯੂਐੱਮ) 27,200 ਕਰੋੜ ਰੁਪਏ ਤੋਂ ਅਧਿਕ ਹੈ। ਯੋਜਨਾ ਦੇ ਸ਼ੁਰੂ ਹੋਣ ਦੇ ਬਾਅਦ ਹੁਣ ਤੱਕ ਇਸ ਨੇ 8.69 ਪ੍ਰਤੀਸ਼ਤ ਦਾ ਨਿਵੇਸ਼ ਲਾਭ ਅਰਜਿਤ ਕੀਤਾ ਹੈ।
ਜਨਤਕ ਖੇਤਰ ਦੇ ਬੈਂਕਾਂ (ਪੀਐੱਸਬੀ) ਦੀ ਸ਼੍ਰੇਣੀ ਵਿੱਚ, 9 ਬੈਂਕਾਂ ਨੇ ਸਾਲਾਨਾ ਲਕਸ਼ ਅਰਜਿਤ ਕੀਤਾ ਹੈ, ਜਦਕਿ ਬੈਂਕ ਆਵ੍ ਇੰਡੀਆ, ਸਟੇਟ ਬੈਂਕ ਆਵ੍ ਇੰਡੀਆ ਅਤੇ ਇੰਡੀਅਨ ਬੈਂਕ ਦੀ ਪ੍ਰਤੀ ਸ਼ਾਖਾ ਨੇ 100 ਅਟਲ ਪੈਨਸ਼ਨ ਯੋਜਨਾ ਖਾਤੇ ਖੋਲ੍ਹੇ ਹਨ। ਖੇਤਰੀ ਗ੍ਰਾਮੀਣ ਬੈਂਕਾਂ (ਆਰਆਰਬੀ) ਦੀ ਸ਼੍ਰੇਣੀ ਦੇ ਤਹਿਤ 32 ਬੈਂਕਾਂ ਨੇ ਸਾਲਾਨਾ ਲਕਸ਼ ਅਰਜਿਤ ਕੀਤਾ ਹੈ, ਜਦਕਿ ਝਾਰਖੰਡ ਰਾਜ ਗ੍ਰਾਮੀਣ ਬੈਂਕ, ਵਿਦਰਭ ਕੋਂਕਣ ਗ੍ਰਾਮੀਣ ਬੈਂਕ, ਤ੍ਰਿਪੁਰਾ ਗ੍ਰਾਮੀਣ ਬੈਂਕ ਅਤੇ ਬੜੌਦਾ ਉੱਤਰ ਪ੍ਰਦੇਸ਼ ਗ੍ਰਾਮੀਣ ਬੈਂਕ ਨੇ ਹਰੇਕ ਸ਼ਾਖਾ ਵਿੱਚ 160 ਤੋਂ ਅਧਿਕ ਅਟਲ ਪੈਨਸ਼ਨ ਯੋਜਨਾ ਖਾਤੇ ਖੋਲ੍ਹੇ ਹਨ। ਤਮਿਲ ਨਾਡੂ ਮਰਕੈਂਟਾਈਲ ਬੈਂਕ, ਧਨਲਕਸ਼ਮੀ ਬੈਂਕ ਅਤੇ ਏਅਰਟੈਲ ਪੇਮੈਂਟਸ ਬੈਂਕ ਨੇ ਵਿੱਤ ਮੰਤਰਾਲੇ ਦੁਆਰਾ ਅਲਾਟ ਸਾਲਾਨਾ ਲਕਸ਼ ਦੀ ਉਪਲਬਧੀ ਹਾਸਲ ਕੀਤੀ ਹੈ।
ਇਸ ਦੇ ਇਲਾਵਾ 12 ਰਾਜਾਂ- ਬਿਹਾਰ, ਝਾਰਖੰਡ, ਅਸਾਮ, ਉੱਤਰ ਪ੍ਰਦੇਸ਼, ਪੱਛਮ ਬੰਗਾਲ, ਮੱਧ ਪ੍ਰਦੇਸ਼, ਤ੍ਰਿਪੁਰਾ, ਰਾਜਸਥਾਨ, ਆਂਧਰ ਪ੍ਰਦੇਸ਼, ਛੱਤੀਸਗੜ੍ਹ, ਓਡੀਸ਼ਾ ਅਤੇ ਉੱਤਰਾਖੰਡ ਨੇ ਵੀ ਆਪਣੀ ਸਬੰਧਿਤ ਰਾਜ ਪੱਧਰੀ ਬੈਂਕਰ ਕਮੇਟੀ (ਐੱਸਐੱਲਬੀਸੀ) ਦੀ ਸਹਾਇਤਾ ਅਤੇ ਸਮਰਥਨ ਨਾਲ ਆਪਣੇ ਸਾਲਾਨਾ ਲਕਸ਼ ਅਰਜਿਤ ਕੀਤੇ ਹਨ।
ਪੈਨਸ਼ਨ ਫੰਡ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਿਟੀ (ਪੀਐੱਫਆਰਡੀਏ) ਨੇ ਰਾਜ ਪੱਧਰੀ ਬੈਂਕਰਸ ਕਮੇਟੀ (ਐੱਸਐੱਲਬੀਸੀ) ਅਤੇ ਭਾਰਤੀ ਗ੍ਰਾਮੀਣ ਬੈਂਕ (ਆਰਆਰਬੀਐੱਸ) ਦੇ ਨਾਲ ਤਾਲਮੇਲ ਨਾਲ ਸੰਪੂਰਨ ਭਾਰਤ ਦੀਆਂ ਵਿਭਿੰਨ ਥਾਵਾਂ ‘ਤੇ 47 ਅਟਲ ਪੈਨਸ਼ਨ ਯੋਜਨਾ ਆਊਟਰੀਚ ਪ੍ਰੋਗਰਾਮ ਅਤੇ ਟਾਉਨ ਹਾਲ ਬੈਠਕਾਂ ਆਯੋਜਿਤ ਕੀਤੀਆਂ। ਅਧਾਰ ਦਾ ਪ੍ਰਯੋਗ ਕਰਕੇ ਕਈ ਡਿਜੀਟਲ ਔਨਬੋਰਡਿੰਗ ਸੁਵਿਧਾਵਾਂ ਦੀ ਸ਼ੁਰੂਆਤ ਕੀਤੀ ਗਈ ਹੈ। ਇਨ੍ਹਾਂ ਵਿੱਚ ਸੰਸ਼ੋਧਿਤ ਅਟਲ ਪੈਨਸ਼ਨ ਯੋਜਨਾ ਐਪ ਦੀ ਸ਼ੁਰੂਆਤ ਅਤੇ ਅਟਲ ਪੈਨਸ਼ਨ ਯੋਜਨਾ ਦੇ ਲਾਭਾਂ ਬਾਰੇ ਜਾਗਰੂਕਤਾ ਲਈ 17 ਪੌਡਕਾਸਟ, ਅਟਲ ਪੈਨਸ਼ਨ ਯੋਜਨਾ ‘ਤੇ ਸ਼ੁਰੂਆਤੀ ਜਾਣਕਾਰੀ ਦੇ ਲਈ ਚੈਟਬੌਟ ਜਿਹੀਆਂ ਸੁਵਿਧਾਵਾਂ ਸ਼ੁਰੂ ਕਰਨ ਦੀ ਪਹਿਲ ਵੀ ਕੀਤੀ ਗਈ ਹੈ।
ਅਟਲ ਪੈਨਸ਼ਨ ਯੋਜਨਾ ਦੇ ਤਹਿਤ ਅੰਸ਼ਦਾਤਾ ਨੂੰ 60 ਵਰ੍ਹੇ ਦੀ ਉਮਰ ਨਾਲ ਉਸ ਦੇ ਯੋਗਦਾਨ ਦੇ ਅਧਾਰ ‘ਤੇ ਆਜੀਵਨ ਨਿਊਨਤਮ ਗਰੰਟੀਸ਼ੁਦਾ ਪੈਨਸ਼ਨ 1,000 ਰੁਪਏ ਤੋਂ 5,000 ਪ੍ਰਤੀ ਮਹੀਨੇ ਤੱਕ ਮਿਲੇਗੀ। ਇਹ ਰਾਸ਼ੀ ਅਟਲ ਪੈਨਸ਼ਨ ਯੋਜਨਾ ਵਿੱਚ ਸ਼ਾਮਲ ਹੋਣ ਦੀ ਉਮਰ ਦੇ ਅਧਾਰ ‘ਤੇ ਵੱਖ-ਵੱਖ ਹੋਵੇਗੀ। ਅੰਸ਼ਦਾਤਾ ਦੀ ਮੌਤ ਤੋਂ ਬਾਅਦ ਪਤੀ ਜਾਂ ਪਤਨੀ ਨੂੰ ਬਰਾਬਰ ਪੈਨਸ਼ਨ ਦਾ ਭੁਗਤਾਨ ਕੀਤਾ ਜਾਵੇਗਾ। ਅੰਸ਼ਦਾਤਾ ਪਤੀ/ਪਤਨੀ ਦੋਨਾਂ ਦੀ ਮੌਤ ‘ਤੇ 60 ਵਰ੍ਹੇ ਦੀ ਉਮਰ ਤੱਕ ਸੰਚਿਤ ਪੈਨਸ਼ਨ ਰਾਸ਼ੀ ਨਾਮਾਂਕਿਤ ਵਿਅਕਤੀ ਨੂੰ ਦਿੱਤੀ ਜਾਵੇਗੀ।
ਪੈਨਸ਼ਨ ਫੰਡ ਰੈਗੁਲੇਟਰੀ ਐਂਡ ਡਿਵੈਲਪਮੈਂਟ ਅਥਾਰਿਟੀ (ਪੀਐੱਫਆਰਡੀਏ) ਦੇਸ਼ ਵਿੱਚ ਜ਼ਿਆਦਾਤਰ ਸੰਖਿਆ ਵਿੱਚ ਪੈਨਸ਼ਨ ਪ੍ਰਦਾਨ ਕਰਨ ਦੀ ਦਿਸ਼ਾ ਵਿੱਚ ਯੋਗਦਾਨ ਦੇ ਲਈ ਪ੍ਰਤੀਬੱਧ ਹੈ ਅਤੇ ਇਸ ਨੂੰ ਹਾਸਲ ਕਰਨ ਦੇ ਲਈ ਲਗਾਤਾਰ ਸਰਗਰਮ ਤੌਰ ‘ਤੇ ਕੰਮ ਕਰ ਰਿਹਾ ਹੈ।
****
ਪੀਪੀਜੀ/ਕੇਐੱਮਐੱਨ
(Release ID: 1920503)
Visitor Counter : 126