ਪ੍ਰਧਾਨ ਮੰਤਰੀ ਦਫਤਰ

ਵੀਡਿਓ ਸੰਦੇਸ਼ ਦੇ ਜ਼ਰੀਏ ਤ੍ਰਿਸ਼ੂਰ ਵਿੱਚ ਸ੍ਰੀ ਸੀਤਾਰਾਮ ਸਵਾਮੀ ਮੰਦਿਰ ਦੇ ਇੱਕ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 25 APR 2023 9:43PM by PIB Chandigarh

ਨਮਸਕਾਰ!

ਕੇਰਲ ਅਤੇ ਤ੍ਰਿਸ਼ੂਰ ਦੇ ਮੇਰੇ ਸਾਰੇ ਭਾਈਆਂ-ਭੈਣਾਂ ਨੂੰ ਤ੍ਰਿਸ਼ੂਰਪੂਰਮ ਉਤਸਵ ਦੀਆਂ ਬਹੁਤ-ਬਹੁਤ ਵਧਾਈਆਂ। ਤ੍ਰਿਸ਼ੂਰ ਨੂੰ ਕੇਰਲ ਦੀ ਸੱਭਿਆਚਾਰਕ ਰਾਜਧਾਨੀ ਦੇ ਤੌਰ ‘ਤੇ ਜਾਣਿਆ ਜਾਂਦਾ ਹੈ। ਜਿੱਥੇ ਸੰਸਕ੍ਰਿਤੀ ਹੁੰਦੀ ਹੈ- ਉੱਥੇ ਪਰੰਪਰਾਵਾਂ ਵੀ ਹੁੰਦੀਆਂ ਹਨ, ਕਲਾਵਾਂ ਵੀ ਹੁੰਦੀਆਂ ਹਨ। ਉੱਥੇ ਅਧਿਆਤਮ ਵੀ ਹੁੰਦਾ ਹੈ, ਦਰਸ਼ਨ ਵੀ ਹੁੰਦਾ ਹੈ। ਉੱਥੇ ਉਤਸਵ ਵੀ ਹੁੰਦੇ ਹਨ, ਖੁਸ਼ੀ ਵੀ ਹੁੰਦੀ ਹੈ। ਮੈਨੂੰ ਖੁਸ਼ੀ ਹੈ ਕਿ ਤ੍ਰਿਸ਼ੂਰ ਆਪਣੀ ਇਸ ਵਿਰਾਸਤ ਅਤੇ ਪਹਿਚਾਣ ਨੂੰ ਜੀਵੰਤ ਬਣਾਏ ਹੋਏ ਹੈ। ਸ੍ਰੀ ਸੀਤਾਰਾਮ ਸਵਾਮੀ ਮੰਦਿਰ, ਵਰ੍ਹਿਆਂ ਤੋਂ ਇਸ ਦਿਸ਼ਾ ਵਿੱਚ ਇੱਕ ਊਰਜਾਵਾਨ ਕੇਂਦਰ ਦੇ ਰੂਪ ਵਿੱਚ ਕੰਮ ਕਰਦਾ ਰਿਹਾ ਹੈ। ਮੈਨੂੰ ਦੱਸਿਆ ਗਿਆ ਹੈ ਕਿ ਤੁਸੀਂ ਸਾਰਿਆਂ ਨੇ ਇਸ ਮੰਦਿਰ ਨੂੰ ਹੁਣ ਹੋਰ ਵੀ ਦਿਵਯ ਅਤੇ ਭਵਯ ਰੂਪ ਦੇ ਦਿੱਤਾ ਹੈ। ਇਸ ਅਵਸਰ ‘ਤੇ ਸਵਰਨਮੰਡਿਤ ਗਰਭਗ੍ਰਹਿ (The gold-encrusted sanctum) ਵੀ ਭਗਵਾਨ ਸ੍ਰੀ ਸੀਤਾਰਾਮ, ਭਗਵਾਨ ਅਯੱਪਾ ਅਤੇ ਭਗਵਾਨ ਸ਼ਿਵ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ। 

ਅਤੇ ਸਾਥੀਓ,

ਜਿੱਥੇ ਸ੍ਰੀ ਸੀਤਾਰਾਮ ਹੋਣ, ਉੱਥੇ ਸ਼੍ਰੀ ਹਨੁੰਮਾਨ ਨਾ ਹੋਣ, ਇਹ ਗੱਲ ਬਣਦੀ ਹੀ ਨਹੀਂ ਹੈ। ਇਸ ਲਈ, ਹੁਣ ਹਨੁੰਮਾਨ ਜੀ 55 ਫੀਟ ਉੱਚੀ ਭਵਯ ਪ੍ਰਤਿਮਾ, ਭਗਤਾਂ ‘ਤੇ ਆਪਣਾ ਅਸ਼ੀਰਵਾਦ ਬਰਸਾਏਗੀ। ਮੈਂ ਇਸ ਅਵਸਰ ‘ਤੇ ਸਾਰੇ ਸ਼ਰਧਾਲੂਆਂ ਨੂੰ ਕੁੰਭਾਭਿਸ਼ੇਕਮ ਦੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ। ਵਿਸ਼ੇਸ਼ ਰੂਪ ਨਾਲ ਮੈਂ, ਸ਼੍ਰੀ ਟੀਐੱਸ ਕਲਿਆਨਰਾਮਨ ਜੀ ਅਤੇ ਕਲਿਆਨ ਪਰਿਵਾਰ ਦੇ ਸਾਰੇ ਮੈਂਬਰਾਂ ਦਾ ਸੁਆਗਤ ਕਰਾਂਗਾ। ਮੈਨੂੰ ਯਾਦ ਹੈ, ਕਈ ਵਰ੍ਹੇ ਪਹਿਲਾਂ ਜਦੋਂ ਤੁਸੀਂ ਮੈਨੂੰ ਮਿਲਣ ਗੁਜਰਾਤ ਆਏ ਸੀ, ਤਦ ਹੀ ਤੁਸੀਂ ਮੈਨੂੰ ਇਸ ਮੰਦਿਰ ਦੇ ਪ੍ਰਭਾਵ ਅਤੇ ਪ੍ਰਕਾਸ਼ ਬਾਰੇ ਵਿਸਤਾਰ ਨਾਲ ਦੱਸਿਆ ਸੀ। ਅੱਜ ਮੈਂ ਭਗਵਾਨ ਸ੍ਰੀ ਸੀਤਾਰਾਮ ਜੀ ਦੇ ਅਸ਼ੀਰਵਾਦ ਨਾਲ ਇਸ ਪਾਵਨ ਅਵਸਰ ਦਾ ਹਿੱਸਾ ਬਣ ਰਿਹਾ ਹਾਂ। ਮੈਨੂੰ ਮਨ ਨਾਲ, ਹਿਰਦੇ ਨਾਲ ਅਤੇ ਚੇਤਨਾ ਨਾਲ ਤੁਹਾਡੇ ਦਰਮਿਆਨ ਉੱਥੇ ਹੀ ਮੰਦਿਰ ਵਿੱਚ ਹੋਣ ਦਾ ਅਨੁਭਵ ਹੋ ਰਿਹਾ ਹੈ, ਅਤੇ ਵੈਸਾ ਹੀ ਅਧਿਆਤਮਿਕ ਆਨੰਦ ਵੀ ਮਿਲ ਰਿਹਾ ਹੈ।

ਸਾਥੀਓ,

ਤ੍ਰਿਸ਼ੂਰ ਅਤੇ ਜਿੱਥੇ ਸ੍ਰੀ ਸੀਤਾਰਾਮ ਸਵਾਮੀ ਮੰਦਿਰ, ਆਸਥਾ ਦੇ ਸਿਖਰ ‘ਤੇ ਤਾਂ ਹਨ ਹੀ, ਭਾਰਤ ਦੀ ਚੇਤਨਾ ਅਤੇ ਆਤਮਾ ਦੇ ਪ੍ਰਤੀਬਿੰਬ ਵੀ ਹਨ। ਮੱਧਕਾਲ ਵਿੱਚ ਜਦੋਂ ਵਿਦੇਸ਼ੀ ਹਮਲਾਵਰਾਂ, ਸਾਡੇ ਮੰਦਿਰਾਂ ਅਤੇ ਪ੍ਰਤੀਕਾਂ ਨੂੰ ਧਵਸਤ (ਨਸ਼ਟ) ਕਰ ਰਹੇ ਸਨ, ਤਦ ਉਨ੍ਹਾਂ ਨੂੰ ਲਗਿਆ ਸੀ ਕਿ ਉਹ ਆਤੰਕ ਦੇ ਬਲਬੂਤੇ ਭਾਰਤ ਦੀ ਪਹਿਚਾਣ ਨੂੰ ਮਿਟਾ ਦੇਣਗੇ। ਲੇਕਿਨ ਉਹ ਇਸ ਗੱਲ ਤੋਂ ਅਨਜਾਣ ਸਨ ਕਿ ਭਾਰਤ ਪ੍ਰਤੀਕਾਂ ਵਿੱਚ ਦਿਖਾਈ ਤਾਂ ਦਿੰਦਾ ਹੈ, ਲੇਕਿਨ ਭਾਰਤ ਜਿਉਂਦਾ ਹੈ- ਗਿਆਨ ਵਿੱਚ। ਭਾਰਤ ਜਿਉਂਦਾ ਹੈ- ਵਿਚਾਰਕ ਬੋਧ ਵਿੱਚ। ਭਾਰਤ ਜਿਉਂਦਾ ਹੈ- ਸ਼ਾਸਵਤ ਦੀ ਸੋਧ ਵਿੱਚ। ਇਸ ਲਈ, ਭਾਰਤ, ਸਮੇਂ ਨੂੰ ਦਿੱਤੀ ਹੋਈ ਹਰ ਚੁਣੌਤੀ ਦਾ ਸਾਹਮਣਾ ਕਰਕੇ ਵੀ ਜੀਵੰਤ ਰਿਹਾ ਹੈ। ਇਸ ਲਈ ਇੱਥੇ ਸ੍ਰੀ ਸੀਤਾਰਾਮ ਸਵਾਮੀ ਅਤੇ ਭਗਵਾਨ ਅਯੱਪਾ ਦੇ ਰੂਪ ਵਿੱਚ ਭਾਰਤ ਦੀ ਅਤੇ ਭਾਰਤ ਦੀ ਆਤਮਾ ਆਪਣੇ ਅਮਰਤਵ ਦੀ ਜੈਘੋਸ਼ ਕਰਦੀ ਰਹੀ ਹੈ। ਸਦੀਆਂ ਪਹਿਲਾਂ ਉਸ ਮੁਸ਼ਕਿਲ ਦੌਰ ਦੀਆਂ ਇਹ ਘਟਨਾਵਾਂ, ਉਦੋਂ ਤੋਂ ਲੈ ਕੇ ਅੱਜ ਤੱਕ ਪ੍ਰਤਿਸ਼ਠਿਤ (ਵੱਕਾਰੀ) ਇਹ ਮੰਦਿਰ, ਇਸ ਗੱਲ ਦਾ ਐਲਾਨ ਕਰਦੇ ਹਨ ਕਿ ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਦਾ ਵਿਚਾਰ ਹਜ਼ਾਰਾਂ ਵਰ੍ਹਿਆਂ ਦਾ ਅਮਰ ਵਿਚਾਰ ਹੈ। ਅੱਜ ਆਜ਼ਾਦੀ ਕੇ ਅੰਮ੍ਰਿਤਕਾਲ ਵਿੱਚ ਅਸੀਂ ਆਪਣੀ ਵਿਰਾਸਤ ‘ਤੇ ਮਾਣ ਦਾ ਸੰਕਲਪ ਲੈ ਕੇ ਉਸ ਵਿਚਾਰ ਨੂੰ ਹੀ ਅੱਗੇ ਵਧਾ ਰਹੇ ਹਾਂ।

ਸਾਥੀਓ,

ਸਾਡੇ ਮੰਦਿਰ, ਸਾਡੇ ਤੀਰਥ, ਇਹ ਸਦੀਆਂ ਤੋਂ ਸਾਡੇ ਸਮਾਜ ਦੇ ਕਦਰਾਂ-ਕੀਮਤਾਂ ਅਤੇ ਉਸ ਦੀ ਸਮ੍ਰਿੱਧੀ ਦੇ ਪ੍ਰਤੀਕ ਰਹੇ ਹਨ। ਮੈਨੂੰ ਖੁਸ਼ੀ ਹੈ ਕਿ ਸ੍ਰੀ ਸੀਤਾਰਾਮ ਸਵਾਮੀ ਮੰਦਿਰ ਪ੍ਰਾਚੀਨ ਭਾਰਤ ਦੀ ਉਸ ਭਵਯਤਾ ਅਤੇ ਵੈਭਵ ਨੂੰ ਸਹੇਜ/ਸੰਭਾਲ ਰਿਹਾ ਹੈ। ਤੁਸੀਂ ਮੰਦਿਰਾਂ ਦੀ ਉਸ ਪਰੰਪਰਾ ਨੂੰ ਵੀ ਅੱਗੇ ਵਧਾ ਰਹੇ ਹੋ। ਜਿੱਥੇ ਸਮਾਜ ਤੋਂ ਮਿਲੇ ਸੰਸਾਥਨਾਂ ਨੂੰ, ਸਮਾਜ ਨੂੰ ਹੀ ਵਾਪਸ ਦੇਣ ਦੀ ਵਿਵਸਥਾ ਹੁੰਦੀ ਸੀ। ਮੈਨੂੰ ਦੱਸਿਆ ਗਿਆ ਹੈ ਕਿ ਇਸ ਮੰਦਿਰ ਦੇ ਜ਼ਰੀਏ ਜਨ ਕਲਿਆਣ ਦੇ ਅਨੇਕਾਂ ਪ੍ਰੋਗਰਾਮ ਚਲਾਏ ਜਾਂਦੇ ਹਨ। ਮੈਂ ਚਾਹਾਂਗਾ ਕਿ ਮੰਦਿਰ ਆਪਣੇ ਇਨ੍ਹਾਂ ਪ੍ਰਯਾਸਾਂ ਵਿੱਚ ਦੇਸ਼ ਦੇ ਹੋਰ ਵੀ ਸੰਕਲਪਾਂ ਨੂੰ ਜੋੜੇ। ਸ਼੍ਰੀਅੰਨ ਅਭਿਯਾਨ ਹੋਵੇ, ਸਵੱਛਤਾ ਅਭਿਯਾਨ ਹੋਵੇ ਜਾਂ ਫਿਰ ਕੁਦਰਤੀ ਖੇਤੀ ਪ੍ਰਤੀ ਜਨ-ਜਾਗਰੂਕਤਾ, ਤੁਸੀਂ ਸਾਰੇ ਅਜਿਹੇ ਪ੍ਰਯਾਸਾਂ ਨੂੰ ਹੋਰ ਗਤੀ ਦੇ ਸਕਦੇ ਹਾਂ। ਮੈਨੂੰ ਵਿਸ਼ਵਾਸ ਹੈ, ਸ੍ਰੀ ਸੀਤਾਰਾਮ ਸਵਾਮੀ ਜੀ ਦਾ ਅਸ਼ੀਰਵਾਦ ਸਾਡੇ ਸਾਰਿਆਂ ਦੇ ਉੱਪਰ ਐਵੇਂ ਹੀ ਬਣਿਆ ਰਹੇਗਾ ਅਤੇ ਅਸੀਂ ਦੇਸ਼ ਦੇ ਸੰਕਲਪਾਂ ਲਈ ਕੰਮ ਕਰਦੇ ਰਹਾਂਗੇ। ਤੁਸੀਂ ਸਾਰਿਆਂ ਨੂੰ ਇੱਕ ਵਾਰ ਫਿਰ ਇਸ ਪਾਵਨ ਅਵਸਰ ਦੀਆਂ ਬਹੁਤ-ਬਹੁਤ ਵਧਾਈਆਂ।

ਬਹੁਤ-ਬਹੁਤ ਧੰਨਵਾਦ!

 ************

ਡੀਐੱਸ/ਵੀਕੇ/ਏਕੇ



(Release ID: 1919894) Visitor Counter : 101