ਰੱਖਿਆ ਮੰਤਰਾਲਾ
ਦਿੱਲੀ ਜਲ ਬੋਰਡ ਤੋਂ ਜਲ ਸਪਲਾਈ ਦੀ ਸ਼ੁਰੂਆਤ ਅਤੇ ਇੱਕ ਨਵੀਂ ਪ੍ਰਵੇਸ਼ ਦੁਆਰ ਖੋਲ੍ਹਿਆ ਗਿਆ
Posted On:
22 APR 2023 4:25PM by PIB Chandigarh
ਪਾਲਮ ਦੇ ਬਸ ਰਿਪੇਅਰ ਡਿਪੂ (ਬੀਆਰਡੀ) ਲਈ 22 ਅਪ੍ਰੈਲ, 2023 ਦੇ ਦਿਨ ਦੋ ਪ੍ਰਮੁੱਖ ਪ੍ਰੋਜੈਕਟਾਂ ਦੀ ਸ਼ੁਰੂਆਤ ਹੋਣ ਦੇ ਨਾਲ ਇੱਕ ਇਤਿਹਾਸਿਕ ਦਿਨ ਬਣ ਗਿਆ ਹੈ। ਦਿੱਲੀ ਜਲ ਬੋਰਡ ਦੁਆਰਾ ਤਾਜ਼ੇ ਪਾਣੀ ਦੀ ਸਪਲਾਈ ਅਤੇ ਅਨੁਰੱਖਿਅਕ ਕਮਾਨ ਦੇ ਪ੍ਰਮੁੱਖ ਏਅਰ ਮਾਰਸ਼ਲ ਵਿਭਾਸ ਪਾਂਡੇ ਏਓਸੀ-ਇਨ-ਸੀ ਦੁਆਰਾ ਡਿਪੂ ਲਈ ਇੱਕ ਨਵੇਂ ਪ੍ਰਵੇਸ਼ ਦੁਆਰ ਦੇ ਉਦਘਾਟਨ ਦੇ ਨਾਲ ਦੋ ਪ੍ਰਮੁੱਖ ਪ੍ਰੋਜੈਕਟਾਂ ਦੀ ਸ਼ੁਰੂਆਤ ਹੋ ਗਈ ਹੈ।
ਸਾਲ 2009 ਵਿੱਚ ਸ਼ੁਰੂ ਕੀਤੇ ਗਏ ਬੇਸ ਰਿਪੇਅਰ ਡਿਪੂ ਲਈ ਤਾਜ਼ੇ ਪਾਣੀ ਦੀ ਸਪਲਾਈ ਦੇ ਪ੍ਰੋਜੈਕਟ 22 ਅਪ੍ਰੈਲ, 2023 ਨੂੰ ਆਪਣੀ ਸਮਾਪਤੀ ਤੱਕ ਪਹੁੰਚ ਗਏ। ਇਸ ਡਿਪੂ ਲਈ ਨਵੇਂ ਪ੍ਰਵੇਸ਼ ਦੁਆਰ ਦੇ ਉਦਘਾਟਨ ਹੋਣ ਤੋਂ ਬਾਅਦ ਪਾਲਮ ਰੇਲਵੇ ਕ੍ਰਾਸਿੰਗ ਦੇ ਨਜ਼ਦੀਕ ਹੋ ਜਾਣ ਨਾਲ ਟ੍ਰੈਫਿਕ ਜਾਮ ਦੀ ਲਗਾਤਾਰ ਹੋਣ ਵਾਲੀ ਸਮਸਿੱਆ ਹੁਣ ਘੱਟ ਹੋ ਜਾਵੇਗੀ। ਕਰਮਚਾਰੀ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਹੁਣ ਬਿਨਾਂ ਕਿਸੇ ਪਰੇਸ਼ਾਨੀ ਦੇ ਬੇਸ ਰਿਪੇਅਰ ਡਿਪੂ ਤੱਕ ਪਹੁੰਚ ਸਕਦੇ ਹਨ।
ਏਅਰ ਮਾਰਸ਼ਲ ਵਿਭਾਸ ਪਾਂਡੇ ਨੇ ਦੋਵਾਂ ਪ੍ਰੋਜੈਕਟਾਂ ਦੇ ਸੁਚਾਰੂ ਰੂਪ ਨਾਲ ਸੰਚਾਲਿਤ ਹੋਣ ’ਤੇ ਸੰਤੋਸ਼ ਵਿਅਕਤ ਕੀਤਾ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਸੁਵਿਧਾਵਾਂ ਨਾਲ ਏਅਰ ਵਾਰਿਅਰਸ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਖੁਸ਼ੀ ਦੇ ਦਾਇਰੇ ਵਿੱਚ ਵਾਧਾ ਹੋਵੇਗਾ। ਉਨ੍ਹਾਂ ਨੇ ਬੇਸ ਰਿਪੇਅਰ ਡਿਪੂ ਦੇ ਕਰਮਚਾਰੀਆਂ ਨੂੰ ਅਧਿਕ ਜੋਸ਼ ਅਤੇ ਉਤਸ਼ਾਹ ਦੇ ਨਾਲ ਆਪਣੇ ਜੋਸ਼ ਅਤੇ ਉਤਸ਼ਾਹ ਦੇ ਨਾਲ ਆਪਣੇ ਕਾਰਜਸ਼ੀਲ ਕਾਰਜਾਂ ਨੂੰ ਪੂਰਾ ਕਰਨ ਲਈ ਲਗਨ ਅਤੇ ਮਿਹਨਤ ਨਾਲ ਆਪਣੇ ਫ਼ਰਜ ਦੇ ਪਾਲਣ ਨੂੰ ਜਾਰੀ ਰੱਖਣ ਦੀ ਅਪੀਲ ਕੀਤੀ।
ਏਅਰ ਕਮੋਡਰ ਐਸਐਸ ਰੀਹਲ ਏਅਰ ਆਫਿਸਰ ਕਮਾਂਡਿੰਗ ਨੇ ਦਿੱਲੀ ਜਲ ਬੋਰਡ, ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਿਟਿਡ, ਮਿਲਟਰੀ ਇੰਜਨੀਅਰਿੰਗ ਸਰਵਿਸਿਜ਼ ਦੇ ਅਧਿਕਾਰੀਆਂ ਅਤੇ ਡਿਪੂ ਦੇ ਸਾਰੇ ਕਰਮਚਾਰੀਆਂ ਨੂੰ ਦੋਵਾਂ ਪ੍ਰੋਜੈਕਟਾਂ ਨੂੰ ਸਫ਼ਲਤਾ ਨਾਲ ਲਾਗੂ ਕਰਨ ਲਈ ਪੂਰੇ ਮਨ ਨਾਲ ਯੋਗਦਾਨ ਦੇਣ ਲਈ ਧੰਨਵਾਦ ਦਿੱਤਾ।
****
ਏਬੀਬੀ/ਆਈਐੱਨ/ਐੱਸਕੇ
(Release ID: 1919811)
Visitor Counter : 108