ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਕੱਲ੍ਹ (ਬੁੱਧਵਾਰ) ਨੂੰ ਪ੍ਰਗਤੀ ਮੈਦਾਨ, ਨਵੀਂ ਦਿੱਲੀ ਵਿਖੇ ਐਡਵਾਂਟੇਜ ਹੈਲਥਕੇਅਰ ਇੰਡੀਆ 2023 ਦੇ 6ਵੇਂ ਐਡੀਸ਼ਨ ਦਾ ਉਦਘਾਟਨ ਕਰਨਗੇ


ਇਸ ਦੋ ਦਿਨਾਂ ਪ੍ਰੋਗਰਾਮ ਵਿੱਚ 10 ਦੇਸ਼ਾਂ ਦੇ ਸਿਹਤ ਮੰਤਰੀਆਂ ਅਤੇ ਅਧਿਕਾਰੀਆਂ ਤੋਂ ਇਲਾਵਾ 70 ਤੋਂ ਅਧਿਕ ਦੇਸ਼ਾਂ ਦੇ ਲਗਭਗ 500 ਵਪਾਰ ਪ੍ਰਤੀਨਿਧੀਆਂ ਦੇ ਹਿੱਸਾ ਲੈਣ ਦੀ ਉਮੀਦ ਹੈ

Posted On: 25 APR 2023 3:00PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 26 ਅਪ੍ਰੈਲ, 2023 ਨੂੰ ਪ੍ਰਗਤੀ ਮੈਦਾਨ (ਗੇਟ-4), ਨਵੀਂ ਦਿੱਲੀ ਵਿੱਚ ਇੱਕ ਵੀਡੀਓ ਸੰਦੇਸ਼ ਰਾਹੀਂ ਐਡਵਾਂਟੇਜ ਹੈਲਥਕੇਅਰ ਇੰਡੀਆ (ਏਐੱਚਸੀਆਈ) 2023 ਦੇ 6ਵੇਂ ਐਡੀਸ਼ਨ ਦਾ ਉਦਘਾਟਨ ਕਰਨਗੇ। ਇਹ ਪ੍ਰੋਗਰਾਮ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਵਿੱਚ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਅਤੇ ਰਸਾਇਣ ਅਤੇ ਖਾਦ ਮੰਤਰੀ ਡਾ. ਮਨਸੁਖ ਮਾਂਡਵੀਯਾ, ਸਿੱਕਿਮ ਦੇ ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਅਤੇ ਸੀਨੀਅਰ ਰਾਸ਼ਟਰੀ ਅਤੇ ਰਾਜ ਦੀ ਉੱਚ ਪੱਧਰੀ ਲੀਡਰਸ਼ਿਪ ਦੇ ਨਾਲ ਤ੍ਰਿਪੁਰਾ ਦੇ ਮੁੱਖ ਮੰਤਰੀ ਡਾ. ਮਾਣਿਕ ਸਾਹਾ ਵੀ ਸ਼ਾਮਲ ਹੋਣਗੇ। ਇਸ ਪ੍ਰੋਗਰਾਮ ਵਿੱਚ 10 ਦੇਸ਼ਾਂ ਦੇ ਸਿਹਤ ਮੰਤਰੀ ਵੀ ਮੌਜੂਦ ਰਹਿਣਗੇ।

 

ਫੈਡਰੇਸ਼ਨ ਆਵ੍ ਇੰਡੀਅਨ ਚੈਂਬਰਜ਼ ਆਵ੍ ਕਾਮਰਸ ਐਂਡ ਇੰਡਸਟਰੀ (ਫਿੱਕੀ) ਦੀ ਸਾਂਝੇਦਾਰੀ ਵਿੱਚ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਭਾਰਤ ਦੀ ਜੀ-20 ਪ੍ਰਧਾਨਗੀ ਦੇ ਨਾਲ ‘ਵੰਨ ਅਰਥ ਵੰਨ ਹੈਲਥ’, ਐਡਵਾਂਟੇਜ ਹੈਲਥਕੇਅਰ ਇੰਡੀਆ 2023 ਦੇ 6ਵੇਂ ਐਡੀਸ਼ਨ ਦੀ ਸਹਿ-ਬ੍ਰਾਂਡਿੰਗ ਕੀਤੀ ਹੈ। ਇਹ ਆਯੋਜਨ 26 ਤੋਂ 27 ਅਪ੍ਰੈਲ 2023 ਤੱਕ ਪ੍ਰਗਤੀ ਮੈਦਾਨ, ਨਵੀਂ ਦਿੱਲੀ ਵਿੱਚ ਹੋਵੇਗਾ।

ਦੋ ਦਿਨਾਂ ਪ੍ਰੋਗਰਾਮ ਦਾ ਉਦੇਸ਼ ਗਲੋਬਲ ਭਾਗੀਦਾਰੀ ਅਤੇ ਗਲੋਬਲ ਹੈਲਥ ਆਰਕੀਟੈਕਚਰ ਦੇ ਨਿਰਮਾਣ ਲਈ ਸਹਿਯੋਗ ਅਤੇ ਸਾਂਝੇਦਾਰੀ ਦੇ ਮਹੱਤਵ ’ਤੇ ਜੋਰ ਦੇਣਾ ਅਤੇ ਮੁੱਲ ਅਧਾਰਿਤ ਹੈਲਥਕੇਅਰ ਦੁਆਰਾ ਯੂਨੀਵਰਸਲ ਹੈਲਥ ਕਵਰੇਜ ਨੂੰ ਹਾਸਲ ਕਰਨ ਦੀ ਦਿਸ਼ਾ ਵਿੱਚ ਕੰਮ ਕਰਨਾ ਹੈ। ਇਸ ਤੋਂ ਇਲਾਵਾ, ਇਸ ਦਾ ਉਦੇਸ਼ ਮੈਡੀਕਲ ਵੈਲਿਊ ਟ੍ਰੈਵਲ ਦੇ ਖੇਤਰ ਵਿੱਚ ਭਾਰਤ ਦੀ ਤਾਕਤ ਨੂੰ ਪ੍ਰਦਰਸ਼ਿਤ ਕਰਨਾ, ਹੈਲਥਕੇਅਰ ਵਰਕਫੋਰਸ ਦੇ ਨਿਰਯਾਤਕ ਵਜੋਂ ਮੁੱਲ ਅਧਾਰਿਤ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਅਤੇ  ਵਿਸ਼ਵਪੱਧਰੀ ਸਿਹਤ ਸੇਵਾ ਦੇ ਇੱਕ ਪ੍ਰਮੁੱਖ ਕੇਂਦਰ ਵਜੋਂ ਉਭਰਨਾ ਹੈ। ਇਹ ਪ੍ਰੋਗਰਾਮ ਭਾਰਤ ਦੇ ਜੀ-20 ਪ੍ਰੈਜੀਡੈਂਸੀ ਥੀਮ ‘ਇੱਕ ਧਰਤੀ, ਇੱਕ ਪਰਿਵਾਰ, ਇੱਕ ਭਵਿੱਖ’ ਦੇ ਅਨੁਰੂਪ ਹੈ ਅਤੇ ਇਸ ਦਾ ਨਾਂ ਵੀ ‘ਇੱਕ ਧਰਤੀ ਇੱਕ ਸਿਹਤ’, ਐਡਵਾਂਟੇਜ ਹੈਲਥਕੇਅਰ ਇੰਡੀਆ 2023 ਹੈ। ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੇ ਦੇਸ਼ਾਂ ਦਰਮਿਆਨ ਇਹ ਸਿਹਤ ਸੇਵਾ ਸਹਿਯੋਗ ਦੇ ਮੌਕੇ ਪੈਦਾ ਕਰੇਗੀ।

ਭਾਰਤ ਵਿੱਚ ਸੇਵਾਵਾਂ ਦੇ ਨਿਰਯਾਤ ਨੂੰ ਹੁਲਾਰਾ ਦੇਣ ਤੋਂ ਇਲਾਵਾ, ਇਹ ਅੰਤਰਰਾਸ਼ਟਰੀ ਸਮਿਟ ਗਿਆਨ ਦੇ ਅਦਾਨ-ਪ੍ਰਦਾਨ ਦੇ ਲਈ ਇੱਕ ਆਦਰਸ਼ ਮੰਚ ਪ੍ਰਦਾਨ ਕਰੇਗਾ, ਜੋ ਗਲੋਬਲ ਐੱਮਵੀਟੀ ਉਦਯੋਗ ਦੇ ਪ੍ਰਮੁੱਖ ਅਧਿਕਾਰੀਆਂ, ਨੀਤੀ ਨਿਰਮਾਤਾਵਾਂ, ਉਦਯੋਗ ਹਿੱਤਧਾਰਕਾਂ, ਮਾਹਿਰਾਂ ਅਤੇ ਦੁਨੀਆ ਭਰ ਤੋਂ ਆਏ ਪੇਸ਼ੇਵਰਾਂ ਦੇ ਵਿੱਚ ਮੁਹਾਰਤ ਦੀ ਭਾਗੀਦਾਰ ਦਾ ਗਵਾਹ ਬਣੇਗਾ। ਇਹ ਭਾਗੀਦਾਰਾਂ ਨੂੰ ਦੁਨੀਆ ਭਰ ਵਿੱਚ ਆਪਸੀ ਨੈੱਟਵਰਕ ਬਣਾਉਣ, ਵਿਚਾਰਾਂ ਦਾ ਅਦਾਨ-ਪ੍ਰਦਾਨ ਕਰਨ, ਸੰਪਰਕ ਬਣਾਉਣ ਅਤੇ ਮਜ਼ਬੂਤ ਵਪਾਰਕ ਸਾਂਝੇਦਾਰੀ ਬਣਾਉਣ ਵਿੱਚ ਮਦਦ ਕਰੇਗਾ।

ਇਸ ਸਮਿਟ ਵਿੱਚ 70 ਦੇਸ਼ਾਂ ਦੇ 125 ਪ੍ਰਦਰਸ਼ਕ ਅਤੇ ਲਗਭਗ 500 ਮੇਜ਼ਬਾਨ ਵਿਦੇਸ਼ੀ ਪ੍ਰਤੀਨਿਧੀ ਸ਼ਾਮਲ ਹੋਣਗੇ। ਇਸ ਤੋਂ ਇਲਾਵਾ, ਅਫਰੀਕਾ, ਮੱਧ ਪੂਰਬ, ਸੁਤੰਤਰ ਦੇਸ਼ਾਂ ਦਾ ਰਾਸ਼ਟਰਮੰਡਲ, ਸਾਰਕ ਅਤੇ ਆਸੀਆਨ ਖੇਤਰ ਦੇ 70 ਤੋਂ ਵਧ ਮਨੋਨੀਤ ਦੇਸ਼ਾਂ ਦੇ ਮੇਜ਼ਬਾਨ ਪ੍ਰਤੀਨਿਧੀਆਂ ਦੇ ਨਾਲ ਬੀ2ਬੀ ਮੀਟਿੰਗਂ ਹੋਣੀਆਂ ਹਨ ਜੋ ਭਾਰਤੀ ਸਿਹਤ ਸੇਵਾ ਪ੍ਰਦਾਤਾਵਾਂ ਅਤੇ ਵਿਦੇਸ਼ੀ ਭਾਗੀਦਾਰਾਂ ਨੂੰ ਇੱਕ ਪਲੈਟਫਾਰਮ ’ਤੇ ਲਿਆਉਣ ਦਾ ਕੰਮ ਕਰਨਗੀਆਂ।

ਸਟੇਕਹੋਲਡਰਾਂ ਨਾਲ ਇੰਟਰਐਕਟਿਵ ਸੈਸ਼ਨਾਂ ਦੇ ਨਾਲ, ਇਸ ਸਮਿਟ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ, ਟੂਰਿਸਟ ਮੰਤਰਾਲਾ, ਵਿਦੇਸ਼ ਮੰਤਰਾਲਾ, ਵਣਜ ਅਤੇ ਉਦਯੋਗ ਮੰਤਰਾਲਾ, ਆਯੂਸ਼ ਮੰਤਰਾਲਾ, ਉਦਯੋਗ ਮੰਚ, ਸਟਾਰਟਅੱਪਸ ਆਦਿ ਦੇ ਉੱਘੇ ਬੁਲਾਰਿਆਂ ਅਤੇ ਮਾਹਿਰਾਂ ਦੇ ਨਾਲ ਪੈਨਲ ਚਰਚਾ ਵੀ ਹੋਵੇਗੀ। 

****

ਐੱਮ ਵੀ


(Release ID: 1919751) Visitor Counter : 129