ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਮਲੇਰੀਆ ਦੇ ਖਾਤਮੇ ’ਤੇ ਏਸ਼ੀਆ-ਪੈਸੀਫਿਕ ਨੇਤਾਵਾਂ ਦਾ ਸੰਮੇਲਨ 24 ਅਪ੍ਰੈਲ ਨੂੰ ਨਵੀਂ ਦਿੱਲੀ ਵਿੱਚ ਸ਼ੁਰੂ ਹੋਵੇਗਾ


ਵਰ੍ਹੇ 2030 ਤੱਕ ਮਲੇਰੀਆ ਤੋਂ ਮੁਕਤ ਏਸ਼ੀਆ ਪੈਸੀਫਿਕ ਖੇਤਰ ਦੇ ਟੀਚੇ ਦੀ ਦਿਸ਼ਾ ਵਿੱਚ ਰਾਸ਼ਟਰ ਅਤੇ ਖੇਤਰੀ ਪ੍ਰਗਤੀ ਨੂੰ ਮੁੜ ਸੁਰਜੀਤ ਬਣਾਉਣ ’ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ

Posted On: 22 APR 2023 5:22PM by PIB Chandigarh

ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ, ਵਿਸ਼ਵ ਮਲੇਰੀਆ ਦਿਵਸ ਦੇ ਪੂਰਵਗਾਮੀ ਵਜੋਂ 24 ਅਪ੍ਰੈਲ, 2023 ਨੂੰ ਨਵੀਂ ਦਿੱਲੀ ਵਿੱਚ ਏਸ਼ੀਆ ਪੈਸੀਫਿਕ ਲੀਡਰਜ਼ ਮਲੇਰੀਆ ਅਲਾਇੰਸ(ਏਪੀਐੱਲਐੱਮਏ) ਦੇ ਨਾਲ ਸਾਂਝੇਦਾਰੀ ਵਿੱਚ ਮਲੇਰੀਆ ਖਾਤਮੇ ਲਈ ਏਸ਼ੀਆ ਪੈਸੀਫਿਕ ਲੀਡਰਜ਼ ਦੇ ਸੰਮੇਲਨ ਦਾ ਆਯੋਜਨ ਕਰੇਗਾ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਅਤੇ ਰਸਾਇਣ ਅਤੇ ਖਾਦ ਮੰਤਰੀ ਡਾ. ਮਨਸੁਖ ਮਾਂਡਵੀਯਾ ਦੇ ਮਾਰਗਦਰਸ਼ਨ ਵਿੱਚ ਇਹ ਸੰਮੇਲਨ ਆਯੋਜਿਤ ਕੀਤਾ ਜਾਵੇਗਾ। ਇਸ ਸੰਮੇਲਨ ਦਾ ਉਦੇਸ਼ ਵਰ੍ਹੇ 2030 ਤੱਕ ਮਲੇਰੀਆ ਦੇ ਖਾਤਮੇ ਲਈ ਕਾਰਵਾਈ ਨੂੰ ਪ੍ਰੋਤਸਾਹਿਤ ਕਰਨ ਲਈ ਰਾਜਨੀਤਿਕ ਪ੍ਰਤੀਬੱਧਤਾ ਦੀ ਪੁਸ਼ਟੀ ਕਰਨਾ ਹੈ।

ਕਨਕਲੇਵ ਏਸ਼ੀਆ ਪੈਸੀਫਿਕ ਖੇਤਰ ਦੇ ਨੇਤਾਵਾਂ ਨੂੰ ਮਲੇਰੀਆ ਦੇ ਖਾਤਮੇ ਦੀ ਦਿਸ਼ਾ ਵਿੱਚ ਚੱਲ ਰਹੇ ਪ੍ਰਯਾਸਾਂ ’ਤੇ ਚਰਚਾ ਕਰਨ ਅਤੇ ਵਰ੍ਹੇ 2030 ਤੱਕ ਮਲੇਰੀਆ ਤੋਂ ਮੁਕਤ ਏਸ਼ੀਆ ਪੈਸੀਫਿਕ ਦੇ ਟੀਚੇ ਦੀ ਦਿਸ਼ਾ ਵਿੱਚ ਰਾਸ਼ਟਰੀ ਅਤੇ ਖੇਤਰੀ ਪ੍ਰਗਤੀ ਨੂੰ ਮੁੜ ਸੁਰਜੀਤ ਬਣਾਉਣ ਲਈ ਇੱਕ ਪਲੈਟਫਾਰਮ ਪ੍ਰਦਾਨ ਕਰੇਗਾ।  ਸੰਮੇਲਨ ਦੌਰਾਨ ਆਯੋਜਿਤ ਹੋਣ ਵਾਲੇ ਸੈਸ਼ਨਾਂ ਵਿੱਚ ਖੇਤਰੀ ਅਤੇ ਰਾਸ਼ਟਰੀ ਪ੍ਰਗਤੀ ’ਤੇ ਨਜ਼ਰ ਰੱਖਣਾ, ਜੋਖਮ ਵਾਲੀ ਆਬਾਦੀ ਤੱਕ ਪਹੁੰਚ ਦੀ ਪ੍ਰਗਤੀ ਵਿੱਚ ਤੇਜ਼ੀ ਲਿਆਉਣ ਲਈ ਖੋਜ, ਇਨੋਵੇਸ਼ਨ ਅਤੇ ਨਵੀਆਂ ਟੈਕਨੋਲੋਜੀਆਂ ਦਾ ਲਾਭ ਉਠਾਉਣਾ ਅਤੇ ਬਿਮਾਰੀ ਨੂੰ ਸਮਾਪਤ ਕਰਨ ਲਈ ਸਰਕਾਰ ਦੇ ਸਮੁੱਚੇ ਦ੍ਰਿਸ਼ਟੀਕੋਣ ਨੂੰ ਅਪਣਾਉਣਾ ਸ਼ਾਮਲ ਹੋਵੇਗਾ।

ਭਾਰਤ ਨੇ ਹਾਲ ਹੀ ਦੇ ਵਰ੍ਹਿਆਂ ਵਿੱਚ ਮਲੇਰੀਆ ਦੇ ਖਾਤਮੇ ਦੀ ਦਿਸ਼ਾ ਵਿੱਚ ਜ਼ਿਕਰਯੋਗ ਪ੍ਰਗਤੀ ਕੀਤੀ ਹੈ ਅਤੇ ਗਲੋਬਲ ਪੱਧਰ ’ਤੇ ਇਸ ਦੀ ਸ਼ਲਾਘਾ ਕੀਤੀ ਗਈ ਹੈ। ਵਿਸ਼ਵ ਸਿਹਤ ਸੰਗਠਨ ਦੀ ‘ਹਾਈ ਬਰਡਨ ਟੂ ਹਾਈ ਇਮਪੈਕਟ’ ਪਹਿਲ ਦਾ ਹਿੱਸਾ ਰਹਿਣ ਵਾਲੇ ਉਨ੍ਹਾਂ 11 ਦੇਸ਼ਾਂ ਵਿੱਚੋਂ ਸਿਰਫ਼ ਭਾਰਤ ਨੇ ਕੋਵਿਡ-19 ਮਹਾਮਾਰੀ ਦੋ ਸਭ ਤੋਂ ਵਧ ਪ੍ਰਭਾਵ ਦੌਰਾਨ ਮਲੇਰੀਆ ਦੇ ਮਾਮਲਿਆਂ ਵਿੱਚ ਗਿਰਾਵਟ ਦਰਜ ਕੀਤੀ ਹੈ। ਵਰ੍ਹੇ 2015 ਤੋਂ 2025 ਤੱਕ ਮਲੇਰੀਆ ਦੇ ਮਾਮਲਿਆਂ ਵਿੱਚ 85.1 ਪ੍ਰਤੀਸ਼ਤ ਅਤੇ ਮੌਤਾਂ ਵਿੱਚ 83.6 ਪ੍ਰਤੀਸ਼ਤ ਦੀ ਗਿਰਵਟ ਆਈ ਹੈ।

ਸੰਮੇਲਨ ਦੀ ਪ੍ਰਧਾਨਗੀ ਨੀਤੀ ਆਯੋਗ ਦੇ ਮੈਂਬਰ (ਸਿਹਤ )ਡਾ. ਵੀ ਕੇ ਪਾਲ ਕਰਨਗੇ। ਇਸ ਪ੍ਰੋਗਰਾਮ ਵਿੱਚ ਮਿਜ਼ੋਰਮ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਸਕੱਤਰ ਸ਼੍ਰੀ ਰਾਜੇਸ਼ ਭੂਸ਼ਣ, ਡਾ. ਪੂਨਮ ਖੇਤਰਪਾਲ ਸਿੰਘ, ਖੇਤਰੀ ਨਿਰਦੇਸ਼ਕ, ਵਿਸ਼ਵ ਸਿਹਤ ਸੰਗਠਨ, ਐੱਸਈਏਆਰਓ, ਏਪੀਐੱਲਐੱਮਏ ਮੈਂਬਰ ਦੇਸ਼ਾਂ ਦੇ ਸਿਹਤ ਮੰਤਰੀ ਸ਼ਾਮਲ ਹੋਣਗੇ। ਸੋਲੋਮਨ ਦ੍ਵੀਪ ਦੇ ਮਹਾਮਹਿਮ ਸਿਹਤ ਮੰਤਰੀ ਡਾ. ਕੁਲਵਿਕ ਤੋਗਾਮਾਨਾ ਅਤੇ ਫਿਜੀ ਗਣਰਾਜ ਦੇ ਮਹਾਮਹਿਤ ਸਿਹਤ ਮੰਤਰੀ ਡਾ. ਅਟੋਨਿਓ ਲਾਲਬਾਲਾਵੂ ਵੀ ਇਸ ਸੰਮੇਲਨ ਵਿੱਚ ਹਿੱਸਾ ਲੈਣ ਵਾਲੀਆਂ ਵਿੱਚ ਸ਼ਾਮਲ ਹਨ। ਵੱਖ-ਵੱਖ ਸਰਕਾਰੀ ਵਿਭਾਗਾਂ , ਵਿਕਾਸ ਭਾਗੀਦਾਰਾਂ ਅਤੇ ਕਾਰਪੋਰੇਟਸ ਦੇ ਸੀਨੀਅਰ ਪ੍ਰਤੀਨਿਧੀ ਵੀ ਇਸ ਸੰਮੇਲਨ ਵਿੱਚ ਹਾਜ਼ਰ ਹੋਣਗੇ।

************

ਐੱਮਵੀ/ਐੱਚਐੱਨ



(Release ID: 1919341) Visitor Counter : 102