ਗ੍ਰਹਿ ਮੰਤਰਾਲਾ

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿੱਚ ਆਯੋਜਿਤ ਐਮਰਜੈਂਸੀ ਸਥਿਤੀਆਂ ਦੇ ਨਿਵਾਰਣ ਅਤੇ ਰੋਕਥਾਮ ਲਈ ਜ਼ਿੰਮੇਵਾਰ ਸ਼ੰਘਾਈ ਸਹਿਯੋਗ ਸੰਗਠਨ (SCO) ਮੈਂਬਰ ਦੇਸ਼ਾਂ ਦੇ ਵਿਭਾਗ ਪ੍ਰਮੁੱਖਾਂ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਡਿਜ਼ਾਸਟਰ ਰਿਸਕ ਰਿਡਕਸ਼ਨ ਨੂੰ ਵਿਸ਼ੇਸ਼ ਮਹੱਤਵ ਦਿੰਦਾ ਹੈ ਅਤੇ SCO ਦੇ ਮੈਂਬਰ ਦੇਸ਼ਾਂ ਦੇ ਵਿੱਚ ਵਧ ਸਹਿਯੋਗ ਅਤੇ ਆਪਸੀ ਵਿਸ਼ਵਾਸ ਦੇ ਲਈ ਇਸ ਖੇਤਰ ਵਿੱਚ ਆਪਣੀ ਮੁਹਾਰਤ ਅਤੇ ਅਨੁਭਵ ਸ਼ਾਂਝਾ ਕਰਨ ਲਈ ਤਿਆਰ ਹੈ।
ਪਰਿਸ਼ਦ ਦੇ ਪ੍ਰਧਾਨ ਵਜੋਂ ਭਾਰਤ ਦੀ ਪ੍ਰਾਥਮਿਕਤਾ 2018 ਵਿੱਚ SCO ਦੇ ਕਿੰਗਦਾਓ ਸਮਿਟ ਵਿੱਚ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਜੀ ਦੁਆਰਾ ਵਿਅਕਤ SECURE ਥੀਮ ਨੂੰ ਅੱਗੇ ਵਧਾਉਣਾ ਹੈ, ਜਿਸ ਦਾ ਅਰਥ ਹੈ, S – Security, E – Economic Cooperation, C – Connectivity, U – Unity, R – Respect For Sovereignty and Integrity ਅਤੇ E – Environment Protection

ਭਾਰਤ ਦੇ ਕੋਲ ਹੁਣ ਐਕਯੂਰੇਟ ਅਤੇ ਟਾਈਮਲੀ ਅਰਲੀ ਵਾਰਨਿੰਗ ਸਿਸਟਮਸ ਮੌਜੂਦ ਹਨ ਅਤੇ ਸਾਡੇ ਅਰਲੀ ਵਾਰਨਿੰਗ ਸਿਸਟਮ ਦੀ ਅਪ੍ਰੋਚ People-Centric ਹੈ।

ਭਾਰਤ ਨੇ ‘Community Empowerment’ ਨੂੰ ਆਪਣੇ ਯਤਨਾਂ ਦਾ ਅਧਾਰ ਬਣਾਇਆ, ਜਿਸ ਦੇ ਕਾਰਨ ਅਸੀਂ ਚੱਕਰਵਾਤਾਂ ਤੋਂ ਹੋਣ ਵਾਲੀ ਜਾਨਮਾਲ ਦੇ ਨੁਕਸਾਨ ਨੂੰ ਘੱਟ ਕਰਨ ਵਿੱਚ ਸਫ਼ਲ ਹੋਏ ਹਾਂ, ਜਿਸਦੀ ਸ਼ਲਾਘਾ ਅੱਜ ਪੂਰੀ ਦੁਨੀਆ ਕਰ ਰਹੀ ਹੈ

ਸਾਨੂੰ Innovative Strategies ਦੀ ਜ਼ਰੂਰਤ ਹੈ ਜਿਸ ਨਾਲ ਆਪਣੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਸੁਰੱਖਿਅਤ ਵਿਸ਼ਵ ਦਾ ਨਿਰਮਾਣ ਕੀਤਾ ਜਾ ਸਕੇ

ਰਿਸਕ ਰਿਡਕਸ਼ਨ ਸਥਾਨਕ ਮਾਮਲਾ ਨਹੀਂ ਹੈ, ਆ

Posted On: 20 APR 2023 4:04PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿੱਚ ਆਯੋਜਿਤ ਐਮਰਜੈਂਸੀ ਸਥਿਤੀਆਂ ਦੇ ਨਿਵਾਰਣ ਅਤੇ ਰੋਕਥਾਮ ਲਈ ਜ਼ਿੰਮੇਵਾਰ ਸ਼ੰਘਾਈ ਸਹਿਯੋਗ ਸੰਗਠਨ (SCO) ਮੈਂਬਰ ਦੇਸ਼ਾਂ ਦੇ ਵਿਭਾਗ ਪ੍ਰਮੁੱਖਾਂ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ।

107A3645

ਆਪਣੇ ਪ੍ਰਧਾਨਗੀ ਸੰਬੋਧਨ ਵਿੱਚ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਭਾਰਤ ਬਹੁ-ਆਯਾਮੀ ਰਾਜਨੀਤੀ, ਸੁਰੱਖਿਆ ਅਤੇ ਆਰਥਿਕ ਵਿਸ਼ੇ ਸਬੰਧੀ ਵਿਸ਼ਿਆਂ ’ਤੇ ਆਪਸੀ ਗੱਲਬਾਤ ਨੂੰ ਉਤਸ਼ਾਹਿਤ ਕਰਨ ਵਿੱਚ ਸ਼ੰਘਾਈ ਸਹਿਯੋਗ ਸੰਗਠਨ (SCO) ਨੂੰ ਵਿਸ਼ੇਸ਼ ਮਹੱਤਵ ਦਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ 2005 ਤੋਂ ਸ਼ੰਘਾਈ ਸਹਿਯੋਗ ਸੰਗਠਨ ਦੇ ਨਾਲ ਓਬਜ਼ਰਵਰ ਦੇਸ਼ ਦੇ ਰੂਪ ਵਿੱਚ ਜੁੜਿਆ ਹੋਇਆ ਹੈ ਅਤੇ ਅਹਿਮ ਭੂਮਿਕਾ ਨਿਭਾ ਰਿਹਾ ਹੈ। 2017 ਵਿੱਚ ਹੋਈ ਸੰਗਠਨ ਦੀ 17ਵੀਂ ਸਿਖਰ ਮੀਟਿੰਗ ਵਿੱਚ ਇਸ ਦੇ ਵਿਸਤਾਰ ਦੀ ਪ੍ਰਕਿਰਿਆ ਦੇ ਇੱਕ ਮਹੱਤਵਪੂਰਨ ਪੜਾਅ ਦੇ ਤਹਿਤ, ਭਾਰਤ, ਇਸ ਸੰਗਠਨ ਦਾ ਪੂਰਨ ਮੈਂਬਰ ਬਣਿਆ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਇਹ ਗੌਰਵ ਦਾ ਵਿਸ਼ਾ ਹੈ ਕਿ  2017 ਵਿੱਚ ਪੂਰਨ ਮੈਂਬਰ ਬਣਨ ਤੋਂ ਬਾਅਦ ਭਾਰਤ ਪਹਿਲੀ ਵਾਰ SCO ਰਾਜਾਂ ਦੇ ਮੁੱਖੀਆਂ ਦੀ ਕੌਂਸਲ ਦੀ ਪ੍ਰਧਾਨਗੀ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕੌਂਸਲ ਦੇ ਪ੍ਰਧਾਨ ਵਜੋਂ ਭਾਰਤ ਦੀ ਪ੍ਰਾਥਮਿਕਤਾ 2018 ਵਿੱਚ SCO ਦੇ ਕਿੰਗਦਾਓ ਸਮਿਟ ਵਿੱਚ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਜੀ ਦੁਆਰਾ ਵਿਅਕਤ ਸਿਕਓਰ (SECURE) ਥੀਮ ਨੂੰ ਅੱਗੇ ਵਧਾਉਣਾ ਹੈ, ਜਿਸ ਦਾ ਅਰਥ ਹੈ – Security, E – Economic Cooperation, C – Connectivity, U – Unity, R – Respect For Sovereignty and Integrity ਅਤੇ  E – Environment Protection।

ਸ਼੍ਰੀ ਸ਼ਾਹ ਨੇ ਕਿਹਾ ਕਿ ਸ਼ੰਘਾਈ ਸਹਿਯੋਗ ਸੰਗਠਨ ਵਰਤਮਾਨ ਵਿੱਚ ਸ਼ਾਇਦ ਦੁਨੀਆ ਦਾ ਸਭ ਤੋਂ ਵੱਡਾ ਖੇਤਰੀ ਸੰਗਠਨ ਹੈ ਅਤੇ ਇਹ ਗਲੋਬਲ ਜਨਸੰਖਿਆ ਦੇ 40%,, ਗਲੋਬਲ GDP ਦੇ ਲਗਭਗ 25%, ਅਤੇ ਵਿਸ਼ਵ ਦੇ ਕੁੱਲ ਜ਼ਮੀਨੀ ਹਿੱਸੇ ਦਾ 22 % ਦਾ ਪ੍ਰਤੀਨਿਧੀਤਵ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਸ਼ੰਘਾਈ ਸਹਿਯੋਗ ਸੰਗਠਨ ਅੱਜ ਇੱਕ ਅੰਤਰਰਾਸ਼ਟਰੀ ਸੰਗਠਨ ਦੇ ਰੂਪ ਵਿੱਚ ਵਿਕਸਿਤ ਹੋਇਆ ਹੈ ਅਤੇ ਇਸ ਨੇ ਸਾਰੇ ਮੈਂਬਰ ਦੇਸ਼ਾਂ ਦੇ ਨਾਲ ਸਹਿਯੋਗ ਵਿਚ ਤਾਲਮੇਲ ਬਿਠਾਉਣ ਲਈ ਇੱਕ ਵਧੀਆ ਪਲੈਟਫਾਰਮ ਉਪਲਬਧ ਕਰਵਾਇਆ ਹੈ।

107A3742

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ, ਮੋਦੀ ਦੀ ਅਗਵਾਈ ਵਿੱਚ ਭਾਰਤ ਡਿਜ਼ਾਸਟਰ ਰਿਸਕ ਰਿਡਕਸ਼ਨ ਨੂੰ ਵਿਸ਼ੇਸ਼ ਮਹੱਤਵ ਦਿੰਦਾ ਹੈ ਅਤੇ SCO ਦੇ ਮੈਂਬਰ ਦੇਸ਼ਾਂ ਦੇ ਵਿੱਚ ਵਧ ਸਹਿਯੋਗ ਅਤੇ ਆਪਸੀ ਵਿਸ਼ਵਾਸ ਲਈ ਇਸ ਖੇਤਰ ਵਿੱਚ ਆਪਣੀ ਮੁਹਾਰਤ ਅਤੇ ਅਨੁਭਵ ਸਾਂਝਾ ਕਰਨ ਲਈ ਤਿਆਰ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦਾ ਮੰਨਣਾ ਹੈ ਕਿ ਕੋਈ ਵੀ ਖਤਰਾ ਛੋਟਾ ਜਾਂ ਵੱਡਾ ਨਹੀਂ ਹੁੰਦਾ ਅਤੇ ਭਾਰਤ ਹਰ ਆਫ਼ਤ ਦੀ ਸਥਿਤੀ ਵਿੱਚ ਅੱਗੇ ਵਧ ਕੇ ਕੰਮ ਕਰ ਰਿਹਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਭਾਰਤ ਦੇ ਕੋਲ ਹੁਣ ਐਕਯੂਰੇਟ ਅਤੇ ਟਾਈਮਲੀ ਅਰਲੀ ਵਾਰਨਿੰਗ ਸਿਸਟਮਸ ਮੌਜੂਦ ਹਨ

ਅਤੇ ਭਾਰਤ ਨੇ ਜਿਸ ਤਰ੍ਹਾਂ ਲਗਭਗ ਸਾਰੇ ਮੌਸਮਾਂ ਸਬੰਧੀ ਆਫ਼ਤਾਂ, ਜਿਵੇਂ- ਸੋਕਾ, ਹੜ੍ਹ, ਬਿਜਲੀ ਗਿਰਨਾ, ਹੀਟ ਵੇਵ, ਸ਼ੀਤ ਲਹਿਰ, ਚੱਕਰਵਾਤੀ ਤੂਫਾਨ ਦੇ ਅਰਲੀ ਵਾਰਨਿੰਗ ਸਿਸਟਮਸ ਵਿੱਚ ਸੁਧਾਰ ਕੀਤਾ ਹੈ, ਉਸ ਨਾਲ ਦੇਸ਼ ਦੇ ਆਫ਼ਤ ਪ੍ਰਬੰਧਨ ਬਾਰੇ ਵਿੱਚ ਪਹਿਲਾਂ ਚੇਤਾਵਨੀ ਮਿਲਦੀ ਹੈ ਬਲਕਿ ਸੰਭਾਵਿਤ ਪ੍ਰਭਾਵ ਦਾ ਵੀ ਪਤਾ ਚੱਲਦਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਕੁਦਰਤੀ ਆਫ਼ਤ ਦੇ ਸਮੇਂ ਇਸ ਗੱਲ ਦਾ ਬਹੁਤ ਮਹੱਤਵ ਹੁੰਦਾ ਹੈ  ਕਿ ਪ੍ਰਭਾਵਿਤ ਸਥਾਨ ’ਤੇ ਸਹਾਇਤਾ ਕਿੰਨੀ ਤੇਜ਼ੀ ਨਾਲ ਪਹੁੰਚਾਈ ਗਈ ਹੈ ਅਤੇ ਸਹਾਇਤਾ ਪਹੁੰਚਾਉਣ ਵਿੱਚ ਤੇਜ਼ੀ ਨਾਲ ਸਹਾਇਤਾ ਟੀਮ ਦੀ ਤਿਆਰੀ ਅਤੇ ਟ੍ਰੇਨਿੰਗ ਦੀ ਕੁਸ਼ਲਤਾ ਦਾ ਪਤਾ ਚੱਲਦਾ ਹੈ।

107A3668

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਹਰੇਕ ਜੀਵਨ, ਪਰਿਵਾਰ ਅਤੇ ਆਜੀਵਕਾ ਅਨਮੋਲ ਹੁੰਦੇ ਹਨ ਅਤੇ ਸਾਨੂੰ ਆਫ਼ਤ ਤੋਂ ਇਨ੍ਹਾਂ ਦੀ ਸੁਰੱਖਿਆ ਲਈ ਹਰ ਸੰਭਵ ਯਤਨ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਅਰਲੀ ਵਾਰਨਿੰਗ ਸਿਸਟਮਸ ਦੇ ਪ੍ਰਤੀ ਭਾਰਤ ਦਾ ਅਪ੍ਰੋਚ People-Centric ਹੈ ਅਤੇ ਅਸੀਂ ਇਹ ਸੁਨਿਸ਼ਚਿਤ ਕਰਨਾ ਚਾਹੁੰਦੇ ਹਾਂ ਕਿ ਸਾਡੇ ਪੂਰਵ ਅਨੁਮਾਨ ਸਿਸਟਮਸ ਅਤੇ ਵਾਰਨਿੰਗ ਸਿਸਟਮਸ ਨਾ ਸਿਰਫ਼ ਵਿਗਿਆਨਕ ਤੌਰ ’ਤੇ ਉੱਨਤ ਹੋਣ, ਬਲਕਿ ਚੇਤਾਵਨੀ ਇਸ ਪ੍ਰਕਾਰ ਕਮਿਊਨੀਕੇਟ ਹੋਣ ਕਿ ਅਸਾਨੀ ਨਾਲ ਆਮ ਜਨਤਾ ਦੀ ਸਮਝ ਵਿੱਚ ਆਵੇ, ਉਨ੍ਹਾਂ ਦੇ ਲਈ ਉਪਯੋਗੀ ਅਤੇ ਐਕਸ਼ਨੇਬਲ ਹੋਣ। ਸ਼੍ਰੀ ਸ਼ਾਹ ਨੇ  ਕਿਹਾ ਕਿ ਇੱਕ ਸਮਾਂ ਸੀ, ਜਦੋਂ ਭਾਰਤ ਵਿੱਚ ਚੱਕਰਵਾਤੀ ਤੂਫਾਨਾਂ ਵਿੱਚ ਜਾਨਮਾਲ ਦਾ ਕਾਫ਼ੀ ਨੁਕਸਾਨ ਹੁੰਦਾ ਸੀ ਪਰ ਭਾਰਤ ਨੇ ‘Community Empowerment’ ਨੂੰ ਆਪਣੇ ਯਤਨਾਂ ਦਾ ਅਧਾਰ ਬਣਾਇਆ, ਜਿਸਦੇ ਕਾਰਨ ਅਸੀਂ ਚੱਕਰਵਾਤਾਂ ਨਾਲ ਹੋਣ ਵਾਲੇ ਨੁਕਸਾਨ ਨੂੰ ਘੱਟ ਕਰਨ ਵਿੱਚ ਸਫ਼ਲ ਹੋਏ ਹਾਂ। ਉਨ੍ਹਾਂ ਨੇ ਕਿਹਾ ਕਿ ਚੱਕਰਵਾਤਾਂ ਦੇ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਘੱਟ ਕਰਨ ਵਿੱਚ ਭਾਰਤ ਦੀ ਇਸ ਉਪਲਬਧੀ ਦੀ ਪੂਰੀ ਦੁਨੀਆ ਸ਼ਲਾਘਾ ਕਰ ਰਹੀ ਹੈ।

107A3892

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਭਾਰਤ ਸਰਕਾਰ ਨੇ ਅੰਤਰਰਾਸ਼ਟਰੀ ਸਹਿਯੋਗ ਤੋਂ ਡਿਜ਼ਾਸਟਰ ਰਿਸਕ ਰਿਡਕਸ਼ਨ ਵਿੱਚ ਕਈ ਮਹੱਤਵਪੂਰਨ  ਇਨੀਸ਼ਿਏਟਿਵ ਲਏ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਅਗਵਾਈ ਵਾਲੇ Coalition For Disaster Resilient Infrastructure (CDRI) ਵਿੱਚ ਦੁਨੀਆ ਭਰ ਵਿੱਚ 39 ਮੈਂਬਰ ਜੁੜ ਚੁੱਕੇ ਹਨ। CDRI ਦੇ ਮੈਂਬਰ ਦੇਸ਼ਾਂ ਦੇ ਨਾਲ ਇਹ ਸਾਂਝਾ ਯਤਨ ਕੀਤਾ ਹੈ ਕਿ ਇੰਫ੍ਰਾਸਟ੍ਰਕਚਰ ਦੇ ਖੇਤਰ ਵਿੱਚ ਸਾਰੇ ਨਿਵੇਸ਼ ਇਸ ਪ੍ਰਕਾਰ ਕੀਤੇ ਜਾਣ ਜਿਸ ਨਾਲ ਸਾਡਾ ਇੰਫ੍ਰਾਸਟ੍ਰਕਚਰ Disaster Resilient ਹੋਵੇ। ਇਸ ਤੋਂ ਇਲਾਵਾ CDRI ਰਾਹੀਂ Small Island Developing States, ਜਿਵੇਂ ਵਿਸ਼ਵ ਦੇ ਸਭ ਤੋਂ ਵਧ ਆਫ਼ਤ ਸੰਭਾਵਿਤ ਖੇਤਰਾਂ ’ਤੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ। ਨਾਲ ਹੀ, ਭਾਰਤ ਦੀ ਪਹਿਲ ’ਤੇ ਜੀ-20 ਵਿੱਚ ਡਿਜ਼ਾਸਟਰ ਰਿਸਕ ਰਿਡਕਸ਼ਨ ਸਬੰਧੀ ਕਾਰਜ-ਸਮੂਹ ਦਾ ਗਠਨ ਕੀਤਾ ਗਿਆ ਹੈ, ਜਿਸ ਦੀ ਪਹਿਲੀ ਮੀਟਿੰਗ ਹਾਲ ਹੀ ਵਿੱਚ ਗਾਂਧੀਨਗਰ ਵਿੱਚ ਹੋਈ ਹੈ।

107A3897

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ Indian National Centre For Ocean Information Services (INCOIS) ਰਾਹੀਂ ਇੰਡੀਅਨ ਓਸ਼ੀਅਨ ਰਿਮ ਦੇਸ਼ਾਂ ਲਈ ਸ਼ੁਰੂ ਕੀਤਾ ਗਿਆ ‘ਸੁਨਾਮੀ ਅਰਲੀ ਵਾਰਨਿੰਗ ਸਿਸਟਮ’ ਨਾ ਸਿਰਫ਼ ਭਾਰਤ ਬਲਕਿ ਹੋਰ ਲਗਭਗ ਦੋ ਦਰਜਨ ਦੇਸ਼ਾਂ ਨੂੰ ਸੇਵਾ ਪ੍ਰਦਾਨ ਕਰ ਰਿਹਾ ਹੈ। ਇਸ ਦੇ ਨਾਲ ਹੀ, ਭਾਰਤ ਨੇ SAARC, BIMSTEC ਅਤੇ SCO ਦੇਸ਼ਾਂ ਦੇ ਨਾਲ ਸੰਯੁਕਤ ਦੋ-ਪੱਖੀ ਅਭਿਆਸਾਂ ਦੀ ਮੇਜ਼ਬਾਨੀ ਵੀ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਭਾਰਤ ਨੇ ਆਪਣੇ National Disaster Response Force (NDRF) ਨੂੰ ਆਫ਼ਤ ਪ੍ਰਭਾਵਿਤ ਦੇਸ਼ਾਂ, ਵਿਸ਼ੇਸ਼ ਤੌਰ ’ਤੇ ਵਰ੍ਹੇ 2015 ਦੇ ਭੂਚਾਲ ਤੋਂ ਬਾਅਦ ਨੇਪਾਲ, ਵਿੱਚ ਤਾਇਨਾਤ ਕੀਤਾ ਹੈ। NDRF ਨੂੰ ਹਾਲ ਹੀ ਵਿੱਚ ਤੁਰਕੀ ਵਿਚ ਆਏ ਭੂਚਾਲ ਦੇ ਕੁਝ ਘੰਟਿਆਂ ਦੇ ਅੰਦਰ ਹੀ ਸਰਚ ਐਂਡ ਰੈਸਕਿਉ ਲਈ ਤਾਇਨਾਤ ਕੀਤਾ ਗਿਆ ਸੀ।

ਸ਼੍ਰੀ ਸ਼ਾਹ ਨੇ ਕਿਹਾ ਕਿ ਭਾਰਤੀ ਸੱਭਿਆਚਾਰ ‘ਵਸੁਧੈਵ ਕੁਟੁੰਬਕਮ’ ਦੀ ਸਿੱਖਿਆ ਦਿੰਦਾ ਹੈ ਅਤੇ ਚਾਹੇ, ਤੁਰਕੀ ਹੋਵੇ ਜਾਂ ਸੀਰੀਆ ਹੋਵੇ, ‘ਆਪ੍ਰੇਸ਼ਨ ਦੋਸਤ’ ਵਿੱਚ NDRF ਨੇ ਇਨ੍ਹਾਂ ਭਾਰਤੀ ਸੰਸਕਾਰਾਂ ਨੂੰ ਵਿਸ਼ਵ ਦੇ ਸਾਹਮਣੇ ਮੁੜ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਪੂਰੇ ਵਿਸ਼ਵ ਨੂੰ ਇੱਕ ਪਰਿਵਾਰ ਮੰਨਦੇ ਹਾਂ ਅਤੇ ਅਜਿਹੇ ਵਿੱਚ ਪਰਿਵਾਰ ਦੇ ਕਿਸੇ ਵੀ ਮੈਂਬਰ ’ਤੇ ਜੇਕਰ ਕੋਈ ਸੰਕਟ ਆਉਂਦਾ ਹੈ, ਤਾਂ ਉਸ ਦੀ ਮਦਦ ਲਈ ਅੱਗੇ ਵਧਣਾ ਭਾਰਤ ਆਪਣਾ ਫ਼ਰਜ਼ ਸਮਝਦਾ ਹੈ। ਉਨ੍ਹਾਂ ਨੇ ਕਿਹਾ ਕਿ ਦੱਖਣੀ ਏਸ਼ੀਆ ਜੀਓਸਟੇਸ਼ਨਰੀ ਕਮਿਊਨੀਕੇਸ਼ਨ ਸੈਟੈਲਾਈਟ 2017 ਵਿੱਚ ਲਾਂਚ ਕੀਤਾ ਗਿਆ ਸੀ, ਜੋ Indian Sub-Continent  ਦੇਸ਼ਾਂ ਦੇ ਵਿੱਚ ਸੰਚਾਰ, ਮੌਸਮ ਦੀ ਭਵਿੱਖਬਾਣੀ ਆਦਿ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰ ਰਿਹਾ ਹੈ।  

107A3906

ਕੇਂਦਰੀ ਗ੍ਰਹਿ ਮੰਤਰੀ ਨੇ ਬੀਤੇ ਹੋਏ ਕੁਝ ਵਰ੍ਹਿਆਂ ਵਿੱਚ, SCO ਖੇਤਰ ਨੂੰ ਭਾਰੀ ਨੁਕਸਾਨ ਵਾਲੀ ਭੀਸ਼ਣ ਕੁਦਰਤੀ ਆਫ਼ਤਾਂ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਦੁਨੀਆ ਵਿੱਚ ਕਈ ਥਾਵਾਂ ’ਤੇ ਜਲਵਾਯੂ ਪਰਿਵਰਤਨ ਕਾਰਨ ਆਏ ਸੋਕੇ, ਹੜ੍ਹ, ਤੂਫਾਨ ਅਤੇ ਸਮੁੰਦਰੀ ਪਧੱਰ ਦੇ ਵਾਧੇ ਵਿੱਚ ਭਾਰੀ ਤਬਾਹੀ ਹੋਈ ਹੈ ਅਤੇ ਇਹ ਗਲੋਬਲ ਵਿਕਾਸ ਦੇ ਪ੍ਰਤੀ ਇੱਕ ਇੱਕ ਗੰਭੀਰ ਖ਼ਤਰਾ ਬਣ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਇਸ ਤਰ੍ਹਾਂ ਨਾਲ ਪੈਦਾ ਖ਼ਤਰਿਆਂ ਨੂੰ ਘੱਟ ਕਰਨ ਲਈ Innovative Strategies ਦੀ ਜ਼ਰੂਰਤ ਹੈ ਜਿਸ ਨਾਲ ਆਪਣੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਇੱਕ ਸੁਰੱਖਿਅਤ ਵਿਸ਼ਵ ਦਾ ਨਿਰਮਾਣ ਕੀਤਾ ਜਾ ਸਕੇ। ਸ਼੍ਰੀ ਸ਼ਾਹ ਨੇ ਕਿਹਾ ਕਿ ਰਿਸਕ ਰਿਡਕਸ਼ਨ ਹੁਣ ਕੋਈ ਸਥਾਨਕ ਮਾਮਲਾ ਨਹੀਂ ਰਹਿ ਗਿਆ ਹੈ ਅਤੇ ਵਿਸ਼ਵ ਦੇ  ਇੱਕ ਹਿੱਸੇ  ਵਿੱਚ ਕੀਤੇ ਗਏ ਐਕਸ਼ਨ ਤੋਂ ਵਿਸ਼ਵ ਦੇ ਦੂਸਰੇ ਹਿੱਸਿਆਂ ਦੀ Risk Intensity ’ਤੇ ਪ੍ਰਭਾਵ ਪੈਂਦਾ ਹੈ। ਉਨ੍ਹਾਂ ਨੇ ਕਿਹਾ ਕਿ ਵੱਖ-ਵੱਖ ਭੂਗੋਲਿਕ ਖੇਤਰਾਂ ਵਿੱਚ ਆਫ਼ਤਾਂ ਦੇ ਵਿੱਚ ਸਾਫ਼ ਤੌਰ ’ਤੇ ਕੋਈ ਸਬੰਧ ਨਾ ਹੋਣ ਦੇ ਬਾਵਜੂਦ ਵੀ ਆਫ਼ਤਾਂ ਦੇ ਨਿਵਾਰਣ ਦੀ ਚੁਣੌਤੀਆਂ ਵਿਸ਼ਵ ਭਰ ਵਿੱਚ ਇੱਕ ਬਰਾਬਰ ਹਨ ਅਤੇ ਇਸ ਲਈ , ਸਾਨੂੰ ਇੱਕ-ਦੂਸਰੇ ਤੋਂ ਸਿੱਖਣ, ਈਨੋਵੇਸ਼ਨ ਅਤੇ ਆਪਸੀ ਸਹਿਯੋਗ ਵਧਾਉਣ ਦੀ ਜ਼ਰੂਰਤ ਹੈ।

 

107A3918

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਇਸ ਗੱਲ ’ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਜਦੋਂ ਤੱਕ ਅਸੀਂ ਇੱਕ ਸਮੂਹ ਦੇ ਰੂਪ ਵਿੱਚ Sustainable Development Goals (SDGs) ਅਤੇ SENDAI Framework Goals ਨੂੰ ਪ੍ਰਾਪਤ ਨਹੀਂ ਕਰਦੇ, ਤਦ ਤੱਕ ਇਨ੍ਹਾਂ ਦੋਵਾਂ ਫਰੇਮਵਰਕ ਦੁਆਰਾ ਨਿਰਧਾਰਿਤ ਟੀਚਿਆਂ ਨੂੰ ਜ਼ਮੀਨ ’ਤੇ ਉਤਾਰਨਾ ਕਠਿਨ ਹੋਵਗਾ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਭਾਰਤ ਨੇ ਪਹਿਲ ਕਰਦੇ ਹੋਏ ਭੂਚਾਲ ਅਤੇ ਹੜ੍ਹ ਦੇ ਪ੍ਰਭਾਵਾਂ ਦਾ ਮਿਟੀਗੇਸ਼ਨ ਕਰਨ ’ਤੇ ਦੋ ‘ ਨਾਲੇਜ ਸ਼ੇਅਰਿੰਗ ਵਰਕਸ਼ਾਪ ਦਾ ਆਯੋਜਨ ਕੀਤਾ ਹੈ ਅਤੇ ਇਹ ਪ੍ਰਸੰਨਤਾ ਦਾ ਵਿਸ਼ਾ ਹੈ ਕਿ ਸਾਰੇ ਮੈਂਬਰ ਦੇਸ਼ਾਂ ਨੇ ਇਨ੍ਹਾਂ ਦੋਵਾਂ ਪ੍ਰੋਗਰਾਮਾਂ ਵਿੱਚ ਸਰਗਰਮ ਹਿੱਸੇਦਾਰੀ ਲਈ ਹੈ।

107A3933

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ SCO ਦੇ ਅਪ੍ਰੋਚ ਨੂੰ ਹੋਰ ਜ਼ਿਆਦਾ ਦ੍ਰਿੜ ਕਰਨ ਦੀ ਜ਼ਰੂਰਤ ਹੈ, ਜਿਸ ਵਿੱਚ 5 ਪ੍ਰਮੁੱਖ ਖੇਤਰ ਦਿਖਾਈ ਦਿੰਦੇ ਹਨ, ਜਿੰਨ੍ਹਾਂ ਵਿੱਚ ਸਹਿਯੋਗ ਦੀ ਹੋਰ ਜ਼ਿਆਦਾ ਸੰਭਾਵਨਾਵਾਂ ਹਨ-

  1. ਏਸ਼ੀਆ ਵਿੱਚ Confidence Building ਦਾ ਯਤਨ

  2. Collective Responsibility Approach

  3. Communication ਅਤੇ  Information ਸ਼ੇਅਰਿੰਗ ਵਿੱਚ ਸਹਿਯੋਗ ਦਾ ਵਿਸਤਾਰ

  4. Priority Areas ਦੀ ਪਹਿਚਾਣ, ਜਿਵੇਂ ਈਕੋਲੌਜੀ, ਵਾਤਵਰਣ, ਅਰਥਵਿਵਸਥਾ ਅਤੇ ਸਮਾਜਿਕ-ਮਨੁੱਖੀ ਦ੍ਰਿਸ਼ਟੀਕੋਣ, ਅਤੇ,

  5. Disaster Resilience Capacity Building ਵਿੱਚ ਨਵੀਂ ਵਿਕਸਿਤ ਟੈਕਨੋਲੋਜੀ ਦਾ ਉਪਯੋਗ

ਸ਼੍ਰੀ ਸ਼ਾਹ ਨੇ ਇਨ੍ਹਾਂ 5 ਪ੍ਰਮੁੱਖ ਖੇਤਰਾਂ ’ਤੇ ਵਿਸਤਾਰ ਵਿੱਚ ਬੋਲਦੇ ਹੋਏ ਕਿਹਾ ਕਿ ਆਫ਼ਤ ਰੈਜਿਲਿਐਂਸ ਲਈ ਇੱਕ Collective Responsibility Approach ਅਪਣਾਉਣ ਨਾਲ SCO ਮੈਂਬਰ ਦੇਸ਼ਾਂ ਨੂੰ ਵਧ ਪ੍ਰਭਾਵੀ ਢੰਗ ਨਾਲ ਇੱਕਠੇ ਕੰਮ ਕਰਨ ਵਿੱਚ ਮਦਦ ਮਿਲੇਗੀ। ਇਸ ਦੇ ਨਾਲ ਹੀ, ਸਾਡੇ ਸਰੋਤਾਂ ਅਤੇ ਮੁਹਾਰਤ ਦੀ Pooling ਕਰਕੇ, ਮੈਂਬਰ ਦੇਸ਼ ਯਤਨਾਂ ਅਤੇ ਸਰੋਤਾਂ ਦੇ ਡੁਪਲੀਕੇਸੀ ਤੋਂ ਬਚ ਸਕਦੇ ਹਨ ਅਤੇ ਇਸ ਨਾਲ ਖੇਤਰ ਦੇ ਸਮੁੱਚੇ ਆਫ਼ਤ ਰੈਜਿਲਿਐਂਸ ਅਪ੍ਰੋਚ ਨੂੰ ਮਜ਼ਬੂਤੀ ਮਿਲੇਗੀ। ਉਨ੍ਹਾਂ ਨੇ ਕਿਹਾ ਕਿ SCO ਦੇ ਮੈਂਬਰ ਦੇਸ਼ ਐਮਰਜੈਂਸੀ ਸਥਿਤੀਆਂ ’ਤੇ Real-time Information Exchange, Response Effort ਦਾ Coordination ਅਤੇ ਕੰਮਿਊਨਿਕੇਸ਼ਨ ਦੇ ਬੈਸਟ ਪ੍ਰੈਕਟੀਸੇਜ ਦਾ ਆਦਾਨ-ਪ੍ਰਦਾਨ ਕਰਕੇ ਇਸ ਖੇਤਰ ਵਿੱਚ ਸਹਿਯੋਗ  ਵਧਾ ਸਕਦੇ ਹਨ। ਸ਼੍ਰੀ ਸ਼ਾਹ ਨੇ ਕਿਹਾ ਕਿ ਪ੍ਰਭਾਵੀ ਕੰਮਿਊਨਿਕੇਸ਼ਨ ਅਤੇ ਇੰਫਾਰਮੇਸ਼ਨ ਐਕਸਚੇਂਜ ਆਫ਼ਤ ਸਥਿਤੀਆਂ ਵਿੱਚ ਸਮੇਂ ’ਤੇ ਵਿਸ਼ੇਸ਼ ਕੋਆਰਡੀਨੇਟਿਡ ਰਿਸਪੋਂਸ ਸੁਨਿਸ਼ਚਿਤ ਕਰਨ ਵਿੱਚ ਮਦਦ ਕਰ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਨਵੀਂ ਅਤੇ ਵਿਕਸਿਤ ਟੈਕਨੋਲੋਜੀਆਂ ਆਫ਼ਤ ਰੇਜਿਲਿਐਂਸ ਸਮਰੱਥਾ ਨਿਰਮਾਣ ਵਿੱਚ ਮਹੱਤਵਪੂਰਨ ਭੁਮਿਕਾ ਨਿਭਾ ਸਕਦੀਆਂ ਹਨ। SCO ਦੇ ਮੈਂਬਰ ਦੇਸ਼, ਟੈਕਨੋਲੋਜੀਆਂ, ਜਿਵੇਂ, ਅਰਲੀ ਵਾਰਨਿੰਗ ਸਿਸਟਮ, Disaster Risk Assessment and Response ਵਿੱਚ ਸੁਧਾਰ ਲਈ Artificial Intelligence, Remote Sensing, ਡਰੋਨ ਟੈਕਨੋਲੋਜੀ ਅਤੇ Data Analytics ਦੇ ਸਫ਼ਲ ਉਪਯੋਗ ਦੇ ਖੇਤਰ ਵਿੱਚ ਆਪਣੇ ਅਨੁਭਵ ਅਤੇ ਗਿਆਨ ਨੂੰ ਸਾਂਝਾ ਕਰ ਸਕਦੇ ਹਨ। ਗ੍ਰਹਿ ਮੰਤਰੀ ਨੇ ਕਿਹਾ ਕਿ ਅਜਿਹੀ ਟੈਕਨੋਲੋਜੀਆਂ ਸਾਡੇ ਰਿਸਪੋਂਸ ਯਤਨਾਂ ਦੀ Effectiveness ਅਤੇ Efficiency ਨੂੰ ਵਧਾਉਣ ਵਿੱਚ ਵੀ ਮਦਦ ਕਰ ਸਕਦੀ ਹੈ, ਜਿਵੇਂ ਕਿ ਇਹ Search and Rescue Operations ਵਿੱਚ ਗੇਮ-ਚੇਂਜਰ ਸਾਬਤ ਹੋ ਸਕਦੇ ਹਨ।

107A3934

ਅੰਤ ਵਿੱਚ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਨਵੀਂ ਦਿੱਲੀ ਵਿੱਚ ਹੋ ਰਹੀ ਇਸ ਮੀਟਿੰਗ ਵਿੱਚ ਮੈਂਬਰ ਦੇਸ਼ਾਂ ਦਰਮਿਆਨ ਸਹਿਯੋਗ ਦੇ ਨਵੇਂ ਰਾਹ ਖੁਲ੍ਹਣਗੇ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ, ਮੋਦੀ ਦੀ ਅਗਵਾਈ ਵਿੱਚ ਭਾਰਤ ਨਵੇਂ ਮੋਕਿਆਂ ਦਾ ਪਤਾ ਲਗਾਉਣ ਤੇ ਉਨ੍ਹਾਂ ਦਾ ਪੂਰਾ ਲਾਭ ਉਠਾਉਣ ਲਈ ਪ੍ਰਤੀਬੱਧ ਹੈ ਅਤੇ ਗਲੋਬਲ ਮੰਚ ’ਤੇ SCO  ਦੀ ਭੂਮਿਕਾ ਵਧਾਉਣ ਵਿੱਚ ਆਪਣੇ ਅਨੁਭਵਾਂ ਨੂੰ ਸਾਂਝਾ ਕਰਨ ਲਈ ਇੱਛੁਕ ਹੈ।

******

ਆਰਕੇ/ਏਵਾਈ/ਆਰਆਰ/ਏਐੱਸ/ਐੱਚਐੱਨ(Release ID: 1918573) Visitor Counter : 112