ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
azadi ka amrit mahotsav

ਸਰਕਾਰ ਦੀ ਯੋਜਨਾ ਪਰਵਤਮਾਲਾ ਪਰਿਯੋਜਨਾ ਦੇ ਤਹਿਤ 5 ਵਰ੍ਹਿਆਂ ਵਿੱਚ 1,200 ਕਿਲੋਮੀਟਰ ਤੋਂ ਵੱਧ ਰੋਪਵੇਅ ਲੰਬਾਈ ਦੇ 250 ਤੋਂ ਵਧ ਪ੍ਰੋਜੈਕਟਾਂ ਦਾ ਵਿਕਾਸ ਕਰਨ ਦੀ ਹੈ: ਸ਼੍ਰੀ ਨਿਤਿਨ ਗਡਕਰੀ

Posted On: 19 APR 2023 3:09PM by PIB Chandigarh

ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਅੱਜ ਆਸਟ੍ਰੀਆ ਦੇ ਇੰਸਬਰੁਕ ਵਿੱਚ ਅਲਪਾਇਨ ਟੈਕਨੋਲੋਜੀਸ ਲਈ ਮੋਹਰੀ ਅੰਤਰਰਾਸ਼ਟਰੀ ਵਪਾਰ ਮੇਲੇ ‘ਇੰਟਰਅਲਪਾਇਨ 2023 ਮੇਲਾ’ ਨੂੰ ਸੰਬੋਧਨ ਕੀਤਾ। ਇਹ ਮੇਲਾ ਉਦਯੋਗ ਦੀਆਂ ਪ੍ਰਮੁੱਖ ਕੰਪਨੀਆਂ, ਸਰਵਿਸ ਪ੍ਰੋਵਾਈਡਰਸ ਅਤੇ ਕੇਬਲ ਕਾਰ ਉਦਯੋਗ ਦੇ ਡਿਸੀਜ਼ਨ ਮੇਕਰ ਨੂੰ ਇੱਕਠੇ ਕਰਦਾ ਹੈ। 

ਸ਼੍ਰੀ ਗਡਕਰੀ ਨੇ ਕਿਹਾ ਕਿਹਾ, “ਪਰਵਤਮਾਲਾ ਪਰਿਯੋਜਨਾ” ਦੇ ਤਹਿਤ ਭਾਰਤ ਸਰਕਾਰ ਦੀ ਯੋਜਨਾ, 5 ਵਰ੍ਹਿਆਂ ਵਿੱਚ 1,200 ਕਿਲੋਮੀਟਰ ਤੋਂ ਵੱਧ ਰੋਪਵੇਅ ਲੰਬਾਈ ਦੇ 250 ਤੋਂ ਵੱਧ ਪ੍ਰੋਜੈਕਟਾਂ ਦਾ ਵਿਕਾਸ ਕਰਨ ਦੀ ਹੈ। ਉਨ੍ਹਾਂ ਨੇ ਕਿਹਾ ਕਿ ਸਾਡਾ ਫੋਕਸ ਭਾਰਤ ਸਰਕਾਰ ਦੇ 60 ਪ੍ਰਤੀਸ਼ਤ ਦੇ ਯੋਗਦਾਨ ਸਹਾਇਤਾ ਦੇ ਨਾਲ ਹਾਈਬ੍ਰਿਡ ਐੱਨਯੂਟੀ ਮਾਡਲ ਤਹਿਤ ਪੀਪੀਪੀ ‘ਤੇ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ “ਮੇਕ ਇਨ ਇੰਡੀਆ” ਦੀ ਪਹਿਲ ਦੇ ਤਹਿਤ ਰੋਪਵੇਅ ਦੇ ਪੁਰਜ਼ਿਆਂ ਦੀ ਮੈਨੂਫੈਕਚਰਿੰਗ ਨੂੰ ਹੁਲਾਰਾ ਦੇ ਰਹੇ ਹਾਂ।

ਸ਼੍ਰੀ ਗਡਕਰੀ ਨੇ ਕਿਹਾ ਕਿ ਅਸੀਂ ਟਿਕਾਊ ਅਤੇ ਸੁਰੱਖਿਅਤ ਟ੍ਰਾਂਸਪੋਰਟ ਸੁਨਿਸ਼ਚਿਤ ਕਰਨ ਲਈ ਅਤੇ ਇਸ ਪਰਿਵਰਤਨਕਾਰੀ ਯਾਤਰਾ ਦਾ ਹਿੱਸਾ ਬਣਨ ਲਈ, ਜਦਕਿ ਅਸੀਂ ਭਾਰਤੀ ਬੁਨਿਆਦੀ ਢਾਂਚੇ ਨੂੰ ਹੋਰ ਜ਼ਿਆਦਾ ਉੱਚਾਈਆਂ ਤੱਕ ਲਿਜਾ ਰਹੇ ਹਾਂ, ਵਰਤਮਾਨ ਰੋਪਵੇਅ ਮਾਪਦੰਡਾਂ ਨੂੰ ਵਧਾਉਣ ਵਿੱਚ ਹਿੱਸਾ ਲੈਣ ਲਈ ਆਸਟ੍ਰੀਆ ਅਤੇ ਯੂਰੋਪ ਦੇ ਉਦਯੋਗਾਂ ਨੂੰ ਪ੍ਰੋਤਸਾਹਿਤ ਕਰਦੇ ਹਾਂ।

ਸ਼੍ਰੀ ਗਡਕਰੀ ਨੇ ਹਾਈਟੈੱਕ ਸੋਲਿਊਸ਼ਨਸ, ਇਨੋਵੇਟਿਵ ਡਿਜ਼ਾਈਨਾ, ਸ਼ਿਖਰ ਗੁਣਵੱਤਾ ਅਤੇ ਕਾਰਜ ਸਮਰੱਥਾ ਪੇਸ਼ ਕਰਨ ਅਤੇ ਇਸ ਤਰ੍ਹਾਂ ਸੁਵਿਧਾਜਨਕ ਅਤੇ ਵਾਤਾਵਰਣ ਅਨੁਕੂਲ ਰੋਪਵੇਅ ਯਾਤਰੀ ਟ੍ਰਾਂਸਪੋਰਟ ਦਾ ਰਾਹ ਪੱਧਰਾ ਕਰਨ ਵਾਲੀਆਂ ਵਿਸ਼ਵ ਦੀਆਂ ਪ੍ਰਮੁੱਖ ਨਿਰਮਾਣ ਕੰਪਨੀਆਂ ਦੀਆਂ ਪ੍ਰਦਰਸ਼ਨੀਆਂ ਦਾ ਵੀ ਦੌਰਾ ਕੀਤਾ। 

************

ਐੱਮਜੇਪੀਐੱਸ


(Release ID: 1918271) Visitor Counter : 107