ਟੈਕਸਟਾਈਲ ਮੰਤਰਾਲਾ
ਸੋਮਨਾਥ ਅਤੇ ਦੁਵਾਰਕਾ ਵਿੱਚ ਹੈਂਡਲੂਮ ਅਤੇ ਹਸਤਸ਼ਿਲਪ ਪ੍ਰਦਰਸ਼ਨੀ ਤਮਿਲ ਨਾਡੂ ਅਤੇ ਗੁਜਰਾਤ ਦੀ ਉਤਕ੍ਰਿਸ਼ਟ ਸ਼੍ਰੇਣੀ ਨੂੰ ਦਿਖਾਉਂਦੀ ਹੈ
ਟੈਕਸਟਾਈਲ ਮੰਤਰਾਲੇ ਰਾਜਕੋਟ ਵਿੱਚ 21-22 ਅਪ੍ਰੈਲ, 2023 ਨੂੰ ਉਦਯੋਗ ਜਗਤ ਦੇ ਹਿਤਧਾਰਕਾਂ ਦੇ ਨਾਲ ਚਿੰਤਨ ਸ਼ਿਵਿਰ ਆਯੋਜਿਤ ਕਰੇਗਾ
ਗੁਜਰਾਤ ਵਿੱਚ ਸੌਰਾਸ਼ਟਰ ਤਮਿਲ ਸੰਗਮ ਮਨਾਇਆ ਜਾਵੇਗਾ
Posted On:
19 APR 2023 1:21PM by PIB Chandigarh
ਟੈਕਸਟਾਈਲ ਮੰਤਰਾਲੇ ਨੇ ਸੋਮਨਾਥ ਅਤੇ ਦੁਵਾਰਕਾ ਵਿੱਚ ਹੈਂਡਲੂਮ ਤੇ ਹਸਤਸ਼ਿਲਪ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਹੈ। ਇਸ ਪ੍ਰਦਰਸ਼ਨੀ ਵਿੱਚ ਤਮਿਲਨਾਡੂ ਅਤੇ ਗੁਜਰਾਤ ਦੀ ਹੈਂਡਲੂਮ ਅਤੇ ਹਸਤਸ਼ਿਲਪ ਦੀ ਉਤਕ੍ਰਿਸ਼ਟ ਸ਼੍ਰੇਣੀਆਂ ਦਿਖਾਈਆ ਗਈਆ ਹਨ। ਮੰਤਰਾਲੇ ਰਾਜਕੋਟ ਵਿੱਚ 21-22 ਅਪ੍ਰੈਲ, 2023 ਨੂੰ ਟੈਕਸਟਾਈਲ ਉਦਯੋਗ ਦੇ ਹਿਤਧਾਰਕਾਂ ਦੇ ਨਾਲ ਚਿੰਤਨ ਸ਼ਿਵਿਰ ਆਯੋਜਿਤ ਕਰ ਰਿਹਾ ਹੈ। ਇਸ ਸ਼ਿਵਿਰ ਵਿੱਚ ਟੈਕਸਟਾਈਲ ਉਦਯੋਗ ਨਾਲ ਸਬੰਧਿਤ ਮਹੱਤਵਪੂਰਨ ਏਜੰਡਾ ਅਤੇ ਸਮਾਇਕ ਵਿਸ਼ਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।
ਇਹ ਗਤੀਵਿਧੀਆਂ “ਸੌਰਾਸ਼ਟਰ ਤਮਿਲ ਸੰਗਮ” ਦਾ ਹਿੱਸਾ ਹਨ। “ਸੌਰਾਸ਼ਟਰ ਤਮਿਲ ਸੰਗਮ” ਦਾ ਆਯੋਜਨ ਕੇਂਦਰ ਅਤੇ ਗੁਜਰਾਤ ਸਰਕਾਰ ਦੇ ਤਾਲਮੇਲ ਨਾਲ ਕੀਤਾ ਗਿਆ ਹੈ। ਇਸ ਨੂੰ ਵੱਖ-ਵੱਖ ਸੰਸਥਾਨਾਂ ਅਤੇ ਟੈਕਸਟਾਈਲ ਮੰਤਰਾਲੇ ਸਹਿਤ ਹੋਰ ਮੰਤਰਾਲਿਆਂ ਨੇ ਸਮਰਥਨ ਦਿੱਤਾ ਹੈ।
ਦੋ ਦਿਨ ਦੇ ਚਿੰਤਨ ਸ਼ਿਵਿਰ ਵਿੱਚ 21 ਅਪ੍ਰੈਲ, 2023 ਨੂੰ ਮਾਹਰ ਦੋ ਵਿਸ਼ਿਆ- (ਏ) ਹੋਮ-ਟੇਕ, ਕਲੌਥ-ਟੇਕ ਉਤਪਾਦਾਂ ‘ਤੇ ਫੋਕਸ ਦੇ ਨਾਲ ਟੈਕਨੀਕਲ ਟੈਕਸਟਾਈਲ ਵਿੱਚ ਭਾਰਤ ਦੇ ਲਈ ਅਵਸਰ ਤਲਾਸ਼ਨੇ, (ਖ) ਟਿਕਾਊਤਾ ਅਤੇ ਸਰਕੂਲਰਿਟੀ ‘ਤੇ ਵਿਚਾਰ-ਵਟਾਂਦਰਾ ਕਰਨਗੇ। 22 ਅਪ੍ਰੈਲ, 2023 ਨੂੰ ਦੁਪਹਿਰ ਬਾਅਦ ਕਪਾਹ ਅਤੇ ਮਾਨਵ ਨਿਰਮਿਤ ਰੇਸ਼ਮ ‘ਤੇ ਟੈਕਸਟਾਈਲ ਸਲਾਹਕਾਰ ਸਮੂਹ (ਟੀਏਜੀ) ਦੀ ਮੀਟਿੰਗ ਹੋਵੇਗੀ ਅਤੇ ਉਸ ਦੇ ਬਾਅਦ ਹੈਂਡਲੂਮ ਅਤੇ ਹਸਤਸ਼ਿਲਪ ਉਤਪਾਦਾਂ ਦੇ ਈ-ਕਾਮਰਸ ਪੋਰਟਲ ਦਾ ਸਾਫਟ ਲਾਂਚ ਹੋਵੇਗਾ।
ਸੌਰਾਸ਼ਟਰ ਦੇ ਲਗਭਗ 3 ਲੱਖ ਲੋਕ ਵਰਤਮਾਨ ਵਿੱਚ ਤਮਿਲਨਾਡੂ ਦੇ 47 ਸ਼ਹਿਰਾਂ ਵਿੱਚ ਬਸੇ ਹਨ। ਇਹ ਲੋਕ ਮੂਲ ਰੂਪ ਤੋਂ ਗੁਜਰਾਤ ਦੇ ਹਨ। ਇਤਿਹਾਸਿਕ ਦ੍ਰਿਸ਼ਟੀ ਤੋਂ ਸੌਰਾਸ਼ਟਰ ਦੇ ਲੋਕ, ਜੋ ਬੁਨਾਈ ਦੇ ਅਤਿਰਿਕਤ ਵੱਖ-ਵੱਖ ਕਾਰਜਾਂ ਵਿੱਚ ਅਸਰਦਾਰ ਹਨ, ਮਦੁਰਈ ਅਤੇ ਰਾਜ ਦੇ ਹੋਰ ਸ਼ਹਿਰਾਂ ਵਿੱਚ ਚਾਰ ਸੌ ਸਾਲ ਪਹਿਲੇ ਬਾਹਰੀ ਹਮਲਿਆਂ ਤੋਂ ਹੋਈ ਉਥਲ-ਪੁਥਲ ਦੇ ਕਾਰਨ ਉੱਥੇ ਜਾ ਵਸੇ ਹਨ।
ਸੌਰਾਸ਼ਟਰ ਤਮਿਲ ਸੰਗਮ (ਐੱਸਟੀਸੀ) ਦੇ ਆਯੋਜਨ ਦਾ ਉਦੇਸ਼ ਵੱਖ-ਵੱਖ ਪ੍ਰੋਗਰਾਮਾਂ ਦੇ ਮਾਧਿਅਮ ਨਾਲ ਅਪ੍ਰੈਲ 2023 ਦੇ ਮਹੀਨੇ ਵਿੱਚ ਸੋਮਨਾਥ, ਦੁਵਾਰਕਾ ਅਤੇ ਸਟੈਚੂ ਆਵ੍ ਯੂਨਿਟੀ (ਗੁਜਰਾਤ)ਵਿੱਚ ਸਦੀਆਂ ਪੁਰਾਣੇ ਸਬੰਧਾਂ ਨੂੰ ਹੁਲਾਰਾ ਦੇਣਾ ਅਤੇ ਸੌਰਾਸ਼ਟਰ ਅਤੇ ਤਮਿਲਨਾਡੂ ਦੇ ਦਰਮਿਆਨ ਸੰਪਰਕਾਂ ਨੂੰ ਪ੍ਰੋਤਸਾਹਿਤ ਕਰਨਾ ਹੈ। ਸੌਰਾਸ਼ਟਰ ਤਮਿਲ ਸੰਗਮ ਭਾਰਤ ਸਰਕਾਰ ਦੀ “ਏਕ ਭਾਰਤ, ਸ਼੍ਰੇਸ਼ਠ ਭਾਰਤ” (ਈਬੀਐੱਸਬੀ) ਪਹਿਲ ਦੇ ਤਹਿਤ ਕੀਤੇ ਗਏ ਆਯੋਜਨਾਂ ਦੀ ਲੜੀ ਵਿੱਚ ਇੱਕ ਮਹੱਤਵਪੂਰਨ ਮੀਲ ਦਾ ਪੱਥਰ ਹੈ।
ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਵਿਜ਼ਨ ਤੋਂ ਨਿਰਦੇਸ਼ਿਤ ਈਬੀਐੱਸਬੀ ਪਹਿਲ ਦਾ ਉਦੇਸ਼ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਜੋੜੀ ਦੀ ਅਵਧਾਰਣਾ ਦੇ ਰਾਹੀਂ ਵੱਖ-ਵੱਖ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਲੋਕਾਂ ਦੇ ਦਰਮਿਆਨ ਗੱਲਬਾਤ ਵਧਾਉਣ ਅਤੇ ਪਰੰਪਰਾਗਤ ਸਮਝਦਾਰੀ ਨੂੰ ਪ੍ਰੋਤਸਾਹਿਤ ਕਰਨਾ ਹੈ। ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਜੋੜੀ ਭਾਸ਼ਾ, ਸਾਹਿਤ ਖਾਨ-ਪਾਨ, ਉਤਸਵ ਸੱਭਿਆਚਾਰ, ਪ੍ਰੋਗਰਾਮਾਂ, ਟੂਰਿਜ਼ਮ ਸਹਿਤ ਵੱਖ-ਵੱਖ ਖੇਤਰਾਂ ਵਿੱਚ ਇੱਕ ਦੂਜੇ ਦੇ ਨਾਲ ਕੰਮ ਕਰਦੀਆਂ ਹਨ।
ਸੌਰਾਸ਼ਟਰ ਤਮਿਲ ਸੰਗਮ ਪਿਛਲੇ ਸਾਲ ਵਾਰਾਣਸੀ ਵਿੱਚ ਆਯੋਜਿਤ ਕਾਸ਼ੀ ਤਮਿਲ ਸੰਗਮ ਦੀ ਪਰਿਪੂਰਣ ਨਿਰੰਤਰਤਾ ਹੈ। ਕਾਸ਼ੀ ਤਮਿਲ ਸੰਗਮ ਵਿੱਚ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਹ ਦੁਹਰਾਇਆ ਸੀ ਕਿ “ਅੰਮ੍ਰਿਤਕਾਲ ਵਿੱਚ ਸਾਡੇ ਸੰਕਲਪ ਏਕਤਾ ਅਤੇ ਸੰਪਰੂਣ ਦੇਸ਼ ਦੇ ਸਮੂਹਿਕ ਯਤਨਾਂ ਨਾਲ ਪੂਰੇ ਹੋਣਗੇ ਅਤੇ ਕਾਸ਼ੀ-ਤਮਿਲ ਸੰਗਮ ਦੇ ਸਾਰਥਕ ਪਰਿਣਾਮਾਂ ਨੂੰ ਅੱਗੇ ਵਧਾਉਣ ‘ਤੇ ਬਲ ਦਿੱਤਾ ਸੀ।
ਸੌਰਾਸ਼ਟਰ ਤਮਿਲ ਸੰਗਮ ਪਹਿਲ ਦਾ ਉਦੇਸ਼ ਤਮਿਲਨਾਡੂ ਵਿੱਚ ਰਹਿ ਰਹੇ ਸੌਰਾਸ਼ਟਰ ਸੁਮਦਾਏ ਦੀ ਖੁਸ਼ਹਾਲ ਸੱਭਿਆਚਾਰਕ ਵਿਰਾਸਤ ਨੂੰ ਪ੍ਰੋਤਸਾਹਿਤ ਕਰਨਾ ਹੈ। ਇਹ ਤਮਿਲਨਾਡੂ ਵਿੱਚ ਸੌਰਾਸ਼ਟਰ ਦੇ ਲੋਕਾਂ ਨੂੰ ਗੁਜਰਾਤ ਵਿੱਚ ਰਹਿ ਰਹੇ ਭਾਈਆ ਦੇ ਨਾਲ ਜੁੜਣ ਅਤੇ ਉਨ੍ਹਾਂ ਦੀਆਂ ਸਾਂਝੀਆਂ ਪਰੰਪਰਾਵਾਂ ਅਤੇ ਕਦਰਾਂ-ਕੀਮਤਾ ਦਾ ਉਤਸਵ ਮਨਾਉਣ ਦਾ ਮੰਚ ਪ੍ਰਦਾਨ ਕਰੇਗਾ।
*****
ਏਡੀ/ਐੱਨਐੱਸ
(Release ID: 1917963)
Visitor Counter : 107