ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
ਸ਼੍ਰੀ ਭੂਪੇਂਦਰ ਯਾਦਵ ਨੇ ਕਿਹਾ-ਭਾਰਤੀ ਸ਼ੰਘਾਈ ਸਹਿਯੋਗ ਸੰਗਠਨ ਦੀ ਪ੍ਰੈਜ਼ੀਡੈਂਸੀ ‘ਟੂਵਾਰਡਜ਼ ਏ ਸਕਿਓਰ ਐੱਸਸੀਓ’ ਦੇ ਮੰਤਰ ਨਾਲ ਸੰਚਾਲਿਤ ਹੈ ਜੋ ਖੇਤਰ ਵਿੱਚ ਬਹੁ-ਪੱਖੀ, ਰਾਜਨੀਤਕ, ਸੁਰੱਖਿਆ, ਆਰਥਿਕ ਅਤੇ ਲੋਕਾਂ ਨਾਲ ਲੋਕਾਂ ਦੇ ਸੰਪਰਕ ਨੂੰ ਉਤਸ਼ਾਹਿਤ ਕਰਨ ਵਾਲਾ ਹੋਵੇਗਾ
Posted On:
18 APR 2023 2:41PM by PIB Chandigarh
ਵਾਤਾਵਰਣ ਸੁਰੱਖਿਆ ਲਈ ਜ਼ਿੰਮੇਵਾਰ ਸ਼ੰਘਾਈ ਸਹਿਯੋਗ ਸੰਗਠਨ ਦੇ ਮੈਂਬਰ ਰਾਜਾਂ ਅਤੇ ਮੰਤਰਾਲਿਆਂ ਦੇ ਮੁਖੀਆਂ ਦੀ ਚੌਥੀ ਮੀਟਿੰਗ ਅੱਜ ਕੇਂਦਰੀ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰੀ ਸ਼੍ਰੀ ਭੂਪੇਂਦਰ ਯਾਦਵ ਦੀ ਪ੍ਰਧਾਨਗੀ ਹੇਠ ਵਰਚੁਅਲ ਮਾਧਿਅਮ ਰਾਹੀਂ ਆਯੋਜਿਤ ਕੀਤੀ ਗਈ ਸੀ। ਇਸ ਮੀਟਿੰਗ ਵਿੱਚ ਐੱਸਸੀਓ ਦੇਸ਼, ਰਿਪਬਲਿਕ ਆਵ੍ ਕਜ਼ਾਕਿਸਤਾਨ, ਪੀਪਲਜ਼ ਰਿਪਬਲਿਕ ਆਵ੍ ਚਾਇਨਾ,ਇਸਲਾਮਿਕ ਰੀਪਬਲਿਕ ਆਵ੍ ਪਾਕਿਸਤਾਨ,ਰਸ਼ੀਅਨ ਫੈਡਰੇਸ਼ਨ, ਰਿਪਬਲਿਕ ਆਵ੍ ਤਜ਼ਾਕਿਸਤਾਨ, ਰਿਪਬਲਿਕ ਆਵ੍ ਉਜ਼ਬੇਕਿਸਤਾਨ ਦੇ ਮੰਤਰੀਆਂ/ਉਪ-ਮੰਤਰੀਆਂ ਦੀ ਅਗਵਾਈ ਵਿੱਚ ਉੱਚ ਪੱਧਰੀ ਪ੍ਰਤੀਨਿਧੀ ਮੰਡਲ ਅਤੇ ਐੱਸਸੀਓ ਸਕੱਤਰੇਤ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ।
ਇਸ ਮੀਟਿੰਗ ਤੋਂ ਪਹਿਲਾਂ 17 ਅਪ੍ਰੈਲ 2023 ਨੂੰ ਤੀਸਰੀ ਮਾਹਿਰ ਪੱਧਰੀ ਗਰੁੱਪ ਦੀ ਮੀਟਿੰਗ ਹੋਈ, ਪਹਿਲੀ ਐਡਹਾਕ ਮਾਹਿਰ ਗਰੁੱਪ ਦੀ ਮੀਟਿੰਗ 18 ਜਨਵਰੀ 2023 ਨੂੰ ਅਤੇ ਦੂਸਰੀ ਐਡਹਾਕ ਮਾਹਿਰ ਗਰੁੱਪ ਦੀ ਮੀਟਿੰਗ 15 ਫਰਵਰੀ 2023 ਵਿੱਚ ਵਰਚੁਅਲ ਮਾਧਿਅਮ ਵਿੱਚ ਆਯੋਜਿਤ ਕੀਤੀ ਗਈ।
ਇਸ ਮੀਟਿੰਗ ਵਿੱਚ ਮੈਂਬਰਾਂ ਵੱਲੋਂ ਦਿੱਤੇ ਗਏ ਬਿਆਨ ਵਿੱਚ ਸ਼ੰਘਾਈ ਸਹਿਯੋਗ ਸੰਗਠਨ ਦੇ ਮੈਂਬਰ ਰਾਜਾਂ ਦਰਮਿਆਨ ਵਾਤਾਵਰਣ ਸੁਰੱਖਿਆ ਦੇ ਵਧਦੇ ਸਹਿਯੋਗ ਦੀ ਸੰਭਾਵਨਾਵਾਂ ’ਤੇ ਗੱਲ ਕੀਤੀ ਗਈ ਅਤੇ 2022-24 ਦੇ ਸੰਕਲਪ ਅਨੁਸਾਰ ਸ਼ੰਘਾਈ ਸਹਿਯੋਗ ਦੇ ਮੈਂਬਰ ਰਾਜਾਂ ਦਰਮਿਆਨ ਵਾਤਾਵਰਣ ਦੇ ਅੱਗੇ ਦੀ ਕਾਰਜ ਯੋਜਨਾ ਬਾਰੇ ਚਰਚਾ ਕੀਤੀ ਗਈ।
https://twitter.com/byadavbjp/status/1648240793206022144?r
ਇਸ ਮੌਕੇ ’ਤੇ ਬੋਲਦੇ ਹੋਏ ਸ਼੍ਰੀ ਭੂਪੇਂਦਰ ਯਾਦਵ ਨੇ ਕਿਹਾ ਕਿ ਭਾਰਤ ਦੀ ਐੱਸਸੀਓ ਦੀ ਪ੍ਰਧਾਨਗੀ ‘ਟੂਵਾਰਡਜ਼ ਏ ਸਕਿਓਰ ਐੱਸਸੀਓ’ ਦੇ ਮੰਤਰ ਨਾਲ ਸੰਚਾਲਿਤ ਹੈ, ਜੋ 2018 ਦੇ ਕਿੰਗਦੋਹ ਸੰਮੇਲਨ ਵਿੱਚ ਸਾਡੇ ਪ੍ਰਧਾਨ ਮੰਤਰੀ ਦੁਆਰਾ ਦਿੱਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਭਾਰਤ ਖੇਤਰ ਵਿੱਚ ਬਹੁ-ਪੱਖੀ, ਰਾਜਨੀਤਕ, ਸੁਰੱਖਿਆ, ਆਰਥਿਕ ਅਤੇ ਲੋਕਾਂ ਨਾਲ ਲੋਕਾਂ ਦੇ ਸੰਪਰਕ ਨੂੰ ਉਤਸ਼ਾਹਿਤ ਕਰਨ ਵਿੱਚ ਐੱਸਸੀਓ ਨੂੰ ਵਿਸ਼ੇਸ਼ ਮਹੱਤਵ ਦਿੰਦਾ ਹੈ।
ਭਾਰਤ ਦੇ ਅਨੁਭਵ ਨੂੰ ਸਾਂਝਾ ਕਰਦੇ ਹੋਏ ਸ਼੍ਰੀ ਯਾਦਵ ਨੇ ਮਿਸ਼ਨ ਲਾਈਫ ਦੀ ਜਾਣਕਾਰੀ ਦਿੱਤੀ ਜਿਸ ਦੀ ਸ਼ੁਰੂਆਤ 20 ਅਕਤੂਬਰ 2022 ਨੂੰ ਪ੍ਰਧਾਨ ਮੰਤਰੀ ਨੇ ਕੀਤੀ ਸੀ। ਉਨ੍ਹਾਂ ਨੇ ਐੱਸਸੀਓ ਭਾਈਚਾਰੇ ਦੇ ਮਿਸ਼ਨ ਲਾਈਫ ਵਿੱਚ ਵਿਅਕਤੀਗਤ, ਪਾਰਿਵਾਰਿਕ ਅਤੇ ਭਾਈਚਾਰਕ ਪੱਧਰ ’ਤੇ ਕੰਮ ਕਰਨ ਦਾ ਸੱਦਾ ਦਿੱਤਾ।
ਇਸ ਮੀਟਿੰਗ ਦੇ ਨਤੀਜੇ ਵਜੋਂ ਵਾਤਾਵਰਣ ਸੁਰੱਖਿਆ ਦੇ ਮੁੱਦਿਆਂ ਲਈ ਜ਼ਿੰਮੇਵਾਰ ਐੱਸਸੀਓ ਦੇ ਮੈਂਬਰ ਦੇਸ਼ਾਂ ਦੇ ਮੰਤਰਾਲਿਆਂ ਅਤੇ ਏਜੰਸੀਆਂ ਦੇ ਪ੍ਰਮੁੱਖਾਂ ਦੀ ਚੌਥੀ ਮੀਟਿੰਗ ਦੇ ਅਧਾਰ ’ਤੇ ਸੰਯੁਕਤ ਰਿਲੀਜ਼ ਨੂੰ, 18 ਅਪ੍ਰੈਲ, 2023 ਨਵੀਂ ਦਿੱਲੀ ਵਿੱਚ ਅਪਣਾਇਆ ਗਿਆ। ਵਾਤਾਵਰਣ ਸੁਰੱਖਿਆ ਦੇ ਖੇਤਰ ਵਿੱਚ ਸਹਿਯੋਗ ਦੇ 2022-24 ਦੇ ਸੰਕਲਪ ਨੂੰ ਲਾਗੂ ਕਰਨ ਲਈ ਐੱਸਸੀਓ ਕਾਰਜ ਯੋਜਨਾ ਦੇ ਅਧਾਰ ’ਤੇ ਸੰਯੁਕਤ ਰਿਲੀਜ਼ ਤਿਆਰ ਕੀਤੀ ਗਈ ਹੈ।
***************
ਐੱਮਜੇਪੀਐੱਸ
(Release ID: 1917960)
Visitor Counter : 123