ਕਬਾਇਲੀ ਮਾਮਲੇ ਮੰਤਰਾਲਾ
ਸ਼੍ਰੀ ਅਰਜੁਨ ਮੁੰਡਾ ਕੱਲ੍ਹ ਮਣੀਪੁਰ “ਉੱਤਰ ਪੂਰਬੀ ਖੇਤਰ (ਪੀਟੀਪੀ-ਐੱਨਈਆਰ) ਯੋਜਨਾ ਦੇ ਤਹਿਤ ਕਬਾਇਲੀ ਉਤਪਾਦਾਂ ਦੇ ਪ੍ਰਚਾਰ ਲਈ ਮਾਰਕੀਟਿੰਗ ਅਤੇ ਲੌਜਿਸਟਿਕਸ ਵਿਕਾਸ” ਯੋਜਨਾ ਦਾ ਸ਼ੁਭਾਰੰਭ ਕਰਨਗੇ
ਇਸ ਯੋਜਨਾ ਦੇ ਤਹਿਤ ਕਬਾਇਲੀ ਕਾਰੀਗਰ ਦੇ ਲਈ ਆਜੀਵਿਕਾ ਦੇ ਅਵਸਰਾਂ ਨੂੰ ਮਜ਼ਬੂਤ ਕਰਨ ਦੇ ਲਈ ਉੱਤਰ ਪੂਰਬ ਵਿੱਚ ਕਬਾਇਲੀ ਈਕੋਸਿਸਟਮ ਵਿੱਚ ਪਰਿਵਤਰਨ ਦੀ ਕਲਪਨਾ ਕੀਤੀ ਗਈ ਹੈ
Posted On:
17 APR 2023 6:02PM by PIB Chandigarh
ਭਾਰਤ ਸਰਕਾਰ ਦੇ ਕਬਾਇਲੀ ਮਾਮਲੇ ਦੇ ਮੰਤਰਾਲੇ ਨੇ ਉੱਤਰ ਪੂਰਬੀ ਖੇਤਰ ਦੀ ਅਨੁਸੂਚਿਤ ਕਬਾਇਲੀ ਦੇ ਲਾਭ ਦੇ ਲਈ ਇੱਕ ਨਵੀਂ ਯੋਜਨਾ “ਉੱਤਰ ਪੂਰਬ ਖੇਤਰ ਵਿੱਚ ਕਬਾਇਲੀ ਉਤਪਾਦਾਂ ਦੇ ਪ੍ਰਚਾਰ ਲਈ ਮਾਰਟੀਕਿੰਗ ਅਤੇ ਲੌਜਿਸਟਿਕਸ ਵਿਕਾਸ” ਸ਼ੁਰੂ ਕੀਤਾ ਹੈ। ਇਸ ਯੋਜਨਾ ਦਾ ਉਦੇਸ਼ ਉੱਤਰ ਪੂਰਬ ਰਾਜਾਂ ਦੇ ਕਬਾਇਲੀ ਉਤਪਾਦਾਂ ਦੀ ਖਰੀਦ ਅਤੇ ਰਸਦ ਅਤੇ ਮਾਰਕੀਟਿੰਗ ਵਿੱਚ ਦਕਸ਼ਤਾ ਵਿੱਚ ਵਾਧੇ ਦੇ ਰਾਹੀਂ ਕਬਾਇਲੀ ਸ਼ਿਲਪਕਾਰਾਂ ਦੇ ਲਈ ਆਜੀਵਿਕਾ ਦੇ ਅਵਸਰਾਂ ਨੂੰ ਮਜ਼ਬੂਤ ਕਰਨਾ ਹੈ। ਇਹ ਯੋਜਨਾ ਅਰੁਣਾਚਲ ਪ੍ਰਦੇਸ਼, ਅਸਾਮ, ਮਣੀਪੁਰ, ਮੇਘਾਲਿਆ, ਮਿਜ਼ੋਰਮ, ਨਾਗਾਲੈਂਡ, ਤ੍ਰਿਪੁਰਾ ਅਤੇ ਸਿੱਕਮ ਰਾਜਾਂ ‘ਤੇ ਲਾਗੂ ਹੋਵੇਗੀ।
ਇਸ ਯੋਜਨਾ ਦਾ ਆਰੰਭ 18.04.2023 ਨੂੰ ਕਬਾਇਲੀ ਮਾਮਲੇ ਸ਼੍ਰੀ ਅਰਜੁਨ ਮੁੰਡਾ ਦੁਆਰਾ ਐੱਮਐੱਸਐੱਫਡੀਐੱਸ ਔਰਡੀਟੋਰੀਅਮ, ਕੋਨੁੰਗ ਮਮਾਂਗ, ਇੰਫਾਲ ਮਣੀਪੁਰ ਵਿੱਚ ਕੀਤਾ ਜਾਵੇਗਾ ਜਿੱਥੇ ਮਣੀਪੁਰ ਦੇ ਮੁੱਖ ਮੰਤਰੀ ਸ਼੍ਰੀ ਐੱਨ. ਬੀਰੇਨ ਸਿੰਘ ਅਤੇ ਹੋਰ ਮੰਨੇ-ਪ੍ਰਮੰਨੇ ਵਿਅਕਤੀ ਵੀ ਮੌਜੂਦ ਰਹਿਣਗੇ।
ਇਹ ਯੋਜਨਾ ਕਬਾਇਲੀ ਕਾਰੀਗਰਾਂ ਨੂੰ ਸ਼ੁਰੂਆਤੀ ਸਮਝ ਦੇ ਨਾਲ ਸਮਰਥਨ, ਏਕੀਕਰਨ, ਕੌਸ਼ਲ ਅਤੇ ਉੱਦਮਤਾ ਵਿਕਾਸ, ਸੋਰਸਿੰਗ ਅਤੇ ਖਰੀਦ, ਮਾਰਕੀਟਿੰਗ, ਟ੍ਰਾਂਸਪੋਰਟ ਅਤੇ ਪ੍ਰਚਾਰ ਦੇ ਰਾਹੀਂ ਆਮਦਨ ਦੇ ਅਵਸਰਾਂ ਦਾ ਲਾਭ ਉਠਾਉਣ ਦੀ ਸੁਵਿਧਾ ਪ੍ਰਦਾਨ ਕਰਨਗੇ। ਇਸ ਯੋਜਨਾ ਦੇ ਤਹਿਤ 18.04.2023 ਤੋਂ ਉੱਤਰ ਪੂਰਬੀ ਖੇਤਰਾਂ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ 68 ਕਬਾਇਲੀ ਕਾਰੀਗਰ ਮੇਲਿਆਂ ਦਾ ਆਯੋਜਨ ਵੀ ਕੀਤਾ ਜਾਵੇਗਾ ਜੋ ਅਪ੍ਰੈਲ-ਮਈ ਮਹੀਨੇ ਵਿੱਚ ਆਯੋਜਿਤ ਕੀਤਾ ਜਾਵੇਗਾ।
ਕਬਾਇਲੀ ਮਾਮਲਿਆਂ ਦੇ ਤਹਿਤ ਨੋਡਲ ਏਜੰਸੀ ਟ੍ਰਾਈਫੈਡ (ਭਾਰਤੀ ਕਬਾਇਲੀ ਸਹਿਕਾਰੀ ਮਾਰਕਿਟ ਵਿਕਾਸ ਪਰਿਸੰਘ) ਆਦਿਵਾਸੀਆਂ ਦੀਆਂ ਸਦੀਆਂ ਪੁਰਾਣੀਆਂ ਪਰੰਪਰਾਵਾਂ ਨੂੰ ਸੁਰੱਖਿਅਤ ਰੱਖਦੇ ਹੋਏ ਉਨ੍ਹਾਂ ਦੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣ ਦੇ ਲਈ ਪ੍ਰਯਾਸਰਤ ਹੈ।
*******
ਐੱਨਬੀ/ਐੱਸਕੇ/ਯੂਡੀ
(Release ID: 1917953)
Visitor Counter : 139