ਰਾਸ਼ਟਰਪਤੀ ਸਕੱਤਰੇਤ
ਰਾਸ਼ਟਰਪਤੀ ਨੇ ਵਿਸਾਖੀ, ਵਿਸ਼ੁ, ਰੋਂਗਾਲੀ ਬਿਹੂ, ਨਵ ਵਰ੍ਹੇ, ਵਿਸਾਖੜੀ ਅਤੇ ਪੁਤਾਂਦੁ ਪਿਰਾਪੁ ਦੀ ਪਰਵ ਸੰਧਿਆ ‘ਤੇ ਵਧਾਈ ਅਤੇ ਸੁਭਕਾਮਨਾਵਾਂ ਦਿੱਤੀਆਂ
Posted On:
13 APR 2023 5:42PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ 14 ਅਤੇ 15 ਅਪ੍ਰੈਲ, 2023 ਨੂੰ ਮਨਾਈ ਜਾ ਰਹੀ ਵਿਸਾਖੀ, ਵਿਸ਼ੁ, ਰੋਂਗਾਲੀ ਬਿਹੂ, ਨਵ ਵਰ੍ਹੇ, ਵਿਸਾਖੜੀ ਅਤੇ ਪੁਤਾਂਦੁ ਪਿਰਾਪੁ ਦੀ ਪੁਰਵ ਸੰਧਿਆ ‘ਤੇ ਆਪਣੇ ਸੰਦੇਸ਼ ਵਿੱਚ ਕਿਹਾ:
“ਵਿਸਾਖੀ, ਵਿਸ਼ੁ, ਰੋਂਗਾਲੀ ਬਿਹੁ, ਨਵ ਵਰ੍ਹੇ, ਵਿਸਾਖੜੀ ਅਤੇ ਪੁਤਾਂਦੁ ਪਿਰਾਪੁ ਦੇ ਸ਼ੁਭ ਅਵਸਰ ‘ਤੇ, ਮੈਂ ਦੇਸ਼ ਅਤੇ ਵਿਦੇਸ਼ ਵਿੱਚ ਰਹਿਣ ਵਾਲੇ ਸਾਰੇ ਭਾਰਤੀਆਂ ਨੂੰ ਹਾਰਧਿਕ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ।”
ਸਾਡੇ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਮਨਾਏ ਜਾਣ ਵਾਲੇ ਇਹ ਖੇਤੀਬਾੜੀ ਪਰਵ ਭਾਰਤ ਦੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਅਤੇ ਵਿਵਿਧਤਾ ਦੀ ਝਲਕ ਪੇਸ਼ ਕਰਦੇ ਹਨ। ਇਹ ਪਰਵ ਸੁਖ, ਸਮ੍ਰਿੱਧ ਅਤੇ ਪ੍ਰਗਤੀ ਦਾ ਉਹ ਉਤਸਵ ਹੈ ਜੋ ਸਾਡੇ ਅੰਨਦਾਤਾ ਕਿਸਾਨਾਂ ਦੇ ਕਠਿਨ ਮਿਹਨਤ ਦੇ ਬਾਅਦ ਆਉਂਦੇ ਹਨ। ਇਹ ਪਰਵ ਉਨ੍ਹਾਂ ਦੀ ਕੜੀ ਮਿਹਨਤ ਦਾ ਸਨਮਾਨ ਕਰਨ ਦਾ ਅਵਸਰ ਵੀ ਹੈ।
ਮੇਰੀ ਕਾਮਨਾ ਹੈ ਕਿ ਇਹ ਖੁਸ਼ੀ ਦਾ ਉਤਸਵ ਸਾਨੂੰ ਆਪਣੇ ਰਾਸ਼ਟਰ ਦੀ ਪ੍ਰਗਤੀ ਵਿੱਚ ਯੋਗਦਾਨ ਦੇਣ ਅਤੇ ਆਪਣੇ ਸਾਥੀ ਨਾਗਰਿਕਾਂ ਦੇ ਵਿੱਚ ਭਾਈਚਾਰੇ ਦੀ ਭਾਵਨਾ ਮਜ਼ਬੂਤ ਕਰਨ ਦੇ ਲਈ ਪ੍ਰੇਰਿਤ ਕਰੋ।
ਰਾਸ਼ਟਰਪਤੀ ਦਾ ਸੰਦੇਸ਼ ਹਿੰਦੀ ਵਿੱਚ ਦੇਖਣ ਦੇ ਲਈ ਇੱਥੇ ਕਲਿੱਕ ਕਰੋ
*****
ਡੀਐੱਸ/ਐੱਸਐੱਚ
(Release ID: 1916698)
Visitor Counter : 110